ਪੰਜਾਬ ਵਿਚ ਬਿਜਲੀ ਦਰਾਂ 'ਚ ਹਾਲ ਹੀ ਵਿਚ ਹੋਏ ਭਾਰੀ ਵਾਧੇ ਨਾਲ ਆਮ ਲੋਕਾਂ ਵਿਚ ਚਿੰਤਾ ਅਤੇ ਬੇਵਸੀ ਦੀ ਸਥਿਤੀ ਬਣ ਚੁੱਕੀ ਹੈ। ਚਿੰਤਾ ਇਸ ਲਈ ਕਿ ਬਿਜਲੀ ਦੀਆਂ ਕੀਮਤਾਂ ਦੇ ਵਾਧੇ ਨਾਲ ਸੂਬੇ ਦੇ ਆਮ ਆਦਮੀ 'ਤੇ ਜ਼ਿਆਦਾ ਬੋਝ ਪਏਗਾ, ਜਿਸ ਨਾਲ ਉਸ ਦਾ ਪੂਰਾ ਘਰੇਲੂ ਬਜਟ ...
ਮਾਹਿਰਾਂ ਦਾ ਮੰਨਣਾ ਹੈ ਕਿ ਆਰਥਿਕ ਸੰਕਟ ਦੇ ਸਿਆਸੀ ਪ੍ਰਭਾਵ ਤੁਰੰਤ ਦਿਖਾਈ ਨਹੀਂ ਦਿੰਦੇ। ਉਹ ਜਮ੍ਹਾਂ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾਹਮਣੇ ਆਉਣ 'ਚ ਦੋ ਢਾਈ ਸਾਲ ਦਾ ਸਮਾਂ ਲਗਦਾ ਹੈ। ਨੋਟਬੰਦੀ ਨਾਲ ਜੋ ਨੁਕਸਾਨ ਹੋਇਆ ਸੀ, ਉਸ ਦਾ ਸਿਆਸੀ ...
ਸੜਕ ਸੁਰੱਖਿਆ ਹਫ਼ਤੇ 'ਤੇ ਵਿਸ਼ੇਸ਼
ਕੁਝ ਦਿਨ ਪਹਿਲਾਂ ਬਹੁਤ ਹੀ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਦੋ ਜਵਾਨ ਭਤੀਜਿਆਂ ਦੀ ਮੌਤ ਦਾ ਅਸਹਿ ਅਤੇ ਅਕਹਿ ਦੁੱਖ ਸਾਂਝਾ ਕਰਨ ਲਈ ਮੈਂ ਉਨ੍ਹਾਂ ਦੇ ਘਰ ਗਿਆ ਹੋਇਆ ਸਾਂ। ਤਿੰਨਾਂ ਭਰਾਵਾਂ ਦੇ ਪਰਿਵਾਰ ਵਿਚ ਕੇਵਲ ਉਹੀ ਦੋ ਨੌਜਵਾਨ ਸਨ। ਪਰਿਵਾਰ ਦਾ ਰੋਣਾ ਧੋਣਾ ਵੇਖ ਕੇ ਕਲੇਜਾ ਮੂੰਹ ਨੂੰ ਆ ਰਿਹਾ ਸੀ। ਉਸ ਪਰਿਵਾਰ ਦਾ ਇਕ ਰਿਸ਼ਤੇਦਾਰ, ਜੋ ਕੈਨੇਡਾ ਦਾ ਵਸਨੀਕ ਸੀ, ਆਪਣੀ ਸੰਵੇਦਨਾ ਪ੍ਰਗਟ ਕਰਨ ਲਈ ਆਇਆ ਹੋਇਆ ਸੀ। ਉਥੇ ਬੈਠਿਆਂ ਸ਼ੋਕਮਈ ਮਾਹੌਲ ਨੂੰ ਬਦਲਣ ਲਈ ਮੈਂ ਸੜਕ ਹਾਦਸਿਆਂ ਦੀ ਗੱਲ ਛੇੜ ਲਈ। ਸੜਕ ਹਾਦਸੇ ਵਿਚ ਮਰਨ ਵਾਲੇ ਦੋਵੇਂ ਨੌਜਵਾਨਾਂ ਦੀ ਮੌਤ ਦਾ ਕਾਰਨ ਸੜਕ 'ਚ ਪਏ ਹੋਏ ਖੱਡੇ ਸਨ। ਕੈਨੇਡਾ ਵਸਦੇ ਉਸ ਸੱਜਣ ਦੀਆਂ ਸੜਕ ਹਾਦਸਿਆਂ ਸਬੰਧੀ ਕੌੜੀਆਂ ਸਚਾਈਆਂ ਨੇ ਸਾਨੂੰ ਸਭ ਨੂੰ ਸੁੰਨ ਕਰਕੇ ਰੱਖ ਦਿੱਤਾ। ਉਸ ਵਿਅਕਤੀ ਦਾ ਕਹਿਣਾ ਸੀ ਕਿ ਜਿਸ ਦੇਸ਼ ਦੇ ਲੋਕ ਕੇਵਲ ਚਲਾਨਾਂ ਤੋਂ ਡਰ ਕੇ ਮੋਟਰ ਗੱਡੀਆਂ, ਕਾਰਾਂ, ਬਾਈਕਾਂ ਅਤੇ ਸਕੂਟੀਆਂ ਚਲਾਉਂਦੇ ਹੋਣ, ਉਸ ਦੇਸ਼ ਵਿਚ ਕਦੇ ਵੀ ਸੜਕ ਹਾਦਸਿਆਂ ਦਾ ਹੜ੍ਹ ਨਹੀਂ ਰੁਕ ਸਕਦਾ। ਜਿਸ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਇਹ ਅਹਿਸਾਸ ਨਾ ਹੋਵੇ ਕਿ ਉਨ੍ਹਾਂ ਦਾ ਮਨੁੱਖੀ ਜੀਵਨ ਕਿੰਨਾ ਵਡਮੁੱਲਾ ਹੈ। ਜਿਹੜੇ ਦੇਸ਼ ਦੇ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਆਦਤ ਹੋਵੇ, ਜਿਥੇ ਲੋਕ ਸ਼ਰਾਬ ਪੀ ਕੇ, ਕੰਨਾਂ ਵਿਚ ਈਅਰ ਫੋਨ ਲਗਾ ਕੇ ਅਤੇ ਮੋਬਾਈਲ ਦੀ ਵਰਤੋਂ ਕਰਦਿਆਂ ਵਾਹਨ ਚਲਾਉਂਦੇ ਹੋਣ, ਉਸ ਦੇਸ਼ ਵਿਚ ਸੜਕ ਹਾਦਸਿਆਂ ਦੇ ਕਹਿਰ ਨੂੰ ਕੌਣ ਰੋਕ ਸਕਦਾ ਹੈ?
ਉਸ ਸੱਜਣ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਸੜਕ ਹਾਦਸੇ ਇਸ ਲਈ ਘੱਟ ਹੁੰਦੇ ਹਨ ਕਿਉਂਕਿ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ, ਪੁਲਿਸ, ਉੱਚ ਅਧਿਕਾਰੀ, ਆਮ ਲੋਕ ਅਤੇ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਆਦਿ ਸਾਰੀਆਂ ਧਿਰਾਂ ਸੜਕ ਹਾਦਸਿਆਂ ਦੀ ਤਰਾਸਦੀ ਵੱਲ ਪਿੱਠ ਕਰਕੇ ਨਹੀਂ ਬੈਠਦੀਆਂ। ਉਹ ਆਪਣੇ ਫ਼ਰਜ਼ਾਂ ਪ੍ਰਤੀ ਸੰਜੀਦਾ ਰਹਿੰਦੀਆਂ ਹਨ। ਉਨ੍ਹਾਂ ਵਿਚੋਂ ਕੋਈ ਵੀ ਧਿਰ ਕਿਸੇ ਵੀ ਕੀਮਤ 'ਤੇ ਆਪਣੇ ਫ਼ਰਜ਼ ਨਾਲ ਸਮਝੌਤਾ ਨਹੀਂ ਕਰਦੀ। ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਦਾ ਹੀ ਫ਼ਿਕਰ ਰਹਿੰਦਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੇ ਦੇਸ਼ ਦੀ ਗਿਣਤੀ 'ਵੱਧ ਸੜਕੀ ਹਾਦਸਿਆਂ ਵਾਲੇ ਮੁਲਕ' ਵਿਚ ਨਾ ਹੋਵੇ। ਪਰ ਸਾਡੇ ਦੇਸ਼ ਵਿਚ ਸਭ ਕੁਝ ਉਲਟ ਹੈ। ਇਥੇ ਆਪਣੇ ਫ਼ਰਜ਼ਾਂ ਦੀ ਨਿਸ਼ਾਨਦੇਹੀ ਕਰਨ ਦੀ ਬਜਾਏ ਅਸੀਂ ਇਕ-ਦੂਜੇ ਨੂੰ ਕਸੂਰਵਾਰ ਦੱਸੀ ਜਾਂਦੇ ਹਾਂ। ਸੜਕੀ ਹਾਦਸਿਆਂ ਦੇ ਕਾਰਨਾਂ ਦੀ ਗੱਲ ਕਰਨ ਤੋਂ ਪਹਿਲਾਂ ਭਾਰਤ ਵਿਚ ਸੜਕੀ ਹਾਦਸਿਆਂ ਦੀ ਸਥਿਤੀ ਉੱਤੇ ਝਾਤ ਮਾਰ ਲੈਂਦੇ ਹਾਂ। ਇੰਟਰਨੈੱਟ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ ਵਿਚ ਹਰ ਰੋਜ਼ ਇਕ ਘੰਟੇ ਵਿਚ 53 ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿਚ 17 ਜਾਨਾਂ ਜਾਂਦੀਆਂ ਹਨ। ਸਾਲ ਵਿਚ ਡੇਢ ਲੱਖ ਲੋਕ ਸੜਕੀ ਹਾਦਸਿਆਂ ਵਿਚ ਆਪਣੀ ਜਾਨ ਗੁਆ ਬਹਿੰਦੇ ਹਨ। ਉੱਤਰ ਪ੍ਰਦੇਸ਼ ਵਿਚ ਸੜਕ ਹਾਦਸਿਆਂ ਵਿਚ 20,124, ਤਾਮਿਲਨਾਡੂ ਵਿਚ 16,157, ਮਹਾਰਾਸ਼ਟਰ ਵਿਚ 12,264, ਕਰਨਾਟਕ ਵਿਚ 10,609, ਰਾਜਸਥਾਨ ਵਿਚ 10,444, ਮੱਧ ਪ੍ਰਦੇਸ਼ ਵਿਚ 10,177, ਆਂਧਰਾ ਪ੍ਰਦੇਸ਼ ਵਿਚ 8,060, ਗੁਜਰਾਤ ਵਿਚ 7,289, ਤੇਲੰਗਾਨਾ ਵਿਚ 6,596, ਪੱਛਮੀ ਬੰਗਾਲ ਵਿਚ 5,769, ਬਿਹਾਰ ਵਿਚ 5,554, ਹਰਿਆਣਾ ਵਿਚ 5,120, ਓਡੀਸ਼ਾ ਵਿਚ 4,790, ਪੰਜਾਬ ਵਿਚ 4,463, ਛੱਤੀਸਗੜ੍ਹ ਵਿਚ 4,136, ਕੇਰਲਾ ਵਿਚ 4,131, ਝਾਰਖੰਡ ਵਿਚ 3,256, ਆਸਾਮ ਵਿਚ 2,783, ਦਿੱਲੀ ਵਿਚ 1,584, ਹਿਮਾਚਲ ਪ੍ਰਦੇਸ਼ ਵਿਚ 1,203, ਉੱਤਰਾਖੰਡ ਵਿਚ 943, ਜੰਮੂ-ਕਸ਼ਮੀਰ ਵਿਚ 926, ਗੋਆ ਵਿਚ 328, ਪਾਂਡੀਚਰੀ ਵਿਚ 233, ਮੇਘਾਲਿਆ ਵਿਚ 182, ਤ੍ਰਿਪੁਰਾ ਵਿਚ 161, ਮਨੀਪੁਰ ਵਿਚ 136, ਅਰੁਣਾਚਲ ਪ੍ਰਦੇਸ਼ ਵਿਚ 110, ਚੰਡੀਗੜ੍ਹ, 107, ਸਿੱਕਮ ਵਿਚ 78, ਮਿਜ਼ੋਰਮ ਵਿਚ 60, ਦਾਦਰਾ ਨਗਰ ਹਵੇਲੀ ਵਿਚ 43, ਨਾਗਾਲੈਂਡ ਵਿਚ 41, ਦਮਨ ਦਿਊ ਵਿਚ 36, ਅੰਡੇਮਾਨ ਨਿਕੋਬਾਰ ਵਿਚ 21 ਲੋਕਾਂ ਨੇ ਸੰਨ 2019 ਵਿਚ ਆਪਣੀਆਂ ਜਾਨਾਂ ਗੁਆਈਆਂ ਹਨ। ਹੁਣ ਅੰਤਰਰਾਸ਼ਟਰੀ ਪੱਧਰ 'ਤੇ ਵੀ 2016 ਤੋਂ 2018 ਤੱਕ ਦੇ ਸੜਕੀ ਹਾਦਸਿਆਂ 'ਤੇ ਵੀ ਝਾਤ ਮਾਰ ਲੈਂਦੇ ਹਾਂ। 2,018 ਵਿਚ ਭਾਰਤ ਵਿਚ 29,9000, ਇਟਲੀ ਵਿਚ 3,300, ਜਰਮਨੀ ਵਿਚ 3,327, ਇਜ਼ਰਾਈਲ ਵਿਚ 345, ਮਲੇਸ਼ੀਆ ਵਿਚ 7,300, ਇੰਗਲੈਂਡ ਵਿਚ 2 ਹਜ਼ਾਰ, ਸਪੇਨ ਵਿਚ 1,922, ਰੂਸ ਵਿਚ 25,900. 2018 ਵਿਚ ਚੀਨ ਵਿਚ 25,600, ਅਮਰੀਕਾ ਵਿਚ 40,000 ਲੋਕਾਂ ਨੇ ਸੜਕੀ ਹਾਦਸਿਆਂ ਵਿਚ ਆਪਣੀਆਂ ਜਾਨਾਂ ਗੁਆਈਆਂ। ਅੰਤਰਰਾਸ਼ਟਰੀ ਪੱਧਰ 'ਤੇ ਸਾਡਾ ਮੁਲਕ 'ਵੱਧ ਸੜਕੀ ਹਾਦਸਿਆਂ ਵਾਲੇ ਮੁਲਕਾਂ' ਵਿਚ ਸ਼ੁਮਾਰ ਹੈ ਕਿਉਂਕਿ ਸੜਕ ਸੁਰੱਖਿਆ ਨਿਯਮਾਂ ਨੂੰ ਤੋੜਦਿਆਂ ਹੋਇਆਂ ਸਾਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਸਾਡੀ ਜਾਨ ਵੀ ਜਾ ਸਕਦੀ ਹੈ। ਸ਼ਰਾਬ ਪੀ ਕੇ ਅਤੇ ਨਸ਼ੇ ਕਰਕੇ ਵਾਹਨ ਚਲਾਉਂਦਿਆਂ ਅਸੀਂ ਇਹ ਸੋਚਦੇ ਹੀ ਨਹੀਂ ਕਿ ਸਾਡਾ ਹਸ਼ਰ ਕੀ ਹੋ ਸਕਦਾ ਹੈ। ਸੜਕਾਂ 'ਤੇ ਲੱਗੇ ਬੋਰਡਾਂ 'ਤੇ ਲਿਖੇ ਇਸ ਵਾਕ ਨੂੰ ਕਿ 'ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਕਿਤੇ ਚੰਗਾ ਹੈ', ਅਸੀਂ ਟਿੱਚ ਜਾਣਦੇ ਹਾਂ।
ਸਾਨੂੰ ਠੰਢੇ ਦਿਮਾਗ ਨਾਲ ਇਹ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਆਵਾਜਾਈ ਵਿਭਾਗ ਨੇ ਰਫ਼ਤਾਰ ਹੱਦ ਕਿਉਂ ਬੰਨ੍ਹੀ ਹੋਈ ਹੈ? ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ ਰੋਕ ਕਿਉਂ ਲਗਾਈ ਹੋਈ ਹੈ? ਵਾਹਨ ਚਲਾਉਣ ਲੱਗਿਆਂ ਈਅਰ ਫੋਨ ਅਤੇ ਮੋਬਾਈਲ ਦੀ ਵਰਤੋਂ ਨੂੰ ਕਿਉਂ ਮਨ੍ਹਾਂ ਕੀਤਾ ਹੈ? ਆਵਾਜਾਈ ਨਿਯਮਾਂ ਦੀ ਵਰਤੋਂ ਲਾਜ਼ਮੀ ਕਿਉਂ ਕੀਤੀ ਹੋਈ ਹੈ। ਥਕਾਵਟ ਅਤੇ ਨੀਂਦ ਸਮੇਂ ਗੱਡੀ ਚਲਾਉਣ ਦੀ ਮਨਾਹੀ ਕਿਉਂ ਕੀਤੀ ਗਈ ਹੈ? ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣਾ ਕਿਉਂ ਜ਼ਰੂਰੀ ਹੈ? ਹਰ ਇਕ ਕਿਸਮ ਦੀ ਗੱਡੀ ਦੇ ਕਾਗਜ਼ ਪੂਰੇ ਹੋਣੇ ਕਿਉਂ ਜ਼ਰੂਰੀ ਹਨ? ਡਰਾਈਵਿੰਗ ਲਾਇਸੈਂਸ ਦਾ ਕੋਲ ਹੋਣਾ ਕਿਉਂ ਜ਼ਰੂਰੀ ਹੈ? ਸਪੀਡ ਬਰੇਕਰਾਂ ਕੋਲ ਗੱਡੀ ਹੌਲੀ ਕਿਉਂ ਕਰਨੀ ਚਾਹੀਦੀ ਹੈ? ਇਹ ਸਾਰਾ ਕੁਝ ਇਸ ਲਈ ਜ਼ਰੂਰੀ ਹੈ ਕਿਉਂਕਿ ਆਵਾਜਾਈ ਵਿਭਾਗ ਚਾਹੁੰਦਾ ਹੈ ਕਿ ਵਾਪਰਨ ਵਾਲੇ ਹਾਦਸਿਆਂ ਵਿਚ ਲੋਕਾਂ ਦੀਆਂ ਜਾਨਾਂ ਨਾ ਜਾਣ। ਸਰਕਾਰਾਂ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਦੀ ਰਕਮ ਤਾਂ ਵਧਾ ਦਿੱਤੀ ਹੈ ਪਰ ਸੜਕਾਂ ਦੀ ਭੈੜੀ ਹਾਲਤ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ। ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਤੋਂ ਰਿਸ਼ਵਤ ਲੈ ਕੇ ਉਨ੍ਹਾਂ ਨੂੰ ਛੱਡ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਬਾਰੇ ਸਰਕਾਰਾਂ ਦਾ ਕੋਈ ਏਜੰਡਾ ਨਹੀਂ।
ਜੇਕਰ ਸਾਡੇ ਦੇਸ਼ ਦੀਆਂ ਸਰਕਾਰਾਂ ਸਚਮੁੱਚ ਹੀ ਸੜਕੀ ਹਾਦਸਿਆਂ ਨੂੰ ਰੋਕਣ ਦਾ ਇਰਾਦਾ ਰੱਖਦੀਆਂ ਹਨ ਤਾਂ ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਨਾਲ-ਨਾਲ ਸੜਕਾਂ ਦੀ ਹਾਲਤ ਵੱਲ ਧਿਆਨ ਦੇਣ ਨੂੰ ਪਹਿਲ ਦਿੱਤੀ ਜਾਵੇ। ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ, ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ ਦੇ ਨਾਲ ਢਿੱਲ ਵਰਤਣ ਦੀ ਬਜਾਏ ਉਨ੍ਹਾਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ। ਸਰਕਾਰਾਂ, ਲੋਕਾਂ, ਆਵਾਜਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੜਕ ਹਾਦਸਿਆਂ ਨੂੰ ਰੋਕਣ ਲਈ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
-ਮਾਧਵ ਨਗਰ ਨੰਗਲ ਟਾਊਨਸ਼ਿਪ
ਮੋ: 98726-27136
ਮਾਲਵੇ ਦੇ ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਦੀ ਇਹ ਬੋਲੀ 'ਬੰਦੇ ਮਾਰਨ ਲਈ ਖ਼ੋਜੀਆਂ ਮਿਜ਼ਾਈਲਾਂ ਤੇ ਨਰਮੇ ਦੀ ਸੁੰਡੀ ਨਾ ਮਰੇ।' ਅੱਜ ਵਾਰ-ਵਾਰ ਜ਼ਿਹਨ 'ਚ ਦਸਤਕ ਦੇ ਰਹੀ ਹੈ। ਭਾਵੇਂ ਬਾਈ ਜਗਸੀਰ ਦੀ ਇਹ ਰਚਨਾ ਮਾਲਵੇ ਦੇ ਨਰਮਾ ਉਤਪਾਦਕ ਜ਼ਿਮੀਂਦਾਰ ਦੀ ਪੀੜ 'ਚੋਂ ਨਿਕਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX