JALANDHAR WEATHER

ਖੇਮਕਰਨ ਦੇ ਸਰਹੱਦੀ ਖੇਤਰ ਚ ਦੂਸਰੇ ਦਿਨ ਫਿਰ ਮਿਲਿਆ ਡਰੋਨ

 ਖੇਮਕਰਨ, 26 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਦੇ ਸਰਹੱਦੀ ਖੇਤਰ 'ਚ ਦੂਸਰੇ ਦਿਨ ਫਿਰ ਉਸੇ ਇਲਾਕੇ ਚੋ ਡਰੋਨ ਮਿਲਿਆ, ਜਿਥੋਂ ਬੀਤੇ ਦਿਨ ਮਿਲਿਆ ਸੀ।ਬੀ.ਐਸ.ਐਫ. ਦੀ 101 ਬਟਾਲੀਅਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੀਮਾ ਚੌਂਕੀ ਹਰਭਜਨ ਦੇ ਇਲਾਕੇ ਚੋ ਬੀ.ਐਸ.ਐਫ. ਤੇ ਪੰਜਾਬ ਪੁਲਿਸ ਦੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਕਣਕ ਦੀ ਕਟਾਈ ਵਾਲ਼ੀ ਜ਼ਮੀਨ ਚੋਂ ਮੁੜ ਡਰੋਨ ਮਿਲਿਆ ਹੈ, ਹੋਰ ਕੋਈ ਬਰਾਮਦਗੀ ਨਹੀਂ ਹੋਈ। ਪਰ ਇਸ ਡਰੋਨ ਦੀ ਹਾਲਤ ਕਾਫ਼ੀ ਖਸਤਾ ਹੈ, ਜਿਸ ਤੋ ਅੰਦਾਜ਼ਾ ਲੱਗ ਰਿਹਾ ਕਿ ਤਸਕਰਾਂ ਵਲੋਂ ਨਾਲ ਆਏ ਸਮਾਨ ਨੂੰ ਲਾਹ ਕਿ ਡਰੋਨ ਨੂੰ ਤੋੜਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ