ਲੋਕ ਸਭਾ ਚੋਣਾਂ ਤੋਂ ਬਾਅਦ ਦੂਰਬੀਨ ਨਾਲ ਵੀ ਨਹੀਂ ਦਿਖਾਈ ਦੇਵੇਗੀ ਕਾਂਗਰਸ -ਝੱਜਰ 'ਚ ਕਿਹਾ ਅਮਿਤ ਸ਼ਾਹ ਨੇ
ਝੱਜਰ (ਹਰਿਆਣਾ), 20 ਮਈ (ਏਜੰਸੀਆਂ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨੂੰ 'ਕਾਂਗਰਸ ਢੂੰਡੋ ਯਾਤਰਾ' ਸ਼ੁਰੂ ਕਰਨੀ ਪਵੇਗੀ ਕਿਉਂਕਿ ਪਾਰਟੀ ਨਜ਼ਰ ਨਹੀਂ ਆਵੇਗੀ। ਹਰਿਆਣਾ ਦੇ ਝੱਜਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਕਾਂਗਰਸ ਝੂਠ ਫੈਲਾ ਰਹੀ ਹੈ ਕਿ ਜੇਕਰ ਭਾਜਪਾ ਨੂੰ ਬਹੁਮਤ ਮਿਲਿਆ ਤਾਂ ਰਾਖਵਾਂਕਰਨ ਖ਼ਤਮ ਕਰ ਦਿੱਤਾ ਜਾਵੇਗਾ।