ਸੁਪਰੀਮ ਕੋਰਟ ਵਲੋਂ ਈ.ਵੀ.ਐਮ. ਦੀਆਂ ਵੀ.ਵੀ.ਪੀ.ਏ.ਟੀ. ਸਲਿੱਪਾਂ ਨਾਲ ਤਸਦੀਕ ਕਰਨ ਦੀ ਮੰਗ ਵਾਲੀਆਂ ਸਾਰੀਆਂ ਪਟੀਸ਼ਨਾਂ ਰੱਦ
ਨਵੀਂ ਦਿੱਲੀ, 26 ਅਪ੍ਰੈਲ - ਸੁਪਰੀਮ ਕੋਰਟ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀਆਂ ਵੋਟਾਂ ਦੀ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਸਲਿੱਪਾਂ ਨਾਲ 100 ਫੀਸਦੀ ਤਸਦੀਕ ਕਰਨ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ।