JALANDHAR WEATHER

ਸੰਗਤ ਮੰਡੀ 'ਚ ਸੰਬੋਧਨ ਦੌਰਾਨ ਕੇਜਰੀਵਾਲ ਤੇ ਭਗਵੰਤ ਮਾਨ 'ਤੇ ਜੰਮ ਕੇ ਵਰ੍ਹੇ ਬੀਬਾ ਹਰਸਿਮਰਤ ਕੌਰ ਬਾਦਲ

ਬਠਿੰਡਾ, 11 ਮਈ-ਸੰਗਤ ਮੰਡੀ ਵਿਖੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਚੋਣ ਸਭਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਡਾ. ਸੁਰਜੀਤ ਪਾਤਰ ਦੇ ਦਿਹਾਂਤ ਉਤੇ ਦੁੱਖ ਜ਼ਾਹਿਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕੇਜਰੀਵਾਲ ਦੀ ਜ਼ਮਾਨਤ ਉਤੇ ਭਗਵੰਤ ਮਾਨ ਵਲੋਂ ਖੁਸ਼ੀ ਮਨਾਉਣ ਉਤੇ ਕਿਹਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਦੋਵੇਂ ਭ੍ਰਿਸ਼ਟ ਬੰਦੇ ਹਨ। ਕੇਜਰੀਵਾਲ ਨੇ ਲੋਕਾਂ ਨਾਲ ਧੋਖਾ ਕੀਤਾ ਤੇ ਘਪਲਾ ਕਰਕੇ ਸਭ ਨੂੰ ਨਿਰਾਸ਼ ਕਰ ਦਿੱਤਾ। 'ਆਪ' ਭ੍ਰਿਸ਼ਟ ਪਾਰਟੀ ਹੈ ਤੇ ਇਸ ਦੇ ਸਾਰੇ ਲੀਡਰ ਮੁਹੱਲਾ ਕਲੀਨਿਕ ਆਦਿ ਦੇ ਨਾਂ ਉਤੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਜਿਹੜਾ ਕੇਜਰੀਵਾਲ ਕਹਿੰਦਾ ਸੀ ਕਿ ਮੈਂ ਸਿਆਸਤ ਵਿਚ ਨਹੀਂ ਆਵਾਂਗਾ, ਅੱਜ ਸੀ.ਐਮ. ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਤੇ ਭਗਵੰਤ ਮਾਨ ਨੇ ਵੀ ਉਸ ਮਗਰ ਲੱਗ ਕੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ। ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਹੈ ਤੇ ਲੋਕ ਪੰਜਾਬ ਸਰਕਾਰ ਤੋਂ ਬਹੁਤ ਪ੍ਰੇਸ਼ਾਨ ਹੋ ਗਏ ਹਨ। ਭਗਵੰਤ ਮਾਨ ਕਰਜ਼ਾ ਚੁੱਕ ਕੇ ਪੰਜਾਬ ਨੂੰ ਬਰਬਾਦ ਕਰ ਬੈਠਾ ਹੈ ਤੇ ਪੰਜਾਬ ਸਰਕਾਰ ਕੋਲ ਤਨਖਾਹਾਂ ਦੇਣ ਲਈ ਪੈਸੇ ਨਹੀਂ ਰਹੇ। ਸਾਰੇ ਲੋਕ ਭਗਵੰਤ ਮਾਨ ਦੀ ਸਰਕਾ ਤੋਂ ਦੁਖੀ ਹੋ ਗਏ ਹਨ। ਇਹ ਸਿਰਫ ਸਰਕਾਰ ਲੋਕਾਂ ਨੂੰ ਲਾਰੇ ਲਗਾ ਕੇ ਬਣਾਈ ਗਈ ਹੈ।     

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ