ਤਾਜਾ ਖ਼ਬਰਾਂ


ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ 5 ਦੀ ਬਜਾਏ 4 ਮਾਰਚ ਨੂੰ
. . .  1 day ago
ਬੁਢਲਾਡਾ , 3 ਮਾਰਚ (ਸਵਰਨ ਸਿੰਘ ਰਾਹੀ) - ਪੰਜਾਬ ਮੰਤਰੀ ਪ੍ਰੀਸ਼ਦ ਦੀ ਪਹਿਲਾਂ 5 ਮਾਰਚ ਨੂੰ ਵੀਡੀਓ ਕਾਨਫਸਿੰਗ ਰਾਹੀ ਹੋਣ ਵਾਲੀ ਮੀਟਿੰਗ ਹੁਣ 4 ਮਾਰਚ ਨੂੰ ਹੋਵੇਗੀ। ਸਰਕਾਰ ਦੇ ਆਮ ਪ੍ਰਬੰਧਨ ਵਿਭਾਗ ਵੱਲੋਂ ਇਸ ਨਿਰਧਾਰਤ ...
10000 ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਪਟਵਾਰੀ ਕੀਤਾ ਕਾਬੂ
. . .  1 day ago
ਗੁਰਾਇਆ , 3 ਮਾਰਚ { ਬਲਵਿੰਦਰ ਸਿੰਘ } -ਜਲੰਧਰ ਦੇ ਗੁਰਾਇਆ ਕਸਬੇ ਦੀ ਸਬ ਤਹਿਸੀਲ ਦੇ ਇਕ ਪਟਵਾਰੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ 10 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਚਰਨਜੀਤ ਸਿੰਘ...
ਨਿਹਾਲੂਵਾਲ ਪਿੰਡ 'ਚ ਮਾਂ ਤੋਂ ਬਾਅਦ ਪੁੱਤਰ ਨੇ ਦਮ ਤੋੜਿਆ, ਇਕੱਠਿਆਂ ਦਾ ਕੀਤਾ ਸਸਕਾਰ
. . .  1 day ago
ਲੋਹੀਆਂ ਖ਼ਾਸ, 3 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ) ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਖ਼ਾਸ ਦੇ ਪਿੰਡ ਨਿਹਾਲੂਵਾਲ 'ਚ ਉਸ ਵੇਲੇ ਅਤਿ ਦੁਖਦਾਈ ਘਟਨਾ ਵਾਪਰੀ ਜਦੋਂ ਲੰਘੀ ਸ਼ਾਮ 7 ਵਜੇ ਮਾਤਾ ਅਤੇ ਅਗਲੇ ਦਿਨ ਤੜਕੇ 4 ਕੁ ਵਜੇ ਪੁੱਤਰ ...
ਸ਼੍ਰੋਮਣੀ ਕਮੇਟੀ ਨੇ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਸਿੱਖ ਮਸਲਿਆਂ ਸਬੰਧੀ ਲਿਖਿਆ ਪੱਤਰ
. . .  1 day ago
ਅੰਮ੍ਰਿਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਸ੍ਰੀ ਅਸ਼ੋਕ ਗਹਿਲੋਤ ਨੂੰ ਪੱਤਰ ਲਿਖ ਕੇ ਸਿੱਖ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਚਿੱਟੇ ਦੀ ਓਵਰ ਡੋਜ਼ ਨੇ ਨੌਜਵਾਨ ਦੀ ਜਾਨ ਲਈ
. . .  1 day ago
ਮਾਨਸਾ, 3 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਨੇੜਲੇ ਪਿੰਡ ਤਾਮਕੋਟ ਦੇ ਨੌਜਵਾਨ ਦੀ ਚਿੱਟੇ ਦੀ ਵੱਧ ਡੋਜ਼ ਲੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਜਾਣਕਾਰੀ ਅਨੁਸਾਰ ਧੰਨਾ ਸਿੰਘ (22) ਪੁੱਤਰ ...
ਕਿਸਾਨ ਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ,ਸਰਕਾਰੀ ਸਹਾਇਤਾ ਮਿਲਣ ‘ਤੇ ਕੀਤਾ ਜਾਵੇਗਾ ਅੰਤਿਮ ਸੰਸਕਾਰ
. . .  1 day ago
ਨੱਥੂਵਾਲਾ ਗਰਬੀ ,3 ਮਾਰਚ (ਸਾਧੂ ਰਾਮ ਲੰਗੇਆਣਾ)- ਪਿੰਡ ਨੱਥੂਵਾਲਾ ਗਰਬੀ ਤਹਿਸੀਲ ਬਾਘਾਪੁਰਾਣਾ ਦੇ ਕਿਸਾਨ ਜੀਤ ਸਿੰਘ ਪੁੱਤਰ ਲਾਲ ਸਿੰਘ ਜੋ ਪਿਛਲੇ ਦਿਨੀਂ 21 ਫਰਵਰੀ ਨੂੰ ਕੁਡਲੀ ਬਾਰਡਰ ਦਿੱਲੀ ਵਿਖੇ ਧਰਨੇ ਵਿੱਚ ਪਹੁੰਚੇ ਹੋਏ ਸਨ ਉਥੇ ਹੀ ਸੜਕ ਹਾਦਸੇ ...
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ ਤਲਾਸ਼ੀ ਦੌਰਾਨ ਮਿਲੇ ਸੱਤ ਮੋਬਾਇਲ ਫੋਨ
. . .  1 day ago
ਫ਼ਿਰੋਜ਼ਪੁਰ, 3 ਮਾਰਚ (ਗੁਰਿੰਦਰ ਸਿੰਘ)- ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਮੋਬਾਇਲ ਫੋਨਾਂ ਦੀ ਬਰਾਮਦਗੀ ਕਾਰਨ ਸੁਰਖ਼ੀਆਂ 'ਚ ਚਲ ਰਹੀ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰੋਂ ਬੀਤੀ ਰਾਤ ਤਲਾਸ਼ੀ ਦੌਰਾਨ ਫਿਰ ਕੈਦੀਆਂ...
ਮੋਗਾ 'ਚ ਕੋਰੋਨਾ ਦੇ 18 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 3 ਮਾਰਚ (ਗੁਰਤੇਜ ਸਿੰਘ ਬੱਬੀ)- ਜ਼ਿਲ੍ਹਾ ਮੋਗਾ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸਿਹਤ ਵਿਭਾਗ ਨੇ ਮੋਗਾ ਨੇ ਜ਼ਿਲ੍ਹੇ 'ਚ 18 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਕੀਤੀ...
ਸੜਕ ਹਾਦਸੇ 'ਚ ਲੜਕੀ ਦੀ ਮੌਤ ਅਤੇ ਮਾਂ ਗੰਭੀਰ ਜ਼ਖਮੀ
. . .  1 day ago
ਭੀਖੀ, 3 ਮਾਰਚ (ਗੁਰਿੰਦਰ ਸਿੰਘ ਔਲਖ)- ਨੇੜਲੇ ਪਿੰਡ ਕੋਟੜਾ ਕਲਾਂ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ 30 ਸਾਲਾ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਾਣਕਾਰੀ...
ਸੁਵਿਧਾ ਕੇਂਦਰਾਂ 'ਚ ਕੋਵਿਡ ਵੈਕਸੀਨ ਲਈ 4 ਮਾਰਚ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
. . .  1 day ago
ਅਜਨਾਲਾ, 3 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਲੋਂ ਸੁਵਿਧਾ ਕੇਂਦਰ 'ਚ ਕੋਵਿਡ ਵੈਕਸੀਨ ਭਲਕੇ 4 ਮਾਰਚ ਤੋਂ ਕੋਵਿਡ ਵੈਕਸੀਨ ਲਈ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਰਜਿਸਟ੍ਰੇਸ਼ਨ...
ਭਾਰਤ ਬਾਇਓਟੈਕ ਨੇ ਜਾਰੀ ਕੀਤੇ ਤੀਜੇ ਟਰਾਇਲ ਦੇ ਨਤੀਜੇ, ਕੋਵੈਕਸੀਨ 81 ਫ਼ੀਸਦੀ ਪ੍ਰਭਾਵਸ਼ਾਲੀ
. . .  1 day ago
ਨਵੀਂ ਦਿੱਲੀ, 3 ਮਾਰਚ- ਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਆਪਣੀ ਕੋਰੋਨਾ ਵੈਕਸੀਨ 'ਕੋਵੈਕਸੀਨ' ਦੇ ਤੀਜੇ ਪੜਾਅ ਦੇ ਟਰਾਇਲ ਦਾ ਡਾਟਾ ਅੱਜ ਜਾਰੀ ਕਰ ਦਿੱਤਾ ਹੈ। ਇਸ 'ਚ...
ਪੁਣੇ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਪੁਣੇ, 3 ਮਾਰਚ- ਪੁਣੇ ਦੇ ਬਿਬਵੇਵਾੜੀ ਇਲਾਕੇ 'ਚ ਅੱਜ ਇਕ ਗੋਦਾਮ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚੀਆਂ...
ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡਿੱਗੇ 2 ਬੱਚਿਆਂ ਦੀ ਮਾਂ ਤੇ ਉਸ ਦੇ ਪਤੀ ਦੀ ਮਾਸੀ ਦਾ ਲੜਕਾ ਹੀ ਨਿਕਲਿਆ ਕਾਤਿਲ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਲਗਭਗ ਡੇਢ ਸਾਲ ਪਹਿਲਾਂ ਪਿੰਡ ਖੇੜੀ ਗੰਢਿਆਂ ਦੀ ਨਹਿਰ 'ਚ ਡੁੱਬਣ ਕਾਰਨ ਹੋਈ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਦੱਸਿਆ ਕਿ ਬੱਚਿਆਂ...
ਕਪਿਲ ਦੇਵ ਨੇ ਲਵਾਇਆ ਕੋਰੋਨਾ ਦਾ ਟੀਕਾ
. . .  1 day ago
ਨਵੀਂ ਦਿੱਲੀ, 3 ਮਾਰਚ- ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਅੱਜ ਦਿੱਲੀ ਦੇ ਫੋਰਟਿਸ ਹਸਪਤਾਲ 'ਚ ਜਾ ਕੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼...
ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਕੇਸ ਦਰਜ
. . .  1 day ago
ਲੁਧਿਆਣਾ, 3 ਮਾਰਚ (ਪਰਮਿੰਦਰ ਸਿੰਘ ਆਹੂਜਾ)- ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ...
ਬਿਜਲੀ ਮੁਲਾਜ਼ਮਾਂ ਦੀਆਂ 12 ਜਥੇਬੰਦੀਆਂ ਨੇ ਕੀਤਾ ਮੋਤੀ ਮਹਿਲ ਵੱਲ ਕੂਚ
. . .  1 day ago
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)- ਅੱਜ ਪਟਿਆਲਾ ਵਿਖੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਦੇ ਸਾਹਮਣੇ ਪੰਜਾਬ ਭਰ ਤੋਂ ਪਹੁੰਚੀਆਂ 12 ਬਿਜਲੀ ਜਥੇਬੰਦੀਆਂ ਨੇ ਬਿਜਲੀ ਨਿਗਮ ਦੇ...
ਪੰਜਾਬ ਸਰਕਾਰ ਨੇ 5 ਮਾਰਚ ਨੂੰ ਸੱਦੀ ਕੈਬਨਿਟ ਦੀ ਬੈਠਕ
. . .  1 day ago
ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ 5 ਮਾਰਚ ਨੂੰ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਇਹ ਬੈਠਕ ਸਵੇਰੇ 9 ਵਜੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਭਲਕੇ ਤੱਕ ਲਈ ਮੁਲਤਵੀ
. . .  1 day ago
ਉੱਘੀ ਗਾਇਕਾ ਹਰਸ਼ਦੀਪ ਕੌਰ ਨੇ ਬੇਟੇ ਨੂੰ ਦਿੱਤਾ ਜਨਮ
. . .  1 day ago
ਨਵੀਂ ਦਿੱਲੀ, 3 ਮਾਰਚ - ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਤੇ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਦੇ ਘਰ ਬੇਟੇ...
ਕਣਕ ਦੀਆਂ ਬੋਰੀਆਂ ਹੇਠ 2 ਵਿਅਕਤੀਆਂ ਦੇ ਦੱਬਣ ਨਾਲ ਮੌਤ
. . .  1 day ago
ਬਾਘਾ ਪੁਰਾਣਾ, 3 ਮਾਰਚ (ਬਲਰਾਜ ਸਿੰਗਲਾ) - ਬਾਘਾ ਪੁਰਾਣਾ ਦੀ ਨਿਹਾਲ ਸਿੰਘ ਵਾਲਾ ਸੜਕ 'ਤੇ ਸਥਿਤ ਪੰਜਾਬ ਸਟੇਟ ਵੇਅਰ ਹਾਊਸ ਦੇ ਓਪਨ ਪਲੱਥਾ ਵਿਚ ਜਦੋਂ ਚੌਕੀਦਾਰ ਬਲਜੀਤ ਸਿੰਘ ਤੇ ਭਜਨ ਸਿੰਘ ਦੀ ਮੌਤ ਹੋ...
ਮਜੀਠੀਆ ਨੇ ਵਿਧਾਇਕ ਹਰਮਿੰਦਰ ਗਿੱਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  1 day ago
ਚੰਡੀਗੜ੍ਹ, 3 ਮਾਰਚ (ਸੁਰਿੰਦਰਪਾਲ ਸਿੰਘ)- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਕਾਂਗਰਸੀ ਵਿਧਾਇਕ ਅਤੇ ਸਾਬਕਾ ਫੈਡਰੇਸ਼ਨ ਆਗੂ ਹਰਮਿੰਦਰ ਸਿੰਘ ਗਿੱਲ 'ਤੇ...
ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਮੰਤਰੀ ਨੇ ਜਾਰਕੀਹੋਲੀ ਨੇ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 3 ਮਾਰਚ- ਸੈਕਸ ਸੀਡੀ ਕਾਂਡ 'ਚ ਫਸੇ ਕਰਨਾਟਕ ਸਰਕਾਰ ਦੇ ਮੰਤਰੀ ਜਾਰਕੀਹੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਕੇ...
ਸਰਕਾਰ ਦੀ ਨੀਤੀ ਦਾ ਵਿਰੋਧ ਕਰਨਾ, ਉਸ 'ਤੇ ਇਤਰਾਜ਼ ਜਤਾਉਣਾ ਦੇਸ਼ ਧ੍ਰੋਹ ਨਹੀਂ- ਸੁਪਰੀਮ ਕੋਰਟ
. . .  1 day ago
ਨਵੀਂ ਦਿੱਲੀ, 3 ਮਾਰਚ- ਧਾਰਾ 370 'ਤੇ ਟਿੱਪਣੀ ਕਰਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਵਿਰੁੱਧ ਦਾਇਰ ਪਟੀਸ਼ਨ ਕਰਨ ਵਾਲੇ ਵਿਅਕਤੀ 'ਤੇ ਸੁਪਰੀਮ ਕੋਰਟ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ...
ਪੰਜਾਬ ਵਿਧਾਨ ਸਭਾ ਬਜਟ ਇਜਲਾਸ : ਸਦਨ 'ਚ ਰਾਜਪਾਲ ਦੇ ਭਾਸ਼ਣ ਦੇ ਬਹਿਸ ਜਾਰੀ
. . .  1 day ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲਗਵਾਇਆ ਕੋਰੋਨਾ ਦਾ ਟੀਕਾ
. . .  1 day ago
ਨਵੀਂ ਦਿੱਲੀ, 3 ਮਾਰਚ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਆਰ. ਆਰ. ਹਸਪਤਾਲ 'ਚ ਕੋਰੋਨਾ ਵਾਇਰਸ ਵੈਕਸੀਨ ਦੀ ਅੱਜ ਪਹਿਲੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਇਕ ਹੋਰ ਮਾਅਰਕਾ ਮਾਰਿਆ

ਬਟਾਲਾ, 22 ਫਰਵਰੀ (ਕਾਹਲੋਂ)-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਇਕ ਹੋਰ ਉਪਲਬਧੀ ਹਾਸਲ ਕਰ ਲਈ ਹੈ | ਇਸ ਵਾਰ ਜ਼ਿਲ੍ਹਾ ਗੁਰਦਾਸਪੁਰ ਨੇ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਸਮਾਂਬੱਧ ਸੇਵਾਵਾਂ ਦੇਣ ਦੇ ਮਾਮਲੇ ਵਿਚ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੀ ਇਸ ਪ੍ਰਾਪਤੀ ਲਈ ਮੁੱਖ ਮੰਤਰੀ ਪੰਜਾਬ ਦੇ ਪਿ੍ੰਸੀਪਲ ਸੈਕਟਰੀ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਅਤੇ ਸਮੂਹ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਬਾਕਰਬਾਦ ਦਿੱਤੀ ਹੈ | ਇਸ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪੂਰੀ ਵਾਹ ਲਗਾਈ ਜਾ ਰਹੀ ਹੈ ਕਿ ਜ਼ਿਲ੍ਹਾ ਵਾਸੀਆਂ ਨੂੰ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਨਿਸ਼ਚਤ ਸਮੇਂ ਦੇ ਅੰਦਰ ਮੁਹੱਈਆ ਕਰਵਾਈਆਂ ਜਾਣ ਅਤੇ ਇਸ ਲਈ ਜ਼ਿਲ੍ਹੇ ਦੇ ਕਈ ਸੇਵਾ ਕੇਂਦਰ ਹਫ਼ਤੇ ਦੇ ਸਾਰੇ ਦਿਨ ਕੰਮ ਵੀ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਜ਼ਿਲ੍ਹਾ ਗੁਰਦਾਸਪੁਰ ਨੂੰ ਇਹ ਮਾਣ ਹਾਸਲ ਹੋਇਆ ਹੈ ਕਿ ਇਸ ਸਮੇਂ ਜ਼ਿਲ੍ਹੇ ਦੇ ਸੇਵਾ ਕੇਂਦਰ ਵਿਚ ਸਿਰਫ 0.02 ਫੀਸਦੀ ਪੈਂਡੈਨਸੀ ਹੀ ਰਹਿ ਗਈ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਕੁੱਲ 170160 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 170125 ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅੱਜ ਤੱਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿਚ ਸਿਰਫ 0.02 ਫ਼ੀਸਦੀ ਪੈਂਡੈਨਸੀ ਬਕਾਇਆ ਹੈ | ਉਨ੍ਹਾਂ ਕਿਹਾ ਕਿ ਬਕਾਇਆ ਅਰਜ਼ੀਆਂ ਦਾ ਵੀ ਜਲਦ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ | ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰਾਂ ਵਿੱਚ ਕੰਮ ਕਰ ਰਹੇ ਸਟਾਫ਼ ਨੂੰ ਇਸ ਪ੍ਰਾਪਤੀ ਲਈ ਸ਼ਾਬਾਸ਼ੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੈ ਅਤੇ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਨਾਲ ਵੱਖ-ਵੱਖ ਸੇਵਾਵਾਂ ਦੇਣ ਲਈ ਵਚਨਬੱਧ ਹੈ |

ਰੇਲਵੇ ਸਟੇਸ਼ਨ 'ਤੇ ਚੱਲ ਰਿਹਾ ਪੱਕਾ ਕਿਸਾਨ ਮੋਰਚਾ 145ਵੇਂ ਦਿਨ ਵਿਚ ਸ਼ਾਮਿਲ

ਗੁਰਦਾਸਪੁਰ, 22 ਫਰਵਰੀ (ਆਰਿਫ਼)-ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਕਾਲੇ ਕਾਨੰੂਨਾਂ ਖ਼ਿਲਾਫ਼ ਚੱਲ ਰਿਹਾ ਪੱਕਾ ਕਿਸਾਨ ਮੋਰਚਾ ਅੱਜ 145ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਹੈ | ਜਦੋਂ ਕਿ ਅੱਜ 62ਵਾਂ ਜਥਾ ਭੁੱਖ ਹੜਤਾਲ 'ਤੇ ਬੈਠਾ | ਜਿਸ ਵਿਚ ਜਮਹੂਰੀ ਕਿਸਾਨ ਸਭਾ ਤਿੱਬੜ ਤੋਂ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਵਿਦਾਇਗੀ ਪਾਰਟੀ

ਬਟਾਲਾ, 22 ਫਰਵਰੀ (ਕਾਹਲੋਂ)-ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਕਾਦੀਆਂ ਵਿਖੇ ਪਿ੍ੰਸੀਪਲ ਸੁਰਿੰਦਰ ਸਿੰਘ ਭੰਗੂ ਦੀ ਅਗਵਾਈ ਵਿਚ ਬਾਰ੍ਹਵੀਂ ਕਲਾਸ ਦੀ ਵਿਦਾਇਗੀ ਪਾਰਟੀ ਕਰਵਾਈ ਗਈ, ਜਿਸ ਵਿਚ 11ਵੀਂ ਦੇ ਵਿਦਿਆਰਥੀਆਂ ਨੇ 12ਵੀਂ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

11 ਕੇ.ਵੀ. ਤਾਰਾਂ ਦੀ ਲਪੇਟ 'ਚ ਆਉਣ ਨਾਲ ਬੁਰੀ ਤਰ੍ਹਾਂ ਝੁਲਸੀ ਔਰਤ-ਅੰਮਿ੍ਤਸਰ ਰੈਫ਼ਰ

ਗੁਰਦਾਸਪੁਰ, 22 ਫਰਵਰੀ (ਗੁਰਪ੍ਰਤਾਪ ਸਿੰਘ)-ਸਥਾਨਕ ਸ਼ਹਿਰ ਦੇ ਨਜ਼ਦੀਕੀ ਪੈਂਦੇ ਪਿੰਡ ਅਬੁਲਖੈਰ ਵਿਖੇ ਮਾਹੌਲ ਉਸ ਵੇਲੇ ਗ਼ਮਗੀਨ ਹੋ ਗਿਆ ਜਦੋਂ ਇਕ ਔਰਤ ਛੱਤ ਤੋਂ ਲੰਘਦੀਆਂ ਹਾਈ ਵੋਲਟੇਜ 11 ਕੇ.ਵੀ. ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਈ | ਇਸ ...

ਪੂਰੀ ਖ਼ਬਰ »

ਹਰਮਨ ਗੁਰਾਇਆ ਵਲੋਂ ਅਪਾਹਜ ਵਿਅਕਤੀ ਨੂੰ ਟਰਾਈਸਾਈਕਲ ਭੇਟ

ਬਟਾਲਾ, 22 ਫਰਵਰੀ (ਕਾਹਲੋਂ)-ਸਮਾਜ ਸੇਵੀ ਕੰਮਾਂ 'ਚ ਅਹਿਮ ਯੋਗਦਾਨ ਪਾ ਰਹੇ ਉੱਘੇ ਸਮਾਜ ਸੇਵਕ ਅਤੇ ਜਨ-ਕਲਿਆਣ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਹਰਮਨਜੀਤ ਸਿੰਘ ਗੁਰਾਇਆ ਨੇ ਲੋਕ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਲੱਤਾਂ ਤੋਂ ਅਪਾਹਜ ਵਿਅਕਤੀ ...

ਪੂਰੀ ਖ਼ਬਰ »

ਫਿਲਮੀ ਅਦਾਕਾਰ ਦੇਵ ਆਨੰਦ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਸਮਾਪਤ

ਘਰੋਟਾ, 22 ਫਰਵਰੀ (ਸੰਜੀਵ ਗੁਪਤਾ)-ਫਿਲਮੀ ਅਦਾਕਾਰ ਦੇਵ ਆਨੰਦ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਉਨ੍ਹਾਂ ਦੇ ਜੱਦੀ ਪਿੰਡ ਘਰੋਟਾ ਵਿਖੇ ਸਫ਼ਲਤਾ ਨਾਲ ਸਮਾਪਤ ਹੋਇਆ | ਜਿਸ ਵਿਚ 2 ਦਰਜਨ ਤੋਂ ਜ਼ਿਆਦਾ ਟੀਮਾਂ ਨੇ ਭਾਗ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ | ਪ੍ਰਧਾਨਗੀ ਆਯੋਜਕ ...

ਪੂਰੀ ਖ਼ਬਰ »

ਅਮੀਰ ਪੁਰਾਤਨ ਪੰਜਾਬੀ ਵਿਰਸੇ ਨੰੂ ਸੰਭਾਲਣ ਦੀ ਇਕ ਨਿਵੇਕਲੀ ਕੋਸ਼ਿਸ਼ ਹੈ 'ਪੰਜਾਬੀ ਸੱਥ ਦੀਨਾਨਗਰ'-ਧਿਆਨ ਸਿੰਘ ਸ਼ਾਹ ਸਿਕੰਦਰ

ਦੀਨਾਨਗਰ, 22 ਫਰਵਰੀ (ਸੰਧੂ/ਸੋਢੀ)-ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਵਲੋਂ ਸਥਾਨਕ ਚੌਧਰੀ ਜੈਮੁਨੀ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਕੂਲ ਦੀ ਪਿ੍ੰਸੀਪਲ ਰਾਜਵਿੰਦਰ ਕੌਰ ਦੀ ਪ੍ਰਧਾਨਗੀ ਵਿਚ ਸਕੂਲ ਵਿਚ ਬਣੀ 'ਪੰਜਾਬੀ ਸੱਥ' ਵਿਖੇ ...

ਪੂਰੀ ਖ਼ਬਰ »

ਫਾਸ਼ੀ ਹਮਲਿਆਂ ਵਿਰੋਧੀ ਮੋਰਚੇ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਕੀਤੀ ਕਨਵੈੱਨਸ਼ਨ

ਗੁਰਦਾਸਪੁਰ, 22 ਫਰਵਰੀ (ਆਰਿਫ਼)-ਫਾਸੀ ਹਮਲਿਆਂ ਵਿਰੋਧੀ ਮੋਰਚਾ ਪੰਜਾਬ ਵਲੋਂ ਸਥਾਨਿਕ ਰਾਮ ਸਿੰਘ ਦੱਤ ਦੇਸ਼ ਭਗਤ ਹਾਲ ਵਿਖੇ ਇਕ ਵਿਸ਼ਾਲ ਕਨਵੈੱਨਸ਼ਨ ਕੀਤੀ ਗਈ | ਜਿਸ ਦੀ ਪ੍ਰਧਾਨਗੀ ਖੱਬੇ ਪੱਖੀ ਜਥੇਬੰਦੀਆਂ ਦੇ ਆਗੂ ਸੰਤੋਖ ਸਿੰਘ ਔਲਖ, ਪਰਮਜੀਤ ਸਿੰਘ, ਅਸ਼ਵਨੀ ...

ਪੂਰੀ ਖ਼ਬਰ »

2022 ਦੀਆਂ ਚੋਣਾਂ 'ਚ ਮੁੜ ਕਾਂਗਰਸ ਦੀ ਸਰਕਾਰ ਬਣੇਗੀ-ਕਾਂਗਰਸੀ ਆਗੂ

ਡੇਰਾ ਬਾਬਾ ਨਾਨਕ, 22 ਫਰਵਰੀ (ਵਿਜੇ ਸ਼ਰਮਾ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੀ 4 ਸਾਲ ਦੀ ਸੱਤਾ ਦੌਰਾਨ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਨਾ ਕੇਵਲ ਵਿਕਾਸਮੁਖੀ ਯੋਜਨਾਵਾਂ ਅਮਲ 'ਚ ਲਿਆਂਦੀਆਂ, ਸਗੋਂ ਪੰਜਾਬ ਦੇ ਲੋਕਾਂ ਨਾਲ ਕੀਤੇ ...

ਪੂਰੀ ਖ਼ਬਰ »

ਜੈ ਰਾਣੀ ਗਿਰਜਾਘਰ ਫਤਹਿਗੜ੍ਹ ਚੂੜੀਆਂ ਵਿਖੇ ਮਸੀਹ ਸਮਾਗਮ ਕਰਵਾਇਆ

ਫਤਹਿਗੜ੍ਹ ਚੂੜੀਆਂ, 22 ਫਰਵਰੀ (ਧਰਮਿੰਦਰ ਸਿੰਘ ਬਾਠ)-ਜੈ ਰਾਣੀ ਗਿਰਜਾ ਘਰ ਫਤਹਿਗੜ੍ਹ ਚੂੜੀਆਂ ਦੇ ਡੀਨ ਫਾਦਰ ਪੌਲ ਅਗਵਾਈ ਹੇਠ ਧਾਰਮਿਕ ਮਸੀਹ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਲੰਧਰ ਡਾਓਸਿਸ ਦੇ ਪਾਸਬਾਨ ਬਿਸਪ ਅਗਨਾਲੋ ਰਫੀਨੋ ਗਿ੍ਸੀਅਸ ਵਲੋਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਜੈ ਰਾਣੀ ਗਿਰਜਾਘਰ ਫਤਹਿਗੜ੍ਹ ਚੂੜੀਆਂ ਵਿਖੇ ਮਸੀਹ ਸਮਾਗਮ ਕਰਵਾਇਆ

ਫਤਹਿਗੜ੍ਹ ਚੂੜੀਆਂ, 22 ਫਰਵਰੀ (ਧਰਮਿੰਦਰ ਸਿੰਘ ਬਾਠ)-ਜੈ ਰਾਣੀ ਗਿਰਜਾ ਘਰ ਫਤਹਿਗੜ੍ਹ ਚੂੜੀਆਂ ਦੇ ਡੀਨ ਫਾਦਰ ਪੌਲ ਅਗਵਾਈ ਹੇਠ ਧਾਰਮਿਕ ਮਸੀਹ ਸਮਾਗਮ ਕਰਵਾਇਆ ਗਿਆ, ਜਿਸ ਵਿਚ ਜਲੰਧਰ ਡਾਓਸਿਸ ਦੇ ਪਾਸਬਾਨ ਬਿਸਪ ਅਗਨਾਲੋ ਰਫੀਨੋ ਗਿ੍ਸੀਅਸ ਵਲੋਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਪਹੁੰਚ ਰਹੀਆਂ ਸੰਗਤਾਂ ਦਾ ਕੀਤਾ ਜਾਵੇਗਾ ਨਿੱਘਾ ਸਵਾਗਤ-ਬਾਬਾ ਸੁਖਦੀਪ ਸਿੰਘ ਬੇਦੀ

ਡੇਰਾ ਬਾਬਾ ਨਾਨਕ, 22 ਫਰਵਰੀ (ਵਿਜੇ ਸ਼ਰਮਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਡੇਰਾ ਬਾਬਾ ਨਾਨਕ ਵਿਖੇ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਸਾਲਾਨਾ ਜੋੜ ਮੇਲਾ ਸ੍ਰੀ ਚੋਲਾ ਸਾਹਿਬ ਮੌਕੇ ਦੇਸ਼-ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਲਈ ਲੰਗਰ, ...

ਪੂਰੀ ਖ਼ਬਰ »

ਕਾਲਾ ਅਫਗਾਨਾ ਖੇਤਰ 'ਚ ਨਿਰੰਤਰ ਹੋ ਰਹੀਆਂ ਚੋਰੀਆਂ ਸਬੰਧੀ ਦੁਕਾਨਦਾਰਾਂ ਉਠਾਈ ਆਵਾਜ਼

ਕਾਲਾ ਅਫਗਾਨਾ, 22 ਫਰਵਰੀ (ਅਵਤਾਰ ਸਿੰਘ ਰੰਧਾਵਾ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਫਤਹਿਗੜ੍ਹ ਚੂੜੀਆਂ ਅਧੀਨ ਪੈਂਦੇ ਕਸਬਾ ਕਾਲਾ ਅਫਗਾਨਾ ਅੰਦਰ ਨਿਰੰਤਰ ਚੱਲ ਰਹੀਆਂ ਚੋਰੀਆਂ ਦੀ ਲੜੀ ਤਹਿਤ ਬੀਤੀ ਰਾਤ ਵੀ ਦੋ ਮੈਡੀਕਲ ਸਟੋਰਾਂ ਅਤੇ ਇਕ ਕਰਿਆਨੇ ਦੀ ਦੁਕਾਨ ਤੋਂ ...

ਪੂਰੀ ਖ਼ਬਰ »

ਪਿੰਡ ਸੁਲਤਾਨਪੁਰ ਵਿਖੇ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਪੱਧਰੀ ਮੀਟਿੰਗ

ਘੱਲੂਘਾਰਾ ਸਾਹਿਬ, 22 ਫਰਵਰੀ (ਮਿਨਹਾਸ)-ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਬਲਾਕ ਕਾਹਨੂੰਵਾਨ ਦੇ ਪਿੰਡਾਂ ਭਰੋ ਹਾਰਨੀ, ਸਹਾਏਪੁਰ, ਸੁਲਤਾਨਪੁਰ ਅਤੇ ਲੰਗਰ ਕੋਟ ਵਿਖੇ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਦਿੱਲੀ ਬਾਰਡਰਾਂ 'ਤੇ ਚੱਲ ਰਹੇ ਸੰਘਰਸ਼ ਨੂੰ ਸਫ਼ਲ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਉਪ-ਮੰਡਲ ਨੌਸ਼ਹਿਰਾ ਮੱਝਾ ਦੀ ਹੋਈ ਚੋਣ

ਨੌਸ਼ਹਿਰਾ ਮੱਝਾ ਸਿੰਘ, 22 ਫਰਵਰੀ (ਤਰਸੇਮ ਸਿੰਘ ਤਰਾਨਾ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਰਜਿ: ਸਬ-ਡਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਦੀ ਇਕੱਤਰਤਾ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਉਪ-ਮੰਡਲ ਦਫ਼ਤਰ ਵਿਖੇ ਹੋਈ, ਜਿਸ ਵਿਚ ਬਿਜਲੀ ਮੁਲਾਜ਼ਮਾਂ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲ ਜਮ੍ਹਾਂ ਕਰਵਾਏ ਜਾਣ-ਉਪ-ਮੰਡਲ ਅਫ਼ਸਰ

ਅਲੀਵਾਲ, 22 ਫਰਵਰੀ (ਸੁੱਚਾ ਸਿੰਘ ਬੁੱਲੋਵਾਲ)-ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਆਮ ਖ਼ਪਤਕਾਰਾਂ, ਉਦਯੋਗਾਂ, ਕਿਸਾਨੀ ਅਤੇ ਵਪਾਰਕ ਅਦਾਰਿਆਂ ਨੂੰ ਨਿਰਵਿਘਨ ਬਿਜਲੀ ਮੁਹੱਈਆ ਕਰਵਾ ਰਿਹਾ ਹੈ | ਸਮੂਹ ਅਧਿਕਾਰੀ ਅਤੇ ਕਰਮਚਾਰੀ ਪੂਰੀ ਤਨਦੇਹੀ ਨਾਲ ਇਸ ਮੰਤਵ ਲਈ ਆਪਣਾ ...

ਪੂਰੀ ਖ਼ਬਰ »

ਹਲਕਾ ਡੇਰਾ ਬਾਬਾ ਨਾਨਕ ਅੰਦਰ ਚੱਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਸਬੰਧੀ ਮੀਟਿੰਗ

ਡੇਰਾ ਬਾਬਾ ਨਾਨਕ, 22 ਫਰਵਰੀ (ਅਵਤਾਰ ਸਿੰਘ ਰੰਧਾਵਾ)-ਸਮੂਹ ਹਲਕਾ ਡੇਰਾ ਬਾਬਾ ਨਾਨਕ ਅੰਦਰਲੇ ਪਿੰਡਾਂ 'ਚ ਹੋ ਰਹੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚੜ੍ਹਾਉਣ ਲਈ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਵਿਕਾਸ ਤੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੱਲਿਆਂਵਾਲ ਬਾਰੇ ਕੀਤਾ ਜਾ ਰਿਹਾ ਗਲਤ ਪ੍ਰਚਾਰ ਬੇਬੁਨਿਆਦ-ਸੰਸਥਾਪਕ ਬੂਟਾ ਸਿੰਘ

ਬਟਾਲਾ, 22 ਫਰਵਰੀ (ਕਾਹਲੋਂ)-ਪੇਂਡੂ ਖੇਤਰ ਵਿਚ ਪਿਛਲੇ ਲੰਬੇ ਸਮੇਂ ਤੋਂ ਸਿੱਖਿਆ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਬੈਠਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੱਲਿਆਂਵਾਲ (ਸੀ.ਬੀ.ਐਸ.ਈ. ਐਫਲੀਏਟਿਡ) ਵਿਚ ਪੜ੍ਹ ਰਹੇ ਵਿਦਿਆਰਥੀ ਹਰ ਖੇਤਰ ਵਿਚ ਮੱਲ੍ਹਾਂ ਮਾਰ ਰਹੇ ਹਨ ...

ਪੂਰੀ ਖ਼ਬਰ »

ਬਜ਼ੁਰਗ ਦੌੜਾਕ ਅਧਿਆਪਕ ਸਰਬਜੀਤ ਸਿੰਘ ਨੇ 41ਵੀਂ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 22 ਫਰਵਰੀ (ਕਾਹਲੋਂ)-ਪੰਜਾਬ ਅਥਲੈਟਿਕਸ ਸੰਸਥਾ ਵਲੋਂ ਪਿਛਲੇ ਦਿਨੀਂ ਸੰਗਰੂਰ ਵਿਖੇ ਕਰਵਾਈ ਗਈ ਸੂਬਾ ਪੱਧਰੀ 41ਵੀਂ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀਆਂ ਦੌੜਾਂ ਹੋਈਆਂ | ਇਨ੍ਹਾਂ ਦੌੜਾਂ ਵਿਚ ਸੇਵਾ-ਮੁਕਤ ...

ਪੂਰੀ ਖ਼ਬਰ »

ਸੜਕ ਕਿਨਾਰੇ ਲੱਗੀ ਰੇਲਿੰਗ ਰੋਕ ਚੋਰੀ

ਸ੍ਰੀ ਹਰਿਗੋਬਿੰਦਪੁਰ, 22 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਬਟਾਲਾ ਰੋਡ ਵਾਲੀ ਸੜਕ 'ਤੇ ਸਿਉਂਕ ਵਾਲੀ ਖੂਹੀ ਤੋਂ ਪਹਿਲਾਂ ਆਉਂਦੇ ਮੋੜ 'ਤੇ ਸੜਕ ਕਿਨਾਰੇ ਲੱਗੀਆਂ ਲੋਹਾਂ ਦੀਆਂ ਰੋਕਾਂ ਨੂੰ ਬੀਤੀ ਰਾਤ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ...

ਪੂਰੀ ਖ਼ਬਰ »

ਜ਼ਿਲ੍ਹਾ ਗੁਰਦਾਸਪੁਰ 'ਚ ਅੱਜ 11 ਕੋਰੋਨਾ ਕੇਸ ਆਏ ਸਾਹਮਣੇ-ਦੋ ਦੀ ਹੋਈ ਮੌਤ

ਗੁਰਦਾਸਪੁਰ, 22 ਫਰਵਰੀ (ਸੁਖਵੀਰ ਸਿੰਘ ਸੈਣੀ)-ਜ਼ਿਲ੍ਹਾ ਗੁਰਦਾਸਪੁਰ ਵਿਚ ਅੱਜ ਕੋਰੋਨਾ ਪਾਜ਼ੀਟਿਵ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 369883 ਕੋਰੋਨਾ ਦੇ ਸ਼ੱਕੀ ...

ਪੂਰੀ ਖ਼ਬਰ »

ਸਿੱਖ ਯੂਥ ਪਾਵਰ ਆਫ਼ ਪੰਜਾਬ ਨੇ ਸ਼ਹਿਰ 'ਚ ਕੱਢਿਆ ਰੋਸ ਮਾਰਚ

ਗੁਰਦਾਸਪੁਰ, 22 ਫਰਵਰੀ (ਪੰਕਜ ਸ਼ਰਮਾ)-ਸਿੱਖ ਯੂਥ ਪਾਵਰ ਆਫ਼ ਪੰਜਾਬ ਵਲੋਂ ਦੀਪ ਸਿੱਧੂ, ਦੀਸ਼ਾ, ਰਵੀ, ਨੌਦੀਪ ਕੌਰ, ਰਣਜੀਤ ਸਿੰਘ ਦੀ ਰਿਹਾਈ ਅਤੇ ਲੱਖਾ ਸਿਧਾਣਾ 'ਤੇ ਹੋਏ ਝੂਠੇ ਪਰਚੇ ਰੱਦ ਕਰਨ ਲਈ ਗੁਰਦਾਸਪੁਰ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਗਿਆ | ਜਿਸ ਦੀ ਅਗਵਾਈ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੁੱਖ ਮੰਤਰੀ ਤੇ ਵਿਭਾਗ ਦੇ ਮੰਤਰੀ ਦੇ ਨਾਂਅ ਭੇਜੇ ਮੰਗ-ਪੱਤਰ

ਗੁਰਦਾਸਪੁਰ, 22 ਫਰਵਰੀ (ਆਰਿਫ਼)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਨਿਰਦੇਸ਼ਾਂ 'ਤੇ ਆਂਗਣਵਾੜੀ ਵਰਕਰਾਂ/ਹੈਲਪਰਾਂ ਵਲੋਂ ਮੰਗਾਂ ਨੰੂ ਲੈ ਕੇ ਬਲਾਕ ਪ੍ਰਧਾਨ ਸੁਨਿਰਮਲ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

2022 ਦੀਆਂ ਵਿਧਾਨ ਸਭਾ ਚੋਣਾਂ ਨੰੂ ਕਿੰਨਾ ਕੁ ਪ੍ਰਭਾਵਿਤ ਕਰਨਗੇ ਨਗਰ ਕੌ ਾਸਲ ਚੋਣਾਂ ਦੇ ਨਤੀਜੇ?

ਗੁਰਦਾਸਪੁਰ, 22 ਫਰਵਰੀ (ਆਰਿਫ਼)-ਸਾਲ 2022 ਦੇ ਸ਼ੁਰੂ ਵਿਚ ਹੀ ਵਿਧਾਨ ਸਭਾ ਦੀਆਂ ਚੋਣਾਂ ਸਾਰੇ ਹੀ ਸਿਆਸੀ ਆਗੂਆਂ ਲਈ ਇਕ ਗੁੰਝਲਦਾਰ ਸਵਾਲ ਬਣਿਆ ਹੋਇਆ ਹੈ | ਹੁਣੇ-ਹੁਣੇ ਆਏ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਮਾਹਿਰਾਂ ਦੇ ਦੰਦਾਂ ਥੱਲੇ ਉਂਗਲੀਆਂ ਲਿਆ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਦੋਰਾਂਗਲਾ, 22 ਫਰਵਰੀ (ਚੱਕਰਾਜਾ)-ਦੋਰਾਂਗਲਾ ਪੁਲਿਸ ਵਲੋਂ ਕੀਤੀ ਇਕ ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੰੂ ਕਾਬੂ ਕੀਤਾ ਗਿਆ | ਪੁਲਿਸ ਅਨੁਸਾਰ ਏ.ਐਸ.ਆਈ. ਤਰਨਜੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਇਲਾਕੇ ਅੰਦਰ ਗਸ਼ਤ ਕੀਤੀ ਜਾ ਰਹੀ ਸੀ ਕਿ ਇਸੇ ...

ਪੂਰੀ ਖ਼ਬਰ »

ਵੋਟਰ ਘਰ ਬੈਠੇ ਹਾਸਲ ਕਰ ਸਕਦੇ ਹਨ ਇਲੈੱਕਟ੍ਰਾਨਿਕ ਫ਼ੋਟੋ ਪਹਿਚਾਣ ਪੱਤਰ-ਏ. ਡੀ. ਸੀ. ਸੰਧੂ

ਗੁਰਦਾਸਪੁਰ, 22 ਫਰਵਰੀ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ-ਐਪਿਕ, ਇਲੈੱਕਟ੍ਰਾਨਿਕ ਵੋਟਰ ਫ਼ੋਟੋ ਪਹਿਚਾਣ ਪੱਤਰ ਹਾਸਲ ਕਰਨਾ ਸੁਖਾਲਾ ਹੋ ਗਿਆ ਅਤੇ ਵੋਟਰ ਹੁਣ ਘਰ ਬੈਠੇ ਹੀ ਵੋਟਰ ਕਾਰਡ ਹਾਸਲ ਕਰ ਸਕਦੇ ...

ਪੂਰੀ ਖ਼ਬਰ »

ਕ੍ਰਿਸ਼ਚੀਅਨ ਭਾਈਚਾਰੇ ਵਲੋਂ ਦਿੱਤੇ ਐੱਸ.ਐੱਸ.ਪੀ. ਦੇ ਘਿਰਾਓ ਦਾ ਅੰਮਿ੍ਤਸਰ ਅਕਾਲੀ ਦਲ ਕਰੇਗਾ ਸਮਰਥਨ

ਭੈਣੀ ਮੀਆਂ ਖਾਂ, 22 (ਜਸਬੀਰ ਸਿੰਘ ਬਾਜਵਾ)-ਕ੍ਰਿਸ਼ਚੀਅਨ ਨੈਸ਼ਨਲ ਫ਼ਰੰਟ ਵਲੋਂ ਰੋਕਾ ਮਸੀਹ ਪਿੰਡ ਡਡਵਾਂ ਦੇ ਕਾਤਲਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ 25 ਫਰਵਰੀ ਨੂੰ ਐਸ.ਐਸ.ਪੀ. ਗੁਰਦਾਸਪੁਰ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ | ਇਸ ਐਲਾਨ ਦੇ ਸਮਰਥਨ ਵਿਚ ਅੱਜ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪਿੰਡਾਂ 'ਚ ਅਧਿਕਾਰੀਆਂ ਨੇ ਲੋਕਾਂ ਨੂੰ ਕੀਤਾ ਜਾਗਰੂਕ

ਪੁਰਾਣਾ ਸ਼ਾਲਾ, 22 ਫਰਵਰੀ (ਅਸ਼ੋਕ ਸ਼ਰਮਾ)-ਕਮਿਊਨਿਟੀ ਹੈਲਥ ਸੈਂਟਰ ਰਣਜੀਤ ਬਾਗ਼ ਅੰਦਰ ਪੈਂਦੇ ਪਿੰਡਾਂ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਾਗਰੂਕਤਾ ਕੈਂਪ ਲਗਾਏ ਗਏ ਹਨ | ਇਸ ਸਬੰਧੀ ਡਾ: ਮੰਨਾ ...

ਪੂਰੀ ਖ਼ਬਰ »

ਮੀਟਰ ਵਾਲੇ ਬਕਸੇ ਖੁੱਲ੍ਹੇ ਹੋਣ ਕਰਕੇ ਹਾਦਸੇ ਦਾ ਬਣ ਸਕਦੇ ਹਨ ਕਾਰਨ

ਤਿੱਬੜ, 22 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪ.ਸ.ਪ.ਕ.ਲ.) ਦੀ ਉਪ ਮੰਡਲ ਦਫ਼ਤਰ ਤਿੱਬੜ ਦੇ ਭੁੰਬਲੀ ਫੀਡਰ ਵਿਚ ਪੈਂਦੇ ਪਿੰਡਾਂ ਵਿਚ ਘਰੇਲੂ ਖਪਤਕਾਰਾਂ ਨੰੂ ਸਪਲਾਈ ਦੇਣ ਵਾਲੇ ਮੀਟਰ ਬਕਸਿਆਂ ਦੀ ਹਾਲਤ ਕਾਫ਼ੀ ਖਸਤਾ ਦੇਖਣ ...

ਪੂਰੀ ਖ਼ਬਰ »

ਛੋਟਾ ਘੱਲੂਘਾਰਾ ਸਮਾਰਕ ਛੰਭ ਕਾਹਨੂੰਵਾਨ ਵਿਖੇ 'ਸ਼ਹੀਦ ਪਰਿਵਾਰ ਸਨਮਾਨ ਸਮਾਰੋਹ' ਕਰਵਾਇਆ

ਘੱਲੂਘਾਰਾ ਸਾਹਿਬ, 22 ਫਰਵਰੀ (ਮਿਨਹਾਸ)-ਛੋਟਾ ਘੱਲੂਘਾਰਾ ਸਮਾਰਕ ਛੰਭ ਕਾਹਨੂੰਵਾਨ ਵਿਖੇ 'ਸ਼ਹੀਦ ਪਰਿਵਾਰ ਸਨਮਾਨ ਸਮਾਰੋਹ' ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਦੇ ਸ਼ਹੀਦ ਹੋਏ ਸੂਰਬੀਰਾਂ ਦੇ ਪਰਿਵਾਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮÏਕੇ ਡਿਪਟੀ ...

ਪੂਰੀ ਖ਼ਬਰ »

ਡੀਜ਼ਲ, ਪੈਟਰੋਲ, ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਵਿਚ ਮਚਾਈ ਹਾਹਾਕਾਰ-ਜ਼ਿਲ੍ਹਾ ਮੀਡੀਆ ਇੰਚਾਰਜ 'ਆਪ'

ਅਲੀਵਾਲ, 22 ਫਰਵਰੀ (ਸੱੁਚਾ ਸਿੰਘ ਬੁੱਲੋਵਾਲ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਦਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ 'ਚ ਬੀ.ਜੇ.ਪੀ. ਦੀ ਸਰਕਾਰ ਨੇ ਮਹਿੰਗਾਈ ਕਰ ਕੇ ਮੱਧ ਵਰਗ ਅਤੇ ਗਰੀਬ ਵਰਗ ਦਾ ਕਚੂੰਬਰ ਕੱਢ ਦਿੱਤਾ ਹੈ | ਡੀਜ਼ਲ ਅਤੇ ਪੈਟਰੋਲ ...

ਪੂਰੀ ਖ਼ਬਰ »

ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਕਰਨ ਸੰਘਰਸ਼-ਸਰਬਜੀਤ ਜਾਗੋਵਾਲ

ਡੇਹਰੀਵਾਲ ਦਰੋਗਾ, 22 ਫਰਵਰੀ (ਹਰਦੀਪ ਸਿੰਘ ਸੰਧੂ)-ਦਿਨੋਂ-ਦਿਨ ਵਧ ਰਹੀ ਮਹਿੰਗਾਈ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਜਾਗੋਵਾਲ ਨੇ ਵਿਸ਼ੇਸ਼ ਬੈਠਕ ਪਿੰਡ ਡੇਹਰੀਵਾਲ ਦਰੋਗਾ ਵਿਚ ਕੀਤੀ | ਇਸ ਮÏਕੇ ਸਰਬਜੀਤ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ 28 ਤੱਕ ਲੱਗ ਰਹੇ ਹਨ ਵਿਸ਼ੇਸ਼ ਕੈਂਪ-ਸਕੱਤਰ ਚੱਠਾ

ਕਲਾਨੌਰ, 22 ਫਰਵਰੀ (ਪੁਰੇਵਾਲ)-ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਭਗਵਾਨ ਸਿੰਘ ਬਰੀਲ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵਲੋਂ 'ਜੇ' ਫ਼ਾਰਮ ਧਾਰਕ, ਗੰਨਾ ਪਰਚੀ ਧਾਰਕ ਕਿਸਾਨਾਂ ਸਮੇਤ ਉਨ੍ਹਾਂ 'ਤੇ ਨਿਰਭਰ ਰਹਿਣ ਵਾਲੇ ਪਰਿਵਾਰਕ ਜੀਆਂ ...

ਪੂਰੀ ਖ਼ਬਰ »

ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ 28 ਤੱਕ ਲੱਗ ਰਹੇ ਹਨ ਵਿਸ਼ੇਸ਼ ਕੈਂਪ-ਸਕੱਤਰ ਚੱਠਾ

ਕਲਾਨੌਰ, 22 ਫਰਵਰੀ (ਪੁਰੇਵਾਲ)-ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਭਗਵਾਨ ਸਿੰਘ ਬਰੀਲ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਵਲੋਂ 'ਜੇ' ਫ਼ਾਰਮ ਧਾਰਕ, ਗੰਨਾ ਪਰਚੀ ਧਾਰਕ ਕਿਸਾਨਾਂ ਸਮੇਤ ਉਨ੍ਹਾਂ 'ਤੇ ਨਿਰਭਰ ਰਹਿਣ ਵਾਲੇ ਪਰਿਵਾਰਕ ਜੀਆਂ ...

ਪੂਰੀ ਖ਼ਬਰ »

ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ ਇਕ ਚੇਤ 14 ਮਾਰਚ ਨੂੰ ਹਰੇਕ ਗੁਰਦੁਆਰੇ ਸਾਹਿਬਾਨ ਵਿਖੇ ਮਨਾਇਆ ਜਾਵੇ-ਭੋਮਾ

ਫਤਹਿਗੜ੍ਹ ਚੂੜੀਆਂ, 22 ਫਰਵਰੀ (ਐਮ.ਐਸ. ਫੁੱਲ)-ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਭੋਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਤੇ ਅਕਾਲ ਤਖ਼ਤ ਸਾਹਿਬ ਜੀ ਵਲੋਂ ਜੋ ਸਿੱਖ ਕÏਮ ਦਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਹੈ, ...

ਪੂਰੀ ਖ਼ਬਰ »

ਪਸ਼ੂ ਪਾਲਕਾਂ ਤੇ ਬੇਰੁਜ਼ਗਾਰਾਂ ਨੰੂ ਮੁਫ਼ਤ ਡੇਅਰੀ ਸਿਖਲਾਈ ਲਈ ਕੌਂਸਿਲੰਗ 25 ਨੰੂ

ਗੁਰਦਾਸਪੁਰ, 22 ਫਰਵਰੀ (ਆਰਿਫ਼)-ਡੇਅਰੀ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਪਸ਼ੂ ਪਾਲਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਸਬੰਧੀ ਡਿਪਟੀ ਡਾਇਰੈਕਟਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX