JALANDHAR WEATHER

ਸ਼੍ਰੋਮਣੀ ਅਕਾਲੀ ਦਲ ਨੇ 20 ਸਰਕਲਾਂ ਦੇ ਪ੍ਰਧਾਨ ਐਲਾਨੇ

ਮਮਦੋਟ, 18 ਅਪ੍ਰੈਲ (ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਫਿਰੋਜ਼ਪੁਰ ਦਿਹਾਤੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨਾਲ ਸਲਾਹ ਮਸ਼ਵਰਾ ਕਰਕੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਦਿਹਾਤੀ ਚਮਕੌਰ ਸਿੰਘ ਟਿੱਬੀ ਵਲੋਂ 20 ਸਰਕਲਾਂ ਦੇ ਨਵੇਂ ਪ੍ਰਧਾਨ ਬਣਾਏ ਹਨ। ਪੱਤਰਕਾਰਾਂ ਨੂੰ ਵੇਰਵੇ ਸਾਂਝੇ ਕਰਦਿਆਂ ਪ੍ਰਧਾਨ ਟਿੱਬੀ ਨੇ ਕਿਹਾ ਕਿ ਟਿੱਬੀ ਕਲਾਂ ਸਰਕਲ ਤੋਂ ਜੋਗਾ ਸਿੰਘ ਮੁਰਕਵਾਲਾ, ਚੱਕ ਭੰਗੇ ਵਾਲਾ ਤੋਂ ਬਲਵੰਤ ਸਿੰਘ, ਹਬੀਬ ਵਾਲਾ ਤੋਂ ਰਾਣਾ ਸਿੰਘ ਨਿਹਾਲਾ ਕਿਲਚਾ, ਪੀਰੂ ਵਾਲਾ ਤੋਂ ਵਿਜੇ ਕੁਮਾਰ ਦੁੱਲੇ ਵਾਲਾ, ਭਾਵੜਾ ਆਜਮ ਸ਼ਾਹ ਤੋਂ ਪਰਮਜੀਤ ਸਿੰਘ ਖਾਰਾ, ਨੂਰਪੁਰ ਸੇਠਾਂ ਤੋ ਬੇਅੰਤ ਸਿੰਘ ਭੋਲਾ ਝੋਕ ਹਰੀਹਰ, ਬਜੀਦਪੁਰ ਤੋਂ ਹਰਪਾਲ ਸਿੰਘ, ਮੱਲਵਾਲ ਤੋਂ ਗੁਰਪ੍ਰੀਤ ਸਿੰਘ, ਫਿਰੋਜ਼ਸ਼ਾਹ ਤੋਂ ਕੁਲਦੀਪ ਸਿੰਘ, ਘੱਲ ਖੁਰਦ ਤੋਂ ਸੁਖਪ੍ਰੀਤ ਸਿੰਘ, ਹਰਾਜ ਤੋਂ ਬਲਜਿੰਦਰ ਸਿੰਘ, ਚੰਦੜ ਤੋਂ ਬਲਦੇਵ ਸਿੰਘ ਚੰਦੜ, ਮਿਰਜੇ ਕੇ ਤੋਂ ਵੀਰ ਸਿੰਘ ਲੋਹਾਮ, ਸ਼ੇਰ ਖਾਂ ਤੋਂ ਸੁੱਚਾ ਸਿੰਘ ਲੋਹਾਮ, ਦਸਤੂਲ ਸਾਹਿਬ ਤੋਂ ਡਾਕਟਰ ਸੇਵਕ ਸਿੰਘ ਹਰੀਪੁਰ, ਫਰੀਦੇਵਾਲਾ ਤੋਂ ਬਲਟੇਕ ਸਿੰਘ ਸੁੱਧ ਸਿੰਘ ਵਾਲਾ, ਮਹਾਲਮ ਤੋਂ ਬਲਵਿੰਦਰ ਸਿੰਘ ਰੁਕਨਸ਼ਾਹ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਮਦੋਟ ਸਰਕਲ ਦਾ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਕਾਲਾ, ਤਲਵੰਡੀ ਭਾਈ ਸ਼ਹਿਰੀ ਪ੍ਰਧਾਨ ਮਹਿੰਦਰਪਾਲ ਢੱਲ ਅਤੇ ਮੁੱਦਕੀ ਸਰਕਲ ਲਈ ਮਹਿੰਦਰ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ