ਓਡੀਸ਼ਾ: ਮੁਠਭੇੜ 'ਚ 2 ਨਕਸਲੀ ਢੇਰ
ਪਰਹੇਜ (ਓਡੀਸ਼ਾ), 26 ਅਪ੍ਰੈਲ - ਓਡੀਸ਼ਾ ਦੇ ਪਰਹੇਜ ਦੇ ਰਿਜ਼ਰਵ ਜੰਗਲਾਂ ਵਿਚ ਨਕਸਲੀਆਂ ਅਤੇ ਨਕਸਲੀਆਂ ਦੇ ਵਿਸ਼ੇਸ਼ ਆਪ੍ਰੇਸ਼ਨ ਸਮੂਹ (ਐਸ.ਐਨ.ਓ.ਜੀ.) ਦੇ ਵਿਚਕਾਰ ਹੋਈ ਮੁਠਭੇੜ 'ਚ 2 ਨਕਲਸੀ ਢੇਰ ਹੋ ਗਏ। ਐਸ.ਪੀ. ਰਾਜ ਪ੍ਰਸਾਦ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਨਾਲ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।