JALANDHAR WEATHER

ਮਹਿਲਾ ਰੇਲ ਡਰਾਈਵਰਾਂ ਨੇ ਰਾਤ ਦੀਆਂ ਸ਼ਿਫਟਾਂ ਵਿਚ ਕੰਮ ਕਰਨ ਸੰਬੰਧੀ ਹੁਕਮ ’ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ, 23 ਅਪ੍ਰੈਲ- ਝਾਂਸੀ ਰੇਲ ਡਿਵੀਜ਼ਨ ਵਲੋਂ ਹਾਲ ਹੀ ਵਿਚ ਇਕ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ 100 ਤੋਂ ਵੱਧ ਮਹਿਲਾ ਰੇਲ ਡਰਾਈਵਰਾਂ ਨੇ ਆਪਣੀ ਸੁਰੱਖਿਆ ਲਈ ਚਿੰਤਾ ਜ਼ਾਹਰ ਕੀਤੀ ਹੈ ਅਤੇ ਸਹੂਲਤਾਂ ਦੀ ਘਾਟ ਨੂੰ ਉਜਾਗਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਪੁਰਸ਼ ਡਰਾਈਵਰਾਂ ਦੇ ਬਰਾਬਰ ਕੰਮ ਦੀਆਂ ਸ਼ਿਫਟਾਂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦਿਸ਼ਾ-ਨਿਰਦੇਸ਼ ਤੋਂ ਪਹਿਲਾਂ ਮਹਿਲਾ ਡਰਾਈਵਰਾਂ ਨੂੰ ਇਸ ਤਰੀਕੇ ਨਾਲ ਰੇਲਗੱਡੀ ਦੀ ਡਿਊਟੀ ਸੌਂਪੀ ਗਈ ਸੀ ਕਿ ਉਹ ਜਾਂ ਤਾਂ ਆਪਣੀ ਯਾਤਰਾ ਪੂਰੀ ਕਰਕੇ ਘਰ ਆਉਂਦੀਆਂ ਸਨ ਜਾਂ ਰਾਤ ਨੂੰ 10 ਵਜੇ ਤੋਂ ਪਹਿਲਾਂ ਮੰਜ਼ਿਲ ਸਟੇਸ਼ਨ ’ਤੇ ਪਹੁੰਚਦੀਆਂ ਸਨ ਅਤੇ ਰਨਿੰਗ ਰੂਮ ਵਿਚ ਆਰਾਮ ਕਰਦੀਆਂ ਸਨ। ਝਾਂਸੀ ਡਿਵੀਜ਼ਨ ਵਲੋਂ ਤਾਜ਼ਾ ਹੁਕਮ ਬੀਤੀ 16 ਅਪ੍ਰੈਲ ਨੂੰ ਜਾਰੀ ਕੀਤਾ ਗਿਆ। ਮਹਿਲਾ ਡਰਾਈਵਰਾਂ ਦੇ ਇਕ ਵਰਗ ਨੇ ਇਸ ਸੰਬੰਧ ਵਿਚ ਡਿਵੀਜ਼ਨਲ ਰੇਲਵੇ ਮੈਨੇਜਰ, ਝਾਂਸੀ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ ਅਤੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ