JALANDHAR WEATHER

ਭਾਖੜਾ ਨਹਿਰ ਵਿਚ ਕਾਰ ਸਮੇਤ ਡਿੱਗਿਆ ਵਿਅਕਤੀ

ਮੰਡੀ ਗੋਬਿੰਦਗੜ੍ਹ, 26 ਅਪ੍ਰੈਲ (ਰਣਧੀਰ ਸਿੰਘ)- ਵਾਪਰੀ ਇਕ ਘਟਨਾ ਵਿਚ ਇਕ ਕਾਰ ਸਰਹਿੰਦ ਵਿਚੋਂ ਲੰਘਦੀ ਭਾਖੜਾ ਨਹਿਰ ਵਿਚ ਜਾ ਡਿੱਗੀ। ਇਹ ਹਾਦਸਾ ਸਰਹਿੰਦ ਫਲੋਟਿੰਗ ਨੇੜੇ ਵਾਪਰਿਆ। ਹਾਦਸੇ ਤੋਂ ਬਾਅਦ ਗੋਤਾਖੋਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ ਤੇ ਕਾਰ ਦਾ ਪਤਾ ਲੱਗ ਗਿਆ ਹੈ ਪਰ ਅਜੇ ਤੱਕ ਡਰਾਈਵਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਹ ਹਾਦਸਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ। ਜਾਂਚ ਕਰ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਕਾਰ ਨੂੰ ਫਲੋਟਿੰਗ ਨੇੜੇ ਕੱਚੀ ਸੜਕ ਤੋਂ ਕਿਉਂ ਲੈ ਕੇ ਆਇਆ ਅਤੇ ਕਾਰ ਕਿਵੇਂ ਨਹਿਰ ਵਿਚ ਡਿੱਗ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ