JALANDHAR WEATHER

ਪਾਕਿਸਤਾਨ ਤੋਂ ਆਈ 405 ਗ੍ਰਾਮ ਹੈਰੋਇਨ ਬੀ.ਐਸ.ਐਫ. ਨੇ ਅਟਾਰੀ ਸਰਹੱਦ ਤੋਂ ਕੀਤੀ ਬਰਾਮਦ

 ਅਟਾਰੀ, 5 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ ਅਟਾਰੀ) - ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਦੀ 144 ਬਟਾਲੀਅਨ ਨੇ ਪਾਕਿਸਤਾਨ ਤੋਂ ਆਈ 405 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇੰਸਪੈਕਟਰ ਬੀ.ਐਸ.ਐਫ. ਗੌਰਵ ਸ਼ਰਮਾ ਨੇ ਹੈਰੋਇਨ ਦਾ ਪੈਕਟ ਪੁਲਿਸ ਥਾਣਾ ਘਰਿੰਡਾ ਨੂੰ ਸੌਂਪ ਦਿੱਤਾ। ਬੀ.ਓ.ਪੀ. ਰਤਨ ਖ਼ੁਰਦ ਏਰੀਏ ਦੇ ਨਜ਼ਦੀਕ ਤੋਂ ਸਰਚ ਆਪ੍ਰੇਸ਼ਨ ਦੌਰਾਨ ਹੈਰੋਇਨ ਦਾ ਪੈਕਟ ਬਰਾਮਦ ਕੀਤਾ ਗਿਆ। ਪੁਲਿਸ ਥਾਣਾ ਘਰਿੰਡਾ ਨੇ ਨਾਮਲੂਮ ਵਿਅਕਤੀ ਖ਼ਿਲਾਫ਼ ਪਰਚਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ