ਬਾਲ ਸੁਧਾਰ ਘਰ ’ਚੋਂ ਮਿਲੇ ਤਿੰਨ ਮੋਬਾਈਲ ਫੋਨ
ਫਰੀਦਕੋਟ, 27 ਅਪ੍ਰੈਲ (ਜਸਵੰਤ ਸਿੰਘ ਪੁਰਬਾ)- ਫਰੀਦਕੋਟ ਦੇ ਬਾਲ ਸੁਧਾਰ ਘਰ (ਬੱਚਿਆਂ ਦੀ ਜੇਲ੍ਹ) ’ਚੋਂ 2 ਟੱਚ ਸਕਰੀਨ ਤੇ ਇਕ ਕੀ ਪੈਡ ਵਾਲੇ ਫੋਨ ਸਮੇਤ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ’ਤੇ 7 ਬਾਲ ਅਪਰਾਧੀਆਂ ਸਮੇਤ ਮੋਬਾਈਲ ਮੁਹੱਈਆ ਕਰਵਾਉਣ ਵਾਲੇ ਕਰਮਚਾਰੀ ਜਸਵੰਤ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਬੱਚਿਆਂ ਦੀ ਜੇਲ੍ਹ ਵਿਚੋਂ ਇਹ ਪਹਿਲੀ ਵਾਰ ਮੋਬਾਈਲ ਰਿਕਵਰੀ ਦਾ ਕੇਸ ਹੈ।