ਜਲੰਧਰ, 2 ਮਾਰਚ (ਸ਼ਿਵ ਸ਼ਰਮਾ)-ਨਿਗਮ ਦੇ ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ 21.68 ਕਰੋੜ ਦੀ ਲਾਗਤ ਨਾਲ ਸਮਾਰਟ ਸਿਟੀ ਫ਼ੰਡਾਂ ਨਾਲ ਬਣ ਰਹੇ 11 ਚੌਕਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਆਪਣੀ ਜਾਂਚ ਦੇ ਪਹਿਲੇ ਦਿਨ ਹੀ ਨਿਗਮ ਦਫਤਰ 'ਚ ਬੈਠੇ ਤੇ ਸਮਾਰਟ ਪ੍ਰਾਜੈਕਟਾਂ ਦੇ ਨੋਡਲ ਅਫ਼ਸਰ ਐਸ. ਈ. ਇੰਜੀ. ਰਜਨੀਸ਼ ਡੋਗਰਾ ਤੋਂ ਇਹ ਜਾਣਕਾਰੀ ਨਹੀਂ ਮਿਲੀ ਕਿ ਠੇਕੇਦਾਰ ਦੀ ਕਿੰਨੀ ਜ਼ਮਾਨਤੀ ਰਕਮ ਜਮਾਂ ਹੋਈ ਹੈ ਤੇ ਹੁਣ ਤੱਕ ਕਿੰਨੀ ਅਦਾਇਗੀ ਹੋ ਚੁੱਕੀ ਹੈ | ਚੇਅਰਮੈਨ ਹੁਣ ਸਾਰੀ ਜਾਣਕਾਰੀ ਲੈਣ ਲਈ ਪਰਸੋਂ ਨੂੰ ਸਮਾਰਟ ਸਿਟੀ ਕੰਪਨੀ ਦੇ ਦਫਤਰ ਜਾ ਕੇ ਫਾਈਲ ਹਾਸਲ ਕਰਨਗੇ | ਇੰਜੀ. ਡੋਗਰਾ ਸਮੇਤ ਹੋਰ ਅਫ਼ਸਰਾਂ ਨੂੰ ਪ੍ਰਾਜੈਕਟਾਂ ਦਾ ਨੋਡਲ ਅਫ਼ਸਰ ਲਗਾਇਆ ਗਿਆ ਹੈ | ਦਕੋਹਾ ਉਨ੍ਹਾਂ ਕੋਲ ਕੀਤੀ ਜਾ ਰਹੀ ਅਦਾਇਗੀ ਬਾਰੇ ਜਾਣਕਾਰੀ ਲੈਣ ਲਈ ਗਏ ਸਨ | ਦਕੋਹਾ ਦਾ ਕਹਿਣਾ ਸੀ ਕਿ 21.68 ਕਰੋੜ ਦੀ ਲਾਗਤ ਨਾਲ ਚੌਕਾਂ 'ਤੇ ਵੱਡੀ ਰਕਮਾਂ ਖ਼ਰਚ ਕੀਤੀਆਂ ਜਾ ਰਹੀਆਂ ਹਨ | ਨਿਗਮ ਦੇ ਅਫ਼ਸਰ ਜੇਕਰ ਸਮਾਰਟ ਪ੍ਰਾਜੈਕਟਾਂ ਦੇ ਨੋਡਲ ਅਫ਼ਸਰ ਬਣਾਏ ਗਏ ਹਨ ਪਰ ਉਨ੍ਹਾਂ ਨੂੰ ਸਮਾਰਟ ਸਿਟੀ ਕੰਪਨੀ ਵਲੋਂ ਕੀਤੀ ਜਾ ਰਹੀ ਅਦਾਇਗੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ | ਦਕੋਹਾ ਦਾ ਕਹਿਣਾ ਸੀ ਕਿ ਸਮਾਰਟ ਸਿਟੀ ਦੇ ਦਫਤਰ ਜਾ ਕੇ ਉਹ ਸਾਰੀ ਜਾਣਕਾਰੀ ਲੈ ਕੇ ਨਿਗਮ 'ਚ ਮੌਜੂਦ ਨੋਡਲ ਅਫ਼ਸਰਾਂ ਦੀ ਜ਼ਿੰਮੇਵਾਰੀ ਤੈਅ ਕਰਨ ਤੋਂ ਇਲਾਵਾ ਆਪਣੀ ਟੀਮ ਦੇ ਨਾਲ ਮੌਕੇ 'ਤੇ ਜਾ ਕੇ ਚੌਕਾਂ ਦੀ ਜਾਂਚ ਕਰਨਗੇ | ਦਕੋਹਾ ਦਾ ਕਹਿਣਾ ਸੀ ਕਿ ਇਕ ਠੇਕੇਦਾਰ ਨੂੰ ਸਾਰਾ ਕੰਮ ਦਿੱਤਾ ਗਿਆ ਹੈ | ਉਹ ਜਾਣਕਾਰੀ ਹਾਸਲ ਕਰਨਗੇ ਕਿ 21.68 ਕਰੋੜ ਦੇ ਕੰਮ ਲਈ ਕਿੰਨੀ ਜ਼ਮਾਨਤੀ ਰਕਮ ਲਈ ਗਈ ਹੈ | ਚੇਤੇ ਰਹੇ ਕਿ ਦਕੋਹਾ ਤੇ ਹੋਰ ਕੌਂਸਲਰਾਂ ਨੇ ਸਮਾਰਟ ਚੌਕਾਂ ਦੇ ਕੰਮ 'ਤੇ ਸਵਾਲ ਉਠਾਏ ਸਨ |
ਐਨ. ਓ. ਸੀ. ਮਿਲਣ ਤੋਂ ਬਾਅਦ ਵਾਰਡਾਂ 'ਚ ਸ਼ੁਰੂ ਹੋਣਗੇ ਕੰਮ
ਜਲੰਧਰ-ਵਾਰਡਾਂ 'ਚ ਗਲੀਆਂ ਸੜਕਾਂ ਸਮੇਤ ਹੋਰ ਰਹਿ ਗਏ ਕੰਮ ਪੂਰੇ ਕਰਨ ਲਈ ਬੀ. ਐਂਡ. ਆਰ. ਵਿਭਾਗ ਨੇ ਸੀਵਰ ਪਾਉਣ ਦੇ ਮਾਮਲੇ 'ਚ ਨਿਗਮ ਦੇ ਓ. ਐਂਡ. ਐਮ. ਤੋਂ ਐਨ. ਓ. ਸੀ. ਮੰਗੀ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਕਿਹੜੀਆਂ ਸੜਕਾਂ ਨੂੰ ਸੀਵਰ ਪਾਉਣ ਲਈ ਪੁੱਟਿਆ ਜਾਣਾ ਹੈ ਤਾਂ ਜੋ ਸੜਕਾਂ, ਗਲੀਆਂ ਦਾ ਨਿਰਮਾਣ ਦਾ ਕੰਮ ਸ਼ੁਰੂ ਹੋ ਸਕੇ | ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਇਹ ਜਾਣਕਾਰੀ ਲੈਣ ਲਈ ਵਿਭਾਗ ਨੂੰ ਕਿਹਾ ਹੈ | ਜਾਣਕਾਰੀ ਮੁਤਾਬਕ ਜਿਨ੍ਹਾਂ ਹਲਕਿਆਂ 'ਚ ਬਕਾਇਆ ਕੰਮ ਹੋਣੇ ਰਹਿ ਗਏ ਹਨ, ਉਨਾਂ ਵਿਚ ਉੱਤਰੀ ਹਲਕੇ ਦੇ 37 ਲੱਖ ਦੇ, ਵੈਸਟ ਹਲਕੇ 'ਚ 80.85 ਲੱਖ, ਕਰਤਾਰਪੁਰ ਹਲਕੇ ਦੇ 55.40 ਲੱਖ, ਕੇਂਦਰੀ ਹਲਕੇ ਦੇ 1.89, ਕੈਂਟ ਹਲਕੇ ਦੇ 1.67 ਕਰੋੜ ਦੇ ਕੰਮ ਬਕਾਇਆ ਪਏ ਹਨ | ਦਕੋਹਾ ਦਾ ਕਹਿਣਾ ਸੀ ਕਿ ਜੇਕਰ ਪਹਿਲਾਂ ਕੰਮ ਸ਼ੁਰੂ ਕਰਵਾ ਦਿੱਤੇ ਜਾਣ ਤਾਂ ਸੀਵਰ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਕਰ ਕੇ ਹੁਣ ਪਹਿਲਾਂ ਹੀ ਐਨ. ਓ. ਸੀ. ਮੰਗੀ ਹੈ | ਹੁਣ ਨਹਿਰੀ ਪਾਣੀ ਪ੍ਰਾਜੈਕਟ ਲਈ ਪਾਈਪਾਂ ਵੀ ਆ ਗਈਆਂ ਹਨ | ਪ੍ਰਾਜੈਕਟ ਨੂੰ ਪੂਰਾ ਕਰਨ ਲਈ ਤਿੰਨ ਸਾਲ ਦਾ ਸਮਾਂ ਲੱਗਣਾ ਹੈ ਤਾਂ ਕੰਮ ਕਰਵਾ ਦਿੱਤਾ ਜਾਵੇਗਾ | 3 ਸਾਲ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ | ਸ਼ਹਿਰੀ ਵਾਤਾਵਰਨ ਤਹਿਤ ਵਿਧਾਇਕਾਂ ਦੇ 25-25 ਕਰੋੜ ਦੀ ਲਾਗਤ ਨਾਲ ਹੋ ਰਹੇ ਕੰਮਾਂ ਬਾਰੇ ਉਨਾਂ ਦੱਸਿਆ ਕਿ ਬਾਅਦ 'ਚ ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਸੀਵਰ ਨਾ ਪਾਉਣ ਬਾਰੇ ਐਨ. ਓ. ਲਈ ਜਾਵੇਗੀ |
ਜਲੰਧਰ, 2 ਮਾਰਚ (ਸ਼ਿਵ)-ਬਿਲਡਿੰਗ ਵਿਭਾਗ ਦੀ ਐਡਹਾਕ ਕਮੇਟੀ ਵਲੋਂ ਵਾਰ-ਵਾਰ ਨਾਜਾਇਜ਼ ਕਾਲੋਨੀਆਂ ਤੋਂ 50 ਕਰੋੜ ਦੀ ਵਸੂਲੀ ਕਰਨ ਲਈ ਚਾਹੇ ਅਜੇ ਤੱਕ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਵਸੂਲੀ ਲਈ ਕੋਈ ਤੇਜ਼ੀ ਨਹੀਂ ਦਿਖਾਈ ਹੈ ਪਰ ਮਿਸ਼ਨ ਕੰਪਾੳਾੂਡ ਦੇ ਬਾਹਰ ...
ਮਕਸੂਦਾਂ, 2 ਮਾਰਚ (ਲਖਵਿੰਦਰ ਪਾਠਕ)-ਪਾਸ਼ ਇਲਾਕਾ ਗ੍ਰੇਟਰ ਕੈਲਾਸ਼ 'ਚ ਕੌਂਸਲਰ ਸਤਿੰਦਰਜੀਤ ਕੌਰ ਖ਼ਾਲਸਾ ਦੇ ਘਰ ਨੇੜੇ ਬਣ ਰਹੀ ਸ਼ੀਸ਼ੇ ਦੇ ਵਪਾਰੀ ਦੀ ਆਲੀਸ਼ਾਨ ਕੋਠੀ 'ਚ ਕਤਲ ਦੀ ਵਾਰਦਾਤ ਨੇ ਨਾ ਸਿਰਫ਼ ਕੋਠੀ ਮਾਲਕ ਨੂੰ ਹਿਲਾ ਕੇ ਰੱਖ ਦਿੱਤਾ ਬਲਕਿ ਪੂਰਾ ਪੁਲਿਸ ...
ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਇਕ ਕਾਰ 'ਚੋਂ 15 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਕਾਰ ਚਾਲਕ ਢਾਬਾ ਮਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੰਦੀਪ ਅਰੋੜਾ ਉਰਫ਼ ਸ਼ਨਮ (30) ਪੁੱਤਰ ਨਰੇਸ਼ ...
ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ)-ਸ਼ਾਹਕੋਟ ਬਲਾਕ ਦੇ ਪਿੰਡ ਈਨੋਵਾਲ ਦੀ ਮਹਿਲਾ ਸਰਪੰਚ, ਉਸ ਦੇ ਪਤੀ ਤੇ ਇਕ ਪੰਚ ਵਲੋਂ ਪੰਚਾਇਤ ਸਕੱਤਰ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਸ਼ਾਹਕੋਟ ਪੁਲਿਸ ਵਲੋਂ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਹੈ | ਇਸ ...
ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 718 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 60 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁਲ ਗਿਣਤੀ 21796 ਹੋ ਗਈ ਹੈ | ...
ਸ਼ਾਹਕੋਟ, 2 ਮਾਰਚ (ਸੁਖਦੀਪ ਸਿੰਘ, ਸਚਦੇਵਾ, ਬਾਂਸਲ)-ਡੀ. ਐੱਸ. ਪੀ. ਸ਼ਾਹਕੋਟ ਦਵਿੰਦਰ ਸਿੰਘ ਘੁੰਮਣ ਦੀ ਅਗਵਾਈ ਤੇ ਐੱਸ. ਐੱਚ. ਓ. ਸ਼ਾਹਕੋਟ ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰ 2 ਨਸ਼ਾ ਤਸਕਰਾਂ ਨੂੰ 7 ਕਿਲੋਗ੍ਰਾਮ ਅਫ਼ੀਮ ਸਮੇਤ ...
ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਕੋਰੋਨਾ ਪ੍ਰਭਾਵਿਤ 2 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਮਿ੍ਤਕਾਂ ਦੀ ਗਿਣਤੀ 718 ਪਹੁੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 60 ਹੋਰ ਕੋਰੋਨਾ ਪ੍ਰਭਾਵਿਤ ਮਿਲਣ ਨਾਲ ਮਰੀਜ਼ਾਂ ਦੀ ਕੁਲ ਗਿਣਤੀ 21796 ਹੋ ਗਈ ਹੈ | ...
ਜਲੰਧਰ, 2 ਮਾਰਚ (ਮੇਜਰ ਸਿੰਘ)-ਅੱਜ ਇੱਥੇ ਪੇਂਡੂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਕਾਂਗਰਸ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਂਦੇ ਹੋਏ ਪਹਿਲਾਂ ਵਾਂਗ ਲੋਲੀਪੋਪ ਦੇਣ ਦੀ ਥਾਂ ਵਾਅਦਿਆਂ ਨੂੰ ਅਮਲੀ ਜਾਮਾ ਦਿਵਾਉਣ ਲਈ ਸ਼ਹਿਰ ਵਿਚ ...
ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਜਲੰਧਰ 'ਚ ਖਾਦ ਬੀਜ ਤੇ ਦਵਾਈ ਡੀਲਰਾਂ ਦੀਆਂ ਵਿਸ਼ੇਸ਼ ਮੀਟਿੰਗਾਂ ਕਰਦੇ ਹੋਏ ਉਨ੍ਹਾਂ ਨੂੰ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਹੀ ਇਨ੍ਹਾਂ ਵਸਤਾਂ ਦੀ ਵਿਕਰੀ ਕਰਨ ਲਈ ਕਿਹਾ ਜਾ ਰਿਹਾ ਹੈ | ਡਾ: ਸੁਰਿੰਦਰ ਸਿੰਘ ਮੁੱਖ ...
ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਹੋਲਾ ਮਹੱਲਾ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ਼ਹੀਦ ਊਧਮ ਸਿੰਘ ਵੈੱਲਫ਼ੇਅਰ ਸੇਵਾ ਸੁਸਾਇਟੀ ਵਲੋਂ ਸੁੱਚੀ ਪਿੰਡ ਲਾਗੇ 27 ਮਾਰਚ ਤੋਂ 30 ਮਾਰਚ ਤੱਕ ਲਗਾਏ ਜਾਣ ...
ਜਲੰਧਰ, 2 ਮਾਰਚ (ਐੱਮ. ਐ ੱਸ. ਲੋਹੀਆ)-ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜਗਮੋਹਨ ਸਿੰਘ ਨੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਆਉਂਦੇ ਸਾਰੇ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ 'ਚ, ਵਿਆਹਾਂ-ਸ਼ਾਦੀਆਂ ਦੇ ਪ੍ਰੋਗਰਾਮਾਂ 'ਚ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ 'ਚ ...
ਜਲੰਧਰ, 2 ਮਾਰਚ (ਐੱਮ.ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਨਾਰਕੋਟਿਕ ਸੈੱਲ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਸਾਂਝੇ ਤੌਰ 'ਤੇ ਕੀਤੀ ਕਾਰਵਾਈ ਦੌਰਾਨ ਟ੍ਰਾਂਸਪੋਰਟ ਨਗਰ ਚੱਲ ਰਹੀ ਸ਼ਰਮਾ ਮੈਡੀਕਲ ਸਟੋਰ 'ਤੋਂ 12,926 ਪਾਬੰਦੀਸ਼ੁਦਾ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ...
ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਐਲ. ਪੀ. ਯੂ. 'ਚ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ 'ਟੀਮ ਇਲੈਕਟਰਾਨਿਕਾ' ਨੇ ਲਗਾਤਾਰ ਦੂਜੀ ਵਾਰ ਦੁਨੀਆ ਦੀ ਸਭ ਤੋਂ ਵੱਡੀ ਓਪਨ ਇਨੋਵੇਸ਼ਨ ਪ੍ਰਤੀਯੋਗਤਾ 'ਸਮਾਰਟ ਇੰਡੀਆ ਹੈਕਾਥਾਨ ਦੇ ਹਾਰਡਵੇਅਰ ਐਡੀਸ਼ਨ-2020' 'ਚ ਸ਼ਾਨਦਾਰ ...
ਜਲੰਧਰ, 2 ਮਾਰਚ (ਐੱਮ. ਐੱਸ. ਲੋਹੀਆ)-ਨਾਬਾਲਗਾ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੀ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ ਤੇ ਲੜਕੀ ਬਰਾਮਦ ਕਰ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਇਸ ...
ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਲੰਮਾ ਪਿੰਡ ਨਾਲ ਲੱਗਦੇ ਪਿ੍ਥਵੀ ਨਗਰ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਲੋਕ ਸਭਾ ਵਿਖੇ ਸਮੂਹ ਸੰਗਤਾਂ ਵਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ...
ਕਰਤਾਰਪੁਰ, 2 ਮਾਰਚ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿਚ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲ੍ਹੀਆਂ ਅਤੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਕਾਲਾ ਖੇੜਾ ਦੀ ਪ੍ਰਧਾਨਗੀ ਹੇਠ ਹੋਈ ...
ਜਲੰਧਰ, 2 ਮਾਰਚ (ਚੰਦੀਪ ਭੱਲਾ)-ਪਿਛਲੇ ਕੁਝ ਦਿਨਾਂ ਤੋਂ ਤੇਲ ਤੇ ਗੈਸ ਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਕੀਮਤਾਂ ਖ਼ਿਲਾਫ਼ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਆਪਣਾ ਰੋਸ ਜਾਹਿਰ ਕੀਤਾ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੀਮਤਾਂ 'ਚ ਵਾਧੇ ਨੂੰ ...
ਜਲੰਧਰ, 2 ਮਾਰਚ (ਚੰਦੀਪ ਭੱਲਾ)-ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੌ ਫੀਸਦੀ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਲਈ ਵਿਭਾਗਾਂ ਤੇ ਲੋਕ ਨੁਮਾਇੰਦਿਆਂ ਨੂੰ ਸਾਂਝਾ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਪੰਜਾਬ ਸਰਕਾਰ ਦੀ ਇਸ ...
ਜਲੰਧਰ, 2 ਮਾਰਚ (ਸ਼ਿਵ)-ਕਈ ਸਾਲਾਂ ਤੋਂ ਜਲੰਧਰ 'ਚ ਨਵਾਂ ਫੋਕਲ ਪੁਆਇੰਟ ਨਾ ਕੱਟੇ ਜਾਣ ਤੋਂ ਜਲੰਧਰ ਦੇ ਸਨਅਤਕਾਰਾਂ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿਛਲੀ ਵਾਰ ਵੀ ਪੰਜਾਬ ਸਰਕਾਰ ਨੇ ਤਿੰਨ ਹੋਰ ਸ਼ਹਿਰਾਂ 'ਚ ਫੋਕਲ ਪੁਆਇੰਟ ਤਾਂ ...
ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ.ਐਫ.ਯੂ.ਸੀ.ਟੀ.ਓ.) ਵਲੋਂ 4 ਮਾਰਚ ਨੂੰ ਸਮੂਹਿਕ ਇਤਫਾਕੀਆ ਛੁੱਟੀ ਅਤੇ ਯੂਨੀਵਰਸਿਟੀ ਪ੍ਰੀਖਿਆਵਾਂ ਦਾ ...
ਲਾਂਬੜਾ, 2 ਮਾਰਚ (ਪਰਮੀਤ ਗੁਪਤਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਮੇਜਰ ਸਿੰਘ ਗਿੱਲ ਵਲੋਂ ਕਿਸਾਨੀ ਅੰਦੋਲਨ ਦੌਰਾਨ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਦਿੱਲੀ ਮੋਰਚੇ ਦੇ ਦਿੱਗਜ ਕਿਸਾਨ ਆਗੂ ਰਕੇਸ਼ ਟਿਕੈਤ ਨਾਲ ਵਿਸ਼ੇਸ਼ ...
ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਦਰਸ਼ ਨਗਰ ਵਿਖੇ ਪਿ੍ੰਸੀਪਲ ਖੁਸ਼ਦੀਪ ਕੌਰ ਦੀ ਯੋਗ ਅਗਵਾਈ 'ਚ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਐਸ. ਐਸ. ਟੀਚਰ ਕਮਲਜੀਤ ਬੰਗਾ ਦੇ ਪ੍ਰੇਰਨਾ ਸਦਕਾ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ...
ਜਲੰਧਰ, 2 ਮਾਰਚ (ਸਾਬੀ)-ਜ਼ਿਲ੍ਹਾ ਜਲੰਧਰ ਦੇ ਡੀ. ਐਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਜਲੰਧਰ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਬੈਠਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਕੀਤੀ | ਬੈਠਕ 'ਚ ਜ਼ਿਲ੍ਹਾ ...
ਜਲੰਧਰ, 2 ਮਾਰਚ (ਸਾਬੀ)-32ਵੀਂ ਪੰਜਾਬ ਸਟੇਟ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਪਟਿਆਲਾ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਦਿਲਬਾਗ ਸਿੰਘ ਕਾਹਲੋਂ ਨੇ ...
ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਮੂਹ ਸੰਗਤਾਂ ਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਬੀਤੀ ਰਾਤ ਸ੍ਰੀ ...
ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਈ-ਸਭਿਆਟੈਕ 2021 ਸਮਾਗਮ ਕਰਵਾਇਆ ਗਿਆ | ਇਸ ਈ-ਸਭਿਆਟੈੱਕ 2021 ਦੇ ਪਹਿਲੇ ਰਾਊਾਡ ਦੇ ਸਾਰੇ ਮੁਕਾਬਲੇ ਆਨਲਾਈਨ ਕਰਵਾਏ ਗਏ, ਜਿਸ 'ਚ ਪੰਜਾਬ, ਹਿਮਾਚਲ ਅਤੇ ਜੰਮੂ ਤੋਂ 207 ...
ਹੈਰੋਇਨ ਦੇ ਮਾਮਲੇ 'ਚ ਕੈਦ ਜਲੰਧਰ, 2 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਰਬਾਰੀ ਲਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਰਬਜੀਤ ਸਿੰਘ ਉਰਫ ਤੋਤਾ ਪੁੱਤਰ ਮੱਖਣ ਸਿੰਘ ਵਾਸੀ ਕਲਿਆਣਪੁਰ, ਫਿਲੌਰ ਨੂੰ 3 ਮਹੀਨੇ ਦੀ ਕੈਦ ...
ਜਲੰਧਰ, 2 ਮਾਰਚ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਈ-ਸਭਿਆਟੈਕ 2021 ਸਮਾਗਮ ਕਰਵਾਇਆ ਗਿਆ | ਇਸ ਈ-ਸਭਿਆਟੈੱਕ 2021 ਦੇ ਪਹਿਲੇ ਰਾਊਾਡ ਦੇ ਸਾਰੇ ਮੁਕਾਬਲੇ ਆਨਲਾਈਨ ਕਰਵਾਏ ਗਏ, ਜਿਸ 'ਚ ਪੰਜਾਬ, ਹਿਮਾਚਲ ਅਤੇ ਜੰਮੂ ਤੋਂ 207 ...
ਜਲੰਧਰ, 2 ਮਾਰਚ (ਸ਼ਿਵ)-ਸ਼ਾਸਤਰੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ ਨੇ ਆਪਣਾ ਇਕ ਬਿਆਨ ਜਾਰੀ ਕਰ ਕੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਖ਼ਿਲਾਫ਼ ਸਿਆਸੀ ਆਗੂਆਂ ਵਲੋਂ ਬਿਆਨਬਾਜ਼ੀ ਕਰਨ ਨੂੰ ਮੰਦਭਾਗਾ ਦੱਸਦਿਆਂ ...
ਸ਼ਾਹਕੋਟ, 2 ਮਾਰਚ (ਸਚਦੇਵਾ)-ਪੰਜਾਬ 'ਚ ਸਕੂਲ ਮੁੜ ਖੁੱਲ੍ਹਣ ਮਗਰੋਂ ਬਹੁਤ ਸਾਰੇ ਸਕੂਲਾਂ ਦੇ ਅਧਿਆਪਕ ਤੇ ਬੱਚੇ ਕੋਰੋਨਾ ਪਾਜ਼ੀਟਿਵ ਆ ਰਹੇ ਹਨ, ਜਿਸ ਕਰਕੇ ਸਕੂਲ ਬੰਦ ਹੋ ਰਹੇ ਹਨ | ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਸਾੜੀਆਂ (ਬਲਾਕ ਨਕੋਦਰ-1) ਦੇ ਅਧਿਆਪਕ ਦੀ ਕੋਰੋਨਾ ...
ਬਿਲਗਾ, 2 ਮਾਰਚ (ਮਨਜਿੰਦਰ ਸਿੰਘ ਜੌਹਲ)-ਇਥੋਂ ਨਜ਼ਦੀਕੀ ਪਿੰਡ ਪੁਆਦੜਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਅਸਥਾਨ ਵਿਖੇ ਸਮੂਹ ਐਨ. ਆਰ. ਆਈਜ਼ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ 5 ਮਾਰਚ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ...
ਭੋਗਪੁਰ, 2 ਮਾਰਚ (ਕਮਲਜੀਤ ਸਿੰਘ ਡੱਲੀ)-ਡੇਰਾ ਬਾਬਾ ਨਾਨਕ ਵਿਖੇ ਖਡਿਆਲਾ ਸੈਣੀਆਂ ਤੋਂ ਗਏ ਸੰਗ ਤੋਂ ਆ ਰਹੇ ਸਵਿਫਟ ਕਾਰ 'ਚ ਸਵਾਰ 1 ਬੱਚੇ ਸਮੇਤ 6 ਵਿਅਕਤੀ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਇੰਡੀਗੋ ...
ਭੋਗਪੁਰ, 2 ਮਾਰਚ (ਕਮਲਜੀਤ ਸਿੰਘ ਡੱਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭੋਗਪੁਰ ਵਿਖੇ ਕੋਵਿਡ-19 ਦੇ ਟੈਸਟ ਕੀਤੇ ਗਏ | ਇਸ ਸਬੰਧੀ ਡਾ: ਦਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਕੂਲ 'ਚ ਸਟਾਫ਼ ਤੇ ਵਿਦਿਆਰਥੀਆਂ ਦੇ ਕੁਲ 153 ਟੈਸਟ ਕੀਤੇ ਗਏ | ਉਨ੍ਹਾਂ ਦੇ ਸੈਂਪਲਾਂ ਦੀ ...
ਨੂਰਮਹਿਲ, 2 ਮਾਰਚ (ਜਸਵਿੰਦਰ ਸਿੰਘ ਲਾਂਬਾ)-ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਨੂਰਮਹਿਲ ਥਾਣੇ ਦੀ ਇਮਾਰਤ ਦੀ ਉਸਾਰੀ ਨੂੰ ਮੁਕੰਮਲ ਕਰਨ ਲਈ ਇਲਾਕਾ ਨਿਵਾਸੀਆ ਦੀ ਮੰਗ 'ਤੇ ਕਾਰਵਾਈ ਕਰਨ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਜਾਰੀ ਕੀਤੇ ਹਨ | ਇਕ ਲਿਖਤੀ ...
ਨੂਰਮਹਿਲ, 2 ਮਾਰਚ (ਜਸਵਿੰਦਰ ਸਿੰਘ ਲਾਂਬਾ)-ਅੱਜ ਕੱਲ੍ਹ ਨੂਰਮਹਿਲ ਦੇ ਬਾਜ਼ਾਰਾਂ 'ਚ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਸ਼ਰੇਆਮ ਕਾਨੂੰਨ ਦੀਆ ਧੱਜੀਆ ਉਡਾਉਦੇਂ ਨਜ਼ਰ ਆ ਰਹੇ ਹਨ | ਇਨ੍ਹਾਂ ਲੋਕਾਂ ਵਲੋਂ ਮੋਟਰਸਾਈਕਲਾਂ 'ਤੇ ਵੱਡੇ-ਵੱਡੇ ਹਾਰਨ ਲਗਾ ਰੱਖੇ ਹੋਏ ਹਨ | ...
ਜਲੰਧਰ, 2 ਮਾਰਚ (ਸ਼ਿਵ)-ਸ਼ਹਿਰ 'ਚ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਨਾਲ ਲੋਕਾਂ 'ਚ ਤਾਂ ਰੋਸ ਪਾਇਆ ਜਾ ਰਿਹਾ ਹੈ ਸਗੋਂ ਹੁਣ ਕਾਂਗਰਸੀ ਕੌਂਸਲਰ ਵੀ ਨਿਗਮ ਦੀ ਕਾਰਜਪ੍ਰਣਾਲੀ ਦੇ ਖ਼ਿਲਾਫ਼ ਸੜਕਾਂ 'ਤੇ ਆ ਗਏ ਹਨ | ਵਾਰਡ ਨੰਬਰ 29 ਦੇ ਕਈ ਇਲਾਕਿਆਂ 'ਚ ...
ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਏਕਤਾ ਨਗਰ ਤੇ ਇਸ ਦੇ ਨਾਲ ਲੱਗਦੇ ਭਾਰਤ ਨਗਰ, ਸਤਨਾਮ ਨਗਰ, ਚੁਗਿੱਟੀ, ਅਵਤਾਰ ਨਗਰ, ਗੁਰੂ ਨਾਨਕਪੁਰਾ ਤੇ ਬਸ਼ੀਰਪੁਰਾ 'ਚ ਆਵਾਰਾ ਕੁੱਤਿਆਂ ਦੀ ਵਧੀ ਹੋਈ ਗਿਣਤੀ ਕਾਰਨ ਇਲਾਕੇ ਦੇ ਲੋਕ ਪ੍ਰੇਸ਼ਾਨੀ ਦਾ ...
ਆਦਮਪੁਰ, 2 ਮਾਰਚ (ਰਮਨ ਦਵੇਸਰ, ਹਰਪ੍ਰੀਤ ਸਿੰਘ)-ਜੇ. ਸੀ. ਕਲੱਬ ਆਦਮਪੁਰ ਦਾ ਤਾਜਪੋਸੀ ਸਮਾਰੋਹ ਜੇ. ਸੀ. ਮਾਨਵ ਕੌਚਰ ਦੀ ਪ੍ਰਧਾਨਗੀ ਹੇਠ ਕਰਵਾਏ ਗਏ | ਸਮਾਰੋਹ ਦੌਰਾਨ ਸਾਲ 2021-22 ਦੀ ਪ੍ਰਧਾਨਗੀ ਦਾ ਤਾਜ ਜੇ. ਸੀ. ਸੰਦੀਪ ਗੋਇਲ ਦੇ ਸਿਰ ਸਜਾਇਆ ਸਮਾਰੋਹ 'ਚ ਮੁੱਖ ਮਹਿਮਾਨ ...
ਚੁਗਿੱਟੀ/ਜੰਡੂਸਿੰਘਾ, 2 ਮਾਰਚ (ਨਰਿੰਦਰ ਲਾਗੂ)-ਵਾਰਡ ਨੰ. 14 ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਕੁਝ ਦਿਨ ਪਹਿਲਾਂ ਪੁੱਟੀਆਂ ਗਈਆਂ ਗਲੀਆਂ ਨੂੰ ਦੁਬਾਰਾ ਬਣਾਉਣ ਦੀ ਮੰਗ ਇਲਾਕਾ ਵਸਨੀਕਾਂ ਵਲੋਂ ਸਰਕਾਰ ਤੋਂ ਕੀਤੀ ਗਈ ਹੈ | ਇਸ ਸਬੰਧੀ ਜਗਨ ਨਾਥ, ਬਿਧੀ ਚੰਦ, ਸ਼ਿਵ ...
ਜਲੰਧਰ, 2 ਮਾਰਚ (ਐੱਮ.ਐੱਸ. ਲੋਹੀਆ)-ਸਰਕਾਰ ਵਲੋਂ ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ 'ਚ 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਲਗਾਏ ਜਾਣ ਵਾਲੇ ਟੀਕਿਆਂ ਦੇ ਐਲਾਨ ਤੋਂ ਬਾਅਦ ਬਜ਼ੁਰਗਾਂ 'ਚ ਟੀਕਾਕਰਨ ਕਰਵਾਉਣ ਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ | ਅੱਜ ਇਸ ਮੁਹਿੰਮ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX