JALANDHAR WEATHER

ਅਟਾਰੀ ਸਰਹੱਦ ਦੇ ਨਜ਼ਦੀਕ ਤੋਂ ਬੀ.ਐਸ.ਐਫ਼. ਨੇ ਅਸਲੇ ਸਮੇਤ ਪਾਕਿਸਤਾਨੀ ਕੀਤਾ ਕਾਬੂ

ਅਟਾਰੀ, 3 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਦੇ ਬੀ.ਐਸ.ਐਫ਼. ਸੈਕਟਰ ਅਧੀਨ ਆਉਂਦੀ ਬਟਾਲੀਅਨ 144 ਦੀ ਸਰਹੱਦੀ ਚੌਂਕੀ ਦਾਉਕੇ ਦੇ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਬੀਤੀ ਰਾਤ ਸਰਹੱਦ ਪਾਰ ਕਰਕੇ ਭਾਰਤੀ ਖੇਤਰ ਅੰਦਰ ਦਾਖ਼ਲ ਹੋਣ ’ਤੇ ਪਾਕਿਸਤਾਨੀ ਨਾਗਰਿਕ ਨੂੰ ਅਸਲੇ ਸਮੇਤ ਗਿ੍ਰਫ਼ਤਾਰ ਕਰਕੇ ਬੀ.ਐਸ.ਐਫ਼. ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੀ.ਐਸ.ਐਫ਼. ਅਨੁਸਾਰ ਪਾਕਿਸਤਾਨੀ ਨਾਗਰਿਕ ਜੋ ਨੌਜਵਾਨ ਹੈ, ਉਸ ਪਾਸੋਂ ਇਕ ਪਿਸਟਲ, ਇਕ ਮੈਗਜੀਨ ਅਤੇ ਪੰਜ ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਹਨ। ਪਾਕਿਸਤਾਨੀ ਨਾਗਰਿਕ ਬੀਤੀ ਰਾਤ ਭਾਰਤ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਪਾਰ ਕਰਕੇ ਭਾਰਤੀ ਖ਼ੇਤਰ ਅੰਦਰ ਲੱਗੀ ਕੰਡਿਆਂਲੀ ਤਾਰ ਦੇ ਨਜ਼ਦੀਕ ਪੁੱਜ ਗਿਆ ਸੀ, ਜਿਸ ਨੂੰ ਡਿਊਟੀ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਵਲੋਂ ਆਵਾਜ਼ ਮਾਰ ਕੇ ਰੋਕਿਆ ਗਿਆ ਤੇ ਕੰਡਿਆਲੀ ਤਾਰ ਦੇ ਗੇਟ ਖੋਲ੍ਹ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਦੀ ਪਛਾਣ ਮੁਹੰਮਦ ਆਵਾਜ਼ ਉਮਰ 19 ਸਾਲ ਪੁੱਤਰ ਮੁਹੰਮਦ ਸ਼ੈਬੂਦੀਨ ਪਿੰਡ ਮਨਿਹਾਲਾ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ