ਲੰਡਨ, 13 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਦੇ ਸਿੱਖ ਪੰਥਕ ਮਸਲਿਆਂ ਦੇ ਹੱਲ ਲਈ ਵੱਡੀ ਭੂਮਿਕਾ ਨਿਭਾਅ ਸਕਦੇ ਹਨ | ਇਹ ਵਿਚਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟ ਕੀਤੇ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਿੱਖ ਧਰਮ ਦਾ ਫ਼ਲਸਫ਼ਾ ਦੁਨੀਆ ਨੂੰ ਦੱਸਣ 'ਚ ਨਾਕਾਮਯਾਬ ਰਹੇ ਹਾਂ | ਜਿਸ ਲਈ ਉੱਦਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਮਨੁੱਖ ਨੇ ਅੱਜ ਕੁਦਰਤ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਹਰ ਖੇਤਰ 'ਚ ਸਾਡੀ ਅਗਵਾਈ ਕਰਦੀ ਹੈ, ਹਰ ਵਿਸ਼ੇ 'ਤੇ ਗੁਰਬਾਣੀ 'ਚ ਚਰਚਾ ਹੈ, ਭਾਵੇਂ ਉਹ ਧਾਰਮਿਕ ਹੋਵੇ, ਭਾਵੇਂ ਰਾਜਨੀਤਕ ਹੋਵੇ, ਸਮਾਜਿਕ ਹੋਵੇ ਜਾਂ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਹੋਰ ਵਿਸ਼ਾ ਹੋਵੇ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਸਿੱਖਾਂ ਦਾ ਫ਼ਰਜ਼ ਹੈ | ਉਨ੍ਹਾਂ ਸਿੱਖ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਸਿੱਖ ਨੂੰ ਪ੍ਰਚਾਰਕ ਵਾਲਾ ਰੋਲ ਅਦਾ ਕਰਨਾ ਚਾਹੀਦਾ ਹੈ, ਖ਼ੁਦ ਨੂੰ ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਪੜ੍ਹਨਾ ਅਤੇ ਵਿਚਾਰਨਾ ਚਾਹੀਦਾ ਹੈ ਅਤੇ ਵਿਵਾਦਾਂ ਤੋਂ ਬਚਣਾ ਚਾਹੀਦਾ ਹੈ | ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਥਕ ਮਸਲਿਆਂ ਦੇ ਹੱਲ ਲਈ ਉਹ ਕੌਮ ਦੀ ਯੋਗ ਅਗਵਾਈ ਕਰ ਰਹੇ ਹਨ | ਇਸ ਮੌਕੇ ਗੁਰੂ ਘਰ ਵਲੋਂ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਸੋਹਣ ਸਿੰਘ ਸੁਮਰਾ, ਹਰਜੀਤ ਸਿੰਘ ਸਰਪੰਚ, ਹਰਮੀਤ ਸਿੰਘ ਗਿੱਲ, ਕੁਲਵੰਤ ਸਿੰਘ ਭਿੰਡਰ, ਪ੍ਰਭਜੋਤ ਸਿੰਘ ਮੋਹੀ ਆਦਿ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਟਰੱਸਟੀ ਅਮਰਜੀਤ ਸਿੰਘ ਦਾਸਨ, ਸੁਰਿੰਦਰ ਸਿੰਘ ਢੱਟ, ਬਲਵਿੰਦਰ ਸਿੰਘ ਗਿੱਲ ਦੀਨੇਵਾਲੀਆ, ਸਤਨਾਮ ਸਿੰਘ ਚੌਹਾਨ, ਗੁਰਮੀਤ ਸਿੰਘ ਸਿੱਧੂ, ਬਲਜੀਤ ਸਿੰਘ ਮੱਲ੍ਹੀ, ਮਨਜੀਤ ਸਿੰਘ ਸ਼ਾਲਾਪੁਰੀ ਆਦਿ ਹਾਜ਼ਰ ਸਨ |
ਮੁੰਬਈ, 13 ਜਨਵਰੀ (ਏਜੰਸੀ)- ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ, ਜਿਨ੍ਹਾਂ ਨੂੰ ਹਾਲ ਹੀ 'ਚ ਫ਼ਿਲਮ 'ਗੇਮ ਓਵਰ' ਅਤੇ 'ਸਾਂਡ ਕੀ ਆਂਖ' ਲਈ ਪੁਰਸਕਾਰ ਮਿਲਿਆ ਹੈ, ਉਸ ਦਾ ਕਹਿਣਾ ਹੈ ਕਿ ਉਹ ਖ਼ੁਸ਼ ਹੈ ਕਿ ਉਸ ਨੇ ਆਪਣੇ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਮਾਗ਼ 'ਤੇ ...
ਐਬਟਸਫੋਰਡ, 13 ਜਨਵਰੀ (ਗੁਰਦੀਪ ਸਿੰਘ ਗਰੇਵਾਲ)- ਅੱਜ ਸਰੀ ਦੇ ਗੁਰਦੁਆਰਾ ਅਮਿ੍ਤ ਪ੍ਰਕਾਸ਼ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਾਕਾ ਨਗਰ ਕੀਰਤਨ ਨਿਕਲਿਆ¢ ਇਸ ਨਗਰ ਕੀਰਤਨ 'ਚ ਸੰਗਤਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ¢ ਕੁਦਰਤ ਦੇ ਬਦਲੇ ...
ਕੈਲਗਰੀ, 13 ਜਨਵਰੀ (ਹਰਭਜਨ ਸਿੰਘ ਢਿੱਲੋਂ)- ਯੂਕ੍ਰੇਨੀਅਨ ਫਲਾਈਟ ਪੀ.ਐਸ. 752 ਨੂੰ ਲੰਘੇ ਬੁੱਧਵਾਰ ਵਾਲੇ ਦਿਨ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਜ਼ਮੀਨ 'ਤੇ ਸੁੱਟੇ ਜਾਣ ਦੀ ਘਟਨਾ 'ਚ ਮਾਰੇ ਗਏ 30 ਐਡਮਿੰਟਨ ਵਾਸੀਆਂ ਨੂੰ ਬੀਤੇ ਕੱਲ੍ਹ ਸ਼ਰਧਾਂਜਲੀਆਂ ਦਿੱਤੀਆਂ ਗਈਆਂ | ...
ਲੰਡਨ, 13 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਸ਼ਾਹੀ ਘਰਾਣੇ ਵਿਚ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਅੱਜ ਇਕ ਪਾਸੇ ਸ਼ਾਹੀ ਪਰਿਵਾਰ ਵਿਚਕਾਰ ਮੀਟਿੰਗਾਂ ਹੋ ਰਹੀਆਂ ਹਨ, ਦੂਜੇ ਪਾਸੇ ਬਰਤਾਨਵੀ ਮੀਡੀਆ 'ਚ ਵੱਡੇ ਰਾਜਕੁਮਾਰ ਵਿਲੀਅਮ ਵਲੋਂ ਛੋਟੇ ...
ਕੈਲਗਰੀ, 13 ਜਨਵਰੀ (ਹਰਭਜਨ ਸਿੰਘ ਢਿੱਲੋਂ)- ਕੈਲਗਰੀ 'ਚ ਐਤਵਾਰ ਨੂੰ ਫਿਰ ਗੋਲੀ ਚੱਲ ਗਈ ਹੈ ਤੇ ਇਕ ਵਿਅਕਤੀ ਮਾਰਿਆ ਗਿਆ ਹੈ | ਕੱਲ੍ਹ ਬਾਅਦ ਦੁਪਹਿਰ ਸਾਢੇ 12 ਵਜੇ ਸਾਊਥ ਈਸਟ ਕਮਿਉਨਿਟੀ ਦੇ ਪੈੱਨਬਰੁਕ ਵੇਅ ਦੇ 500 ਬਲੌਕ ਵਿਚਲੇ ਇਕ ਘਰ 'ਚ ਪੁਲਿਸ ਅਤੇ ਐਮਰਜੈਂਸੀ ਮੈਡੀਕਲ ...
ਲੰਡਨ, 13 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੋਣ ਦਾ ਮਾਣ ਰੱਖਣ ਵਾਲੀ ਨਾਡੀਆ ਵਿਟੋਮ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ | ਉਸ ਨੂੰ ਪੰਜਾਬ ਦੀ ਧੀ ਕਹਿਣਾ ਚਾਹੀਦਾ ਹੈ | ਜਿਸ ਦੀ ਇਹ ਛੋਟੀ ਉਮਰ 'ਚ ਵੱਡੀ ਪ੍ਰਾਪਤੀ ...
ਐਡਮਿੰਟਨ, 13 ਜਨਵਰੀ (ਦਰਸ਼ਨ ਸਿੰਘ ਜਟਾਣਾ)- ਕੈਨੇਡਾ ਦੇ ਚੋਣ ਕਮਿਸ਼ਨ ਕੋਲੋਂ ਆਪਣੀ ਨਵੀਂ ਪਾਰਟੀ ਦੀ ਮਾਨਤਾ ਲੈਣ ਵਾਲੀ ਵੂਈ ਐਗਜ਼ਿਟ ਪਾਰਟੀ ਦੇ ਕਾਰਕੁਨਾਂ ਵਲੋਂ ਬੀਤੇ ਦਿਨ ਸੀਸਸ਼ਨ ਰੈਫਰੇਂਡਮ ਦੀ ਮੰਗ ਨੂੰ ਲੈ ਕੇ ਐਡਮਿੰਟਨ 'ਚ ਇਕ ਰੈਲੀ ਕੀਤੀ ਗਈ | ਇਸ ਨਵੀਂ ...
ਸਿਡਨੀ, 13 ਜਨਵਰੀ (ਹਰਕੀਰਤ ਸਿੰਘ ਸੰਧਰ)-ਗਿ੍ਫਥ ਇਲਾਕੇ ਦੇ ਰਹਿਣ ਵਾਲੇ 16 ਸਾਲਾ ਇਮਰੀਤ ਸਿੰਘ ਸ਼ੇਰਗਿੱਲ ਨੂੰ ਗਿ੍ਫਥ ਸਿਟੀ ਕੌਾਸਲ ਵਲੋਂ 'ਸਿਟੀਜ਼ਨ ਆਫ ਦੀ ਯੀਅਰ' ਲਈ ਨਾਮਜ਼ਦ ਕੀਤਾ ਗਿਆ ਹੈ | ਇਥੇ ਗੌਰਤਲਬ ਹੈ ਕਿ 26 ਜਨਵਰੀ ਨੂੰ ਆਸਟ੍ਰੇਲੀਆ ਵਿਚ ਕੀਤੇ ਚੰਗੇ ...
ਕੈਲਗਰੀ, 13 ਜਨਵਰੀ (ਹਰਭਜਨ ਸਿੰਘ ਢਿੱਲੋਂ) ਐਲਬਰਟਾ ਫਾਈਟਸ-ਬੈਕ ਨਾਂਅ ਦੀ ਥਰਡ ਪਾਰਟੀ ਐਡਵਰਟਾਈਜ਼ਰ ਕੰਪਨੀ ਵਲੋਂ ਸੂਬੇ ਭਰ ਦੀਆਂ ਕਈ ਥਾਵਾਂ 'ਤੇ ਲਗਾਏ ਗਏ ਇਸ਼ਤਿਹਾਰੀ ਬਿਲ-ਬੋਰਡਾਂ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕਰਦੀ ਸਮਗਰੀ ਲਿਖੇ ਜਾਣ 'ਤੇ ...
ਐਬਟਸਫੋਰਡ, 13 ਜਨਵਰੀ (ਗੁਰਦੀਪ ਸਿੰਘ ਗਰੇਵਾਲ)- ਇਕਵਾ ਵਲੋਂ ਐਤਵਾਰ ਨੂੰ ਬੰਬੇ ਬੈਂਕੁਟ ਹਾਲ ਵਿਖੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਅਤੇ ਸੀ.ਏ.ਏ. ਅਤੇ ਐਨ.ਸੀ.ਆਰ. ਦੇ ਵਿਰੋਧ 'ਚ ਰੋਸ ਰੈਲੀ ਕੱਢੀ ਗਈ, ਜਿਸ 'ਚ ਖ਼ਰਾਬ ...
ਲੰਡਨ, 13 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-2 ਵਲੋਂ ਅੱਜ ਸ਼ਾਹੀ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਰਾਜਕੁਮਾਰ ਹੈਰੀ ਤੇ ਉਸ ਦੀ ਪਤਨੀ ਮੇਗਨ ਮਾਰਕਲ ਨੂੰ ਨਵੀਂ ਅਤੇ ਆਜ਼ਾਦ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਸਹਿਮਤੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX