ਪ੍ਰਿਅੰਕਾ ਗਾਂਧੀ ਦੇ ਬਿਆਨ ਦਾ ਪ੍ਰਹਿਲਾਦ ਜੋਸ਼ੀ ਨੇ ਕੀਤਾ ਵਿਰੋਧ
ਹੁਬਲੀ, ਕਰਨਾਟਕ,24 ਅਪ੍ਰੈਲ- ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਬਿਆਨ 'ਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ, "ਇਹ ਲੋਕ ਨਹੀਂ ਜਾਣਦੇ ਕਿ ਕੀ ਕਹਿਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ 10 ਸਾਲਾਂ ਵਿਚ ਪੑਧਾਨ ਮੰਤਰੀ ਮੋਦੀ ਦੁਆਰਾ ਲਏ ਗਏ ਸਾਰੇ ਫੈਸਲੇ ਗਲਤ ਹਨ, ਤਾਂ ਇੰਨੇ ਸਾਰੇ ਰਾਜਾ ਵਿਚ ਅਸੀਂ ਕਿਵੇਂ ਜਿੱਤੇ? ਉਨ੍ਹਾਂ ਅਗੇ ਕਿਹਾ ਪ੍ਰਿਯੰਕਾ ਗਾਂਧੀ ਜਨਤਾ ਦੇ ਫਤਵੇ ਦਾ ਅਪਮਾਨ ਕਰ ਰਹੀ ਹੈ।