JALANDHAR WEATHER

ਮੱਧ ਪ੍ਰਦੇਸ਼ ਵਿਚ ਸਵੇਰੇ 11 ਵਜੇ ਤੱਕ ਹੋਇਆ 28.15 ਫ਼ੀਸਦੀ ਮਤਦਾਨ

ਨਵੀਂ ਦਿੱਲੀ, 26 ਅਪ੍ਰੈਲ- ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਮੱਧ ਪ੍ਰਦੇਸ਼ ਵਿਚ ਛੇ ਸੰਸਦੀ ਸੀਟਾਂ ਲਈ ਦੂਜੇ ਪੜਾਅ ਦੇ ਮਤਦਾਨ ਦੌਰਾਨ ਸਵੇਰੇ 11 ਵਜੇ ਤੱਕ 28.15 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ। ਰਾਜ ਵਿਚ ਛੇ ਸੰਸਦੀ ਸੀਟਾਂ-ਟੀਕਮਗੜ੍ਹ (ਐਸ.ਸੀ.), ਦਮੋਹ, ਖਜੂਰਾਹੋ, ਸਤਨਾ, ਰੀਵਾ ਅਤੇ ਹੋਸ਼ੰਗਾਬਾਦ ਲਈ ਵੋਟਿੰਗ ਅੱਜ ਸਵੇਰੇ 7 ਵਜੇ ਸ਼ੁਰੂ ਹੋਈ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਵੋਟਿੰਗ ਦੇ ਪਹਿਲੇ ਪੜਾਅ ’ਚ ਸਵੇਰੇ 11 ਵਜੇ ਤੱਕ ਸੂਬੇ ’ਚ 30.46 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਸੀ ਅਤੇ ਅੰਤਿਮ ਮਤਦਾਨ 67.08 ਫ਼ੀਸਦੀ ਰਿਹਾ ਸੀ। ਮੱਧ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਨੁਪਮ ਰਾਜਨ ਨੇ ਵੀ ਰਾਜ ਵਿਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ