ਮਹਿਲਾਂ ਚੌਂਕ, 22 ਫਰਵਰੀ (ਸੁਖਵੀਰ ਸਿੰਘ ਢੀਂਡਸਾ) - ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅਤੇ ਵੱਖ-ਵੱਖ ਥਾਵਾਂ 'ਤੇ ਫੁਕਰਾਪੰਥੀ 'ਚ ਵਿਆਹਾਂ 'ਚ ਚਲਾਈਆਂ ਗੋਲ਼ੀਆਂ ਨੇ ਬਹੁਤ ਘਰਾਂ ਦੇ ਚਿਰਾਗ਼ ਬੁਝਾਏ ਅਤੇ ਅਨੇਕਾਂ ਹੀ ਮਾਸੂਮਾਂ ਨੂੰ ਆਪਣੀ ਜਾਨ ਤੋ ਹੱਥ ਧੋਣੇਂ ਪਏ ਹਨ, ਵਿਆਹ ਅਤੇ ਖ਼ੁਸ਼ੀ ਦੇ ਸਮਾਗਮਾਂ ਵਿਚ ਫੁਕਰਪੁਣੇਂ ਵਿਚ ਆ ਕੇ ਚਲਾਈਆਂ ਗੋਲੀਆਂ ਦੀਆਂ ਘਟਨਾਵਾਂ ਆਮ ਹੀ ਹੋ ਰਹੀਆਂ ਹਨ ਜਿਸ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਨੇੜਲੇ ਪਿੰਡ ਖਡਿਆਲ ਵਿਖੇ ਇੱਕ ਵਿਆਹ ਸਮਾਗਮ ਵਿਚ ਫੁਕਰਾਪੰਥੀ ਵਿਚ ਆ ਕੇ ਚਲਾਈਆਂ ਗੋਲੀਆਂ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਇਕਾਈ ਖਡਿਆਲ ਦਾ ਪ੍ਰਧਾਨ ਗੰਭੀਰ ਜਖ਼ਮੀ ਹੋ ਗਿਆ | ਜਾਣਕਾਰੀ ਦਿੰਦਿਆਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਖ਼ਮੀ ਕਿਸਾਨ ਆਗੂ ਗੁਰਜੰਟ ਸਿੰਘ ਦੇ ਭਰਾ ਨੇ ਦੱਸਿਆ ਕਿ ਪਿੰਡ ਵਿਚ ਇੱਕ ਨਿੱਜੀ ਵਿਆਹ ਦਾ ਪ੍ਰੋਗਰਾਮ ਸੀ, ਜਿਸ ਵਿਚ ਕੋਈ ਨੌਜਵਾਨ ਨਸ਼ੇ ਵਿਚ ਹੋ ਕਿ ਹਵਾਈ ਫਾਇਰ ਕੱਢ ਰਿਹਾ ਸੀ, ਇਸ ਦੌਰਾਨ ਜ਼ਿੰਮੇਵਾਰ ਬੰਦਿਆਂ ਨੇ ਉਸ ਨੌਜਵਾਨ ਨੂੰ ਗੋਲੀਆਂ ਚਲਾਉਣ ਤੋਂ ਰੋਕਿਆ ਤਾਂ ਉਸ ਨੇ ਉਲਟਾ ਸਿੱਧੀ ਗੋਲੀ ਕਿਸਾਨ ਆਗੂ ਗੁਰਜੰਟ ਸਿੰਘ ਦੇ ਮਾਰੀ ਅਤੇ ਓਥੋਂ ਫ਼ਰਾਰ ਹੋ ਗਿਆ, ਗੋਲੀ ਗੁਰਜੰਟ ਦੇ ਪੇਟ ਵਿਚ ਵੱਜੀ | ਗੰਭੀਰ ਜ਼ਖ਼ਮੀ ਕਿਸਾਨ ਆਗੂ ਨੂੰ ਪਹਿਲਾਂ ਸੁਨਾਮ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਵਲੋਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਜ਼ਖ਼ਮੀ ਕਿਸਾਨ ਆਗੂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਇਸ ਸਬੰਧੀ ਐਸ.ਐਚ.ਓ. ਥਾਣਾ ਛਾਜਲੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈੈ |
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ) - ਬੇਰੁਜ਼ਗਾਰਾਂ ਨੇ ਮੋਰਚੇ ਦੇ 54ਵੇਂ ਦਿਨ ਪਿੰਡਾਂ ਵਿਚ ਅਰਥੀ ਫ਼ੂਕ ਮੁਹਿੰਮ ਦੀ ਕੜੀ ਤਹਿਤ ਅੱਜ ਨੇੜਲੇ ਪਿੰਡ ਲੱਡੀ ਵਿਖੇ ਨਾਅਰੇ ਲਿਖਣ ਮਗਰੋਂ ਸਰਕਾਰੀ ਸਕੂਲ ਸਾਹਮਣੇ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਨਾਅਰੇਬਾਜ਼ੀ ਕੀਤੀ | ...
ਲਹਿਰਾਗਾਗਾ, 22 ਫਰਵਰੀ (ਗਰਗ, ਢੀਂਡਸਾ, ਗੋਇਲ) - ਲਹਿਰਾਗਾਗਾ ਵਿਕਾਸ ਮੰਚ ਦੇ ਆਗੂ ਗੌਰਵ ਗੋਇਲ ਐਡਵੋਕੇਟ ਦੀ ਅਗਵਾਈ ਹੇਠ ਚੋਣ ਨਤੀਜਿਆਂ ਵਿਚ ਹੋਏ ਹੇਰ-ਫੇਰ ਦੇ ਵਿਰੋਧ ਵਿਚ ਅੱਜ ਛੇਵੇਂ ਦਿਨ ਐਸ.ਡੀ.ਐਮ. ਦਫ਼ਤਰ ਅੱਗੇ ਲਗਾ ਕੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਗਈ | ...
ਸੁਨਾਮ ਊਧਮ ਸਿੰਘ ਵਾਲਾ, 22 ਫਰਵਰੀ (ਧਾਲੀਵਾਲ, ਭੁੱਲਰ) - ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਕਾਮੇ ਸ਼ੁਰੂ ਤੋਂ ਹੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਡਿਊਟੀ ਲਗਨ ਅਤੇ ਪੂਰੀ ਤਨਦੇਹੀ ਨਾਲ ਕਰਦੇ ਆ ਰਹੇ ਹਨ | ਜਿਸ ਸਦਕਾ ਮੁੱਖ ਮੰਤਰੀ ਤੋਂ ਇਲਾਵਾ ਸਿਹਤ ਮੰਤਰੀ ਖ਼ੁਦ ...
ਮਸਤੂਆਣਾ ਸਾਹਿਬ, 22 ਫਰਵਰੀ (ਦਮਦਮੀ) - ਪੰਜਾਬ ਦੇ ਵਡੇਰੀ ਉਮਰ ਦੇ ਅਥਲੀਟਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਕਰਨ ਵਾਲੀ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਇੱਥੇ ਸੰਤ ਅਤਰ ਸਿੰਘ ਯਾਦਗਾਰੀ ਖੇਡ ਮੈਦਾਨ ਵਿਖੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ...
ਸੰਗਰੂਰ, 22 ਫਰਵਰੀ (ਪਸ਼ੌਰੀਆ) - ਸ਼੍ਰੋਮਣੀ ਅਕਾਲੀ ਦਲ (ਡੀ) ਲੀਗਲ ਸੈੱਲ ਦੇ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ ਅਤੇ ਬਲਵੰਤ ਸਿੰਘ ਢੀਂਡਸਾ ਨੇ ਦੱਸਿਆ ਕਿ ਦੇਸ਼ ਵਿਚ ਰੋਜ਼ਾਨਾ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ...
ਧਨੌਲਾ, 22 ਫ਼ਰਵਰੀ (ਜਤਿੰਦਰ ਸਿੰਘ ਧਨੌਲਾ)-ਪਿਛਲੇ ਦਿਨੀਂ ਪਟਿਆਲਾ ਤੋਂ ਲਹਿਰਾ ਮੁਹੱਬਤ (ਬਠਿੰਡਾ) ਨੂੰ ਜਾ ਰਹੀ ਸਫ਼ਿਵਟ ਕਾਰ ਜ਼ਿਆਦਾ ਧੁੰਦ ਹੋਣ ਕਾਰਨ ਧਨੌਲਾ ਵਿਖੇ ਹਾਦਸਾਗ੍ਰਸਤ ਹੋ ਗਈ ਸੀ, ਜਿਸ ਵਿਚ ਸਵਾਰ ਕਾਰ ਚਾਲਕ ਗੁਰਪ੍ਰੀਤ ਸਿੰਘ ਢਿੱਲੋਂ (25) ਸਪੁੱਤਰ ...
ਸੰਗਰੂਰ, 22 ਫਰਵਰੀ (ਦਮਨ, ਬਿੱਟਾ, ਚੌਧਰੀ) - ਡਾ. ਰਵੀ ਕੁਮਾਰ ਡੰੂਮਰਾ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਸੰਗਰੂਰ ਨੇ ਕਿਹਾ ਹੈ ਕਿ ਲੋਕਾਂ ਨੰੂ ਭਾਰਤ ਦੀ ਪ੍ਰਾਚੀਨ ਇਲਾਜ ਪ੍ਰਣਾਲੀ ਆਯੂਰਵੈਦ, ਯੂਨਾਨੀ ਅਤੇ ਕੁਦਰਤੀ ਇਲਾਜ ਪ੍ਰਣਾਲੀ ਉੱਤੇ ਮੁੜ ਭਰੋਸਾ ਬਝਣਾ ...
ਚੀਮਾ ਮੰਡੀ, 22 ਫਰਵਰੀ (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ (ਹਿ.ਪ੍ਰ.) ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੀਮਾ ਸਾਹਿਬ ਨੂੰ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨਵੀਂ ਦਿੱਲੀ ਤੋਂ ਮੁੜ ਮਾਨਤਾ ਮਿਲਣ 'ਤੇ ਜਿੱਥੇ ਵਿਦਿਆਰਥੀਆਂ ਅਤੇ ...
ਸੰਦੌੜ, 22 ਫਰਵਰੀ (ਗੁਰਪ੍ਰੀਤ ਸਿੰਘ ਚੀਮਾ, ਜਸਵੀਰ ਸਿੰਘ ਜੱਸੀ) - ਸਿੱਖ ਇਤਿਹਾਸ ਵਿਚ ਅਹਿਮ ਮੁਕਾਮ ਹਾਸਲ ਵੱਡੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਨੇੜਲੇ ਪਿੰਡ ਅਬਦੁੱਲਾਪੁਰ ਚੁਹਾਣੇ ਵਿਖੇ ਬਾਬੇ ਸਿੰਘ ਸ਼ਹੀਦਾਂ ਦੇ ਅਸਥਾਨ 'ਤੇ ਕਰਵਾਏ ਜਾਂਦੇ ...
ਸੰਗਰੂਰ, 21 ਫਰਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਸਟ੍ਰੇਲੀਆ ਅਤੇ ਕੈਨੇਡਾ ਵਲੋਂ ਸਟੂਡੈਂਟ ਵੀਜ਼ੇ ਨਿਰੰਤਰ ਦਿੱਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅਸਟ੍ਰੇਲੀਆ ਵਲੋਂ ਸੱਤ ਦਿਨਾਂ ਤੋਂ 15 ਦਿਨਾਂ ...
ਸੰਗਰੂਰ, 22 ਫ਼ਰਵਰੀ (ਸੁਖਵਿੰਦਰ ਸਿੰਘ ਫੁੱਲ) - ਰੁਦਰਾ ਆਇਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਸੰਗਰੂਰ ਵਲੋਂ ਆਇਲੈਟਸ ਦੇ ਵਧੀਆ ਨਤੀਜੇ ਆਉਣ ਦੀ ਖ਼ੁਸ਼ੀ 'ਚ ਨਿਵੇਕਲੀ ਪਹਿਲ ਕੀਤੀ ਹੈ | ਰੁਦਰਾ ਦੇ ਵੱਡੀ ਗਿਣਤੀ 'ਚ ਆਇਲੈਟਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ...
ਸੰਗਰੂਰ, 22 ਫਰਵਰੀ (ਅਮਨਦੀਪ ਸਿੰਘ ਬਿੱਟਾ) - ਫੈਡਰੇਸ਼ਨ ਆਫ਼ ਆਲ ਇੰਡੀਆ ਵਪਾਰ ਮੰਡਲ ਦੇ ਸੱਦੇ ਉੱਤੇ ਵਪਾਰ ਮੰਡਲ ਸੰਗਰੂਰ ਵਲੋਂ ਅਮਰਜੀਤ ਸਿੰਘ ਟੀਟੂ ਦੀ ਪ੍ਰਧਾਨਗੀ ਹੇਠ ਵਪਾਰੀਆਂ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਰਾਮਵੀਰ ਰਾਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ...
ਧਰਮਗੜ੍ਹ, 22 ਫਰਵਰੀ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸੰਤ ਅਤਰ ਸਿੰਘ ਮਸਤੂਆਣਾ ਦੀ ਮਿੱਠੀ ਯਾਦ 'ਚ ਗੁਰਦੁਆਰਾ ਰਕਾਬ ਗੰਜ ਸਾਹਿਬ ਨਵੀਂ ਦਿੱਲੀ ...
ਚੀਮਾ ਮੰਡੀ, 22 ਫਰਵਰੀ (ਸ਼ੇਰੋਂ) - ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ 'ਚ ਯੂਨਾਈਟਿਡ ਯੂਥ ਸਪੋਰਟਸ ਕਲੱਬ ਤੋਲਾਵਾਲ ਵਲੋਂ 4 ਮਾਰਚ 2021 ਨੂੰ ਅਸਪਾਲ ਪੱਤੀ ਧਰਮਸ਼ਾਲਾ ਪਿੰਡ ਤੋਲਾਵਾਲ ਵਿਖੇ ਚੌਥਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਅੱਜ ਕਲੱਬ ਦੇ ...
ਸੁਨਾਮ ਊਧਮ ਸਿੰਘ ਵਾਲਾ, 22 ਫਰਵਰੀ (ਭੁੱਲਰ, ਧਾਲੀਵਾਲ) - ਸਵਾਮੀ ਚਤਰ ਦਾਸ ਅਤੇ ਸਵਾਮੀ ਕਿ੍ਸ਼ਨ ਨੰਦ ਦੀ ਯਾਦ ਨੂੰ ਸਮਰਪਿਤ ਪਿੰਡ ਰਾਮਪੁਰਾ ਕੋਠੇ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਹਲਕਾ ...
ਪੁਸਤਕ 'ਨਿਹਕਲੰਕ ਗੱਦੀ ਨਸ਼ੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਕੀਤੀ ਜਾਰੀ ਸੰਦੌੜ, 22 ਫਰਵਰੀ (ਜਸਵੀਰ ਸਿੰਘ ਜੱਸੀ) - ਇਤਿਹਾਸਕ ਪਿੰਡ ਕੁਠਾਲਾ ਵਿਖੇ ਸ਼ਹੀਦ ਬਾਬਾ ਸੁਧਾ ਸਿੰਘ ਦੇ ਅਸਥਾਨ ਗੁਰਦੁਆਰਾ ਸਾਹਿਬ ਸ਼ਹੀਦੀ ਵਿਖੇ ਵੱਡੇ ਘੱਲੂਘਾਰੇ ਕੁੱਪ ਰਹੀੜੇ ਦੇ 35 ...
ਸੰਗਰੂਰ, 22 ਫਰਵਰੀ (ਅਮਨਦੀਪ ਸਿੰਘ ਬਿੱਟਾ) - ਦੀ ਦਸਮੇਸ਼ ਟਰੱਕ ਓਪਰੇਟਰਜ਼ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਨੰੂ ਲੈ ਕੇ ਚੱਲ ਰਹੇ ਵਿਵਾਦ ਵਿਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦ ਬਹੁਗਿਣਤੀ ਟਰੱਕ ਓਪਰੇਟਰਾਂ ਵਲੋਂ ਮੀਟਿੰਗ ਕਰਦਿਆਂ 25 ਫਰਵਰੀ ਨੰੂ ਯੂਨੀਅਨ ਦੀ ਚੋਣ ...
ਜਖੇਪਲ, 22 ਫਰਵਰੀ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਵਿਖੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ (ਮਾਨ) ਦੀ ਮੀਟਿੰਗ ਪ੍ਰਧਾਨ ਸ. ਬਲਕੌਰ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਬ ਸੰਮਤੀ ਨਾਲ ਫ਼ੈਸਲਾ ਲੈਂਦਿਆਂ ਮਲਕੀਤ ਸਿੰਘ (ਬੂਟਾ) ਜਖੇਪਲ ਨੂੰ ਵਰਕਿੰਗ ਕਮੇਟੀ ...
ਲਹਿਰਾਗਾਗਾ, 22 ਫਰਵਰੀ (ਸੂਰਜ ਭਾਨ ਗੋਇਲ) - ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤ ਰਾਜ ਸੰਸਥਾ ਲੀਡਰਸ਼ਿਪ ਡਿਵੈਲਪਮੈਂਟ ਰਾਹੀਂ ਬਲਾਕ ਲਹਿਰਾਗਾਗਾ ਵਿਖੇ ਮਹਿਲਾ ਸਰਪੰਚ/ ਪੰਚਾਂ ਲਈ ਸਿਖਲਾਈ ਪ੍ਰੋਗਰਾਮ 22 ਤੋਂ 25 ਫਰਵਰੀ ਤੱਕ ਰੱਖਿਆ ਗਿਆ | ਅੱਜ ਕੈਂਪ ਦੀ ...
ਮੂਣਕ, 22 ਫਰਵਰੀ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ) - ਵਾਤਾਵਰਨ ਪ੍ਰੇਮੀ ਅਤੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸਿਰਕੱਢ ਆਗੂ ਸਵ: ਹਰਦੀਪ ਸਿੰਘ ਥਿੰਦ ਦੇ ਨਮਿਤ ਭੋਗ ਉਪਰੰਤ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਰਧਾਂਜਲੀ ...
ਲਹਿਰਾਗਾਗਾ, 22 ਫ਼ਰਵਰੀ (ਸੂਰਜ ਭਾਨ ਗੋਇਲ)-ਅਗਰਵਾਲ ਜਿੰਮ ਵਲੋਂ ਸਥਾਨਕ ਅਨਾਜ ਮੰਡੀ ਵਿਖੇ ਮਿਸਟਰ ਪੰਜਾਬ, ਮਿਸਟਰ ਸੰਗਰੂਰ, ਮਿਸਟਰ ਲਹਿਰਾ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਲਹਿਰਾਗਾਗਾ ਦੇ ਮੁਕੇਸ਼ ਸਿੰਗਲਾ ਨੇ ਮਿਸਟਰ ਲਹਿਰਾ ਓਵਰਆਲ, ...
ਅਹਿਮਦਗੜ੍ਹ, 22 ਫਰਵਰੀ (ਮਹੋਲੀ, ਸੋਢੀ) - ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਲਈ ਨਿਰੰਤਰ ਗਤੀਸ਼ੀਲ ਸੰਸਥਾ ਗੁਰਮਤਿ ਸੇਵਾ ਸੁਸਾਇਟੀ ਦੀ 15 ਵੀਂ ਵਰੇ੍ਹਗੰਢ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲਾ ਦੀ ਅਗਵਾਈ ਵਿਚ ਮਨਾਈ ਗਈ | ...
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿਚ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ, ਕਾਰਕੁੰਨਾਂ ਅਤੇ ਹਮਾਇਤੀਆਂ ਨੂੰ ਝੂਠੇ ਕੇਸਾਂ ਵਿਚ ਉਲਝਾ ਕੇ ...
ਸੰਗਰੂਰ, 22 ਫਰਵਰੀ (ਅਮਨਦੀਪ ਸਿੰਘ ਬਿੱਟਾ) - ਬੁਲੇਟ ਮੋਟਰਸਾਈਕਲਾਂ ਦੇ ਪਟਾਖੇ ਪਾਉਂਦੇ ਨੌਜਵਾਨਾਂ ਖਿਲਾਫ ਵੱਡੀ ਮੁਹਿੰਮ ਵਿੱਢਦਿਆਂ ਸ਼ਾਹੀ ਸਮਾਧਾਂ ਨਾਭਾ ਗੇਟ ਨਜ਼ਦੀਕ, ਗੁਰੂ ਨਾਨਕ ਕਲੌਨੀ ਦੇ ਸੈਕਟਰ 17 ਵਾਲੀ ਸੜਕ ਉੱਤੇ ਸਹਾਇਕ ਥਾਣੇਦਾਰ ਅਤੇ ਪੀ.ਸੀ.ਆਰ, ...
ਸੰਗਰੂਰ, 22 ਫਰਵਰੀ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਸਟੇਟ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਪਟਿਆਲਾ ਵਿਖੇ ਕਰਵਾਏ ਸੂਬਾ ਪੱਧਰੇ ਮੁਕਾਬਲਿਆਂ ਵਿਚੋਂ ਜ਼ਿਲ੍ਹਾ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਸੰਗਰੂਰ ਦੇ ਦੋ ਖਿਡਾਰੀਆਂ ਤੇਜਵੀਰ ਸਿੰਘ ਘੁਮਾਣ 15 ਸਾਲ ...
ਸੰਗਰੂਰ, 22 ਫਰਵਰੀ (ਅਮਨਦੀਪ ਸਿੰਘ ਬਿੱਟਾ) - ਮਾਲਵਾ ਖ਼ਿੱਤੇ ਵਿਚ ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣੇ ਜ਼ਿਲ੍ਹਾ ਸੰਗਰੂਰ ਵਿਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਰੇਲਵੇ ਸਟੇਸ਼ਨ ਬਾਹਰ ਧਰਨੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਖੇੜੀ ਪੰਪ ਰਿਲਾਇੰਸ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX