ਬਟਾਲਾ, 2 ਮਾਰਚ (ਹਰਦੇਵ ਸਿੰਘ ਸੰਧੂ)- ਬਟਾਲਾ ਪੁਲਿਸ ਵਲੋਂ 2 ਰਿਵਾਲਵਰ, 1 ਦੇਸੀ ਪਿਸਤੌਲ, 19 ਮੋਟਰਸਾਈਕਲ, 21 ਮੋਬਾਈਲ, 1 ਲੈਪਟਾਪ, ਇਕ ਮਾਸਟਰ ਚਾਬੀ, 8 ਕਾਰਤੂਸਾਂ ਸਮੇਤ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਐੱਸ.ਐੱਸ.ਪੀ. ਬਟਾਲਾ ਰਛਪਾਲ ਸਿੰਘ ਨੇ ਪੁਲਿਸ ਲਾਇਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਬਟਾਲਾ ਅਧੀਨ ਚੌਕੀ ਬੱਸ ਸਟੈਂਡ ਇੰਚਾਰਜ ਹਰਜੀਤ ਸਿੰਘ ਨੇ ਸਮੇਤ ਪੁਲਿਸ ਸਥਾਨਕ ਬੈਂਕ ਕਾਲੋਨੀ ਹੰਸਲੀ ਪੁਲ ਵਿਖੇ ਨਾਕੇ ਦੌਰਾਨ ਵਿੱਕੀ ਪੁੱਤਰ ਕਾਲੂ ਵਾਸੀ ਚੌਧਰੀਵਾਲ ਨੂੰ ਕਾਬੂ ਕੀਤਾ, ਜਿਸ ਪਾਸੋਂ 1 ਦੇਸੀ ਪਿਸਤੌਲ 315 ਬੋਰ ਸਮੇਤ 2 ਕਾਰਤੂਸ, ਇਕ ਮਾਸਟਰ ਚਾਬੀ ਤੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰ ਕੇ ਦੋਸ਼ੀ ਦੀ ਨਿਸ਼ਾਨਦੇਹੀ 'ਤੇ 14 ਹੋਰ ਚੋਰੀਸ਼ੁਦਾ ਮੋਟਰਸਾਈਕਲ, ਜੋ ਆਪਣੇ ਸਾਥੀਆਂ ਮੁਖਤਾਰ ਸਿੰਘ ਵਾਸੀ ਭੰਬੋਈ ਤੇ ਲਵਪ੍ਰੀਤ ਸਿੰਘ ਪਿੰਡ ਚੁੰਘ ਨਾਲ ਰਲ ਕੇ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਚੋਰੀ ਕੀਤੇ ਸਨ, ਬਰਾਮਦ ਕੀਤੇ | ਇਨ੍ਹਾਂ 'ਚੋਂ ਦੋਸ਼ੀ ਮੁਖ਼ਤਾਰ ਸਿੰਘ ਤੇ ਲਵਪ੍ਰੀਤ ਭਗੌੜੇ ਹੋ ਚੁੱਕੇ ਹਨ | ਇਸੇ ਤਰ੍ਹਾਂ ਸੀ.ਆਈ.ਏ. ਬਟਾਲਾ ਇੰਚਾਰਜ ਵਲੋਂ ਨਾਕੇਬੰਦੀ ਦੌਰਾਨ ਗੁਰਭਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਸੂਲਪੁਰ ਤੇ ਹਰਪ੍ਰੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਬਹਾਦਰ ਹੁਸੈਨ ਕਾਬੂ ਕੀਤਾ | ਇਨ੍ਹਾਂ ਕੋਲੋਂ 1 ਦੇਸੀ ਕੱਟਾ ਸਮੇਤ 3 ਕਾਰਤੂਸ ਜ਼ਿੰਦਾ ਤੇ 2 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਤੋਂ ਇਲਾਵਾ ਇੰਚਾਰਜ ਨੋਰਟਿਕ ਸੈੱਲ ਬਟਾਲਾ ਨੇ ਵੀ ਨਾਕੇਬੰਦੀ ਦੌਰਾਨ ਰਣਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਫ਼ਤਹਿਗੜ੍ਹ ਸ਼ੁਕਰਚੱਕ ਨੂੰ ਕਾਬੂ ਕਰ ਕੇ ਉਸ ਪਾਸੋਂ 1 ਰਿਵਾਲਵਰ 32 ਬੋਰ, 3 ਜ਼ਿੰਦਾ ਕਾਰਤੂਸ, 1920 ਨਸ਼ੀਲੀਆਂ ਗੋਲੀਆਂ, 1 ਮੋਟਰਸਾਈਕਲ 1 ਮੋਬਾਈਲ ਸਮੇਤ ਕਾਬੂ ਕੀਤਾ | ਇਸੇ ਤਰ੍ਹਾਂ ਪਿਛਲੇ ਦਿਨੀਂ ਝਪਟਮਾਰਾਂ ਦਾ ਸ਼ਿਕਾਰ ਹੋਈ ਮਾਂ-ਧੀ, 'ਚੋਂ ਮਾਂ ਦੀ ਮੌਤ ਹੋਣ 'ਤੇ ਥਾਣਾ ਘੁਮਾਣ ਦੀ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ 'ਚ ਵਰਤੇ 2 ਦਾਤਰ, 1 ਮੋਟਰਸਾਈਕਲ ਤੇ ਖੋਹਿਆ ਪਰਸ ਬਰਾਮਦ ਕੀਤਾ | ਫੜ੍ਹੇ ਗਏ ਦੋਸ਼ੀ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਸੱਲੋਵਾਲ ਤੇ ਗੁਰਵਿੰਦਰ ਸਿੰਘ ਪੁੱਤਰ ਸਲਵੰਤ ਸਿੰਘ ਵਾਸੀ ਛੈਲੋਵਾਲ ਵਜੋਂ ਪਹਿਚਾਣ ਹੋਈ | ਇਸੇ ਤਰ੍ਹਾਂ ਥਾਣਾ ਸਿਵਲ ਲਾਇਨ ਬਟਾਲਾ ਅਧੀਨ ਚੌਕੀ ਇੰਚਾਰਜ ਨੇ ਵਿਜੇ ਮਸੀਹ ਪੁੱਤਰ ਮੰਗਾ ਮਸੀਹ ਵਾਸੀ ਕਪੂਰੀ ਗੇਟ ਬਟਾਲਾ ਨੂੰ 20 ਮੋਬਾਈਲ ਤੇ ਇਕ ਲੈਪਟਾਪ ਜਿਹੜੇ ਉਸ ਨੇ ਸਾਫ਼ਟਵੇਅਰ ਕੇਂਦਰ ਤੋਂ ਚੋਰੀ ਕੀਤੇ ਸਨ, ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ |
ਗੁਰਦਾਸਪੁਰ, 2 ਮਾਰਚ (ਗੁਰਪ੍ਰਤਾਪ ਸਿੰਘ)- ਨਸ਼ਾ ਤਸਕਰਾਂ ਅਤੇ ਹੋਰ ਗੁੰਡਾ ਅਨਸਰਾਂ 'ਤੇ ਪੁਲਿਸ ਲਗਾਤਾਰ ਸ਼ਿਕੰਜਾ ਕਸਦੀ ਨਜ਼ਰ ਆ ਰਹੀ ਹੈ | ਇਸੇ ਤਰ੍ਹਾਂ ਥਾਣਾ ਸਿਟੀ ਦੀ ਪੁਲਿਸ ਨੰੂ ਉਸ ਸਮੇਂ ਸਫਲਤਾ ਮਿਲੀ ਜਦੋਂ ਬੀਤੇ ਕੱਲ੍ਹ ਉਨ੍ਹਾਂ ਵਲੋਂ ਸ਼ਹਿਰ ਦੇ ਇਕ ਨਾਮੀ ...
ਡੇਰਾ ਬਾਬਾ ਨਾਨਕ, 2 ਮਾਰਚ (ਵਿਜੇ ਸ਼ਰਮਾ)- ਗੁਰੂ ਨਾਨਕ ਨਾਮ ਸੇਵਾ ਮਿਸ਼ਨ ਡੇਰਾ ਬਾਬਾ ਨਾਨਕ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਆਊਟ ਰੀਚ ਪ੍ਰਾਜੈਕਟ ਯੂ.ਕੇ. ਦੇ ਸਹਿਯੋਗ ਨਾਲ ਮਹੀਨਾਵਾਰ ਬਾਲ ਗੁਰਮਤਿ ਸਮਾਗਮ ਪਿੰਡ ਰੱਤਾ ਵਿਖੇ ਕਰਵਾਇਆ ਗਿਆ | ਸਮਾਗਮ ...
ਵਡਾਲਾ ਗ੍ਰੰਥੀਆਂ, 2 ਮਾਰਚ (ਗੁਰਪ੍ਰਤਾਪ ਸਿੰਘ ਕਾਹਲੋਂ)- ਇੱਥੇ ਬਟਾਲਾ-ਕਾਦੀਆਂ ਰੋਡ 'ਤੇ ਵਡਾਲਾ ਗ੍ਰੰਥੀਆਂ ਵਿਖੇ ਹੋਏ ਸੜਕ ਹਾਦਸੇ ਵਿਚ 2 ਨÏਜਵਾਨਾਂ ਦੀ ਮÏਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਪੁਲਿਸ ਚੌਕੀ ਦੇ ਇੰਚਾਰਜ ਏ. ਐਸ. ਆਈ. ਕੁਲਵਿੰਦਰ ਸਿੰਘ ਤੋਂ ਪ੍ਰਾਪਤ ...
ਬਟਾਲਾ, 2 ਮਾਰਚ (ਕਾਹਲੋਂ)- ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਨ, ਬੇਗੁਨਾਹ ਗਿ੍ਫ਼ਤਾਰ ਕੀਤੇ ਗਏ ਨÏਜਵਾਨਾਂ, ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਾਉਣ ਲਈ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਵਲੋਂ ਵਿਸ਼ਾਲ ਟਰੈਕਟਰ ਮਾਰਚ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ...
ਘੱਲੂਘਾਰਾ ਸਾਹਿਬ, 2 ਮਾਰਚ (ਮਿਨਹਾਸ)- ਅੱਜ ਦਿਨ-ਦਿਹਾੜੇ ਥਾਣਾ ਤਿੱਬੜ ਤੇ ਥਾਣਾ ਕਾਹਨੂੰਵਾਨ ਦੀ ਹੱਦ 'ਤੇ ਪੈਂਦੇ ਪਿੰਡ ਡੱਲਾ ਗੋਰੀਆ ਕੋਲੋਂ ਇਕ ਸੇਵਾ-ਮੁਕਤ ਅਧਿਆਪਕ ਤੋਂ ਲੁਟੇਰੇ 20 ਹਜ਼ਾਰ ਰੁ: ਤੇ ਹੋਰ ਕੀਮਤੀ ਸਾਮਾਨ ਖੋਹ ਕੇ ਲੈ ਗਏ | ਪੀੜਤ ਅਧਿਆਪਕ ਤੇ ਪੁਲਿਸ ...
ਵਡਾਲਾ ਬਾਂਗਰ, 2 ਮਾਰਚ (ਭੁੰਬਲੀ)- ਇੱਥੋਂ ਨਜ਼ਦੀਕ ਪੈਂਦੇ ਪਿੰਡ ਚੱਕ ਦੀਪੇਵਾਲ ਦੀ ਲੜਕੀ ਮੀਨਾਕਸ਼ੀ ਪੁੱਤਰੀ ਬਲਵਿੰਦਰ ਕੁਮਾਰ ਤੇ ਪੂਜਾ ਜੋ +2 ਕਲਾਸ ਸ.ਸ.ਸ. ਸਕੂਲ ਕਲੇਰ ਕਲਾਂ ਦੀਆਂ ਵਿਦਿਆਰਥਣਾਂ ਹਨ, ਨੇ ਦੱਸਿਆ ਕਿ ਬੀਤੇ ਕੱਲ੍ਹ ਜਦੋਂ ਉਹ ਕਰੀਬ 3:30 ਵਜੇ ਸਕੂਲ ...
ਬਟਾਲਾ, 2 ਮਾਰਚ (ਕਾਹਲੋਂ)- ਚੀਮਾ ਕਾਲਜ ਅਤੇ ਚੀਮਾ ਸਕੂਲ ਕਿਸ਼ਨਕੋਟ ਦੇ ਚੇਅਰਮੈਨ ਅਮਰਿੰਦਰ ਸਿੰਘ ਅੰਮੂ ਚੀਮਾ ਦੇ ਕਰੀਬੀ ਦੋਸਤ ਪਰਮਿੰਦਰ ਸਿੰਘ ਬਰਾੜ ਵਲੋਂ ਚੰਡੀਗੜ੍ਹ ਵਿਖੇ ਇਕ ਇੰਡੀਅਨ ਗਾਰਡੀਅਨ ਨਾਂਅ ਦੀ ਇਮੀਗ੍ਰੇਸ਼ਨ ਕੰਪਨੀ ਖੋਲ੍ਹੀ ਹੈ | ਇਸ ਇਮੀਗ੍ਰੇਸ਼ਨ ...
ਪੁਰਾਣਾ ਸ਼ਾਲਾ, 2 ਮਾਰਚ (ਅਸ਼ੋਕ ਸ਼ਰਮਾ)- ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਨਡਾਲਾ ਪੁਲ 'ਤੇ ਪੁਲਿਸ ਪਾਰਟੀ ਨੇ ਲਗਾਏ ਨਾਕੇ ਦੌਰਾਨ ਇਕ ਵਿਅਕਤੀ ਨੰੂ 7 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ...
ਬਟਾਲਾ, 2 ਮਾਰਚ (ਕਾਹਲੋਂ)- ਸਹਾਰਾ ਕਲੱਬ ਵਲੋਂ ਕਰਵਾਏ ਗਏ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ 'ਚ ਸਮਾਜ ਸੇਵਕ ਸ਼ਿਵ ਲਾਲ ਸ਼ਰਮਾ ਨੇ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨਾਲ ਸ੍ਰੀਮਤੀ ਸਵਿਤਰੀ ਦੇਵੀ, ਗੌਰਵ ਸ਼ਰਮਾ, ਨੇਹਾ ਸ਼ਰਮਾ ਸ਼ਾਮਲ ਸਨ | ...
ਗੁਰਦਾਸਪੁਰ, 2 ਮਾਰਚ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਦੀ ਪੁਲਿਸ ਨੰੂ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਵਲੋਂ ਇਕ ਨੌਜਵਾਨ ਨੰੂ 645 ਗਰਾਮ ਅਫ਼ੀਮ ਸਮੇਤ ਕਾਬੂ ਕੀਤਾ ਗਿਆ | ਇਸ ਸਬੰਧੀ ਐਸ.ਐਸ.ਪੀ. ਡਾ: ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲਿਸ ...
ਪੁਰਾਣਾ ਸ਼ਾਲਾ, 2 ਮਾਰਚ (ਗੁਰਵਿੰਦਰ ਸਿੰਘ ਗੋਰਾਇਆ)- ਡੇਰਾ ਬਾਬਾ ਨਾਨਕ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਨੰੂ ਜਾਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚੱਲਣ ਵਾਲੇ ਪੈਦਲ ਯਾਤਰਾ ਸੰਗ ਦੀਆਂ ਸੰਗਤਾਂ ਦੀ ਆਮਦ 'ਤੇ ਅੱਜ ਪੁਰਾਣਾ ਸ਼ਾਲਾ ...
ਬਟਾਲਾ, 2 ਮਾਰਚ (ਕਾਹਲੋਂ)- ਪਿੰਡ ਖੰਡਿਆਲਾ ਸੈਣੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਚੋਲਾ ਸਾਹਿਬ (ਡੇਰਾ ਬਾਬਾ ਨਾਨਕ) ਜੀ ਦੇ ਦਰਸ਼ਨਾਂ ਲਈ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ 'ਚ ਚੱਲੇ ਪੈਦਲ ਸੰਗ ਦਾ ਥਾਂ-ਥਾਂ 'ਤੇ ਸੰਗਤਾਂ ਵਲੋਂ ਭਰਵਾਂ ਸਗਾਤਕ ਤੀਾ ਗਿਆ | ਇਸੇ ਤਰ੍ਹਾਂ ...
ਬਟਾਲਾ, 2 ਮਾਰਚ (ਕਾਹਲੋਂ)- ਬੀਤੇ ਦਿਨੀਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਅਤੇ ਸਾਕਾ ਨਨਕਾਣਾ ਸਾਹਿਬ ਜੀ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ 100 ਸਾਲਾ ਸ਼ਤਾਬਦੀ ਸਮਾਗਮ ਪਿੰਡ ਗੋਧਰਪੁਰ ਵਿਖੇ ਕਰਵਾਏ ...
ਫਤਹਿਗੜ੍ਹ ਚੂੜੀਆਂ, 2 ਮਾਰਚ (ਧਰਮਿੰਦਰ ਸਿੰਘ ਬਾਠ)- ਫ਼ਤਹਿਗੜ੍ਹ ਚੂੜੀਆਂ ਦਾਣਾ ਮੰਡੀ ਤੋਂ ਕਿਸਾਨ ਮਜ਼ਦੂਰ ਯੂਨੀਅਨ ਮਾਝਾ ਵਲੋਂ ਪ੍ਰਧਾਨ ਗੁਰਮੱਖ ਸਿੰਘ ਬਾਜਵਾ, ਸੁਖਜੀਤ ਸਿੰਘ ਅਤੇ ਗੁਰਬਿੰਦਰ ਸਿੰਘ ਜੌਲੀ ਦੀ ਅਗਵਾਈ ਵਿਚ ਵਿਸ਼ਾਲ ਟਰੈਕਟਰ ਰੋਸ ਮਾਰਚ ਵੱਖ-ਵੱਖ ...
ਗੁਰਦਾਸਪੁਰ, 2 ਮਾਰਚ (ਆਰਿਫ਼)- ਪੰਜਾਬ ਦੇ ਸਭ ਤੋਂ ਸਫਲ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਾਉਂਦੇ ਹੋਏ ਕੈਨੇਡਾ ਦੇ ਸਟੱਡੀ ਵੀਜ਼ਿਆਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ | ਇਸ ਸਬੰਧੀ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਦੱਸਿਆ ਕਿ ਟੀਮ ...
ਡੇਰਾ ਬਾਬਾ ਨਾਨਕ, 2 ਮਾਰਚ (ਅਵਤਾਰ ਸਿੰਘ ਰੰਧਾਵਾ)- ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ©ੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਬਸਤਰ ਸ੍ਰੀ ਚੋਲਾ ਸਾਹਿਬ ਨਾਲ ਸਬੰਧਿਤ ਜੋੜ ਮੇਲੇ ਤੇ ਨਤਮਸਤਕ ਹੋਣ ਵਾਲੀਆਂ ਲੱਖਾਂ ਸੰਗਤਾਂ ਦਾ ਭਰਵਾਂ ਸਵਾਗਤ ਕਰਾਂਗੇ | ਇਹ ...
ਬਟਾਲਾ, 2 ਮਾਰਚ (ਕਾਹਲੋਂ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਸਾ: ਮੰਤਰੀ ਦੇ ਨਿਰਦੇਸ਼ਾਂ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਦੀ ਵਾਅਦਾ-ਿਖ਼ਲਾਫ਼ੀ ਖ਼ਿਲਾਫ਼ ਵਿਧਾਨ ਸਭਾ ਦੇ ਕੀਤੇ ਘਿਰਾਓ ਦੇ ਸਬੰਧ ਵਿਚ ਹਲਕਾ ਸ੍ਰੀ ...
ਬਹਿਰਾਮਪੁਰ, 2 ਮਾਰਚ (ਬਲਬੀਰ ਸਿੰਘ ਕੋਲਾ)-ਡੇਰਾ ਬਾਬਾ ਨਾਨਕ ਵਿਖੇ ਚੋਲੇ ਦੇ ਮੇਲੇ ਦੇ ਦਰਸ਼ਨਾਂ ਲਈ ਗੁਰਦੁਆਰਾ ਬਾਰਠ ਸਾਹਿਬ ਤੋਂ ਪੈਦਲ ਚੱਲ ਕੇ ਆਈ ਸੰਗਤ ਦਾ ਪਿੰਡ ਮਰਾੜਾ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਪਿੰਡ ਮਰਾੜਾ ਪਹੁੰਚਣ 'ਤੇ ਪਿੰਡ ਵਾਸੀਆਂ ...
ਗੁਰਦਾਸਪੁਰ, 2 ਮਾਰਚ (ਭਾਗਦੀਪ ਸਿੰਘ ਗੋਰਾਇਆ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖਡਿਆਲਾ ਸੈਣੀਆਂ ਤੋਂ ਚੱਲੇ ਪੈਦਲ ਸੰਗ ਦਾ ਗੁਰਦੁਆਰਾ ਤਿੱਬੜੀ ਰੋਡ ਬਾਈਪਾਸ ਚੌਕ ਗੁਰਦਾਸਪੁਰ ਵਿਖੇ ਸੰਤ ਬਾਬਾ ਮਹਿੰਗਾ ਸਿੰਘ ਦੀ ਰਹਿਨੁਮਾਈ ਹੇਠ ਸੰਗਤਾਂ ਵਲੋਂ ਭਰਵਾਂ ...
ਪੁਰਾਣਾ ਸ਼ਾਲਾ, 2 ਮਾਰਚ (ਗੁਰਵਿੰਦਰ ਸਿੰਘ ਗੋਰਾਇਆ)- ਕਸਬਾ ਪੁਰਾਣਾ ਸ਼ਾਲਾ ਤੋਂ ਚੌਥੇ ਗੇੜੇ ਤਹਿਤ ਕਿਸਾਨਾਂ ਦਾ ਇਕ ਹੋਰ ਜਥਾ ਦਿੱਲੀ ਲਈ ਰਵਾਨਾ ਹੋਇਆ | ਇਸ ਦੌਰਾਨ ਸ਼ਹੀਦ ਬੀਬੀ ਸੁੰਦਰੀ ਜ਼ੋਨ ਦੇ ਆਗੂ ਗੁਰਪ੍ਰਤਾਪ ਸਿੰਘ ਦੀ ਅਗਵਾਈ ਹੇਠ ਅੱਜ ਜਿਥੇ ਕਿਸਾਨਾਂ ...
ਗੁਰਦਾਸਪੁਰ, 2 ਮਾਰਚ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਪੁਲਿਸ ਵਾਇਰਲੈੱਸ ਵਿਭਾਗ ਵਿਚ ਸਬ ਇੰਸਪੈਕਟਰ ਲਖਵਿੰਦਰ ਸਿੰਘ ਧਾਲੀਵਾਲ ਜੋ ਆਪਣੀਆਂ 32 ਸਾਲ ਦੀਆਂ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋ ਗਏ ਹਨ | ਉਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਜ਼ਿਲ੍ਹਾ ...
ਬਟਾਲਾ, 2 ਮਾਰਚ (ਕਾਹਲੋਂ)- ਕੇਂਦਰ ਦੀ ਮੋਦੀ ਸਰਕਾਰ ਨੇ ਨਵੇਂ ਬਣਾਏ ਖੇਤੀ ਕਾਨੂੰਨ ਨਾਲ ਜਿੱਥੇ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦਾ ਨਿਸ਼ਚਾ ਕਰ ਲਿਆ ਹੈ, ਉੱਥੇ ਹੁਣ ਆਏ ਦਿਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਸਮੁੱਚੇ ਦੇਸ਼ ਦੇ ਗ਼ਰੀਬ ਅਤੇ ਆਮ ਲੋਕਾਂ ...
ਗੁਰਦਾਸਪੁਰ, 2 ਮਾਰਚ (ਆਰਿਫ਼)- ਪੀ.ਟੀ.ਈ. ਤੇ ਆਈਲੈਟਸ ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਕਰਕੇ ਦਿ ਬਿ੍ਟਿਸ਼ ਲਾਇਬ੍ਰੇਰੀ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਵਿਦਿਆਰਥੀ ਲਗਾਤਾਰ ਆਈਲੈਟਸ ਤੇ ਪੀ.ਟੀ.ਈ. 'ਚੋਂ ਵਧੀਆ ਬੈਂਡ ਹਾਸਲ ...
ਗੁਰਦਾਸਪੁਰ, 2 ਮਾਰਚ (ਆਰਿਫ਼)- ਪੀ.ਟੀ.ਈ. ਤੇ ਆਈਲੈਟਸ ਦੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਕਰਕੇ ਦਿ ਬਿ੍ਟਿਸ਼ ਲਾਇਬ੍ਰੇਰੀ ਜ਼ਿਲ੍ਹਾ ਗੁਰਦਾਸਪੁਰ ਦੀ ਨਾਮਵਰ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਵਿਦਿਆਰਥੀ ਲਗਾਤਾਰ ਆਈਲੈਟਸ ਤੇ ਪੀ.ਟੀ.ਈ. 'ਚੋਂ ਵਧੀਆ ਬੈਂਡ ਹਾਸਲ ...
ਬਟਾਲਾ, 2 ਮਾਰਚ (ਕਾਹਲੋਂ)- ਰੇਲਵੇ ਵਿਭਾਗ ਵਲੋਂ ਡੇਰਾ ਬਾਬਾ ਨਾਨਕ ਰੋਡ 'ਤੇ ਫਲਾਈਓਵਰ ਪੁਲ ਦੇ ਹੇਠਾਂ ਰਸਤਾ ਬੰਦ ਕਰਨ 'ਤੇ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਗਿਆ, ਜਿਸ ਕਰ ਕੇ ਦੁਕਾਨਦਾਰਾਂ ਨੇ ਬੰਦ ਰਸਤੇ ਵਾਲੀ ਜਗ੍ਹਾ 'ਤੇ ਰੋਸ ਧਰਨਾ ਦਿੱਤਾ ਅਤੇ ਬਾਅਦ ਵਿਚ ਰੇਲਵੇ ...
ਬਟਾਲਾ, 2 ਮਾਰਚ (ਕਾਹਲੋਂ)- ਰੇਲਵੇ ਵਿਭਾਗ ਵਲੋਂ ਡੇਰਾ ਬਾਬਾ ਨਾਨਕ ਰੋਡ 'ਤੇ ਫਲਾਈਓਵਰ ਪੁਲ ਦੇ ਹੇਠਾਂ ਰਸਤਾ ਬੰਦ ਕਰਨ 'ਤੇ ਦੁਕਾਨਦਾਰਾਂ 'ਚ ਭਾਰੀ ਰੋਸ ਪਾਇਆ ਗਿਆ, ਜਿਸ ਕਰ ਕੇ ਦੁਕਾਨਦਾਰਾਂ ਨੇ ਬੰਦ ਰਸਤੇ ਵਾਲੀ ਜਗ੍ਹਾ 'ਤੇ ਰੋਸ ਧਰਨਾ ਦਿੱਤਾ ਅਤੇ ਬਾਅਦ ਵਿਚ ਰੇਲਵੇ ...
ਗੁਰਦਾਸਪੁਰ, 2 ਮਾਰਚ (ਸੁਖਵੀਰ ਸਿੰਘ ਸੈਣੀ)- ਗੁਰਦਾਸਪੁਰ 'ਚ ਅੱਜ ਕੋਰੋਨਾ ਪਾਜ਼ੀਟਿਵ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਸਬੰਧੀ ਏ.ਸੀ.ਐਸ. ਡਾ: ਭਾਰਤ ਭੂਸ਼ਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 3,86,838 ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈੱਸਟ ਕੀਤੇ ਗਏ ਹਨ, ...
ਬਟਾਲਾ, 2 ਮਾਰਚ (ਹਰਦੇਵ ਸਿੰਘ ਸੰਧੂ)- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ 1 ਮਈ ਨੂੰ ਗੁਰੂ ਕੇ ਮਹੱਲ ਅੰਮਿ੍ਤਸਰ ਵਿਖੇ ਕਰਵਾਏ ਜਾ ਰਹੇ ਮੁੱਖ ਸਮਾਗਮ ਸਬੰਧੀ ...
ਤਿੱਬੜ, 2 ਮਾਰਚ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ ਦੇ 220 ਕੇ.ਵੀ. ਸਬ ਸਟੇਸ਼ਨ ਬਿਜਲੀ ਘਰ ਤਿੱਬੜ ਦੇ ਸਮੂਹ ਸਟਾਫ਼ ਵਲੋਂ ਸੁਖਮਨੀ ਸਾਹਿਬ ਪਾਠ ਦਾ ਭੋਗ ਪਾਇਆ ਗਿਆ | ਭੋਗ ਉਪਰੰਤ ਭਾਈ ਧਰਮਿੰਦਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ | ...
ਗੁਰਦਾਸਪੁਰ, 2 ਮਾਰਚ (ਆਰਿਫ਼)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ 'ਤੇ ਪਹਿਲੀ ਅਕਤੂਬਰ ਤੋਂ ਚੱਲ ਰਹੇ ਲਗਾਤਾਰ ਪੱਕੇ ਕਿਸਾਨ ਮੋਰਚੇ ਨੰੂ ਪੰਜ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ | ਜਦੋਂ ਕਿ ਦਿੱਲੀ ਬਾਰਡਰਾਂ 'ਤੇ ...
ਗੁਰਦਾਸਪੁਰ, 2 ਮਾਰਚ (ਆਰਿਫ਼)- ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਾਲੇ ਕਾਨੰੂਨਾਂ ਨੰੂ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ 'ਤੇ ਪਹਿਲੀ ਅਕਤੂਬਰ ਤੋਂ ਚੱਲ ਰਹੇ ਲਗਾਤਾਰ ਪੱਕੇ ਕਿਸਾਨ ਮੋਰਚੇ ਨੰੂ ਪੰਜ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ | ਜਦੋਂ ਕਿ ਦਿੱਲੀ ਬਾਰਡਰਾਂ 'ਤੇ ...
ਬਟਾਲਾ, 2 ਮਾਰਚ (ਬੁੱਟਰ)- ਬਟਾਲਾ ਦੀ ਪ੍ਰਸਿੱਧ ਕਾਲੋਨੀ ਅਰਬਨ ਅਸਟੇਟ ਵਿਖੇ ਆਏ ਦਿਨ ਹੋ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲੈ ਕੇ ਕੌਂਸਲਰ ਹੀਰਾ ਵਾਲੀਆ ਤੇ ਕਾਲੋਨੀ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ 'ਤੇ ਰੋਸ ਪ੍ਰਗਟ ਕੀਤਾ ਹੈ | ਕਾਲੋਨੀ ਵਾਸੀ ਹਰਿੰਦਰ ਸਿੰਘ ...
ਪਠਾਨਕੋਟ, 2 ਮਾਰਚ (ਸੰਧੂ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਧੀਰਾ ਪਠਾਨਕੋਟ ਦੀ ਮੁੱਖ ਅਧਿਆਪਕਾ ਹਰਭਿੰਦਰ ਕੌਰ ਦੀ ਸੇਵਾ-ਮੁਕਤੀ 'ਤੇ ਸਕੂਲ ਵਿਖੇ ਸੈਂਟਰ ਹੈੱਡ ਟੀਚਰ ਰਵੀ ਕਾਂਤ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ...
ਧਾਰਕਲਾਂ, 2 ਮਾਰਚ (ਨਰੇਸ਼ ਪਠਾਨੀਆ)-ਵੈਸੇ ਤਾਂ ਪਿਛਲੇ ਦਿਨੀਂ ਸਾਬਕਾ ਕੇਂਦਰੀ ਕਾਨੰੂਨ ਮੰਤਰੀ ਅਸ਼ਵਨੀ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਅਸ਼ੀਸ਼ ਕੁਮਾਰ ਵਲੋਂ ਧਾਰ ਬਲਾਕ ਦੇ ਸਭ ਤੋਂ ਪਿੱਛੜੇ ਪਿੰਡ ਢੇਰ ਸਕੇਰਨੀ ਦੇ ਕੀਤੇ ਦੌਰੇ ਤੋਂ ਬਾਅਦ ਹਰ ਵਿਭਾਗ ਹਰਕਤ ਵਿਚ ...
ਪਠਾਨਕੋਟ, 2 ਮਾਰਚ (ਆਸ਼ੀਸ਼ ਸ਼ਰਮਾ)- ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੰੂ ਸਮਰਪਿਤ ਸਮਗਾਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾਣ ਵਾਲੇ ਪੇਂਟਿੰਗ ਮੁਕਾਬਲੇ ਅੱਜ ਤੋਂ ਜ਼ਿਲ੍ਹਾ ਪਠਾਨਕੋਟ ਵਿਚ ਸ਼ੁਰੂ ...
ਪਠਾਨਕੋਟ, 2 ਮਾਰਚ (ਆਸ਼ੀਸ਼ ਸ਼ਰਮਾ)-ਪਠਾਨਕੋਟ ਵਿਚ ਸਿਹਤ ਵਿਭਾਗ ਨੰੂ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 9 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ | ਇਸ ਦੀ ਪੁਸ਼ਟੀ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ: ਰਾਕੇਸ਼ ਸਰਪਾਲ ਨੇ ਕਰਦੇ ਹੋਏ ਦੱਸਿਆ ਕਿ ਜ਼ਿਲ੍ਹਾ ...
ਪਠਾਨਕੋਟ, 2 ਮਾਰਚ (ਸੰਧੂ)- ਅਨੰਤ ਗੁਰੂਕੁਲ ਸੀਨੀਅਰ ਸੈਕੰਡਰੀ ਸਕੂਲ ਵਿਖੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਪਿ੍ੰ. ਆਸ਼ੂ ਸ਼ਰਮਾ ਨੇ ਦੱਸਿਆ ਕਿ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ...
ਨਰੋਟ ਮਹਿਰਾ, 2 ਮਾਰਚ (ਰਾਜ ਕੁਮਾਰੀ)- 11ਵਾਂ ਮਹਾਨ ਧਾਰਮਿਕ ਪੈਦਲ ਸੰਗ ਇਤਿਹਾਸਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਇਆ | ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੇ ਹੈੱਡ ਗ੍ਰੰਥੀ ਸੁਖਰਾਜ ਸਿੰਘ ਵਲੋਂ ਅਰਦਾਸ ਕਰਨ ਤੋਂ ਬਾਅਦ ਸੰਗ ਦਾ ...
ਮਾਧੋਪੁਰ, 2 ਮਾਰਚ (ਨਰੇਸ਼ ਮਹਿਰਾ)- ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਵਲੋਂ ਮਹੀਨਾਵਾਰ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਧੋਪੁਰ ਵਿਖੇ ਕਰਵਾਇਆ ਗਿਆ | ਗਿਆਨੀ ਜੁਝਾਰ ਸਿੰਘ ਵਲੋਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ | ਸੁਸਾਇਟੀ ਚੇਅਰਮੈਨ ...
ਧਾਰਕਲਾਂ, 2 ਮਾਰਚ (ਨਰੇਸ਼ ਪਠਾਨੀਆ)- ਖੇਤੀ ਵਿਗਿਆਨ ਕੇਂਦਰ ਪਠਾਨਕੋਟ ਵਲੋਂ ਬਲਾਕ ਪੱਧਰੀ ਕੈਂਪ ਪੰਚਾਇਤ ਫਾਗਲੀ ਵਿਖੇ ਲਗਾਇਆ ਗਿਆ | ਕੈਂਪ ਵਿਚ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ: ਸਤਪਾਲ ਸਿੰਘ ਨੇ ਦੱਸਿਆ ਕਿ ਲਾਭ ਪ੍ਰਾਪਤ ਕਰਨ ਲਈ ਰਵਾਇਤੀ ਫਸਲਾਂ ਦੇ ਨਾਲ-ਨਾਲ ...
ਡਮਟਾਲ, 2 ਮਾਰਚ (ਰਾਕੇਸ਼ ਕੁਮਾਰ)- ਥਾਣਾ ਜਵਾਲੀ ਦੇ ਅਧੀਨ ਆਉਂਦੇ ਪਿੰਡ ਕਾਰਡੀਅਲ ਦੀ ਇਕ ਲੜਕੀ ਦੇ ਬੈਂਕ ਖਾਤੇ 'ਚੋਂ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਕਾਰਡੀਅਲ ਦੀ ਵਸਨੀਕ ਪਿ੍ਆ ਕੌਂਡਲ ਨੇ ਜਵਾਲੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ...
ਸ਼ਾਹਪੁਰ ਕੰਢੀ, 2 ਮਾਰਚ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦੇ ਦਫ਼ਤਰ ਸਾਹਮਣੇ ਪ੍ਰਧਾਨ ਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤਾ ਗਿਆ ਧਰਨਾ ...
ਸ਼ਾਹਪੁਰ ਕੰਢੀ, 2 ਮਾਰਚ (ਰਣਜੀਤ ਸਿੰਘ)-ਰਣਜੀਤ ਸਾਗਰ ਦੇ ਇੰਜੀਨੀਅਰ ਸੁਖਦਰਸ਼ਨ ਸਿੰਘ ਸੇਖਵਾਂ ਨੰੂ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX