ਤਾਜਾ ਖ਼ਬਰਾਂ


ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਧੁੱਪ ਨਿਕਲਣ ਅਤੇ ਕਿਣ ਮਿਣ ਰੁਕਣ ਨਾਲ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
. . .  1 day ago
ਬਾਘਾਪੁਰਾਣਾ, 27 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਮੌਸਮ ਦੇ ਮਿਜ਼ਾਜ ਵਿਗੜਨ ਨਾਲ ਸ਼ੁਰੂ ਹੋਈ ਕਿਣ ਮਿਣ ਨਾਲ ਬਾਘਾਪੁਰਾਣਾ ਸ਼ਹਿਰ ਅਤੇ ਇਲਾਕੇ ਅੰਦਰ ਜਨ-ਜੀਵਨ ਕਾਫ਼ੀ...
ਕਾਂਗਰਸ 'ਚ ਸਥਿਤੀ ਵਿਸਫੋਟਕ, ਕਿਸੇ ਵੀ ਸਮੇਂ ਹੋ ਸਕਦੈ ਧਮਾਕਾ- ਚੰਦੂਮਾਜਰਾ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗੜ੍ਹਸ਼ੰਕਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...
ਪੱਛਮੀ ਬੰਗਾਲ ਵਿਧਾਨ ਸਭਾ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ ਪਾਸ
. . .  1 day ago
ਕੋਲਕਾਤਾ, 27 ਜਨਵਰੀ- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਪੱਛਮੀ ਬੰਗਾਲ ਵਿਧਾਨ ਸਭਾ 'ਚ ਵੀ ਮਤਾ ਪਾਸ ਹੋ ਗਿਆ। ਵਿਧਾਨ ਸਭਾ 'ਚ ਇਹ ਮਤਾ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ...
ਪੰਜਾਬ ਨਿਊ ਈਅਰ ਬੰਪਰ- ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
. . .  1 day ago
ਚੰਡੀਗੜ੍ਹ, 27 ਜਨਵਰੀ- 'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁੱਕਦੀ ਹੈ, ਜਿਸ ਨੂੰ ਪੰਜਾਬ ਰਾਜ ਨਿਊ ਈਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ 'ਚ ਡੇਢ ਕਰੋੜ...
ਮੁੜ ਪੰਜ ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਗੈਂਗਸਟਰ ਸੁਖਪ੍ਰੀਤ ਬੁੱਢਾ
. . .  1 day ago
ਮੋਗਾ, 27 ਜਨਵਰੀ (ਗੁਰਤੇਜ ਬੱਬੀ)- ਥਾਣਾ ਨਿਹਾਲ ਸਿੰਘ ਪੁਲਿਸ ਗੈਂਗਸਟਰ ਸੁਖਪ੍ਰੀਤ ਉਰਫ਼ ਬੁੱਢਾ ਨੂੰ 22 ਜਨਵਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਸੰਗਰੂਰ ਜੇਲ੍ਹ ਤੋਂ ਤਹਿਸੀਲ ਨਿਹਾਲ ਸਿੰਘ ਵਾਲਾ ਲੈ ਕੇ ਆਈ ਸੀ...
ਸ਼ਾਹੀਨ ਬਾਗ ਪ੍ਰਦਰਸ਼ਨ ਨੂੰ 'ਟੁਕੜੇ-ਟੁਕੜੇ' ਗੈਂਗ ਦਾ ਸਮਰਥਨ- ਰਵੀਸ਼ੰਕਰ ਪ੍ਰਸਾਦ
. . .  1 day ago
ਅਫ਼ਗ਼ਾਨਿਸਤਾਨ 'ਚ ਹਾਦਸਾਗ੍ਰਸਤ ਹੋਇਆ ਯਾਤਰੀ ਜਹਾਜ਼
. . .  1 day ago
ਭਾਰਤ ਸਰਕਾਰ ਨੇ ਬੋਡੋਲੈਂਡ ਗਰੁੱਪ ਨਾਲ ਕੀਤਾ ਸ਼ਾਂਤੀ ਸਮਝੌਤਾ
. . .  1 day ago
ਅਖਿਲ ਭਾਰਤੀ ਸਫ਼ਾਈ ਮਜ਼ਦੂਰ ਸੰਘ ਦੇ ਮੁਖੀ ਸੰਜੇ ਗਹਿਲੋਤ 'ਆਪ' ਹੋਏ ਸ਼ਾਮਲ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਦੇ ਸੁਪਰੀਮ ਕੋਰਟ ਨੇ ਦਿੱਤੇ ਸੰਕੇਤ
. . .  1 day ago
ਨਿੱਜੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਮਾਰ ਕੇ ਵਿਅਕਤੀ ਦਾ ਕਤਲ
. . .  1 day ago
ਹਲਕੀ ਕਿਣ ਮਿਣ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਨੂੰ ਮਾਣਯੋਗ ਹਾਈਕੋਰਟ ਨੇ ਦਿੱਤੀ ਰਾਹਤ
. . .  1 day ago
1 ਫਰਵਰੀ ਨੂੰ ਹੋਵੇਗੀ ਬਾਬੇ ਨਾਨਕ ਦੇਵ ਦੀ ਫ਼ਿਲਾਸਫ਼ੀ 'ਤੇ ਕੌਮਾਂਤਰੀ ਕਾਨਫ਼ਰੰਸ, ਚੀਫ਼ ਜਸਟਿਸ ਕਰਨਗੇ ਉਦਘਾਟਨ
. . .  1 day ago
ਪਾਕਿ 'ਚ ਵਿਆਹ ਦੇ ਮੰਡਪ ਤੋਂ ਅਗਵਾ ਕੀਤੀ ਗਈ ਹਿੰਦੂ ਲੜਕੀ, ਜਬਰਨ ਧਰਮ ਪਰਿਵਰਤਨ ਮਗਰੋਂ ਕਰਾਇਆ ਗਿਆ ਨਿਕਾਹ
. . .  1 day ago
ਬਜਟ ਸੈਸ਼ਨ ਤੋਂ ਪਹਿਲਾਂ 31 ਜਨਵਰੀ ਨੂੰ ਹੋਵੇਗੀ ਭਾਜਪਾ ਸੰਸਦੀ ਕਾਰਜਕਾਰਨੀ ਦੀ ਬੈਠਕ
. . .  1 day ago
ਐੱਨ. ਪੀ. ਆਰ. ਦੀ ਪ੍ਰਕਿਰਿਆ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਕੇਂਦਰ ਸਰਕਾਰ ਨੂੰ ਭੇਜਿਆ ਨੋਟਿਸ
. . .  1 day ago
ਪ੍ਰਵਾਸੀ ਮਜ਼ਦੂਰ ਦੇ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧਾ, ਮੌਤ
. . .  1 day ago
ਏਅਰ ਇੰਡੀਆ 'ਚ 100 ਫ਼ੀਸਦੀ ਹਿੱਸੇਦਾਰੀ ਵੇਚੇਗੀ ਸਰਕਾਰ, 17 ਮਾਰਚ ਤੱਕ ਲੱਗੇਗੀ ਬੋਲੀ
. . .  1 day ago
ਆਂਧਰਾ ਪ੍ਰਦੇਸ਼ ਕੈਬਨਿਟ ਦਾ ਵੱਡਾ ਫ਼ੈਸਲਾ, ਵਿਧਾਨ ਪ੍ਰੀਸ਼ਦ ਨੂੰ ਖ਼ਤਮ ਕਰਨ ਦੇ ਫ਼ੈਸਲੇ 'ਤੇ ਲਾਈ ਮੋਹਰ
. . .  1 day ago
ਬਜਟ ਤੋਂ ਪਹਿਲਾਂ ਸਰਕਾਰ ਨੇ ਸੱਦੀ ਸਰਬ ਪਾਰਟੀ ਬੈਠਕ
. . .  1 day ago
ਪੰਜਾਬ ਦੇ ਪੰਜ ਜ਼ਿਲ੍ਹਿਆਂ 'ਚ ਡਾਇਬੀਟਿਕ ਰੈਟੀਨੋਪੈਥੀ ਸਕਰੀਨਿੰਗ ਤੇ ਟਰੀਟਮੈਂਟ ਲਈ ਆਰੰਭਿਕ ਪ੍ਰਾਜੈਕਟ ਦੀ ਸ਼ੁਰੂਆਤ- ਸਿੱਧੂ
. . .  1 day ago
11 ਸਾਲਾ ਬੱਚੀ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰੰਥੀ ਨਾਮਜ਼ਦ
. . .  1 day ago
ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  1 day ago
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  1 day ago
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  1 day ago
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  1 day ago
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  1 day ago
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  2 days ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  1 day ago
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  2 days ago
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  2 days ago
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  2 days ago
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  2 days ago
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  2 days ago
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  2 days ago
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  2 days ago
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551
ਿਵਚਾਰ ਪ੍ਰਵਾਹ: ਜਿਹੜਾ ਆਦਮੀ ਸੰਕਲਪ ਕਰ ਸਕਦਾ ਹੈ, ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। -ਐਮਰਸਨ

ਖੰਨਾ / ਸਮਰਾਲਾ

ਖੰਨਾ, ਸਮਰਾਲਾ, ਪਾਇਲ, ਸਾਹਨੇਵਾਲ, ਮਾਛੀਵਾੜਾ, ਮਲੌਦ ਆਦਿ ਵਿਚ ਮਨਾਈ ਗਈ ਲੋਹੜੀ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਪਾਇਲ, ਦੋਰਾਹਾ, ਬੀਜਾ, ਸਾਹਨੇਵਾਲ, ਕੁਹਾੜਾ, ਮਲੌਦ ਆਦਿ ਇਲਾਕਿਆਂ ਵਿਚ ਲੋਹੜੀ ਦਾ ਤਿਉਹਾਰ ਸ਼ਰਧਾ ਅਤੇ ਸਤਿਕਾਰ ਨਾਲ ਮਨਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ | ਭਾਵੇਂ ਤੇਜ਼ ਮੀਂਹ ਕਾਰਨ ਲੋਹੜੀ ਦੇ ਤਿਉਹਾਰ ਦੀ ਰੌਣਕ ਕਾਫ਼ੀ ਫਿੱਕੀ ਰਹੀ ਪਰ ਫਿਰ ਵੀ ਜਦੋਂ ਵੀ ਮੀਂਹ ਰੁਕਿਆ ਤਾਂ ਲੋਕ ਬਜ਼ਾਰਾਂ ਵਿਚ ਨਿਕਲੇ | ਕਈ ਥਾਵਾਂ 'ਤੇ ਸ਼ਾਮ ਪੈਂਦਿਆਂ ਹੀ ਲੋਹੜੀ ਬਾਲਣੀ ਸ਼ੁਰੂ ਕਰ ਦਿੱਤੀ ਗਈ | ਕਿਉਂਕਿ ਅੱਜ ਸ਼ਾਮ ਨੂੰ ਹੀ ਰਾਤ ਵਰਗਾ ਮਹਿਸੂਸ ਹੋਣ ਲੱਗ ਪਿਆ ਸੀ | ਬਰਸਾਤ ਕਾਰਨ ਦੁਕਾਨਾਂ ਅਤੇ ਬਜ਼ਾਰਾਂ ਵਿਚ ਵੀ ਰੌਣਕ ਕਾਫ਼ੀ ਘੱਟ ਦੇਖਣ ਨੂੰ ਮਿਲੀ | ਖ਼ਾਸ ਕਰ ਸਕੂਲਾਂ ਵਿਚ ਬੱਚਿਆਂ ਵਲੋਂ ਲੋਹੜੀ ਦਾ ਤਿਉਹਾਰ ਉਚੇਚੇ ਤੌਰ ਤੇ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਜਿੱਥੇ ਲੋਹੜੀ ਦਾ ਇਤਿਹਾਸ ਜਾਣਿਆ, ਉੱਥੇ ਕਈ ਸਕੂਲਾਂ ਵਿਚ ਗੀਤ ਗਾਏ ਗਏ ਅਤੇ ਲੋਹੜੀ ਬਾਲੀ ਗਈ |
ਰਾਧਾ ਵਾਟਿਕਾ ਵਿਚ ਮਨਾਇਆ ਲੋਹੜੀ ਦਾ ਤਿਉਹਾਰ
ਰਾਧਾ ਵਾਟਿਕਾ ਸੀ. ਸੈ. ਸਕੂਲ ਤੇ ਆਰ. ਵੀ. ਮਾਡਲ ਖੰਨਾ ਵਿਖੇ ਬਹੁਤ ਉਤਸ਼ਾਹ ਅਤੇ ਧੂਮ-ਧਾਮ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਪੋ੍ਰਗਰਾਮ ਦੀ ਸ਼ੁਰੂਆਤ 'ਮੂਲ ਮੰਤਰ' ਤੇ 'ਓਟ ਸਿਰ ਤੇ ਹੈ ਤੇਰੀ ' ਸ਼ਬਦ ਨਾਲ ਕੀਤੀ ਗਈ | ਬੱਚਿਆ ਦੁਆਰਾ ਲੋਹੜੀ ਦੀ ਮਹੱਤਤਾ ਸਬੰਧੀ ਜਾਣਕਾਰੀ ਭਾਸ਼ਣ ਦੁਆਰਾ ਦਿੱਤੀ ਗਈ ¢ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫਤ, ਜਨਰਲ ਸੈਕਟਰੀ ਕੂਲਭੂਸਨ ਰਾਏ ਸੋਫਤ, ਡਾਇਰੈਕਟਰ ਅਰਵਿੰਦ ਸਕਰਸੁਧਾ ਪਿ੍ੰ : ਅਨੁਪਮਾ ਸ਼ਰਮਾ ਅਤੇ ਪਿ੍ੰ: ਮੰਜਲੀ ਮੈਨਨ ਵਲੋ ਵਿਸ਼ੇਸ਼ ਤੌਰ ਤੇ ਪਹੰੁਚੇ ਦੁੱਗਰੀ ਵਾਲੇ ਸੰਤਾਂ ਦੇ ਪ੍ਰਤੀਨਿਧੀ ਗਿਰੀਸ਼ ਦਾ ਨਿੱਘਾ ਸਵਾਗਤ ਕੀਤਾ ਗਿਆ | ਬੱਚਿਆਂ ਵਲੋਂ ਲੋਹੜੀ ਦੇ ਗਾਣਿਆਂ ਤੇ ਖ਼ੂਬਸੂਰਤ ਡਾਂਸ ਅਤੇ ਗੀਤ ਪੇਸ਼ ਕੀਤੇ ਗਏ¢
ਇਕ ਕਦਮ ਇਨਸਾਨੀਅਤ ਵੱਲ ਸੰਸਥਾ ਨੇ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਮਨਾਈ
ਅੱਜ 'ਇਕ ਕਦਮ ਇਨਸਾਨੀਅਤ ਵੱਲ' ਸੰਸਥਾ ਵਲੋਂ ਗੁਰੂ ਨਾਨਕ ਨਗਰ, ਵਾਰਡ ਨੰ: 17 ਵਿਚ ਨਵ ਜੰਮੀਆਂ ਕੁੜੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਬਲਵੰਤ ਸਿੰਘ ਲੋਹਟ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਸਮਾਜ ਵਿਚ ਲੜਕਿਆਂ ਦੀ ਲੋਹੜੀ ਮਨਾਉਂਦੇ ਹਾ 'ਉਸੇ ਤਰ੍ਹਾਂ ਕੁੜੀਆਂ ਨੂੰ ਅਹਿਮੀਅਤ ਵੀ ਦੇਣੀ ਚਾਹੀਦੀ ਹੈ ¢ ਇਸ ਮੌਕੇ ਅੰਗਰੇਜ਼ ਸਿੰਘ, ਬਰਿੰਦਰ ਸਿੰਘ, ਕੁਲਵੀਰ ਸਿੰਘ, ਲਛਮਣ ਸਿੰਘ, ਡਾ ਗੁਰਪਾਲ ਸਿੰਘ, ਡਾ ਪ੍ਰੀਤ, ਜਸਵੀਰ ਕੌਰ ਪ੍ਰਧਾਨ, ਵਿੱਕੀ, ਜਗਤਾਰ ਸਿੰਘ, ਕੁਲਦੀਪ ਸਿੰਘ, ਬਿੰਦਰ ਸੂਦਨ, ਗੁਲਜ਼ਾਰ ਸਿੰਘ, ਕਰਨੈਲ ਸਿੰਘ, ਦਰਸ਼ਨ ਕੱਲੂ, ਮਨਦੀਪ ਸਿੰਘ, ਗੁਰਜਿੰਦਰ ਸਿੰਘ, ਸੋਮਾ, ਡਾਲੀ, ਸਾਬਰ ਗਿੱਲ, ਸੁੱਖੀ, ਰਾਜੀਵ ਕੁਮਾਰ ਆਦਿ ਹਾਜ਼ਰ ਸਨ |
ਗੋਪਾਲ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ
ਈਸੜੂ, (ਬਲਵਿੰਦਰ ਸਿੰਘ)-ਗੋਪਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਵਿਖੇ ਡਾਇਰੈਕਟਰ ਸੰਜੀਵ ਗੋਪਾਲ ਦੀ ਯੋਗ ਅਗਵਾਈ ਅਤੇ ਪਿ੍ੰਸੀਪਲ ਮੈਡਮ ਸੁਮਨ ਜੌਲੀ ਦੀ ਦੇਖ-ਰੇਖ ਹੇਠ ਬੱਚੀਆਂ ਦੀ ਲੋਹੜੀ ਮਨਾਈ ਗਈ¢ ਮੈਡਮ ਸੁਮਨ ਜੌਲੀ ਨੇ ਦੱਸਿਆ ਕਿ ਅੱਜ ਦਾ ਯੁੱਗ ਭੇਦਭਾਵ ਦਾ ਯੁੱਗ ਨਹੀਂ ਬਲਕਿ ਸਮਾਨਤਾ ਦਾ ਯੁੱਗ ਹੈ ਕਿਉਂਕਿ ਅੱਜ ਕੁੜੀਆਂ ਨੇ ਹਰ ਖੇਤਰ ਵਿਚ ਬਾਜੀ ਮਾਰੀ ਹੈ¢ ਇਸ ਮੌਕੇ ਬੱਚਿਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ¢ ਸਕੂਲ ਡਾਇਰੈਕਟਰ ਸੰਜੀਵ ਗੋਪਾਲ, ਚੇਅਰਮੈਨ ਰਾਕੇਸ਼ ਗੋਪਾਲ, ਸ਼ਿਵ ਗੋਪਾਲ ਅਤੇ ਪ੍ਰਬੰਧਕ ਕਮੇਟੀ ਦੁਆਰਾ ਛੋਟੀਆਂ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ¢
ਹਿੰਦੀ ਪੁੱਤਰੀ ਪਾਠਸ਼ਾਲਾ ਵਿਚ ਮਨਾਈ ਲੋਹੜੀ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਚ ਲੋਹੜੀ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਐਨ.ਆਰ.ਆਈ. ਸੁੱਚਾ ਸਿੰਘ ਗਰਚਾ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ | ਨਵੇਂ ਸਾਲ ਦੇ ਸ਼ੁੱਭ ਆਰੰਭ ਤੇ ਲੋਹੜੀ ਦੇ ਪਾਵਨ ਤਿਉਹਾਰ ਤੇ ਹਵਨ ਯੱਗ ਵੀ ਕਰਵਾਇਆ ਗਿਆ | ਆਰਿਆਂ ਸਮਾਜ ਦੀ ਪ੍ਰਧਾਨ ਸਰੋਜ ਕੁੰਦਰਾ ਨੇ ਲੋਹੜੀ ਦਾ ਇਤਿਹਾਸ ਦੱਸਦੇ ਹੋਏ ਇਸ ਨੂੰ ਲੜਕੇ ਅਤੇ ਲੜਕੀਆਂ ਦਾ ਸਾਂਝਾ ਤਿਉਹਾਰ ਦੱਸਿਆ | ਪਿ੍ੰਸੀਪਲ ਰਜਨੀ ਵਰਮਾ ਨੇ ਦੱੁਲਾ ਭੱਟੀ ਦੀ ਇਤਿਹਾਸਿਕ ਕਥਾ ਦੱਸੀ | ਬੱਚਿਆਂ ਵਲੋਂ ਸਭਿਆਚਾਰਕ ਗੀਤ ਅਤੇ ਲੋਕ ਨਾਚ ਪੇਸ਼ ਕੀਤਾ | ਅੰਤ ਵਿਚ ਰਿਟਾ: ਪਿ੍ੰਸੀਪਲ ਸ਼ਾਮ ਸੰੁਦਰ ਲੇ ਸਾਰਿਆਂ ਦਾ ਧੰਨਵਾਦ ਕੀਤਾ |
ਨਨਕਾਣਾ ਸਾਹਿਬ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ
ਈਸੜੂ, (ਬਲਵਿੰਦਰ ਸਿੰਘ)-ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ਵਿਖੇ ਪ੍ਰਾਇਮਰੀ ਵਿੰਗ ਦੇ ਨੰਨੇ ਮੁੰਨੇ ਬੱਚਿਆਂ ਨੇ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹਪੂਰਵਕ ਮਨਾਇਆ¢ ਸੁੰਦਰ ਸਭਿਅਕ ਪੁਸ਼ਾਕਾਂ ਵਿਚ ਸਜੇ ਬੱਚਿਆਂ ਨੇ ਲੋਹੜੀ ਨਾਲ ਸਬੰਧਿਤ ਗੀਤ ਤੇ ਕਵਿਤਾਵਾਂ ਗਾ ਕੇ (ਬਾਕੀ ਸਫ਼ਾ 9 'ਤੇ)
ਸਫ਼ਾ 7 ਦੀ ਬਾਕੀ
ਖ਼ੁਸ਼ਗਵਾਰ ਮਾਹੌਲ ਸਿਰਜ ਦਿੱਤਾ¢ ਸਕੂਲ ਕੈਂਪਸ ਵਿਚ ਲੋਹੜੀ ਬਾਲ ਕੇ ਬੱਚਿਆਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੰਡੀਆਂ ਗਈਆਂ¢ ਸਕੂਲ ਪਿ੍ੰਸੀਪਲ ਮੈਡਮ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਲੋਹੜੀ ਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੱਚੇ, ਅਧਿਆਪਕ ਅਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ¢
ਮੀਂਹ ਦੀ ਭੇਟ ਚੜਿ੍ਹਆ ਲੋਹੜੀ ਦਾ ਤਿਉਹਾਰ
ਦੋਰਾਹਾ, (ਜਸਵੀਰ ਝੱਜ)-ਅੱਜ ਸਵੇਰ ਤੋਂ ਹੋ ਰਹੀ ਭਰਵੀਂ ਬਰਸਾਤ ਕਾਰਨ ਪਿਛਲੀ ਲੋਹੜੀ ਤੋਂ ਬਾਅਦ ਲੋਕਾਂ ਨੂੰ ਮਿਲ਼ਿਆਂ ਖ਼ੁਸ਼ੀਆਂ 'ਮਸੋਸ' ਕੇ ਰਹਿ ਗਈਆਂ | ਅੱਜ ਬਰਸਾਤ ਨੇ ਲੋਕਾਂ ਨੂੰ ਅੰਦਰ ਬੈਠਣ ਲਈ ਮਜਬੂਰ ਕਰ ਦਿੱਤਾ | ਸ਼ਾਇਦ ਇਹ ਪਹਿਲੀ ਲੋਹੜੀ ਹੈ ਜਿਸ ਨਾਲ਼ ਘਰਾਂ ਵਿਚ ਲੱਡੂ, ਗੁੜ ਆਦਿ ਵੰਡਦੀਆਂ ਕੁੜੀਆਂ-ਕੱਤਰੀਆਂ ਦੇ ਗਲ਼ੀਆਂ ਗੀਤ, ਹਾਸੇ ਆਦਿ ਨਹੀਂ ਸੁਣਾਈ ਦਿੱਤੇ | ਬੱਚਿਆਂ ਦਾ ਨੱਚਣ-ਟੱਪਣ, ਸੁੰਦਰ-ਮੁੰਦਰੀਏ ਹੋ.. .. ਨਹੀਂ ਸੁਣਿਆ | ਗ਼ਰੀਬ-ਗ਼ੁਰਬੇ ਦੇ ਲੋਹੜੀ ਬਹਾਨੇ ਕੁੱਝ ਦਾਣਾ-ਫੱਕਾ ਆਦਿ ਵੀ ਹਸਰਤ ਬਣ ਕੇ ਹੀ ਰਹਿ ਗਿਆ | ਬਾਜ਼ਾਰ ਵਿਚ ਦੁਕਾਨਦਾਰ ਵੀ ਮਾਯੂਸ ਬੈਠੇ ਰੱਬ ਦੀ ਮਾੜੀ ਰਜ਼ਾ ਨੂੰ ਕੋਸਦੇ ਰਹੇ |
ਮੋਹਲੇਧਾਰ ਵਰਖਾ ਨੇ ਲੋਹੜੀ ਦਾ ਤਿਉਹਾਰ ਕੀਤਾ ਬੇਰੌਣਕ
ਬੀਜਾ, (ਅਵਤਾਰ ਸਿੰਘ ਜੰਟੀ ਮਾਨ)-ਅੱਜ ਲੋਹੜੀ ਵਾਲੇ ਦਿਨ ਹੋਈ ਮੋਹਲੇਧਾਰ ਵਰਖਾ ਨੇ ਲੋਹੜੀ ਦੇ ਤਿਉਹਾਰ ਨੂੰ ਬੇਰੌਣਕ ਬਣਾ ਦਿੱਤਾ ¢ ਪਿੰਡਾਂ ਦੀਆਂ ਗਲੀਆਂ ਵਿਚ ਛੋਟੇ ਬੱਚਿਆਂ ਵਲੋਂ ਬਾਰਸ਼ ਕਾਰਨ ਲੋਹੜੀ ਵੀ ਨਹੀਂ ਮੰਗੀ ਗਈ ¢ ਲੋਹੜੀ ਵਾਲੇ ਦਿਨ ਦੀ ਬਾਰਸ਼ ਕਾਰਨ ਦੁਕਾਨਦਾਰਾਂ ਵਲੋਂ ਖਰੀਦੀ ਗਈ ਮੂੰਗਫਲੀ ਰਿਉੜੀਆਂ ਤੇ ਗੱਚਕ ਦੀ ਵਿੱਕਰੀ ਨਹੀਂ ਹੋ ਸਕੀ ¢ ਜਿਸ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਦੇਖੇ ਗਏ | ਇਸ ਬਾਰਸ਼ ਕਾਰਨ ਵਧੀ ਠੰਢ ਕਰਕੇ ਲੋਕ ਆਪਣੇ ਘਰਾਂ ਵਿਚ ਕੈਦ ਕਰਕੇ ਰੱਖ ਲਿਆ |
ਸਰਕਾਰੀ ਪ੍ਰਾਇਮਰੀ ਸਕੂਲ ਰੌਣੀ ਵਿਖੇ ਲੋਹੜੀ ਮਨਾਈ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਸਰਕਾਰੀ ਪ੍ਰਾਇਮਰੀ ਸਕੂਲ ਰੌਣੀ ਵਿਖੇ ਮੁੱਖ ਅਧਿਆਪਕ ਸੰਦੀਪ ਸਿੰਘ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਭਾਈ ਘਨੱਈਆ ਵੈੱਲਫੇਅਰ ਸੋਸਾਇਟੀ ਰੌਣੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਅਤੇ ਪ੍ਰੀਤਮ ਸਿੰਘ ਆਸਟੇ੍ਰਲੀਆ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਧੂਣੀ ਲਗਾਈ ਗਈ ਤੇ ਤਿਲ ਪਾ ਕੇ ਲੋਹੜੀ ਦਾ ਸ਼ਗਨ ਕੀਤਾ ਗਿਆ | ਬੱਚਿਆਂ ਵਲੋਂ ਲੋਹੜੀ ਸਬੰਧੀ ਗੀਤ ਗਾਏ ਗਏ | ਪ੍ਰੀਤਮ ਸਿੰਘ ਆਸਟੇ੍ਰਲੀਆ ਅਤੇ ਰਵਿੰਦਰ ਸਿੰਘ ਪੰਧੇਰ ਵਲੋਂ ਬੱਚਿਆਂ ਨੂੰ ਮੂੰਗਫਲੀ, ਰਿਉੜੀਆਂ ਤੇ ਮਠਿਆਈਆਂ ਵੰਡੀਆਂ ਗਈਆਂ | ਰਵਿੰਦਰ ਸਿੰਘ ਪੰਧੇਰ ਨੇ ਭਰੂਣ ਹੱਤਿਆ ਨੂੰ ਰੋਕਣ ਲਈ ਵਿਚਾਰ ਪ੍ਰਗਟ ਕੀਤੇ | ਸੰਦੀਪ ਸਿਘ ਜਰਗ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕੁਲਜੀਤ ਸਿਘ, ਪ੍ਰੀਤਮ ਸਿੰਘ, ਹਰਿੰਦਰ ਸਿੰਘ ਮਲਕਪੁਰ, ਗੁਰਦੀਪ ਸਿੰਘ, ਸੁਖਜੀਤ ਸਿੰਘ, ਗੁਰਵਿੰਦਰ ਸਿੰਘ, ਬਲਦੀਪ ਕੌਰ, ਪਾਲ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਮੀਨੂੰ ਆਦਿ ਅਧਿਆਪਕ ਤੇ ਅਧਿਆਪਕਾਵਾਂ ਹਾਜ਼ਰ ਸਨ |
ਐਸ. ਐਮ. ਐਸ. ਸਕੂਲ ਜਰਗ ਵਿਚ ਲੋਹੜੀ ਮਨਾਈ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਐਸ. ਐਮ. ਐਸ. ਮੈਮੋਰੀਅਲ ਪਬਲਿਕ ਸਕੂਲ ਜਰਗ ਵਿਖੇ ਲੋਹੜੀ ਦਾ ਤਿਉਹਾਰ ਪਿ੍ੰਸੀਪਲ ਗੁਰਿੰਦਰਪਾਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਧੂਣੀ ਲਗਾੲਾੀ ਗਈ ਅਤੇ ਬੱਚਿਆਂ ਨੇ ਲੋਹੜੀ ਦੇ ਸਬੰਧ ਵਿਚ ਗੀਤ ਗਾਏ |
ਗੋਲਡਨ ਲੇਡੀਜ਼ ਕਲੱਬ ਦੀਆਂ ਔਰਤਾਂ ਨੇ ਲੋਹੜੀ ਮਨਾਈ
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ/ਰਵਿੰਦਰ ਪੁਰੀ)-ਗੋਲਡਨ ਲੇਡੀਜ਼ ਕਲੱਬ ਅਹਿਮਦਗੜ੍ਹ ਵਲੋਂ ਲੋਹੜੀ ਦਾ ਤਿਉਹਾਰ ਪੁਰਾਤਨ ਰਵਾਇਤੀ ਢੰਗ ਨਾਲ ਮਨਾਇਆ ਗਿਆ | ਕਲੱਬ ਮੈਂਬਰਾਂ ਨੇ ਚੇਅਰਮੈਨ ਸੀਮਾ ਗਰਗ ਦੀ ਅਗਵਾਈ ਵਿਚ ਮਨਾਏ ਲੋਹੜੀ ਦੇ ਤਿਉਹਾਰ ਦੌਰਾਨ ਲੋਹੜੀ ਦੇ ਗੀਤ, ਗਿੱਧਾ ਤੇ ਪਤੰਗਬਾਜ਼ੀ ਕਰਦਿਆਂ ਖੂਬ ਧਮਾਲ ਕੀਤੀ | ਲੋਹੜੀ ਦੇ ਪਵਿੱਤਰ ਤਿਉਹਾਰ ਤੇ ਕਲੱਬ ਮੈਂਬਰਾਂ ਨੇ ਕਾਮਨਾ ਕੀਤੀ ਕਿ ਲੋਹੜੀ ਦਾ ਤਿਉਹਾਰ ਦੇਸ਼ ਵਾਸੀਆਂ ਦੇ ਜੀਵਨ ਵਿਚ ਨਵੀਂ ਤਰੰਗ ਅਤੇ ਉਮੰਗ ਪੈਦਾ ਕਰੇ ਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਮਨਾਂ ਵਿਚ ਪਿਆਰ ਤੇ ਸਨੇਹ ਦਾ ਵਾਧਾ ਹੋਵੇ | ਇਸ ਮੌਕੇ ਸੀਮਾ ਗਰਗ, ਪਲਵੀ ਗਰਗ, ਰਿਤੂ, ਡਾ. ਗੀਤਾ, ਡਾ. ਸਪਨਾ, ਡਿੰਪਲ, ਸੋਨੀਆਂ, ਸਿਮੀ, ਰਜਨੀ, ਪੂਜਾ, ਸ਼ੈਲੀ, ਨੀਸ਼ੂ, ਨੂਰੀ, ਸੋਨੀਆ, ਕਰੀਨਾ, ਸਪਨਾ ਆਦਿ ਮੌਜੂਦ ਸਨ |
ਮਾਲਵਾ ਕਾਲਜ ਵਿਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ
ਸਮਰਾਲਾ, (ਸੁਰਜੀਤ ਸਿੰਘ)-ਮਾਲਵਾ ਕਾਲਜ ਬੌਾਦਲੀ-ਸਮਰਾਲਾ ਵਿਚ ਲੋਹੜੀ ਦਾ ਤਿਉਹਾਰ ਡਾ. ਹਰਿੰਦਰਜੀਤ ਸਿੰਘ ਕਲੇਰ ਦੀ ਅਗਵਾਈ ਬਹੁਤ ਹੀ ਧੂਮ-ਧਾਮ ਮਨਾਇਆ ਗਿਆ | ਲੋਹੜੀ ਦੇ ਸਮਾਗਮ ਦਾ ਆਰੰਭ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਹਰਿੰਦਰ ਕੌਰ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਲੋਹੜੀ ਦੀ ਅਗਨ ਵਿਚ ਤਿਲ-ਰਿਓੜੀਆਂ ਦਾ ਸ਼ਗਨ ਪਾ ਕੇ ਕੀਤਾ | ਕਾਲਜ ਦੇ ਸੀਨੀਅਰ ਅਧਿਕਾਰੀ ਗੁਰਚਰਨ ਸਿੰਘ ਨੇ ਲੋਹੜੀ ਦੀ ਧੂਣੀ ਨੂੰ ਅਗਨ ਦਿਖਾਈ | ਇਸ ਮੌਕੇ ਕਾਲਜ ਦੇ ਸੰਗੀਤ ਵਿਭਾਗ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਲੋਹੜੀ ਦੇ ਗੀਤ ਪੇਸ਼ ਕੀਤੇ | ਪ੍ਰੋਗਰਾਮ ਦਾ ਆਰੰਭ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਮੁਹੰਮਦ ਵਜ਼ੀਦ ਦੀ ਅਗਵਾਈ ਵਿਚ ਮਿਸ ਬਬੀਤਾ ਨੇ ਲੋਹੜੀ ਦੇ ਪ੍ਰਸਿੱਧ ਗੀਤ 'ਦੁੱਲਾ ਭੱਟੀ ਵਾਲਾ ਹੋ' ਨਾਲ ਕੀਤਾ | ਲੋਹੜੀ ਦੇ ਪ੍ਰੋਗਰਾਮ ਦੌਰਾਨ ਕਈ ਮੁਕਾਬਲੇ ਵੀ ਕਰਵਾਏ ਗਏ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਹਰਿੰਦਰ ਕੌਰ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਮਾਲਵਾ ਐਜੂਕੇਸ਼ਨ ਕੌਾਸਲ ਦੇ ਐਡੀਸ਼ਨਲ ਉਪ-ਪ੍ਰਧਾਨ ਰਸ਼ਪਾਲ ਸਿੰਘ ਰਿਟਾਇਰਡ ਕਮਾਡੈਂਟ ਨੇ ਮੁਖ ਮਹਿਮਾਨ ਦੇ ਤੌਰ 'ਤੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ | ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਲੋਂ ਪਾਏ ਸਾਂਝੇ ਗਿੱਧੇ ਤੇ ਭੰਗੜੇ ਨਾਲ ਪ੍ਰੋਗਰਾਮ ਸਮਾਪਤ ਹੋਇਆ | ਮੰਚ ਸੰਚਾਲਨ ਡਾ. ਕੁਲਵਿੰਦਰ ਕੌਰ ਨੇ ਬਾਖ਼ੂਬੀ ਨਿਭਾਇਆ |
ਸਹਿਕਾਰੀ ਖੰਡ ਮਿੱਲ ਬੱੁਢੇਵਾਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ
ਕੁਹਾੜਾ, (ਤੇਲੂ ਰਾਮ ਕੁਹਾੜਾ)-ਸਹਿਕਾਰੀ ਖੰਡ ਮਿਲ ਬੁਢੇਵਾਲ ਵਿਚ ਲੋਹੜੀ ਦਾ ਤਿਉਹਾਰ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿਚ ਮਨਾਇਆ ਗਿਆ¢ ਇਸ ਸਮੇਂ ਮਿਲ ਦੇ ਜੀ.ਐਮ, ਐੱਸ.ਕੇ .ਕੁਰੀਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ¢ ਇਸ ਸਮੇਂ ਮਿਲ ਦੇ ਕਰਮਚਾਰੀਆਂ ਤੇ ਮਿੱਲ ਵਿਚ ਗੰਨਾ ਲੈ ਕੇ ਆਏ ਕਿਸਾਨਾਂ ਨੂੰ ਲੋਹੜੀ ਵੰਡੀ ਗਈ ¢ ਚੇਅਰਮੈਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਸਾਨਾਂ ਅਤੇ ਕਰਮਚਾਰੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ¢ ਇਸ ਸਮੇਂ ਬੋਰਡ ਆਫ਼ ਡਾਇਰੈਕਟਰ ਦੇ ਵਾਈਸ ਚੇਅਰਮੈਨ ਅਮਰ ਸਿੰਘ, ਸਤਪਾਲ ਸਿੰਘ ਕਟਾਣੀ, ਭਰਪੂਰ ਸਿੰਘ ਬੁਆਣੀ, ਮਨਜੀਤ ਸਿੰਘ ਹੰਬੜਾਂ, ਪਰਮਦੀਪ ਸਿੰਘ ਡੇਹਲੋਂ (ਸਾਰੇ ਡਾਇਰੈਕਟਰ) ਚੀਫ਼ ਇੰਜ: ਸਤਨਾਮ ਸਿੰਘ ਬਰਾੜ, ਚੀਫ਼ ਕੈਮਿਸਟ ਉਜਿਆਰੀ ਲਾਲ, ਮੁਖ ਗੰਨਾ ਵਿਕਾਸ ਅਧਿਕਾਰੀ ਹਰਪਾਲ ਸਿੰਘ ਕਲੇਰ, ਬਲਵਿੰਦਰ ਸਿੰਘ ਟਿਵਾਣਾ, ਜਗਦੀਸ਼ ਸਿੰਘ ਗਰੇਵਾਲ ਸੁਰੱਖਿਆ ਅਧਿਕਾਰੀ ਕੈਪਟਨ ਚਮਕੌਰ ਸਿੰਘ, ਸੁਖੀਵਿੰਦਰ ਸਿੰਘ ਸ਼ੇਰਗਿੱਲ ਜਸਵੰਤ ਸਿੰਘ ਕੁਹਾੜਾ, ਪ੍ਰਮੋਦ ਕੁਮਾਰ ਆਦਿ ਹਾਜ਼ਰ ਸਨ |
ਮਾਈ ਭਾਗੋ ਕਾਲਜ ਅਤੇ ਸਕੂਲ ਰਾਮਗੜ੍ਹ ਵਿਚ ਲੋਹੜੀ ਮਨਾਈ
ਕੁਹਾੜਾ, (ਤੇਲੂ ਰਾਮ ਕੁਹਾੜਾ)-ਮਾਈ ਭਾਗੋ ਕਾਲਜ ਫ਼ਾਰ ਵੁਮੈਨ ਅਤੇ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਵਿਚ ਲੋਹੜੀ ਦਾ ਤਿਉਹਾਰ ਕਾਲਜ ਦੇ ਪਿ੍ੰਸੀਪਲ ਕੁਲਦੀਪ ਕੌਰ ਅਤੇ ਸਕੂਲ ਦੇ ਪਿ੍ੰਸੀਪਲ ਸਰਬਜੀਤ ਕੌਰ ਦੀ ਦੇਖ ਰੇਖ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ¢ ਇਸ ਸਮੇਂ ਧੂਣੀ ਲਾਕੇ ਵਿਦਿਆਰਥਣਾਂ ਤੇ ਸਮੂਹ ਸਟਾਫ਼ ਵਲੋਂ ਸੇਕਿਆ ਗਿਆ¢ ਵਿਦਿਆਰਥਣਾਂ ਵਲੋਂ ਰਵਾਇਤੀ ਲੋਕ ਗੀਤ ਗਾਏ ਗਏ¢ ਪਿ੍ੰਸੀਪਲ ਕੁਲਦੀਪ ਕੌਰ ਤੇ ਪਿ੍ੰਸੀਪਲ ਸਰਬਜੀਤ ਕੌਰ ਨੇ ਸਾਡੇ ਸਮਾਜ ਵਿਚ ਲੋਹੜੀ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ ਗਈ ¢
ਵਿਭਿੰਨ ਸਕੂਲਾਂ ਵਿਚ ਲੋਹੜੀ ਦੇ ਤਿਉਹਾਰ ਦੀ ਖ਼ੂਬਸੂਰਤ ਧੂਮ
ਮਾਛੀਵਾੜਾ ਸਾਹਿਬ, (ਮਨੋਜ ਕੁਮਾਰ)-ਸਦੀਆਂ ਤੋਂ ਚੱਲਦਾ ਆ ਰਿਹਾ ਲੋਹੜੀ ਦਾ ਪਵਿੱਤਰ ਦਿਹਾੜਾ ਭਾਵੇ ਇਸ ਵਾਰ ਤੇਜ਼ ਬਾਰਸ਼ ਕਰ ਕੇ ਕੁੱਝ ਫਿੱਕਾ ਨਜ਼ਰ ਆਇਆ | ਪਰ ਇਸ ਤਿਉਹਾਰ ਦੀ ਖ਼ੂਬਸੂਰਤ ਮਰਯਾਦਾ ਵਿਭਿੰਨ ਸਕੂਲਾਂ ਵਿਚ ਦੇਖਣ ਨੂੰ ਮਿਲੀ | ਜਿਸ ਦੇ ਤਹਿਤ ਕੋਟ ਗੰਗੂ ਰਾਏ ਦੇ ਨਨਕਾਣਾ ਸਾਹਿਬ ਸਕੂਲ ਵਿਚ ਸਕੂਲ ਪਿ੍ੰਸੀਪਲ ਰੁਪਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਸਕੂਲ ਦੇ ਵਿਹੜੇ ਹੋਰ ਸਕੂਲ ਸਟਾਫ਼ ਦੀ ਮੌਜੂਦਗੀ ਵਿਚ ਇਸ ਤਿਉਹਾਰ ਦਾ ਖ਼ੂਬਸੂਰਤ ਮੰਜਰ ਦੇਖਣ ਨੂੰ ਮਿਲਿਆ | ਜਿੱਥੇ ਹਾਜ਼ਰ ਛੋਟੇ-ਛੋਟੇ ਬੱਚਿਆਂ ਨੂੰ ਮੂੰਗਫਲੀ ਤੇ ਰਿਉੜੀਆਂ ਵੀ ਵੰਡੀਆਂ ਗਈਆ | ਇਸ ਦੇ ਨਾਲ ਹੀ ਤੱਖਰਾਂ ਦੇ ਸੰਤ ਬਾਬਾ ਸੁੰਦਰ ਦਾਸ ਸਕੂਲ ਵਿਚ ਵੀ ਲੋਹੜੀ ਦਾ ਦਿਲਕਸ਼ ਨਜ਼ਾਰਾ ਦੇਖਣ ਨੂੰ ਮਿਲਿਆ | ਜਿੱਥੇ ਸਕੂਲ ਚੇਅਰਮੈਨ ਪਰਮਿੰਦਰ ਤਿਵਾੜੀ ਦੀ ਅਗਵਾਈ ਵਿਚ ਇਸ ਤਿਉਹਾਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਮਨਾਇਆ ਗਿਆ | ਸਕੂਲ ਮੁਖੀ ਕੁਸੁਮ ਤਿਵਾੜੀ ਸਮੇਤ ਸਮੂਹ ਸਕੂਲ ਸਟਾਫ਼ ਨੇ ਹਾਜ਼ਰ ਸਕੂਲੀ ਬੱਚਿਆ ਨੂੰ ਰਵਾਇਤੀ ਮਠਿਆਈਆਂ ਵੀ ਵੰਡੀਆਂ |
ਗਾਰਡਨ ਵੈਲੀ ਸਕੂਲ 'ਚ ਵਿਦਿਆਰਥੀਆਂ ਨੇ ਲੋਹੜੀ ਮਨਾਈ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ) : ਗਾਰਡਨ ਵੈਨੀ ਇੰਟਰਨੈਸ਼ਨਲ ਸਕੂਲ ਦੇ ਵਿਹੜੇ 'ਚ ਵਿਦਿਆਰਥੀਆਂ ਵਲੋਂ ਸਕੂਲ ਪਿ੍ੰਸੀਪਲ ਹਰਪ੍ਰੀਤ ਕੌਰ ਤਨੇਜਾ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਧੁੂਮ-ਧਾਮ ਨਾਲ ਮਨਾਇਆ | ਜਿਸ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਮਾੈਬਰ ਹਰਦੇਵ ਸਿੰਘ ਨਾਮਧਾਰੀ ਨੇ ਵੀ ਹਾਜ਼ਰੀ ਲਵਾਈ ਅਤੇ ਲੋਹੜੀ ਦੇ ਪ੍ਰਤੀਕ ਧੂਣੀ ਬਾਲ ਕੇ ਉਸ ਵਿਚ ਤਿਲ, ਰਿਉੜੀਆਂ ਪਾ ਕੇ ਇਸ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਕੂਲ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿਚ ਗਿੱਧਾ, ਭੰਗੜਾ ਅਤੇ ਲੋਹੜੀ ਨਾਲ ਸਬੰਧਿਤ ਕਵਿਤਾਵਾਂ ਤੇ ਗੀਤ ਪੇਸ਼ ਕੀਤੇ | ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਸਕੂਲ ਸਟਾਫ਼ ਵੀ ਮੌਜੂਦ ਸੀ |
ਕੂਹਲੀ ਖ਼ੁਰਦ 'ਚ ਨਵ ਜੰਮੀਆਂ ਬੱਚੀਆਂ ਤੇ ਮਨਰੇਗਾ ਵਰਕਰਾਂ ਨੂੰ ਲੋਹੜੀ ਵੰਡੀ
ਮਲੌਦ, (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਕੂਹਲੀ ਖ਼ੁਰਦ ਵਿਖੇ ਸਰਪੰਚ ਨਰਿੰਦਰ ਕੌਰ ਨੇ ਨਵ-ਜੰਮੀਆਂ ਬੱਚੀਆਂ ਤੇ ਲੋੜਵੰਦ ਮਨਰੇਗਾ ਵਰਕਰਾਂ ਨੂੰ ਲੋਹੜੀ ਦੇ ਪਵਿੱਤਰ ਤਿਉਹਾਰ 'ਤੇ ਤੋਹਫ਼ੇ ਵੰਡ ਕੇ ਲੋਹੜੀ ਮਨਾਈ ¢ ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਤਾਰ ਸਿੰਘ, ਤੇਜਾ ਸਿੰਘ, ਹਰਿੰਦਰ ਸਿੰਘ, ਜੰਗੀਰ ਸਿੰਘ, ਜਸਵੀਰ ਕੌਰ, ਮਨਦੀਪ ਕੌਰ, ਕੁਲਵੰਤ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ¢
ਸੰਤ ਈਸ਼ਰ ਸਿੰਘ ਸਕੂਲ 'ਚ ਲੋਹੜੀ ਮਨਾਈ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਅਧਿਆਪਕਾ ਜਸਵੀਰ ਕੌਰ ਅਤੇ ਗੁਰਪ੍ਰੀਤ ਕੌਰ ਦੁਆਰਾ ਬਹੁਤ ਸੁਚੱਜੇ ਢੰਗ ਨਾਲ ਮੰਚ ਦਾ ਸੰਚਾਲਨ ਕੀਤਾ ਗਿਆ | ਪਹਿਲੀ ਤੇ ਦੂਜੀ ਜਮਾਤ ਦੇ ਨੰਨੇ-ਮੁੰਨੇ ਬੱਚਿਆਂ ਦੁਆਰਾ ਪੰਜਾਬੀ ਲੋਕ-ਨਾਚ ਭੰਗੜਾ ਪੇਸ਼ ਕੀਤਾ ਗਿਆ | ਬੱਚੇ ਗੱਭਰੂ ਤੇ ਮੁਟਿਆਰਾਂ ਦੇ ਰੂਪ ਵਿਚ ਬਹੁਤ ਫਬ ਰਹੇ ਸਨ | ਪਹਿਲੀ ਜਮਾਤ ਦੇ ਲੜਕਿਆਂ ਨੇ ਸਰਦਾਰਾਂ ਦੇ ਰੂਪ ਵਿਚ ਮਾਡਲਿੰਗ ਕਰ ਕੇ ਖੂਬ ਵਾਹ-ਵਾਹ ਖੱਟੀ | ਸਕੂਲ ਅਧਿਆਪਕਾ ਰਮਨਦੀਪ ਕੌਰ ਨੇ ਆਪਣੇ ਭਾਸ਼ਣ ਵਿਚ ਲੋਹੜੀ ਦੇ ਇਤਿਹਾਸ ਅਤੇ ਮਹੱਤਵ ਬਾਰੇ ਰੌਚਕ ਜਾਣਕਾਰੀ ਦਿੱਤੀ | ਅਖੀਰ ਵਿਚ ਸਕੂਲ ਪਿ੍ੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਦੁਆਰਾ ਬੱਚਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ |
ਲੋਹੜੀ ਦੀਆਂ ਖ਼ੁਸ਼ੀਆਂ ਤੇ ਆਸਾਂ ਤੇ ਮੀਂਹ ਨੇ ਪਾਣੀ ਫੇਰਿਆ
ਕੁਹਾੜਾ, (ਤੇਲੁ ਰਾਮ ਕੁਹਾੜਾ)-ਲੋਹੜੀ ਵਾਲੇ ਦਿਨ ਸਵੇਰ ਤੋਂ ਹੀ ਪੈਣ ਲੱਗੇ ਮੀਂਹ ਨੇ ਸਾਰੇ ਆਸਵੰਦਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ¢ ਦੁਕਾਨਦਾਰ ਗਾਹਕਾਂ ਨੂੰ ਲਗਾਤਾਰ ਪੈ ਰਹੇ ਮੀਂਹ ਵਿਚ ਉਡੀਕਦੇ ਰਹੇ | ਉਨ੍ਹਾਂ ਦੀਆਂ ਦੁਕਾਨਾਂ ਵਿਚ ਰਿਉੜੀਆਂ ਅਤੇ ਮੂੰਗਫਲੀ ਦੇ ਪੈਕਟ ਓਵੇਂ ਦੇ ਓਵੇਂ ਪਏ ਰਹੇ¢ ਪਤੰਗਾਂ ਦੀਆਂ ਦੁਕਾਨਾਂ ਤੇ ਪਤੰਗ ਵੀ ਤੇ ਡੋਰਾਂ ਵਾਲੀਆਂ ਚਰਖੜੀਆਂ ਵੀ ਨਾ ਵਿਕੀਆਂ ¢ ਲੋਹੜੀ ਦੀ ਧੂਣੀ ਸਾਂਝੇ ਥਾਂ 'ਤੇ ਲਾਉਣ ਲਈ ਇਸ ਵਾਰ ਸ਼ਾਮ ਤੱਕ ਕੋਈ ਵੀ ਲੱਕੜੀਆਂ ਜਾਂ ਪਾਥੀਆਂ ਇਕੱਠੀਆਂ ਕਰਦਾ ਨਾ ਦੇਖਿਆ ਗਿਆ¢
ਭਾਰੀ ਬਾਰਿਸ਼ ਨੇ ਲੋਹੜੀ ਦੇ ਤਿਉਹਾਰ ਦੀ ਰੌਣਕ ਕੀਤੀ ਫਿੱਕੀ
ਸਮਰਾਲਾ, (ਸੁਰਜੀਤ ਸਿੰਘ)-ਸਰਦੀਆਂ ਦੇ ਮੌਸਮ ਦੀ ਬਾਰਸ਼ ਜਿੱਥੇ ਕਣਕ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ ਉੱਥੇ ਅੱਜ ਇਸ ਿਖ਼ੱਤੇ ਵਿਚ ਪਈ ਭਾਰੀ ਬਾਰਸ਼ ਨੇ ਲੋਹੜੀ ਦੇ ਤਿਉਹਾਰ ਨੂੰ ਫਿੱਕਾ ਕਰ ਦਿੱਤਾ ਹੈ¢ ਸ਼ਾਮ ਵੇਲੇ ਘਰਾਂ ਮੂਹਰੇ ਜਲਾਈ ਜਾਣ ਵਾਲੀ ਧੂਣੀਆਂ ਨਹੀਂ ਜਲਾਈ ਜਾ ਸਕੀਆਂ, ਲਿਹਾਜ਼ਾ ਮੁਹੱਲੇ ਅਤੇ ਗਲੀਆਂ ਸ਼ਾਮ ਦੀਆਂ ਸੱਥਾਂ ਤੋਂ ਖਾਲੀ ਰਹੀਆਂ¢ ਜਿਨ੍ਹਾਂ ਦੁਕਾਨਦਾਰਾਂ ਨੇ ਸੜਕਾਂ ਕਿਨਾਰੇ ਵੇਚਣ ਲਈ ਮੰੂਗਫਲੀ ਦੇ ਢੇਰ ਲਾਏ ਹੋਏ ਸਨ ਉਨ੍ਹਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ¢ ਇਸੇ ਤਰਾਂ ਲੋਹੜੀ ਲਈ ਰਿਉੜੀਆਂ, ਮੰੂਗਫਲੀਆਂ, ਗੱਚਕਾਂ ਅਤੇ ਹੋਰ ਖਾਣ ਪੀਣ ਦੇ ਸਮਾਨ ਲਈ ਸਜੀਆਂ ਦੁਕਾਨਾਂ ਵਾਲੇ ਦੁਕਾਨਦਾਰਾਂ ਦਾ ਕਾਰੋਬਾਰ ਵੀ ਮੰਦਾ ਰਿਹਾ¢
ਬਿ੍ਟਿਸ਼ ਵਰਲਡ ਸਕੂਲ ਮਲੌਦ, ਕੈਂਬਰਿਜ ਮਾਡਰਨ ਸਕੂਲ ਅਤੇ ਗੁਰੂ ਨਾਨਕ ਹਾਈ ਸਕੂਲ ਸ਼ੀਹਾਂ ਦੌਦ ਵਿਖੇ ਲੋਹੜੀ ਮਨਾਈ
ਮਲੌਦ, (ਸਹਾਰਨ ਮਾਜਰਾ)-ਕੈਂਬਰਿਜ ਮਾਡਰਨ ਹਾਈ ਸਕੂਲ ਚੋਮੋਂ ਰੋਡ ਮਲੌਦ ਪਿੰ੍ਰਸੀਪਲ ਸੰਜੀਵ ਮੋਦਗਿਲ ਦੀ ਅਗਵਾਈ ਹੇਠ ਸਟਾਫ਼ ਅਤੇ ਬੱਚਿਆਂ ਵਲੋਂ ਲੋਹੜੀ ਦਾ ਸ਼ੁੱਭ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਤੋਤਲੀਆਂ ਆਵਾਜ਼ਾਂ ਵਿਚ ਛੋਟੇ ਛੋਟੇ ਗੀਤ ਗਾਏ | ਇਸ ਮੌਕੇ ਮੈਡਮ ਕਰਮਦੀਪ ਕੌਰ, ਹਰਪ੍ਰੀਤ ਸਿੰਘ ਡੀ.ਪੀ, ਸੁਰਿੰਦਰ ਕੁਮਾਰ ਸੋਨੰੂ, ਲਖਵਿੰਦਰ ਸਿੰਘ ਦੁਧਾਲ, ਗੁਰਪ੍ਰੀਤ ਸਿੰਘ ਮੰਡਾਹਰ, ਲਖਵਿੰਦਰ ਸਿੰਘ ਆਦਿ ਸਮੂਹ ਸਟਾਫ਼ ਮੈਂਬਰਾਂ ਨੇ ਬੱਚਿਆਂ ਨਾਲ ਰਲ ਮਿਲ ਕੇ ਰਿਉੜੀਆਂ ਵੰਡਣ ਦੀ ਸਾਂਝ ਪਾਈ | ਇਸੇ ਤਰ੍ਹਾਂ ਬਿ੍ਟਿਸ਼ ਵਰਲਡ ਸਕੂਲ ਰਾਮਗੜ੍ਹ ਸਰਦਾਰਾਂ ਮਲੌਦ ਵਿਖੇ ਐਮ. ਡੀ. ਗੁਰਪ੍ਰੀਤ ਸਿੰਘ ਚਹਿਲ ਦੇ ਯਤਨਾਂ ਸਦਕਾ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਬੱਚਿਆਂ ਨੇ ਲੋਹੜੀ ਦੇ ਪਿਆਰ ਭਰੇ ਗੀਤ ਪੇਸ਼ ਕੀਤੇ | ਸਟਾਫ਼ ਅਤੇ ਬੱਚਿਆਂ ਵਲੋਂ ਸਾਂਝੇ ਤੌਰ 'ਤੇ ਖ਼ੁਸ਼ੀ ਸਾਂਝੀ ਕੀਤੀ | ਇਸੇ ਤਰ੍ਹਾਂ ਗੁਰੂ ਨਾਨਕ ਪਬਲਿਕ ਹਾਈ ਸਕੂਲ ਸ਼ੀਹਾਂ ਦੌਦ ਵਿਖੇ ਐਮ. ਡੀ. ਰਜਿੰਦਰ ਕੌਰ, ਪਿ੍ੰ: ਕਰਮਜੀਤ ਕੌਰ ਸਰਾਂ ਦੀ ਅਗਵਾਈ ਹੇਠ ਸਟਾਫ਼ ਅਤੇ ਬੱਚਿਆਂ ਨੇ ਲੋਹੜੀ ਦਾ ਤਿਉਹਾਰ ਬੜੀ ਧੂੰਮ ਧਾਮ ਨਾਲ ਮਨਾਇਆ | ਰਿਉੜੀਆਂ ਅਤੇ ਗੱਚਕ ਵੰਡੀ ਗਈ | ਇਸ ਮੌਕੇ ਕਰਨਬੀਰ ਸਿੰਘ ਸਰਾਂ, ਪ੍ਰਧਾਨ ਬਾਪੂ ਜਸਪਾਲ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਰ ਸਨ |

ਚਾਈਨਾ ਡੋਰ ਵੇਚਣ ਵਾਲਾ ਇਕ ਕਾਬੂ

ਖੰਨਾ, 13 ਜਨਵਰੀ (ਮਨਜੀਤ ਸਿੰਘ ਧੀਮਾਨ)-ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅਮਿਤ ਸਿੰਘ ਉਰਫ਼ ਕਾਬੂ ਵਾਸੀ ਨਵੀਂ ਆਬਾਦੀ ਖੰਨਾ ਨੂੰ ਪੰਜਾਬ ਸਰਕਾਰ ਵਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਦੇ ਮਾਮਲੇ ਵਿਚ ...

ਪੂਰੀ ਖ਼ਬਰ »

ਔਰਤ ਕੋਲੋਂ ਸੋਨੇ ਦੀਆਂ ਮੁੰਦਰੀਆਂ, ਚੂੜੀਆਂ ਖੋਹਣ ਦੇ 'ਤੇ 3 ਿਖ਼ਲਾਫ਼ ਮਾਮਲਾ ਦਰਜ

ਖੰਨਾ, 13 ਜਨਵਰੀ (ਮਨਜੀਤ ਸਿੰਘ ਧੀਮਾਨ)-ਕਾਂਗਰਸੀ ਆਗੂ ਦੀ ਭਾਬੀ ਕੋਲੋ ਦੋ ਸੋਨੇ ਦੀਆਂ ਮੁੰਦਰੀਆਂ, 2 ਸੋਨੇ ਦੀਆਂ ਚੂੜੀਆਂ ਖੋਹਣ ਦੇ ਮਾਮਲੇ ਵਿਚ ਖੰਨਾ ਪੁਲਿਸ ਨੇ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਆਈ. ਪੀ. ਸੀ. ਦੀ ਧਾਰਾ 379 ਬੀ ਅਧੀਨ ਨਾਮਜ਼ਦ ਕੀਤਾ ਹੈ | ਏ. ਐਸ. ਆੲਾੀ. ...

ਪੂਰੀ ਖ਼ਬਰ »

ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਲੱਗੀ ਰੇਿਲੰਗ ਵਿਚ ਵੱਜੀ ਕਾਰ ਸਵਾਰ, ਵਾਲ-ਵਾਲ ਬਚੇ

ਖੰਨਾ, 13 ਜਨਵਰੀ (ਪੱਤਰ ਪ੍ਰੇਰਕ)-ਸਥਾਨਕ ਪੁਰਾਣੇ ਬੱਸ ਸਟੈਂਡ ਦੇ ਨੇੜੇ ਇਕ ਕਾਰ ਜੀ.ਟੀ. ਰੋਡ 'ਤੇ ਲੱਗੀ ਰੇਿਲੰਗ ਵਿਚ ਟਕਰਾਉਣ ਕਾਰਨ ਕਾਰ ਨੁਕਸਾਨੀ ਗਈ | ਇਸ ਹਾਦਸੇ ਦੌਰਾਨ ਕਾਰ ਸਵਾਰ ਵਿਨੈ ਕੁਮਾਰ ਤੇ ਲੜਕੀ ਸ਼ਵੇਤਾ ਦੋਵੇਂ ਵਾਸੀ ਲੁਧਿਆਣਾ ਵਾਲ-ਵਾਲ ਬਚ ਗਏ | ਕਾਰ ...

ਪੂਰੀ ਖ਼ਬਰ »

ਖੰਨਾ ਪ੍ਰਸ਼ਾਸਨ ਨੇ ਚਾਈਨਾ ਡੋਰ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦੇ ਦਿੱਤੇ ਸੰਕੇਤ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵਲੋਂ ਪਲਾਸਟਿਕ ਦੀ ਡੋਰ ਵੇਚਣ ਵਾਲਿਆਂ ਦੇ ਨਾਲ ਨਿਪਟਣ ਦਾ ਮਨ ਬਣਾ ਲੈਣ ਦੇ ਸੰਕੇਤ ਦਿੱਤੇ ਗਏ ਹਨ | ਪਰ ਖੰਨਾ ਦਾ ਪਿਛਲਾ ਇਤਿਹਾਸ ਇਹ ਦੱਸਦਾ ਹੈ ਕਿ ਹਰ ਵਾਰ ਡੋਰ ਵੇਚਣ ਦੇ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਕੈਂਪ 18 ਨੂੰ

ਦੋਰਾਹਾ, 13 ਜਨਵਰੀ (ਮਨਜੀਤ ਸਿੰਘ ਗਿੱਲ)-ਪਿੰਡ ਗਿੱਦੜੀ ਵਿਖੇ ਨਗਰ ਨਿਵਾਸੀਆਂ, ਵਿਦੇਸ਼ਾਂ 'ਚ ਵੱਸਦੇ ਐਨ.ਆਰ.ਆਈ. ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਤੇ ਡਾ: ਸ਼ਿੰਦਰ ਸਿਘ ਦੀ ਅਗਵਾਈ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਜਨਵਰੀ ਨੂੰ ਪਿੰਡ ਗਿੱਦੜੀ ਦੀ ...

ਪੂਰੀ ਖ਼ਬਰ »

ਹਰਪ੍ਰੀਤ ਕੌਰ ਘੁੰਮਣ ਨੇ ਦੋਰਾਹਾ ਮਾਰਕੀਟ ਕਮੇਟੀ ਦੇ ਸੈਕਟਰੀ ਦਾ ਅਹੁਦਾ ਸੰਭਾਲਿਆ

ਦੋਰਾਹਾ, 13 ਜਨਵਰੀ (ਮਨਜੀਤ ਸਿੰਘ ਗਿੱਲ)-ਦੋਰਾਹਾ ਮਾਰਕੀਟ ਕਮੇਟੀ ਸੈਕਟਰੀ ਬੀਰਇੰਦਰ ਸਿੰਘ ਸਿੱਧੂ ਦੇ ਇੱਥੋਂ ਪਦ ਉੱਨਤ ਹੋਣ ਤੋਂ ਬਾਅਦ ਸੈਕਟਰੀ ਦੀ ਖਾਲੀ ਅਸਾਮੀ 'ਤੇ ਅੱਜ ਹਰਪ੍ਰੀਤ ਕੌਰ ਘੁੰਮਣ ਨੇ ਸੈਕਟਰੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ...

ਪੂਰੀ ਖ਼ਬਰ »

ਆਰਟਿਸਟ ਨੇ ਏ. ਡੀ. ਸੀ. ਗਿੱਲ ਨੂੰ ਉਨ੍ਹਾਂ ਦੀ ਪੇਂਟਿੰਗ ਕੀਤੀ ਭੇਟ

ਖੰਨਾ, 13 ਜਨਵਰੀ ()-ਖੰਨਾ ਦੇ ਵਧੀਕ ਡਿਪਟੀ ਕਮਿਸ਼ਨਰ ਜਸਪਾਲ ਸਿੰਘ ਗਿੱਲ ਅਤੇ ਖੰਨਾ ਦੇ ਐਸ. ਡੀ. ਐਮ. ਸੰਦੀਪ ਸਿੰਘ ਨੂੰ ਲੋਹੜੀ ਨੂੰ ਤਿਉਹਾਰ ਮੌਕੇ ਚਿੱਤਰਕਾਰ ਪ੍ਰਸਿੱਧ ਤੇਜਿੰਦਰ ਸਿੰਘ ਆਰਟਿਸਟ, ਓਮਕਾਰ ਸਿੰਘ ਸੱਤੂ ਨੇ ਏ. ਡੀ. ਸੀ. ਜਸਪਾਲ ਸਿੰਘ ਗਿੱਲ ਦੀ ਆਪਣੇ ਹੱਥੀ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਦੇ ਲੋਹੜੀ ਤਿਉਹਾਰ ਵਿਚ ਖੰਨਾ ਦੇ ਜੱਜ, ਏ.ਡੀ.ਸੀ., ਐਸ.ਡੀ.ਐਮ. ਤੇ ਹੋਰ ਅਫ਼ਸਰ ਪੁੱਜੇ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਬਾਰ ਐਸੋਸੀਏਸ਼ਨ ਖੰਨਾ ਵਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਖੰਨਾ ਦੇ ਮਾਣਯੋਗ ਜੱਜਾਂ ਰਾਹੁਲ ਗਰਗ, ਨੀਰਜ ਗੋਇਲ, ਅਰੁਣ ਗੁਪਤਾ ਅਤੇ ਸ੍ਰੀਮਤੀ ਸਿੰਪਾ ਦੇ ਨਾਲ ਨਾਲ ਏ. ਡੀ. ਸੀ. ਖੰਨਾ ਜਸਪਾਲ ਸਿੰਘ, ਐਸ. ...

ਪੂਰੀ ਖ਼ਬਰ »

ਨਗਰ ਪੰਚਾਇਤ ਮਲੌਦ ਪਾਰਕ 'ਤੇ ਦਰਵਾਜ਼ੇ ਦਾ ਕਾਰਜ ਜਲਦ ਸ਼ੁਰੂ ਕਰੇਗੀ-ਕਾਕਾ ਰੋੜੀਆਂ

ਮਲੌਦ, 13 ਜਨਵਰੀ (ਨਿਜ਼ਾਮਪੁਰ/ ਚਾਪੜਾ)-ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਦੇ ਪਤੀ ਰਾਜਿੰਦਰ ਸਿੰਘ ਕਾਕਾ ਰੋੜੀਆਂ ਨੇ ਕਿਹਾ ਕਿ ਨਗਰ ਪੰਚਾਇਤ ਮਲੌਦ ਵਲੋਂ ਵੱਖ-ਵੱਖ ਵਾਰਡਾਂ ਵਿਚ ਇੰਟਰਲਾਕ ਟਾਈਲਾਂ ਨਾਲ ਗਲੀਆਂ ਬਣਾਈਆਂ ਜਾ ਰਹੀਆਂ ਹਨ ਤੇ ...

ਪੂਰੀ ਖ਼ਬਰ »

ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਏ ਜਾਣ ਨਾਲ ਵਰਕਰਾਂ ਦਾ ਮਾਣ ਵਧਿਆ-ਹਰਨਾਮਪੁਰਾ/ਅੜੈਚਾ

ਡੇਹਲੋਂ, 13 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੰੂ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੇ ਸਮੁੱਚੇ ਅਕਾਲੀ ਵਰਕਰਾਂ ਦਾ ਮਾਣ ਵਧਿਆ ਹੈ ਅਤੇ ਵਿਧਾਇਕ ਢਿੱਲੋਂ ...

ਪੂਰੀ ਖ਼ਬਰ »

ਏਕਤਾ ਵੈੱਲਫੇਅਰ ਕਲੱਬ ਨੇ ਚਾਈਨਾ ਡੋਰ ਨਾ ਵੇਚਣ ਤੇ ਨਾ ਖ਼ਰੀਦਣ ਦੀ ਕੀਤੀ ਅਪੀਲ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਏਕਤਾ ਵੈੱਲਫੇਅਰ ਕਲੱਬ ਦੀ ਮੀਟਿੰਗ ਵਿਚ ਕਲੱਬ ਦੇ ਮੈਂਬਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਵ-ਜੰਮੀਆਂ ਲੜਕੀਆਂ ਦੀ ਲੋਹੜੀ ਸੰਸਥਾ ਦੇ ਸਰਪ੍ਰਸਤ ਅੰਤਰਰਾਸ਼ਟਰੀ ਗਾਇਕ ਸਰਦੂਲ ਸਿਕੰਦਰ ਦੀ ਅਗਵਾਈ ਵਿਚ 19 ਜਨਵਰੀ ਦਿਨ ...

ਪੂਰੀ ਖ਼ਬਰ »

ਲੋੋਕਾਂ ਤੇ ਪੰਛੀਆਂ ਲਈ ਹਾਦਸਿਆਂ ਦਾ ਕਾਰਨ ਬਣੀ ਚਾਈਨਾ ਡੋਰ ਦਾ ਫਿਰ ਰਿਹਾ ਬੋਲਬਾਲਾ

ਮਾਛੀਵਾੜਾ ਸਾਹਿਬ, 13 ਜਨਵਰੀ (ਸੁਖਵੰਤ ਸਿੰਘ ਗਿੱਲ)-ਪਿਛਲੇ ਕਈ ਸਾਲਾਂ ਤੋਂ ਪਤੰਗਬਾਜ਼ਾਂ ਦੀ ਪਹਿਲੀ ਪਸੰਦ ਬਣੀ ਚਾਈਨਾ ਡੋਰ ਭਾਵੇਂ ਲੋਕਾਂ ਤੇ ਪਸ਼ੂ-ਪੰਛੀਆਂ ਲਈ ਵੱਡੇ ਹਾਦਸਿਆਂ ਦਾ ਕਾਰਨ ਬਣੀ ਹੋਈ ਹੈ ਤੇ ਇਸ ਦੀ ਵਿੱਕਰੀ ਨੂੰ ਰੋਕਣ ਲਈ ਸਮਾਜ ਸੇਵੀ ਜਥੇਬੰਦੀਆਂ ...

ਪੂਰੀ ਖ਼ਬਰ »

ਖੰਨਾ ਵਿਚ ਫਿਰ ਚੋਰਾਂ ਦੀ ਦਹਿਸ਼ਤ—4 ਦੁਕਾਨਾਂ ਦੇ ਤੋੜੇ ਤਾਲੇ, ਲੱਖਾਂ ਦਾ ਸਾਮਾਨ ਚੋਰੀ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਖੰਨਾ ਵਿਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਪਹਿਲਾਂ ਵੀ ਦਰਜਨਾਂ ਦੁਕਾਨਾਂ ਵਿਚ ਚੋਰੀਆਂ ਹੋ ਚੁੱਕੀਆਂ ਹਨ ਅਤੇ ਬਹੁਤਿਆਂ ਮਾਮਲਿਆਂ ਵਿਚ ਚੋਰ ਫੜੇ ਨਹੀਂ ਗਏ ਜਾਂ ਚੋਰੀ ਕੀਤਾ ...

ਪੂਰੀ ਖ਼ਬਰ »

ਸੇਵਾ ਮੁਕਤ ਪੋਸਟ ਮਾਸਟਰ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਬੀਜਾ, 13 ਜਨਵਰੀ (ਕਸ਼ਮੀਰਾ ਸਿੰਘ ਬਗਲ਼ੀ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਕਿਸ਼ਨਗੜ੍ਹ ਦੇ ਪਿਤਾ ਤੇ ਡਾਕਘਰ ਤੋਂ ਸੇਵਾ ਮੁਕਤ ਹੋਏ ਸਬ ਪੋਸਟ ਮਾਸਟਰ ਤੇ ਵਾਤਾਵਰਨ ਪ੍ਰੇਮੀ ਪ੍ਰਕਾਸ਼ ਸਿੰਘ ਨੇ ਆਪਣੇ ਜਨਮ ਦਿਨ 'ਤੇ ਸਰਕਾਰੀ ਮਿਡਲ ਸਕੂਲ ...

ਪੂਰੀ ਖ਼ਬਰ »

ਨਿੱਜੀ ਸਕੂਲ ਦੀ ਅਧਿਆਪਕਾ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਖੰਨਾ ਦੇ ਇਕ ਨਿੱਜੀ ਸਕੂਲ ਦੀ ਕੈਮਿਸਟਰੀ ਦੀ ਅਧਿਆਪਕਾ ਨੇ ਆਪਣੇ ਘਰ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੇ ਪਤੀ ਧਰਮਿੰਦਰ ਨੇ ਦੱਸਿਆ ਤੇ ਅੱਜ ਸਵੇਰੇ ਮੇਰੀ ਪਤਨੀ ਨੇ ਮੇਰੇ ਲਾਇਸੈਂਸੀ ਪਿਸਤੌਲ ਨਾਲ ...

ਪੂਰੀ ਖ਼ਬਰ »

ਜਥੇਦਾਰ ਉਮੈਦਪੁਰ ਤੇ ਖੀਰਨੀਆਂ ਦੀ ਅਗਵਾਈ ਵਿਚ ਸ਼ਰਨਜੀਤ ਸਿੰਘ ਢਿੱਲੋਂ ਦੇ ਵਿਧਾਇਕ ਦਲ ਦਾ ਨੇਤਾ ਬਣਨ ਤੇ ਸਨਮਾਨ

ਸਮਰਾਲਾ, 13 ਜਨਵਰੀ (ਬਲਜੀਤ ਸਿੰਘ ਬਘੌਰ) - ਅੱਜ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੀ ਹਲਕਾ ਸਮਰਾਲਾ ਤੋਂ ਲੀਡਰਸ਼ਿਪ ਵਲੋਂ ਹਲਕਾ ਇੰਚਾਰਜ ਜਥੇਦਾਰ ਸੰਤਾ ਸਿੰਘ ਉਮੈਦਪੁਰ ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਵਿਚ ਹਲਕਾ ਸਾਹਨੇਵਾਲ ਤੋਂ ਵਿਧਾਇਕ ...

ਪੂਰੀ ਖ਼ਬਰ »

ਗੁ: ਮੰਜੀ ਸਾਹਿਬ ਕੋਟਾਂ ਵਿਖੇ ਅੰਮਿ੍ਤ ਸੰਚਾਰ ਅੱਜ

ਬੀਜਾ, 13 ਜਨਵਰੀ (ਅਵਤਾਰ ਸਿੰਘ ਜੰਟੀ ਮਾਨ)-14 ਜਨਵਰੀ ਦਿਨ ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਮਾਘ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਜੀ ਨੇ ਦੱਸਿਆ ਕਿ ਸੰਗਰਾਮ ਦੇ ...

ਪੂਰੀ ਖ਼ਬਰ »

ਮਾਲਵਿੰਦਰ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਰੋਹ ਮੌਕੇ ਨਾਮਵਰ ਸ਼ਖ਼ਸੀਅਤਾਂ ਪੁੱਜੀਆਂ

ਅਹਿਮਦਗੜ੍ਹ, 13 ਜਨਵਰੀ (ਰਵਿੰਦਰ ਪੁਰੀ)-ਮੰਡੀ ਬਹਾਦਰਗੜ੍ਹ ਦੇ ਬਾਨੀ ਧਾਲੀਵਾਲ ਪਰਿਵਾਰ ਦੇ ਮੁਖੀ ਸਵ: ਸਰਦਾਰ ਮਾਲਵਿੰਦਰ ਸਿੰਘ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਰੋਹ 'ਚ ਪੰਜਾਬ ਦੀਆ ਨਾਮਵਰ ਸ਼ਖ਼ਸੀਅਤਾਂ ਨੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ

ਸਮਰਾਲਾ, 13 ਜਨਵਰੀ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੇ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਦੀ ਦੇਖ ਰੇਖ ਵਿਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ¢ ਜਿਸ ਦੇ ਤਹਿਤ ਡਰਾਈਵਰਾਂ ਦੀਆਂ ਅੱਖਾਂ ਦੀ ਜਾਂਚ ਕੀਤੀ ...

ਪੂਰੀ ਖ਼ਬਰ »

ਸੰਤ ਬਾਬਾ ਬਲਜਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ

ਜੌੜੇਪੁਲ ਜਰਗ, 13 ਜਨਵਰੀ (ਪਾਲਾ ਰਾਜੇਵਾਲੀਆ)-ਰਾੜਾ ਸਾਹਿਬ ਸੰਪਰਦਾ ਦੇ ਮੌਜ਼ੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਪਿੰਡ ਹਿਰਦਾਂਪੁਰ ਵਿਖੇ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਦੀ ਨੀਂਹ ਰੱਖੀ | ਉਨ੍ਹਾਂ ਕਿਹਾ ਕਿ ਸੰਗਤਾਂ ਦਾ ਫ਼ਰਜ਼ ...

ਪੂਰੀ ਖ਼ਬਰ »

ਧਰਮਿੰਦਰ ਰੂਪਰਾਏ ਦੀ ਅਗਵਾਈ 'ਚ ਊਦੇਭਾਨ ਦਾ ਖੰਨਾ ਵਿਚ ਸਵਾਗਤ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਲੋਂ ਆਪਣੇ ਪੰਜਾਂ ਸਾਲਾਂ ਵਿਚ ਕੀਤੇ ਵਧੀਆ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੁਧਿਆਣਾ ਦੇ ਇਕ ਆਟੋ ਚਾਲਕ ਉਦੈਭਾਨ ਨੇ ਕੇਜਰੀਵਾਲ ਸਰਕਾਰ ਵਲੋਂ ...

ਪੂਰੀ ਖ਼ਬਰ »

ਜਰਨੈਲ ਰਾਮਪੁਰੀ ਬਣੇ ਪੰਜਾਬੀ ਸਾਹਿਤ ਸਭਾ ਖੰਨਾ ਦੇ ਪ੍ਰਧਾਨ

ਖੰਨਾ, 13 ਜਨਵਰੀ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿੱਤ ਸਭਾ ਖੰਨਾ ਦੀ ਇਕੱਤਰਤਾ ਏ.ਐਸ.ਸੀ.ਸੈ. ਸਕੂਲ ਖੰਨਾ ਵਿਚ ਅਵਤਾਰ ਸਿੰਘ ਧਮੋਟ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜੈ. ਐਨ. ਯੂ. ਵਿਚ ਹੋਈ ਮੰਦਭਾਗੀ ਘਟਨਾ 'ਤੇ ਚਿੰਤਾ ਜ਼ਾਹਿਰ ਕੀਤੀ ਗਈ ਤੇ ਕਹਾਣੀਕਾਰ ਕਿਰਪਾਲ ...

ਪੂਰੀ ਖ਼ਬਰ »

ਉੱਚੀ ਆਵਾਜ਼ ਵਿਚ ਕੋਠਿਆਂ 'ਤੇ ਵੱਜਦੇ ਸਪੀਕਰਾਂ 'ਤੇ ਪਾਬੰਦੀ ਲਗਾਉਣ ਲਈ ਮੰਗ-ਪੱਤਰ

ਪਾਇਲ, 13 ਜਨਵਰੀ (ਨਿਜ਼ਾਮਪੁਰ/ ਰਜਿੰਦਰ ਸਿੰਘ)-ਚਾਈਨਾ ਡੋਰ ਨਾਲ ਪਸ਼ੂ-ਪੰਛੀਆਂ ਅਤੇ ਮਨੁੱਖੀ ਜਾਨਾਂ ਦੇ ਹੋ ਰਹੇ ਨੁਕਸਾਨ ਸਬੰਧੀ 'ਫੂਲੇ ਸਾਹੂ ਅੰਬੇਡਕਰ ਲੋਕ ਜਗਾਓ ਮੰਚ' ਦੇ ਆਗੂ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿਚ ਇੱਕ ਵਫ਼ਦ ਡੀ. ਐਸ.ਪੀ. ਪਾਇਲ ਹਰਦੀਪ ਸਿੰਘ ਚੀਮਾ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਸਹਾਇਕ ਧੰਦਿਆਂ ਨਾਲ ਜੁੜ ਕੇ ਆਪਣੀ ਆਮਦਨ ਵਿਚ ਚੋਖਾ ਵਾਧਾ ਕਰ ਸਕਦੇ ਹਨ-ਬਾਠ

ਸਮਰਾਲਾ, 13 ਜਨਵਰੀ (ਸੁਰਜੀਤ ਸਿੰਘ) - ਇੱਥੋਂ ਨਜ਼ਦੀਕੀ ਪਿੰਡ ਕੋਟਲਾ ਸਮਸ਼ਪੁਰ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਦੂਜਾ ਸਾਲਾਨਾ ਬੋਨਸ ਵੰਡ ਸਮਾਰੋਹ ਕਰਵਾਇਆ ਗਿਆ¢ਜਿਸ ਵਿਚ ਵੇਰਕਾ ਡੇਅਰੀ ਲੁਧਿਆਣਾ ਦੇ ਡਾਇਰੈਕਟਰ ਗੁਰਚਰਨ ਸਿੰਘ ਬਾਠ, ਕੁਲਵੀਰ ਸਿੰਘ ਹੇੜੀਆਂ ...

ਪੂਰੀ ਖ਼ਬਰ »

ਮਿਹਰਬਾਨ ਵਲੋਂ ਜੀਰਖ਼ ਪਰਿਵਾਰ ਨਾਲ ਦੁੱਖ ਪ੍ਰਗਟ

ਰਾੜਾ ਸਾਹਿਬ/ਮਲੌਦ, 13 ਜਨਵਰੀ (ਬੋਪਾਰਾਏ/ਚਾਪੜਾ)- ਪਿੰਡ ਜੀਰਖ ਦੇ ਸਾਬਕਾ ਸਰਪੰਚ ਅਤੇ ਯੂਥ ਅਕਾਲੀ ਆਗੂ ਵਿੱਕੀ ਜੀਰਖ ਦੀ ਭਰਜਾਈ ਅਤੇ ਬਲਵੀਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਦੀ 34 ਸਾਲ ਦੀ ਉਮਰ ਵਿਚ ਹੋਈ ਬੇਵਕਤੀ ਮੌਤ 'ਤੇ ਸਾਬਕਾ ਮੰਤਰੀ ਈਸਰ ਸਿੰਘ ਮਿਹਰਬਾਨ ਵਲੋਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਮਲੌਦ ਨੇ ਸੜਕ ਸੁਰੱਖਿਆ ਹਫ਼ਤਾ ਮਨਾਇਆ

ਮਲੌਦ, 13 ਜਨਵਰੀ (ਦਿਲਬਾਗ ਸਿੰਘ ਚਾਪੜਾ)-ਸਰਕਾਰੀ ਹਸਪਤਾਲ ਮਲੌਦ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਰਾਮ ਦੀ ਅਗਵਾਈ ਵਿਚ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਥਾਵਾਂ 'ਤੇ ਕੈਂਪ ਲਗਾ ਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ¢ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਆਰਥਿਕ ਤੰਗੀ ਦੀ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਕੀਤੀ

ਰਾੜਾ ਸਾਹਿਬ, 13 ਜਨਵਰੀ (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਪਿੰਡ ਘੁਡਾਣੀ ਕਲਾਂ ਦੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ-ਨਿੰਮਸਰ ਸਾਹਿਬ ਵਿਖੇ ਬਤੌਰ ਮੈਨੇਜਰ ਵਜੋਂ ਸੇਵਾਵਾਂ ਨਿਭਾ ਰਹੇ ਜਗਤਾਰ ਸਿੰਘ ਜੰਡਾਲੀ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ | ...

ਪੂਰੀ ਖ਼ਬਰ »

ਸਾਇਆਂ ਵਿਖੇ ਬਾਬਾ ਭਲਵਿੰਦਰ ਸਿੰਘ ਆਲੋਵਾਲ ਦੀ ਯਾਦ 'ਚ ਸਮਾਗਮ

ਡੇਹਲੋਂ, 13 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਸਾਇਆਂ ਵਿਖੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਸੇਵਾਦਾਰ ਬਾਬਾ ਭਲਵਿੰਦਰ ਸਿੰਘ ਆਲੋਵਾਲ ਵਾਲਿਆਂ ਦੀ ਸਾਲਾਨਾ ਯਾਦ ਵਿਚ ਉਨ੍ਹਾਂ ਦੇ ਜਨਮ ਨਗਰ ਪਿੰਡ ਸਾਇਆਂ ਵਿਖੇ ਮਨਾਈ ਗਈ ¢ ...

ਪੂਰੀ ਖ਼ਬਰ »

ਸਿਆੜ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

ਮਲੌਦ, 13 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪਿੰਡ ਸਿਆੜ ਵਿਖੇ ਬਲਾਕ ਮਲੌਦ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ, ਬਲਾਕ ਸੰਮਤੀ ਮਲੌਦ ਚੇਅਰਪਰਸਨ ਦੇ ਪਤੀ ਕੁਲਬੀਰ ਸਿੰਘ ਸੋਹੀਆਂ ਤੇ ਬਲਾਕ ...

ਪੂਰੀ ਖ਼ਬਰ »

ਕੁਹਾੜਾ-ਮਾਛੀਵਾੜਾ ਸਾਹਿਬ ਸੜਕ 'ਤੇ ਹੋਏ ਹਾਦਸੇ ਵਿਚ ਚਾਰ ਜ਼ਖ਼ਮੀ

ਕੁਹਾੜਾ, 13 ਜਨਵਰੀ (ਤੇਲੁ ਰਾਮ ਕੁਹਾੜਾ) - ਬੀਤੀ ਦੇਰ ਸ਼ਾਮ ਨੂੰ ਕੁਹਾੜਾ-ਮਾਛੀਵਾੜਾ ਸੜਕ ਤੇ ਇਕ ਹਾਦਸੇ ਵਿਚ ਚਾਰ ਵਿਅਕਤੀ ਜ਼ਖਮੀ ਹੋ ਗਏ | ਕੂੰਮ ਕਲਾਂ ਦੇ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਸੂਚਨਾ ਮਿਲਦੀ ਸਾਰ ਮੌਕੇ ਤੇ ਪੁੱਜ ਗਏ | ਉਨ੍ਹਾਂ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX