ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਅੱਜ ਸਵੇਰ ਤੋਂ ਲਗਾਤਾਰ ਰੁਕ-ਰੁਕ ਕੇ ਪੈ ਰਹੇ ਦਰਮਿਆਨੇ ਤੇ ਭਾਰੀ ਮੀਂਹ, ਗੜ੍ਹੇਮਾਰੀ ਦੇ ਨਾਲ-ਨਾਲ ਚੱਲੀਆਂ ਠੰਢੀਆਂ ਤੇਜ਼ ਹਵਾਵਾਂ ਕਾਰਨ ਜਿੱਥੇ ਠੰਢ 'ਚ ਭਾਰੀ ਵਾਧਾ ਹੋਇਆ, ਉੱਥੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਲੋਕਾਂ ਦੇ ਉਤਸ਼ਾਹ ਨੂੰ ਮੀਂਹ ਨੇ ਪੂਰੀ ਤਰ੍ਹਾਂ ਫਿੱਕਾ ਕਰਕੇ ਰੱਖ ਦਿੱਤਾ ਹੈ | ਕਈ ਲੋਕਾਂ ਨੇ ਤਾਂ ਮੀਂਹ ਦੇ ਚੱਲਦਿਆਂ ਲੋਹੜੀ ਦੇ ਸਮਾਗਮਾਂ ਨੂੰ ਅਗਲੇ ਦਿਨਾਂ 'ਤੇ ਪਾ ਦਿੱਤਾ ਹੈ | ਸੂਤਰਾਂ ਅਨੁਸਾਰ ਇਸ ਤਿਉਹਾਰ ਦੌਰਾਨ ਅਨੇਕਾਂ ਨਵ-ਜੰਮੇ ਲੜਕੇ ਅਤੇ ਲੜਕੀਆਂ ਦੇ ਲੋਹੜੀ ਪਾਉਣ ਲਈ ਲੋਕਾਂ ਨੇ ਸਮਾਗਮ ਰੱਖੇ ਹੋਏ ਸਨ ਅਤੇ ਇਸ ਮੀਂਹ ਕਾਰਨ ਉਨ੍ਹਾਂ ਦੇ ਸਾਰੇ ਚਾਅ ਧਰੇ-ਧਰਾਏ ਰਹਿ ਗਏ | ਲਗਾਤਾਰ ਪੈ ਰਹੇ ਮੀਂਹ ਕਾਰਨ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ 'ਚ ਚਹਿਲ-ਪਹਿਲ ਬਿਲਕੁਲ ਨਜ਼ਰ ਨਹੀਂ ਆ ਰਹੀ ਸੀ ਅਤੇ ਖ਼ਾਸ ਕਰਕੇ ਮੂੰਗਫਲੀ ਅਤੇ ਰਿਉੜੀ ਆਦਿ ਦੀਆਂ ਦੁਕਾਨਾਂ 'ਤੇ ਦੁਕਾਨਦਾਰ ਗਾਹਕ ਦੀ ਉਡੀਕ 'ਚ ਬੈਠੇ ਹੋਏ ਸਨ | ਮੀਂਹ ਕਾਰਨ ਸ਼ਹਿਰ ਦੇ ਅਨੇਕਾਂ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਮੀਂਹ ਕਾਰਨ ਜਿੱਥੇ ਕੰਢੀ ਏਰੀਏ 'ਚ ਕਣਕ ਦੀ ਫ਼ਸਲ ਨੂੰ ਭਾਰੀ ਲਾਭ ਪੁੱਜਾ ਹੈ, ਉੱਥੇ ਦੂਸਰੇ ਪਾਸੇ ਨੀਵੇਂ ਅਤੇ ਭਾਰੀ ਜ਼ਮੀਨ 'ਚ ਖੜ੍ਹੇ ਪਾਣੀ ਕਾਰਨ ਕਣਕ ਅਤੇ ਆਲੂਆਂ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ | ਮੀਂਹ ਦੇ ਚੱਲਦਿਆਂ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰਨਾਂ ਕੰਮਾਂ 'ਤੇ ਗਏ ਮੁਲਾਜ਼ਮਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਹੁਣ ਤੱਕ ਪਏ ਮੀਂਹ ਨਾਲ ਫ਼ਸਲਾਂ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਪੁੱਜਣ ਵਾਲਾ ਅਤੇ ਜੇਕਰ ਮੀਂਹ ਜ਼ਿਆਦਾ ਪੈਂਦਾ ਹੈ ਤਾਂ ਨੁਕਸਾਨ ਹੋ ਸਕਦਾ ਹੈ |
ਦਸੂਹਾ, 13 ਜਨਵਰੀ (ਕੌਸ਼ਲ)-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ 72ਵੀਂ ਅਥਲੈਟਿਕਸ ਮੀਟ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ, ਦਸੂਹਾ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਯੂਨੀਵਰਸਿਟੀ ਦੇ 73 ਕਾਲਜਾਂ 'ਚੋਂ ਆਪਣੇ ਕਾਲਜ ਦਾ ...
ਦਸੂਹਾ, 13 ਜਨਵਰੀ (ਭੁੱਲਰ)- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮਾਘੀ ਦੇ ਤਿਉਹਾਰ ਸਬੰਧੀ 14 ਜਨਵਰੀ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੈਨੇਜਰ ਰਤਨ ਸਿੰਘ ਜਹੂਰਾ ਨੇ ...
ਗੜ੍ਹਸ਼ੰਕਰ, 13 ਜਨਵਰੀ (ਧਾਲੀਵਾਲ)-ਭਾਵੇਂ ਕਿ ਘਰ-ਘਰ ਜਾ ਕੇ ਲੋਹੜੀ ਮੰਗਣ ਦਾ ਰੁਝਾਨ ਹੁਣ ਪਹਿਲਾ ਵਰਗਾ ਨਹੀਂ ਰਿਹਾ, ਪਰ ਲੋਹੜੀ ਵਾਲੇ ਦਿਨ ਹੋਈ ਭਰਵੀਂ ਬਾਰਿਸ਼ ਨੇ ਲੋਹੜੀ ਦੇ ਤਿਉਹਾਰ ਦਾ ਮਜ਼ਾ ਕਿਰਕਿਰਾ ਕਰ ਦਿੱਤਾ | ਲੋਹੜੀ ਸਬੰਧੀ ਲੋਕਾਂ ਵਲੋਂ ਰੱਖੇ ਗਏ ਸਮਾਗਮ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪ੍ਰਯੋਗ ਹੋਣ ਵਾਲੇ ਗਰਮ ਕੱਪੜੇ ਅਤੇ ਹੋਰ ਘਰੇਲੂ ਸਾਮਾਨ ਨੂੰ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵਲੋਂ ਖੋਲ੍ਹੇ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਹੁਣ ਸੀਨੀਅਰ ਸਿਟੀਜ਼ਨਾਂ ਨੂੰ ਓ.ਪੀ.ਡੀ. ਤੋਂ ਲੈ ਕੇ ਵਾਰਡ ਤੱਕ ਵੱਖਰੀਆਂ ਸਿਹਤ ਸਹੂਲਤਾਂ ਮਿਲਣਗੀਆਂ | ਡਾ: ਸੁਰਿੰਦਰ ਸਿੰਘ ਨੋਡਲ ਅਫ਼ਸਰ ਐਨ.ਪੀ.ਐਚ. ਸੀ.ਈ. ਕਮ ਜ਼ਿਲ੍ਹਾ ਸਿਹਤ ਅਫ਼ਸਰ ...
ਹਾਜੀਪੁਰ, 13 ਜਨਵਰੀ (ਪੁਨੀਤ ਭਾਰਦਵਾਜ)-ਕਸਬਾ ਹਾਜੀਪੁਰ ਦੇ ਸ਼ਮਸ਼ਾਨਘਾਟ ਦੇ ਨਾਲ ਬਣੇ ਹਨੂਮਾਨ ਮੰਦਰ ਵਿਚ ਰਹਿੰਦੇ ਬਾਬਾ ਉਮਪ੍ਰਕਾਸ ਅਗਰਵਾਲ ਅਲਫ਼ ਮੋਨੀ ਬਾਬਾ ਨੂੰ ਸਨਿੱਚਰਵਾਰ ਦੀ ਰਾਤ ਅਣਪਛਾਤੇ ਹਮਲਾਵਰਾਂ ਨੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ | ਇਸ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀਆਂ ਨੂੰ ਬਹਿਲਾ ਫੁਸਲਾ ਕੇ ਭਜਾਉਣ ਦੇ ਕਥਿਤ ਦੋਸ਼ 'ਚ ਪੁਲਿਸ ਨੇ 2 ਮਾਮਲੇ ਦਰਜ ਕਰਕੇ ਇਕ ਮਾਮਲੇ 'ਚ ਕਥਿਤ ਦੋਸ਼ੀ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਸਲੇਰਨ ਦੇ ਵਾਸੀ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਥਾਣਾ ਸਿਟੀ ਪੁਲਿਸ ਨੇ ਤਿੰਨ ਝਪਟਮਾਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਕਦੀ, ਸਕੂਟਰੀ ਤੋਂ ਇਲਾਵਾ 165 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਗਿ੍ਫ਼ਤਾਰ ਕਥਿਤ ਦੋਸ਼ੀਆਂ ਦੇ ਿਖ਼ਲਾਫ਼ ਪਹਿਲਾਂ ਵੀ ...
ਮੁਕੇਰੀਆਂ, 13 ਜਨਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)-ਅੱਜ ਸਵੇਰ ਤੋਂ ਹੀ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਲੋਕ ਲੋਹੜੀ ਦਾ ਤਿਉਹਾਰ ਮਨਾਉਣ ਤੋਂ ਵੀ ਵਾਂਝੇ ਰਹੇ | ਕਈਆਂ ਦੇ ਘਰ ਨਵੇਂ ਜੰਮੇ ਬੱਚਿਆਂ ਦੀ ਲੋਹੜੀ ਬੜੀ ਧੂਮ ਧਾਮ ਨਾਲ ਪਾਈ ਜਾਣੀ ਸੀ ਅਤੇ ਪਿੰਡਾਂ ਸ਼ਹਿਰਾਂ ...
ਦਸੂਹਾ, 13 ਜਨਵਰੀ (ਭੁੱਲਰ)-ਸਪੈਸ਼ਲ ਬਰਾਂਚ ਪੁਲਿਸ ਵਲੋਂ ਇੱਕ ਭਗੌੜੇ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਕੀਤੀ ਗਈ ਹੈ | ਇਸ ਸਬੰਧੀ ਸਪੈਸ਼ਲ ਬਰਾਂਚ ਪੁਲਿਸ ਪਾਰਟੀ ਸੁਰਿੰਦਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਕੁਮਾਰ ਨੇ ਦੱਸਿਆ ਕਿ ...
ਮੁਕੇਰੀਆਂ, 13 ਜਨਵਰੀ (ਰਾਮਗੜ੍ਹੀਆ, ਸਰਵਜੀਤ ਸਿੰਘ)- ਅੱਜ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਬੈਠਕ ਜ਼ਿਲ੍ਹਾ ਉਪ ਪ੍ਰਧਾਨ ਤਰਸੇਮ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸੰਗਤ ਸਿੰਘ ਗਿਲਜੀਆਂ ਦੇ ਬੇਟੇ ਐਡਵੋਕੇਟ ਦਿਲਜੀਤ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇੱਕ ਔਰਤ ਸਮੇਤ 2 ਤਸਕਰਾਂ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਮੁਤਾਬਿਕ ਥਾਣਾ ਮਾਡਲ ਟਾਊਨ ਪੁਲਿਸ ਨੇ ਇੱਕ ਗੁਪਤ ਸੂਚਨਾ ਤੋਂ ਬਾਅਦ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦਾ ਵਫਦ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਅਹੀਰ, ਸੱਤਪਾਲ ਭਾਰਦਵਾਜ ਪ੍ਰਧਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਅਗਵਾਈ 'ਚ ਡਿਪਟੀ ਕਮਸ਼ਿਨਰ ਈਸ਼ਾ ਕਾਲੀਆ ਨੂੰ ਮਿਲਿਆ | ਇਸ ਮੌਕੇ ਪ੍ਰਧਾਨ ...
ਦਸੂਹਾ, 13 ਜਨਵਰੀ (ਭੁੱਲਰ)- ਐੱਸ.ਸੀ.ਬੀ.ਸੀ.ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਦੇ ਬਲਾਕ ਦਸੂਹਾ-1 ਦੇ ਚੇਅਰਮੈਨ ਜਸਬੀਰ ਸਿੰਘ ਪਾਲ ਅਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਦੇ ਦਿਸ਼ਾ-ਨਿਰਦੇਸ਼ ਹੇਠ,ਜਥੇਬੰਦੀ ਦੀ ਟਰਮ 2020-2022 ਲਈ ,ਇਕਾਈ ਬਲਾਕ ਦਸੂਹਾ-1 ਦੀ ਚੋਣ ਜ਼ਿਲ੍ਹਾ ਚੋਣ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਵਾੜਾ ਦੇ ਵਾਸੀ ਸੋਹਿਤ ਮਹਿਤਾ ਨੇ ਐਲ. ਆਈ. ਸੀ. ਦੀ ਡਾਇਰੈਕਟ ਅਸਿਸਟੈਂਟ ਐਡਮਿਨੀਸਟ੍ਰੇਟਿਵ ਅਧਿਕਾਰੀ (ਆਈ. ਟੀ.) ਦੀ ਪ੍ਰੀਖਿਆ 'ਚ ਪੂਰੇ ਦੇਸ਼ ਦੇ 5 ਲੱਖ ਲੋਕਾਂ ਨੂੰ ਪਿੱਛੇ ਛੱਡਦੇ ...
ਗੜ੍ਹਸ਼ੰਕਰ, 13 ਜਨਵਰੀ (ਧਾਲੀਵਾਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਰੇਂਜ ਗੜ੍ਹਸ਼ੰਕਰ ਵਿਖੇ ਕੰਮ ਕਰਦੇ ਜੰਗਲਾਤ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ ਰੇਂਜ ਪ੍ਰਧਾਨ ਪਵਨ ਕੁਮਾਰ, ਸਕੱਤਰ ਪ੍ਰਵੀਨ ਕੁਮਾਰ ਅਤੇ ਮੰਡਲ ਪ੍ਰਧਾਨ ਕੇਵਲ ਕ੍ਰਿਸ਼ਨ ਦੀ ਪ੍ਰਧਾਨਗੀ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਪਿੰਡ ਹਰਦੋਖ਼ਾਨਪੁਰ ਵਿਖੇ ਸਮੂਹ ਪੰਚਾਇਤ ਅਤੇ ਮੋਹਤਵਾਰ ਵਿਅਕਤੀਆਂ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ ਯੂਥ ਕਾਂਗਰਸ ਦੇ ਨਵ-ਨਿਯੁਕਤ ਹਲਕਾ ਸ਼ਾਮਚੁਰਾਸੀ ਦੇ ਪ੍ਰਧਾਨ ਪਵਿੱਤਰਦੀਪ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ...
ਟਾਂਡਾ ਉੜਮੁੜ, 13 ਜਨਵਰੀ (ਭਗਵਾਨ ਸਿੰਘ ਸੈਣੀ)- ਟਾਂਡਾ ਪੁਲਿਸ ਦੀ ਟੀਮ ਨੇ ਫੋਕਲ ਪੁਆਇੰਟ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਸ਼ਰਾਬ ਬਰਾਮਦ ਕਰਕੇ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਐਸ.ਐਮ.ਓ. ਡਾ: ਸੰਦੀਪ ਕੁਮਾਰ ਖਰਬੰਦਾ ਪੀ.ਐਚ.ਸੀ. ਹਾਰਟਾ-ਬੱਡਲਾ ਦੀ ਅਗਵਾਈ 'ਚ ਹੈਲਥ ਅਤੇ ਵੈਲਨੈਸ ਕੇਂਦਰ ਛਾਉਣੀ ਕਲਾਂ ਵਿਖੇ ਹਾਈਪ੍ਰਟੈਂਸ਼ਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਰਿਚਾ ਮੈਡੀਕਲ ਅਫ਼ਸਰ, ਡਾ: ...
ਦਸੂਹਾ, 13 ਜਨਵਰੀ (ਭੁੱਲਰ)-ਸਿਵਲ ਹਸਪਤਾਲ ਦਸੂਹਾ ਵਿਖੇ 19 ਜਨਵਰੀ ਨੂੰ ਸ਼ੁਰੂ ਹੋ ਰਹੇ ਪਲਸ ਪੋਲੀਓ ਅਭਿਆਨ ਤਹਿਤ ਐਸ.ਐਮ.ਓ. ਡਾਕਟਰ ਦਵਿੰਦਰ ਕੁਮਾਰ ਪੁਰੀ ਦੀ ਅਗਵਾਈ ਹੇਠ ਪਲਸ ਪੋਲੀਓ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਐਸ.ਐਮ.ਓ. ਨੇ ਦੱਸਿਆ ਕਿ ਸ਼ਹਿਰ ਦੇ ਕੁੱਲ 3321 ...
ਹਾਜੀਪੁਰ, 13 ਜਨਵਰੀ (ਪੁਨੀਤ ਭਾਰਦਵਾਜ)- ਕਸਬਾ ਹਾਜੀਪੁਰ ਦੇ ਸ਼ਿਵ ਮੰਦਰ ਬਾਜ਼ਾਰ ਦੀ ਸੜਕ ਅੱਜ ਥੋੜ੍ਹੀ ਦੇਰ ਦੀ ਬਾਰਿਸ਼ 'ਚ ਹੀ ਪਾਣੀ ਨਾਲ ਭਰ ਗਈ | ਅੱਜ ਸਵੇਰੇ ਤੋਂ ਰੁੱਕ-ਰੁੱਕ ਕੇ ਹੋ ਰਹੀ ਬਾਰਿਸ਼ 'ਚ ਇਸ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ | ਦੇਖਣ 'ਚ ਆਇਆ ਹੈ ਕਿ ...
ਕੋਟਫ਼ਤੂਹੀ, 13 ਜਨਵਰੀ (ਅਟਵਾਲ)-ਤਨੀਸ਼ਾ ਵਿੱਦਿਅਕ ਟਰੱਸਟ ਤੇ ਤਨੀਸ਼ਾ ਬਾਲ ਪੁਸਤਕ ਲੜੀ ਦੇ ਮੈਂਬਰਾਂ ਸਰਪ੍ਰਸਤ ਲਾਲ ਚੰਦ, ਆਨਰੇਰੀ ਸੰਪਾਦਕ ਸਾਬੀ ਈਸਪੁਰੀ, ਸਹਿ ਸੰਪਾਦਕ ਰਿੰਪੀ ਗਿੱਲ, ਬੁੱਧ ਸਿੰਘ ਨਡਾਲੋਂ, ਮਾ: ਜਗਤਾਰ ਸਿੰਘ ਕੋਟਫ਼ਤੂਹੀ, ਹਰਮਿੰਦਰ ਸਾਹਿਲ, ...
ਕੋਟਫਤੂਹੀ, 13 ਜਨਵਰੀ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪਿੰਡ ਭਾਮ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ...
ਗੜ੍ਹਦੀਵਾਲਾ, 13 ਜਨਵਰੀ (ਚੱਗਰ)-ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਸ਼ਹਿਰ ਵਿਚ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਸੀਵਰੇਜ ਕਾਰਜਾਂ ਦੇ ਤਹਿਤ ਸ਼ਹਿਰ ਦੇ ਵਾਰਡ ਨੰਬਰ-2 ਵਿਚ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ...
ਗੜ੍ਹਸ਼ੰਕਰ, 13 ਜਨਵਰੀ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ. ਸੀ. ਸੀ. ਆਰ. ਸੀ. ਤੇ ਡਾਇਰੈਕਟਰ ਕੌਾਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ਗੜ੍ਹਸ਼ੰਕਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ੍ਰੀ ...
ਅੱਡਾ ਸਰਾਂ, 13 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ 'ਚ ਮਿਸ਼ਨ 'ਸ਼ੱਤ ਪ੍ਰਤੀਸ਼ਤ' ਦੇ ਟੀਚੇ ਨੂੰ ਪ੍ਰਾਪਤ ਕਰਨ ਹਿੱਤ ਸਿੱਖਿਆ ਸਕੱਤਰ ਸਿੱਖਿਆ ਵਿਭਾਗ ਪੰਜਾਬ ਕਿ੍ਸ਼ਨ ਕੁਮਾਰ ਵਲੋਂ ਚਲਾਏ ਗਏ ਨਵੇਂ 'ਮਸ਼ਾਲ ...
ਟਾਂਡਾ ਉੜਮੁੜ, 13 ਜਨਵਰੀ (ਭਗਵਾਨ ਸਿੰਘ ਸੈਣੀ)-ਵੈਦ ਕ੍ਰੋਸ ਫਿੱਟ ਮਾਰਸ਼ਲ ਆਰਟ ਕਲੱਬ ਅਹੀਆਪੁਰ ਵਿਖੇ ਕਲੱਬ ਦੇ ਮੁੱਖ ਪ੍ਰਬੰਧਿਕ ਗਗਨ ਵੈਦ ਅਤੇ ਗੁਰਸੇਵਕ ਮਾਰਸ਼ਲ ਦੀ ਅਗਵਾਈ ਵਿਚ ਇਕ ਸਮਾਗਮ ਦੌਰਾਨ ਅਲੱਗ-ਅਲੱਗ ਖੇਡ ਕਲੱਬਾਂ ਵਲੋਂ ਕਿੱਕ ਬੋਕਸਿੰਗ ਦੀਆ ਕੌਮੀ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਬੁਲਾਰਾ ਰਮਨ ਕਪੂਰ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਦੇ ਸਾਰੇ 13 ਲੋਕ ਸਭਾ ਅਤੇ 7 ਰਾਜ ਸਭਾ ਮੈਂਬਰਾਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ 24500 ਦਵਾਈ ਵੇਚਣ ...
ਚੱਬੇਵਾਲ, 13 ਜਨਵਰੀ (ਪੱਟੀ)-ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਚਲ ਰਹੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜੀਏਟ ਪਬਲਿਕ ਸਕੂਲ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਕੈਮਿਸਟ ਐਸੋਸੀਏਸ਼ਨ ਪੰਜਾਬ ਦੇ ਬੁਲਾਰਾ ਰਮਨ ਕਪੂਰ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਪੰਜਾਬ ਦੇ ਸਾਰੇ 13 ਲੋਕ ਸਭਾ ਅਤੇ 7 ਰਾਜ ਸਭਾ ਮੈਂਬਰਾਂ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ 24500 ਦਵਾਈ ਵੇਚਣ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਸਪੈਸ਼ਲ ਓਲੰਪਿਕਸ ਭਾਰਤ ਚੈਪਟਰ ਪੰਜਾਬ ਤੇ ਡਿਸਟਰਿਕ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜੇ.ਐਸ.ਐਸ. ਆਸ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਚ ਨੈਸ਼ਨਲ ਕੋਚਿੰਗ ਕੈਂਪ ਦਾ ਉਦਘਾਟਨ ...
ਗੜ੍ਹਦੀਵਾਲਾ, 13 ਜਨਵਰੀ (ਚੱਗਰ)-ਸੰਤ ਹਰਚਰਨ ਸਿੰਘ ਖ਼ਾਲਸਾ ਵਲੋਂ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਅਰਗੋਵਾਲ ...
ਕੋਟਫ਼ਤੂਹੀ, 13 ਜਨਵਰੀ (ਅਟਵਾਲ)-ਪਿੰਡ ਪਾਲਦੀ 'ਚ 28ਵਾਂ ਸੰਤ ਬਾਬਾ ਮੰਗਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਗ੍ਰਾਮ ਪੰਚਾਇਤ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਅੱਜ ਖੇਡੇ ਗਏ ਮੈਚਾਂ ਮੌਕੇ ਮੁੱਖ ਮਹਿਮਾਨ ਪਰਮਜੀਤ ਸਿੰਘ ਐੱਸ. ...
ਨਸਰਾਲਾ, 13 ਜਨਵਰੀ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਜਲੰਧਰ ਵਲੋਂ ਮਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਯੂ. ਐਸ. ਏ. ਸਾਹਰੀ ਦੇ ਵਿਸ਼ੇਸ਼ ਉਪਰਾਲੇ ਤਹਿਤ ਪ੍ਰਵਾਸੀ ...
ਮਾਹਿਲਪੁਰ, 13 ਜਨਵਰੀ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਵਾਰਡ ਨੰਬਰ 4 ਵਿਚ ਗੁਪਤ ਸੂਚਨਾ 'ਤੇ ਮਿਲੀ ਇਤਲਾਹ ਤੋਂ ਬਾਅਦ ਕੀਤੀ ਛਾਪੇਮਾਰੀ ਦੌਰਾਨ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਨ ਵਾਲੇ ਇਕ ਸਮਗਲਰ ਨੂੰ 30 ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਸਪੈਸ਼ਲ ਓਲੰਪਿਕਸ ਭਾਰਤ ਚੈਪਟਰ ਪੰਜਾਬ ਤੇ ਡਿਸਟਰਿਕ ਸਪੈਸ਼ਲ ਓਲੰਪਿਕਸ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜੇ.ਐਸ.ਐਸ. ਆਸ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਚ ਨੈਸ਼ਨਲ ਕੋਚਿੰਗ ਕੈਂਪ ਦਾ ਉਦਘਾਟਨ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਪਿ੍ੰਸੀਪਲ ਡਾ: ਪਰਮਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ: ਵਿਜੇ ਕੁਮਾਰ ਅਤੇ ਪ੍ਰੋ: ਰਣਜੀਤ ਕੁਮਾਰ ਦੇ ਸਹਿਯੋਗ ਨਾਲ ਰਾਸ਼ਟਰੀ ਯੁਵਾ ਦਿਵਸ ਮਨਾਇਆ ...
ਗੜ੍ਹਸ਼ੰਕਰ, 13 ਜਨਵਰੀ (ਧਾਲੀਵਾਲ)-ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨ 'ਚ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਓਲਡ ਆਰਮੀ ਕਲੱਬ ਵਲੋਂ ਸੁਨੀਲ ਕੁਮਾਰ ਗੋਲਡੀ, ਮਨਜੀਤ ਸਿੰਘ ਪਨਾਮ ਅਤੇ ਅਜਾਇਬ ਸਿੰਘ ਦੇ ਯਤਨਾਂ ਨਾਲ ...
ਦਸੂਹਾ, 13 ਜਨਵਰੀ (ਕੌਸ਼ਲ)-ਦਸੂਹਾ ਦੇ ਪਿੰਡ ਉੱਚੀ ਬੱਸੀ ਨਜ਼ਦੀਕ ਕਰੀਬ 12-13 ਪਿੰਡਾਂ ਦੇ ਵਸਨੀਕ ਬੀਬੀ ਸੁਖਜੀਤ ਕੌਰ ਸਾਹੀ ਦੇ ਗ੍ਰਹਿ ਵਿਖੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਪਹੁੰਚਣ 'ਤੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਮਿਲੇ | ਕੁਝ ਦਿਨ ਪਹਿਲਾਂ ਇਹ ਪਿੰਡਾਂ ...
ਕੋਟਫਤੂਹੀ, 13 ਜਨਵਰੀ (ਅਮਰਜੀਤ ਸਿੰਘ ਰਾਜਾ)-ਚਰਚ ਆਫ਼ ਗਾਡ ਪਿੰਡ ਖੈਰੜ-ਅੱਛਰਵਾਲ ਵਿਖੇ 18ਵਾਂ ਸਾਲਾਨਾ ਮਸੀਹੀ ਧਾਰਮਿਕ ਸਮਾਗਮ 15 ਜਨਵਰੀ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ 'ਚ ਵੱਖ-ਵੱਖ ਪ੍ਰਚਾਰਕ ਪ੍ਰਭੂ ਯਿਸ਼ੂ ਮਸੀਹ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਇੰਸ: ਬਲਵਿੰਦਰ ਸਿੰਘ ਟਰੈਫਿਕ ਪੁਲਿਸ ਇੰਚਾਰਜ ਹੁਸ਼ਿਆਰਪੁਰ ਨੇ ਅੱਜ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਇੰਸ: ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਨੂੰ ਹੱਲ ਕਰਨ ਲਈ ਉਹ ਪੂਰੀ ਤਰ੍ਹਾਂ ...
ਕੋਟਫਤੂਹੀ, 13 ਜਨਵਰੀ (ਅਮਰਜੀਤ ਸਿੰਘ ਰਾਜਾ)-ਗੁਰਦੁਆਰਾ ਸ਼ਹੀਦਆਣਾ ਸਾਹਿਬ ਪਿੰਡ ਭਗਤੂਪੁਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਭਾਈ ਮੰਗਲ ਸਿੰਘ ਮੱਲ੍ਹਾਂ ਸੋਢੀਆਂ, ਭਾਈ ਹਰਮਿੰਦਰ ਸਿੰਘ ਖ਼ਾਲਸਾ ਆਦਿ ...
ਗੜ੍ਹਸ਼ੰਕਰ, 13 ਜਨਵਰੀ (ਧਾਲੀਵਾਲ)-ਪਿੰਡ ਨੰਗਲਾਂ ਵਿਖੇ ਸਮਾਜ ਸੇਵੀ ਬਲਾਕ ਸੰਮਤੀ ਮੈਂਬਰ ਮੋਹਣ ਸਿੰਘ ਥਿਆੜਾ ਵਲੋਂ ਜਿੱਥੇ ਪਿੰਡ ਦੇ ਪਾਣੀ ਦੀ ਨਿਕਾਸੀ ਲਈ ਕਰੀਬ 1.50 ਦੀ ਰਾਸ਼ੀ ਆਪਣੇ ਕੋਲੋ ਖਰਚ ਕਰਕੇ ਪਿੰਡਾਂ ਦੇ ਪਾਣੀ ਦੇ ਨਿਕਾਸ ਲਈ ਪਾਈਪ ਪਵਾਈ ਗਈ ਸੀ, ਉੱਥੇ ਹੀ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਫਰੀਡਮ ਫਾਈਟਰ ਉਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਡ ਕੋਟਫਤੂਹੀ ਦੀ ਅਗਵਾਈ 'ਚ ਹੋਈ | ਇਸ ਮੌਕੇ ਗੁਰਦੇਵ ਸਿੰਘ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਦੇ ਦੇਸ਼ ਲਈ ਸ਼ਹੀਦੀ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਦੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਲਾਇਨਜ਼ ਕਲੱਬ ਡਿਸਟਿ੍ਕ 321-ਡੀ. ਦੇ ਰੀਜ਼ਨ 12 ਦੀ ਐਡਵਾਈਜ਼ਰੀ ਮੀਟਿੰਗ ਰੀਜ਼ਨ ਚੇਅਰਮੈਨ ਲਾਇਨ ਮਹਾਂਵੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੁੱਖ ਮਹਿਮਾਨ ਵਜੋਂ ...
ਪੱਸੀ ਕੰਢੀ, 13 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਸ਼ਹਿਰ ਵਿਚ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਸੀਵਰੇਜ ਕਾਰਜਾਂ ਦੇ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ-2 ਵਿਚ ਸੀਵਰੇਜ ਪਾਉਣ ਦੇ ਕੰਮ ਦੀ ਆਰੰਭਤਾ ...
ਹੁਸ਼ਿਆਰਪੁਰ, 13 ਜਨਵਰੀ (ਨਰਿੰਦਰ ਸਿੰਘ ਬੱਡਲਾ)-ਬੀ.ਐਸ.ਐਨ.ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਐਸ.ਐਸ.ਏ. ਹੁਸ਼ਿਆਰਪੁਰ ਦੀ ਮੀਟਿੰਗ ਅਮਰਜੀਤ ਸਿੰਘ ਰਿਟਾ: ਐਸ.ਡੀ.ਓ. ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਹੋਈ | ਇਸ ਮੌਕੇ ਪੈਨਸ਼ਨਰਾਂ ਨੂੰ ਪੇਸ਼ ਆ ਰਹੀਆਂ ...
ਰਾਮਗੜ੍ਹ ਸੀਕਰੀ, 13 ਜਨਵਰੀ (ਪੱਤਰ ਪ੍ਰੇਰਕ)-ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਿਗਿਆਨ ਮੇਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਇੱਕ ਦੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਜ਼ਿਲੇ੍ਹ 'ਚੋਂ ਪਹਿਲਾ ਅਤੇ ਤੀਜਾ ਸਥਾਨ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਸੂਬੇ ਵਿਚ ਮੌਜੂਦਾ ਕਾਂਗਰਸ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਕੀਤੇ ਗਏ ਵਾਧੇ ਉਪਰੰਤ ਅਕਾਲੀ-ਭਾਜਪਾ ਦੇ ਆਗੂਆਂ ਵਲੋਂ ਕੀਤਾ ਜਾ ਰਿਹਾ ਵਿਰੋਧ ਸਿਰਫ ਤੇ ਸਿਰਫ ਸਿਆਸੀ ਸਟੰਟ ਹੈ ਜਦਕਿ ਜਿਸ ਸਮੇਂ ਬਿਜਲੀ ਕੰਪਨੀਆਂ ਨਾਲ ...
ਬੁੱਲ੍ਹੋਵਾਲ, 13 ਜਨਵਰੀ (ਲੁਗਾਣਾ)-ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ ਆਲੋਵਾਲ ਵਿਖੇ ਬ੍ਰਾਂਚ ਪ੍ਰਧਾਨ ਸੁਖਵਿੰਦਰ ਸਿੰਘ ਚੁੰਬਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਬੱਧਣ ਤੇ ਸੂਬਾ ਸਕੱਤਰ ਉਂਕਾਰ ...
ਪੱਸੀ ਕੰਢੀ, 13 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਕੰਢੀ ਇਲਾਕੇ ਦੇ ਪਿੰਡ ਸੰਘਵਾਲ ਚੌਕ ਵਿਖੇ ਹਲਕਾ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਨੇ ਪਿੰਡ ਸੰਸਾਰਪੁਰ, ਸ਼ਾਨਚੱਕ, ਜੋਗੀਆਣਾ, ਕਾਲੋਵਾਲ, ਛੰਗਿਆਲ, ਅਗਲੋਰ, ਮੱਕੋਵਾਲ, ਕੋਲੀਆਂ, ਕਕੋਏ ਆਦਿ ਪੰਚਾਇਤਾਂ ਤੇ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੇ ਸਾਬਕਾ ਵਿਦਿਆਰਥੀ ਹਜਾਰਾ ਸਿੰਘ ਬੱਧਣ ਨੇ ਸੰਸਥਾ ਨੂੰ 16 ਹਜ਼ਾਰ ਦੀ ਰਾਸ਼ੀ ਅਤੇ ਲਾਇਬ੍ਰੇਰੀ ਲਈ 200 ਕਿਤਾਬਾਂ ਭੇਟ ਕੀਤੀਆਂ | ਜ਼ਿਕਰਯੋਗ ਹੈ ਕਿ ਹਜਾਰਾ ਸਿੰਘ ਬੱਧਣ 1953 ਤੋਂ 1957 ਤੱਕ ...
ਦਸੂਹਾ, 13 ਜਨਵਰੀ (ਕੌਸ਼ਲ)- ਅਥਲੀਟ ਸ਼ਾਮ ਲਾਲ ਰਾਜਪੂਤ 74 ਸਾਲ ਨੇ ਪੰਜਾਬ ਪੱਧਰ ਤੇ ਸਥਾਨ ਹਾਸਲ ਕਰਕੇ ਦਸੂਹਾ ਦਾ ਨਾਂਅ ਚਮਕਾਇਆ ਹੈ | ਦੌੜਾਕ ਸੋਹਣ ਲਾਲ ਰਾਜਪੂਤ ਜੋ ਕਿ ਚੰਡੀਗੜ੍ਹ ਵਿਖੇ ਹੋਏ ਸੈਕਟਰ 7 ਵਿਚ ਕੰਪੀਟੀਸ਼ਨ ਦੌਰਾਨ ਪੰਜ ਹਜ਼ਾਰ ਮੀਟਰ ਤੇਜ਼ ਚਾਲ ਵਿਚ ...
ਮਾਹਿਲਪੁਰ, 13 ਜਨਵਰੀ (ਦੀਪਕ ਅਗਨੀਹੋਤਰੀ)-ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰੀ ਸੂਬੇ ਦੇ ਲੋਕਾਂ 'ਤੋਂ ਉਨ੍ਹਾਂ ਦੇ ਲੋਕਤੰਤਰੀ ਹੱਕ ਵੀ ਖ਼ੋਹ ਰਹੀ ਹੈ ਅਤੇ ਸੂਬੇ ਦੇ ਲੋਕਾਂ ਦੀਆਂ ਹੱਕੀ ਮੰਗਾਂ ਲਈ ਸ਼ਾਂਤੀ ਪੂਰਵਕ ਢੰਗ ਨਾਲ ਧਰਨਾ ਦੇ ਰਹੇ ਆਮ ਆਦਮੀ ਪਾਰਟੀ ਦੇ ...
ਦਸੂਹਾ, 13 ਜਨਵਰੀ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਰਾਸ਼ਟਰੀ ਯੁਵਕ ਦਿਵਸ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਬਹੁਤ ਵਧੀਆ ਢੰਗ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚ ਭਾਸ਼ਣ ਪ੍ਰਤੀਯੋਗਤਾ ਅਤੇ ਗੀਤ ਮੁਕਾਬਲੇ ...
ਚੱਬੇਵਾਲ, 13 ਜਨਵਰੀ (ਪ.ਪ.)-ਚੱਬੇਵਾਲ ਦੀ ਗ੍ਰਾਮ ਪੰਚਾਇਤ ਨੇ ਅੱਜ ਇਕ ਰੇਤ ਨਾਲ ਭਰੀ ਟਰਾਲੀ ਨੂੰ ਕਾਬੂ ਕਰਕੇ ਥਾਣਾ ਚੱਬੇਵਾਲ ਦੀ ਪੁਲਿਸ ਹਵਾਲੇ ਕੀਤਾ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਸੰਧੂ ਨੇ ਅਤੇ ਉਨ੍ਹਾਂ ਦੇ ਪੰਚਾਇਤ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਸੂਬਾ ਪੱਧਰੀ ਇਕੱਤਰਤਾ ਕਰਕੇ ਸੂਬਾ ਪ੍ਰਧਾਨ ਸਤੀਸ਼ ਰਾਣਾ ਵਲੋਂ ਜਥੇਬੰਦੀ ਦਾ ਕਲੰਡਰ 2020 ਰਿਲੀਜ਼ ਕੀਤਾ ਗਿਆ | ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ...
ਬੁੱਲ੍ਹੋਵਾਲ, 13 ਜਨਵਰੀ (ਲੁਗਾਣਾ)-ਵਿਧਾਇਕ ਪਵਨ ਕਮਾਰ ਆਦੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਪਵਿੱਤਰਦੀਪ ਸਿੰਘ ਦੀ ਅਗਵਾਈ ਹੇਠ ਸਵਾਮੀ ਵਿਵੇਕਾਨੰਦ ਦਿਵਸ ਨੂੰ ਨੈਸ਼ਨਲ ਯੁਵਕ ਦਿਵਸ ਵਜੋਂ ਮਨਾਉਣ ਲਈ ਇਕ ਸਮਾਗਮ ਬੁੱਲ੍ਹੋਵਾਲ ...
ਚੱਬੇਵਾਲ , 13 ਜਨਵਰੀ (ਪੱਟੀ)-ਦਫ਼ਤਰ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ- ਸਕੂਲ ਫਾਰ ਵੂਮੈਨ ਹਰੀਆਂ ਵੇਲਾਂ ਚੱਬੇਵਾਲ ਵਿਖੇ ਪਿ੍ੰਸੀਪਲ ਡਾ. ਅਨੀਤਾ ਸਿੰਘ ਦੀ ਅਗਵਾਈ ਵਿਚ ਸਵਾਮੀ ...
ਹੁਸ਼ਿਆਰਪੁਰ, 13 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰਿਆਤ ਬਾਹਰਾ ਐਜੂਕੇਸ਼ਨ ਸਿਟੀ ਦੇ ਸਕੂਲ ਵਿੰਗ 'ਚ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਸੁਖਮੀਤ ਬੇਦੀ ਨੇ ਵਿਦਿਆਰਥੀਆਂ ਦੀਆਂ ਦੰਦਾਂ ਦੀ ਜਾਂਚ ਕੀਤੀ ਤੇ ਉਨ੍ਹਾਂ ...
ਹਾਜੀਪੁਰ, 13 ਜਨਵਰੀ (ਪੁਨੀਤ ਭਾਰਦਵਾਜ)-ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਮਿ.) ਸ. ਮੋਹਣ ਸਿੰਘ ਲੈਹਲ ਦੀ ਅਗਵਾਈ ਹੇਠ ਸ. ਸ. ਸ. ਸਕੂਲ ਲਾਬੜਾ ਵਿਖੇ ਹੋਈ | ਇਸ ਪ੍ਰਦਰਸ਼ਨੀ ਵਿਚ ਵੱਖ-ਵੱਖ ਤਹਿਸੀਲ ਪੱਧਰੀ ਪਹਿਲੀ ਪੁਜ਼ੀਸ਼ਨ ਹਾਸਲ ...
ਚੱਬੇਵਾਲ, 13 ਜਨਵਰੀ (ਸਖ਼ੀਆ)-ਭਾਰਤੀ ਜਨਤਾ ਪਾਰਟੀ ਵਲੋਂ ਮੰਡਲ ਦੀ ਮੀਟਿੰਗ ਜਿਆਣ-ਚੱਬੇਵਾਲ ਵਿਖੇ ਸਥਿਤ ਦਫ਼ਤਰ ਵਿਖੇ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਾ: ਦਿਲਬਾਗ ਰਾਏ ਸੂਬਾ ਪ੍ਰਧਾਨ ਐਸ. ਸੀ. ਮੋਰਚਾ ਨੇ ਕੀਤੀ | ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ...
ਪੱਸੀ ਕੰਢੀ, 13 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ-ਮੱਕੋਵਾਲ ਵਿਖੇ ਮਿਸ਼ਨ ਸੌ ਪ੍ਰਤੀਸ਼ਤ ਤਹਿਤ ਪਿ੍ੰਸੀਪਲ ਵਿਨੈ ਕੁਮਾਰ ਦੀ ਯੋਗ ਅਗਵਾਈ ਹੇਠ ਸਕੂਲ ਕਾਉਂਸਲਰ ਭੁਪਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮਸ਼ਾਲ ...
ਹੁਸ਼ਿਆਰਪੁਰ, 13 ਜਨਵਰੀ (ਹਰਪ੍ਰੀਤ ਕੌਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਜ਼ਿਲ੍ਹਾ ਪੱਧਰੀ ਗਣਿਤ ਤੇ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਮਿਡਲ ਸਕੂਲਾਂ ਦੇ ਵਰਗ ਵਿਚ ਸਰਕਾਰੀ ਮਿਡਲ ਸਕੂਲ ਪੰਡੋਰੀ ਬਾਵਾ ਦਾਸ ਨੇ ਪਹਿਲਾ ਸਥਾਨ ਹਾਸਲ ਕੀਤਾ | ...
ਤਲਵਾੜਾ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਕਿਸੇ ਵੇਲੇ ਬਿਲਕੁਲ ਜਰਜਰ ਹਾਲਾਤ ਵਿਚ ਚੱਲਦਾ ਹੋਇਆ ਸਰਕਾਰੀ ਮਿਡਲ ਸਕੂਲ ਹਲੇੜ੍ਹ ਲੋਕਾਂ ਦੇ ਸਹਿਯੋਗ ਨਾਲ ਸੈੱਲਫ਼ ਮੇਡ ਸਮਾਰਟ ਸਕੂਲ ਬਣ ਕੇ ਅਤਿ ਆਧੁਨਿਕ ਸਾਜ਼ੋ ਸਾਮਾਨ ਨਾਲ ਖੇਤਰ ਵਿਚ ਨਵੀਆਂ ਪੈੜਾਂ ਪਾ ਰਿਹਾ ਹੈ | ...
ਮੁਕੇਰੀਆਂ, 13 ਜਨਵਰੀ (ਰਾਮਗੜ੍ਹੀਆ)-ਸਪਰਿੰਗਡੇਲਜ ਪਬਲਿਕ ਸਕੂਲ ਗਾਲੜ੍ਹੀਆਂ ਮੁਕੇਰੀਆਂ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਸਿਮਰਜੋਤ ਸਿੰਘ ਨੇ ਸੀ.ਬੀ.ਐਸ.ਈ. ਦੀ ਪ੍ਰੀਖਿਆ ਵਿਚ ਮੈਰਿਟ 'ਚੋਂ ਸਥਾਨ ਹਾਸਲ ਕੀਤਾ | ਬੋਰਡ ਦੁਆਰਾ ਉਸ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX