ਮੁਕੇਰੀਆਂ, 2 ਮਾਰਚ (ਰਾਮਗੜ੍ਹੀਆ)- ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਖ਼ਤਮ ਕਰਨ ਦੀ ਵੱਡੀ ਸਾਜ਼ਿਸ਼ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਸਫਲ ਨਹੀਂ ਹੋਣ ਦੇਵੇਗਾ, ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਤੇ ਐੱਸ.ਜੀ.ਪੀ.ਸੀ.ਮੈਂਬਰ ਜਥੇ. ਰਵਿੰਦਰ ਸਿੰਘ ਚੱਕ ਵੱਲੋਂ ਸਾਂਝੇ ਤੌਰ 'ਤੇ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਗ਼ਲਤ ਫ਼ੈਸਲਿਆਂ 'ਤੇ ਕੀਤੀ ਜਾ ਰਹੀ ਵਾਅਦਾ ਖ਼ਿਲਾਫ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ | ਸਰਬਜੋਤ ਸਾਬੀ ਨੇ ਅੱਗੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੂੰ ਹੁਣ ਲੋਕਾਂ ਦੀ ਕਚਹਿਰੀ ਵਿਚ ਜਵਾਬ ਦੇਣਾ ਪਵੇਗਾ ਤੇ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਾਸੀਆਂ ਨੂੰ ਲਾਮਬੰਦ ਕਰਨ ਲਈ ਕਿਸਾਨ ਬਚਾਓ-ਪੰਜਾਬ ਬਚਾਓ ਮੁਹਿੰਮ ਆਰੰਭੀ ਕੀਤੀ ਗਈ ਹੈ ਜਿਸ ਤਹਿਤ 17 ਮਾਰਚ ਨੂੰ ਅਕਾਲੀ ਦਲ ਵੱਲੋਂ ਮੁਕੇਰੀਆਂ ਵਿਚ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪੁੱਜਣਗੇ | ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਨ੍ਹਾਂ ਦੋਵੇਂ ਸਰਕਾਰਾਂ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਲਗਾਏ ਗਏ ਭਾਰੀ ਟੈਕਸਾਂ ਕਾਰਨ ਲੋਕਾਂ ਦੀਆਂ ਜੇਬਾਂ ਖ਼ਾਲੀ ਹੋ ਗਈਆਂ ਹਨ | ਸਰਬਜੋਤ ਸਾਬੀ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਗਈ ਹੈ ਜਿਸ ਕਾਰਨ ਆਮ ਚੀਜ਼ਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ | ਇਨ੍ਹਾਂ ਦੋਵੇਂ ਆਗੂਆਂ ਨੇ ਅੱਗੇ ਕਿਹਾ ਕਿ ਭਾਜਪਾ ਨੇ ਜਿੱਥੇ ਦੇਸ਼ ਵਾਸੀਆਂ ਨੂੰ ਕਰੋੜਾ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਉੱਥੇ ਹੀ ਕਾਂਗਰਸ ਨੇ 2017 ਦੀ ਵਿਧਾਨ ਸਭਾ ਚੋਣ ਤੋਂ ਪਹਿਲਾ ਸੂਬੇ ਵਿਚ ਘਰ-ਘਰ ਰੁਜ਼ਗਾਰ ਦੇਣ ਸਮੇਤ ਕਰਜਾ-ਕੁਰਕੀ ਖ਼ਤਮ ਦਾ ਨਾਅਰਾ ਲਗਾ ਕੇ ਲੋਕਾਂ ਤੋਂ ਵੋਟਾਂ ਤਾਂ ਲੈ ਲਈਆਂ ਲੇਕਿਨ ਕਾਂਗਰਸ ਸਰਕਾਰ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਵਿਚ ਕੋਈ ਵਾਅਦਾ ਪੂਰਾ ਨਹੀਂ ਕਰ ਸਕੀ | ਸਰਬਜੋਤ ਸਾਬੀ ਨੇ ਕਿਹਾ ਕਿ ਅੱਜ ਵੀ ਸੂਬੇ ਦੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਤੇ ਨਾ ਹੀ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਗਿਆ ਜਿਸ ਕਾਰਨ ਹੁਣ ਪੰਜਾਬ ਦੇ ਲੋਕ ਇਸ ਨਿਕੰਮੀ ਸਰਕਾਰ ਤੋਂ ਜਵਾਬ ਮੰਗ ਰਹੇ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹਿਤਾਂ ਨੂੰ ਸੁਰੱਖਿਅਤ ਰੱਖਣ ਲਈ ਕਦਮ ਉਠਾਏ ਤੇ ਅੱਜ ਵੀ ਅਕਾਲੀ ਦਲ ਪੰਜਾਬੀਆਂ ਦੇ ਨਾਲ ਖੜ੍ਹਾ ਹੈ | ਸਰਬਜੋਤ ਸਾਬੀ ਤੇ ਜਥੇ. ਰਵਿੰਦਰ ਸਿੰਘ ਚੱਕ ਨੇ ਅੱਗੇ ਕਿਹਾ ਕਿ ਭਾਵੇਂ ਉਹ ਕੇਂਦਰ ਦੀ ਭਾਜਪਾ ਸਰਕਾਰ ਹੋਵੇ ਜਾਂ ਫਿਰ ਸੂਬੇ ਦੀ ਕਾਂਗਰਸ ਸਰਕਾਰ ਇਨ੍ਹਾਂ ਦਾ ਇੱਕੋ-ਇੱਕ ਏਜੰਡਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਖ਼ਤਮ ਕਰਕੇ ਪੰਜਾਬ ਦੀਆਂ ਜ਼ਮੀਨਾਂ ਵੱਡੇ ਕਾਰਪੋਰੇਟ ਅਦਾਰਿਆਂ ਦੇ ਹੱਥਾਂ ਵਿਚ ਦੇਣੀਆਂ ਹਨ ਲੇਕਿਨ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਸਰਕਾਰਾਂ ਨੂੰ ਇਨ੍ਹਾਂ ਦੇ ਬੁਰੇ ਮਨਸੂਬਿਆਂ ਵਿਚ ਕਿਸੇ ਵੀ ਹਾਲਤ ਵਿਚ ਕਾਮਯਾਬ ਨਹੀਂ ਹੋਣ ਦੇਵੇਗਾ | ਸਰਬਜੋਤ ਸਾਬੀ ਨੇ ਆਿਖ਼ਰ ਵਿਚ ਦੱਸਿਆ ਕਿ 17 ਦੀ ਰੈਲੀ ਲਈ ਤਿਆਰੀਆਂ ਵਿੱਢਣ ਸਬੰਧੀ ਪਾਰਟੀ ਆਗੂਆਂ ਤੇ ਵਰਕਰਾਂ ਦੀ ਇੱਕ ਵੱਡੀ ਮੀਟਿੰਗ 4 ਮਾਰਚ ਨੂੰ ਗੁਰਾਇਆ ਫਾਰਮ ਮੁਕੇਰੀਆਂ ਵਿਖੇ ਕੀਤੀ ਜਾ ਰਹੀ ਹੈ |
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਥਾਣਾ ਚੱਬੇਵਾਲ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ 'ਚ 1 ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਰੇਤਾ ਨਾਲ ਭਰੀ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਈਨਿੰਗ ਅਧਿਕਾਰੀ ਗਗਨਦੀਪ ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਮੰਗਾਂ ਸਬੰਧੀ ਤੇ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ 10 ਮਾਰਚ ਤੱਕ ਜ਼ਿਲ੍ਹਾ ਕੇਂਦਰਾਂ 'ਤੇ ...
ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਕੇਂਦਰੀ ਜੇਲ੍ਹ ਦੇ ਇਕ ਹਵਾਲਾਤੀ ਕੋਲੋਂ ਮੋਬਾਈਲ ਬਾਰਮਦ ਹੋਇਆ | ਜੈਲ ਗਾਰਦ ਵਲੋਂ ਸ਼ੱਕ ਹੋਣ 'ਤੇ ਹਵਾਲਾਤੀ ਬੰਟੀ ਦੀ ਬੈਰਕ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਅੰਦਰੋਂ ਇਕ ਮੋਬਾਈਲ ਫ਼ੋਨ ਬਾਰਮਦ ਹੋਇਆ | ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਪਤੀ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਤਰਸੇਮ ਸਿੰਘ ਵਾਸੀ ਘੜਿਆਲ ਨੇ ਥਾਣਾ ਮਾਹਿਲਪੁਰ ਪੁਲਿਸ ਕੋਲ ...
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਵਿਖੇ ਯੂਥ ਅਕਾਲੀ ਦਲ ਵਲੋਂ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਰਿੰਕੂ ਬੇਦੀ ਅਤੇ ਰਜਿੰਦਰ ਸਿੰਘ ਚੱਕ ਸਿੰਘਾ ਦੀ ਅਗਵਾਈ ਹੇਠ ਦਿਨੋਂ ਦਿਨ ਵੱਧ ਰਹੀਆਂ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈ ਕੇ ...
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ 'ਚ ਮੰਗਲਵਾਰ ਨੂੰ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 294 ਹੋ ਗਈ ਹੈ | ਐੱਸ.ਐੱਮ.ਓ. ਡਾ. ਚਰਨਜੀਤ ਪਾਲ ਨੇ ਦੱਸਿਆ ਕਿ ਸ਼ਹਿਰ ਵਿਚ ਇਸ ਸਮੇਂ ਕੋਰੋਨਾ ਦੇ 72 ਐਕਟਿਵ ਕੇਸ ...
ਗੜ੍ਹਦੀਵਾਲਾ, 2 ਮਾਰਚ (ਚੱਗਰ)- ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਅਧਿਐਨ ਵਿਭਾਗ ਵੱਲੋਂ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਦੀ ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 47 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 8670 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਰਣਜੀਤ ਸਿੰਘ ਨੇ ਦੱਸਿਆ ਕਿ ...
ਮੁਕੇਰੀਆਂ, 2 ਮਾਰਚ (ਰਾਮਗੜ੍ਹੀਆ)-ਖੰਡ ਮਿਲ ਮੁਕੇਰੀਆਂ ਵਲੋਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਕਲੰਡਰ ਮੁਤਾਬਿਕ ਨਾ ਕੀਤੇ ਜਾਣ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਹ ਤੁਰ ਪਈਆਂ ਹਨ ਅਤੇ ਪਿਛਲੇ ਦਿਨੀਂ ...
ਰਾਮਗੜ੍ਹ ਸੀਕਰੀ, 2 ਮਾਰਚ (ਕਟੋਚ)- ਬਲਾਕ ਤਲਵਾੜਾ ਦੇ ਪਿੰਡ ਸੰਧਾਣੀ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਟੈਸਟਿੰਗ ਲਈ ਕੈਂਪ ਦਾ ਆਯੋਜਨ ਡਾ. ਵਿਸ਼ਾਲ ਧਰਵਾਲ ਦੀ ਅਗਵਾਈ 'ਚ ਲਗਾਇਆ ਗਿਆ | ਇਸ ਮੌਕੇ ਪਿੰਡ ਦੇ 31 ਵਿਅਕਤੀਆਂ ਦੇ ਕੋਰੋਨਾ ਦੇ ਸੈਂਪਲ ਇਕੱਠੇ ਕੀਤੇ ਗਏ ...
ਦਸੂਹਾ, 2 ਮਾਰਚ (ਭੁੱਲਰ)- ਪਿੰਡ ਝਿੰਗੜ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ...
ਮਾਹਿਲਪੁਰ, 2 ਮਾਰਚ (ਦੀਪਕ ਅਗਨੀਹੋਤਰੀ)-ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿਚ ਪਿ੍ੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕੈਮਿਸਟਰੀ ਅਤੇ ਫਿਜ਼ਿਕਸ ਵਿਭਾਗ ਵਲੋਂ ਉੱਘੇ ਭਾਰਤੀ ਵਿਗਿਆਨੀ ਡਾ. ਸੀ.ਵੀ. ਰਮਨ ਦੀ ਯਾਦ ਨੂੰ ਸਮਰਪਿਤ ...
ਮਾਹਿਲਪੁਰ, 2 ਮਾਰਚ (ਦੀਪਕ ਅਗਨੀਹੋਤਰੀ)-ਮਾਹਿਲਪੁਰ ਸ਼ਹਿਰ ਦਾ ਇਕ ਉੱਘਾ ਖੇਡ ਪ੍ਰਮੋਟਰ ਜਿਸ 'ਤੇ 2017 ਵਿਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ ਆਿਖ਼ਰਕਾਰ ਪੁਲਿਸ ਨੂੰ ਕਾਬੂ ਕਰਨਾ ਪੈ ਗਿਆ | ਮਾਹਿਲਪੁਰ ਪੁਲਿਸ ਨੇ ਕਥਿਤ ਦੋਸ਼ੀ ਨੂੰ ਬੀਤੀ ਰਾਤ ਕਾਬੂ ਕਰ ਕੇ ਜੇਲ੍ਹ ...
ਹੁਸ਼ਿਆਰਪੁਰ, 2 ਮਾਰਚ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਅਤੇ ਜਨਰਲ ਸਕੱਤਰ ਜਗਤਾਰ ਸਿੰਘ ਭੂੰਗਰਨੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਤੇ ਜਨਰਲ ਕੈਟਾਗਰੀ ...
ਦਸੂਹਾ, 2 ਮਾਰਚ (ਭੁੱਲਰ)- ਪਿੰਡ ਮਹੱਦੀਪੁਰ ਵਿਖੇ ਕਰਜ਼ਿਆਂ ਅਤੇ ਕਿਸਾਨੀ ਸੰਘਰਸ਼ ਤੋਂ ਭਾਵੁਕ ਹੋ ਕੇ ਖ਼ੁਦਕੁਸ਼ੀ ਕਰਨ ਵਾਲੇ ਸਾਬਕਾ ਸਰਪੰਚ ਤੇ ਨੰਬਰਦਾਰ ਜਗਤਾਰ ਸਿੰਘ ਬਾਜਵਾ ਅਤੇ ਉਨ੍ਹਾਂ ਦੇ ਸਪੁੱਤਰ ਕਿਰਪਾਲ ਸਿੰਘ ਬਾਜਵਾ ਨਮਿਤ ਰੱਖੇ ਪਾਠ ਦੇ ਭੋਗ ...
ਮਾਹਿਲਪੁਰ, 2 ਮਾਰਚ (ਰਜਿੰਦਰ ਸਿੰਘ, ਦੀਪਕ ਅਗਨੀਹੋਤਰੀ)-ਸ਼ਹੀਦ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਮਰਪਿਤ ਜਾਗੋ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ 8ਵਾਂ ਖੂਨਦਾਨ ਕੈਂਪ ਸੁਸਾਇਟੀ ਪ੍ਰਧਾਨ ਪਿ੍ੰ. ਸਰਬਜੀਤ ਸਿੰਘ ਦੀ ਅਗਵਾਈ 'ਚ ਅਤੇ ਰਾਮ ਕਿਸ਼ਨ ਭਾਟੀਆ ਦੀ ਦੇਖ ...
ਮਾਹਿਲਪੁਰ, 2 ਮਾਰਚ (ਰਜਿੰਦਰ ਸਿੰਘ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਹਿਲਪੁਰ ਸ਼ਹਿਰ 'ਚ ਸੰਨੀ ਓਬਰਾਏ ਕਲੀਨੀਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ ਖੋਲਿ੍ਹਆ ...
ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ)-ਕਿਸਾਨ ਜਥੇਬੰਦੀਆਂ ਦਾ ਸਥਾਨਕ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਅੱਜ 111ਵੇਂ ਦਿਨ 'ਚ ਦਾਖਿਲ ਹੋ ਗਿਆ | ਅੱਜ ਕਿਸਾਨਾਂ ਨੇ ਧਰਨੇ ਵਾਲੀ ਥਾਂ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਮਾਰਚ ਕਰਨ ਉਪਰੰਤ ਮੁਜ਼ਾਹਰਾ ...
ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ.ਐਫ.ਯੂ.ਸੀ.ਟੀ.ਓ.) ਵਲੋਂ 4 ਮਾਰਚ ਨੂੰ ਸਮੂਹਿਕ ਇਤਫਾਕੀਆ ਛੁੱਟੀ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦਾ ...
ਮੁਕੇਰੀਆਂ, 2 ਮਾਰਚ (ਰਾਮਗੜ੍ਹੀਆ)-ਐੱਸ.ਡੀ.ਐਮ. ਦਫ਼ਤਰ ਮੁਕੇਰੀਆਂ ਵਿਖੇ ਸੀਨੀਅਰ ਸੁਪਰਡੈਂਟ ਦੇ ਅਹੁਦੇ 'ਤੇ ਤਾਇਨਾਤ ਸ੍ਰੀ ਸਰੂਪ ਸਿੰਘ ਆਪਣੇ 38 ਸਾਲਾਂ ਦੇ ਕਾਰਜਕਾਲ ਦੌਰਾਨ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿਚ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਐੱਸ.ਡੀ.ਐਮ. ਦਫ਼ਤਰ ...
ਹੁਸ਼ਿਆਰਪੁਰ, 2 ਮਾਰਚ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਦਾਜ ਖਾਤਿਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਸਦਰ ਪੁਲਿਸ ਨੇ ਉਸ ਦੇ ਪਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਕੋਲ ਕੀਤੀ ਸ਼ਿਕਾਇਤ 'ਚ ਰੇਨੂ ਦੇਵੀ ਵਾਸੀ ਪ੍ਰਗਤੀ ਇਨਕਲੇਵ ਹੁਸ਼ਿਆਰਪੁਰ ...
ਮਾਹਿਲਪੁਰ, 2 ਮਾਰਚ (ਰਜਿੰਦਰ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਸਹਿਯੋਗ ਨਾਲ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਹਾਨ ...
ਮਾਹਿਲਪੁਰ, 2 ਮਾਰਚ (ਰਜਿੰਦਰ ਸਿੰਘ)-ਪਿੰਡ ਖ਼ਾਨਪੁਰ ਵਿਖੇ ਰਵਿਦਾਸ ਨੌਜਵਾਨ ਸਭਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ©ੀ ਗੁਰੂ ਗ©ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ...
ਗੜ੍ਹਦੀਵਾਲਾ, 2 ਮਾਰਚ (ਚੱਗਰ)- ਪ੍ਰਦੇਸ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਗੜ੍ਹਦੀਵਾਲਾ ਜੈਨ ਕਲੋਨੀ ਵਿਖੇ ਲਗਭਗ 40 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਸੜਕ ਦੇ ਕੰਮ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਤੇ ਹਲਕਾ ...
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਐੱਸ.ਆਈ. ਪਰਮਿੰਦਰ ਕੌਰ ਵਲੋਂ ਸਮੇਤ ਪੁਲਿਸ ਪਾਰਟੀ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਜਮਹੂਰੀ ਕਿਸਾਨ ਸਭਾ ਤੇ ਕੁਲ ਹਿੰਦ ਕਿਸਾਨ ਸਭਾ ਵਲੋਂ ਜੀਓ ਰਿਲਾਇੰਸ ਕੰਪਨੀ ਦੇ ਦਫ਼ਤਰਾਂ ਸਾਹਮਣੇ ਹੁਸ਼ਿਆਰਪੁਰ ਵਿਖੇ ਲਗਾਇਆ ਰੋਸ ਧਰਨਾ 111ਵੇਂ ਦਿਨ ਵੀ ...
ਗੜ੍ਹਦੀਵਾਲਾ, 2 ਮਾਰਚ(ਚੱਗਰ)- ਇਲਾਕੇ ਦੇ ਕਿਸਾਨਾਂ ਵੱਲੋਂ ਰਿਟਾਇਰਡ ਇੰਸਪੈਕਟਰ ਖੇਤੀਬਾੜੀ ਵਿਭਾਗ ਗੁਰਮੀਤ ਸਿੰਘ ਦੀ ਖੇਤੀ ਸੰਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇੇ ਕਿਸਾਨੀ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀ ਯਾਦ ਵਿਚ ਗੜ੍ਹਦੀਵਾਲਾ ...
ਅੱਡਾ ਸਰਾਂ, 2 ਮਾਰਚ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲਾ ਜੱਟਾਂ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਾਲਾਨਾ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...
ਮੁਕੇਰੀਆਂ, 2 ਮਾਰਚ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਕਾਲਜ ਵਿਖੇ ਹਿਸਟਰੀ ਅਤੇ ਪੰਜਾਬੀ ਵਿਭਾਗ ਦੇ ਸਾਂਝੇ ਯਤਨਾਂ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ 'ਗੁਰੂ ਰਵਿਦਾਸ ਜੀਵਨ 'ਤੇ ਯੋਗਦਾਨ' ਵਿਸ਼ੇ 'ਤੇ ਵੈਬੀਨਾਰ ਦਾ ਆਯੋਜਨ ਕੀਤਾ, ਜਿਸ ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਵਿਰੁੱਧ ਆਜ਼ਾਦ ਕਿਸਾਨ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਲਗਾਇਆ ਰੋਸ ਧਰਨਾ ਲਗਾਤਾਰ ਜਾਰੀ ਹੈ | ਇਸ ਮੌਕੇ ਕਿਸਾਨ ਆਗੂ ਗੁਰਦੀਪ ਸਿੰਘ ਖੁਣ ...
ਮਿਆਣੀ, 2 ਮਾਰਚ (ਹਰਜਿੰਦਰ ਸਿੰਘ ਮੁਲਤਾਨੀ)- ਹਰ ਸਾਲ ਦੀ ਤਰ੍ਹਾਂ ਖਡਿਆਲਾ ਸੈਣੀਆਂ ਤੋਂ ਜਥੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਡੇਰਾ ਬਾਬਾ ਨਾਨਕ ਵਿਖੇ ਚੋਹਲਾ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸੰਗ ਦੇ ਮਿਆਣੀ ਇਲਾਕੇ ਵਿੱਚ ਪਹੁੰਚਣ 'ਤੇ ਇਲਾਕੇ ਦੀਆਂ ...
ਦਸੂਹਾ, 2 ਮਾਰਚ (ਭੁੱਲਰ)- ਸੀਨੀਅਰ ਸਿਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦਸੂਹਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਕਮਾਡੈਂਟ ਬਖ਼ਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਚੌਧਰੀ ਬੰਤਾ ਸਿੰਘ ਕਾਲੋਨੀ ਵਿਖੇ ਕੇ. ਐਮ. ਐੱਸ. ਕਾਲਜ ਦੇ ਸੈਮੀਨਾਰ ਹਾਲ ਵਿਖੇ ਹੋਈ | ਸਕੱਤਰ ਜਨਰਲ ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾ ਕੇ ਲੈ ਜਾਣ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਅਣਪਛਾਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫੁਗਲਾਣਾ ਦੇ ਵਾਸੀ ਅਸ਼ੋਕ ਕੁਮਾਰ ...
ਹੁਸ਼ਿਆਰਪੁਰ, 2 ਮਾਰਚ (ਬਲਜਿੰਦਰਪਾਲ ਸਿੰਘ)-ਥਾਣਾ ਮੇਹਟੀਆਣਾ ਪੁਲਿਸ ਨੇ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਉਸ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਾਬੂ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਸੰਨੀ ਮਸੀਹ ਵਾਸੀ ਖਨੌੜਾ ਵਜੋਂ ਹੋਈ ਹੈ | ...
ਹਾਜੀਪੁਰ, 2 ਮਾਰਚ (ਜੋਗਿੰਦਰ ਸਿੰਘ)-ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜੇ ਪਿੰਡ ਆਦਰਸ਼ ਨਗਰ ਪੱਤੀ ਗੇਰਾ ਦੇ ਗੁਰੂ ਰਵਿਦਾਸ ਮੰਦਰ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ...
ਸ਼ਾਮਚੁਰਾਸੀ, 2 ਮਾਰਚ (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਖ਼ਾਨਪੁਰ (ਸਹੋਤਾ) ਵਿਖੇ ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਬਾਣੀ ਦੇ ਭੋਗ ਉਪਰੰਤ ਦੀਵਾਨ ਸਜਾਇਆ ਗਿਆ | ਇਸ ਦੌਰਾਨ ਪੰਥ ਦੇ ਮਹਾਨ ...
ਹੁਸ਼ਿਆਰਪੁਰ, 2 ਮਾਰਚ (ਨਰਿੰਦਰ ਸਿੰਘ ਬੱਡਲਾ)-ਭਾਰਤ ਵਿਕਾਸ ਪ੍ਰੀਸ਼ਦ ਦੀ ਮੀਟਿੰਗ ਪ੍ਰਧਾਨ ਰਜਿੰਦਰ ਮੋਦਗਿੱਲ ਦੀ ਅਗਵਾਈ 'ਚ ਹੋਈ | ਇਸ ਮੌਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦੀ 90ਵੀਂ ਬਰਸੀ ਮਨਾਉਂਦਿਆਂ ਉਨ੍ਹਾਂ ...
ਹਰਿਆਣਾ, 2 ਮਾਰਚ (ਹਰਮੇਲ ਸਿੰਘ ਖੱਖ)-ਕੇਂਦਰ ਵਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਧਰਨੇ ਦਿਤੇ ਜਾ ਰਹੇ ਹਨ, ਜਿਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਸੰਯੁਕਤ ...
ਰਾਮਗੜ੍ਹ ਸੀਕਰੀ, 2 ਮਾਰਚ (ਕਟੋਚ)-ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੇ ਮੁਕੇਰੀਆਂ-ਭਟੋਲੀ ਸੜਕ ਮਾਰਗ ਦੇ ਜੂੰ ਦੀ ਚਾਲ ਨਾਲ ਚੱਲ ਰਹੇ ਨਵੀਨੀਕਰਨ ਦੇ ਕੰਮ ਨਾਲ ਸੜਕ ਦੁਰਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਬਾਵਜੂਦ ਇਸ ਦੇ ਪ੍ਰਸ਼ਾਸਨ ਤੇ ਸਬੰਧਿਤ ...
ਨੰਗਲ ਬਿਹਾਲਾਂ, 2 ਮਾਰਚ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਸਿੰਘਪੁਰ ਬਰਨਾਲਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਤੇ ਐਜੂਕੇਸ਼ਨ ਕਮੇਟੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਸਰਦਾਰ ਸੰਤੋਖ ਸਿੰਘ ਦੀ ਅਗਵਾਈ ਹੇਠ ਕਿਲ੍ਹਾ ਮਹਾਰਾਜਾ ਜੱਸਾ ਸਿੰਘ ...
ਹੁਸ਼ਿਆਰਪੁਰ, 2 ਮਾਰਚ (ਨਰਿੰਦਰ ਸਿੰਘ ਬੱਡਲਾ)- ਜ਼ਿਲ੍ਹਾ ਪੁਲੀਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਥਾਣਾ ਸਿਟੀ ਪੁਲਿਸ ਹੁਸ਼ਿਆਰਪੁਰ ਵਲੋਂ ਸਥਾਨਕ ਮੁਹੱਲਾ ਬਹਾਦਰਪੁਰ 'ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ 'ਚ ਡੀ.ਐੱਸ.ਪੀ. ...
ਐਮਾਂ ਮਾਂਗਟ, 2 ਮਾਰਚ (ਗੁਰਾਇਆ)- ਡੇਰਾ ਬਾਬਾ ਨਾਨਕ ਵਿਖੇ ਚੋਲ੍ਹਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਪਿੰਡ ਜੰਡ ਤੋਂ ਬਾਬਾ ਮਹਿੰਗਾ ਸਿੰਘ ਜੀ ਦੀ ਅਗਵਾਈ 'ਚ ਹਰ ਸਾਲ ਚੱਲਣ ਵਾਲੀ ਵੱਡੀ ਗਿਣਤੀ ਵਿਚ ਸੰਗਤਾਂ ਦੇ ਹਲਕੇ 'ਚ ਪਹੰੁਚਣ 'ਤੇ ਵੱਖ-ਵੱਖ ਥਾਵਾਂ ਉੱਚੀ ਬੱਸੀ, ...
ਐਮਾਂ ਮਾਂਗਟਾ, 2 ਮਾਰਚ (ਗੁਰਾਇਆ)-ਵਾਟਰ ਸਪਲਾਈ ਵਿਭਾਗ ਵਲੋਂ ਘਰਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੇ ਕੁਨੈਕਸ਼ਨ ਜੋ ਸਬਜੀਆਂ ਅਤੇ ਫਲਾਂ ਦੇ ਕਾਸ਼ਤਕਾਰਾਂ ਨੂੰ ਦਿੱਤੇ ਗਏ ਹਨ, ਉਨ੍ਹਾਂ ਦੇ ਬਿੱਲ ਕਮਰਸ਼ੀਅਲ ਲਏ ਜਾਣੇ ਚਾਹੀਦੇ ਹਨ | ਇਹ ਜਾਣਕਾਰੀ ਸਾਬਕਾ ਸਰਪੰਚ ਦਲਜੀਤ ...
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਵਿਚ ਥਾਂ-ਥਾਂ ਖਿਲਰੀ ਪਈ ਗੰਦਗੀ ਅਤੇ ਬੰਦਬੂ ਫੈਲਾਅ ਰਹੇ ਸੀਵਰੇਜ਼ ਦੇ ਖੁੱਲ੍ਹੇ ਨਾਲਿਆਂ ਦੀ ਸਮੱਸਿਆ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸਾਥੀਆਂ ਨੇ ਨਗਰ ਕੌਂਸਲ ਗੜ੍ਹਸ਼ੰਕਰ ਅਤੇ ...
ਖੁੱਡਾ, 2 ਮਾਰਚ (ਸਰਬਜੀਤ ਸਿੰਘ)-ਡੇਰਾ ਬਾਬਾ ਨਾਨਕ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਲ੍ਹਾ ਸਾਹਿਬ ਜੀ ਦੇ ਦਰਸ਼ਨਾਂ ਲਈ ਪਿੰਡ ਖੁਣ-ਖੁਣ ਕਲਾਂ ਤੋਂ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਵਿਚ ਇਕ ਵਿਸ਼ਾਲ ਜਥਾ ਰਵਾਨਾ ਹੋਇਆ | ਜਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ...
ਦਸੂਹਾ 2 ਮਾਰਚ (ਕੌਸ਼ਲ)- ਨਗਰ ਕੌਂਸਲ ਦਸੂਹਾ ਦਾ ਇਕ ਮੁਲਾਜ਼ਮ ਦੇ ਚਾਈਨਾ ਡੋਰ ਦੀ ਲਪੇਟ 'ਚ ਆ ਕੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਮੁਤਾਬਕ ਇਹ ਮੁਲਾਜ਼ਮ ਲਖਵਿੰਦਰ ਸਿੰਘ ਬਤੌਰ ਡਰਾਇਵਰ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ ਅਤੇ ਆਪਣੇ ...
ਗੜ੍ਹਸ਼ੰਕਰ, 2 ਮਾਰਚ (ਧਾਲੀਵਾਲ)- ਇਥੋਂ ਦੇ ਨਜ਼ਦੀਕੀ ਪਿੰਡ ਬੋੜਾ ਨਿਵਾਸੀ ਸ਼ਿੰਗਾਰਾ ਸਿੰਘ ਕਲਿਆਣ ਸਟੇਟ ਬੈਂਕ ਆਫ਼ ਇੰਡੀਆਂ ਦੀ ਸਮੁੰਦੜਾ ਬਰਾਂਚ ਤੋਂ ਬਤੌਰ ਚੀਫ਼ ਐਸੋਸੀਏਟ ਸੇਵਾ ਮੁਕਤ ਹੋਏ ਜਿਨ੍ਹਾਂ ਦਾ ਵਿਭਾਗ ਵਲੋਂ ਸੇਵਾਮੁਕਤੀ 'ਤੇ ਵਿਸ਼ੇਸ਼ ਸਨਮਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX