ਤਾਜਾ ਖ਼ਬਰਾਂ


ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ ਕੋਰੋਨਾ ਪਾਜ਼ੀਟਿਵ
. . .  10 minutes ago
ਨਵੀਂ ਦਿੱਲੀ , 21 ਅਪ੍ਰੈਲ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ...
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  28 minutes ago
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ...
ਦਿੱਲੀ ਨੂੰ ਆਕਸੀਜਨ ਸਪਲਾਈ ਕਰਨ ਲਈ ਕੀਤਾ ਜਾ ਰਿਹੈ ਮਜਬੂਰ - ਅਨਿਲ ਵਿੱਜ
. . .  36 minutes ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ...
ਸ੍ਰੀ ਮੁਕਤਸਰ ਸਾਹਿਬ: ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
. . .  40 minutes ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਮਲਕੀਤ ਸਿੰਘ ਖੋਸਾ ਜੋ ਕਿ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ, ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ...
ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ
. . .  44 minutes ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ...
ਨਾਸਿਕ ਆਕਸੀਜਨ ਟੈਂਕਰ ਲੀਕ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ
. . .  46 minutes ago
ਨਾਸਿਕ, 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ। ਇਸ ਹਾਦਸੇ...
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ
. . .  about 1 hour ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ ...
ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ,ਆਕਸੀਜਨ ਟੈਂਕ ਹੋਇਆ ਲੀਕ , 11 ਮਰੀਜ਼ਾਂ ਦੀ ਮੌਤ
. . .  about 1 hour ago
ਨਾਸਿਕ (ਮਹਾਰਾਸ਼ਟਰ ) - 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਬਠਿੰਡਾ ਮਾਨਸਾ ਰੋਡ ਨੂੰ 2 ਘੰਟੇ ਲਈ ਜਾਮ ਕੀਤਾ
. . .  about 1 hour ago
ਕੋਟਫੱਤਾ (ਬਠਿੰਡਾ) 21 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਅਨਾਜ ਮੰਡੀ ਵਿਚ ਬਾਰਦਾਨੇ ਦੀ ਘਾਟ ਅਤੇ ਪਿਛਲੇ 5 ਦਿਨ ਤੋਂ ਕਣਕ ਦੀ ਬੋਲੀ ਲਈ ਇੰਸਪੈਕਟਰ ਦੇ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਮਾਰਕਫੈੱਡ ਦੇ ਇੰਸਪੈਕਟਰ ਨੂੰ ਬਾਰਦਾਨਾ ਨਾ ਹੋਣ ਕਾਰਨ ਘੇਰਿਆ ਗਿਆ
. . .  about 1 hour ago
ਬਰਨਾਲਾ / ਹੰਡਿਆਇਆ, 21 ਅਪ੍ਰੈਲ (ਗੁਰਜੀਤ ਸਿੰਘ ਖੁੱਡੀ ) - ਹੰਡਿਆਇਆ ਦੇ ਨੇੜਲੇ ਪਿੰਡ ਖੁੱਡੀ ਕਲਾਂ ਦੀ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਵਲੋਂ ਮਾਰਕਫੈੱਡ ਦੇ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਦਾਨੇ ਦੀ ਕਮੀ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਦੀ ਕਣਕ ਖ਼ਰਾਬ ਮੌਸਮ ਦੌਰਾਨ ਮੰਡੀਆਂ ਵਿਚ ਰੁਲ ...
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ
. . .  about 2 hours ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ,...
ਜ਼ਿਲ੍ਹਾ ਬਰਨਾਲਾ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕਿਸਾਨਾਂ ਨੇ ਨੈਸ਼ਨਾਲ ਹਾਈਵੇ ਜਾਮ ਕੀਤਾ
. . .  about 1 hour ago
ਟੱਲੇਵਾਲ, 21 ਅਪ੍ਰੈਲ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਖੇ ਭਾਕਿਯੂ ਉਗਰਾਹਾਂ ਦੀ ਅਗਵਾਈ ਵਿਚ ਬਾਰਦਾਨੇ ਦੀ ਘਾਟ...
ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ - ਰਾਜ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ
. . .  about 2 hours ago
ਵੀਂ ਦਿੱਲੀ , 21 ਅਪ੍ਰੈਲ - ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਐਸ.ਆਈ.ਆਈ. ਨੇ ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ - ਰਾਜ ਸਰਕਾਰਾਂ ਲਈ 400 ਰੁਪਏ ...
ਬਾਰਦਾਨੇ ਦੀ ਕਮੀ ਸਦਕਾ ਕਿਸਾਨ ਜਥੇਬੰਦੀ ਵਲੋਂ ਬਾਘਾ ਪੁਰਾਣਾ ਮੁੱਖ ਖ਼ਰੀਦ ਕੇਂਦਰ ਅੱਗੇ ਰੋਡ ਜਾਮ
. . .  about 2 hours ago
ਬਾਘਾ ਪੁਰਾਣਾ, 21 ਅਪ੍ਰੈਲ (ਬਲਰਾਜ ਸਿੰਗਲਾ) - ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਬੰਧ ਬਿਲਕੁਲ ਲੜਖੜਾ ਚੁੱਕੇ ਹਨ, ਬਾਘਾ ਪੁਰਾਣਾ ਦੇ ਮੁੱਖ ਖ਼ਰੀਦ ਕੇਂਦਰ ...
ਸਕੂਲ ਛੱਡਣ ਦੇ ਸਰਟੀਫਿਕੇਟ ਦੀ ਹੁਣ ਜ਼ਰੂਰਤ ਨਹੀ, ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਹੁਕਮ
. . .  1 minute ago
ਚੰਡੀਗੜ੍ਹ , 21 ਅਪ੍ਰੈਲ - ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਸਕੂਲ ਛੱਡਣ ਸਰਟੀਫਿਕੇਟ ਦੇ ਹੁਕਮ , ਹੁਣ ਜੇਕਰ ਬੱਚਾ ਇਕ ਪ੍ਰਾਈਵੇਟ/ਸਰਕਾਰੀ ਸਕੂਲ ਤੋਂ ਹੱਟ ਕੇ ਕਿਸੇ ਵੀ...
ਅਦਾਕਾਰ ਚਿਰੰਜੀਵੀ ਦਾ ਐਲਾਨ - ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ ਮੁਫ਼ਤ ਕੋਵਿਡ -19 ਟੀਕਾਕਰਨ
. . .  about 4 hours ago
ਚੇਨਈ, 21 ਅਪ੍ਰੈਲ - ਚਿਰੰਜੀਵੀ ਦੀ ਅਗਵਾਈ ਵਾਲੀ ਕੋਰੋਨਾ ਕਰਿਸਿਸ ਚੈਰੀਟੀ (ਸੀ.ਸੀ.ਸੀ.) ਨੇ ਐਲਾਨ ਕੀਤਾ ਹੈ ਕਿ, ਉਹ ਅਪੋਲੋ 247 ਦੇ ਸਹਿਯੋਗ ਨਾਲ ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ...
ਯੂਕੇ ਜਾਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਜਿਹੜੇ ਯਾਤਰੀ ਭਾਰਤ ਅਤੇ ਬ੍ਰਿਟੇਨ ਦੇ ਵਿਚਕਾਰ ਯਾਤਰਾ ਕਰਨ ਜਾ ਰਹੇ ਸਨ, ਉਹ ਨੋਟ ਕਰ ਸਕਦੇ ਹਨ ਕਿ ਯੂ. ਕੇ. ਦੁਆਰਾ ਐਲਾਨੀਆਂ ਤਾਜ਼ਾ ਪਾਬੰਦੀਆਂ ਦੇ ਮੱਦੇਨਜ਼ਰ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,95,041 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 5 hours ago
ਨਵੀਂ ਦਿਲੀ, 21 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,95,041 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ...
ਦਰਦਨਾਕ ਸੜਕ ਹਾਦਸੇ 'ਚ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ
. . .  about 5 hours ago
ਮਾਨਾਂਵਾਲਾ, 21 ਅਪ੍ਰੈਲ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ - ਜਲੰਧਰ ਜੀ.ਟੀ. ਰੋਡ ਦੋਬੁਰਜੀ ਤੋਂ ਵੱਲਾ ਬਾਈਪਾਸ 'ਤੇ ਗਾਰਡਨ ਇਨਕਲੇਵ ਕਲੋਨੀ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ...
ਜਾਰਜ ਫਲਾਇਡ ਮੌਤ ਮਾਮਲੇ ਵਿਚ ਗੋਰਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
. . .  about 5 hours ago
ਮਿਨੀਆਪੋਲਿਸ, 21 ਅਪ੍ਰੈਲ - ਅਮਰੀਕਾ ਵਿਚ ਬੀਤੇ ਸਾਲ ਗੋਰੇ ਪੁਲਿਸ ਅਧਿਕਾਰੀ ਹੱਥੋਂ ਅਫ਼ਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਗੋਰੇ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਗੋਰੇ ਪੁਲਿਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ 46 ਸਾਲਾ ਫਲਾਇਡ...
ਡਾਕਟਰ ਸੰਜੀਵ ਖੋਸਲਾ ਨੇ ਸੰਭਾਲਿਆ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਦਾ ਅਹੁਦਾ
. . .  about 6 hours ago
ਪਠਾਨਕੋਟ, 21 ਅਪ੍ਰੈਲ (ਸੰਧੂ) - ਵਧੀਕ ਮੁੱਖ ਸਕੱਤਰ ਪਸ਼ੂ ਪਾਲਨ ਵਿਭਾਗ ਪੰਜਾਬ ਵਿਜੇ ਕੁਮਾਰ ਜੰਜੂਵਾ ਆਈ.ਏ.ਐਸ. ਨੇ ਇਕ ਹੁਕਮ ਜਾਰੀ ਕਰਕੇ ਡਾਕਟਰ ਸੰਜੀਵ ਕੁਮਾਰ ਖੋਸਲਾ ਨੂੰ ਪਸ਼ੂ ਪਾਲਨ ਵਿਭਾਗ ਦਾ ਡਾਇਰੈਕਟਰ ਨਿਯੁਕਤ...
ਭਾਰਤੀ ਅਮਰੀਕੀ ਕਾਂਗਰਸੀ ਨੇ ਅਮਰੀਕਾ ਵਿਚ ਸਿੱਖਾਂ ਖਿਲਾਫ ਨਫ਼ਰਤੀ ਜੁਰਮ 'ਚ ਹੋਏ ਵਾਧੇ ਨੂੰ ਪ੍ਰੇਸ਼ਾਨਕੁਨ ਦੱਸਿਆ
. . .  about 6 hours ago
ਵਾਸ਼ਿੰਗਟਨ, 21 ਅਪ੍ਰੈਲ - ਅਮਰੀਕਾ ਦੇ ਸੂਬੇ ਇਲੀਨਾਇਸ ਤੋਂ ਭਾਰਤੀ ਅਮਰੀਕੀ ਕਾਂਗਰਸੀ (ਸਦਨ ਵਿਚ ਨੁਮਾਇੰਦੇ) ਰਾਜਾ ਕ੍ਰਿਸ਼ਨਾਮੂਰਥੀ ਨੇ...
ਕਰਨਾਟਕ ਵਿਚ 4 ਮਈ ਤੱਕ ਰਾਤ ਦੇ ਕਰਫ਼ਿਊ ਦਾ ਐਲਾਨ
. . .  about 7 hours ago
ਨਵੀਂ ਦਿੱਲੀ, 21 ਅਪ੍ਰੈਲ - ਦੇਸ਼ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਈ ਰਾਜਾਂ ਵਿਚ ਨਾਈਟ ਕਰਫ਼ਿਊ ਤੇ ਹਫ਼ਤਾਵਾਰ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ...
ਅੱਜ ਦਾ ਵਿਚਾਰ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਫੱਗਣ ਸੰਮਤ 552
ਿਵਚਾਰ ਪ੍ਰਵਾਹ: ਜ਼ਿੰਦਗੀ 'ਚ ਲੰਮੇ ਕਦਮ ਪੁੱਟਣਾ ਜੇ ਮੁਸ਼ਕਿਲ ਹੋ ਜਾਵੇ ਤਾਂ ਛੋਟੇ ਕਦਮ ਹੀ ਪੁੱਟੋ, ਪਰ ਅੱਗੇ ਵਧਣਾ ਬੰਦ ਨਾ ਕਰੋ। -ਜੌਨ ਗਾਰਡਨ

ਮਾਨਸਾ

ਕਿਸਾਨਾਂ ਵਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 154ਵੇਂ ਦਿਨ ਵੀ ਰੋਸ ਪ੍ਰਦਰਸ਼ਨ

ਮਾਨਸਾ, 2 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲ੍ਹੇ ਭਰ 'ਚ 154ਵੇਂ ਦਿਨ ਵੀ ਧਰਨੇ ਜਾਰੀ ਰੱਖੇ ਗਏ | ਸੰਘਰਸ਼ਕਾਰੀਆਂ ਨੇ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਣ, ਐਮ. ਐੱਸ. ਪੀ. 'ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ, ਜੇਲ੍ਹ ਵਿਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਝੂਠੇ ਪੁਲਿਸ ਕੇਸ ਖ਼ਾਰਜ ਕੀਤੇ ਜਾਣ | ਸਥਾਨਕ ਰੇਲਵੇ ਪਾਰਕ 'ਚ ਧਰਨੇ ਦੌਰਾਨ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ | ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਹਿਟਲਰ ਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ ਪਰ ਕਿਸਾਨ ਸੰਘਰਸ਼ ਖੇਤੀ ਵਿਰੋਧੀ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ | ਧਰਨੇ ਨੂੰ ਭਜਨ ਸਿੰਘ ਘੁੰਮਣ, ਇਕਬਾਲ ਸਿੰਘ ਮਾਨਸਾ, ਬੋਹੜ ਸਿੰਘ ਮਾਨਸਾ, ਤੇਜ਼ ਸਿੰਘ ਚਕੇਰੀਆਂ, ਕੁਲਵਿੰਦਰ ਸਿੰਘ, ਮੱਖਣ ਸਿੰਘ, ਨਿਹਾਲ ਸਿੰਘ ਮਾਨਸਾ, ਸੁਖਦਰਸ਼ਨ ਸਿੰਘ ਦਾਨੇਵਾਲੀਆ, ਬਲਵਿੰਦਰ ਸ਼ਰਮਾ ਖ਼ਿਆਲਾ ਨੇ ਵੀ ਸੰਬੋਧਨ ਕੀਤਾ |
ਰਿਲਾਇੰਸ ਪੰਪ 'ਤੇ ਧਰਨਾ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ ਅਨੁਸਾਰ-ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਲਗਾਏ ਧਰਨੇ ਨੂੰ ਅਮਰੀਕ ਸਿੰਘ ਫਫੜੇ ਭਾਈਕੇ, ਸਵਰਨ ਸਿੰਘ ਬੋੜਾਵਾਲ, ਬਲਵੀਰ ਸਿੰਘ ਗੁਰਨੇ ਅਤੇ ਹਰਿੰਦਰ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਅਨੇਕਾਂ ਕਿਸਾਨ ਜੇਤੂ ਅੰਦੋਲਨਾਂ ਦਾ ਸਾਨਾਮੱਤਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਵੀ ਮੋਦੀ ਸਰਕਾਰ ਨੂੰ ਵੀ ਕਾਨੂੰਨ ਰੱਦ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਮੌਕੇ ਜਵਾਲਾ ਸਿੰਘ ਗੁਰਨੇ ਖ਼ੁਰਦ, ਮਿੱਠੂ ਸਿੰਘ ਅਹਿਮਦਪੁਰ, ਅਮਰੀਕ ਸਿੰਘ ਮੰਦਰਾਂ, ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ, ਬਸੰਤ ਸਿੰਘ ਸਹਾਰਨਾ, ਭੂਰਾ ਸਿੰਘ ਅਹਿਮਦਪੁਰ, ਮਿੱਠੂ ਸਿੰਘ ਗੁਰਨੇ ਖ਼ੁਰਦ, ਕੌਰ ਸਿੰਘ ਮੰਡੇਰ ਨੇ ਵੀ ਸੰਬੋਧਨ ਕੀਤਾ |
ਨਵ-ਵਿਆਹੁਤਾ ਜੋੜੇ ਨੇ ਸ਼ਗਨਾਂ ਦੀ ਰਾਸ਼ੀ ਕਿਸਾਨ ਅੰਦੋਲਨ ਲਈ ਦਿੱਤੀ
ਖੇਤਰ ਦੇ ਇਕ ਨੌਜਵਾਨ ਜੋੜੇ ਵਲੋਂ ਆਪਣੇ ਵਿਆਹ ਮੌਕੇ ਇੱਕਠੇ ਹੋਏ ਕਰੀਬ 51 ਹਜ਼ਾਰ ਦੀ ਸ਼ਗਨ ਰਾਸ਼ੀ ਦਿੱਲੀ ਕਿਸਾਨ ਮੋਰਚੇ ਲਈ ਭੇਂਟ ਕਰ ਕੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ | ਕਿਸਾਨ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਪਿਛਲੇ ਕਈ ਸਾਲਾ ਤੋਂ ਕੈਨੇਡਾ ਰਹਿ ਰਹੇ ਪਿੰਡ ਸੈਦੇਵਾਲਾ ਦੇ ਨੌਜਵਾਨ ਬਲਜੀਤ ਸਿੰਘ ਦਾ ਵਿਆਹ ਮੋਗਾ ਨਿਵਾਸੀ ਮਨਵੀਰ ਕੌਰ ਨਾਲ ਹੋਇਆ ਸੀ | ਇਸ ਜੋੜੇ ਨੇ ਫੈਸਲਾ ਕੀਤਾ ਕਿ ਉਹ ਵਿਆਹ ਸ਼ਗਨ ਦੇ ਤੌਰ 'ਤੇ ਮਿਲਣ ਵਾਲੀਆ ਸਲਾਮੀਆਂ ਦਾ ਸਾਰਾ ਪੈਸਾ ਆਪਣੀ ਝੋਲੀ 'ਚ ਪਵਾਉਣ ਦੀ ਬਜਾਏ ਕਿਸਾਨੀ ਸੰਘਰਸ਼ ਲਈ ਭੇਟ ਕਰਨਗੇ | ਉਨ੍ਹਾਂ ਇਹ 51 ਹਜਾਰ ਰੁਪਏ ਦੀ ਇੱਕਠੀ ਹੋਈ ਰਾਸ਼ੀ ਖੁਦ ਟਿਕਰੀ ਬਾਰਡਰ ਸਰਹੱਦ 'ਤੇ ਜਾ ਕੇ ਕਿਸਾਨ ਮੋਰਚੇ ਦੇ ਆਗੂਆਂ ਹਵਾਲੇ ਕੀਤੀ | ਨੌਜਵਾਨ ਜੋੜੇ ਦੇ ਇਸ ਕਾਰਜ ਦੀ ਇਲਾਕੇ ਭਰ 'ਚ ਚਰਚਾ ਹੈ |
ਖੇਤੀ ਕਾਨੰੂਨਾਂ ਖ਼ਿਲਾਫ਼ ਸੰਘਰਸ਼ ਜਾਰੀ
ਬਰੇਟਾ ਤੋਂ Ðਜੀਵਨ ਸ਼ਰਮਾ/ਪਾਲ ਸਿੰਘ ਮੰਡੇਰ- ਸਥਾਨਕ ਰੇਲਵੇ ਪਾਰਕਿੰਗ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੰੂਨਾਂ ਖ਼ਿਲਾਫ਼ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨੀ ਸੰਘਰਸ਼ ਖ਼ਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਜਦੋਂ ਕਿ ਇਹ ਸੰਘਰਸ਼ ਬਿਨਾ ਕਾਨੰੂਨ ਰੱਦ ਕੀਤੇ ਖ਼ਤਮ ਹੋਣ ਵਾਲ਼ਾ ਨਹੀਂ | ਇਸ ਮੌਕੇ ਆਗੂ ਗੁਰਮੇਲ ਸਿੰਘ ਜਲਵੇੜਾ, ਜਗਵਿੰਦਰ ਸਿੰਘ ਧਰਮਪੁਰਾ, ਤਾਰ ਸਿੰਘ ਚੱਕ ਅਲੀਸ਼ੇਰ, ਤਾਰਾ ਚੰਦ ਬਰੇਟਾ, ਛੱਜੂ ਸਿੰਘ ਬਰੇਟਾ,ਦਰਸ਼ਨ ਸਿੰਘ ਮੰਘਾਣੀਆਂ, ਜਗਰੂਪ ਸਿੰਘ ਮੰਘਾਣੀਆਂ, ਜਗਮੇਲ ਸਿੰਘ ਕੁੱਲਰੀਆਂ, ਗੁਰਜੰਟ ਸਿੰਘ ਬਖਸੀਵਾਲ਼ਾ, ਨਿਰਮਲ ਸਿੰਘ ਬਰੇਟਾ, ਬਲਜੀਤ ਕੌਰ ਧਰਮਪੁਰਾ, ਵਸਾਵਾ ਸਿੰਘ, ਗੁਰਮੀਤ ਕੌਰ ਮੰਡੇਰ ਨੇ ਸੰਬੋਧਨ ਕੀਤਾ |
ਪੰਪ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਸਥਾਨਕ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਜਾਰੀ ਹੈ | ਆਗੂਆਂ ਨੇ ਆਪਣੇ ਸੰਬੋਧਨ ਚ ਕਿਹਾ ਕਿ ਮੋਦੀ ਸਰਕਾਰ ਖ਼ਿਲਾਫ਼ ਸਾਰੇ ਦੇਸ਼ ਵਿਚ ਲਹਿਰ ਬਣਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰਹੇਗਾ | ਇਸ ਮੌਕੇ ਆਗੂ ਸੁਖਪਾਲ ਸਿੰਘ ਗੋਰਖਨਾਥ, ਜਸਵਿੰਦਰ ਕੌਰ ਬਹਾਦਰਪੁਰ, ਸੁਖਦੇਵ ਸਿੰਘ ਕਿਸ਼ਨਗੜ੍ਹ, ਕਰਮਜੀਤ ਸਿੰਘ ਸੰਘਰੇੜੀ, ਲੀਲਾ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਨੇ ਸੰਬੋਧਨ ਕੀਤਾ |

ਜੇਲ ਭਰੋ ਅੰਦੋਲਨ ਤਹਿਤ ਬੀਬੀਆਂ ਦਾ ਜਥਾ ਦਿੱਲੀ ਹੋਇਆ ਰਵਾਨਾ

ਭੀਖੀ, 2 ਮਾਰਚ (ਗੁਰਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਦਿੱਲੀ ਅੰਦੋਲਨ ਦੌਰਾਨ ਜੇਲ੍ਹਾਂ ਵਿੱਚ ਬੰਦ ਕੀਤੇ ਕਿਸਾਨਾਂ ਅਤੇ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਦਿੱਲੀ 'ਚ ਜੇਲ ਭਰੋ ਅੰਦੋਲਨ ਤਹਿਤ ਬੀਬੀਆਂ ਦਾ ਦੂਜਾ ਜਥਾ ਤਖਤ ਸ੍ਰੀ ਦਮਦਮਾ ...

ਪੂਰੀ ਖ਼ਬਰ »

ਸਰਦੂਲਗੜ੍ਹ ਦੇ ਵਾਟਰ ਐਂਡ ਸੈਨੀਟੇਸ਼ਨ ਮੁਲਾਜ਼ਮਾਂ ਦਾ ਵਿਵਾਦ ਖ਼ਤਮ

ਸਰਦੂਲਗੜ੍ਹ, 2 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)-ਪਿਛਲੇ ਕੁਝ ਦਿਨਾਂ ਤੋਂ ਸਰਦੂਲਗੜ੍ਹ ਦੇ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਕਲਰਕ ਤੇ ਫ਼ੀਲਡ ਵਰਕਰਾਂ 'ਚ ਚੱਲ ਰਹੇ ਵਿਵਾਦਿਤ ਮਸਲੇ ਨੂੰ ਲੈ ਕੇ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਮਾਨਸਾ ਦੀ ...

ਪੂਰੀ ਖ਼ਬਰ »

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦੀ ਅਰਥੀ ਸਾੜੀ

ਮਾਨਸਾ, 2 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਅੱਜ ਇੱਥੇ ਪੰਜਾਬ ਸਰਕਾਰ ਤੇ ਸਿੱਖਿਆ ਸਕੱਤਰ ਦੀ ਅਰਥੀ ਸਾੜੀ ਗਈ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਜਿੱਥੇ ਕੇਂਦਰ ਦੀ ਮੋਦੀ ਸਰਕਾਰ 'ਕੌਮੀ ਸਿੱਖਿਆ ਨੀਤੀ 2020' ਨੂੰ ਲਾਗੂ ਕਰ ਕੇ ...

ਪੂਰੀ ਖ਼ਬਰ »

ਮਾਨਸਾ ਪੁਲਿਸ ਵਲੋਂ ਭਗੌੜਾ ਕਾਬੂ

ਮਾਨਸਾ, 2 ਮਾਰਚ (ਸਟਾਫ਼ ਰਿਪੋਰਟਰ )-ਜ਼ਿਲ੍ਹਾ ਪੁਲਿਸ ਨੇ ਇਕ ਭਗੌੜੇ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਸੁਰੇਂਦਰ ਲਾਂਬਾ ਐਸ. ਐਸ. ਪੀ. ਮਾਨਸਾ ਨੇ ਦੱਸਿਆ ਕਿ ਅਕਰਮ ਪੁੱਤਰ ਨੂਰ ਮੁਹੰਮਦ ਵਾਸੀ ਸਾਮਲੀ (ਮੱਧ ਪ੍ਰਦੇਸ਼) ਕੋਲੋਂ ਭੁੱਕੀ ਚੂਰਾ ਪੋਸਤ ਬਰਾਮਦ ਹੋਣ ...

ਪੂਰੀ ਖ਼ਬਰ »

ਸ਼ਿਵ ਕੁਮਾਰ ਦੀ ਰਿਹਾਈ ਲਈ ਮੋਦੀ ਅਤੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ

ਭੀਖੀ, 2 ਮਾਰਚ (ਬਲਦੇਵ ਸਿੰਘ ਸਿੱਧੂ)-ਦਿੱਲੀ ਕਿਸਾਨ ਸੰਘਰਸ਼ 'ਚ ਸਰਗਰਮ ਤੇ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਹਰਿਆਣਾ ਸਰਕਾਰ ਵਲੋਂ ਫੜ ਕੇ ਜੇਲ੍ਹ ਚ ਬੰਦ ਕਰਨ ਅਤੇ ਨੌਦੀਪ ਕੌਰ 'ਤੇ ਤਸ਼ੱਦਦ ...

ਪੂਰੀ ਖ਼ਬਰ »

ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਵਲੋਂ ਮਜ਼ਦੂਰ ਆਗੂ ਦੀ ਕੁੱਟਮਾਰ ਦੇ ਰੋਸ 'ਚ ਥਾਣੇ ਅੱਗੇ ਧਰਨਾ

ਮਾਨਸਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਇਕ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਵਲੋਂ ਜਥੇਬੰਦੀ ਦੇ ਆਗੂ 'ਤੇ ਹਮਲਾ ਕਰਨ ਖ਼ਿਲਾਫ਼ ਥਾਣਾ ਸ਼ਹਿਰੀ-1 ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ | ਸੰਬੋਧਨ ਕਰਦਿਆਂ ਸੁਖਜੀਤ ਸਿੰਘ ਰਾਮਾਂਨੰਦੀ ...

ਪੂਰੀ ਖ਼ਬਰ »

ਆਈਲਟਸ ਪੁਆਇੰਟ ਦੇ 2 ਵਿਦਿਆਰਥੀਆਂ ਨੇ ਚੰਗੇ ਬੈਂਡ ਕੀਤੇ ਹਾਸਲ

ਮਾਨਸਾ, 2 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਆਈਲਟਸ ਪੁਆਇੰਟ ਦੇ ਦੋ ਵਿਦਿਆਰਥੀਆਂ ਨੇ ਆਈਲਟਸ 'ਚੋਂ ਚੰਗੇ ਬੈਂਡ ਹਾਸਲ ਕਰ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਲਿਆ ਹੈ | ਸੰਸਥਾ ਦੇ ਐਮ. ਡੀ. ਭੁਪਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਅਨਮੋਲ ਸੰਧੂ ਪੁੱਤਰੀ ...

ਪੂਰੀ ਖ਼ਬਰ »

ਸ਼ਿਵ ਸ਼ਕਤੀ ਕਾਲਜ ਦੇ ਲੈਕਚਰਾਰ ਨੇ 3 ਮੈਡਲ ਜਿੱਤੇ

ਭੀਖੀ, 2 ਮਾਰਚ (ਬਲਦੇਵ ਸਿੰਘ ਸਿੱਧੂ)-ਤੀਜੀ ਪੰਜਾਬ ਸਟੇਟ ਮਾਸਟਰਜ਼ ਗੇਮਜ਼ ਐਥਲੈਟਿਕਸ ਚੈਂਪੀਅਨਸ਼ਿਪ (2021-22) ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਐਥਲੈਟਿਕਸ ਸਟੇਡੀਅਮ ਜਲੰਧਰ ਵਿਖੇ ਕਰਵਾਈ ਗਈ, ਜਿਸ ਵਿਚ ਸ਼ਿਵ ਸ਼ਕਤੀ ਗਰੁੱਪ ਆਫ਼ ਕਾਲਜ ਦੇ ਫਿਜ਼ੀਕਲ ਐਜੂਕੇਸ਼ਨ ਦੇ ...

ਪੂਰੀ ਖ਼ਬਰ »

ਪੰਚਾਇਤੀ ਗਊਸ਼ਾਲਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ

ਬੁਢਲਾਡਾ, 2 ਮਾਰਚ (ਪ. ਪ.)-ਸਥਾਨਕ ਸ੍ਰੀ ਪੰਚਾਇਤੀ ਗਊਸ਼ਾਲਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਡਾ: ਰਜੇਸ਼ ਕੁਮਾਰ ਜਿੰਦਲ, ਡਾ: ਰਵੀ ਭੂਸ਼ਨ, ਡਾ: ਰਾਜਵੀਰ ਸਿੰਘ ਅਤੇ ਡਾ: ਗਿਰੀਸ਼ ਕੁਮਾਰ ਨੇ ਗਊ ਧਨ ਦਾ ਇਲਾਜ ਕੀਤਾ | ਕਮੇਟੀ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਂਸਲ ਅਤੇ ...

ਪੂਰੀ ਖ਼ਬਰ »

ਸਾਂਝੇ ਮੋਰਚੇ ਵਲੋਂ 7 ਦੀ ਪਟਿਆਲਾ ਰੈਲੀ ਸਬੰਧੀ ਇਕੱਤਰਤਾ

ਮਾਨਸਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਐਂਡ ਯੂ. ਟੀ. ਮੁਲਾਜ਼ਮ ਸੰਘਰਸ਼ ਮੋਰਚਾ ਦੀ ਇਕੱਤਰਤਾ ਇੱਥੇ ਗੁਰਪਿਆਰ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਂਝੇ ਮੋਰਚੇ ਵਲੋਂ 7 ਮਾਰਚ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਪ੍ਰਤੀ ਵਿਚਾਰਾਂ ...

ਪੂਰੀ ਖ਼ਬਰ »

ਮੇਜਰ ਸਿੰਘ ਗੁਰੂ ਰਵਿਦਾਸ ਗੁਰਦੁਆਰਾ ਵੈੱਲਫ਼ੇਅਰ ਕਮੇਟੀ ਦੇ ਪ੍ਰਧਾਨ ਚੁਣੇ

ਬੁਢਲਾਡਾ, 2 ਮਾਰਚ (ਮਨਚੰਦਾ)-ਸਥਾਨਕ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵੈੱਲਫੇਅਰ ਕਮੇਟੀ ਦੀ ਇਕੱਤਰਤਾ ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਜਾਦੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ 31 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਪ੍ਰਧਾਨ ...

ਪੂਰੀ ਖ਼ਬਰ »

ਕਲਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਮਾਨਸਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸਿੱਖਿਆ ਅਭਿਆਨ ਤਹਿਤ ਫਰਵਰੀ 2021 ਮਹੀਨੇ ਦੌਰਾਨ ਵੱਖ-ਵੱਖ ਵੰਨਗੀਆਂ ਦੇ ਜ਼ਿਲ੍ਹਾ ਪੱਧਰੀ ਕਲਾ ਉਤਸਵ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸੰਜੀਵ ਕੁਮਾਰ ਬਾਂਸਲ ...

ਪੂਰੀ ਖ਼ਬਰ »

ਬਰੇਟਾ ਦੀ ਸੀਵਰੇਜ ਵਿਵਸਥਾ ਦਾ ਮੁੱਦਾ ਵਿਧਾਇਕ ਨੇ ਵਿਧਾਨ ਸਭਾ 'ਚ ਚੁੱਕਿਆ

ਬਰੇਟਾ, 2 ਮਾਰਚ (ਜੀਵਨ ਸ਼ਰਮਾ)-ਸਥਾਨਕ ਸ਼ਹਿਰ 'ਚ ਸੀਵਰੇਜ ਸਿਸਟਮ ਦੇ ਘਟੀਆਂ ਪ੍ਰਬੰਧਾਂ ਦਾ ਮੁੱਦਾ ਹਲਕਾ ਵਿਧਾਇਕ ਬੁੱਧ ਰਾਮ ਵਲੋਂ ਵਿਧਾਨ ਸਭਾ ਵਿਚ ਪ੍ਰਮੁੱਖਤਾ ਨਾਲ ਚੁੱਕਿਆ ਗਿਆ | ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਧਿਆਨ ਵਿਚ ਲਿਆਉਂਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ 'ਤੇ ਪਾਬੰਦੀ

ਮਾਨਸਾ, 2 ਮਾਰਚ (ਵਿ. ਪ੍ਰਤੀ.)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹੇ 'ਚ ਅਣ-ਅਧਿਕਾਰਤ ਆਵਾਜ਼ੀ ਪ੍ਰਦੂਸ਼ਣ ਵਾਲੇ ਯੰਤਰਾਂ ਦੀ ਵਰਤੋਂ 'ਤੇ ਪੂਰਨ ਤੌਰ 'ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ | ਉਨ੍ਹਾਂ ਕਿਹਾ ਕਿ ਮੈਰਿਜ ਪੈਲੇਸਾਂ, ...

ਪੂਰੀ ਖ਼ਬਰ »

ਡੀ.ਟੀ. ਮੀਟਰ ਲਾਉਣ ਨਾਲ ਪਿੰਡ ਸਮਾਉਂ 'ਚ ਕਈ ਬਿਜਲੀ ਉਪਕਰਨ ਸੜੇ

ਭੀਖੀ, 2 ਮਾਰਚ (ਬਲਦੇਵ ਸਿੰਘ ਸਿੱਧੂ)-ਪਿੰਡ ਸਮਾਉਂ ਵਿਖੇ ਟਰਾਂਸਫ਼ਾਰਮਰ 'ਤੇ ਏ.ਪੀ.ਡੀ.ਆਰ.ਪੀ. ਮਹਿਕਮੇ ਵਲੋਂ ਲਗਾਏ ਜਾ ਰਹੇ ਬਿਜਲੀ ਮੀਟਰ ਕਾਰਨ ਕਈ ਘਰਾਂ ਦੇ ਬਿਜਲੀ ਉਪਕਰਨ ਸੜ ਗਏ, ਜਿਸ ਨਾਲ ਵਾਰਡ ਨੰਬਰ 6 ਤੇ 7 ਦੇ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ | ਇਸ ਤੋਂ ਬਾਅਦ ਉੱਥੇ ...

ਪੂਰੀ ਖ਼ਬਰ »

ਜੀ.ਐੱਚ. ਇਮੀਗ੍ਰੇਸ਼ਨ ਮਾਨਸਾ ਦੀ ਵਿਦਿਆਰਥਣ ਨੇ ਪੀ.ਟੀ.ਈ. ਪ੍ਰੀਖਿਆ 'ਚੋਂ ਲਏ 7.5 ਬੈਂਡ

ਮਾਨਸਾ, 2 ਮਾਰਚ (ਸਟਾਫ਼ ਰਿਪੋਰਟਰ)-ਜੀ.ਐਚ. ਇਮੀਗ੍ਰੇਸ਼ਨ ਮਾਨਸਾ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ ਵਾਸੀ ਰੱਲਾ ਨੇ ਪੀ.ਟੀ.ਈ. ਦੀ ਪ੍ਰੀਖਿਆ 'ਚੋਂ 7.5 ਬੈਂਡ ਪ੍ਰਾਪਤ ਕੀਤੇ ਹਨ | ਸੰਸਥਾ ਦੇ ਐਮ.ਡੀ. ਨਿਰਵੈਰ ਸਿੰਘ ਬੁਰਜ ਹਰੀ ਨੇ ਵਿਦਿਆਰਥੀ ਅਤੇ ਉਸ ਦੇ ...

ਪੂਰੀ ਖ਼ਬਰ »

ਕੁੱਲਰੀਆਂ ਦੇ ਜਲ ਘਰ ਦੀ ਹਾਲਤ ਅਤਿ ਮੰਦੀ, ਜ਼ਮੀਨਦੋਜ਼ ਪਾਣੀ ਪੀਣ ਲਈ ਮਜ਼ਬੂਰ ਪਿੰਡ ਵਾਸੀ

ਬਰੇਟਾ, 2 ਮਾਰਚ (ਪਾਲ ਸਿੰਘ ਮੰਡੇਰ)-ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦਾ ਮੁੱਢਲਾ ਫ਼ਰਜ਼ ਬਣਦਾ ਹੈ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਅਜਿਹੀਆਂ ਸਹੂਲਤਾਂ ਦੇਣ ਵਿਚ ਨਾਕਾਮ ਰਹੀਆਂ ਹਨ, ਜਿਸ ਕਾਰਨ ਜਿੱਥੇ ਲੋਕ ਸਿੱਖਿਆ ...

ਪੂਰੀ ਖ਼ਬਰ »

ਖਿਡਾਰਨ ਕਮਲਜੀਤ ਕੌਰ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ

ਝੁਨੀਰ, 2 ਮਾਰਚ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਬੀਰੇਵਾਲਾ ਜੱਟਾਂ ਦੀ ਖਿਡਾਰਨ ਕਮਲਜੀਤ ਕੌਰ ਪੁੱਤਰੀ ਹਰਦੀਪ ਸਿੰਘ ਚਹਿਲ ਨੇ 100 ਮੀਟਰ ਰੇਸ 'ਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ 'ਤੇ ਪਿੰਡ ਦੀ ਗਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਨੇ ਵਿਸ਼ੇਸ਼ ਸਨਮਾਨ ਕੀਤਾ ...

ਪੂਰੀ ਖ਼ਬਰ »

400 ਵਰੇ੍ਹ ਪਹਿਲਾਂ ਬਾਹੀਏ ਪਰਿਵਾਰ ਦੇ ਬਜ਼ੁਰਗ ਵਲੋਂ ਵਸਾਇਆ ਪਿੰਡ ਨੰਗਲ ਕਲਾਂ

ਬਲਵਿੰਦਰ ਸਿੰਘ ਧਾਲੀਵਾਲ 98150-97746 ਮਾਨਸਾ - ਸਥਾਨਕ ਸ਼ਹਿਰ ਤੋਂ 9 ਕਿੱਲੋਮੀਟਰ ਦੀ ਦੂਰੀ 'ਤੇ ਵਸੇ ਪਿੰਡ ਨੰਗਲ ਕਲਾਂ ਦੀ ਮੋੜ੍ਹੀ ਲਗਪਗ 400 ਵਰੇ੍ਹ ਪਹਿਲਾਂ ਮਹਿਰਾਜ (ਬਠਿੰਡਾ) ਖੇਤਰ ਤੋਂ ਆਏ ਸਿੱਧੂ ਗੋਤ ਨਾਲ ਸਬੰਧਿਤ ਬਾਹੀਏ ਪਰਿਵਾਰ ਦੇ ਇਕ ਬਜ਼ੁਰਗ ਨੇ ਗੱਡੀ ਸੀ ਜਦਕਿ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX