ਸੀ.ਡੀ.ਐਸ ਜਨਰਲ ਅਨਿਲ ਚੌਹਾਨ ਵਲੋਂ ਫਰਾਂਸੀਸੀ ਕਮਾਂਡਰ ਲੈਫਟੀਨੈਂਟ ਜਨਰਲ ਬਰਟਰੈਂਡ ਟੂਜੌਸ ਨਾਲ ਗੱਲਬਾਤ
ਨਵੀਂ ਦਿੱਲੀ, 24 ਅਪ੍ਰੈਲ - ਫਰਾਂਸ ਵਿਚ, ਚੀਫ਼ ਆਫ਼ ਡਿਫੈਂਸ ਸਟਾਫ਼ (ਸੀ.ਡੀ.ਐਸ) ਜਨਰਲ ਅਨਿਲ ਚੌਹਾਨ ਨੇ ਲੈਂਡ ਫੋਰਸਿਜ਼ ਕਮਾਂਡ ਦੇ ਫਰਾਂਸੀਸੀ ਕਮਾਂਡਰ ਲੈਫਟੀਨੈਂਟ ਜਨਰਲ ਬਰਟਰੈਂਡ ਟੂਜੌਸ ਨਾਲ ਗੱਲਬਾਤ ਕੀਤੀ। ਰੱਖਿਆ ਅਧਿਕਾਰੀ ਅਨੁਸਾਰ ਗੱਲਬਾਤ ਦੌਰਾਨ ਉਨ੍ਹਾਂ ਨੂੰ ਲੈਂਡ ਫੋਰਸਜ਼ ਕਮਾਂਡ ਦੇ ਸੰਚਾਲਨ ਅਤੇ ਆਧੁਨਿਕੀਕਰਨ ਦੀਆਂ ਪਹਿਲਕਦਮੀਆਂ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਦੁਵੱਲੀ ਸਿਖਲਾਈ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਗਿਆ। ਸੀ.ਡੀ.ਐਸ. ਨੇ ਦੋਵਾਂ ਦੇਸ਼ਾਂ ਵਿਚਕਾਰ ਪੁਲਾੜ ਵਿਚ ਸਹਿਯੋਗ ਵਧਾਉਣ ਲਈ ਫਰਾਂਸੀਸੀ ਸਪੇਸ ਕਮਾਂਡ ਹੈੱਡਕੁਆਰਟਰ ਦਾ ਵੀ ਦੌਰਾ ਕੀਤਾ।