JALANDHAR WEATHER

ਸੀ.ਆਰ.ਪੀ.ਸੀ. ਵਿਚ ਸੋਧ ਸੰਬੰਧੀ ਪੀ. ਚਿਦੰਬਰਮ ਨੇ ਅਮਿਤ ਸ਼ਾਹ ਦੇ ਬਿਆਨ ’ਤੇ ਦਿੱਤਾ ਜਵਾਬ

ਨਵੀਂ ਦਿੱਲੀ, 23 ਅਪ੍ਰੈਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਕਿਹਾ ਕਿ ਨਵੇਂ ਬਿੱਲ ਦਾ 90-95 ਪ੍ਰਤੀਸ਼ਤ ਹਿੱਸਾ ਮੌਜੂਦਾ ਸੀ.ਆਰ.ਪੀ.ਸੀ. ਦੀਆਂ ਧਾਰਾਵਾਂ ਦੀ ਕਾਪੀ ਅਤੇ ਪੇਸਟ ਹੈ, ਪਰ ਧਾਰਾਵਾਂ ਨੂੰ ਮੁੜ ਵਿਵਸਥਿਤ ਕੀਤਾ ਗਿਆ ਹੈ, ਜਿਸ ਕਾਰਨ ਜੱਜਾਂ ਸਮੇਤ ਕਾਨੂੰਨੀ ਭਾਈਚਾਰੇ ਵਿਚ ਵੱਡਾ ਭੰਬਲਭੂਸਾ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਰਪਾ ਕਰਕੇ ਕਮੇਟੀ ਦੀ ਰਿਪੋਰਟ ਨਾਲ ਜੁੜਿਆ ਮੇਰਾ ਅਸਹਿਮਤੀ ਨੋਟ ਪੜ੍ਹੋ। ਇਹ ਦੱਸਦਾ ਹੈ ਕਿ ਮੈਂ ਕਿਹੜੀਆਂ ਵਿਵਸਥਾਵਾਂ ਨਾਲ ਅਸਹਿਮਤੀ ਪ੍ਰਗਟਾਈ ਹੈ। ਜੇਕਰ ਕੁਝ ਸੋਧਾਂ ਜ਼ਰੂਰੀ ਅਤੇ ਲੋੜੀਂਦੀਆਂ ਹਨ ਤਾਂ ਉਨ੍ਹਾਂ ਨੂੰ ਮੌਜੂਦਾ ਸੀ.ਆਰ.ਪੀ.ਸੀ. ਵਿਚ ਸੋਧ ਕਰਕੇ ਸ਼ਾਮਿਲ ਕੀਤਾ ਜਾ ਸਕਦਾ ਸੀ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਵੀ ਇਹ ਹੀ ਰੁਖ਼ ਅਪਣਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ