ਜਲੰਧਰ, 13 ਜਨਵਰੀ (ਸ਼ਿਵ)-ਸ਼ਹਿਰ ਵਿਚ 2-3 ਦਿਨ ਤੋਂ ਕੂੜਾ ਨਹੀਂ ਚੁੱਕਿਆ ਗਿਆ ਜਿਸ ਕਰਕੇ ਸ਼ਹਿਰ ਦੀਆਂ ਸੜਕਾਂ 'ਤੇ ਕੂੜੇ ਦੇ ਢੇਰ ਨਜ਼ਰ ਆ ਰਹੇ ਸਨ | ਐਤਵਾਰ ਨੂੰ ਛੁੱਟੀ ਹੋਣ ਕਰਕੇ ਜਿੱਥੇ ਕੂੜਾ ਨਹੀਂ ਚੱੁਕਿਆ ਗਿਆ ਜਦਕਿ ਸੋਮਵਾਰ ਨੂੰ ਮੀਂਹ ਪੈਣ ਕਰਕੇ ਕੂੜਾ ਚੁੱਕਣ ਦਾ ਕੰਮ ਰਹਿ ਗਿਆ | ਮੀਂਹ ਪੈਣ ਤੋਂ ਪਹਿਲਾਂ ਕੁਝ ਗੱਡੀਆਂ ਨੇ ਤਾਂ ਕੂੜਾ ਚੁੱਕਣ ਦਾ ਕੰਮ ਕੀਤਾ ਪਰ ਜਦੋਂ ਮੀਂਹ ਤੇਜ਼ ਹੋ ਗਿਆ ਤਾਂ ਬਾਅਦ ਵਿਚ ਕੂੜਾ ਚੁੱਕਣ ਦਾ ਕੰਮ ਰਹਿ ਗਿਆ | ਨਿਗਮ ਦੀ ਹੈਲਥ ਬਰਾਂਚ ਮੁਤਾਬਿਕ ਕੂੜਾ ਚੁੱਕਣ ਦਾ ਕੰਮ ਮੰਗਲਵਾਰ ਨੂੰ ਤਾਂ ਹੀ ਹੋ ਸਕਦਾ ਹੈ ਕਿ ਜੇਕਰ ਮੀਂਹ ਨਾ ਪਵੇ | ਇਸ ਵੇਲੇ ਸ਼ਹਿਰ ਵਿਚ 1000 ਟਨ ਦੇ ਕਰੀਬ ਕੂੜਾ ਪਿਆ ਹੈ | ਹੈਲਥ ਬਰਾਂਚ ਅਫ਼ਸਰ ਦਾ ਕਹਿਣਾ ਹੈ ਕਿ ਮੀਂਹ ਕਰ ਕੇ ਵਰਿਆਣਾ ਡੰਪ 'ਤੇ ਕੂੜਾ ਸੁੱਟਣ ਜਾਣ ਵਾਲੀਆਂ ਗੱਡੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ | ਮੀਂਹ ਨਾਲ ਡੰਪ 'ਤੇ ਚਿੱਕੜ ਹੋ ਜਾਂਦਾ ਹੈ | ਉਧਰ ਕਈ ਲੋਕਾਂ ਦਾ ਕਹਿਣਾ ਹੈ ਕਿ ਨਿਗਮ ਹਾਊਸ ਵਿਚ ਵਿਧਾਇਕ ਪਤਨੀ ਅਤੇ ਕੌਾਸਲਰ ਸ੍ਰੀਮਤੀ ਸੁਨੀਤਾ ਰਿੰਕੂ ਨੇ ਅਹਿਮ ਮੁੱਦਾ ਚੁੱਕਿਆ ਸੀ ਕਿ ਕੂੜਾ ਸੁੱਟਣ ਜਾਣ ਵਾਲੀਆਂ ਗੱਡੀਆਂ ਦੇ ਉੱਪਰ ਤਿਰਪਾਲਾਂ ਪਾਈਆਂ ਜਾਣ ਪਰ ਉਨ੍ਹਾਂ ਦੀ ਮੰਗ 'ਤੇ ਨਿਗਮ ਪ੍ਰਸ਼ਾਸਨ ਨੇ ਕਿਸੇ ਤਰਾਂ ਦਾ ਕੋਈ ਅਮਲ ਨਹੀਂ ਕੀਤਾ ਹੈ |
ਜਲੰਧਰ, 13 ਜਨਵਰੀ (ਐੱਮ.ਐੱਸ. ਲੋਹੀਆ)-ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਚੋਰੀਸ਼ੁਦਾ ਸਾਮਾਨ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ੇ ਚੋਰੀ ਦੀਆਂ 6 ਵਾਰਦਾਤਾਂ ਨੂੰ ਹੱਲ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਦੀਪਕ ਕੁਮਾਰ ਉਰਫ਼ ਦੀਪਾ (28) ...
ਜਲੰਧਰ, 13 ਜਨਵਰੀ (ਸ਼ਿਵ)-ਇੰਪਰੂਵਮੈਂਟ ਟਰੱਸਟ ਦੀ ਵਿੱਤੀ ਹਾਲਤ ਕਿਸ ਹੱਦ ਤੱਕ ਤਰਸਯੋਗ ਹੋ ਗਈ ਹੈ ਕਿ ਉਸ ਨੇ ਬੀਬੀ ਭਾਨੀ ਕੰਪਲੈਕਸ ਦੇ ਇਕ ਅਲਾਟੀ ਸੁਸ਼ੀਲ ਕੁਮਾਰ ਦੀ ਰਹਿੰਦੀ 13696 ਰੁਪਏ ਰਕਮ ਵੀ ਸਮੇਂ ਸਿਰ ਜਮਾਂ ਨਹੀਂ ਕਰਵਾਈ, ਜਿਸ ਕਰ ਕੇ ਜ਼ਿਲ੍ਹਾ ਖਪਤਕਾਰ ਫੋਰਮ ...
ਕਰਤਾਰਪੁਰ, 13 ਜਨਵਰੀ (ਭਜਨ ਸਿੰਘ ਧੀਰਪੁਰ, ਵਰਮਾ)-ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਧੀਰਪੁਰ ਵਿਚ ਮਾਮੂਲੀ ਤਕਰਾਰ ਦੌਰਾਨ ਹੋਏ ਝਗੜੇ ਵਿਚ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਨੇ ਦੱਸਿਆ ਕਿ ...
ਜਲੰਧਰ, 13 ਜਨਵਰੀ (ਐੱਮ.ਐੱਸ. ਲੋਹੀਆ) - ਗੋਲਡਨ ਐਵੀਨਿਊ ਫੇਸ-1 ਦੀ ਰਹਿਣ ਵਾਲੀ ਗੁਰਜਿੰਦਰ ਕੌਰ (45) ਪਤਨੀ ਸਵ. ਚਰਨਜੀਤ ਸਿੰਘ ਦੀ ਅੱਜ ਸਵੇਰੇ ਭੇਦਭਰੀ ਹਾਲਤ 'ਚ ਮੌਤ ਹੋ ਗਈ ਹੈ | ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ | ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ...
ਜਲੰਧਰ, ਸਵੱਛ ਸਰਵੇਖਣ-2020 ਲਈ ਕੇਂਦਰੀ ਦੀ ਟੀਮ ਸ਼ਹਿਰ 'ਚ ਸਫ਼ਾਈ ਤੇ ਹੋਰ ਇੰਤਜ਼ਾਮ ਦੇਖਣ ਲਈ ਗੁਪਤ ਤੌਰ 'ਤੇ ਆ ਰਹੀ ਹੈ ਜਿਹੜੀ ਕਿ ਕਿਸੇ ਵੀ ਤਰਾਂ ਨਾਲ ਨਿਗਮ ਨਾਲ ਸੰਪਰਕ ਨਹੀਂ ਕਰੇਗੀ | ਕੇਂਦਰ ਨੇ ਇਸ ਮਾਮਲੇ ਵਿਚ ਨਿਗਮ ਨੂੰ ਚਿੱਠੀ ਲਿਖ ਕੇ ਹਦਾਇਤ ਦਿੱਤੀ ਹੈ ਕਿ ...
ਜਲੰਧਰ, 13 ਜਨਵਰੀ (ਸ਼ਿਵ ਸ਼ਰਮਾ)- ਜਾਇਦਾਦ ਕਰ ਵਸੂਲੀ ਕਰਨ ਲਈ ਨਗਰ ਨਿਗਮ ਦਾ ਜਾਇਦਾਦ ਕਰ ਵਿਭਾਗ 25 ਹਜ਼ਾਰ ਹੋਰ ਨੋਟਿਸ ਜਾਰੀ ਕਰਨ ਜਾ ਰਿਹਾ ਹੈ | ਵਿਭਾਗ ਨੂੰ ਆਸ ਹੈ ਕਿ ਜਿਹੜੇ ਲੋਕ ਹੁਣ ਤੱਕ ਜਾਇਦਾਦ ਕਰ ਜਮ੍ਹਾਂ ਨਹੀਂ ਕਰਵਾ ਰਹੇ ਹਨ, ਉਨਾਂ ਨੂੰ ਨੋਟਿਸ ਜਾਰੀ ਹੋਣ ...
ਜਲੰਧਰ, 13 ਜਨਵਰੀ (ਸ਼ਿਵ ਸ਼ਰਮਾ)- ਸਿਰਫ਼ 3 ਮਹੀਨਿਆਂ ਵਿਚ ਹੀ ਛੇੜਛਾੜ ਕਰਕੇ ਬਿਜਲੀ ਚੋਰੀ ਕਰਵਾਉਣ ਦੇ ਮਾਮਲੇ ਸਾਹਮਣੇ ਆਉਣ ਨਾਲ ਪਾਵਰਕਾਮ ਦੇ ਇਨਫੋਰਸਮੈਂਟ ਵਿੰਗ ਦੀ ਨੀਂਦ ਉੱਡ ਗਈ ਹੈ ਤੇ ਹੁਣ ਜਲਦ ਹੀ ਇਸ ਮਾਮਲੇ ਵਿਚ ਹੋਰ ਸ਼ੱਕੀ ਲੋਕਾਂ ਦੇ ਮਾਮਲੇ ਵੀ ...
ਫਿਲੌਰ, 13 ਜਨਵਰੀ (ਇੰਦਰਜੀਤ ਚੰਦੜ੍ਹ, ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਪਿੰਡ ਅਕਲਪੁਰ ਵਿਖੇ ਕਾਰ ਸਵਾਰ 5 ਅਣਪਛਾਤੇ ਨੌਜਵਾਨਾਂ ਨੇ ਸੈਰ ਕਰ ਰਹੇ ਦੋ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਜਿਸ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ | ਘਟਨਾ ਸਬੰਧੀ ਜਾਣਕਾਰੀ ...
ਜੰਡਿਆਲਾ ਮੰਜਕੀ, 13 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)-ਮੁੱਢਲਾ ਸਿਹਤ ਕੇਂਦਰ ਜੰਡਿਆਲਾ ਵਿਚ ਐੱਸ.ਐੱਮ.ਓ. ਡਾ. ਅਰੁਣਾ ਕੁਮਾਰੀ ਅਤੇ ਸਰਪੰਚ ਮੱਖਣ ਪੱਲਣ ਦੇ ਸਾਂਝੇ ਯਤਨਾ ਸਦਕਾ 21 ਨਵ ਜਨਮੀਆਂ ਧੀਆਂ ਦੀ ਲੋਹੜੀ ਮਨਾਈ ਗਈ | ਡਾ. ਅਰੁਣਾ ਕੁਮਾਰੀ ਨੇ ਕਿਹਾ ਕਿ ਸਮਾਜ ਵਿਚ ...
ਸ਼ਾਹਕੋਟ, 13 ਜਨਵਰੀ (ਸਚਦੇਵਾ)-ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਅਗਰਵਾਲ (ਸੀ.ਏ.), ਸਕੱਤਰ ਸ਼ੁਲਕਸ਼ਣ ਜਿੰਦਲ ਦੀ ਅਗਵਾਈ ਅਤੇ ਪਿ੍ੰਸੀਪਲ ਜਗਜੀਤ ਕੌਰ ਤੇ ਕੋਆਰਡੀਨੇਟਰ ਹਰਬਿੰਦਰ ਕੌਰ ਦੀ ਦੇਖ-ਰੇਖ ਹੇਠ ...
ਜਲੰਧਰ ਛਾਉਣੀ, 13 ਜਨਵਰੀ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਸੋਫ਼ੀ ਪਿੰਡ ਵਿਖੇ ਸਥਿਤ ਐੱਸ.ਵੀ.ਐੱਮ. ਸਕੂਲ ਵਿਖੇ ਪਿ੍ੰਸੀਪਲ ਸੁਨੀਤਾ ਦੇਵੀ ਤੇ ਐਮ.ਡੀ. ਊਤਮ ਸਿੰਘ ਰਾਣਾ ਦੀ ਦੇਖਰੇਖ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਜਿਸ ਦੌਰਾਨ ਬੱਚਿਆਂ ਵਲੋਂ ...
ਜਲੰਧਰ, 13 ਜਨਵਰੀ (ਹਰਵਿੰਦਰ ਸਿੰਘ ਫੁੱਲ)-ਗੁਰੁੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿਖੇ ਜੂਨੀਅਰ ਅਤੇ ਸੀਨੀਅਰ ਵਿੰਗ ਵਲੋਂ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਸਮਾਗਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਅਤੇ ਕਮੇਟੀ ...
ਜਲੰਧਰ, 13 ਜਨਵਰੀ (ਐੱਮ.ਐੱਸ. ਲੋਹੀਆ)-ਦੇਰ ਰਾਤ ਸ਼ਹਿਰ ਦੇ 2 ਮੁੱਖ ਚੌਕਾਂ ਵਿਚ ਕਾਰਾਂ ਆਪਸ 'ਚ ਟੱਕਰਾ ਗਈਆਂ, ਜਿਸ ਨਾਲ ਕਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ | ਰਾਤ ਕਰੀਬ 11.30 ਵਜੇ ਮਾਡਲ ਟਾਊਨ ਵਲੋਂ ਆ ਰਹੀ ਸਕਾਰਪੀਓ ਕਾਰ ਨਾਲ ਤੇਜ਼ ਰਫ਼ਤਾਰ ...
ਚੁਗਿੱਟੀ/ਜੰਡੂਸਿੰਘਾ, 13 ਜਨਵਰੀ (ਨਰਿੰਦਰ ਲਾਗੂ)-ਹਰ ਵਰ੍ਹੇ ਜਰਮਨੀ ਵਲੋਂ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ | ਇਹ ਪ੍ਰਗਟਾਵਾ ਕ੍ਰਾਊਨ ਇਮੀਗ੍ਰੇਸ਼ਨ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਅਤੇ ...
ਜਲੰਧਰ, 13 ਜਨਵਰੀ (ਐੱਮ.ਐੱਸ. ਲੋਹੀਆ) - ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਆਪਣੇ ਅਧਿਕਾਰਿਤ ਫੰਡ 'ਚੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਨੂੰ ਇਕ ਕਰੋੜ ਤੋਂ ਵੱਧ ਦੀਆਂ ਮਸ਼ੀਨਾਂ ਦੇਣਗੇ | ਕਰੀਬ 97 ਲੱਖ ਰੁਪਏ ਦੀ ਇਕ ਮਸ਼ੀਨ (ਫ੍ਰਾਂਸ ਦੀ ਬਣੀ ਫਲੋਬੀਮ, ...
ਜਲੰਧਰ, 13 ਜਨਵਰੀ (ਐੱਮ.ਐੱਸ. ਲੋਹੀਆ) ਥਾਣਾ ਡਵੀਜ਼ਨ ਨੰਬਰ 2 ਅਧੀਨ ਆਉਂਦੇ ਮਾਈ ਹੀਰਾਂ ਗੇਟ ਦੇ ਖੇਤਰ 'ਚ ਆਪਣੀ ਮਾਂ ਅਤੇ ਭਰਾ ਨਾਲ ਜਾ ਰਹੀ ਇਕ 17 ਸਾਲ ਦੀ ਲੜਕੀ ਦਾ ਮੋਬਾਇਲ ਫੋਨ ਲੁੱਟ ਕੇ ਇਕ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਗਿਆ | ਚੱਢਾ ਬਰਾਦਰੀ ਦੇ ਪ੍ਰਧਾਨ ਪੰਕਜ ...
ਜਲੰਧਰ, 13 ਜਨਵਰੀ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿਚ 14 ਜਨਵਰੀ ਨੂੰ ਵਿਸ਼ੇਸ਼ ਦੀਵਾਨ ਸਵੇਰੇ ਅੰਮਿ੍ਤ ਵੇਲੇ ਤੋਂ ਦੁਪਹਿਰ 2 ਵਜੇ ਤੱਕ ਸਜਾਏ ਜਾਣਗੇ¢ ਇਹ ਜਾਣਕਾਰੀ ਦਿੰਦਿਆਾ ...
ਜਲੰਧਰ, 13 ਜਨਵਰੀ (ਰਣਜੀਤ ਸਿੰਘ ਸੋਢੀ)-ਅਕਾਦਮਿਕ ਸਿੱਖਿਆ, ਕਲਚਰਲ, ਖੋਜ, ਖੇਡਾਂ ਅਤੇ ਸਾਹਿਤਕ ਖੇਤਰ 'ਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਲੋਹੜੀ ਦਾ ਤਿਉਹਾਰ ਖ਼ੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ | ...
ਫਸਲਾਂ ਲਈ ਲਾਹੇਵੰਦ ਮੀਂਹ ਖੇਤੀਬਾੜੀ ਅਫਸਰ ਸਦਰ ਮੁਕਾਮ ਡਾ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਇਹ ਮੀਹ ਕਣਕ ਅਤੇ ਆਲੂ ਦੀ ਫਸਲ ਵਾਸਤੇ ਲਾਹੇਵੰਦ ਹੈ | ਪਰ ਜੇਕਰ ਇਸ ਤੋਂ ਜਿਆਦਾ ਮੀਂਹ ਪੈਦਾ ਹੈ ਤਾਂ ਕਿਸਾਨਾਂ ਨੂੰ ਕੁਝ ਦਿਕਤਾਂ ਦਾ ...
ਜਲੰਧਰ, 13 ਜਨਵਰੀ (ਹਰਵਿੰਦਰ ਸਿੰਘ ਫੁੱਲ)-ਮੌਸਮ ਦੇ ਬਦਲੇ ਮਿਜਾਜ ਨੇ ਚਾਵਾਂ ਨਾਲ ਮਨਾਇਆ ਜਾਂਦਾ ਲੋਹੜੀ ਦਾ ਤਿਉਹਾਰ ਅੱਜ ਸਵੇਰ ਤੋਂ ਰੁਕ-ਰਕ ਕੇ ਹੋ ਰਹੀ ਭਾਰੀ ਬਾਰਿਸ਼ ਨੇ ਫਿੱਕਾ ਕਰ ਦਿੱਤਾ | ਤੇਜ ਹਵਾਵਾਂ ਅਤੇ ਮੀਂਹ ਕਰ ਕੇ ਵਧੀ ਸ਼ੀਤ ਲਹਿਰ ਕਾਰਨ ਲੋਕ ਆਪਣੇ ਘਰਾਂ ...
ਜਲੰਧਰ, 13 ਜਨਵਰੀ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਿਖੇ ਸਰਬ ਸੁੱਖ ਸੇਵਾ ਮਿਸ਼ਨ ਦੇ ਸਹਿਯੋਗ ਨਾਲ ਲਿੰਗ ਸਮਾਨਤਾ ਅਤੇ ਨਿਆਂ ਵਿਸ਼ੇ ਹੇਠ ਲੋਹੜੀ ਧੀਆਂ ਦੀ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ 'ਚ ਵਿਧਾਇਕ ਬਾਵਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX