ਮਲੇਰਕੋਟਲਾ, 2 ਮਾਰਚ (ਮੁਹੰਮਦ ਹਨੀਫ਼ ਥਿੰਦ, ਕੁਠਾਲਾ)- ਲੰਘੀ ਰਾਤ ਕਰੀਬ 9:30 ਵਜੇ ਮਾਲੇਰਕੋਟਲਾ ਦੇ ਐਸ.ਡੀ.ਐਮ. ਦਫ਼ਤਰ ਦੇ ਨਜ਼ਦੀਕ ਕਚਹਿਰੀ ਰੋਡ 'ਤੇ ਇਕ ਬੀ. ਕੇ. ਸੇਲਜ਼ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗ ਗਈ | ਅੱਗ ਐਨੀ ਭਿਆਨਕ ਸੀ ਕਿ ਕਈ ਕਿੱਲੋਮੀਟਰ ਤੱਕ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ | ਫ਼ੈਕਟਰੀ ਵਿਚ ਲੱਗੀ ਅੱਗ 'ਤੇ ਕੁਝ ਪਲਾਂ ਵਿਚ ਹੀ ਐਨਾ ਫੈਲਾਅ ਕਰ ਲਿਆ ਕਿ ਫ਼ੈਕਟਰੀ ਦੇ ਨਾਲ ਖੜੇ ਟੈਂਪੂ ਤੇ ਸਾਹਮਣੇ ਬਣੀਆਂ ਕਈ ਝੁੱਗੀਆਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਜੋ ਕਿ ਸੜ ਕੇ ਸੁਆਹ ਹੋ ਗਈਆਂ ਅਤੇ ਇਨ੍ਹਾਂ ਵਿਚ ਰਹਿੰਦੇ ਮਜ਼ਦੂਰ ਵਰਗ ਦੇ ਪਰਿਵਾਰ ਜੋ ਕਿ ਇੰਡਸਟਰੀ ਏਰੀਏ ਦੀਆਂ ਫ਼ੈਕਟਰੀਆਂ ਵਿਚ ਹੀ ਕੰਮ ਕਰਦੇ ਸਨ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ | ਅੱਗ ਲੱਗਣ ਤੋਂ ਤੁਰੰਤ ਬਾਅਦ ਜਿੱਥੇ ਮਾਲੇਰਕੋਟਲਾ ਦੇ ਫਾਇਰ ਬਿ੍ਗੇਡ ਅਫ਼ਸਰ ਨਰਿੰਦਰ ਸਿੰਘ ਨੇ ਆਪਣੇ ਮੁਲਾਜ਼ਮਾਂ ਸਮੇਤ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਅਰਿਹੰਤ ਸਪੀਨਿੰਗ ਮਿਲ ਵੱਲੋਂ ਵੀ ਆਪਣੀ ਨਿੱਜੀ ਫਾਇਰ ਬਿ੍ਗੇਡ ਦੀ ਗੱਡੀ ਭੇਜ ਕੇ ਅੱਗ ਬੁਝਾਉਣ ਵਿਚ ਆਪਣਾ ਯੋਗਦਾਨ ਪਾਇਆ | ਫ਼ੈਕਟਰੀ ਅੰਦਰ ਲੱਗੀ ਅੱਗ ਦੇ ਵਧਣ ਨਾਲ ਫ਼ੈਕਟਰੀ ਅੰਦਰੋਂ ਧਮਾਕਿਆਂ ਦੀ ਆਵਾਜ਼ ਆਉਣ ਨਾਲ ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਸਮੇਂ ਬਹੁਤ ਦਿੱਕਤ ਪੇਸ਼ ਆਈ, ਅੱਗ ਦੀਆਂ ਲਪਟਾਂ ਐਨੀਆਂ ਉੱਚੀਆਂ ਸਨ ਕਿ ਨਾਲ ਲੱਗਦੀ ਟੈਲੀਫ਼ੋਨ ਐਕਸਚੇਂਜ ਦੀ ਬਿਲਡਿੰਗ ਨੂੰ ਵੀ ਅੱਗ ਲੱਗਣ ਦਾ ਖ਼ਤਰਾ ਪੈਦਾ ਹੋ ਗਿਆ ਸੀ ਪਰ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੱਲੋਂ ਕੀਤੀ ਗਈ ਮੁਸ਼ੱਕਤ ਨਾਲ ਅੱਗ ਤੇ ਕਰੀਬ ਰਾਤੀਂ 12 ਵਜੇ ਤੱਕ ਕਾਬੂ ਪਾ ਲਿਆ ਗਿਆ | ਮਿਲੀ ਜਾਣਕਾਰੀ ਅਨੁਸਾਰ ਫ਼ੈਕਟਰੀ ਦੇ ਮਾਲਕ ਆਪਣੇ ਨਿੱਜੀ ਕੰਮ ਲਈ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਪਰ ਮੌਕੇ 'ਤੇ ਹਾਜ਼ਰ ਸ਼ਹਿਰ ਦੇ ਨੌਜਵਾਨਾਂ ਨੇ ਆਪਣੀ ਹਿੰਮਤ ਅਤੇ ਦਲੇਰੀ ਨਾਲ ਆਪਣੇਪਨ ਦਾ ਸਬੂਤ ਦਿੰਦਿਆਂ ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਦਾ ਸਾਥ ਦਿੱਤਾ | ਬੇਸ਼ੱਕ ਅੱਗ ਦੇ ਕਾਰਨਾਂ ਅਤੇ ਹੋਏ ਨੁਕਸਾਨ ਦਾ ਅਜੇ ਅੰਦਾਜਾ ਨਹੀਂ ਲਗਾਇਆ ਜਾ ਸਕਦਾ | ਇਸ ਸਬੰਧੀ ਐਸ. ਡੀ.ਐਮ. ਮਾਲੇਰਕੋਟਲਾ ਟੀ.ਬੈਨਥ, ਤਹਿਸੀਲਦਾਰ ਬਾਦਲਦੀਨ ਅਤੇ ਪ੍ਰਸ਼ਾਸਨ ਵੱਲੋਂ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮੁਆਇਨਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੈਕਟਰੀ ਨਾਲ ਸੰਬੰਧਤ ਪੈਂਦੇ 9 ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਤੋਂ ਜਾਂਚ ਦੀਆਂ ਰਿਪੋਰਟਾਂ ਮੰਗੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਫ਼ੈਕਟਰੀ ਮਾਲਕ ਦਾ ਪੱਖ ਵੀ ਜਾਣਿਆ ਜਾਵੇਗਾ |
ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਫੁੱਲ) - ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੇ ਹੈ ਕਿਹਾ ਕਿ ਲਹਿਰਾ ਵਾਸੀਆਂ ਨੰੂ ਕੇਵਲ ਉਪ ਮੰਡਲ ਅਫ਼ਸਰ ਦੀ ਬਦਲੀ ਮਨਜ਼ੂਰ ਨਹੀਂ ਹੈ | ਉਨ੍ਹਾਂ ਚੋਣ ਨਤੀਜਿਆਂ ਦੀ ਘਪਲੇਬਾਜ਼ੀ ਲਈ ਕਾਂਗਰਸ ...
ਭਵਾਨੀਗੜ੍ਹ, 2 ਮਾਰਚ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਸੀਆਰਕ ਵਿਖੇ ਇਕ ਘਰ ਵਿਚ ਹੋਈ ਚੋਰੀ ਦੌਰਾਨ ਚੋਰਾਂ ਵਲੋਂ ਸੋਨੇ ਦੇ ਗਹਿਣੇ, 2 ਲੈਪਟਾਪ, 2 ਮੋਬਾਇਲ ਫ਼ੋਨ, ਡੀ.ਵੀ.ਆਰ. ਅਤੇ ਨਕਦ ਰਾਸ਼ੀ ਚੋਰੀ ਕਰ ਲੈਣ ਦਾ ਸਮਾਚਾਰ ਮਿਲਿਆ | ਇਸ ਸਬੰਧੀ ਚੇਤਨ ਸਿੰਘ ਵਾਸੀ ਪਿੰਡ ...
ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ | ਪੁਲਿਸ ਥਾਮਾ ਸਿਟੀ ਸੁਨਾਮ ਵਿਖੇ 28 ਅਕਤੂਬਰ 2018 ਨੰੂ ਦਰਜ ਮਾਮਲੇ ਮੁਤਾਬਿਕ ਪੁਲਿਸ ਪਾਰਟੀ ...
ਭਵਾਨੀਗੜ੍ਹ, 2 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਵਲੋਂ 120 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਇਕ ਵਿਅਕਤੀ ਨੂੰ ਕਾਬੂ ਕਰਦਿਆਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ...
ਸੰਗਰੂਰ, 2 ਮਾਰਚ (ਅਮਨਦੀਪ ਸਿੰਘ ਬਿੱਟਾ)- ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਕਡਾਊਨ ਉਪਰੰਤ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਚਾਹਤ ਵਿਚ ਬੇਹੱਦ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ...
ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ) - ਸੀ.ਜੇ.ਐਮ. ਅਜੀਤਪਾਲ ਸਿੰਘ ਦੀ ਅਦਾਲਤ ਨੇ ਚਾਰ ਸਾਲ ਪਹਿਲਾਂ ਹੋਈ ਚੋਰੀ ਦੇ ਮਾਮਲੇ ਦੀ ਬਚਾਅ ਪੱਖ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਵਲੋਂ ਕੀਤੀ ਪੈਰਵੀ ਤੋਂ ਬਾਅਦ ਨਿਰਪਾਲ ਸਿੰਘ ਵਾਸੀ ਪੁੰਨਾਵਾਲ ਨੰੂ ਬਰੀ ਕਰਨ ਦਾ ਹੁਕਮ ...
ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ) - ਵਧੀਕ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਆਤਮ ਹੱਤਿਆ ਦੇ ਇਕ ਮਾਮਲੇ ਵਿਚ ਬਚਾਅ ਪੱਖ ਦੇ ਵਕੀਲ ਅਸ਼ਵਨੀ ਚੌਧਰੀ ਅਤੇ ਰਾਜ ਕੁਮਾਰ ਗੋਇਲ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਨਰੇਸ਼ ਕੁਮਾਰ ਵਾਸੀ ਧੂਰੀ ਨੂੰ ਆਤਮ ਹੱਤਿਆ ਲਈ ...
ਸੰਗਰੂਰ, 2 ਮਾਰਚ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਦੇ ਮਾਲਵਾ ਖਿੱਤੇ ਵਿਚ ਕਿਸਾਨ ਸੰਘਰਸ਼ ਦਾ ਵੱਡਾ ਕੇਂਦਰ ਬਣ ਚੁੱਕੇ ਜ਼ਿਲ੍ਹਾ ਸੰਗਰੂਰ ਵਿਚ ਕਿਸਾਨਾਂ ਦੇ ਪ੍ਰਭਾਵਸ਼ਾਲੀ ਧਰਨੇ ਅੱਜ ਵੀ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚੇ ਵਲੋਂ ਰੇਲਵੇ ਸਟੇਸ਼ਨ ...
ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਇਕ ਔਰਤ ਅਤੇ ਇਕ ਪੁਰਸ਼ ਨੂੰ ਨਸ਼ੀਲੀਆਂ ਦਵਾਈਆਂ ਦੀ ਤਸ਼ਕਰੀ ਦੇ ਦੋਸ਼ਾਂ ਵਿਚ ਦਸ-ਦਸ ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਪੁਲਿਸ ਥਾਣਾ ਲਹਿਰਾ ...
ਸੁਨਾਮ ਊਧਮ ਸਿੰਘ ਵਾਲਾ, 2 ਮਾਰਚ (ਰੁਪਿੰਦਰ ਸਿੰਘ ਸੱਗੂ) - ਫਾਦਰ ਆਫ਼ ਸਾਈਕਲਿੰਗ ਦੇ ਨਾਮ ਤੇ ਜਾਣੇ ਜਾਂਦੇ ਮਰਹੂਮ ਡਾ ਅੰਮਿ੍ਤ ਸੇਠੀ ਦੀ ਯਾਦ ਵਿਚ ਵੱਡੀ ਗਿਣਤੀ ਵਿਚ ਕਈ ਸਾਈਕਲਿੰਗ ਕਲੱਬ ਦੇ ਮੈਂਬਰਾਂ ਨੇ 300 ਕਿੱਲੋਮੀਟਰ ਤੱਕ ਦਾ ਟੀਚਾ ਪੂਰਾ ਕਰ ਕੇ ਡਾ ਸੇਠੀ ਨੂੰ ...
ਦਿੜ੍ਹਬਾ ਮੰਡੀ, 2 ਮਾਰਚ (ਹਰਬੰਸ ਸਿੰਘ ਛਾਜਲੀ)- ਟਰੱਕ ਅਪਰੇਟਰ ਐਸੋਸੀਏਸ਼ਨ ਦਿੜ੍ਹਬਾ ਦੀ ਪ੍ਰਧਾਨਗੀ ਨੂੰ ਲੈ ਕੇ ਅਪਰੇਟਰ ਦੋ ਧੜਿਆਂ ਵਿਚ ਵੰਡੇ ਗਏ ਹਨ | ਦੋਨੋਂ ਧੜਿਆਂ ਨੇ ਆਪਣੇ-ਆਪਣੇ ਵੱਖਰੇ ਪ੍ਰਧਾਨ ਚੁਣ ਲਏ ਗਏ | ਪ੍ਰਧਾਨ ਦੀ ਚੋਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ...
ਸੰਗਰੂਰ, 2 ਮਾਰਚ (ਅਮਨਦੀਪ ਸਿੰਘ ਬਿੱਟਾ)- ਟ੍ਰੈਫ਼ਿਕ ਪੁਲਿਸ ਸੰਗਰੂਰ ਵਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਕੌਰ ਤੂਰ ਅਤੇ ਸਿੱਖਿਆ ਵਿਭਾਗ ਵਲੋਂ ਪ੍ਰਵੀਨ ਮਨਚੰਦਾ ਦੇ ਸਾਂਝੇ ਸਹਿਯੋਗ ਨਾਲ ਸਕੂਲ ਬੱਸਾਂ ਖਿਲਾਫ ਵੱਡੀ ਮੁਹਿੰਮ ਛੇੜਦਿਆਂ ਚਲਾਨ ਕੱਟੇ ਗਏ | ...
ਭਵਾਨੀਗੜ੍ਹ, 2 ਮਾਰਚ (ਰਣਧੀਰ ਸਿੰਘ ਫੱਗੂਵਾਲਾ) - ਕੋਰੋਨਾ ਦੇ ਟੀਕਾਕਰਨ ਦੇ ਦੂਜੇ ਗੇੜ ਦੀ ਰਾਸ਼ਟਰ ਪੱਧਰ 'ਤੇ ਹੋਈ ਸ਼ੁਰੂਆਤ ਦੌਰਾਨ ਸਥਾਨਕ ਸਰਕਾਰੀ ਹਸਪਾਤਲ ਵਿਖੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਟੀਕਾ ਕਰਨ ਕਰਵਾਇਆ | ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਮਹੇਸ਼ ...
ਖਨੌਰੀ, 2 ਮਾਰਚ (ਬਲਵਿੰਦਰ ਸਿੰਘ ਥਿੰਦ)- ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਖਨੌਰੀ ਇਲਾਕੇ ਦੇ ਮਿਡ-ਡੇ-ਮੀਲ ਵਰਕਰਾਂ ਅਤੇ ਮੁਲਾਜ਼ਮਾਂ ਦੀ ਖਨੌਰੀ ਅਨਾਜ ਮੰਡੀ ਵਿਖੇ ਇਕ ਅਹਿਮ ਮੀਟਿੰਗ ਕਰ ਕੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਹੇਠ 7 ...
ਸੰਗਰੂਰ, 2 ਮਾਰਚ (ਧੀਰਜ ਪਸ਼ੋਰੀਆ) - 4 ਮਾਰਚ ਨੂੰ ਸਿੱਖਿਆ ਮੰਤਰੀ ਵਿਦਿਆਰਥੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਕੀਤੇ ਜਾ ਰਹੇ ਘਿਰਾਓ ਦੀ ਤਿਆਰੀ ਵਜੋਂ ਸਰਕਾਰੀ ਰਣਬੀਰ ਕਾਲਜ (ਸੰਗਰੂਰ) ਵਿਖੇ ਵਿਦਿਆਰਥੀ ਮੰਗਾਂ ਸੰਬੰਧੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ...
ਕੁੱਪ ਕਲਾਂ, 2 ਮਾਰਚ (ਮਨਜਿੰਦਰ ਸਿੰਘ ਸਰੌਦ) - ਹਲਕਾ ਅਮਰਗੜ੍ਹ ਦੇ ਪਿੰਡਾਂ ਅੰਦਰ ਵੱਡੀ ਪੱਧਰ ਉੱਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਵਿਧਾਇਕ ਸੁਰਜੀਤ ਸਿੰਘ ਧੀਮਾਨ ਪਿੰਡ ਨੱਥੂਮਾਜਰਾ ਤੇ ਉਮਰਪੁਰਾ ਵਿਖੇ ਪਹੁੰਚੇ, ਉੱਥੇ ਪਿੰਡਾਂ ਵਿਚ ਪੰਚਾਇਤਾਂ ...
ਸੰਦੌੜ, 2 ਮਾਰਚ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਜਲਵਾਣਾ ਵਿਖੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ | ਇਹ ਨਗਰ ਕੀਰਤਨ ...
ਮਹਿਲ ਕਲਾਂ, 2 ਮਾਰਚ (ਤਰਸੇਮ ਸਿੰਘ ਗਹਿਲ)-ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖ਼ਲੇ ਵਧਾਉਣ ਲਈ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਧਨੇਰ ਵਿਖੇ ਸਕੂਲ ਅਧਿਆਪਕ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਦੀਆਂ ...
18 ਨਵੇਂ ਮਾਮਲਿਆਂ ਨਾਲ ਸਰਗਰਮ ਮਰੀਜ਼ਾਂ ਦੀ ਗਿਣਤੀ ਹੋਈ 100 ਤੋਂ ਪਾਰ ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਵਿਚ ਅੱਜ ਫਿਰ ਇਕ 65 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋਈ ਹੈ | ਸੰਗਰੂਰ ਦਾ ਰਹਿਣ ਵਾਲਾ ਇਕ ਕੋਰੋਨਾ ਪੀੜਤ ਵਿਅਕਤੀ ਡੀ.ਐਮ.ਸੀ. ...
ਸੰਗਰੂਰ, 2 ਮਾਰਚ (ਅਮਨਦੀਪ ਸਿੰਘ ਬਿੱਟਾ)- ਧੂਰੀ ਖੰਡ ਮਿੱਲ ਤੋਂ ਆਪਣੀ ਬਕਾਇਆ ਰਕਮ ਦੀ ਭਰਪਾਈ ਨੂੰ ਲੈ ਕੇ ਕੱਲ੍ਹ ਬਾਅਦ ਦੁਪਹਿਰ ਪਾਣੀ ਦੀ ਟੈਂਕੀ ਉੱਤੇ ਚੜ੍ਹੇ ਗੰਨਾ ਕਾਸ਼ਤਕਾਰਾਂ ਦਾ ਮਸਲਾ ਦੇਰ ਰਾਤੀ ਹੱਲ ਹੋ ਗਿਆ ਜਦ ਜ਼ਿਲ੍ਹਾ ਪ੍ਰਸ਼ਾਸਨ ਦੇ ਵਲੋਂ ਤਹਿਸੀਲਦਾਰ ...
ਅਮਰਗੜ੍ਹ, 2 ਮਾਰਚ (ਸੁਖਜਿੰਦਰ ਸਿੰਘ ਝੱਲ) - ਸਵ. ਜਗਤ ਸਿੰਘ ਢੀਂਡਸਾ ਅਤੇ ਅਲਵੇਲ ਸਿੰਘ ਢੀਂਡਸਾ ਦੀ ਮਾਤਾ, ਪਰਗਟ ਸਿੰਘ ਜਲਾਲਗੜ੍ਹ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਵਾਲਾ ਸਿੰਘ ਜਲਾਲਗੜ੍ਹ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਮਰਗੜ੍ਹ, ਅਮਨਿੰਦਰ ਸਿੰਘ ...
ਸੰਗਰੂਰ, 2 ਮਾਰਚ (ਧੀਰਜ ਪਸ਼ੌਰੀਆ)- ਸਾਂਝਾ ਅਧਿਆਪਕ ਮੋਰਚਾ ਵਲੋਂ ਪੰਜਾਬ ਭਰ ਵਿਚ ਉਲੀਕੇ ਪ੍ਰੋਗਰਾਮ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਸੰਗਰੂਰ ਵਲੋਂ 3 ਮਾਰਚ ਨੂੰ ਰੋਸ ਮਾਰਚ ਕਰ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੀ ...
ਕੁੱਪ ਕਲਾਂ, 2 ਮਾਰਚ (ਮਨਜਿੰਦਰ ਸਿੰਘ ਸਰੌਦ)- ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਤੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੀ ਲੜਾਈ ਨੂੰ ਇਨਸਾਫ਼ ਦੀਆਂ ਬਰੂਹਾਂ ਤੱਕ ਲੈ ਕੇ ਜਾਣ ਵਾਲੇ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਜਿਨ੍ਹਾਂ ਵਲੋਂ ਅੱਜ ਆਮ ਆਦਮੀ ...
ਮਲੇਰਕੋਟਲਾ, 2 ਮਾਰਚ (ਪਾਰਸ ਜੈਨ)- ਨਗਰ ਕੌਂਸਲ ਚੋਣਾਂ ਵਿਚ ਬਹੁਤ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਕੌਂਸਲਰ ਬਣੇ ਸ: ਮਹਿੰਦਰ ਸਿੰਘ ਪਰੂਥੀ ਅਤੇ ਉਹਨਾਂ ਦੀ ਪਤਨੀ ਇੰਦਰਜੀਤ ਕੌਰ ਪਰੂਥੀ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ...
ਸੰਗਰੂਰ, 2 ਮਾਰਚ (ਸੁਖਵਿੰਦਰ ਸਿੰਘ ਫੁੱਲ)- ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪਿ੍ੰਸੀਪਲ ਸ੍ਰੀ ਸੁਖਬੀਰ ਸਿੰਘ ਦੀ ਰਹਿਨੁਮਾਈ ਅਤੇ ਐਨ.ਐਸ.ਐਸ. ਯੂਨਿਟ-1 ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਰੁਪਿੰਦਰ ਸ਼ਰਮਾ ਅਤੇ ਐਨ.ਐਸ.ਐਸ. ਯੂਨਿਟ-2 ਦੇ ਪ੍ਰੋਗਰਾਮ ਅਫ਼ਸਰ ਪ੍ਰੋ. ਸੁਧਾ ...
ਸੂਲਰ ਘਰਾਟ, 2 ਮਾਰਚ (ਜਸਵੀਰ ਸਿੰਘ ਔਜਲਾ)- ਗੁਰਦੁਆਰਾ ਪ੍ਰਬੰਧਕ ਕਮੇਟੀ ਭਗਤ ਰਵਿਦਾਸ ਜੀ ਵਲੋਂ ਸ੍ਰੀ ਗੁਰੂ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਭੋਗ ਦੇ ਸਮੇਂ ਤੇ ਕਾਂਗਰਸ ...
ਸੰਦੌੜ, 2 ਮਾਰਚ (ਜਸਵੀਰ ਸਿੰਘ ਜੱਸੀ)- ਪਿੰਡ ਬਾਪਲਾ ਤੋਂ ਉੱਘੇ ਸਮਾਜਸੇਵੀ ਅਤੇ ਮਾਰਕਫੈੱਡ ਦੇ ਸਾਬਕਾ ਮੈਨੇਜਰ ਕੁਲਦੀਪ ਸਿੰਘ ਬਾਪਲਾ, ਮਨੀਲਾ ਵਾਲੇ ਉਮਰ 68 ਸਾਲ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ | ਉਨ੍ਹਾਂ ਦੇ ਜਾਣ ਕਾਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX