'ਆਪ' ਉਮੀਦਵਾਰ ਅਸ਼ੋਕ ਪਰਾਸ਼ਰ ਦਾ ਪਿੰਡ ਭੂੰਦੜੀ ਆਉਣ 'ਤੇ ਕਿਸਾਨਾਂ ਵਲੋਂ ਵਿਰੋਧ
ਭੂੰਦੜੀ , 2 ਮਈ (ਕੁਲਦੀਪ ਸਿੰਘ)-ਅੱਜ ਪਿੰਡ ਭੂੰਦੜੀ ਵਿਚ ਆਮ ਆਦਮੀ ਪਾਰਟੀ ਹਲਕਾ ਲੋਕ ਸਭਾ ਲੁਧਿਆਣਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦਾ ਆਉਣ ਉਤੇ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਲੋਕਾਂ ਵਲੋਂ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਮੌਜੂਦਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।