ਵੇਰਕਾ ਮਿਲਕ ਪਲਾਂਟ ਵਿਖੇ ਮਨਾਈ ਲੋਹੜੀ
ਪਟਿਆਲਾ, 13 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਵੇਰਕਾ ਮਿਲਕ ਪਲਾਂਟ ਵਿਖੇ ਜੀ.ਐਮ. ਗੁਰਮੇਲ ਸਿੰਘ ਦੀ ਅਗਵਾਈ 'ਚ ਸਾਰੇ ਮੁਲਾਜ਼ਮਾਂ ਵਲੋਂ ਧਾਰਮਿਕ ਰਸਮਾਂ ਨਾਲ ਲੋਹੜੀ ਬਾਲੀ ਗਈ | ਗੁਰਮੇਲ ਸਿੰਘ ਮੁਤਾਬਿਕ ਅੱਜ ਦੇ ਸਮੇਂ 'ਚ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਲੋਹੜੀ ਮਨਾਉਣ ਦਾ ਚੱਲਿਆ ਰੁਝਾਨ ਸਹੀ ਦਿਸ਼ਾ 'ਚ ਜਾਂਦੇ ਸਮਾਜ ਵੱਲ ਸੰਕੇਤ ਹੈ | ਇਸ ਮੌਕੇ ਹਿਮਾਂਸ਼ੂ ਗੁਪਤਾ, ਵੀ.ਕੇ. ਸੈਨ, ਸੋਹਨ ਸਿੰਘ , ਸਿ੍ਮਤੀ ਨਿਕੀਤਾ ਬੰਸਲ, ਹਰਕੇਸ਼ ਸਿੰਘ, ਪ੍ਰਮਜੀਤ ਸਿੰਘ, ਹਾਕਮ ਸਿੰਘ ਥੂਹੀ ਆਦਿ ਹਾਜ਼ਰ ਸਨ | ਬਸੰਤ ਰਿਤੂ ਯੂਥ ਤਿ੍ਪੜੀ ਪਟਿਆਲਾ ਵਲੋਂ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਸੰਤੋਸ਼ੀ ਮਾਤਾ ਮੰਦਰ ਦੀ ਧਰਮਸ਼ਾਲਾ ਵਿਖੇ ਲੋਹੜੀ ਮੌਕੇ 11 ਧੀਆਂ ਦੀ ਲੋਹੜੀ ਮਨਾਈ ਗਈ | ਇਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਧਰਮਵੀਰ ਸ਼ਰਮਾ ਅਤੇ ਰਜਨੀਸ਼ ਕੁਮਾਰ ਨੇ ਸ਼ਿਰਕਤ ਕੀਤੀ | ਇੱਥੇ ਕਲੱਬ ਦੇ ਪ੍ਰਧਾਨ ਇੰਜ: ਆਕਰਸ਼ ਸ਼ਰਮਾ, ਸਕੱਤਰ ਇੰਜ: ਰੋਬਿੰਨ ਸਿੰਘ, ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦੇ ਸ਼ੁੱਭ ਮੌਕੇ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ | ਇਸ ਮੌਕੇ ਅਮਰੀਸ਼ ਕੁਮਾਰ, ਹਰਜੀਤ ਸਿੰਘ, ਧਰਮਿੰਦਰ ਕੁਮਾਰ, ਸੁਭਾਸ਼ ਚੰਦ, ਇੰਜ: ਹਰਸ਼ਦੀਪ ਸਿੰਘ, ਇੰਜ: ਜਗਤਾਰ ਸਿੰਘ, ਅਰੁਜ ਸ਼ਰਮਾ, ਅਸੀਮ ਸ਼ਰਮਾ, ਸੰਤੋਸ਼ ਕੁਮਾਰ, ਯਸ਼ਪਾਲ ਬੇਦੀ, ਮਮਤਾ ਰਾਣੀ, ਜਸਬੀਰ ਕੌਰ, ਜਗਮੇਲ ਕੌਰ, ਅੰਜੂ ਸ਼ਰਮਾ, ਮੀਨਾ ਸ਼ਰਮਾ ਆਦਿ ਹਾਜ਼ਰ ਸਨ |
ਵੀਰ ਹਕੀਕਤ ਰਾਏ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਵੀਰ ਹਕੀਕਤ ਰਾਏ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਪਿ੍ੰਸੀਪਲ ਸਰਲਾ ਭਟਨਾਗਰ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਮਹਿਲਾ ਕਮਿਸ਼ਨ ਦੀ ਨਵਨਿਯੁਕਤ ਮਹਿਲਾ ਮੈਂਬਰ ਇੰਦਰਜੀਤ ਕੌਰ ਨਿੱਪੀ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਤੇ ਕਾਂਗਰਸੀ ਆਗੂ ਅਤੇ ਨਗਰ ਨਿਗਮ ਕੌਾਸਲਰ ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਾਂਗਰਸ ਦੀ ਉਪ ਚੇਅਰਮੈਨ ਮਨੀਸ਼ਾ ਉੱਪਲ, ਯੂਥ ਕਾਂਗਰਸੀ ਆਗੂ ਕਰਨ ਗੌੜ ਸਮੇਤ ਸ੍ਰੀ ਸਨਾਤਨ ਧਰਮ ਵੀਰ ਹਕੀਕਤ ਰਾਏ ਸਭਾ (ਰਜਿ:) ਸੰਸਥਾ ਦੀ ਵੀਰ ਹਕੀਕਤ ਰਾਏ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਵਿਪਿਨ ਸ਼ਰਮਾ, ਸਕੱਤਰ ਸੁਰਿੰਦਰ ਮੋਦਗਿਲ ਅਤੇ ਮੈਂਬਰ ਰਾਜੀਵ ਬਾਂਸਲ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਤੇ ਸਕੂਲ ਦੀ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਵਰਮਾ ਵੀ ਮੌਜੂਦ ਸਨ | ਸਕੂਲ ਪਿ੍ੰਸੀਪਲ ਸਰਲਾ ਭਟਨਾਗਰ ਨੇ ਲੋਹੜੀ ਦੀ ਮਹੱਤਤਾ 'ਤੇ ਚਾਨਣਾ ਪਾਉਣ ਦੇ ਨਾਲ ਨਾਲ ਸਭ ਨੂੰ ਵਧਾਈ ਦਿੱਤੀ | ਬੱਚਿਆਂ ਨੇ ਅਧਿਆਪਕਾਂ ਦੇ ਨਿਰਦੇਸ਼ਾਂ 'ਤੇ ਤਿਆਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਬਿਹਤਰੀਨ ਪੇਸ਼ਕਾਰੀ ਕੀਤੀ | ਇਸ ਦੌਰਾਨ ਲੋਹੜੀ ਬਾਲ ਕੇ ਬੱਚਿਆਂ ਸਮੇਤ ਹੋਰਾਂ ਨੂੰ ਵੀ ਲੋਹੜੀ ਵੰਡੀ ਗਈ |
ਪੰਜਾਬ ਇੰਟਰਨੈਸ਼ਨਲ ਸਕੂਲ 'ਚ ਮਨਾਈ ਲੋਹੜੀ
ਪਾਤੜਾਂ, (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਦੇ ਪੰਜਾਬ ਇੰਟਰਨੈਸ਼ਨਲ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਵਿਹੜੇ 'ਚ ਇਸ ਸਬੰਧ 'ਚ ਕੀਤੇ ਗਏ ਸਮਾਗਮ 'ਚ ਵਿਦਿਆਰਥਣਾਂ ਤੇ ਵਿਦਿਆਰਥੀਆਂ ਵਲੋਂ ਲੋਹੜੀ ਦੇ ਸਬੰਧ 'ਚ ਜਿੱਥੇ ਗੀਤ ਪੇਸ਼ ਕੀਤੇ ਗਏ, ਉੱਥੇ ਹੀ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਤਰਸੇਮ ਸਿੰਘ ਨੇ ਦੱਸਿਆ ਕਿ ਸਾਡੀ ਨਵੀਂ ਪੀੜ੍ਹੀ ਸਾਡੇ ਵਿਰਸੇ ਨਾਲੋਂ ਟੁੱਟਦੀ ਜਾ ਰਹੀ ਹੈ | ਇਸੇ ਤਹਿਤ ਹੀ ਉਨ੍ਹਾਂ ਵਲੋਂ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾ ਕੇ ਇਸ ਦੇ ਪਿਛੋਕੜ ਬਾਰੇ ਦੱਸਿਆ ਗਿਆ ਹੈ | ਵਾਇਸ ਪਿ੍ੰਸੀਪਲ ਸੁਮਨ ਰਾਣੀ ਨੇ ਕਿਹਾ ਕਿ ਪਹਿਲਾਂ ਸਿਰਫ਼ ਲੜਕੇ ਦੇ ਜਨਮ 'ਤੇ ਹੀ ਲੋਹੜੀ ਮਨਾ ਕੇ ਖ਼ੁਸ਼ੀ ਮਨਾਈ ਜਾਂਦੀ ਸੀ ਪਰ ਹੁਣ ਜਾਗਰੂਕਤਾ ਆਉਣ ਕਾਰਨ ਲੋਕ ਧੀਆਂ ਦੀ ਵੀ ਲੋਹੜੀ ਮਨਾਉਣ ਲੱਗ ਪਏ ਹਨ | ਐਨ.ਆਰ.ਆਈ. ਲਾਭ ਸਿੰਘ ਨੇ ਪੰਜਾਬ ਇੰਟਰਨੈਸ਼ਨਲ ਸਕੂਲ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤਾ | ਅਧਿਆਪਕ ਹਰਮੇਸ਼ ਕੁਮਾਰ, ਅਧਿਆਪਕਾ ਵੀਨਾ ਰਾਣੀ, ਪੂਜਾ ਰਾਣੀ, ਮਾਨਵੀ ਦੇਵੀ, ਮਨਪ੍ਰੀਤ ਕੌਰ, ਅਤੇ ਵਨਿੰਦਰ ਕੌਰ ਨੇ ਇਸ ਸਮਾਗਮ ਨੂੰ ਸਫਲ ਕਰਨ 'ਚ ਆਪਣਾ ਯੋਗਦਾਨ ਪਾਇਆ |
ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਲੋਹੜੀ ਮਨਾਈ
ਪਟਿਆਲਾ, (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪਿੰ੍ਰਸੀਪਲ ਡਾ. ਕੁਸਮ ਲਤਾ ਦੀ ਅਗਵਾਈ ਹੇਠ 7 ਦਿਨਾ ਐਨ. ਐਸ. ਐਸ. ਕੈਂਪ ਲਗਾਇਆ ਗਿਆ | ਇਸ 'ਚ 100 ਐਨ. ਐਸ. ਐਸ. ਵਲੰਟੀਅਰਾਂ ਨੇ ਭਾਗ ਲਿਆ | ਇਸ ਕੈਂਪ ਦੌਰਾਨ ਵਲੰਟੀਅਰਾਂ ਨੇ ਪ੍ਰੋਗਰਾਮ ਅਫ਼ਸਰ ਡਾ. ਜਸਪ੍ਰੀਤ ਕੌਰ ਅਤੇ ਕੈਂਪ ਮੈਨੇਜਰ ਬਲਜੀਤ ਕੌਰ ਦੇ ਆਦੇਸ਼ਾਂ ਅਨੁਸਾਰ ਕਾਲਜ ਕੈਂਪਸ ਦੀ ਸਫ਼ਾਈ ਅਤੇ ਆਲਾ ਦੁਆਲਾ ਸਾਫ਼ ਕੀਤਾ | ਇਸ ਕੈਂਪ ਦੌਰਾਨ ਮੈਡਮ ਪੁਸ਼ਪਾ ਦੇਵੀ, ਟਰੈਫ਼ਿਕ ਐਜੂਕੇਸ਼ਨ ਸੈਸ਼ਨ ਨੇ ਟਰੈਫ਼ਿਕ ਨਿਯਮਾਂ ਦੀ ਜਾਣਕਾਰੀ ਦਿਤੀ ਅਤੇ ਨਿਯਮਾਂ ਦੀ ਪਾਲਣਾ ਕੀਤੇ ਜਾਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ |
• ਸਫਾ 7 ਦੀ ਬਾਕੀ
ਇਸ ਤੋਂ ਇਲਾਵਾ ਸਾਬਕਾ ਪ੍ਰੋ. ਹਰਨੇਕ ਸਿੰਘ ਨੇ ਵਲੰਟੀਅਰਾਂ ਨੂੰ ਐਨ. ਐਸ. ਐਸ. ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਕੈਂਪ ਦੇ 6ਵੇਂ ਦਿਨ ਵਰਲਡ ਹੈਲਥ ਕੇਅਰ ਨਾਲ ਸਬੰਧਿਤ ਇੰਦਰਜੀਤ ਸਿੰਘ ਨੇ ਸਿਹਤ ਸਬੰਧੀ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ | ਵਿਦਿਆਰਥੀਆਂ 'ਚੋਂ ਗੁਰਪ੍ਰੀਤ ਸਿੰਘ ਅਤੇ ਵਿਦਿਆਰਥਣਾਂ 'ਚੋਂ ਰੇਵਤੀ ਨੂੰ ਸਭ ਤੋ ਉੱਤਮ ਵਲੰਟੀਅਰ ਘੋਸ਼ਿਤ ਕੀਤਾ ਗਿਆ | ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਨੇ ਲੋਹੜੀ ਦੇ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ | ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਾਰੇ ਪ੍ਰੋਗਰਾਮ ਦੀ ਫੋਟੋ ਗਰਾਫੀ ਕਾਲਜ ਦੇ ਵਿਦਿਆਰਥੀ ਮਿਸਟਰ ਗੁਰਸਿਮਰਤ ਸਿੰਘ ਜਮਾਤ ਬੀ.ਕਾਮ. ਭਾਗ ਦੂਜਾ ਵਲੋਂ ਬਾਖ਼ੂਬੀ ਅੰਦਾਜ਼ ਨਾਲ ਕੀਤੀ ਗਈ |
ਫ਼ਿਕਰਮੰਦ ਵੈੱਲਫੇਅਰ ਸੁਸਾਇਟੀ ਨੇ ਮਨਾਈ ਕੁੜੀਆਂ ਦੀ ਲੋਹੜੀ
ਰਾਜਪੁਰਾ, (ਰਣਜੀਤ ਸਿੰਘ)-ਅੱਜ ਇੱਥੇ ਗੋਬਿੰਦ ਕਾਲੋਨੀ ਦੇ ਬਰਾਤ ਘਰ ਵਿਖੇ ਨਵ-ਜਨਮੀਆਂ ਲੜਕੀਆਂ ਦੀ ਲੋਹੜੀ ਫ਼ਿਕਰਮੰਦ ਵੈੱਲਫੇਅਰ ਸੋਸਾਇਟੀ ਵਲੋਂ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਸੰਸਥਾ ਵਲੋਂ ਨੰਨ੍ਹੀਆਂ ਮੁੰਨੀਆਂ ਬੱਚੀਆਂ ਨੂੰ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ | ਲੜਕੀਆਂ ਦੁਆਰਾ ਪੇਸ਼ ਕੀਤੀ ਗਈ ਗਿੱਧੇ ਦੀ ਪੇਸ਼ਕਾਰੀ ਨੇ ਹਾਜ਼ਰ ਦਰਸ਼ਕ ਅਤੇ ਨਵ ਵਿਆਹੇ ਜੋੜਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਜਾਣਕਾਰੀ ਮੁਤਾਬਿਕ ਅੱਜ ਇੱਥੇ ਨਵ ਜੰਮੀਆਂ 100 ਤੋਂ ਜ਼ਿਆਦਾ ਲੜਕੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਬਰਾਤ ਘਰ 'ਚ ਵਿਆਹ ਵਰਗਾ ਮਾਹੌਲ ਸਿਰਜਿਆ ਗਿਆ | ਮੌਸਮ ਦੀ ਬੰੂਦਾ-ਬਾਂਦੀ ਵੀ ਇਸ ਖ਼ੂਬਸੂਰਤ ਮੌਕੇ 'ਤੇ ਇਕੱਤਰ ਹੋਏ ਲੋਕਾਂ 'ਤੇ ਕੋਈ ਅਸਰ ਨਾ ਪਾ ਸਕੀ | ਇਸ ਮੌਕੇ 'ਤੇ ਗਿੱਧੇ ਦੀ ਡਾਇਰੈਕਟਰ ਸ੍ਰੀਮਤੀ ਬਲਜੀਤ ਕੌਰ ਅਤੇ ਸ੍ਰੀਮਤੀ ਅਸ਼ਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਲੜਕੀਆਂ ਅਤੇ ਲੜਕਿਆਂ 'ਚ ਕੋਈ ਵੀ ਫ਼ਰਕ ਨਹੀ ਸਮਝਣਾ ਚਾਹੀਦਾ | ਅੱਜ ਕੱਲ੍ਹ ਲੜਕੀਆਂ ਹਰ ਖੇਤਰ 'ਚ ਲੜਕਿਆਂ ਤੋਂ ਮੂਹਰੇ ਹਨ | ਹੋਰਨਾਂ ਸਮੇਤ ਨਿਤਿਸ਼ ਖੁਰਾਨਾ, ਰਮੇਸ਼ ਬਬਲਾ, ਪ੍ਰਦੀਪ ਨੰਦਾ, ਸ਼ਾਮ ਸੁੰਦਰ ਵਧਵਾ, ਸ੍ਰੀਮਤੀ ਵੰਦਨਾ ਗੋਇਲ, ਸ੍ਰੀਮਤੀ ਅਮਿਤ ਕੌਰ, ਅਸ਼ੋਕ ਚੱਕਰਵਰਤੀ, ਅਸ਼ੋਕ ਅਰੋੜਾ, ਹਿਮਾਂਸ਼ੂ, ਚਰਨਜੀਤ ਸਿੰਘ ਨਾਮਧਾਰੀ, ਰੰਜਨਾ ਜੈਨ ਅਤੇ ਹੋਰ ਹਾਜ਼ਰ ਸਨ |
ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ ਛੰਨਾਂ
ਦੇਵੀਗੜ੍ਹ, (ਮੁਖਤਿਆਰ ਸਿੰਘ ਨੌਗਾਵਾਂ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫਕੀਰਾਂ ਉਰਫ ਛੰਨਾਂ ਵਿਖੇ ਲੋਹੜੀ ਦਾ ਤਿਉਹਾਰ ਸਕੂਲ ਡਾਇਰੈਕਟਰ ਸੰਤੋਖ ਸਿੰਘ ਅਤੇ ਪਿ੍ੰਸੀਪਲ ਨਵਤੇਜ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਚੌਥੇ ਹਾਊਸ ਦੇ ਵਿਦਿਆਰਥੀਆਂ ਵਲੋਂ ਲੋਹੜੀ ਦੇ ਤਿਉਹਾਰ ਦੀ ਖ਼ੁਸ਼ੀ ਨੂੰ ਪ੍ਰਗਟਾਇਆ | ਇਸ ਮੌਕੇ ਵਿਦਿਆਰਥੀਆਂ ਨੇ ਲੋਹੜੀ ਦੇ ਤਿਉਹਾਰ ਦੀ ਵਿਸ਼ੇਸ਼ਤਾ 'ਤੇ ਡੂੰਘਾਈ ਨਾਲ ਚਾਨਣਾ ਪਾਇਆ | ਦਸਵੀਂ ਜਮਾਤ ਦੀ ਵਿਦਿਆਰਥਣ ਮਨਜੋਤ ਕੌਰ ਨੇ ਲੋਹੜੀ ਦੀ ਵਿਸ਼ੇਸ਼ਤਾ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਵਿਦਿਆਰਥੀਆਂ ਨੇ ਕਵਿਤਾਵਾਂ, ਗੀਤਾਂ ਅਤੇ ਲੋਕ ਨਾਚ ਦੁਆਰਾ ਆਪੋ ਆਪਣੀ ਕਲਾਕਾਰੀ ਨੂੰ ਪੇਸ਼ ਕੀਤਾ | ਇਸ ਮੌਕੇ ਲੋਹੜੀ ਦੇ ਗੀਤ 'ਸੁੰਦਰ-ਮੁੰਦਰੀਏ' ਗਾ ਕੇ ਵਿਦਿਆਰਥੀਆਂ ਨੇ ਲੋਹੜੀ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੰਤੋਖ ਸਿੰਘ ਨੇ ਲੋਹੜੀ ਦੇ ਤਿਉਹਾਰ ਦੀ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪਿੰ੍ਰਸੀਪਲ ਨਵਤੇਜ ਸਿੰਘ ਤੋਂ ਇਲਾਵਾ ਹਰਜਿੰਦਰ ਸਿੰਘ, ਜਸਪ੍ਰੀਤ ਕੌਰ, ਰਜਨੀਸ਼, ਪ੍ਰਭਜੋਤ ਕੌਰ, ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ |
ਡਾ. ਬੀ.ਐਸ. ਸੰਧੂ ਸਕੂਲ ਜੁਲਾਹਖੇੜੀ ਵਿਖੇ ਲੋਹੜੀ ਮਨਾਈ
ਦੇਵੀਗੜ੍ਹ-ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਪਿੰਡ ਜੁਲਾਹਖੇੜੀ ਵਿਖੇ ਲੋਹੜੀ ਦਾ ਤਿਉਹਾਰ ਪਿ੍ੰਸੀਪਲ ਰਾਜਿੰਦਰ ਕੌਰ ਸੰਧੂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਕੂਲ ਕੈਂਪਸ 'ਚ ਲੋਹੜੀ ਬਾਲੀ ਗਈ ਅਤੇ ਸਮੂਹ ਸਟਾਫ਼ ਵਲੋਂ ਤਿਲ ਪਾਏ ਗਏ | ਬੱਚਿਆਂ ਵਲੋਂ ਵੀ ਲੋਹੜੀ ਦੇ ਤਿਲ ਪਾ ਕੇ ਅਤੇ 'ਸੁੰਦਰ ਮੁੰਦਰੀਏ' ਆਦਿ ਲੋਹੜੀ ਦੇ ਗੀਤ ਗਾ ਕੇ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਸਕੂਲ ਪਿ੍ੰਸੀਪਲ ਰਜਿੰਦਰ ਕੌਰ ਸੰਧੂ ਵਲੋਂ ਵਿਦਿਆਰਥੀਆਂ, ਸਕੂਲ ਸਟਾਫ਼ ਤੇ ਮਾਪਿਆਂ ਨੰੂ ਲੋਹੜੀ ਅਤੇ ਮਾਘੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ |
ਪਿੱਪਲਖੇੜੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਦੇਵੀਗੜ੍ਹ, (ਮੁਖਤਿਆਰ ਸਿੰਘ ਨੌਗਾਵਾਂ)-ਬਾਹਲਾ ਪਬਲਿਕ ਸਕੂਲ ਪਿੱਪਲਖੇੜੀ ਵਿਖੇ ਸਕੂਲ ਡਾਇਰੈਕਟਰ ਅਮਰਜੀਤ ਸਿੰਘ ਬਾਹਲਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਲੋਹੜੀ ਬਾਲੀ ਗਈ ਅਤੇ ਵਿਦਿਆਰਥੀਆਂ ਵਲੋਂ ਲੋਹੜੀ ਦੇ ਗੀਤ ਗਾਏ ਗਏ | ਸਕੂਲ ਦੇ ਸਾਰੇ ਵਿਦਿਆਰਥੀਆਂ ਨੰੂ ਮੰੂਗਫਲੀਆਂ ਅਤੇ ਰਿਓੜੀਆਂ ਵੰਡੀਆਂ ਗਈਆਂ | ਇਸ ਮੌਕੇ ਸਕੂਲ ਡਾਇਰੈਕਟਰ ਅਮਰਜੀਤ ਸਿੰਘ ਬਾਹਲਾ ਨੇ ਲੋਹੜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੰੂ ਲੋਹੜੀ ਅਤੇ ਮਾਘੀ ਦੀ ਵਧਾਈ ਦਿੱਤੀ |
ਉਪ-ਮੰਡਲ ਅਫ਼ਸਰ ਅਤੇ ਤਹਿਸੀਲਦਾਰਾਂ ਨੇ ਸਟਾਫ਼ ਨਾਲ ਮਨਾਈ ਲੋਹੜੀ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਉਪ ਮੰਡਲ ਅਫ਼ਸਰ ਸਮਾਣਾ ਨਮਨ ਮੜਕਨ, ਤਹਿਸੀਲਦਾਰ ਸੰਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਦੱਤਾ ਨੇ ਸਟਾਫ਼ ਨਾਲ ਮਿਲ ਕੇ ਲੋਹੜੀ ਦੀ ਤਿਉਹਾਰ ਮਨਾਇਆ ਅਤੇ ਕਾਮਨਾ ਕੀਤੀ ਕਿ ਇਹ ਪਵਿੱਤਰ ਤਿਉਹਾਰ ਸਭਨਾਂ ਅੰਦਰੋਂ ਦਲਿੱਦਰ ਦਾ ਖ਼ਾਤਮਾ ਕਰੇਗਾ | ਅਧਿਕਾਰੀਆਂ ਨੇ ਸਟਾਫ਼ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ | ਇਸ ਮੌਕੇ ਰੀਡਰ ਕਾਲੀ ਚਰਨ, ਕ੍ਰਾਂਤੀ, ਜੁਝਾਰ ਸਿੰਘ, ਨਾਇਬ ਕੋਰਟ ਕਰਨੈਲ ਸਿੰਘ ਸਮੇਤ ਸਮੂਹ ਸਟਾਫ਼ ਹਾਜ਼ਰ ਸੀ |
ਭਾਰਤੀ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਦੇਵੀਗੜ੍ਹ, (ਮੁਖਤਿਆਰ ਸਿੰਘ ਨੌਗਾਵਾਂ)-ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਵਿਖੇ ਪਿ੍ੰਸੀਪਲ ਬਲਵਿੰਦਰ ਭਾਰਤੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਕੁੜੀਆਂ ਨੇ ਗਿੱਧਾ, ਭੰਗੜਾ ਸੋਲੋ ਡਾਂਸ ਕਰਕੇ ਤੇ ਧੀਆਂ ਬਚਾਓ ਸਬੰਧੀ ਬੋਲੀਆਂ ਰਾਹੀਂ ਵਧੀਆ ਸੁਨੇਹਾ ਦਿੱਤਾ, ਜਿਨ੍ਹਾਂ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਤੇ ਸਮੂਹ ਸਟਾਫ਼ ਨੇ ਸਾਰੀਆਂ ਕੁੜੀਆਂ ਦੀ 'ਧੀਆਂ ਬਚਾਓ, ਸਮਾਜ ਬਚਾਓ' ਤੇ 'ਧੀਆਂ ਦੀ ਲੋਹੜੀ' ਸਬੰਧੀ ਪ੍ਰੋਗਰਾਮ ਦੀ ਬਹੁਤ ਪ੍ਰਸੰਸਾ ਕੀਤੀ | ਇਸ ਮੌਕੇ ਪਿ੍ੰਸੀਪਲ ਬਲਵਿੰਦਰ ਭਾਰਤੀ, ਸਾਬਕਾ ਵਾਈਸ ਪਿ੍ੰਸੀਪਲ ਜਸਵਿੰਦਰ ਸਿੰਘ, ਰਾਮਪਾਲ ਭਾਰਤੀ, ਅਵਤਾਰ ਭਾਰਤੀ, ਸੁਰਿੰਦਰ ਭਾਰਤੀ, ਕੁਲਦੀਪ ਭਾਰਤੀ, ਗੁਰਨਾਮ ਭਾਰਤੀ ਨੇ ਆਦਿ ਨੇ ਲੋਹੜੀ ਦੇ ਪ੍ਰੋਗਰਾਮ ਲਈ ਬੱਚਿਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ | ਇਸ ਮੌਕੇ ਚਰਨਜੀਤ ਕੌਰ, ਸਿਮਰਜੀਤ ਕੌਰ ਭਾਰਤੀ, ਮਣੀ, ਬਲਵਿੰਦਰ ਕੌਰ, ਊਸ਼ਾ ਰਾਣੀ, ਰਾਜ ਕੁਮਾਰੀ ਤੇ ਰਾਜਵੰਤੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ |
ਵਕੀਲਾਂ ਅਤੇ ਜੱਜਾਂ ਨੇ ਮਨਾਈ ਲੋਹੜੀ
ਸਮਾਣਾ, (ਪ੍ਰੀਤਮ ਸਿੰਘ ਨਾਗੀ)-ਬਾਰ ਐਸੋਸੀਏਸ਼ਨ ਸਮਾਣਾ ਨੇ ਪ੍ਰਧਾਨ ਰਾਜ ਕੁਮਾਰ ਭਾਨ ਦੀ ਅਗਵਾਈ 'ਚ ਜੱਜਾਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ | ਬਾਰ 'ਚ ਹੋਏ ਸਧਾਰਨ ਸਮਾਗਮ 'ਚ ਜੱਜਾਂ ਅਤੇ ਵਕੀਲਾਂ ਨੇ ਚਾਹ 'ਤੇ ਮਠਿਆਈ ਸਾਂਝੀ ਕੀਤੀ | ਵਧੀਕ ਸਿਵਲ ਜੱਜ ਜਸਬੀਰ ਸਿੰਘ, ਸਿਵਲ ਜੱਜ ਰਮਨਦੀਪ ਕੌਰ 'ਤੇ ਅਮਰਜੀਤ ਸਿੰਘ ਨੇ ਵਕੀਲਾਂ ਨੂੰ ਲੋਹੜੀ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ |
ਸਕਾਲਰਜ ਸਕੂਲ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਮਨਾਈ ਲੋਹੜੀ
ਰਾਜਪੁਰਾ, (ਜੀ.ਪੀ. ਸਿੰਘ)-ਸਥਾਨਕ ਸਕਾਲਰਜ਼ ਪਬਲਿਕ ਸਕੂਲ 'ਚ ਅੱਜ ਪੰਜਾਬ ਦੀ ਸੰਸਕਿ੍ਤੀ ਅਤੇ ਪਰੰਪਰਾ ਦਾ ਤਿਉਹਾਰ ਲੋਹੜੀ ਮਨਾਇਆ ਗਿਆ | ਇਸ ਦੌਰਾਨ ਸਕਾਲਰਜ਼ ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਅਤੇ ਪਿ੍ੰਸੀਪਲ ਸੁਦੇਸ਼ ਜੋਸ਼ੀ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਵਲੋਂ ਸਕੂਲ ਦੇ ਵਿਹੜੇ 'ਚ ਲੋਹੜੀ ਬਾਲ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ | ਜਿਸ 'ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਲੋਹੜੀ 'ਚ ਤਿਲ, ਗੁੜ, ਮੂੰਗਫ਼ਲੀ ਲੋਹੜੀ 'ਚ ਪਾ ਕੇ ਸਾਰਿਆਂ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਲੋਹੜੀ ਦੇ ਮਹੱਤਵ ਨੂੰ ਦਰਸਾਉਂਦੇ ਲੇਖ ਪੜੇ੍ਹ ਅਤੇ ਗੀਤ-ਸੰਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ |
ਪਟਿਆਲਾ, 13 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਟੈਕਸੀਆਂ ਦੇ ਬਿਲ ਪਾਸ ਕਰਵਾਉਣ ਲਈ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਪੀ.ਆਰ.ਟੀ.ਸੀ. ਦੇ ਮੁੱਖ ਲੇਖਾ ਅਧਿਕਾਰੀ ਨੂੰ ਵਿਜੀਲੈਂਸ ਬਿਊਰੋ ਵਲੋਂ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਇਸ ...
ਰਾਜਪੁਰਾ, 13 ਜਨਵਰੀ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਲੱਖਾਂ ਰੁਪਏ ਦੀ ਧੋਖਾਧੜੀ ਮਾਮਲੇ 'ਚ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਅਭੀਨਵ ਵੋਹਰਾ ਵਾਸੀ ਨੇੜੇ ਪੰਚਰੰਗਾ ਚੌਕ ਰਾਜਪੁਰਾ ਨੇ ...
ਸਮਾਣਾ, 13 ਜਨਵਰੀ (ਸਾਹਿਬ ਸਿੰਘ)-ਸਮਾਣਾ 'ਤੇ ਆਸ-ਪਾਸ ਦੇ ਇਲਾਕੇ 'ਚ ਸੋਮਵਾਰ ਨੂੰ ਸਾਰਾ ਦਿਨ ਭਾਰੀ ਮੀਂਹ ਪਿਆ ਤੇ ਗੜੇਮਾਰੀ ਵੀ ਹੋਈ | ਖ਼ਰਾਬ ਮੌਸਮ ਤੋਂ ਕਿਸਾਨ ਚਿੰਤਤ ਹਨ | ਸੋਮਵਾਰ ਨੂੰ ਸਵੇਰੇ ਸੂਰਜ ਵਿਖਾਈ ਦਿੱਤਾ ਪਰ ਕੁਝ ਸਮੇਂ ਬਾਅਦ ਆਕਾਸ਼ 'ਚ ਸੰਘਣੇ ਬੱਦਲ ਛਾ ਗਏ ...
ਦੇਵੀਗੜ੍ਹ, 13 ਜਨਵਰੀ (ਮੁਖਤਿਆਰ ਸਿੰਘ ਨੌਗਾਵਾਂ)-ਅੱਜ ਲੋਹੜੀ ਵਾਲੇ ਦਿਨ ਸਵੇਰ ਤੋਂ ਹੀ ਭਾਰੀ ਬੱਦਲਵਾਈ ਬਣੀ ਹੋਈ ਸੀ, ਜਿਸ ਨੇ ਦੁਪਹਿਰ ਸਮੇਂ ਭਾਰੀ ਮੀਂਹ ਅਤੇ ਗੜੇ ਪਾ ਕੇ ਲੋਹੜੀ ਦੀ ਗਰਮੀ ਨੂੰ ਠੰਢ 'ਚ ਤਬਦੀਲ ਕਰ ਦਿੱਤਾ | ਦੁਪਹਿਰ 1.30 ਵਜੇ ਪਏ ਮੀਂਹ ਅਤੇ ਭਾਰੀ ...
ਪਟਿਆਲਾ, 13 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)- ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਸਾਂਝਾ ਵਿਦਿਆਰਥੀ ਮੋਰਚਾ ਦੇ ਬੈਨਰ ਹੇਠ ਵਿਦਿਆਰਥੀਆਂ ਵਲੋਂ ਮੁੱਖ ਲਾਇਬ੍ਰੇਰੀ ਅੰਦਰ ਧਰਨਾ ਲਗਾਇਆ ਗਿਆ | ਇਸ ਧਰਨੇ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀ ਜਥੇਬੰਦੀਆਂ ...
ਬਹਾਦਰਗੜ੍ਹ, 13 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਬਹਾਦਰਗੜ੍ਹ ਨੇੜਲੇ ਪਿੰਡ ਆਲਮਪੁਰ ਵਿਖੇ ਪਿਛਲੇ ਦਿਨੀਂ ਇਕ ਵਿਅਕਤੀ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ 'ਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਕੁੱਟਮਾਰ ਦੀ ਸ਼ਿਕਾਰ 70 ਸਾਲਾ ਬਜ਼ੁਰਗ ਔਰਤ ਦੀ ਸਰਕਾਰੀ ਰਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਸਵਰਨ ਕੌਰ (70) ਵਾਸੀ ਪਿੰਡ ਸਿੱਧੂਵਾਲ ਵਜੋਂ ਹੋਈ ਹੈ | ਇਸ ਸਬੰਧੀ ...
ਪਟਿਆਲਾ, 13 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨਾਲ ਇਕ ਤਿੰਨ ਧਿਰਾ ਸਮਝੌਤੇ ਉੱਪਰ ਦਸਤਖ਼ਤ ਕੀਤੇ ਗਏ ਹਨ | ਯੂਨੀਵਰਸਿਟੀ ਵਲੋਂ ਇਸ ਸਮਝੌਤੇ ਉੱਪਰ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਤੋਂ ਇਲਾਵਾ ...
ਪਟਿਆਲਾ, 13 ਜਨਵਰੀ (ਜਸਪਾਲ ਸਿੰਘ ਢਿੱਲੋਂ)-ਕੌਮੀ ਗਰੀਨ ਟਿ੍ਬਿਊਨਲ ਵਲੋਂ ਗਠਿਤ ਨਿਰੀਖਕ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਉਚ ਅਦਾਲਤ ਦੇ ਸਾਬਕਾ ਜੱਜ, ਜਸਟਿਸ ਜਸਬੀਰ ਸਿੰਘ ਨੇ ਠੋਸ ਕੂੜੇ ਦੇ ਨਿਪਟਾਰੇ ਲਈ ਕੌਮੀ ਗਰੀਨ ਟਿ੍ਬਿਊਨਲ ਵਲੋਂ ਪਾਸ ਕੀਤੇ ...
ਪਟਿਆਲਾ, 13 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਪ੍ਰਦੀਪ ਵਰਮਾ ਪੰਜਾਬ ਇੰਚਾਰਜ ਹਿੰਦੁਸਤਾਨ ਵਿਦਿਆਰਥੀ ਸੈਨਾ ਸ਼ਾਖਾ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਵਾਈ 'ਚ ਜ਼ਿਲ੍ਹਾ ਪਟਿਆਲਾ ਦੇ ਵਾਈ. ਪੀ. ਐਸ. ਚੌਕ 'ਚ ਅਮਨ ਸੂਦ ਪ੍ਰਧਾਨ ਪਟਿਆਲਾ ਸ਼ਹਿਰੀ ਕਾਲਜ ਗਰੁੱਪ ਹਿੰਦੁਸਤਾਨ ...
ਰਾਜਪੁਰਾ, 13 ਜਨਵਰੀ (ਜੀ.ਪੀ. ਸਿੰਘ)-ਥਾਣਾ ਸ਼ੰਭੂ ਪੁਲਿਸ ਨੇ ਇਕ ਪ੍ਰਾਈਵੇਟ ਬੱਸ 'ਚੋਂ ਉਤਰ ਕੇ ਜਾ ਰਹੇ 2 ਵਿਅਕਤੀਆਂ ਨੂੰ 300 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁਖੀ ਥਾਣੇਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ...
ਨਾਭਾ, 13 ਜਨਵਰੀ (ਅਮਨਦੀਪ ਸਿੰਘ ਲਵਲੀ)-ਥਾਣਾ ਸਦਰ ਨਾਭਾ ਵਿਖੇ ਜਗਦੀਪ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਸ਼ਮਲਾ ਦੇ ਬਿਆਨਾਂ 'ਤੇ ਮਨਪ੍ਰੀਤ ਕੌਰ ਪੁੱਤਰੀ ਬੀਰ ਸਿੰਘ, ਕਾਲਾ ਸਿੰਘ ਪੁੱਤਰ ਬੀਰ ਸਿੰਘ, ਬਲਜੀਤ ਕੌਰ ਪਤਨੀ ਬੀਰ ਸਿੰਘ, ਬੀਰ ਸਿੰਘ ਵਾਸੀ ਪਿੰਡ ਡਕੋਲੀ ...
ਪਾਤੜਾਂ, 13 ਜਨਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਦੀ ਸ਼ਰਾਬ ਫ਼ੈਕਟਰੀ ਿਖ਼ਲਾਫ਼ ਚੱਲ ਰਹੇ ਸੰਘਰਸ਼ ਨੂੰ ਲੈ ਕੇ ਮਾਮਲਾ ਪਾਤੜਾਂ ਪੁਲਿਸ ਕੋਲ ਪਹੁੰਚ ਗਿਆ ਹੈ | ਸ਼ਰਾਬ ਫ਼ੈਕਟਰੀ ਦੇ ਅਧਿਕਾਰੀਆਂ ਨੇ ਸ਼ਰਾਬ 'ਫ਼ੈਕਟਰੀ ਹਟਾਓ ਸੰਘਰਸ਼ ਕਮੇਟੀ' ਦੇ ਆਗੂਆਂ 5 ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਸ਼ਹਿਰ ਦੇ ਆਲੇ ਦੁਆਲੇ ਵੱਖ-ਵੱਖ ਸੜਕਾਂ 'ਤੇ ਵਾਪਰੇ ਹਾਦਸਿਆਂ 'ਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਪਹਿਲੇ ਕੇਸ 'ਚ ਅਰਬਨ ਅਸਟੇਟ ਫੇਜ-3 ਦੀਆਂ ਲਾਈਟਾਂ ਨੇੜੇ ਇਕ ਅਣਪਛਾਤੀ ਕਾਰ ਨੇ ਮੋਟਰਸਾਈਕਲ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਇੱਥੋਂ ਦੀ ਰਹਿਣ ਵਾਲੀ 19 ਸਾਲਾ ਲੜਕੀ ਪਿਛਲੇ ਦਿਨੀਂ ਘਰੋਂ ਅਰਬਨ ਅਸਟੇਟ ਵਿਖੇ ਇਕ ਸਕੂਲ 'ਚ ਬੱਚਿਆਂ ਦੀ ਸਾਂਭ ਸੰਭਾਲ ਦਾ ਕੰਮ ਕਰਨ ਗਈ ਪਰ ਹੁਣ ਤੱਕ ਘਰ ਵਾਪਸ ਨਹੀਂ ਪਰਤੀ | ਇਸ ਸਬੰਧੀ ਲੜਕੀ ਪਿਤਾ ਨੇ ਥਾਣਾ ਅਰਬਨ ਅਸਟੇਟ 'ਚ ...
ਸਮਾਣਾ, 13 ਜਨਵਰੀ (ਪ੍ਰੀਤਮ ਸਿੰਘ ਨਾਗੀ)-ਸੀ.ਆਈ.ਏ. ਸਟਾਫ਼ ਸਮਾਣਾ ਨੇ ਤਿੰਨ ਵਿਅਕਤੀਆਂ ਨੂੰ 21500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਸੀ.ਆਈ.ਏ. ਸਟਾਫ਼ ਦੇ ਮੁਖੀ ਇੰਸਪੈਕਟਰ ਸਵਰਨ ਗਾਂਧੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਪਿੰਡ ਕੌਰਜੀਵਾਲਾ ਵਿਖੇ ਇਕ ਵਿਅਕਤੀ 'ਤੇ ਕਹੀ ਨਾਲ ਵਾਰ ਕਰਨ ਦੇ ਨਾਲ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਪਸਿਆਣਾ ਦੀ ਪੁਲਿਸ ਨੇ ਪਿਓ-ਪੁੱਤਰ ਿਖ਼ਲਾਫ਼ ਭਾਰਤੀ ਦੰਡਾਵਲੀ ਦੀ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਸਥਾਨਕ ਲਹਿਲ ਕਾਲੋਨੀ 'ਚ ਰਹਿਣ ਵਾਲੀ ਇਕ ਔਰਤ ਦੇ ਘਰ ਦਾਖਲ ਹੋ ਕੇ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਚਾਰ ਵਿਅਕਤੀਆਂ ਿਖ਼ਲਾਫ਼ ਪਰਚਾ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ 'ਚ ਮਨਜੀਤ ਕੌਰ ਨੇ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ ਅੰਦਰ ਬਾਹਰੋਂ ਸੁੱਟਿਆ ਇਕ ਪੈਕਟ ਬਰਾਮਦ ਹੋਇਆ ਹੈ, ਜਿਸ ਨੂੰ ਖ਼ੋਲ੍ਹ ਕੇ ਦੇਖਣ ਉਪਰੰਤ 7 ਜਰਦੇ ਦੀਆਂ ਪੁੜੀਆਂ ਅਤੇ ਇਕ ਮੋਬਾਈਲ ਬਰਾਮਦ ਹੋਣ ਦੀ ਪੁਸ਼ਟੀ ਸਹਾਇਕ ਸੁਪਰਡੈਂਟ ਤੇਜਾ ਸਿੰਘ ਨੇ ਕੀਤੀ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਥਾਣਾ ਸਨੌਰ ਦੀ ਪੁਲਿਸ ਨੇ ਗਸ਼ਤ ਦੌਰਾਨ ਚੀਕਾ ਰੋਡ 'ਤੇ ਟੁਰਨਾ ਪੈਲੇਸ ਲਾਗੇ ਇਕ ਮੋਟਰਸਾਈਕਲ ਰੇਹੜੀ ਚਾਲਕ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਉਪਰੰਤ 26 ਪੇਟੀਆਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਦੀਆਂ ਬਰਾਮਦ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)- ਇੱਥੋਂ ਦੀ ਰਹਿਣ ਵਾਲੀ ਇਕ ਲੜਕੀ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾਉਣ ਅਤੇ ਬਾਅਦ 'ਚ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ ਦੇ ਮਾਮਲੇ 'ਚ ਥਾਣਾ ਔਰਤਾਂ ਦੀ ਪੁਲਿਸ ਨੇ ਇਕ ਵਿਅਕਤੀ ਿਖ਼ਲਾਫ਼ ਪਰਚਾ ਦਰਜ ਕਰ ਲਿਆ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਪਹਿਚਾਣ ਟਰੱਕ ਆਪ੍ਰੇਟਰ ਅਮਰਿੰਦਰ ਸਿੰਘ (47) ਵਾਸੀ ਗਿੱਲ ਇਨਕਲੇਵ ਵਜੋਂ ਹੋਈ ਹੈ | ਇਸ ਦੀ ਪੁਸ਼ਟੀ ...
ਨਾਭਾ, 13 ਜਨਵਰੀ (ਕਰਮਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਸੁਧਾਰ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਉਨ੍ਹਾਂ ਕੁੱਝ ਦਿਨ ਪਹਿਲਾਂ ਨਾਭਾ ਸ਼ਹਿਰ ਨੂੰ ਆਵਾਜਾਈ ਦੀ ...
ਪਟਿਆਲਾ, 13 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ਹਿਰ ਦੇ ਨਾਲ ਲਗਦੇ ਸਨੌਰ ਕਸਬੇ ਦੇ ਪ੍ਰਦੂਸ਼ਿਤ ਪਾਣੀ ਨੂੰ ਸਿੱਧੇ ਹੀ ਵੱਡੀ ਨਦੀ 'ਚ ਪਾਉਣ ਦੀ ਬਜਾਏ ਆਉਣ ਵਾਲੇ ਦਿਨਾਂ 'ਚ ਇਸ ਪਾਣੀ ਨੂੰ ਟਰੀਟਮੈਂਟ ਕਰਨ ਤੋਂ ਬਾਅਦ ਨਦੀ 'ਚ ਛੱਡਿਆ ਜਾਵੇਗਾ ਤਾਂਕਿ ਖੇਤੀਬਾੜੀ ਤੇ ...
ਭੁੱਨਰਹੇੜੀ, 13 ਜਨਵਰੀ (ਧਨਵੰਤ ਸਿੰਘ)-31ਵਾਂ ਕੌਮੀ ਸੜਕ ਸੁਰੱਖਿਆ ਹਫ਼ਤੇ ਸਬੰਧੀ ਭੁਨਰਹੇੜੀ 'ਚ ਪ੍ਰੋਗਰਾਮ ਹੋਇਆ | ਇਸ ਮੌਕੇ ਟ੍ਰੈਫਿਕ ਨਾਲ ਸਬੰਧਿਤ ਨਿਯਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਸਥਾਨਕ ਆਵਾਜਾਈ ਮੁਖੀ ਜਗਵਿੰਦਰ ਸਿੰਘ ਬੁੱਟਰ ਦੇ ਉਪਰਾਲੇ ਤਹਿਤ ...
ਦੇਵੀਗੜ੍ਹ, 13 ਜਨਵਰੀ (ਰਾਜਿੰਦਰ ਸਿੰਘ ਮੌਜੀ)-ਇਕ ਪਾਸੇ ਟਰੈਫਿਕ ਪੁਲਿਸ ਵਲੋਂ 31ਵਾਂ ਕੌਮੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ | ਦੂਜੇ ਪਾਸੇ ਕਸਬਾ ਦੇਵੀਗੜ੍ਹ 'ਚ ਆਵਾਜਾਈ ਦਾ ਏਨਾ ਮਾੜਾ ਹਾਲ ਹੈ ਕਿ ਲੋਕ ਬੇਹੱਦ ਪੇ੍ਰਸ਼ਾਨ ਹੋ ਰਹੇ ਹਨ | ਇੱਥੇ ਆਵਾਜਾਈ ਦਾ ਇਹ ...
ਪਟਿਆਲਾ, 13 ਜਨਵਰੀ (ਜਸਪਾਲ ਸਿੰਘ ਢਿੱਲੋਂ)-ਦਿਲੀ 'ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਵਰਕਰਾਂ ਦੀ ਇਕ ਬੈਠਕ 'ਆਪ' ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤਜਿੰਦਰ ਮਹਿਤਾ ਅਤੇ ਦਿਹਾਤੀ ਪ੍ਰਧਾਨ ਚੇਤਨ ਸਿੰਘ ਜੌੜੇ ਮਾਜਰਾ ਦੀ ਪ੍ਰਧਾਨਗੀ ਕੀਤੀ ਗਈ | ਇਸ ...
ਪਟਿਆਲਾ, 13 ਜਨਵਰੀ (ਜਸਪਾਲ ਸਿੰਘ ਢਿੱਲੋਂ)-ਪਟਿਆਲਾ ਤੇ ਆਸ ਪਾਸ ਦੇ ਖੇਤਰਾਂ 'ਚ ਸਵੇਰ ਤੋਂ ਹੀ ਕਿਣ-ਮਿਣ ਕਣੀ ਜਾਰੀ ਰਹੀ | ਰੁਕ-ਰੁਕ ਕੇ ਪੈਂਦੀ ਇਸ ਬਰਸਾਤ ਨੇ ਜਿੱਥੇ ਮੁੜ ਕਰੜੀ ਠੰਢ ਦਾ ਨਜ਼ਾਰਾ ਦਿੱਤਾ, ਉੱਥੇ ਬਾਜ਼ਾਰਾਂ 'ਚ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ...
ਪਟਿਆਲਾ, 13 ਜਨਵਰੀ (ਮਨਦੀਪ ਸਿੰਘ ਖਰੋੜ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਅੰਗਹੀਣ ਵਿਅਕਤੀਆਂ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਉੱਤਰੀ ਖੇਤਰ ਪਾਈਪ ਲਾਇਨ, ਨਾਭਾ) ਦੇ ਸਹਿਯੋਗ ਨਾਲ ਜ਼ਿਲ੍ਹਾ ਰੈੱਡ ...
ਪਟਿਆਲਾ, 13 ਜਨਵਰੀ (ਜਸਪਾਲ ਸਿੰਘ ਢਿੱਲੋਂ)- ਇਸ ਮੌਕੇ ਚੱਲ ਰਹੀ ਠੰਢ 'ਚ ਸ਼ਹਿਰ ਦੀਆਂ ਪਗਡੰਡੀਆਂ 'ਤੇ ਇਕ 40 ਸਾਲਾ ਵਿਅਕਤੀ ਦੀ ਮੌਤ ਨੇ ਬੇਘਰਿਆਂ ਲਈ ਨਿਗਮ ਨੂੰ ਹੋਰ ਚੌਕਸ ਕਰ ਦਿੱਤਾ ਹੈ | ਸੱਚਾਈ ਇਹ ਹੈ ਕਿ ਫੁੱਟਪਾਥ ਦੇ ਰਹਿਣ ਵਾਲੇ ਲੋਕ ਦਾਨੀ ਸੱਜਣਾਂ ਵਲੋਂ ਦਿੱਤੇ ...
ਪਟਿਆਲਾ, 13 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਵਿਦੇਸ਼ਾਂ 'ਚ ਜਾ ਕੇ ਆਪਣੀ ਮਿਹਨਤ ਦੇ ਝੰਡੇ ਗੱਡਣ ਵਾਲੇ ਪੰਜਾਬੀ ਅਤੇ ਪੰਜਾਬ ਲਈ ਫ਼ਿਕਰਮੰਦ ਲੋਕ ਅਜੇ ਵੀ ਆਪਣੀ ਜਨਮ-ਭੂਮੀ ਨਾਲ ਦਿਲੋਂ ਜੁੜੇ ਹੋਏ ਹਨ | ਪਟਿਆਲਾ ਦੇ ਨੇੜਲੇ ਪਿੰਡ ਰਣਬੀਰਪੁਰਾ ਵਿਖੇ ਸਾਬਕਾ ਸਰਪੰਚ ...
ਗੁਹਲਾ ਚੀਕਾ, 13 ਜਨਵਰੀ (ਓ.ਪੀ. ਸੈਣੀ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਮੀ ਵਿਵੇਕਾਨੰਦ ਜੈਅੰਤੀ ਦੇ ਮੌਕੇ 'ਤੇ ਕਰਵਾਏ ਰਾਸ਼ਟਰੀ ਯੁਵਾ ਦਿਵਸ ਦੇ ਤਹਿਤ ਯੁਵਾ ਸੰਵਾਦ 'ਚ ਵੀਡੀਓ ਕਾਨਫ਼ਰੰਸ ਦੇ ਰਾਹੀਂ ਯੁਵਾ ਵਰਗ ਨੂੰ ਐਲਾਨ ਕੀਤਾ ਕਿ ਉਹ ਚਰਿੱਤਰਵਾਨ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX