ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  5 minutes ago
ਅੱਜ ਦਾ ਵਿਚਾਰ
. . .  5 minutes ago
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ 5 ਦੀ ਬਜਾਏ 4 ਮਾਰਚ ਨੂੰ
. . .  1 day ago
ਬੁਢਲਾਡਾ , 3 ਮਾਰਚ (ਸਵਰਨ ਸਿੰਘ ਰਾਹੀ) - ਪੰਜਾਬ ਮੰਤਰੀ ਪ੍ਰੀਸ਼ਦ ਦੀ ਪਹਿਲਾਂ 5 ਮਾਰਚ ਨੂੰ ਵੀਡੀਓ ਕਾਨਫਸਿੰਗ ਰਾਹੀ ਹੋਣ ਵਾਲੀ ਮੀਟਿੰਗ ਹੁਣ 4 ਮਾਰਚ ਨੂੰ ਹੋਵੇਗੀ। ਸਰਕਾਰ ਦੇ ਆਮ ਪ੍ਰਬੰਧਨ ਵਿਭਾਗ ਵੱਲੋਂ ਇਸ ਨਿਰਧਾਰਤ ...
10000 ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਟਵਾਰੀ ਕੀਤਾ ਕਾਬੂ
. . .  1 day ago
ਗੁਰਾਇਆ , 3 ਮਾਰਚ { ਬਲਵਿੰਦਰ ਸਿੰਘ } -ਜਲੰਧਰ ਦੇ ਗੁਰਾਇਆ ਕਸਬੇ ਦੀ ਸਬ ਤਹਿਸੀਲ ਦੇ ਇਕ ਪਟਵਾਰੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਚਰਨਜੀਤ ਸਿੰਘ...
ਨਿਹਾਲੂਵਾਲ ਪਿੰਡ 'ਚ ਮਾਂ ਤੋਂ ਬਾਅਦ ਪੁੱਤਰ ਨੇ ਦਮ ਤੋੜਿਆ, ਇਕੱਠਿਆਂ ਦਾ ਕੀਤਾ ਸਸਕਾਰ
. . .  1 day ago
ਲੋਹੀਆਂ ਖ਼ਾਸ, 3 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖ਼ਾਸ ਦੇ ਪਿੰਡ ਨਿਹਾਲੂਵਾਲ 'ਚ ਉਸ ਵੇਲੇ ਅਤਿ ਦੁਖਦਾਈ ਘਟਨਾ ਵਾਪਰੀ ਜਦੋਂ ਲੰਘੀ ਸ਼ਾਮ 7 ਵਜੇ ਮਾਤਾ ਅਤੇ ਅਗਲੇ ਦਿਨ ਤੜਕੇ 4 ਕੁ ਵਜੇ ਪੁੱਤਰ ...
ਸ਼੍ਰੋਮਣੀ ਕਮੇਟੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਸਿੱਖ ਮਸਲਿਆਂ ਸਬੰਧੀ ਲਿਖਿਆ ਪੱਤਰ
. . .  1 day ago
ਅੰਮ੍ਰਿਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਚਿੱਟੇ ਦੀ ਓਵਰ ਡੋਜ਼ ਨੇ ਨੌਜਵਾਨ ਦੀ ਜਾਨ ਲਈ
. . .  1 day ago
ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਤਾਮਕੋਟ ਦੇ ਨੌਜਵਾਨ ਦੀ ਚਿੱਟੇ ਦੀ ਵੱਧ ਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਜਾਣਕਾਰੀ ਅਨੁਸਾਰ ਧੰਨਾ ਸਿੰਘ (22) ਪੁੱਤਰ ...
ਕਿਸਾਨ ਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ,ਸਰਕਾਰੀ ਸਹਾਇਤਾ ਮਿਲਣ ‘ਤੇ ਕੀਤਾ ਜਾਵੇਗਾ ਅੰਤਿਮ ਸੰਸਕਾਰ
. . .  1 day ago
ਨੱਥੂਵਾਲਾ ਗਰਬੀ ,3 ਮਾਰਚ (ਸਾਧੂ ਰਾਮ ਲੰਗੇਆਣਾ)- ਪਿੰਡ ਨੱਥੂਵਾਲਾ ਗਰਬੀ ਤਹਿਸੀਲ ਬਾਘਾਪੁਰਾਣਾ ਦੇ ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਜੋ ਪਿਛਲੇ ਦਿਨੀਂ 21 ਫਰਵਰੀ ਨੂੰ ਕੁਡਲੀ ਬਾਰਡਰ ਦਿੱਲੀ ਵਿਖੇ ਧਰਨੇ ਵਿੱਚ ਪਹੁੰਚੇ ਹੋਏ ਸਨ ਉਥੇ ਹੀ ਸੜਕ ਹਾਦਸੇ ...
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ ਤਲਾਸ਼ੀ ਦੌਰਾਨ ਮਿਲੇ ਸੱਤ ਮੋਬਾਇਲ ਫੋਨ
. . .  1 day ago
ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)- ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ ਕਾਰਨ ਸੁਰਖ਼ੀਆਂ 'ਚ ਚਲ ਰਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਬੀਤੀ ਰਾਤ ਤਲਾਸ਼ੀ ਦੌਰਾਨ ਫਿਰ ਕੈਦੀਆਂ...
ਮੋਗਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 3 ਮਾਰਚ (ਗੁਰਤੇਜ ਸਿੰਘ ਬੱਬੀ)- ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸਿਹਤ ਵਿਭਾਗ ਨੇ ਮੋਗਾ ਨੇ ਜ਼ਿਲ੍ਹੇ 'ਚ 18 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ...
ਸੜਕ ਹਾਦਸੇ 'ਚ ਲੜਕੀ ਦੀ ਮੌਤ ਅਤੇ ਮਾਂ ਗੰਭੀਰ ਜ਼ਖਮੀ
. . .  1 day ago
ਭੀਖੀ, 3 ਮਾਰਚ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਕੋਟੜਾ ਕਲਾਂ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 30 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਾਣਕਾਰੀ...
ਸੁਵਿਧਾ ਕੇਂਦਰਾਂ 'ਚ ਕੋਵਿਡ ਵੈਕਸੀਨ ਲਈ 4 ਮਾਰਚ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
. . .  1 day ago
ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਸੁਵਿਧਾ ਕੇਂਦਰ 'ਚ ਕੋਵਿਡ ਵੈਕਸੀਨ ਭਲਕੇ 4 ਮਾਰਚ ਤੋਂ ਕੋਵਿਡ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ...
ਭਾਰਤ ਬਾਇਓਟੈਕ ਨੇ ਜਾਰੀ ਕੀਤੇ ਤੀਜੇ ਟਰਾਇਲ ਦੇ ਨਤੀਜੇ, ਕੋਵੈਕਸੀਨ 81 ਫ਼ੀਸਦੀ ਪ੍ਰਭਾਵਸ਼ਾਲੀ
. . .  1 day ago
ਨਵੀਂ ਦਿੱਲੀ, 3 ਮਾਰਚ- ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਆਪਣੀ ਕੋਰੋਨਾ ਵੈਕਸੀਨ 'ਕੋਵੈਕਸੀਨ' ਦੇ ਤੀਜੇ ਪੜਾਅ ਦੇ ਟਰਾਇਲ ਦਾ ਡਾਟਾ ਅੱਜ ਜਾਰੀ ਕਰ ਦਿੱਤਾ ਹੈ। ਇਸ 'ਚ...
ਪੁਣੇ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਪੁਣੇ, 3 ਮਾਰਚ- ਪੁਣੇ ਦੇ ਬਿਬਵੇਵਾੜੀ ਇਲਾਕੇ 'ਚ ਅੱਜ ਇਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ...
ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡਿੱਗੇ 2 ਬੱਚਿਆਂ ਦੀ ਮਾਂ ਤੇ ਉਸ ਦੇ ਪਤੀ ਦੀ ਮਾਸੀ ਦਾ ਲੜਕਾ ਹੀ ਨਿਕਲਿਆ ਕਾਤਿਲ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਲਗਭਗ ਡੇਢ ਸਾਲ ਪਹਿਲਾਂ ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਦੱਸਿਆ ਕਿ ਬੱਚਿਆਂ...
ਕਪਿਲ ਦੇਵ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਨਵੀਂ ਦਿੱਲੀ, 3 ਮਾਰਚ- ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਅੱਜ ਦਿੱਲੀ ਦੇ ਫੋਰਟਿਸ ਹਸਪਤਾਲ 'ਚ ਜਾ ਕੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼...
ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਕੇਸ ਦਰਜ
. . .  1 day ago
ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ...
ਬਿਜਲੀ ਮੁਲਾਜ਼ਮਾਂ ਦੀਆਂ 12 ਜਥੇਬੰਦੀਆਂ ਨੇ ਕੀਤਾ ਮੋਤੀ ਮਹਿਲ ਵੱਲ ਕੂਚ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਅੱਜ ਪਟਿਆਲਾ ਵਿਖੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਪੰਜਾਬ ਭਰ ਤੋਂ ਪਹੁੰਚੀਆਂ 12 ਬਿਜਲੀ ਜਥੇਬੰਦੀਆਂ ਨੇ ਬਿਜਲੀ ਨਿਗਮ ਦੇ...
ਪੰਜਾਬ ਸਰਕਾਰ ਨੇ 5 ਮਾਰਚ ਨੂੰ ਸੱਦੀ ਕੈਬਨਿਟ ਦੀ ਬੈਠਕ
. . .  1 day ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ 5 ਮਾਰਚ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 9 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ
. . .  1 day ago
ਉੱਘੀ ਗਾਇਕਾ ਹਰਸ਼ਦੀਪ ਕੌਰ ਨੇ ਬੇਟੇ ਨੂੰ ਦਿੱਤਾ ਜਨਮ
. . .  1 day ago
ਨਵੀਂ ਦਿੱਲੀ, 3 ਮਾਰਚ - ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਤੇ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਦੇ ਘਰ ਬੇਟੇ...
ਕਣਕ ਦੀਆਂ ਬੋਰੀਆਂ ਹੇਠ 2 ਵਿਅਕਤੀਆਂ ਦੇ ਦੱਬਣ ਨਾਲ ਮੌਤ
. . .  1 day ago
ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ 'ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੇ ਓਪਨ ਪਲੱਥਾ ਵਿਚ ਜਦੋਂ ਚੌਕੀਦਾਰ ਬਲਜੀਤ ਸਿੰਘ ਤੇ ਭਜਨ ਸਿੰਘ ਦੀ ਮੌਤ ਹੋ...
ਮਜੀਠੀਆ ਨੇ ਵਿਧਾਇਕ ਹਰਮਿੰਦਰ ਗਿੱਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  1 day ago
ਚੰਡੀਗੜ੍ਹ, 3 ਮਾਰਚ (ਸੁਰਿੰਦਰਪਾਲ ਸਿੰਘ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਅਤੇ ਸਾਬਕਾ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਗਿੱਲ 'ਤੇ...
ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਮੰਤਰੀ ਨੇ ਜਾਰਕੀਹੋਲੀ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 3 ਮਾਰਚ- ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਕੇ...
ਸਰਕਾਰ ਦੀ ਨੀਤੀ ਦਾ ਵਿਰੋਧ ਕਰਨਾ, ਉਸ 'ਤੇ ਇਤਰਾਜ਼ ਜਤਾਉਣਾ ਦੇਸ਼ ਧ੍ਰੋਹ ਨਹੀਂ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 3 ਮਾਰਚ- ਧਾਰਾ 370 'ਤੇ ਟਿੱਪਣੀ ਕਰਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਵਿਰੁੱਧ ਦਾਇਰ ਪਟੀਸ਼ਨ ਕਰਨ ਵਾਲੇ ਵਿਅਕਤੀ 'ਤੇ ਸੁਪਰੀਮ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਜਗਰਾਓਂ

ਮੁੱਲਾਂਪੁਰ ਦਾਖਾ ਕਿਸਾਨ-ਮਜ਼ਦੂਰ ਜਥੇਬੰਦੀ ਦੀ ਅਗਵਾਈ ਹੇਠ ਹਜ਼ਾਰਾਂ ਨੌਜਵਾਨਾਂ ਨੇ ਕੱਢਿਆ ਰੋਸ ਮਾਰਚ

ਮੁੱਲਾਂਪੁਰ-ਦਾਖਾ, 22 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਸਾਂਝੀ ਕਿਸਾਨ-ਮਜ਼ਦੂਰ ਜਥੇਬੰਦੀ ਮੁੱਲਾਂਪੁਰ ਦਾਖਾ ਵੱਲੋਂ ਕੇਂਦਰ ਦੁਅਰਾ ਤਿੰਨੇਂ ਖੇਤੀ ਕਾਨੂੰਨਾਂ ਦਾ 3 ਮਹੀਨੇ ਤੋਂ ਵਿਰੋਧ ਨਿਰੰਤਰ ਜਾਰੀ ਹੈ | ਜਥੇਬੰਦੀ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਵੱਡਾ ਇਕੱਠ ਹੋਇਆ | ਕਿਸਾਨ ਅੰਦੋਲਨ 'ਚ ਸ਼ਹਾਦਤ ਦਾ ਜਾਮ ਪੀ ਗਏ ਅੰਦੋਲਨਕਾਰੀ ਕਿਸਾਨ-ਮਜ਼ਦੂਰਾਂ ਦੀ ਆਤਮਿਕ ਸ਼ਾਂਤੀ ਅਤੇ ਦਿੱਲੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ | ਸਾਂਝੀ ਕਿਸਾਨ-ਮਜ਼ਦੂਰ ਜਥੇਬੰਦੀ ਦੀ ਅਗਵਾਈ ਕਰਦੇ ਆ ਰਹੇ ਢਾਡੀ ਰਛਪਾਲ ਸਿੰਘ ਪਮਾਲ, ਪ੍ਰਧਾਨ ਸੁਰਿੰਦਰਪਾਲ ਸਿੰਘ ਗਿਆਨੀ ਮੁੱਲਾਂਪੁਰ, ਕਿਸਾਨ ਆਗੂ ਸੁਖਦੇਵ ਸਿੰਘ ਚੱਕ, ਸਾਬਕਾ ਸਰਪੰਚ ਸੁਖਵੰਤ ਸਿੰਘ ਚੱਕ ਕਲਾਂ, ਸਰਪੰਚ ਜਗਦੀਸ਼ ਸਿੰਘ ਪਮਾਲ, ਮਾ. ਮਨਦੀਪ ਸਿੰਘ ਪਮਾਲ, ਅਮਨਦੀਪ ਸਿੰਘ ਹਸਨਪੁਰ, ਜਗਰੂਪ ਸਿੰਘ ਹਸਨਪੁਰ, ਅਰਵਿੰਦਰ ਸਿੰਘ ਬੌਬੀ ਚੱਕ ਕਲਾਂ, ਬਲਵੀਰ ਸਿੰਘ ਸਿੱਧੂ ਪਮਾਲ, ਅਮਰਜੀਤ ਸਿੰਘ ਬੱਦੋਵਾਲ ਵਲੋਂ ਹਜ਼ਾਰਾਂ ਕਿਸਾਨ, ਮਜ਼ਦੂਰ, ਨੌਜਵਾਨ ਤੇ ਬੀਬੀਆਂ ਨੂੰ ਨਾਲ ਲੈ ਕੇ 26 ਜਨਵਰੀ ਗਣਤੰਤਰ ਦਿਵਸ ਵਾਲੀ ਘਟਨਾ ਸਮੇਂ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕਿਸਾਨ-ਮਜ਼ਦੂਰਾਂ ਦੀ ਰਿਹਾਈ ਲਈ ਗੁਰਦੁਆਰਾ ਮੁੱਲਾਂਪੁਰ ਤੋਂ ਨੈਸ਼ਨਲ ਹਾਈਵੇ ਦਾਖਾ ਬੱਦੋਵਾਲ ਥਰੀਕੇ ਚੌਂਕ, ਭਾਰਤ ਨਗਰ ਚੌਂਕ ਲੁਧਿਆਣਾ ਤੱਕ ਕੇਂਦਰ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ ਰੋਸ ਮਾਰਚ ਕੱਢਿਆ ਗਿਆ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਵਿਖੇ ਕਿਸਾਨ-ਮਜ਼ਦੂਰਾਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਢਾਡੀ ਰਛਪਾਲ ਸਿੰਘ ਪਮਾਲ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨ ਕੇਵਲ ਤੇ ਕੇਵਲ ਦੇਸ਼ ਦੇ ਵੱਡੇ ਸਰਮਾਏਦਾਰਾਂ ਲਈ ਹਨ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਹੋਲੀ ਹੋਲੀ ਕਿਸਾਨ ਜ਼ਮੀਨਾਂ ਤੋਂ ਵਿਹਲਾ ਅਤੇ ਮਜ਼ਦੂਰ ਰੋਟੀ ਲਈ ਭਿਖਾਰੀ ਬਣ ਜਾਵੇਗਾ | ਵੱਖੋ-ਵੱਖ ਬੁਲਾਰਿਆਂ ਨੇ ਕਿਸਾਨ ਅੰਦੋਲਨ ਦਾ ਹਿੱਸਾ ਦਿੱਲੀ ਪੁਲਿਸ ਵੱਲੋਂ ਗਿ੍ਫ਼ਤਾਰ ਕਿਸਾਨ-ਮਜ਼ਦੂਰਾਂ ਰਿਹਾਅ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸਰਕਾਰ ਨਾਲ ਬੈਠਕ ਸਮੇਂ ਜੇਲ੍ਹਾਂ 'ਚ ਬੰਦ ਨੌਜਵਾਨਾਂ ਦੀ ਰਿਹਾਈ ਵਾਲੀ ਗੱਲ ਪਹਿਲ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ | ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੁੱਲਾਂਪੁਰ 'ਚ ਰੇਲ ਰੋੋਕ ਪ੍ਰੋਗਰਾਮ ਤੋਂ ਵਾਅਦ ਅੱਜ ਹਜ਼ਾਰਾਂ ਨੌਜਵਾਨ ਸਕੂਟਰ ਮੋਟਰਸਾਈਕਲ, ਕਾਰਾਂ, ਜੀਪਾਂ ਦੇ ਕਾਫ਼ਲੇ ਵਿਚ ਕਿਸਾਨ ਅੰਦੋਲਨ ਦੇ ਬੰਦੀ ਯੋਧਿਆ ਲਈ ਮੁੱਲਾਂਪੁਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਕਾਲੇ ਤੇ ਕਿਰਸਾਨੀ ਝੰਡੇ ਫੜ ਕੇ ਰੋਸ ਮਾਰਚ ਕੱਢਿਆ | ਸਰਪੰਚ ਬਲਵੀਰ ਸਿੰਘ ਮੁੱਲਾਂਪੁਰ, ਜਗਤਾਰ ਸਿੰਘ ਪਮਾਲ, ਪੰਚ ਕਰਮਜੀਤ ਸਿੰਘ ਗਿੱਲ, ਮੋਹਣ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਸਿਕੰਦਰ ਸਿੰਘ, ਮਨਦੀਪ ਸਿੰਘ ਹਸਨਪੁਰ, ਮਿੱਠਾ ਗਿਆਨੀ ਮੁੱਲਾਂਪੁਰ, ਜਸਪ੍ਰੀਤ ਸਿੰਘ ਚੱਕ ਕਲਾਂ, ਸਰਪੰਚ ਬੱਦੋਵਾਲ ਜਸਪ੍ਰੀਤ ਸਿੰਘ, ਬਾਬਾ ਬਖਸ਼ੀਸ਼ ਸਿੰਘ ਹਸਨਪੁਰ, ਪੁਸ਼ਵਿੰਦਰ ਸਿੰਘ ਬੱਦੋਵਾਲ ਕਈ ਹੋਰਨਾ ਮੁੱਲਾਂਪੁਰ ਤੋਂ ਸ਼ੁਰੂ ਰੋਸ ਮਾਰਚ ਵਿਚ ਸ਼ਾਮਿਲ ਹੁੰਦਿਆਂ ਦਿੱਲੀ ਪੁਲਿਸ ਵਲੋਂ ਹਿੰਸਾਂ ਦੇ ਨਾਂਅ 'ਤੇ ਕਿਸਾਨਾਂ ਤੇ ਦਬਾਅ ਬਣਾਉਣ ਲਈ ਉਨ੍ਹਾਂ 'ਤੇ ਝੂਠੇ ਪਰਚੇ ਦਰਜ ਕਰਨ ਦੀ ਨਿੰਦਾ ਕੀਤੀ |

4 ਨੌਜਵਾਨਾਂ ਦੀ ਕਥਿਤ ਕੁੱਟਮਾਰ ਕਰਨ ਦੇ ਰੋਸ ਵਜੋਂ ਪੁਲਿਸ ਖ਼ਿਲਾਫ਼ ਰੋਸ ਪ੍ਰਦਰਸ਼ਨ

ਰਾਏਕੋਟ, 22 ਫ਼ਰਵਰੀ (ਸੁਸ਼ੀਲ)-ਬੀਤੇ ਦਿਨੀਂ ਵਿਸ਼ਵਕਰਮਾਂ ਮੋਟਰ ਗੈਰਿਜ ਦੱਧਾਹੂਰ 'ਚ ਹੋਈ ਚੋਰੀ ਦੀ ਘਟਨਾ ਦੇ ਸਬੰਧ 'ਚ ਪਿੰਡ ਪੰਡੋਰੀ ਦੇ ਕਥਿਤ 4 ਸ਼ੱਕੀ ਨੌਜਵਾਨਾਂ ਦੀ ਪੁਲਿਸ ਵਲੋਂ ਪੁੱਛਗਿੱਛ ਦੌਰਾਨ ਕੀਤੀ ਗਈ ਕਥਿਤ ਕੁੱਟਮਾਰ ਦੇ ਰੋਸ ਵਜੋਂ ਅੱਜ ਪਿੰਡ ਪੰਡੋਰੀ ...

ਪੂਰੀ ਖ਼ਬਰ »

'ਪਗੜੀ ਸੰਭਾਲ ਜੱਟਾ ਲਹਿਰ' ਦੇ ਬਾਨੀ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਉਣ ਦਾ ਫ਼ੈਸਲਾ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਉਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਰਾਏਕੋਟ ਕਮੇਟੀ ਦੀ ਮੀਟਿੰਗ ਪਿੰਡ ਅੱਚਰਵਾਲ ਵਿਖੇ ਕੀਤੀ, ਜਿਸ ਨੂੰ ਜ਼ਿਲ੍ਹਾ ਸਕੱਤਰ ਸਾਧੂ ਸਿੰਘ ...

ਪੂਰੀ ਖ਼ਬਰ »

ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਗਰਾਉਂ, 22 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਕੱਚਾ ਮਕਲ ਰੋਡ ਜਗਰਾਉਂ ਵਿਖੇ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਪੈਂਦੇ ਪਿੰਡ ਦੱਧਾਹੂਰ ਦੇ ਨਜ਼ਦੀਕ ਇਕ ਸਵਿੱਫਟ ਕਾਰ ਅਤੇ ਪੰਜਾਬ ਪੁਲਿਸ ਦੀ ਬੱਸ ਵਿਚਕਾਰ ਜਬਰਦਸਤ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ...

ਪੂਰੀ ਖ਼ਬਰ »

-ਮਾਮਲਾ ਕਾਰ ਵਰਕਸ਼ਾਪ 'ਚ ਚੋਰੀ ਹੋਣ ਦਾ-
ਪਿੰਡ ਪੰਡੋਰੀ ਦੇ ਵਸਨੀਕਾਂ ਨੇ ਨੌਜਵਾਨਾਂ ਦੇ ਘਰ ਪੁਲਿਸ ਵਲੋਂ ਛਾਪੇਮਾਰੀ ਕਰਨ ਦੇ ਰੋਸ ਵਜੋਂ ਦਿੱਤਾ ਧਰਨਾ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਚੌਂਕੀ ਜਲਾਲਦੀਵਾਲ ਵਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਡੋਰੀ ਵਿਖੇ ਨੌਜਵਾਨਾਂ ਦੇ ਘਰਾਂ 'ਚ ਛਾਪੇਮਾਰੀ ਕੀਤੇ ਜਾਣ ਦੇ ਰੋਸ ਵਜੋਂ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਲੋਕਾਂ ਨੇ ਚੱਕਾ ਜਾਮ ਕੀਤਾ | ਦੱਸਣਯੋਗ ਹੈ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ-ਕੈਪਟਨ ਸੰਧੂ

ਜੋਧਾਂ, 22 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਵਿਖੇ ਇਕ ਸਾਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਸੇਵੀ ਮਹਿਲਾ ਗੁਰਪਿੰਦਰ ਕੌਰ ਰੰਧਾਵਾ ਵਲੋਂ ਆਪਣੇ ਪਰਿਵਾਰ ਰਾਹੀ ਸਕੂਲ ਦੀ ਕੰਪਿਊਟਰ ਲੈਬ ਲਈ ਬੈਟਰੀਆਂ ਅਤੇ ...

ਪੂਰੀ ਖ਼ਬਰ »

ਗੁੱਜਰਵਾਲ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਜੋਧਾਂ, 22 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਗੁਰੂ ਰਵਿਦਾਸ ਨੌਜਵਾਨ ਪ੍ਰਬੰਧਕ ਕਮੇਟੀ ਗੁੱਜਰਵਾਲ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ...

ਪੂਰੀ ਖ਼ਬਰ »

ਕਿਸਾਨ ਸ਼ਮਸ਼ੇਰ ਸਿੰਘ ਦੀ ਸ਼ਹਾਦਤ 'ਤੇ ਜਥੇ. ਤਲਵੰਡੀ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਦੇ ਕਿਸਾਨ ਸਮਸ਼ੇਰ ਸਿੰਘ ਗਿੱਲ ਜੋ 16 ਫਰਵਰੀ ਨੂੰ ਦਿੱਲੀ ਦੇ ਟਿਕਰੀ ਬਾਰਡਰ 'ਤੇ ਸ਼ਹਾਦਤ ਦਾ ਜਾਮ ਪੀ ਗਿਆ ਸੀ, ਜਿਸ ਦੀ ਮੌਤ 'ਤੇ ਜਥੇ. ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਘਰ ...

ਪੂਰੀ ਖ਼ਬਰ »

ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਇਆ

ਹੰਬੜਾਂ, 22 ਫਰਵਰੀ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਕਾਲੋਨੀਆਂ 'ਚ ਸਥਿਤ ਬਾਬਾ ਵਡਭਾਗ ਸਿੰਘ ਦੇ ਅਸਥਾਨ 'ਤੇ ਇਲਾਕੇ ਦੀ ਸੰਗਤ ਵਲੋਂ ਅੱਜ ਮਿਲ ਕੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸ੍ਰੀ ਅਖੰਡ ਪਾਠਾਂ ...

ਪੂਰੀ ਖ਼ਬਰ »

ਪਿੰਡ ਗਾਲਿਬ ਕਲਾਂ 'ਚ ਜਸਮਿੰਦਰ ਸਿੰਘ ਗਿੱਲ ਦੀ ਯਾਦ 'ਚ ਬਣੇਗਾ ਗੇਟ

ਜਗਰਾਉਂ, 22 ਫਰਵਰੀ (ਜੋਗਿੰਦਰ ਸਿੰਘ)-ਪਿੰਡ ਗਾਲਿਬ ਕਲਾਂ ਵਿਖੇ ਤਲਵੰਡੀ ਰੋਡ 'ਤੇ ਜਸਮਿੰਦਰ ਸਿੰਘ ਗਿੱਲ ਦੀ ਯਾਦ 'ਚ ਇਕ ਗੇਟ ਬਣਾਇਆ ਜਾਵੇਗਾ | ਇਸ ਯਾਦਗਾਰੀ ਗੇਟ ਦਾ ਨੀਂਹ ਪੱਥਰ ਅੱਜ ਜਸਮਿੰਦਰ ਸਿੰਘ ਗਿੱਲ ਦੀ ਮਾਤਾ ਸਮਾਜ ਸੇਵੀ ਬੀਬੀ ਅਮਰਜੀਤ ਕੌਰ ਕੈਨੇਡਾ, ਸਰਪੰਚ ...

ਪੂਰੀ ਖ਼ਬਰ »

ਪਿੰਡ ਤਲਵੰਡੀ ਖੁਰਦ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਖੁਰਦ ਵਿਖੇ ਗੁਰਦੁਆਰਾ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਾਜੋਆਣਾ ਕਲਾਂ ਵਿਖੇ ਗੁਰਦੁਆਰਾ ਸਿੰਘ ਸਭਾ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ...

ਪੂਰੀ ਖ਼ਬਰ »

ਗੁਰਦੁਆਰਾ ਤੇਰਾਂ ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜਗਰਾਉਂ/ਹਠੂਰ, 22 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਤੇਰਾਂ ਮੰਜ਼ਿਲਾਂ ਨਾਨਕਸਰ ਪਿੰਡ ਝੋਰੜਾਂ ਵਿਖੇ ਸਰੋਵਰ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਅਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਅਤੇ ਸੰਤ ਬਾਬਾ ...

ਪੂਰੀ ਖ਼ਬਰ »

ਰੇਲ ਪਾਰਕ ਵਿਖੇ 145ਵੇਂ ਦਿਨ 'ਚ ਚਚਰਾੜੀ ਦੇ ਕਿਸਾਨ ਭੁੱਖ ਹੜਤਾਲ 'ਤੇ ਬੈਠੇ

ਜਗਰਾਉਂ, 22 ਫਰਵਰੀ (ਜੋਗਿੰਦਰ ਸਿੰਘ)-ਸਥਾਨਕ ਰੇਲ ਪਾਰਕ ਵਿਖੇ ਧਰਨੇ ਦੇ 145ਵੇਂ ਦਿਨ ਪਿੰਡ ਚਚਰਾੜੀ ਦੇ ਕਿਸਾਨ ਭੁੱਖ ਹੜਤਾਲ 'ਤੇ ਬੈਠੇ, ਜਿਨ੍ਹਾਂ 'ਚ ਪਰਵਿੰਦਰ ਸਿੰਘ, ਮੇਜਰ ਸਿੰਘ, ਬਹਾਦਰ ਸਿੰਘ, ਚਮਕੌਰ ਸਿੰਘ, ਅਜੀਤ ਸਿੰਘ ਸ਼ਾਮਿਲ ਸਨ | ਇਸ ਸਮੇਂ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਬੰਧੀ ਵੈਬੀਨਾਰ

ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਕਾਲਜ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਸਖੀ ਸਰਵਰ ਦੀ ਦਰਗਾਹ 'ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ 25 ਨੂੰ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਆਂਡਲੂ ਵਿਖੇ ਸਖੀ ਸਰਵਰ ਲੱਖ ਦਾਤਾ ਲਾਲਾ ਵਾਲੀ ਸਰਕਾਰ ਦਾ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ 25 ਫਰਵਰੀ ਨੂੰ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਵਚਨਬੱਧ-ਕੈਪਟਨ ਸੰਧੂ

ਜੋਧਾਂ, 22 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਗੁੱਜਰਵਾਲ ਵਿਖੇ ਇਕ ਸਾਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਮਾਜ ਸੇਵੀ ਮਹਿਲਾ ਗੁਰਪਿੰਦਰ ਕੌਰ ਰੰਧਾਵਾ ਵਲੋਂ ਆਪਣੇ ਪਰਿਵਾਰ ਰਾਹੀ ਸਕੂਲ ਦੀ ਕੰਪਿਊਟਰ ਲੈਬ ਲਈ ਬੈਟਰੀਆਂ ਅਤੇ ...

ਪੂਰੀ ਖ਼ਬਰ »

ਗੁੱਜਰਵਾਲ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ

ਜੋਧਾਂ, 22 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਗੁਰੂ ਰਵਿਦਾਸ ਨੌਜਵਾਨ ਪ੍ਰਬੰਧਕ ਕਮੇਟੀ ਗੁੱਜਰਵਾਲ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਭਾਈ ਕਾ ਡੇਰਾ ਸਾਹਿਬ ...

ਪੂਰੀ ਖ਼ਬਰ »

ਕਿਸਾਨ ਸ਼ਮਸ਼ੇਰ ਸਿੰਘ ਦੀ ਸ਼ਹਾਦਤ 'ਤੇ ਜਥੇ. ਤਲਵੰਡੀ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਦੇ ਕਿਸਾਨ ਸਮਸ਼ੇਰ ਸਿੰਘ ਗਿੱਲ ਜੋ 16 ਫਰਵਰੀ ਨੂੰ ਦਿੱਲੀ ਦੇ ਟਿਕਰੀ ਬਾਰਡਰ 'ਤੇ ਸ਼ਹਾਦਤ ਦਾ ਜਾਮ ਪੀ ਗਿਆ ਸੀ, ਜਿਸ ਦੀ ਮੌਤ 'ਤੇ ਜਥੇ. ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਘਰ ...

ਪੂਰੀ ਖ਼ਬਰ »

ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਮਨਾਇਆ

ਹੰਬੜਾਂ, 22 ਫਰਵਰੀ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਕਾਲੋਨੀਆਂ 'ਚ ਸਥਿਤ ਬਾਬਾ ਵਡਭਾਗ ਸਿੰਘ ਦੇ ਅਸਥਾਨ 'ਤੇ ਇਲਾਕੇ ਦੀ ਸੰਗਤ ਵਲੋਂ ਅੱਜ ਮਿਲ ਕੇ ਬਾਬਾ ਵਡਭਾਗ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸ੍ਰੀ ਅਖੰਡ ਪਾਠਾਂ ...

ਪੂਰੀ ਖ਼ਬਰ »

ਪਿੰਡ ਗਾਲਿਬ ਕਲਾਂ 'ਚ ਜਸਮਿੰਦਰ ਸਿੰਘ ਗਿੱਲ ਦੀ ਯਾਦ 'ਚ ਬਣੇਗਾ ਗੇਟ

ਜਗਰਾਉਂ, 22 ਫਰਵਰੀ (ਜੋਗਿੰਦਰ ਸਿੰਘ)-ਪਿੰਡ ਗਾਲਿਬ ਕਲਾਂ ਵਿਖੇ ਤਲਵੰਡੀ ਰੋਡ 'ਤੇ ਜਸਮਿੰਦਰ ਸਿੰਘ ਗਿੱਲ ਦੀ ਯਾਦ 'ਚ ਇਕ ਗੇਟ ਬਣਾਇਆ ਜਾਵੇਗਾ | ਇਸ ਯਾਦਗਾਰੀ ਗੇਟ ਦਾ ਨੀਂਹ ਪੱਥਰ ਅੱਜ ਜਸਮਿੰਦਰ ਸਿੰਘ ਗਿੱਲ ਦੀ ਮਾਤਾ ਸਮਾਜ ਸੇਵੀ ਬੀਬੀ ਅਮਰਜੀਤ ਕੌਰ ਕੈਨੇਡਾ, ਸਰਪੰਚ ...

ਪੂਰੀ ਖ਼ਬਰ »

ਪਿੰਡ ਤਲਵੰਡੀ ਖੁਰਦ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਖੁਰਦ ਵਿਖੇ ਗੁਰਦੁਆਰਾ ਗੁਰੂ ਰਵਿਦਾਸ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ...

ਪੂਰੀ ਖ਼ਬਰ »

ਗੁਰਦੁਆਰਾ ਤੇਰਾਂ ਮੰਜ਼ਿਲਾਂ ਨਾਨਕਸਰ ਝੋਰੜਾਂ ਵਿਖੇ ਹੋ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਜਗਰਾਉਂ/ਹਠੂਰ, 22 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ ਤੇਰਾਂ ਮੰਜ਼ਿਲਾਂ ਨਾਨਕਸਰ ਪਿੰਡ ਝੋਰੜਾਂ ਵਿਖੇ ਸਰੋਵਰ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਅਤੇ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਅਤੇ ਸੰਤ ਬਾਬਾ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਰਾਜੋਆਣਾ ਕਲਾਂ ਵਿਖੇ ਗੁਰਦੁਆਰਾ ਸਿੰਘ ਸਭਾ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ...

ਪੂਰੀ ਖ਼ਬਰ »

ਰੇਲ ਪਾਰਕ ਵਿਖੇ 145ਵੇਂ ਦਿਨ 'ਚ ਚਚਰਾੜੀ ਦੇ ਕਿਸਾਨ ਭੁੱਖ ਹੜਤਾਲ 'ਤੇ ਬੈਠੇ

ਜਗਰਾਉਂ, 22 ਫਰਵਰੀ (ਜੋਗਿੰਦਰ ਸਿੰਘ)-ਸਥਾਨਕ ਰੇਲ ਪਾਰਕ ਵਿਖੇ ਧਰਨੇ ਦੇ 145ਵੇਂ ਦਿਨ ਪਿੰਡ ਚਚਰਾੜੀ ਦੇ ਕਿਸਾਨ ਭੁੱਖ ਹੜਤਾਲ 'ਤੇ ਬੈਠੇ, ਜਿਨ੍ਹਾਂ 'ਚ ਪਰਵਿੰਦਰ ਸਿੰਘ, ਮੇਜਰ ਸਿੰਘ, ਬਹਾਦਰ ਸਿੰਘ, ਚਮਕੌਰ ਸਿੰਘ, ਅਜੀਤ ਸਿੰਘ ਸ਼ਾਮਿਲ ਸਨ | ਇਸ ਸਮੇਂ ਸਭ ਤੋਂ ਪਹਿਲਾਂ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਸਬੰਧੀ ਵੈਬੀਨਾਰ

ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵੁਮੈਨ ਸਿੱਧਵਾਂ ਖੁਰਦ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ ਕਾਲਜ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

26 ਲੋੜਵੰਦ ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ

ਜਗਰਾਉਂ, 22 ਫਰਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰੂ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ 141ਵਾਂ ਸਵ. ਸੰਸਾਰ ਚੰਦ ਵਰਮਾ ਯਾਦਗਾਰੀ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਆੜ੍ਹਤੀਆਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ...

ਪੂਰੀ ਖ਼ਬਰ »

ਪਿੰਡ ਤਲਵੰਡੀ ਰਾਏ ਵਿਖੇ ਕੌੜਾ ਖ਼ਾਨਦਾਨ ਦਾ 25ਵਾਂ ਸਾਲਾਨਾ ਸਮਾਗਮ ਕਰਵਾਇਆ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਕੌੜਾ ਖਾਨਦਾਨ ਦੇ 25ਵੇਂ ਸਲਾਨਾ ਸਮਾਗਮ ਦੇ ਮੌਕੇ 'ਤੇ ਸਤੀ ਧਾਮ ਪਿੰਡ ਤਲਵੰਡੀ ਰਾਏ ਨੇੜੇ ਰਾਏਕੋਟ ਵਿਖੇ ਝੰਡੇ ਦੀ ਰਸਮ ਰਵਿੰਦਰ ਕਿ੍ਸ਼ਨ ਕੌੜਾ ਚੰਡੀਗੜ੍ਹ ਵਲੋਂ ਕੀਤੀ ਗਈ | ਇਸ ਮੌਕੇ ਰਮੇਸ਼ ਕੌੜਾ ਨੇ ਦੱਸਿਆ ਕਿ ਇਸ ਸਤੀ ...

ਪੂਰੀ ਖ਼ਬਰ »

ਮਲਕਪੁਰ ਬੇਟ ਦੀ ਬਿਹਤਰੀ ਲਈ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ-ਸਰਪੰਚ ਮਲਕਪੁਰ

ਹੰਬੜਾਂ, 22 ਫਰਵਰੀ (ਹਰਵਿੰਦਰ ਸਿੰਘ ਮੱਕੜ)-ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਵਲੋਂ ਜਿੱਥੇ ਹੋਰਾਂ ਪਿੰਡਾਂ ਨੂੰ ਵਿਕਾਸ ਲਈ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ, ਉੱਥੇ ਪਿੰਡ ਮਲਕਪੁਰ ਬੇਟ ਨੂੰ ਵਿਕਾਸ ਦੇ ਕੰਮਾਂ ਲਈ ਵਿਧਾਇਕ ਵੈਦ ਵਲੋਂ ਵੱਡੀਆਂ ...

ਪੂਰੀ ਖ਼ਬਰ »

ਐੱਸ. ਜੀ. ਜੀ. ਗਰਲਜ਼ ਕਾਲਜ ਵਿਖੇ ਕੰਪਿਊਟਰ ਵਿਭਾਗ ਨੇ ਡਿੱਬਗਿੰਗ ਮੁਕਾਬਲੇ ਕਰਵਾਏ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਸੁਆਮੀ ਗੰਗਾ ਗਿਰੀ ਜਨਤਾ ਗਰਲਜ ਕਾਲਜ ਰਾਏਕੋਟ ਵਿਖੇ ਕੰਪਿਊਟਰ ਵਿਭਾਗ ਵਲੋਂ ਵਿਦਿਆਰਥੀਆਂ ਦੀ ਪ੍ਰੋਗਰਾਮਿੰਗ ਸਕਿੱਲ ਨੂੰ ਉਤਸ਼ਾਹਿਤ ਕਰਨ ਲਈ ਡਿੱਬਗਿੰਗ ਮੁਕਾਬਲੇ ਕਰਵਾਏ, ਜਿਸ 'ਚ ਕਾਲਜ ਦੀਆਂ 22 ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ 2021-22 ਲਈ ਦਾਖ਼ਲੇ ਸ਼ੁਰੂ

ਰਾਏਕੋਟ, 22 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਬਰਨਾਲਾ ਰੋਡ ਰਾਏਕੋਟ ਵਿਖੇ ਨਵੇਂ ਵਿੱਦਿਅਕ ਸੈਸ਼ਨ 2021-22 ਲਈ ਦਾਖ਼ਲੇ ਸ਼ੁਰੂ ਅਤੇ 12ਵੀਂ ਜਮਾਤ ਤੱਕ ਸੀ. ਬੀ. ਐੱਸ. ਈ. ਬੋਰਡ ਤੋਂ ਮਾਨਤਾ ਪ੍ਰਾਪਤ ਹੋਈ | ਇਸ ਮੌਕੇ ਬਡਿੰਗ ਬਰੇਨਜ਼ ...

ਪੂਰੀ ਖ਼ਬਰ »

ਸਾਕਾ ਨਨਕਾਣਾ! ਅੰਗਰੇਜ ਸਰਕਾਰ ਪ੍ਰਤੀ ਅੱਜ ਵੀ ਘਿ੍ਣਾ ਨਾਲ ਯਾਦ ਕੀਤਾ ਜਾਂਦੈ-ਜਥੇ. ਤਲਵੰਡੀ

ਮੁੱਲਾਂਪੁਰ-ਦਾਖਾ, 22 ਫਰਵਰੀ (ਨਿਰਮਲ ਸਿੰਘ ਧਾਲੀਵਾਲ)-20ਵੀਂ ਸਦੀ ਦੇ ਸ਼ੁਰੂ 'ਚ ਸਿੱਖ ਲਹਿਰ ਗੁਰਦੁਆਰਾ ਸੁਧਾਰ ਲਹਿਰ ਬਣੀ, ਇਸ ਲਹਿਰ ਨੇ ਗੁਰਦੁਆਰਿਆਂ 'ਤੇ ਸਥਾਪਿਤ ਹੋ ਚੁੱਕੇ ਮਹੰਤ ਕਬਜ਼ਾਧਾਰੀਆਂ ਨੂੰ ਪਹਿਲਾਂ ਸੁਚੇਤ ਫਿਰ ਇਨ੍ਹਾਂ ਮਹੰਤਾਂ ਤੋਂ ਗੁਰਦੁਆਰਿਆਂ ...

ਪੂਰੀ ਖ਼ਬਰ »

ਜੀ. ਐੱਚ. ਜੀ. ਹਰਿਪ੍ਰਕਾਸ਼ ਕਾਲਜ ਵਿਖੇ ਵਰਚੂਅਲ ਐਲੂਮਨੀ ਮੀਟ ਸੰਯੋਗ-2021 ਕਰਵਾਈ

ਚੌਂਕੀਮਾਨ, 22 ਫਰਵਰੀ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਹਰਿਪ੍ਰਕਾਸ਼ ਕਾਲਜ ਆਫ਼ ਐਜ਼ੂਕੇਸ਼ਨ ਫ਼ਾਰ ਵੁਮੈੱਨ ਸਿੱਧਵਾਂ ਖੁਰਦ (ਲੁਧਿਆਣਾ) ਵਿਖੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ-ਸੰਯੋਗ 2021 ਕਰਵਾਈ ਗਈ | ਇਸ ਵਿਚ ਡਾ. ਗੁਰਨਾਮ ਸਿੰਘ ਡੀਨ ਪਰਫੋਰਮਿੰਗ ਅਤੇ ਵਿਜੂਅਲ ...

ਪੂਰੀ ਖ਼ਬਰ »

ਅੰਦੋਲਨਕਾਰੀ ਕਿਸਾਨ-ਮਜ਼ਦੂਰਾਂ ਨੂੰ ਭੀੜ ਕਹਿਣਾ ਤੋਮਰ ਦੀ ਹੰਕਾਰੀ ਭਾਸ਼ਾ-ਬੁਲਾਰੇ

ਮੁੱਲਾਂਪੁਰ-ਦਾਖਾ, 22 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵਲੋਂ ਸਰਕਾਰ ਦੁਆਰਾ ਤਿੰਨੇਂ ਖੇਤੀ ਕਾਨੂੰਨ ਵਾਪਸ ਨਾ ਲੈਣ ਬਾਰੇ ਸਰਕਾਰ ਦਾ 2 ਟੁੱਕ ਜਵਾਬ ਅਤੇ ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨਕਾਰੀ ...

ਪੂਰੀ ਖ਼ਬਰ »

ਪੰਜਾਬ ਭਰ 'ਚੋਂ ਨੌਜਵਾਨ ਮਹਿਰਾਜ ਵਿਖੇ ਅੱਜ ਹੋਣ ਵਾਲੀ ਨੌਜਵਾਨ ਮਹਾਂਪੰਚਾਇਤ 'ਚ ਸ਼ਾਮਿਲ ਹੋਣਗੇ-ਸੁੱਖ ਜਗਰਾਉਂ

ਜਗਰਾਉਂ, 22 ਫਰਵਰੀ (ਜੋਗਿੰਦਰ ਸਿੰਘ)-ਦਿੱਲੀ ਪੁਲਿਸ ਵਲੋਂ ਕਿਸਾਨੀ ਸੰਘਰਸ਼ ਲੜ ਰਹੇ ਨੌਜਵਾਨਾਂ ਵਿਰੁੱਧ ਦਰਜ ਕੀਤੇ ਮਾਮਲਿਆਂ ਦੇ ਵਿਰੋਧ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮਹਿਰਾਜ (ਬਠਿੰਡਾ) ਵਿਖੇ 23 ਫਰਵਰੀ ਨੂੰ ਕੀਤੀ ਜਾਣ ਵਾਲੀ ਨੌਜਵਾਨ ਕਿਸਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX