ਤਰਨ ਤਾਰਨ, 2 ਮਾਰਚ (ਲਾਲੀ ਕੈਰੋਂ)-ਪੈਟਰੋਲ, ਡੀਜ਼ਲ, ਰਸੋਈ ਗੈਸ ਤੇ ਪੈਟਰੋਲੀਅਮ ਪਦਾਰਥਾਂ ਦੀ ਦਿਨੋਂ ਦਿਨ ਵਧ ਰਹੀ ਮਹਿੰਗਾਈ ਦੇ ਖਿਲਾਫ਼ ਆਮ ਆਦਮੀ ਪਾਰਟੀ ਹਲਕਾ ਤਰਨ ਤਾਰਨ ਦੇ ਵਲੰਟੀਅਰਾਂ ਵਲੋਂ ਪਾਰਟੀ ਦੇ ਸੀਨੀਅਰ ਆਗੂ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਵਿਚ ਰੋਹੀ ਵਾਲਾ ਪੁੱਲ ਤਰਨ ਤਾਰਨ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਸੋਹਲ ਨੇ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦਿਨੋਂ ਦਿਨ ਵਧ ਰਹੀਆਂ ਹਨ ਤੇ ਇਨ੍ਹਾਂ ਦੀ ਖ਼ਰੀਦ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ, ਪਰ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਬਾਰੇ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਹੈ | ਉਨ੍ਹਾਂ ਨੇ ਮਹਿੰਗਾਈ ਵਿਰੁੱਧ ਮੁਜ਼ਾਹਰੇ ਕਰ ਰਹੇ ਕਾਂਗਰਸੀਆਂ ਤੇ ਸਵਾਲ ਕਰਦੇ ਹੋਏ ਕਿਹਾ ਕਿ 'ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ' | ਡਾ. ਸੋਹਲ ਨੇ ਕਿਹਾ ਕਿ ਅੱਜ ਕਾਂਗਰਸੀ ਵੀ ਤੇਲ ਦੀਆਂ ਵਧ ਰਹੀਆਂ ਕੀਮਤਾਂ ਵਿਰੁੱਧ ਮੁਜ਼ਾਹਰੇ ਕਰਨ ਦਾ ਡਰਾਮਾ ਕਰ ਰਹੇ ਹਨ ਜਦੋਂ ਕਿ ਤੇਲ ਦੀਆਂ ਕੀਮਤਾਂ ਵਿਚ ਵਾਧੇ ਲਈ ਭਾਜਪਾ ਤੇ ਕਾਂਗਰਸ ਸਰਕਾਰ ਦੋਵੇਂ ਜਿੰਮੇਵਾਰ ਹਨ | ਡਾ. ਸੋਹਲ ਨੇ ਕੇਂਦਰ ਸਰਕਾਰ ਨੂੰ ਪੈਟਰੋਲ, ਡੀਜ਼ਲ, ਰਸੋਈ ਗੈਸ ਆਦਿ ਨੂੰ ਜੀ ਐੱਸ ਟੀ ਦੇ ਘੇਰੇ ਵਿਚ ਲਿਆ ਕੇ ਕੀਮਤਾਂ ਘਟਾਉਣ ਵਾਸਤੇ ਬੇਨਤੀ ਕੀਤੀ | ਇਸ ਮੌਕੇ ਲਖਵਿੰਦਰ ਸਿੰਘ ਫੌਜੀ, ਮਾਸਟਰ ਗੁਰਜੀਤ ਸਿੰਘ ਝਾਮਕਾ, ਕਸ਼ਮੀਰ ਸਿੰਘ ਕਸੇਲ, ਮਾਸਟਰ ਤਸਵੀਰ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਬਲਦੇਵ ਸਿੰਘ ਪੰਨੂੰ, ਗੁਰਵਿੰਦਰ ਸਿੰਘ ਸੋਨੂੰ, ਨਵਦੀਪ ਸਿੰਘ ਅਰੋੜਾ, ਪ੍ਰਭਜੀਤ ਸਿੰਘ ਢਿੱਲੋਂ, ਮਨਜਿੰਦਰ ਸਿੰਘ, ਮਨਜੀਤ ਸਿੰਘ ਵਿਰਕ, ਤਲਵਿੰਦਰ ਸਿੰਘ ਠੇਕੇਦਾਰ, ਨਿਰਮਲਜੀਤ ਸਿੰਘ ਠੇਕੇਦਾਰ, ਸਰਬਜੀਤ ਸਿੰਘ ਸੰਧੂ, ਜਸਵੰਤ ਸਿੰਘ ਪੰਨੂੰ, ਤਰਸੇਮ ਸਿੰਘ ਸੋਹਲ, ਗੁਰਜੀਤ ਸਿੰਘ ਸੋਨੀ ਬਾਬਾ, ਚਰਨਜੀਤ ਸਿੰਘ ਸੋਢੀ, ਬਲਵਿੰਦਰ ਸਿੰਘ ਕੱਕਾ ਕੰਡਿਆਲਾ, ਹਰਜੀਤ ਸਿੰਘ ਜੌਹਲ, ਜਸਵਿੰਦਰ ਸਿੰਘ ਫੌਜੀ, ਜਸਵੰਤ ਸਿੰਘ ਪੰਜਵੜ, ਮਾਣਕ ਸਿੰਘ, ਬਲਰਾਜ ਸਿੰਘ ਛਿੱਛਰੇਵਾਲ, ਬਲਵਿੰਦਰ ਸਿੰਘ ਛਿੱਛਰੇਵਾਲ, ਸੁਰਿੰਦਰ ਸਿੰਘ ਭੁੱਚਰ, ਤਜਿੰਦਰ ਸਿੰਘ ਹੈਰੀ, ਗੁਰਬਚਨ ਸਿੰਘ ਠੱਠਗੜ, ਕੈਪਟਨ ਬਲਦੇਵ ਸਿੰਘ, ਅਮਰੀਕ ਸਿੰਘ ਮਲੀਆ, ਬਲਜੀਤ ਸਿੰਘ ਕਸੇਲ, ਜਸਪਿੰਦਰ ਸਿੰਘ ਕਸੇਲ, ਜਤਿੰਦਰਪਾਲ ਸਿੰਘ ਸਤਨਾਮ ਟੇਲਰਜ਼, ਹਰਸਿਮਰਨਜੀਤ ਸਿੰਘ ਸਿੰਗਲਾ, ਜੁਗਰਾਜ ਸਿੰਘ, ਰਾਜਵਿੰਦਰ ਕੌਰ, ਰਣਜੀਤ ਕੌਰ ਰਾਣੀ, ਕਾਰਜ ਸਿੰਘ ਰੰਧਾਵਾ, ਗੁਰਭੇਜ ਸਿੰਘ ਦਬੁਰਜੀ, ਸੂਰਜ ਸਿੰਘ ਕਸੇਲ, ਪਰਗਟ ਸਿੰਘ ਸੋਹਲ, ਦੇਸਾ ਸਿੰਘ, ਅੰਮਿ੍ਤਪਾਲ ਸਿੰਘ ਰਸੂਲਪੁਰ, ਸਰਪੰਚ ਜਗੀਰ ਸਿੰਘ ਮੱਜੂਪੁਰ, ਮਨਜੀਤ ਸਿੰਘ ਮੱਲ੍ਹੀ, ਰਣਜੀਤ ਸਿੰਘ ਸੋਨੂੰ, ਮਨੋਹਰ ਲਾਲ ਭੋਜੀਆਂ ਤੇ ਸੁਖਦੇਵ ਸਿੰਘ ਕੁਹਾੜਕਾ ਆਦਿ ਹਾਜ਼ਰ ਸਨ |
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਾਕੀਪੁਰ ਵਿਖੇ ਜ਼ਮੀਨੀ ਵਿਵਾਦ ਕਾਰਨ ਬਲਦੇਵ ਸਿੰਘ ਨਾਮਕ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਉਸ ਦੇ ਭਤੀਜੇ ਦੀ ਜਮਾਨਤ ਨੂੰ ਜੁਆਇਨਲ ਅਦਾਲਤ ਵਲੋਂ ਖਾਰਜ ਕਰ ਦਿੱਤਾ ਹੈ, ਜਿਸ ਤੋਂ ਬਾਅਦ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਪੰਜਾਬ ਦੇ ਨੌਜਵਾਨਾਂ ਲਈ ਸ਼ੰਘਾਈ ਚੀਨ ਵਿਖੇ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਾ-2022 ਲਈ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ...
ਤਰਨ ਤਾਰਨ, 2 ਮਾਰਚ (ਹਰਰਿੰਦਰ ਸਿੰਘ)-ਜੰਡਿਆਲਾ ਰੋਡ ਸਥਿਤ ਦਾ ਟੀਮ ਗਲੋਬਲ ਵਿਖੇ ਟੀਮ ਦੇ ਡਾਇਰੈਕਟਰ ਅਤੇ ਵੀਜ਼ਾ ਮਾਹਿਰ ਸੈਮ ਗਿੱਲ ਨੇ ਜਸਮੀਤ ਕੌਰ ਵਾਸੀ ਰਸੂਲਪੁਰ ਤਰਨ ਤਾਰਨ ਨੂੰ ਆਸਟਰੇਲੀਆ ਦਾ ਸਟੱਡੀ ਵੀਜ਼ਾ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਇਸ ਸਟੂਡੈਂਟ ਨੂੰ ...
ਝਬਾਲ, 2 ਮਾਰਚ (ਸੁਖਦੇਵ ਸਿੰਘ)-ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਵਾਧੇ ਨੂੰ ਲੈ ਕੇ ਅੱਡਾ ਝਬਾਲ ਵਿਖੇ ਸੀ. ਪੀ. ਆਈ. ਵਲੋਂ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਕੁਮਾਰ ਸੋਹਲ ਦੀ ਅਗਵਾਈ ਹੇਠ ਰੋਸ ਪ੍ਰਦਰਸਨ ਕਰਕੇ ਕੇਂਦਰ ਸਰਕਾਰ ...
ਪੱਟੀ, 2 ਮਾਰਚ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਪੱਟੀ ਸ਼ਹਿਰ ਵਿਖੇ ਚੋਰਾਂ ਵਲੋ ਦੁਕਾਨਾਂ ਵਿਚ ਚੋਰੀਆਂ ਕਰਨ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਰਾਤ ਵੇਲੇ ਪੱਟੀ ਸਿਟੀ ਪੁਲਿਸ ਦੀ ਬੰਦ ਪਈ ਗਸ਼ਤ ਚੋਰਾਂ ਨੂੰ ਚੋਰੀ ਕਰਨ ਲਈ ਬੜ੍ਹਾਵਾ ਦੇ ਰਹੀ ਹੈ | ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਲ੍ਹੇ ਵਿਚ 3 ਸਰਕਾਰੀ ਕਰਮਚਾਰੀਆਂ ਤੋਂ ਇਲਾਵਾ 7 ਹੋਰ ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ | ਇਸ ਸਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਤਰਨ ਤਾਰਨ ਦੇ 8213 ...
ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਅਸਲੇ ਨਾਲ ਇੰਸਟਾਗ੍ਰਾਮ 'ਤੇ ਵੀਡੀਓ ਅਪਲੋਡ ਕਰਨ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਪੰਜਾਬ ਦੇ ਸਭ ਤੋਂ ਸਫ਼ਲ ਵੀਜ਼ਾ ਮਾਹਿਰ ਗੈਵੀ ਕਲੇਰ ਨੇ ਇਕ ਵਾਰ ਫਿਰ ਆਪਣੀ ਕਾਬਲੀਅਤ ਦਾ ਲੋਹਾ ਮਨਾਉਂਦੇ ਹੋਏ ਕੈਨੇਡਾ ਦੇ ਸਟੱਡੀ ਵੀਜਿਆਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਵੀਜ਼ਾ ਮਾਹਿਰ ਗੈਵੀ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ 18 ਵਿਅਕਤੀਆਂ ਨੂੰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਵਿਅਕਤੀ ਫ਼ਰਾਰ ਹੋ ਗਿਆ ਹੈ | ਇਸ ਸਬੰਧੀ ...
ਸੁਰ ਸਿੰਘ, 2 ਮਾਰਚ (ਧਰਮਜੀਤ ਸਿੰਘ)-ਕਸਬਾ ਸੁਰ ਸਿੰਘ 'ਚ ਚੋਰੀ ਦੀਆਂ ਘਟਨਾਵਾਂ ਵਾਪਰਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਚੋਰਾਂ ਨੇ ਅੱਜ ਸਥਾਨਿਕ ਪੱਤੀ ਨੰਗਲ ਕੀ ਵਾਸੀ ਜਤਿੰਦਰ ਸਿੰਘ ਨਿੱਕੂ ਪੁੱਤਰ ਹਰਪਾਲ ...
ਖੇਮਕਰਨ, 2 ਮਾਰਚ (ਰਾਕੇਸ਼ ਬਿੱਲਾ)-ਨਗਰ ਪੰਚਾਇਤ ਖੇਮਕਰਨ ਦੇ ਸੀਨੀਅਰ ਮੀਤ ਪ੍ਰਧਾਨ ਤੇ ਫੈਡਰੇਸ਼ਨ ਆਫ਼ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਸੰਧੂ ਦੇ ਪਿਤਾ ਬਾਪੂ ਮਾਨ ਸਿੰਘ ਸੰਧੂ ਜਿਹੜੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਯਾਦ 'ਚ ਰੱਖੇ ...
ਤਰਨ ਤਾਰਨ, 2 ਮਾਰਚ (ਲਾਲੀ ਕੈਰੋਂ)-ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਰੁਪਿੰਦਰਪਾਲ ਸਿੰਘ ਲੌਹਕਾ ਨੇ ਦੱਸਿਆ ਕਿ ਜੋ 12ਵਾਂ ਵੈਟਰਨਰੀ ਇੰਸਪੈਕਟਰ ਦਿਵਸ ਮਿਤੀ 11 ਮਾਰਚ ਨੂੰ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਯੋਗ ਅਗਵਾਈ ਵਿਚ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਜਿੰਨਾਂ ਲੋਕਾਂ ਦੇ ਅੰਗ ਕੱਟੇ ਗਏ ਹਨ ਜਾਂ ਜਿੰਨਾਂ ਨੂੰ ਚੱਲਣ ਫਿਰਨ ਵਿਚ ਕੋਈ ਮੁਸ਼ਕਿਲ ਹੈ, ਜਾਂ ...
ਖਡੂਰ ਸਾਹਿਬ, 2 ਮਾਰਚ (ਰਸ਼ਪਾਲ ਸਿੰਘ ਕੁਲਾਰ)-ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਨੇ ਕਿਸਾਨ ਅੰਦੋਲਨ ਲਈ ਪੰਜਾਬ ਸੂਬੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵਰਗ ਦੇ ਲੋਕ ਇਸ ਸੰਘਰਸ਼ ਲਈ ਤਨੋ ਮਨੋ ਸਹਾਇਤਾ ਕਰਨ ਤਾਂ ਜੋ ਇਸ ਸੰਘਰਸ਼ ਵਿਚ ਕਿਸਾਨਾਂ ਮਜ਼ਦੂਰਾਂ ...
ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੋ ਰੋਸ ਪ੍ਰਦਰਸ਼ਨ 4 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ, ਉਸ ਸਬੰਧੀ ਤਰਨ ਤਾਰਨ ਬੇਅੰਤ ਕੌਰ ਦੀ ...
ਤਰਨ ਤਾਰਨ, 2 ਮਾਰਚ (ਲਾਲੀ ਕੈਰੋਂ)-ਬੀਤੇ ਸਾਲ ਜੁਲਾਈ 2020 ਵਿਚ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਲੋਕਾਂ ਦੀ ਮੌਤ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਪੁਲਿਸ ਪ੍ਰਸ਼ਾਸਨ ਵਲੋਂ ਗ਼ਰੀਬ ਲੋਕਾਂ 'ਤੇ ਵੱਖ-ਵੱਖ ਧਾਰਾਵਾਂ ਲਗਾ ਕੇ ਉਨ੍ਹਾਂ ਨੂੰ ...
ਚੋਹਲਾ ਸਾਹਿਬ, 2 ਮਾਰਚ (ਬਲਵਿੰਦਰ ਸਿੰਘ)-ਸੀ. ਪੀ. ਆਈ. ਵਲੋਂ ਚੋਹਲਾ ਸਾਹਿਬ ਵਿਖੇ ਪਰਮਜੀਤ ਸਿੰਘ ਦੀ ਅਗਵਾਈ ਹੇਠ ਗੈਸ, ਪੈਟਰੋਲ ਡੀਜ਼ਲ ਆਦਿ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਮੋਦੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸੀ. ਪੀ. ਆਈ. ਬਲਾਕ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਤੇ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਤੋਂ ਇਲਾਵਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤਰਨ ਤਾਰਨ ਦੇ ਹੋਰ ਅਧਿਕਾਰੀਆਂ ਨੇ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਪਹੁੰਚ ਕੇ ਕੋਵਿਡ-19 ਸਬੰਧੀ ਵੈਕਸੀਨ ਦੀ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਪੰਜਾਬ ਰਾਈਫ਼ਲ ਸ਼ੂਟਿੰਗ ਐਸੋਸੀਏਸ਼ਨ ਵਲੋਂ 55ਵਾਂ ਪੰਜਾਬ ਸਟੇਟ ਸ਼ੂਟਿੰਗ ਟੂਰਨਾਮੈਂਟ ਜੋ ਕਿ ਮੋਹਾਲੀ ਵਿਖੇ ਕਰਵਾਇਆ ਗਿਆ, ਜਿਸ ਵਿਚ ਲਗਪਗ 2500 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਿਸ ਵਿਚ ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਤਰਨ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰ ਵਲੋਂ ਚੀਫ਼ ਖਾਲਸਾ ਦੀਵਾਨ ਦੀ ਰਹਿਨੁਮਾਈ ਹੇਠ ਵੱਖ-ਵੱਖ ਪਿੰਡਾਂ ਵਿਚ ਮਾਸਕ ਵੰਡੇ ਗਏ | ਚੀਫ਼ ਖਾਲਸਾ ਦੀਵਾਨ ਵਲੋਂ ਬੜਾ ਹੀ ਸ਼ਲਾਘਾਯੋਗ ਕਾਰਜ ਕੀਤਾ ਗਿਆ ਜਿਸ ਤਹਿਤ ਕਰੋਨਾ ...
ਅਮਰਕੋਟ, 2 ਮਾਰਚ (ਗੁਰਚਰਨ ਸਿੰਘ ਭੱਟੀ)-ਸਿਵਲ ਸਰਜਨ ਡਾ. ਰੋਹਿਤ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਹੇਠ ਤੰਬਾਕੂ ਰੋਕੂ ਟਾਸਕ ਫੋਰਸ ਘਰਿਆਲਾ ਵਲੋਂ ਵੱਖ-ਵੱਖ ਪਿੰਡਾਂ ਵਿਚ ਤੰਬਾਕੂ ਬੀੜੀਆਂ ਵੇਚਣ ...
ਸਰਾਏ ਅਮਾਨਤ ਖਾਂ, 2 ਮਾਰਚ (ਨਰਿੰਦਰ ਸਿੰਘ ਦੋਦੇ)-ਪਿਛਲੇ ਦਿਨੀਂ ਕਿਸਾਨ ਅੰਦੋਲਨ ਦੌਰਾਨ ਸਰਹੱਦੀ ਪਿੰਡ ਚੀਮਾ ਸ਼ੁਕਰਚੱਕ ਦੇ ਫ਼ੌਤ ਹੋਏ ਕਿਸਾਨ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸਨਮਾਨਿਤ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ...
ਪੱਟੀ, 2 ਮਾਰਚ (ਬੋਨੀ ਕਾਲੇਕੇ, ਖਹਿਰਾ)-ਸੁਖਦ ਅਭਿਆਨ ਸੁਸਾਇਟੀ ਦੇ ਪ੍ਰਧਾਨ ਕੰਵਰ ਸ਼ੇਰ ਸਿੰਘ ਤੇ ਸੈਕਟਰੀ ਡਾ. ਸੁਰਿੰਦਰ ਕੁਮਾਰ ਵਲੋਂ ਪੱਟੀ ਸ਼ਹਿਰ 'ਚ ਚੱਲ ਰਹੇ ਸਾਂਈ ਮੰਦਰ ਸੇਵਾ ਕਾਰਜਾਂ ਬਾਰੇ ਨਿੱਜੀ ਤੌਰ 'ਤੇ ਸੰਪਰਕ ਕੀਤਾ ਗਿਆ, ਜਿੱਥੇ ਉਨ੍ਹਾਂ ਸਾਂਈ ਮੰਦਰ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਉਚੇਰੀ ਸਿੱਖਿਆ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪਸੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕਰਨੈਲ ਸਿੰਘ ਦੇ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਘਰੇਲੂ ਵਰਤੋਂ ਲਈ ਪੌਸ਼ਟਿਕ ਸਬਜ਼ੀਆਂ ਪੈਦਾ ਕਰਨ ਲਈ ਉੱਨਤ ਕਿਸਮ ਦੇ ਬੀਮਾਰੀ ਰਹਿਤ ਬੀਜਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਹੀ ਸਿਹਤਮੰਦ ਘਰੇਲੂ ਬਗੀਚੀ ਤਿਆਰ ਕੀਤੀ ਜਾ ਸਕਦੀ ਹੈ | ਬਾਗ਼ਬਾਨੀ ਵਿਭਾਗ ਵਲੋਂ ਗਰਮੀ ਰੁੱਤ ...
ਖਡੂਰ ਸਾਹਿਬ, 2 ਮਾਰਚ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਸਿਆਸੀ ਦਿੱਖ ਖਰਾਬ ਕਰਨ ਲਈ ਵਿਰੋਧੀ ਧਿਰ ਵਲੋਂ ਅਪਣਾਏ ਜਾ ਰਹੇ ਗ਼ਲਤ ਹੱਥਕੰਢੇ ਇਕ ਦਿਨ ਉਨ੍ਹਾਂ ਨੂੰ ਹੀ ਲੈ ਡੁੱਬਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਭਿੱਖੀਵਿੰਡ, 2 ਮਾਰਚ (ਬੌਬੀ)-ਐੱਸ. ਐੱਚ. ਓ. ਖੇਮਕਰਨ ਵਲੋਂ ਤਸਕਰੀ ਦੇ ਝੂਠੇ ਮੁੱਕਦਮੇ ਵਿਚ ਫਸਾਉਣ ਵਿਰੁੱਧ ਜਮਹੂਰੀ ਕਿਸਾਨ ਸਭਾ ਵਲੋਂ ਧਰਨਾ ਦਿੱਤਾ ਜਾਵੇਗਾ | ਭਿੱਖੀਵਿੰਡ ਦੇ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿਚ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ...
ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)-ਬਦਲੀਆਂ ਦੀ ਆੜ ਹੇਠ ਸਿੱਖਿਆ ਸਕੱਤਰ ਵਲੋਂ ਪੋਸਟਾਂ ਖਤਮ ਕਰਨ ਤੇ ਥੋਪੀ ਜਾ ਰਹੀ ਰੈਸਨਲਾਈਜੇਸ਼ਨ ਦਾ ਤਿੱਖਾ ਵਿਰੋਧ ਕਰਦਿਆਂ ਬੀ.ਐੱਡ. ਅਧਿਆਪਕ ਫ਼ਰੰਟ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਪ੍ਰਭਜੋਤ ਸਿੰਘ ਗੋਹਲਵੜ ਨੇ ਕਿਹਾ ਕਿ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਮਾਪੇ-ਅਧਿਆਪਕ ਮਿਲਣੀ ਦੇ ਪਹਿਲੇ ਦਿਨ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਲੈਣ, ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਤੇ ਕੋਰੋਨਾ ਕਾਲ ਵਿਚ ਅਧਿਆਪਕਾਂ ਦੁਆਰਾ ...
ਸਰਾਏ ਅਮਾਨਤ ਖਾਂ, 2 ਮਾਰਚ (ਨਰਿੰਦਰ ਸਿੰਘ ਦੋਦੇ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਥਾਣਾ ਸਰਾਏ ਅਮਾਨਤ ਖਾਂ ਅੱਗੇ ਦਿੱਤਾ ਜਾ ਰਿਹਾ ਧਰਨਾ ਦੇਰ ਰਾਤ ਸਮਾਪਤ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਨ ਪ੍ਰਧਾਨ ਗੁਰਜੀਤ ਸਿੰਘ ਗੰਡੀਵਿੰਡ, ਮੰਗਲ ਸਿੰਘ ਭੁਚਰ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)- ਕੈਂਸਰ ਦਾ ਮੁਢਲੀ ਸਟੇਜ 'ਤੇ ਪਕੜ ਵਿਚ ਆਉਣਾ ਹੀ ਕੈਂਸਰ ਕੰਟਰੋਲ ਦੀ ਕੂੰਜੀ ਹੈ | ਇਸ ਤੇਜ਼ੀ ਨਾਲ ਵਧਦੀ ਹੋਈ ਬੀਮਾਰੀ ਬਾਰੇ ਆਮ ਲੌਕਾ ਨੂੰ ਜਾਗਰੂਕਤਾ ਦੇਣ ਲਈ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵਲੋਂ ਇਕ ਪੋਸਟਰ ਰਿਲੀਜ ...
ਖੇਮਕਰਨ, 2 ਮਾਰਚ (ਰਾਕੇਸ਼ ਬਿੱਲਾ)-ਇਲਾਕੇ ਅੰਦਰ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਪਰ ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਤੇ ਇਨ੍ਹਾਂ ਲੁਟੇਰਿਆਂ ਨੂੰ ਫ਼ੜਨ 'ਚ ਨਾਕਾਮ ਸਾਬਤ ਹੋ ਰਹੀ ਹੈ | ਲੁਟੇਰਿਆਂ ...
ਖਡੂਰ ਸਾਹਿਬ, 2 ਮਾਰਚ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਰਜਿ ਸਮਰਾ ਗਰੁੱਪ ਵਲੋਂ ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)- ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕ ਸਰਕਾਰ ਦੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ ਕਾਰਨ ਆਰਥਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ, ਹੁਣ ਸਿੱਖਿਆ ਵਿਭਾਗ ਦੀ ਬਦਲੀਆਂ ਦੀ ਨੀਤੀ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ...
ਝਬਾਲ, 2 ਮਾਰਚ (ਸੁਖਦੇਵ ਸਿੰਘ)-ਆਮ ਆਦਮੀ ਪਾਰਟੀ ਦੀ ਮੀਟਿੰਗ ਪਿੰਡ ਖੈਰਦੀਨ ਕੇ ਵਿਖੇ ਸਾਬਕਾ ਜ਼ਿਲ੍ਹਾ ਪ੍ਰਧਾਨ ਕੈਪਟਨ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਹਲਕੇ ਦੇ ਸੀਨੀਅਰ ਆਗੂ ਡਾ. ਕਸ਼ਮੀਰ ਸਿੰਘ ਸੋਹਲ ਨੇ ...
ਭਿੱਖੀਵਿੰਡ, 2 ਮਾਰਚ (ਬੌਬੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੰਜ ਮੈਂਬਰੀ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਦਰਬਾਰਾ ਸਿੰਘ ਘਰਿਆਲੀ ਦਾਸੂਵਾਲੀਆ ਦੀ ਅਗਵਾਈ ਵਿਚ ਹੋਈ, ਜਿਸ ਵਿਚ ਸੂਬੇ ਭਰ ਦੀਆਂ ਵੱਖ-ਵੱਖ ਇਕਾਈਆਂ ਦੇ ਆਗੂਆਂ ਨੇ ...
ਤਰਨ ਤਾਰਨ, 2 ਮਾਰਚ (ਹਰਿੰਦਰ ਸਿੰਘ)-ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੌਰਾਨ ਪੂਰੇ ਭਾਰਤ ਤੇ ਪੰਜਾਬ ਵਿਚ ਇਸ ਬਿਮਾਰੀ ਨਾਲ ਨਜਿੱਠਣ ਲਈ ਵੱਖ-ਵੱਖ ਸਰਕਾਰੀ ਤੇ ਗ਼ੈਰ ਸਰਕਾਰੀ ਸੰਸਥਾਵਾਂ ਵਲੋਂ ਆਪਣਾ-ਆਪਣਾ ਯੋਗਦਾਨ ਪਾਇਆ ਗਿਆ ਹੈ | ਇਸੇ ਤਰ੍ਹਾਂ ਪੰਜਾਬ ਪੁਲਿਸ ...
ਖਡੂਰ ਸਾਹਿਬ, 2 ਮਾਰਚ (ਰਸ਼ਪਾਲ ਸਿੰਘ ਕੁਲਾਰ)-ਗੁਰੂੁ ਅਮਰਦਾਸ ਜੀ ਦੇ ਮਹਾਨ ਸੇਵਕ ਬਾਬਾ ਮਾਣਕ ਚੰਦ ਜੀ ਤੇ ਬਾਬਾ ਬੱਲੋ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਵੈਰੋਵਾਲ ਬਾਵਿਆਂ ਵਿਖੇ ਸਮੂਹ ਸੰਗਤ ਵਲੋਂ ਧੂੰਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 11 ਸ੍ਰੀ ਅਖੰਡ ਪਾਠ ਸਾਹਿਬ ...
ਤਰਨ ਤਾਰਨ, 2 ਮਾਰਚ (ਲਾਲੀ ਕੈਰੋਂ)-ਪੰਜਾਬੀ ਦੇ ਸਿਰਮੌਰ ਗਾਇਕ ਤੇ ਸੁਰਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਰਦੂਲ ਸਿਕੰਦਰ ਦੀ ਬੀਤੀ ਦਿਨੀਂ ਹੋਈ ਬੇਵਕਤੀ ਮੌਤ 'ਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਵਲੋਂ ਡੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ | ਇਸ ਮੌਕੇ ਮੰਚ ਦੇ ...
ਤਰਨ ਤਾਰਨ, 2 ਮਾਰਚ (ਲਾਲੀ ਕੈਰੋਂ)-ਸਰਕਾਰੀ ਐਲੀਮੈਂਟਰੀ ਸਕੂਲ ਕੰਗ ਖੁਰਦ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਗ੍ਰਾਮ ਪੰਚਾਇਤ ਤੇ ਸਿੱਖਿਆ ਵਿਭਾਗ ਦੇ ਯਤਨਾ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਪਿੰਡ ਦੇ ਮੁਹਤਬਰ ਮੱਸਾ ਸਿੰਘ ਨੇ ...
ਸ਼ਾਹਬਾਜ਼ਪੁਰ, 2 ਮਾਰਚ (ਪਰਦੀਪ ਬੇਗੇਪੁਰ)-ਨੇੜਲੇ ਪਿੰਡ ਗੁਲਾਲੀਪੁਰ ਦੇ ਵਸਨੀਕ ਬਲਬੀਰ ਸਿੰਘ ਸੈਕਟਰੀ ਜਿਨਾਂ ਦਾ ਬੀਤੇ ਦਿਹਾਂਤ ਹੋ ਗਿਆ ਸੀ, ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬਾਬਾ ਜੱਸਾ ਸਿੰਘ ਪਿੰਡ ...
ਖਡੂਰ ਸਾਹਿਬ, 2 ਮਾਰਚ (ਰਸ਼ਪਾਲ ਸਿੰਘ ਕੁਲਾਰ)- ਖੇਤੀਬਾੜੀ ਵਿਭਾਗ ਵਲੋਂ ਡਾ. ਕੇਵਲ ਸਿੰਘ ਭਿੰਡਰ ਮੁੱਖ ਖੇਤੀਬਾੜੀ ਅਫ਼ਸਰ ਖਡੂਰ ਸਾਹਿਬ ਦੀ ਅਗਵਾਈ ਹੇਠ ਮਾ. ਅਮਰਜੀਤ ਸਿੰਘ ਦੇ ਫਾਰਮ ਹਾਊਸ ਪਿੰਡ ਨਾਗੋਕੇ ਵਿਖੇ ਆਤਮਾ ਸਕੀਮ ਅਧੀਨ ਫਾਰਮ ਫੀਲਡ ਸਕੂਲ ਲਗਾਇਆ, ਜਿਸ ਵਿਚ ...
ਸਰਾਏ ਅਮਾਨਤ ਖਾਂ, 2 ਮਾਰਚ (ਨਰਿੰਦਰ ਸਿੰਘ ਦੋਦੇ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ ਜ਼ਿਲ੍ਹਾ ਤਰਨ ਤਾਰਨ ਵਿਖੇ ਸਕੂਲ ਸਟਾਫ਼ ਵਲੋਂ ਗੁਰਦੁੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੂੰ ਬੁਲਾ ਕੇ ...
ਪੱਟੀ, 2 ਮਾਰਚ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਪੁਲਿਸ ਵਲੋਂ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਵਰਨ ਸਿੰਘ ਹਰੀਕੇ ਦੇ ਪੁੱਤਰ ਜੁਗਰਾਜ ਸਿੰਘ ਵਿਰੁੱਧ ਥਾਣਾ ਹਰੀਕੇ ਵਿਖੇ ਦਰਜ ਮੁਕੱਦਮੇ ਤੇ ਪਿੰਡ ਜੋੜਾਂ ਵਿਖੇ ਹੋਏ ਦੋ ਕਤਲਾਂ ਦੇ ਭਗੋੜਿਆ ਨੂੰ ਗਿ੍ਫ਼ਤਾਰ ਨਾ ...
ਪੱਟੀ, 2 ਮਾਰਚ (ਅਵਤਾਰ ਸਿੰਘ ਖਹਿਰਾ, ਬੋਨੀ ਕਾਲੇਕੇ)-ਸਥਾਨਕ ਸਹਿਰ ਤੋਂ ਪੱਟੀ ਮੋੜ ਰੋਡ ਜੋ ਖੇਮਕਰਨ, ਖਾਲੜਾ, ਫ਼ਿਰੋਜਪੁਰ, ਲੁਧਿਆਣਾ ਦਿੱਲੀ ਨੂੰ ਜੋੜਦਾ ਹੈ ਤੇ ਇਸ ਰੋਡ ਉੱਪਰ 24 ਘੰਟੇ ਆਵਾਜਾਈ ਚੱਲਦੀ ਰਹਿੰਦੀ ਹੈ, ਦੀ ਸੜਕੀ ਹਦੂਦ ਅੰਦਰ ਇਕ ਪ੍ਰਾਈਵੇਟ ਸਕੂਲ ਨੇ ...
ਝਬਾਲ, 2 ਮਾਰਚ (ਸਰਬਜੀਤ ਸਿੰਘ)-ਕਣਕ ਦੇ ਸੀਜਨ ਨੂੰ ਧਿਆਨ 'ਚ ਰੱਖਦੇ ਹੋਏ ਬਹੁਤ ਚਿਰਾਂ ਦੀ ਕਿਸਾਨਾਂ ਦੀ ਮੰਗ 'ਤੇ ਕਿਸਾਨਾਂ ਦੀ ਸਹੂਲਤ ਲਈ ਦਾਣਾ ਮੰਡੀ ਝਬਾਲ ਵਿਖੇ ਕੱਚੇ ਫੜ ਪੱਕੇ ਕਰਾਉਣ ਦੀ ਸ਼ੁਰੂਆਤ ਸਮੇਂ ਉਦਘਾਟਨ ਮਾਰਕਿਟ ਕਮੇਟੀ ਝਬਾਲ ਦੇ ਚੇਅਰਮੈਨ ਬਲਵਿੰਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX