JALANDHAR WEATHER

ਕਟਾਰੀਆਂ ਦਾਣਾ ਮੰਡੀ ਚੋਂ ਕਣਕ ਦੀ ਮੁੜ ਚੁਕਾਈ ਸ਼ੁਰੂ ਹੋਣ ਨਾਲ ਪ੍ਰਵਾਸੀ ਮਜ਼ਦੂਰਾਂ ਨੇ ਲਿਆ ਸੁੱਖ ਦਾ ਸਾਹ

ਕਟਾਰੀਆਂ, 11 ਮਈ (ਪ੍ਰੇਮੀ ਸੰਧਵਾਂ)-ਬੰਗਾ ਮਾਰਕੀਟ ਕਮੇਟੀ ਦੇ ਅਧੀਨ ਪੈਂਦੀ ਕਟਾਰੀਆਂ ਦਾਣਾ ਮੰਡੀ ਚੋਂ ਕਣਕ ਦੀ ਚੁਕਾਈ ਦਾ ਕੰਮ ਮੁੜ ਸ਼ੁਰੂ ਹੋਣ ਨਾਲ ਪ੍ਰਵਾਸੀ ਮਜ਼ਦੂਰਾਂ ਨੇ ਲਿਆ ਸੁੱਖ ਦਾ ਸਾਹ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਚੁਕਾਈ ਦੇ ਚਲ ਰਹੇ ਢਿੱਲੇ ਕੰਮ ਕਰਨ ਮਜ਼ਦੂਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਕਣਕ ਦੀ ਚੁਕਾਈ ਰੁਕ ਰੁਕ ਕੇ ਚੱਲਣ ਕਾਰਨ ਉਹ ਆਪਣੇ ਬੱਚਿਆਂ ਕੋਲ ਜਾਣ ਲਈ ਕਾਹਲੇ ਸਨ। ਕਿਸਾਨ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ ਕਿਹਾ ਕਿ ਮਜ਼ਦੂਰਾਂ ਦੇ ਨਾਲ ਨਾਲ ਆੜਤੀਆਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੌਸਮ ਦੀ ਖ਼ਰਾਬੀ ਕਰਨ ਜੇਕਰ ਮੰਡੀ 'ਚ ਲੱਗੇ ਬੋਰੀਆਂ ਦੇ ਅੰਬਾਰ ਖਰਾਬ ਹੋ ਗਏ ਤਾਂ ਆੜਤੀ ਵਰਗ ਨੂੰ ਆਰਥਿਕ ਘਾਟਾ ਝੱਲਣ ਲਈ ਮਜਬੂਰ ਹੋਣਾ ਪਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ