JALANDHAR WEATHER

ਸੂਬੇਦਾਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਖਡੂਰ ਸਾਹਿਬ, 26 ਅਪ੍ਰੈਲ ( ਰਸ਼ਪਾਲ ਸਿੰਘ ਕੁਲਾਰ)- ਸੰਧੂ ਇੰਟਰਪ੍ਰਾਈਜਸ ਦੀ ਖਡੂਰ ਸਾਹਿਬ ਵਿਖੇ ਦੁਕਾਨ ਕਰਦੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਏ.ਐਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ, ਸੇਵਾ ਮੁਕਤ ਸੂਬੇਦਾਰ ਪ੍ਰਕਾਸ਼ ਸਿੰਘ, ਖਡੂਰ ਸਾਹਿਬ ਬਜ਼ਾਰ ਸੰਧੂ ਇੰਟਰਪ੍ਰਾਈਜਸ ਦੀ ਦੁਕਾਨ ਕਰਦਾ ਸੀ ਨੇ ਅੱਜ ਆਪਣੇ ਘਰ ਵਿਚ ਉਸ ਸਮੇਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ,ਜਦੋਂ ਉਨ੍ਹਾਂ ਦੀ ਪਤਨੀ 'ਤੇ ਪੁੱਤਰ ਇਕ ਭੋਗ ਤੇ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ, ਪਰਿਵਾਰ ਦੇ ਦੱਸਣ ਅਨੁਸਾਰ ਪ੍ਰਕਾਸ਼ ਸਿੰਘ ਫੌਜ 'ਚੋਂ 2015 ਵਿਚ ਸੇਵਾ ਮੁਕਤ ਹੋ ਗਏ ਸਨ, ਕਿਉਂਕਿ ਕਿ ਉਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ 'ਤੇ ਉਸ ਸਮੇਂ ਤੋਂ ਹੀ ਪ੍ਰਕਾਸ਼ ਸਿੰਘ ਦਾ ਇਲਾਜ ਚੱਲ ਰਿਹਾ ਸੀ 'ਤੇ ਅੱਜ ਉਨ੍ਹਾਂ ਰੱਸੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ