ਅੰਮ੍ਰਿਤਸਰ :'ਆਪ' ਵਿਧਾਇਕ ਦੀ ਹਾਜ਼ਰੀ 'ਚ ਵਰਕਰਾਂ ਦੀ ਝੜਪ
ਅੰਮ੍ਰਿਤਸਰ, 2 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਦੇ ਹਲਕਾ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸੰਧੂ ਦੇ ਦਫ਼ਤਰ ਵਿਚ ਅੱਜ ਮੀਟਿੰਗ ਦੌਰਾਨ ਵਰਕਰਾਂ ਵਿਚ ਤਿੱਖੀ ਝੜਪ ਹੋ ਗਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਇਕ-ਦੂਜੇ ਨੂੰ ਗਾਲ੍ਹੀ-ਗਲੋਚ ਕੀਤਾ ਗਿਆ ਅਤੇ ਆਪਸ ਵਿਚ ਹੱਥੋਪਾਈ ਹੋਣ ਤੱਕ ਵੀ ਨੌਬਤ ਆ ਪਹੁੰਚੀ।