JALANDHAR WEATHER

ਲੋੜਵੰਦ ਲੋਕਾਂ ਲਈ ਇਕ ਲੈਬ ਅਤੇ ਇਕ ਦਵਾਖਾਨਾ ਖੋਲ੍ਹੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ, 29 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)- ਸ਼੍ਰੋਮਣੀ ਕਮੇਟੀ ਵਲੋਂ ਵਿੱਤੀ ਵਰ੍ਹੇ 2024-25 ਲਈ 12 ਅਰਬ ਸੱਠ ਕਰੋੜ ਸਤਾਨਵੇਂ ਲੱਖ ਅਠੱਤੀ ਹਜ਼ਾਰ ਦਾ ਬਜਟ ਪਾਸ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ਦੇ ਚੈਕਅਪ ਲਈ ਲੈਬੋਰੇਟਰੀ ਅਤੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਸਸਤੇ ਮੁੱਲ ’ਤੇ ਦੇਣ ਲਈ ਭਾਈਚਾਰਕ ਸੁਧਾਰ ਫੰਡ ਵਿਚੋਂ 60 ਲੱਖ ਰੁਪਏ ਖਰਚ ਕਰਕੇ ਇਕ ਲੈਬ (ਲੈਬੋਰੇਟਰੀ) ਅਤੇ ਇਕ ਦਵਾਖਾਨਾ ਖੋਲ੍ਹਣ ਦੀ ਤਜਵੀਜ਼ ਦਿੱਤੀ ਹੈ। ਇਸ ਨਾਲ ਲੋੜਵੰਦਾਂ ਨੂੰ ਸਸਤੇ ਮੁੱਲ ’ਤੇ ਟੈਸਟ ਤੇ ਦਵਾਈਆਂ ਦੀ ਸਹੂਲਤ ਮਿਲੇਗੀ। ਸ਼੍ਰੋਮਣੀ ਕਮੇਟੀ ਨੇ ਆਪਣੇ ਬਜਟ ਦੌਰਾਨ ਫ਼ੈਸਲਾ ਕੀਤਾ ਕਿ ਉਨ੍ਹਾਂ ਦੇ ਵਿੱਦਿਅਕ ਅਦਾਰਿਆਂ ਦੇ ਮਾਰਚ 2024 ਤੱਕ ਦੇ ਸਾਰੇ ਪਿਛਲੇ ਸਾਰੇ ਬਕਾਏ ਦਿੱਤੇ ਜਾਣਗੇ, ਜਿਸ ਦੀ ਅਦਾਇਗੀ ਅਪ੍ਰੈਲ ਮਹੀਨੇ ਕਰ ਦਿੱਤੀ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਇਸ ਲਈ 10 ਕਰੋੜ ਰੁਪਏ ਜਾਰੀ ਕਰੇਗੀ। ਉਕਤ ਜਾਣਕਾਰੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ