ਤਾਜਾ ਖ਼ਬਰਾਂ


ਅੱਜ ਭਾਰਤ ਇੰਗਲੈਂਡ ਵਿਚਕਾਰ ਖੇਡਿਆ ਜਾਵੇਗਾ ਚੌਥਾ ਟੈਸਟ
. . .  10 minutes ago
ਅਹਿਮਦਾਬਾਦ, 4 ਮਾਰਚ - ਅੱਜ ਭਾਰਤ ਤੇ ਇੰਗਲੈਂਡ ਵਿਚਕਾਰ ਚੌਥਾ ਟੈਸਟ ਮੈਚ ਖੇਡਿਆ ਜਾਵੇਗਾ। ਇਹ ਟੈਸਟ ਮੈਚ ਅਹਿਮਦਾਬਾਦ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ ਵਿਚ 2-1 ਨਾਲ ਅੱਗੇ ਹੈ। ਭਾਰਤ ਲਈ ਇਹ ਟੈਸਟ ਮੈਚ ਬਹੁਤ...
ਅੱਜ ਦਾ ਵਿਚਾਰ
. . .  9 minutes ago
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ 5 ਦੀ ਬਜਾਏ 4 ਮਾਰਚ ਨੂੰ
. . .  1 day ago
ਬੁਢਲਾਡਾ , 3 ਮਾਰਚ (ਸਵਰਨ ਸਿੰਘ ਰਾਹੀ) - ਪੰਜਾਬ ਮੰਤਰੀ ਪ੍ਰੀਸ਼ਦ ਦੀ ਪਹਿਲਾਂ 5 ਮਾਰਚ ਨੂੰ ਵੀਡੀਓ ਕਾਨਫਸਿੰਗ ਰਾਹੀ ਹੋਣ ਵਾਲੀ ਮੀਟਿੰਗ ਹੁਣ 4 ਮਾਰਚ ਨੂੰ ਹੋਵੇਗੀ। ਸਰਕਾਰ ਦੇ ਆਮ ਪ੍ਰਬੰਧਨ ਵਿਭਾਗ ਵੱਲੋਂ ਇਸ ਨਿਰਧਾਰਤ ...
10000 ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਟਵਾਰੀ ਕੀਤਾ ਕਾਬੂ
. . .  1 day ago
ਗੁਰਾਇਆ , 3 ਮਾਰਚ { ਬਲਵਿੰਦਰ ਸਿੰਘ } -ਜਲੰਧਰ ਦੇ ਗੁਰਾਇਆ ਕਸਬੇ ਦੀ ਸਬ ਤਹਿਸੀਲ ਦੇ ਇਕ ਪਟਵਾਰੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਚਰਨਜੀਤ ਸਿੰਘ...
ਨਿਹਾਲੂਵਾਲ ਪਿੰਡ 'ਚ ਮਾਂ ਤੋਂ ਬਾਅਦ ਪੁੱਤਰ ਨੇ ਦਮ ਤੋੜਿਆ, ਇਕੱਠਿਆਂ ਦਾ ਕੀਤਾ ਸਸਕਾਰ
. . .  1 day ago
ਲੋਹੀਆਂ ਖ਼ਾਸ, 3 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖ਼ਾਸ ਦੇ ਪਿੰਡ ਨਿਹਾਲੂਵਾਲ 'ਚ ਉਸ ਵੇਲੇ ਅਤਿ ਦੁਖਦਾਈ ਘਟਨਾ ਵਾਪਰੀ ਜਦੋਂ ਲੰਘੀ ਸ਼ਾਮ 7 ਵਜੇ ਮਾਤਾ ਅਤੇ ਅਗਲੇ ਦਿਨ ਤੜਕੇ 4 ਕੁ ਵਜੇ ਪੁੱਤਰ ...
ਸ਼੍ਰੋਮਣੀ ਕਮੇਟੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਸਿੱਖ ਮਸਲਿਆਂ ਸਬੰਧੀ ਲਿਖਿਆ ਪੱਤਰ
. . .  1 day ago
ਅੰਮ੍ਰਿਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਚਿੱਟੇ ਦੀ ਓਵਰ ਡੋਜ਼ ਨੇ ਨੌਜਵਾਨ ਦੀ ਜਾਨ ਲਈ
. . .  1 day ago
ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਤਾਮਕੋਟ ਦੇ ਨੌਜਵਾਨ ਦੀ ਚਿੱਟੇ ਦੀ ਵੱਧ ਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਜਾਣਕਾਰੀ ਅਨੁਸਾਰ ਧੰਨਾ ਸਿੰਘ (22) ਪੁੱਤਰ ...
ਕਿਸਾਨ ਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ,ਸਰਕਾਰੀ ਸਹਾਇਤਾ ਮਿਲਣ ‘ਤੇ ਕੀਤਾ ਜਾਵੇਗਾ ਅੰਤਿਮ ਸੰਸਕਾਰ
. . .  1 day ago
ਨੱਥੂਵਾਲਾ ਗਰਬੀ ,3 ਮਾਰਚ (ਸਾਧੂ ਰਾਮ ਲੰਗੇਆਣਾ)- ਪਿੰਡ ਨੱਥੂਵਾਲਾ ਗਰਬੀ ਤਹਿਸੀਲ ਬਾਘਾਪੁਰਾਣਾ ਦੇ ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਜੋ ਪਿਛਲੇ ਦਿਨੀਂ 21 ਫਰਵਰੀ ਨੂੰ ਕੁਡਲੀ ਬਾਰਡਰ ਦਿੱਲੀ ਵਿਖੇ ਧਰਨੇ ਵਿੱਚ ਪਹੁੰਚੇ ਹੋਏ ਸਨ ਉਥੇ ਹੀ ਸੜਕ ਹਾਦਸੇ ...
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ ਤਲਾਸ਼ੀ ਦੌਰਾਨ ਮਿਲੇ ਸੱਤ ਮੋਬਾਇਲ ਫੋਨ
. . .  1 day ago
ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)- ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ ਕਾਰਨ ਸੁਰਖ਼ੀਆਂ 'ਚ ਚਲ ਰਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਬੀਤੀ ਰਾਤ ਤਲਾਸ਼ੀ ਦੌਰਾਨ ਫਿਰ ਕੈਦੀਆਂ...
ਮੋਗਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 3 ਮਾਰਚ (ਗੁਰਤੇਜ ਸਿੰਘ ਬੱਬੀ)- ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸਿਹਤ ਵਿਭਾਗ ਨੇ ਮੋਗਾ ਨੇ ਜ਼ਿਲ੍ਹੇ 'ਚ 18 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ...
ਸੜਕ ਹਾਦਸੇ 'ਚ ਲੜਕੀ ਦੀ ਮੌਤ ਅਤੇ ਮਾਂ ਗੰਭੀਰ ਜ਼ਖਮੀ
. . .  1 day ago
ਭੀਖੀ, 3 ਮਾਰਚ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਕੋਟੜਾ ਕਲਾਂ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 30 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਾਣਕਾਰੀ...
ਸੁਵਿਧਾ ਕੇਂਦਰਾਂ 'ਚ ਕੋਵਿਡ ਵੈਕਸੀਨ ਲਈ 4 ਮਾਰਚ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
. . .  1 day ago
ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਸੁਵਿਧਾ ਕੇਂਦਰ 'ਚ ਕੋਵਿਡ ਵੈਕਸੀਨ ਭਲਕੇ 4 ਮਾਰਚ ਤੋਂ ਕੋਵਿਡ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ...
ਭਾਰਤ ਬਾਇਓਟੈਕ ਨੇ ਜਾਰੀ ਕੀਤੇ ਤੀਜੇ ਟਰਾਇਲ ਦੇ ਨਤੀਜੇ, ਕੋਵੈਕਸੀਨ 81 ਫ਼ੀਸਦੀ ਪ੍ਰਭਾਵਸ਼ਾਲੀ
. . .  1 day ago
ਨਵੀਂ ਦਿੱਲੀ, 3 ਮਾਰਚ- ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਆਪਣੀ ਕੋਰੋਨਾ ਵੈਕਸੀਨ 'ਕੋਵੈਕਸੀਨ' ਦੇ ਤੀਜੇ ਪੜਾਅ ਦੇ ਟਰਾਇਲ ਦਾ ਡਾਟਾ ਅੱਜ ਜਾਰੀ ਕਰ ਦਿੱਤਾ ਹੈ। ਇਸ 'ਚ...
ਪੁਣੇ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਪੁਣੇ, 3 ਮਾਰਚ- ਪੁਣੇ ਦੇ ਬਿਬਵੇਵਾੜੀ ਇਲਾਕੇ 'ਚ ਅੱਜ ਇਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ...
ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡਿੱਗੇ 2 ਬੱਚਿਆਂ ਦੀ ਮਾਂ ਤੇ ਉਸ ਦੇ ਪਤੀ ਦੀ ਮਾਸੀ ਦਾ ਲੜਕਾ ਹੀ ਨਿਕਲਿਆ ਕਾਤਿਲ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਲਗਭਗ ਡੇਢ ਸਾਲ ਪਹਿਲਾਂ ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਦੱਸਿਆ ਕਿ ਬੱਚਿਆਂ...
ਕਪਿਲ ਦੇਵ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਨਵੀਂ ਦਿੱਲੀ, 3 ਮਾਰਚ- ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਅੱਜ ਦਿੱਲੀ ਦੇ ਫੋਰਟਿਸ ਹਸਪਤਾਲ 'ਚ ਜਾ ਕੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼...
ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਕੇਸ ਦਰਜ
. . .  1 day ago
ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ...
ਬਿਜਲੀ ਮੁਲਾਜ਼ਮਾਂ ਦੀਆਂ 12 ਜਥੇਬੰਦੀਆਂ ਨੇ ਕੀਤਾ ਮੋਤੀ ਮਹਿਲ ਵੱਲ ਕੂਚ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਅੱਜ ਪਟਿਆਲਾ ਵਿਖੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਪੰਜਾਬ ਭਰ ਤੋਂ ਪਹੁੰਚੀਆਂ 12 ਬਿਜਲੀ ਜਥੇਬੰਦੀਆਂ ਨੇ ਬਿਜਲੀ ਨਿਗਮ ਦੇ...
ਪੰਜਾਬ ਸਰਕਾਰ ਨੇ 5 ਮਾਰਚ ਨੂੰ ਸੱਦੀ ਕੈਬਨਿਟ ਦੀ ਬੈਠਕ
. . .  1 day ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ 5 ਮਾਰਚ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 9 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ
. . .  1 day ago
ਉੱਘੀ ਗਾਇਕਾ ਹਰਸ਼ਦੀਪ ਕੌਰ ਨੇ ਬੇਟੇ ਨੂੰ ਦਿੱਤਾ ਜਨਮ
. . .  1 day ago
ਨਵੀਂ ਦਿੱਲੀ, 3 ਮਾਰਚ - ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਤੇ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਦੇ ਘਰ ਬੇਟੇ...
ਕਣਕ ਦੀਆਂ ਬੋਰੀਆਂ ਹੇਠ 2 ਵਿਅਕਤੀਆਂ ਦੇ ਦੱਬਣ ਨਾਲ ਮੌਤ
. . .  1 day ago
ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ 'ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੇ ਓਪਨ ਪਲੱਥਾ ਵਿਚ ਜਦੋਂ ਚੌਕੀਦਾਰ ਬਲਜੀਤ ਸਿੰਘ ਤੇ ਭਜਨ ਸਿੰਘ ਦੀ ਮੌਤ ਹੋ...
ਮਜੀਠੀਆ ਨੇ ਵਿਧਾਇਕ ਹਰਮਿੰਦਰ ਗਿੱਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  1 day ago
ਚੰਡੀਗੜ੍ਹ, 3 ਮਾਰਚ (ਸੁਰਿੰਦਰਪਾਲ ਸਿੰਘ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਅਤੇ ਸਾਬਕਾ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਗਿੱਲ 'ਤੇ...
ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਮੰਤਰੀ ਨੇ ਜਾਰਕੀਹੋਲੀ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 3 ਮਾਰਚ- ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਕੇ...
ਸਰਕਾਰ ਦੀ ਨੀਤੀ ਦਾ ਵਿਰੋਧ ਕਰਨਾ, ਉਸ 'ਤੇ ਇਤਰਾਜ਼ ਜਤਾਉਣਾ ਦੇਸ਼ ਧ੍ਰੋਹ ਨਹੀਂ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 3 ਮਾਰਚ- ਧਾਰਾ 370 'ਤੇ ਟਿੱਪਣੀ ਕਰਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਵਿਰੁੱਧ ਦਾਇਰ ਪਟੀਸ਼ਨ ਕਰਨ ਵਾਲੇ ਵਿਅਕਤੀ 'ਤੇ ਸੁਪਰੀਮ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਸ੍ਰੀ ਮੁਕਤਸਰ ਸਾਹਿਬ

ਬੇਮੌਸਮੀ ਬਾਰਿਸ਼ ਨੇ ਸੰਗਤ ਅਤੇ ਦੁਕਾਨਦਾਰਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸਵੇਰੇ ਕਾਲੀਆਂ ਘਟਾਵਾਂ ਚੜ੍ਹਨ ਉਪਰੰਤ ਹੋਈ ਬੇਮੌਸਮੀ ਭਾਰੀ ਬਾਰਿਸ਼ ਨੇ ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਜੋੜ ਮੇਲੇ 'ਤੇ ਆ ਰਹੀਆਂ ਸੰਗਤਾਂ ਅਤੇ ਦੂਰ-ਦੁਰਾਡੇ ਤੋਂ ਆ ਕੇ ਸੜਕਾਂ ਕਿਨਾਰੇ ਦੁਕਾਨਾਂ ਸਜਾਈ ਬੈਠੇ ਦੁਕਾਨਦਾਰਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ | ਇਹ ਮੀਂਹ ਦੁਕਾਨਦਾਰਾਂ ਅਤੇ ਹੋਰ ਲੋਕਾਂ ਲਈ ਉਸ ਸਮੇਂ ਮੁਸੀਬਤ ਬਣ ਗਿਆ ਜਦੋਂ ਸ਼ਹਿਰ ਦੀਆਂ ਗਲੀਆਂ ਅਤੇ ਕਈ ਸੜਕਾਂ ਨੇ ਛੱਪੜ ਦਾ ਰੂਪ ਧਾਰਨ ਕਰ ਲਿਆ | ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਕਾਨਫ਼ਰੰਸ ਦੀ ਤਿਆਰੀ ਵਿਚ ਜੁਟੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਉਸ ਸਮੇਂ ਨਿਰਾਸ਼ਾ ਹੋਈ ਜਦੋਂ ਵੱਡੇ ਪੰਡਾਲ ਦਾ ਟੈਂਟ ਪਾਣੀ ਨਾਲ ਬੁਰੀ ਤਰ੍ਹਾਂ ਭਿੱਜ ਗਿਆ ਅਤੇ ਧਰਤੀ 'ਤੇ ਪਾਣੀ ਖੜ੍ਹਨ ਕਾਰਨ ਵਿਛਾਏ ਮੈਟ ਅਤੇ ਗੱਦੇ ਬੁਰੀ ਤਰ੍ਹਾਂ ਪਾਣੀ ਵਿਚ ਡੁੱਬ ਗਏ | ਇਸ ਮੌਕੇ ਪਹੰੁਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਬਹੁਤ ਮਿਹਨਤ ਨਾਲ ਵੱਡਾ ਪੰਡਾਲ ਲਾਇਆ ਗਿਆ ਸੀ ਅਤੇ ਕਰੀਬ 20 ਦਿਨਾਂ ਤੋਂ ਸਟੇਜ ਦੀ ਤਿਆਰੀ ਹੋ ਰਹੀ ਸੀ ਪਰ ਇੱਕ ਘੰਟੇ ਦੀ ਭਰਵੀਂ ਬਾਰਸ਼ ਨੇ ਸੱਭ ਕੁਝ ਤਹਿਸ-ਨਹਿਸ ਕਰ ਦਿੱਤਾ ਅਤੇ ਹੁਣ ਦੁਬਾਰਾ ਪਾਣੀ ਕੱਢਣ ਅਤੇ ਟੈਂਟ ਸਬੰਧੀ ਤਿਆਰੀ ਕਰਨ ਲਈ ਮੁਸੀਬਤ ਖੜੀ ਹੋ ਗਈ ਹੈ | ਦੂਜੇ ਪਾਸੇ ਸ਼ਹਿਰ ਦੀਆਂ ਸੜਕਾਂ 'ਤੇ ਮੀਂਹ ਕਾਰਨ ਸੰਗਤ ਦੀ ਆਮਦ ਘੱਟ ਦਿਖਾਈ ਦੇ ਰਹੀ ਹੈ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ | ਸਥਾਨਕ ਬੱਸ ਸਟੈਂਡ ਵੀ ਪਾਣੀ ਨਾਲ ਭਰ ਗਿਆ ਅਤੇ ਸਵਾਰੀਆਂ ਨੂੰ ਗੇਟਾਂ ਤੋਂ ਲੰਘਣ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ | ਮੇਲਾ ਮੈਦਾਨ ਵਿਚ ਪਾਣੀ ਭਰਨ ਕਰਕੇ ਮਨੋਰੰਜਨ ਮੇਲਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਇਕ ਦਿਨ ਚੱਲਣ ਉਪਰੰਤ ਸਰਕਸ ਅਤੇ ਝੂਲੇ-ਚੰਡੋਲਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ |

ਏ. ਆਈ. ਐੱਸ. ਐੱਫ਼. ਤੇ ਜੈ ਭੀਮ ਲਾਲ ਸਲਾਮ ਗਰੁੱਪ ਦੇ ਮੈਂਬਰਾਂ ਵੱਲੋਂ ਬਾਜ਼ਾਰ 'ਚ ਰੋਸ ਮਾਰਚ

ਮਲੋਟ, 13 ਜਨਵਰੀ (ਗੁਰਮੀਤ ਸਿੰਘ ਮੱਕੜ)- ਐੱਨ.ਆਰ.ਸੀ. (ਕੌਮੀ ਨਾਗਰਿਕਤਾ ਰਜਿਸਟਰ), ਐੱਨ.ਪੀ.ਆਰ. (ਕੌਮੀ ਜਨਸੰਖਿਆ ਰਜਿਸਟਰ) ਅਤੇ ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਸਥਾਨਕ ਏ.ਆਈ.ਐੱਸ.ਐੱਫ਼. ਅਤੇ ਜੈ ਭੀਮ ਲਾਲ ਸਲਾਮ ਗਰੁੱਪ ਨੇ ਸਾਂਝੇ ਤੌਰ 'ਤੇ ਸਥਾਨਕ ...

ਪੂਰੀ ਖ਼ਬਰ »

ਦੜ੍ਹਾ ਸੱਟਾ ਲਾਉਂਦਾ ਵਿਅਕਤੀ ਨਗਦੀ ਸਮੇਤ ਕਾਬੂ

ਕੋਟਕਪੂਰਾ, 13 ਜਨਵਰੀ (ਮੇਘਰਾਜ)-ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਇਕ ਵਿਅਕਤੀ ਨੂੰ ਦੜ੍ਹਾ ਸੱਟਾ ਲਾਉਂਦਿਆਂ ਨਗਦੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ...

ਪੂਰੀ ਖ਼ਬਰ »

ਬੀੜ੍ਹ ਸੁਸਾਇਟੀ ਵਲੋਂ ਤਸਵੀਰ ਅਤੇ ਵਾਤਾਵਰਨ ਚੇਤਨਾ ਪ੍ਰਦਰਸ਼ਨੀ ਅੱਜ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ 'ਤੇ ਬੀੜ ਸੁਸਾਇਟੀ ਵਲੋਂ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਸਵੀਰਾਂ ਅਤੇ ਵਾਤਾਵਰਨ ਚੇਤਨਾ ...

ਪੂਰੀ ਖ਼ਬਰ »

ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਵਲੋਂ ਸੰਸਥਾ ਦੀ ਚੇਅਰਪਰਸਨ ਹਰਗੋਬਿੰਦ ਕੌਰ ਸਰਾਂ ਦੀ ਅਗਵਾਈ ਹੇਠ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਲੋਹੜੀ ਦਾ ...

ਪੂਰੀ ਖ਼ਬਰ »

ਦੁਕਾਨ ਦੀ ਛੱਤ ਡਿਗਣ ਨਾਲ ਲੱਖਾਂ ਦਾ ਨੁਕਸਾਨ

ਮਲੋਟ, 13 ਜਨਵਰੀ (ਗੁਰਮੀਤ ਸਿੰਘ ਮੱਕੜ)-ਸਵੇਰ ਤੋਂ ਪੈ ਰਹੀ ਬਾਰਸ਼ ਕਾਰਨ ਸਥਾਨਕ ਬਾਬਾ ਦੀਪ ਸਿੰਘ ਨਗਰ ਵਾਰਡ ਨੰਬਰ 8 ਵਿਖੇ ਦੁਪਹਿਰ ਦੇ ਸਮੇਂ ਇੱਕ ਮੁਨਿਆਰੀ ਦੀ ਦੁਕਾਨ ਦੀ ਛੱਤ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪ੍ਰੰਤੂ ਜਾਨੀ ਨੁਕਸਾਨ ਹੋਣ ਤੋਂ ਬਚਾਅ ...

ਪੂਰੀ ਖ਼ਬਰ »

ਮਾਘੀ ਜੋੜ ਮੇਲਾ ਕਾਨਫ਼ਰੰਸ ਦੇ ਬਦਲਵੇਂ ਪ੍ਰਬੰਧ ਕੀਤੇ ਜਾਣਗੇ-ਰੋਜ਼ੀ ਬਰਕੰਦੀ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਅੱਜ ਸਵੇਰੇ ਕਰੀਬ 7 ਵਜੋਂ ਤੋਂ ਸ਼ੁਰੂ ਹੋਈ ਭਾਰੀ ਬਾਰਸ਼ ਨੇ ਸ਼ਹਿਰ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ | ਅੱਜ ਤੋਂ ਹੀ ਸ਼ੁਰੂ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਮਾਘੀ ਜੋੜ ਮੇਲੇ ਕਾਰਨ ਦੇਸ਼-ਵਿਦੇਸ਼ ...

ਪੂਰੀ ਖ਼ਬਰ »

ਹਨੀ ਫ਼ੱਤਣਵਾਲਾ ਨੇ ਕਾਂਗਰਸੀ ਵਰਕਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਨੇ ਅੱਜ ਕਾਂਗਰਸੀ ਵਰਕਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ...

ਪੂਰੀ ਖ਼ਬਰ »

ਪਿੰਡ ਸ਼ੇਖ਼ ਵਾਸੀਆਂ ਨੇ ਲੋਹੜੀ ਆਂਗਣਵਾੜੀ ਬੱਚਿਆਂ ਨਾਲ ਮਨਾਈ

ਗਿੱਦੜਬਾਹਾ, 13 ਜਨਵਰੀ (ਬਲਦੇਵ ਸਿੰਘ ਘੱਟੋਂ)-ਪਿੰਡ ਸ਼ੇਖ਼ ਦੇ ਆਂਗਣਵਾੜੀ ਸੈਂਟਰ ਵਿਚ ਅੱਜ ਆਂਗਣਵਾੜੀ ਵਰਕਰ ਅੰਮਿ੍ਤਪਾਲ ਕੌਰ ਚਹਿਲ ਦੀ ਅਗਵਾਈ ਵਿਚ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਪੁਰਾਣੇ ਸੱਭਿਆਚਾਰ ਨੂੰ ਮੁੜ ਤੋਂ ਉਜਾਗਰ ਕਰਦਿਆਂ ਪਿੰਡ ਦੀਆਂ ਬਜ਼ੁਰਗ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਈ ਲੋਹੜੀ

ਗਿੱਦੜਬਾਹਾ, (ਬਲਦੇਵ ਸਿੰਘ ਘੱਟੋਂ)- ਸਥਾਨਕ ਪ੍ਰਸਿੱਧ ਸਮਾਜਸੇਵੀ ਸੰਸਥਾ 'ਇਨ੍ਹਰਵੀਲ ਕਲੱਬ' ਵਲੋਂ ਕਲੱਬ ਪ੍ਰਧਾਨ ਸ੍ਰੀਮਤੀ ਗੀਤਾ ਬਾਂਸਲ ਦੀ ਅਗਵਾਈ ਵਿਚ ਸਰਕਾਰੀ ਹਾਈ ਸਕੂਲ ਪਿੰਡ ਭਾਰੂ ਵਿਖੇ ਲੋਹੜੀ ਦਾ ਤਿਉਹਾਰ ਵਿਦਿਆਰਥੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ...

ਪੂਰੀ ਖ਼ਬਰ »

ਦਿਵਯ ਜਯੋਤੀ ਜਾਗ੍ਰਤਿ ਸੰਸਥਾਨ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਦਿਵਯ ਜਯੋਤੀ ਜਾਗ੍ਰਤਿ ਸੰਸਥਾਨ ਸ੍ਰੀ ਮੁਕਤਸਰ ਸਾਹਿਬ ਵਲੋਂ ਸੰਤੁਲਨ ਕੰਨਿਆ ਭਰੂਣ ਹੱਤਿਆ ਦੇ ਵਿਰੁੱਧ ਮੁਹਿੰਮ ਤਹਿਤ ਇੱਥੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਾਚ, ਭਜਨ, ਕੀਰਤਨ ਤੇ ਨਾਟਕ ਦੁਆਰਾ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਮਲੋਟ, 13 ਜਨਵਰੀ (ਮੱਕੜ)-ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ, ਜ਼ਿਲ੍ਹਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਅਤੇ ਲੇਖਾਕਾਰ ਅਫ਼ਸਰ ਪ੍ਰੀਤਿਕਾ ਜੁਨੇਜਾ ਦੇ ਦਿਸ਼ਾ-ਨਿਰਦੇਸ਼ ਹੇਠ ਦਸਮੇਸ਼ ਵੈੱਲਫ਼ੇਅਰ ਐਾਡ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਕਿੱਲ ...

ਪੂਰੀ ਖ਼ਬਰ »

ਮਜ਼ਦੂਰਾਂ ਨੇ ਪੰਜਾਬ ਸਰਕਾਰ ਵਿਰੁੱਧ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਪ੍ਰਦਰਸ਼ਨ

ਦੋਦਾ, 13 ਜਨਵਰੀ (ਰਵੀਪਾਲ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਜ਼ਿਲ੍ਹਾ ਕਮੇਟੀ ਪੱਧਰ 'ਤੇ ਲੋਹੜੀ ਵਾਲੇ ਦਿਨ ਪਿੰਡ ਭੁੱਟੀਵਾਲਾ ਵਿਖੇ ਮਜ਼ਦੂਰ ਆਗੂ ਬਾਜ਼ ਸਿੰਘ ਭੁੱਟੀਵਾਲਾ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਹੱਥਾ 'ਚ ਫੜ ਕੇ ਕੈਪਟਨ ਸਰਕਾਰ ਿਖ਼ਲਾਫ਼ ਗਲੀਆਂ 'ਚ ...

ਪੂਰੀ ਖ਼ਬਰ »

ਵਾਹਨਾਂ 'ਤੇ ਰਿਫ਼ਲੈਕਟਰ ਲਾ ਕੇ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਪੁਲਿਸ ਅਤੇ ਮੁਕਤੀਸਰ ਵੈੱਲਫ਼ੇਅਰ ਕਲੱਬ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 300 ਤੋਂ ਵੱਧ ਵਾਹਨਾਂ 'ਤੇ ਰਿਫ਼ਲੈਕਟਰ ਲਾਏ ਗਏ | ਇਸ ਮੌਕੇ ਰਿਫ਼ਲੈਕਟਰ ਲਗਾਉਣ ਦੀ ਸ਼ੁਰੂਆਤ ...

ਪੂਰੀ ਖ਼ਬਰ »

ਸੜਕ ਸੁਰੱਖਿਆ ਹਫ਼ਤੇ ਤਹਿਤ ਲੋਕਾਂ ਨੂੰ ਟੈ੍ਰਫ਼ਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਤਹਿਤ ਕੁਲਵੰਤ ਰਾਏ ਐੱਸ.ਪੀ. (ਪੀ.ਬੀ.ਆਈ.) ਦੀ ...

ਪੂਰੀ ਖ਼ਬਰ »

ਸੜਕ ਸੁਰੱਖਿਆ ਸਬੰਧੀ ਜਨ-ਜਾਗਰੂਕਤਾ ਕੀਤੀ ਜਾਵੇਗੀ

ਵੱਖ-ਵੱਖ ਵਾਹਨਾਂ 'ਤੇ ਰਿਫ਼ਲੈਕਟਰ ਲਗਾਏ ਮਲੋਟ, 13 ਜਨਵਰੀ (ਗੁਰਮੀਤ ਸਿੰਘ ਮੱਕੜ)-ਪੰਜਾਬ ਸਰਕਾਰ ਵਲੋਂ ਸੜਕ ਸੁਰੱਖਿਆ ਸਬੰਧੀ ਮਨਾਏ ਜਾ ਰਹੇ ਸਪਤਾਹ ਦੇ ਤਹਿਤ ਮਲੋਟ ਉਪਮੰਡਲ ਮੈਜਿਸਟੇ੍ਰਟ ਦੀ ਪ੍ਰਧਾਨਗੀ ਹੇਠ ਸੜਕ ਸੁਰੱਖਿਆ ਕਮੇਟੀ ਦੀ ਬੈਠਕ ਹੋਈ ਅਤੇ ਇਸ ਮੌਕੇ ...

ਪੂਰੀ ਖ਼ਬਰ »

ਦਿੱਵਯ ਜਯੋਤੀ ਜਾਗਿ੍ਤੀ ਸੰਸਥਾਨ ਆਸ਼ਰਮ ਵਿਖੇ ਧੀਆਂ ਦੀ ਲੋਹੜੀ ਮਨਾਈ

ਮਲੋਟ, 13 ਜਨਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਥਾਨਕ ਆਸ਼ਰਮ ਵਿਖੇ ਲੋਹੜੀ ਦਾ ਤਿਉਹਾਰ ਸੰਸਥਾਨ ਦੇ ਕੰਨਿਆ ਭਰੂਣ ਹੱਤਿਆ ਵਿਰੁੱਧ ਉਤਰਾਯਨ ਮੁਹਿੰਮ ਸੰਤੁਲਨ ਪ੍ਰਾਜੈਕਟ ਦੇ ਤਹਿਤ 'ਧੀਆਂ ਦੀ ਲੋਹੜੀ' ਦੇ ਰੂਪ ਵਿਚ ਮਨਾਇਆ ਗਿਆ ...

ਪੂਰੀ ਖ਼ਬਰ »

ਸੁਖਚੈਨ ਸਿੰਘ ਰੌਾਤਾ ਨੇ ਮਾਰਕਿਟ ਕਮੇਟੀ ਬਰੀਵਾਲਾ ਦੇ ਸਕੱਤਰ ਵਜੋਂ ਅਹੁਦਾ ਸੰਭਾਲਿਆ

ਮੰਡੀ ਬਰੀਵਾਲਾ, 13 ਜਨਵਰੀ (ਨਿਰਭੋਲ ਸਿੰਘ)-ਸੁਖਚੈਨ ਸਿੰਘ ਰੌਾਤਾ ਨੇ ਮਾਰਕਿਟ ਕਮੇਟੀ ਬਰੀਵਾਲਾ ਦੇ ਸਕੱਤਰ ਵਜੋਂ ਮਾਰਕਿਟ ਕਮੇਟੀ ਦਫ਼ਤਰ ਸਿੰਘ ਅਹੁਦਾ ਸੰਭਾਲਿਆ | ਇਸ ਸਮੇਂ ਸ. ਰੌਾਤਾ ਨੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣੇ | ...

ਪੂਰੀ ਖ਼ਬਰ »

ਮਾਊਾਟ ਲਿਟਰਾ ਜ਼ੀ ਸਕੂਲ 'ਚ ਸਕਾਲਰਸ਼ਿਪ ਟੈਸਟ 19 ਨੂੰ

ਫ਼ਰੀਦਕੋਟ, 13 ਜਨਵਰੀ (ਪੁਰਬਾ)-ਸਥਾਨਕ ਮਾਊਾਟ ਲਿਟਰਾ ਜ਼ੀ ਸਕੂਲ ਹੋਣਹਾਰ ਬੱਚਿਆਂ ਲਈ ਅੱਗੇ ਵੱਧਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰ ਰਿਹਾ ਹੈ | ਇਸੇ ਤਹਿਤ ਵਿਦਿਅਕ ਸਾਲ 2020-21 ਲਈ ਸਕਾਲਰਸ਼ਿਪ ਟੈਸਟ ਕਰਵਾਇਆ ਜਾ ਰਿਹਾ ਹੈ ਜੋ 19 ਜਨਵਰੀ 2020 ਦਿਨ ਐਤਵਾਰ ਨੂੰ ਸਵੇਰੇ 11 ਵਜੇ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਮਲੋਟ, 13 ਜਨਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਡੀ. ਏ. ਵੀ. ਸਕੂਲ ਵਲੋਂ ਲੋਹੜੀ, ਮਕਰ ਸੰਕ੍ਰਾਂਤੀ ਅਤੇ ਸਵਾਮੀ ਵਿਵੇਕਾਨੰਦ ਜੈਯੰਤੀ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿਚ ਮਨਾਈ ਗਈ | ਪ੍ਰੋਗਰਾਮ ਦੀ ਅਗਵਾਈ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੰਧਿਆ ਬਠਲਾ ਨੇ ਕੀਤੀ | ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮਾਂ-ਬੋਲੀ ਪ੍ਰਤੀ 'ਕੰਗਾਲੀ' ਹੋਈ ਜੱਗ-ਜ਼ਾਹਰ

ਮੰਡੀ ਕਿੱਲਿਆਂਵਾਲੀ, 13 ਜਨਵਰੀ (ਸ਼ਾਂਤ)-ਪੰਜਾਬੀ ਮਾਂ ਬੋਲੀ ਦੇ ਨਾਂਅ 'ਤੇ ਸਿਰਜੀ ਗਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਦੇ ਸ਼ਬਦ ਵੀ ਹੁਣ ਸਮਝ ਤੋਂ ਪਰ੍ਹੇ ਦੀ ਗੱਲ ਹੋ ਗਏ ਹਨ | ਬੀਤੇ ਪਰਸੋਂ 11 ਜਨਵਰੀ ਨੂੰ ਐੱਮ.ਏ. ਪੰਜਾਬੀ (ਸਮੈਸਟਰ ਤੀਜਾ) ਦੇ ...

ਪੂਰੀ ਖ਼ਬਰ »

ਬੱਚਿਆਂ ਨੂੰ ਕੋਟੀਆਂ ਅਤੇ ਟਾਟ ਦਿੱਤੇ

ਮਲੋਟ, 13 ਜਨਵਰੀ (ਮੱਕੜ)-ਸਥਾਨਕ ਬਾਬਾ ਦੀਪ ਸਿੰਘ ਨਗਰ ਦੇ 3 ਆਂਗਣਵਾੜੀ ਸੈਂਟਰਾਂ ਵਿਚ ਸਰਦੀ ਤੋਂ ਬਚਾਅ ਲਈ 50 ਬੱਚਿਆਂ ਨੂੰ ਕੋਟੀਆਂ ਅਤੇ ਬੈਠਣ ਲਈ ਟਾਟ ਦਿੱਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਮਨੋਜ ਅਸੀਜਾ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਨਗਰ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਨੰੂ ਲੈ ਕੇ ਠੇਕੇਦਾਰ ਤੇ ਆਬਕਾਰੀ ਵਿਭਾਗ ਆਹਮੋ-ਸਾਹਮਣੇ

ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਹਰਮਹਿੰਦਰ ਪਾਲ)-ਮੇਲਾ ਮਾਘੀ ਕਰਕੇ ਸ੍ਰੀ ਮੁਕਤਸਰ ਸਾਹਿਬ ਖੇਤਰ 'ਚ ਵਿਕਣ ਲਈ ਆਈ ਨਾਜਾਇਜ਼ ਸ਼ਰਾਬ ਨੰੂ ਲੈ ਕੇ ਅੱਜ ਦੇਰ ਸ਼ਾਮ ਡਿਪਟੀ ਕਮਿਸ਼ਨਰ ਦਫ਼ਤਰ ਸਥਿਤ ਸਥਾਨਕ ਠੇਕੇਦਾਰ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਿਚਕਾਰ ...

ਪੂਰੀ ਖ਼ਬਰ »

ਮਾਘੀ ਜੋੜ ਮੇਲਾ ਕਾਨਫ਼ਰੰਸ ਦੀ ਤਿਆਰੀ ਸਬੰਧੀ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਪੁੱਜੇ

ਮੀਂਹ ਕਾਰਨ ਜਗ੍ਹਾ ਬਦਲੀ, ਨਵੀਂ ਜਗ੍ਹਾ ਦਾ ਲਿਆ ਜਾਇਜ਼ਾ ਸ੍ਰੀ ਮੁਕਤਸਰ ਸਾਹਿਬ, 13 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਮਾਘੀ ਜੋੜ ਮੇਲੇ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਸਬੰਧੀ ਉਸ ਸਮੇਂ ਮੁਸ਼ਕਿਲ ਭਰੀ ਸਥਿਤੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX