ਤਾਜਾ ਖ਼ਬਰਾਂ


ਇੰਡੀਆਨਾ ਗੋਲੀਬਾਰੀ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ
. . .  2 minutes ago
ਸਿਆਟਲ, 18 ਅਪ੍ਰੈਲ - ਅਮਰੀਕਾ ਦੇ ਇੰਡਅਨ ਐਪਲਸ ਵਿਖੇ ਇਕ ਸਿਰਫਿਰੇ 19 ਸਾਲਾ ਗੋਰੇ ਵਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਵਿਚ 8 ਵਿਅਕਤੀ ਮਾਰੇ ਗਏ ਸਨ ਜਿਨ੍ਹਾਂ ਵਿਚ...
ਅੱਜ ਦਾ ਵਿਚਾਰ
. . .  15 minutes ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ...
ਕੋਵਿਡ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ 'ਤੇ ਮੋਦੀ ਨੇ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ...
ਆਈ.ਪੀ.ਐਲ. 2021 : ਮੁੰਬਈ ਨੇ 5 ਵਿਕਟਾਂ ’ਤੇ ਬਣਾਈਆਂ 150 ਦੌੜਾਂ, ਹੈਦਰਾਬਾਦ ਨੂੰ ਮਿਲਿਆ 151 ਦੌੜਾਂ ਦਾ ਟੀਚਾ
. . .  1 day ago
 
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ...
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਕੋਰੋਨਾ ਨਾਲ ਹੋਈ ਮੌਤ
. . .  1 day ago
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਿਚ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅੱਜ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਕੋਰੋਨਾ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ...
ਨਸ਼ੇੜੀ ਨੌਜਵਾਨ ਵਲੋਂ ਕੁਲਹਾੜੀ ਮਾਰ ਕੇ ਔਰਤ ਦਾ ਕਤਲ
. . .  1 day ago
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਇਕ ਨਸ਼ੇੜੀ ਨੌਜਵਾਨ ਵਲੋਂ ਆਪਣੇ ਗਵਾਂਢ ਵਿਚ ਰਹਿੰਦੀ ਇਕ ਔਰਤ ਦਾ ਕੁਲਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ...
ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ, ਪ੍ਰਧਾਨ ਮੰਤਰੀ ਵਲੋਂ ਚੋਟੀ ਦੇ ਅਧਿਕਾਰੀਆਂ ਤੇ ਵੱਖ ਵੱਖ ਮੰਤਰਾਲਿਆਂ ਨਾਲ ਬੈਠਕ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ ਕੋਵਿਡ19 ਦੀ ਮੌਜੂਦਾ ਸਥਿਤੀ 'ਤੇ ਅਤੇ ਜਾਰੀ...
ਲੁਧਿਆਣਾ ਵਿਚ ਕੋਰੋਨਾ ਦੇ 943 ਮਰੀਜ਼ ਆਏ ਪਾਜ਼ੀਟਿਵ, 9 ਦੀ ਮੌਤ
. . .  1 day ago
ਲੁਧਿਆਣਾ/ਅੰਮ੍ਰਿਤਸਰ/ਹੁਸ਼ਿਆਰਪੁਰ/ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਸਲੇਮਪੁਰੀ/ਰੇਸ਼ਮ ਸਿੰਘ/ਬਲਜਿੰਦਰਪਾਲ ਸਿੰਘ/ਰਣਜੀਤ ਸਿੰਘ ਢਿੱਲੋਂ) - ਲੁਧਿਆਣਾ ਵਿਚ ਕੋਰੋਨਾ ਦੇ 943 ਮਰੀਜ਼ ਆਏ ਪਾਜ਼ੀਟਿਵ, 9 ਦੀ ਮੌਤ, ਅੰਮ੍ਰਿਤਸਰ ਵਿਚ ਕੋਰੋਨਾ ਦੇ 357 ਮਰੀਜ਼ ਆਏ ਪਾਜ਼ੀਟਿਵ, 6 ਦੀ ਮੌਤ
ਸੀ.ਬੀ.ਆਈ. ਦੀ ਟੀਮ ਵਲੋਂ ਐਫ.ਸੀ.ਆਈ ਡਿਪੂ 'ਤੇ ਛਾਪਾ
. . .  1 day ago
ਰਾਏਕੋਟ,17 ਅਪ੍ਰੈਲ (ਸੁਸ਼ੀਲ) - ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਦੀ ਇਕ ਟੀਮ ਵਲੋਂ ਅੱਜ ਸਥਾਨਕ ਸ਼ਹਿਰ ਦੇ ਐਫ.ਸੀ.ਆਈ. ਡਿਪੂ ਵਿਚ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਟੀਮ ਵਲੋਂ ਡਿਪੂ ਵਿਚ ਦਫ਼ਤਰ ਦੇ ਰਿਕਾਰਡ...
ਆਈ.ਪੀ.ਐਲ. 2021 : ਮੁੰਬਈ ਬਨਾਮ ਹੈਦਰਾਬਾਦ - ਮੁੰਬਈ ਨੇ ਜਿੱਤੀ ਟਾਸ, ਪਹਿਲਾ ਕਰੇਗਾ ਬੱਲੇਬਾਜ਼ੀ
. . .  1 day ago
ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਲਾਇਆ ਧਰਨਾ ਸਮਾਪਤ
. . .  1 day ago
ਗੁਰੂ ਹਰ ਸਹਾਏ, 17 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੋਲੀ ਮਾਰ ਕੇ ਹਲਾਕ ਕੀਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਦੇ ਹਤਿਆਰਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਗੁਰੂ ਹਰ ਸਹਾਏ ਵਿਖੇ ਲਾਏ...
ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਕਣਕ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ
. . .  1 day ago
ਸਮੁੰਦੜਾ/ਖੇਮਕਰਨ/ਫ਼ਿਰੋਜ਼ਪੁਰ, 17 ਅਪ੍ਰੈਲ (ਤੀਰਥ ਸਿੰਘ ਰੱਕੜ/ਰਾਕੇਸ਼ ਬਿੱਲਾ/ਜਸਵਿੰਦਰ ਸਿੰਘ ਸੰਧੂ) - ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਸਮੁੰਦੜਾ ਅਤੇ ਨਾਲ ਲੱਗਦੇ ਪਿੰਡਾਂ 'ਚ ਬਾਅਦ ਦੁਪਹਿਰ ਪਏ ਮੂਸਲਾਧਾਰ ਮੀਂਹ, ਗੜੇਮਾਰੀ ਅਤੇ ਚਲੀਆਂ...
ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੀਆਂ ਚੋਣ ਮੀਟਿੰਗਾਂ ਮੁਲਤਵੀ ਹੋਣ ਨਾਲ ਪ੍ਰਧਾਨਗੀ ਦੇ ਦਾਅਵੇਦਾਰ ਮਾਯੂਸ
. . .  1 day ago
ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ) - ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਇਨ੍ਹਾਂ ਕੌਂਸਲਰਾਂ ਵਿਚੋਂ ਹੀ ਪ੍ਰਧਾਨ ਚੁਣਨ ਸਬੰਧੀ ਅੱਜ...
ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਸਪੀਕਰ ਕੇ.ਪੀ. ਸਿੰਘ ਰਾਣਾ ਨਾਲ ਮੁਲਾਕਾਤ
. . .  1 day ago
ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ/ਵਰੁਣ ਲਾਂਬਾ) - ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ। ਅੱਜ ਉਨ੍ਹਾਂ ਨੇ ਸਪੀਕਰ ਵਿਧਾਨ ਸਭਾ...
ਭਰਵੀਂ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ
. . .  1 day ago
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ) - ਸਵੇਰ ਤੋਂ ਮੌਸਮ ਦੇ ਵਿਗੜੇ ਮਿਜ਼ਾਜ ਦੌਰਾਨ ਬਾਅਦ ਦੁਪਹਿਰ ਕੁਝ ਸਮੇਂ ਲਈ ਹੋਈ ਭਰਵੀਂ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਦੇ...
ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਘਟਿਆ, ਆਏ 17 ਨਵੇਂ ਮਾਮਲੇ
. . .  1 day ago
ਮੋਗਾ, 17 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਕੋਰੋਨਾ ਦੇ ਦੂਸਰੇ ਮਹਾਂ ਦੌਰ ਦੇ ਚੱਲਦਿਆਂ ਮੋਗਾ ਵਿਚ ਪਹਿਲੀ ਵਾਰ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਅੱਜ ਇਸ ਦੇ ਬਾਵਜੂਦ 17 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ...
ਕਾਂਗਰਸ ਸਰਕਾਰ ਨੇ ਪਾਵਨ ਸਰੂਪਾਂ ਦੀ ਜਾਂਚ ਦਾ ਸਿਆਸੀ ਕਰਨ ਕੀਤਾ : ਬੰਟੀ ਰੋਮਾਣਾ
. . .  1 day ago
ਅੰਮ੍ਰਿਤਸਰ, 17 ਅਪ੍ਰੈਲ (ਰਾਜੇਸ਼ ਕੁਮਾਰ) - ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਕਾਂਗਰਸ ਸਰਕਾਰ...
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਬੀ.ਕੇ.ਯੂ. ਉਗਰਾਹਾਂ ਨੇ ਮਾਨਸਾ - ਪਟਿਆਲਾ ਮੁੱਖ ਮਾਰਗ ਕੀਤਾ ਜਾਮ
. . .  1 day ago
ਭੀਖੀ, 17 ਅਪ੍ਰੈਲ (ਗੁਰਿੰਦਰ ਸਿੰਘ ਔਲਖ) - ਭੀਖੀ ਨੇੜਲੇ ਪਿੰਡ ਹੀਰੋ ਖ਼ੁਰਦ ਅਤੇ ਖੀਵਾ ਮੀਂਹਾ ਸਿੰਘ ਵਾਲਾ ਵਿਖੇ ਖ਼ਰੀਦ ਕੇਂਦਰਾਂ 'ਚ ਕਣਕ ਦੀ ਖ਼ਰੀਦ ਸ਼ੁਰੂ ਨਾ ਕਰਨ ਦੇ ਰੋਸ ਵਜੋਂ ਬੀ.ਕੇ.ਯੂ. ਉਗਰਾਹਾਂ ...
ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਕੰਟੇਨਮੈਂਟ ਐਲਾਨੇ ਜ਼ੋਨ ਵਿਚ ਲੋਕਾਂ ਦੀ ਕੀਤੀ ਪੀ.ਸੀ.ਆਰ. ਸੈਂਪਲਿੰਗ
. . .  1 day ago
ਤਪਾ ਮੰਡੀ 17 ਅਪ੍ਰੈਲ ਵਿਜੇ ਸ਼ਰਮਾ - ਸੂਬੇ ਅੰਦਰ ਦਿਨ ਬ ਦਿਨ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਇਸੇ ਲੜੀ ਤਹਿਤ ਪੰਜਾਬ...
ਝੱਖੜ ਅਤੇ ਮੀਂਹ ਨੇ ਕਿਸਾਨਾਂ ਦੀ ਫ਼ਸਲ ਕੀਤੀ ਪਾਣੀ
. . .  1 day ago
ਬਟਾਲਾ, 17 ਅਪ੍ਰੈਲ (ਕਾਹਲੋਂ) - ਬਟਾਲਾ ਤੇ ਆਸ-ਪਾਸ ਦੇ ੲਲਾਿਕਆਂ 'ਚ ਤੇਜ਼ ਝੱਖੜ ਤੇ ਮੀਂਹ ਨੇ ਦਾਣਾ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਪਾਣੀ 'ਚ ਡੋਬ ਦਿੱਤੀ। ਅਚਨਚੇਤ ਹੋਏ ਮੌਸਮ ਖ਼ਰਾਬ ...
ਚੇਅਰਮੈਨ ਕਿਰਤੋਵਾਲ ਨੇ ਦਾਣਾ ਮੰਡੀ ਗੰਡੀਵਿੰਡ ਵਿਖੇ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ
. . .  1 day ago
ਹਰੀਕੇ ਪੱਤਣ, 17 ਅਪ੍ਰੈਲ (ਸੰਜੀਵ ਕੁੰਦਰਾ) - ਮਾਰਕੀਟ ਕਮੇਟੀ ਹਰੀਕੇ ਅਧੀਨ ਆਉਂਦੀ ਦਾਣਾ ਮੰਡੀ ਗੰਡੀਵਿੰਡ ਵਿਖੇ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ ਨੇ ਅੱਜ ਕਣਕ ਦੀ ਖ਼ਰੀਦ ਸ਼ੁਰੂ...
ਦੀਪ ਸਿੱਧੂ ਨੂੰ ਮੁੜ ਕੀਤਾ ਗਿਆ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ , 17 ਅਪ੍ਰੈਲ - ਦੀਪ ਸਿੱਧੂ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ , ਅੱਜ ਸਵੇਰੇ ਹੀ ਖ਼ਬਰ ਸਾਹਮਣੇ ਆਈ ...
ਦਾਣਾ ਮੰਡੀ ਅਮਰਕੋਟ, ਵਰਨਾਲਾ, ਬਹਾਦਰ ਨਗਰ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਅਮਰਕੋਟ, 17 ਅਪ੍ਰੈਲ (ਗੁਰਚਰਨ ਸਿੰਘ ਭੱਟੀ) - ਦਾਣਾ ਮੰਡੀ ਅਮਰਕੋਟ, ਵਰਨਾਲਾ, ਬਹਾਦਰ ਨਗਰ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਹੋ ਗਈ । ਅਮਰਕੋਟ ਮੰਡੀ 'ਚ ਐੱਸ ਡੀ ਐਮ ਰਾਜੇਸ਼ ਸ਼ਰਮਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਨਵਾਂਸ਼ਹਿਰ ਦਾ ਐੱਸ. ਐੱਸ. ਪੀ. ਦਫ਼ਤਰ ਮਿੰਨੀ ਸਕੱਤਰੇਤ 'ਚ ਤਬਦੀਲ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਇਕ ਛੱਤ ਥੱਲੇ ਸੁਵਿਧਾਵਾਂ ਦੇਣ ਦੀ ਯੋਜਨਾ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਤੇ ਉਨ੍ਹਾਂ ਦਾ ਸਮੁੱਚਾ ਅਮਲਾ ਮਿੰਨੀ ਸਕੱਤਰੇਤ ਦੀ ਇਮਾਰਤ 'ਚ ਤਬਦੀਲ ਹੋ ਗਿਆ ਹੈ | ...

ਪੂਰੀ ਖ਼ਬਰ »

ਐਨ. ਆਰ. ਆਈਜ਼ ਦੇ ਸਹਿਯੋਗ ਨਾਲ ਬਦਲ ਰਹੀ ਹੈ ਸਕੂਲਾਂ ਦੀ ਨੁਹਾਰ-ਜਗਜੀਤ ਸਿੰਘ

ਨਵਾਂਸ਼ਹਿਰ, 22 ਫਰਵਰੀ (ਹਰਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ ਨੂੰ ਸੇਲਫ਼ ਸਮਾਰਟ ਸਕੂਲ ਬਣਾਉਣ ਦੇ ਯਤਨਾਂ ਵਜੋਂ ਹਰਮਨਪ੍ਰੀਤ ਸਿੰਘ ਯੂ. ਐੱਸ. ਏ. ਨੇ ਮੁੱਖ ਗੇਟ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਮੁਕੰਦਪੁਰ, 22 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)-ਵਿਧਾਨ ਸਭਾ ਹਲਕਾ ਬੰਗਾ ਦੇ ਕਸਬਾ ਮੁਕੰਦਪੁਰ ਵਿਖੇ ਬੱਸ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਮੌਤ 'ਤੇ ਉਸ ਦੀ ਬੇਟੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਥਾਣਾ ...

ਪੂਰੀ ਖ਼ਬਰ »

ਸੰਧਵਾਂ 'ਚ ਨਗਰ ਕੀਰਤਨ ਅੱਜ

ਸੰਧਵਾਂ, 22 ਫਰਵਰੀ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਵਿਖੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 23 ਫਰਵਰੀ ਨੂੰ ਸਵੇਰੇ 11 ਵਜੇ ਕੀਰਤਨ ਸਜਾਇਆ ਜਾ ਰਿਹਾ ਹੈ | ਜਥੇਦਾਰ ਹਰਜੀਤ ਸਿੰਘ ਸੰਧੂ, ਕਸ਼ਮੀਰ ਸਿੰਘ ਸੰਧੂ ਆਦਿ ਸੇਵਾਦਾਰਾਂ ਨੇ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 32 ਮਾਮਲੇ ਆਏ ਸਾਹਮਣੇ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)-ਕੋਰੋਨਾ ਵਾਇਰਸ ਕਾਰਨ ਅੱਜ ਜ਼ਿਲੇ੍ਹ 'ਚ 32 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ | ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਨਵਾਂਸ਼ਹਿਰ 'ਚ 3, ਬਲਾਕ ਰਾਹੋਂ 'ਚ 4, ਬਲਾਕ ਬੰਗਾ 'ਚ 5, ਬਲਾਕ ...

ਪੂਰੀ ਖ਼ਬਰ »

ਕੋਵਿਡ ਮਰੀਜ਼ਾਂ ਦੇ ਸੰਪਰਕ 'ਚ ਆਏ ਵਿਅਕਤੀਆਂ ਦੀ ਤੁਰੰਤ ਸੈਂਪਲਿੰਗ ਕਰਵਾਈ ਜਾਵੇ-ਡੀ. ਸੀ.

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਵਲੋਂ ਜ਼ਿਲ੍ਹੇ 'ਚ ਕੋਵਿਡ ਦੀ ਸਥਿਤੀ ਦਾ ਮੁਲਾਂਕਣ ਕਰਦਿਆਂ ਅਧਿਕਾਰੀਆਂ ਨੂੰ ਵੱਖ-ਵੱਖ ਦਿਸ਼ਾ ਨਿਰਦੇਸ਼ ਜਾਰੀ ਕੀਤੇ | ਐੱਸ. ਐੱਸ. ਪੀ. ਅਲਕਾ ਮੀਨਾ ਤੇ ਵਿਸ਼ਵ ਸਿਹਤ ਸੰਗਠਨ ਦੇ ...

ਪੂਰੀ ਖ਼ਬਰ »

ਗੋਬਿੰਦਪੁਰ 'ਚ ਪਹਿਲੀ ਪੈਨਸਿਕ ਸਿਲਾਟ ਜ਼ਿਲ੍ਹਾ ਚੈਂਪੀਅਨਸ਼ਿਪ ਕਰਵਾਈ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਵਿਖੇ ਪਹਿਲੀ ਪੈਨਸਿਕ ਸਿਲਾਟ ਜ਼ਿਲ੍ਹਾ ਪੱਧਰੀ ਚੈਂਪੀਅਨਸ਼ਿਪ ਕਰਵਾਈ ਗਈ | ਜਿਸ 'ਚ ਮੁੱਖ ਮਹਿਮਾਨ ਵਜੋਂ ਕਮਲੇਸ਼ ਕੁਮਾਰੀ ਸ਼ਾਮਿਲ ਹੋਏ | ਪ੍ਰਧਾਨਗੀ ਗੁਰਨਾਮ ਰਾਮ, ਜਤਿੰਦਰ ...

ਪੂਰੀ ਖ਼ਬਰ »

ਸਾਹਿਬਾ ਵਿਖੇ ਧਾਰਮਿਕ ਸਮਾਗਮ 25 ਤੋਂ

ਮਜਾਰੀ/ਸਾਹਿਬਾ, 22 ਫਰਵਰੀ (ਚਾਹਲ)-ਗੁਰੂ ਰਵਿਦਾਸ ਜੀ ਦੇ 644ਵੇਂ ਜਨਮ ਦਿਹਾੜੇ ਸਬੰਧੀ ਪਿੰਡ ਸਾਹਿਬਾ ਵਿਖੇ ਧਾਰਮਿਕ ਸਮਾਗਮ 25 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ | ਇਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ 25 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 26 ਫਰਵਰੀ ਨੂੰ ਨਗਰ ...

ਪੂਰੀ ਖ਼ਬਰ »

ਜ਼ਿਲ੍ਹੇ ਦੀ ਪਹਿਲੀ ਇੰਗਲਿਸ਼ ਲੈਬ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਉਦਘਾਟਨ

ਬੰਗਾ, 22 ਫਰਵਰੀ (ਕਰਮ ਲਧਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲ ਗਹਿਲਾਂ ਵਿਖੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪਹਿਲੀ 'ਇੰਗਲਿਸ਼ ਲੈਬ ਦਾ ਉਦਘਾਟਨ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਸ: ਜਗਜੀਤ ਸਿੰਘ ਨੇ ਕੀਤਾ | ਉਨ੍ਹਾਂ ਦੇ ਨਾਲ ...

ਪੂਰੀ ਖ਼ਬਰ »

ਗੜ੍ਹੀ ਭਾਰਟੀ 'ਚ ਜਨਮ ਦਿਹਾੜੇ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ

ਔੜ, 22 ਫਰਵਰੀ (ਜਰਨੈਲ ਸਿੰਘ ਖੁਰਦ)-ਪਿੰਡ ਗੜੀ ਭਾਰਟੀ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਤੇ ਪਿੰਡ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦਾ 644ਵਾਂ ਜਨਮ ਦਿਹਾੜਾ ਸ਼ਰਧਾ ਨਾਲ 26 ...

ਪੂਰੀ ਖ਼ਬਰ »

ਉਧਨਵਾਲ ਵਿਖੇ 'ਆਵਾਜ਼' ਸੰਸਥਾ ਵਲੋਂ ਮੈਡੀਕਲ ਜਾਂਚ ਕੈਂਪ

ਭੱਦੀ, 22 ਫਰਵਰੀ (ਨਰੇਸ਼ ਧੌਲ)-ਸ਼ਹੀਦ ਤੀਰਥ ਰਾਮ ਸਟੇਡੀਅਮ ਪਿੰਡ ਉਧਨਵਾਲ ਵਿਖੇ 'ਆਵਾਜ਼' ਸਮਾਜ ਸੇਵੀ ਸੰਸਥਾ ਵਲੋਂ ਸਵ: ਸਰਵਣ ਸਿੰਘ ਕਿਸਾਣਾ ਦੀ ਨਿੱਘੀ ਯਾਦ ਨੂੰ ਸਮਰਪਿਤ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ | ਜਿਸ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਦਾ ਪਿੰਡਾਂ ਦੇ ਪਾਣੀ ਨੇ ਕੀਤਾ ਬੁਰਾ ਹਾਲ

ਪੋਜੇਵਾਲ ਸਰਾਂ, 22 ਫਰਵਰੀ (ਨਵਾਂਗਰਾਈਾ)-ਸ੍ਰੀ ਗੁਰੂ ਤੇਗ਼ ਬਹਾਦਰ ਮਾਰਗ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ 'ਤੇ ਕਈ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਘਰਾਂ ਦਾ ਪਾਣੀ ਪੱਕੀ ਸੜਕ ਦੇ ਨਾਲ-ਨਾਲ ਪਾਇਆ ਹੋਇਆ ਹੈ ਜਿਸ ਨਾਲ ਇਕ ਤਾਂ ਸੜਕ ਟੁੱਟ ਰਹੀ ਹੈ ਤੇ ਦੂਜਾ ਹਰ ਵੇਲੇ ...

ਪੂਰੀ ਖ਼ਬਰ »

ਵਿਸ਼ਵ ਸ਼ਾਂਤੀ ਲਈ ਯਾਤਰਾ 'ਤੇ ਨਿਕਲੇ ਯੋਗੀ ਹਰਬੰਸ ਨਾਥ ਨਿਰਾਹਾਰ ਦਾ ਸਵਾਗਤ

ਮਜਾਰੀ/ਸਾਹਿਬਾ, 22 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਵਿਸ਼ਵ ਸ਼ਾਂਤੀ ਲਈ 33 ਸਾਲ ਤੋਂ ਅਖੰਡ ਜੋਤੀ ਲੈ ਕੇ ਦੇਸ਼ ਦੇ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਨੰਗੇ ਪੈਰ ਪੈਦਲ ਯਾਤਰਾ ਕਰ ਕੇ ਦੁਨੀਆ ਦਾ ਭਲਾ ਮੰਗ ਰਹੇ 75 ਸਾਲਾ ਯੋਗੀ ਹਰਬੰਸ ਨਾਥ ਨਿਰਾਹਾਰ ਦਾ ਪਿੰਡ ਚਣਕੋਆ ਦੀ ...

ਪੂਰੀ ਖ਼ਬਰ »

ਐਸ. ਡੀ. ਐਮ. ਬੰਗਾ ਵਲੋਂ ਨਗਰ ਕੌਂਸਲ ਬੰਗਾ ਦੇ ਜੇਤੂ ਉਮੀਦਵਾਰਾਂ ਨੂੰ ਪ੍ਰਮਾਣ ਪੱਤਰ ਭੇਟ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ)-ਨਗਰ ਕੌਂਸਲ ਬੰਗਾ ਦੇ ਜੇਤੂ 15 ਉਮੀਦਵਾਰਾਂ ਨੂੰ ਐਸ. ਡੀ. ਐਮ. ਵਿਰਾਜ ਤਿੜਕੇ ਵਲੋਂ ਜਿੱਤ ਦੇ ਪ੍ਰਮਾਣ ਪੱਤਰ ਭੇਟ ਕੀਤੇ ਗਏ | ਸ੍ਰੀ ਤਿੜਕੇ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਤੇ ਸ਼ਹਿਰ ਦੇ ਵਿਕਾਸ ਲਈ ਲਗਨ ਤੇ ਇਮਾਨਦਾਰੀ ...

ਪੂਰੀ ਖ਼ਬਰ »

ਡਿਪਟੀ ਡੀ. ਈ. ਓ. ਵਲੋਂ ਬਲਾਕ ਨੋਡਲ ਅਫ਼ਸਰ ਨਾਲ ਮੀਟਿੰਗ

ਨਵਾਂਸ਼ਹਿਰ, 22 ਫਰਵਰੀ (ਹਰਿੰਦਰ ਸਿੰਘ)-ਮਿਸ਼ਨ ਸੱਤ ਪ੍ਰਤੀਸ਼ਤ ਸਬੰਧੀ ਜ਼ਿਲ੍ਹੇ ਦੀ ਯੋਜਨਾਬੰਦੀ ਕਰਨ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਅਮਰੀਕ ਸਿੰਘ ਦੀ ਅਗਵਾਈ 'ਚ ਜ਼ਿਲ੍ਹੇ ਦੇ ਬਲਾਕ ਨੋਡਲ ਅਫ਼ਸਰਾਂ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਜ਼ਿਲ੍ਹੇ ਦਾ ਇਸ ...

ਪੂਰੀ ਖ਼ਬਰ »

ਨਗਰ ਕੌ ਾਸਲ ਬਲਾਚੌਰ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਕੀਤੀ ਤੇਜ਼

ਬਲਾਚੌਰ, 22 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ ਜਿਥੇ ਬਲਾਚੌਰ ਦੀ ਕਾਇਆ ਕਲਪ ਕਰਨ ਤੇ ਸ਼ਹਿਰ ਨੂੰ ਖ਼ੂਬਸੂਰਤ ਬਣਾਉਣ ਹਿਤ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਅਗਵਾਈ ਹੇਠ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਹਿਤ ਬੱਬਰਾਂ ਦੇ ਸਕੂਲ ਵਿਖੇ ਅਰਦਾਸ ਸਮਾਗਮ

ਜਾਡਲਾ, 22 ਫਰਵਰੀ (ਬੱਲੀ)-ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ, ਸਰਕਾਰ ਵਲੋਂ ਸੰਘਰਸ਼ ਕਰ ਰਹੇ ਨਿਰਦੋਸ਼ ਕਿਸਾਨਾਂ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਚੋਣ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ, ਹਰਿੰਦਰ ਸਿੰਘ)-ਪੀ. ਡਬਲਿਊ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਮੱਖਣ ਸਿੰਘ ਵਾਹਿਦਪੁਰੀ, ਕੁਲਦੀਪ ਸਿੰਘ ਦੌੜਕਾ ਜਨਰਲ ਸਕੱਤਰ ਜੀ. ਟੀ. ...

ਪੂਰੀ ਖ਼ਬਰ »

ਕਰਾਵਰ ਵਿਖੇ ਗਲੀ ਟੁੱਟਣ ਕਾਰਨ ਲੋਕਾਂ ਦਾ ਲੰਘਣਾ ਹੋਇਆ ਔਖਾ

ਮਜਾਰੀ/ਸਾਹਿਬਾ, 22 ਫਰਵਰੀ (ਨਿਰਮਲਜੀਤ ਸਿੰਘ ਚਾਹਲ)-ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਸਰਕਾਰਾਂ ਤੋਂ ਬਹੁਤੇ ਪਿੰਡਾਂ ਵਿਚ ਲੋਕਾਂ ਨੂੰ ਚੱਜ ਹਾਲ ਦੀਆਂ ਗਲੀਆਂ ਵੀ ਨਹੀਂ ਬਣਾ ਕੇ ਦੇ ਹੋਈਆਂ | ਇਸ ਬਾਰੇ ਬਲਾਕ ਸੜੋਆ ਦੇ ਪਿੰਡ ਕਾਰਵਰ ...

ਪੂਰੀ ਖ਼ਬਰ »

ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਲਈ ਸੰਘਰਸ਼ ਤੇਜ਼ ਕਰਨ ਤਹਿਤ ਸਾਂਝੀ ਮੀਟਿੰਗ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ)-ਸਥਾਨਕ ਮੰਢਾਲੀ ਭਵਨ ਵਿਖੇ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤੇ ਸੀਟੂ ਦੀ ਸਾਂਝੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਦਲਜੀਤ ਸਿੰਘ ਗੁਣਾਚੌਰ, ਜੋਗਿੰਦਰ ਲੜੋਆ ਤੇ ਬਲਵਿੰਦਰ ਬੰਗਾ ਨੇ ਕੀਤੀ | ਸਟੇਜ ...

ਪੂਰੀ ਖ਼ਬਰ »

ਸ਼ਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਕਾਠਗੜ੍ਹ/ਰੈਲਮਾਜਰਾ, 22 ਫਰਵਰੀ (ਬਲਦੇਵ ਸਿੰਘ ਪਨੇਸਰ, ਸੁਭਾਸ਼ ਟੌਂਸਾ)-ਕਿਸਾਨਾਂ ਵਲੋਂ ਖੇਤੀ ਵਿਰੁੱਧ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬਾਰਡਰ 'ਤੇ ਸ਼ੁਰੂ ਕੀਤੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਕਾਰਨ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ...

ਪੂਰੀ ਖ਼ਬਰ »

'ਆਪ' 21 ਮਾਰਚ ਨੂੰ ਬਾਘਾ ਪੁਰਾਣਾ 'ਚ ਕਰਵਾਏਗੀ ਮਹਾਂ ਕਿਸਾਨ ਸੰਮੇਲਨ-ਮਾਨ

ਜਲੰਧਰ, 22 ਫਰਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ 'ਚ ਮਹਾਂਕਿਸਾਨ ਸੰਮੇਲਨ ਕਰੇਗੀ ਅਤੇ ਇਸ ਸੰਮੇਲਨ ਨੂੰ ਸੰਬੋਧਨ ਕਰਨ ਲਈ 'ਆਪ' ਦੇ ਕਨਵੀਨਰ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਣਗੇ | ਇਹ ...

ਪੂਰੀ ਖ਼ਬਰ »

'ਆਪ' 21 ਮਾਰਚ ਨੂੰ ਬਾਘਾ ਪੁਰਾਣਾ 'ਚ ਕਰਵਾਏਗੀ ਮਹਾਂ ਕਿਸਾਨ ਸੰਮੇਲਨ-ਮਾਨ ਉੱਘੇ ਹਾਕੀ ਖਿਡਾਰੀ ਸੋਢੀ ਮੁੜ 'ਆਪ' 'ਚ ਸ਼ਾਮਿਲ

ਜਲੰਧਰ, 22 ਫਰਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਿਸਾਨ ਸੰਘਰਸ਼ ਦੀ ਹਮਾਇਤ 'ਚ ਮਹਾਂਕਿਸਾਨ ਸੰਮੇਲਨ ਕਰੇਗੀ ਅਤੇ ਇਸ ਸੰਮੇਲਨ ਨੂੰ ਸੰਬੋਧਨ ਕਰਨ ਲਈ 'ਆਪ' ਦੇ ਕਨਵੀਨਰ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਉਣਗੇ | ਇਹ ...

ਪੂਰੀ ਖ਼ਬਰ »

ਉੱਘੇ ਹਾਕੀ ਖਿਡਾਰੀ ਸੋਢੀ ਮੁੜ 'ਆਪ' 'ਚ ਸ਼ਾਮਿਲ

ਜਲੰਧਰ, 22 ਫਰਵਰੀ (ਮੇਜਰ ਸਿੰਘ)-ਆਮ ਆਦਮੀ ਪਾਰਟੀ ਨੂੰ ਇਕ ਵੱਡੀ ਮਜ਼ਬੂਤੀ ਮਿਲੀ | ਕੌਮਾਂਤਰੀ ਹਾਕੀ ਖਿਡਾਰੀ ਅਤੇ ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਸੁਰਿੰਦਰ ਸੋਢੀ ਅਤੇ ਕਈ ਹੋਰ ਵੱਡੀਆਂ ਹਸਤੀਆਂ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ...

ਪੂਰੀ ਖ਼ਬਰ »

ਵਾਧੂ ਕਲਾਸਾਂ ਲਾਉਣ ਵਾਲੇ 619 ਅਧਿਆਪਕ ਸਿੱਖਿਆ ਸਕੱਤਰ ਵਲੋਂ ਸਨਮਾਨਿਤ

ਬੰਗਾ, 22 ਫਰਵਰੀ (ਜਸਬੀਰ ਸਿੰਘ ਨੂਰਪੁਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾਣ ਵਾਲੀਆਂ 8ਵੀਂ, ਦਸਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਵਾਸਤੇ ਜਿਨ੍ਹਾਂ ਅਧਿਆਪਕਾਂ, ਬੀ. ਐਮ., ਲੈਕਚਰਾਰ ਤੇ ਪਿ੍ੰਸੀਪਲ ਸਾਹਿਬਾਨ ਵਲੋਂ ਮਿਸ਼ਨ ਸ਼ਤ ਪ੍ਰਤੀਸ਼ਤ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)-ਪੰਜਾਬ ਪੈਨਸ਼ਨਰਜ਼ ਯੂਨੀਅਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਦਵਿੰਦਰ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਕੀਤੀ | ਮੀਟਿੰਗ 'ਚ ਵਿਛੜੇ ਸੀਨੀਅਰ ਸਾਥੀ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਦੀਪ ਸਿੰਘ ਕਪੂਰ ਨੇ ਇਥੇ ਆਪਣੇ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਪ੍ਰੋਗਰਾਮ ਅਫ਼ਸਰਾਂ ਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕੀਤੀ, ਜਿਸ 'ਚ ਕੋਵਿਡ-19 ...

ਪੂਰੀ ਖ਼ਬਰ »

ਚੰਡੀਗੜ੍ਹ ਚੌਕ ਵਿਖੇ ਕਿਸਾਨੀ ਅੰਦੋਲਨ 'ਚ ਝੂਠੇ ਪਰਚੇ ਦਰਜ ਕਰਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਨਵਾਂਸ਼ਹਿਰ, 22 ਫਰਵਰੀ (ਗੁਰਬਖਸ਼ ਸਿੰਘ ਮਹੇ)-ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸਿੱਖ ਜਥੇਬੰਦੀਆਂ ਵਲੋਂ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਉਪਰੰਤ ਚੰਡੀਗੜ੍ਹ ਚੌਕ ਵਿਖੇ ਕਿਸਾਨੀ ਅੰਦੋਲਨ 'ਚ ਝੂਠੇ ਪਰਚੇ ਦਰਜ ਕਰਨ ਖ਼ਿਲਾਫ਼ ਆਗੂਆਂ ਵਲੋਂ ...

ਪੂਰੀ ਖ਼ਬਰ »

ਕਾਸ਼ੀ (ਬਨਾਰਸ) ਵਿਖੇ 12ਵੇਂ ਸਾਲਾਨਾ ਲੰਗਰ ਭੰਡਾਰੇ ਲਈ ਖਰੋੜ ਤੋਂ ਸੰਗਤਾਂ ਰਵਾਨਾ

ਬਲਾਚੌਰ, 22 ਫਰਵਰੀ (ਸ਼ਾਮ ਸੁੰਦਰ ਮੀਲੂ)-ਗੁਰੂ ਰਵਿਦਾਸ ਜੀ ਦੇ 644ਵੇਂ ਅਵਤਾਰ ਦਿਵਸ ਨੂੰ ਸਮਰਪਿਤ ਕਾਸ਼ੀ (ਬਨਾਰਸ) ਵਿਖੇ ਤਿੰਨ ਰੋਜ਼ਾ 12ਵੇਂ ਸਾਲਾਨਾ ਲੰਗਰ ਭੰਡਾਰਾ ਤੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਲਈ ਸ੍ਰੀ ਗੁਰੂ ਰਵਿਦਾਸ ਲੰਗਰ ਕਮੇਟੀ ਖਰੋੜ ਦੇ ਪ੍ਰਧਾਨ ਭਜਨ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਨੇ ਘੁਮਾਇਆ ਛਪਾਈ ਮਸ਼ੀਨਾਂ ਦਾ ਪਹੀਆ

ਕਟਾਰੀਆਂ, 22 ਫਰਵਰੀ (ਨਵਜੋਤ ਸਿੰਘ ਜੱਖੂ)-ਕੋਰੋਨਾ ਕਾਲ ਦੌਰਾਨ ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ 'ਤੇ ਕਾਰਡ/ਡੱਬਿਆਂ ਦੀ ਛਪਾਈ ਦਾ ਕੰਮ ਮੰਦੀ ਦਾ ਸ਼ਿਕਾਰ ਹੋ ਚੁੱਕਾ ਸੀ | ਹੁਣ ਕਿਸਾਨ ਅੰਦੋਲਨ ਦੇ ਚਲਦਿਆਂ ਝੰਡਿਆਂ, ਬੈਨਰਾਂ ਤੇ ਹੋਰ ਸਮੱਗਰੀ ਦੀ ਛਪਾਈ ਛਾਪੇ ...

ਪੂਰੀ ਖ਼ਬਰ »

ਆਕਲਿਆਣਾ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ

ਭੱਦੀ, 22 ਫਰਵਰੀ (ਨਰੇਸ਼ ਧੌਲ)-ਬੀਤੀ ਰਾਤ ਲਗਪਗ 7 ਵਜੇ ਭੱਦੀ ਬਲਾਚੌਰ ਮੁੱਖ ਸੜਕ 'ਤੇ ਪਿੰਡ ਜੋਗੇਵਾਲ ਦੇ ਨਜ਼ਦੀਕ ਹੋਏ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਨੌਜਵਾਨ ਪਰਮਜੀਤ ਪੰਮਾ ਪੁੱਤਰ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਇੰਗਲਿਸ਼ ਬੂਸਟਰ ਕਲੱਬਾਂ ਨਾਲ ਹੋ ਰਿਹਾ ਵਿਦਿਆਰਥੀਆਂ 'ਚ ਅੰਗਰੇਜ਼ੀ ਭਾਸ਼ਾ ਕੌਸ਼ਲਾਂ ਦਾ ਵਾਧਾ

ਨਵਾਂਸ਼ਹਿਰ, 22 ਫਰਵਰੀ (ਹਰਿੰਦਰ ਸਿੰਘ)-ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਦੇ ਨਾਲ-ਨਾਲ ਅੰਗਰੇਜ਼ੀ ਬੋਲਣ ਦੇ ਕੌਸ਼ਲਾਂ 'ਚ ਸੁਧਾਰ ਹਿਤ ਸਥਾਪਤ ਕੀਤੇ ਇੰਗਲਿਸ਼ ਬੂਸ਼ਟਰ ਕਲੱਬਾਂ ਨਾਲ ਵਿਦਿਆਰਥੀਆ 'ਚ ਅੰਗਰੇਜ਼ੀ ਵਿਸ਼ੇ ਵਿਚ ਕਾਫ਼ੀ ...

ਪੂਰੀ ਖ਼ਬਰ »

ਮੁਕੰਦਪੁਰ ਵਿਖੇ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਝੰਡੇ ਦੀ ਰਸਮ

ਮੁਕੰਦਪੁਰ, 22 ਫਰਵਰੀ (ਸੁਖਜਿੰਦਰ ਸਿੰਘ ਬਖਲੌਰ)-ਸਥਾਨਕ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਵਾਸੀਆਂ ਵਲੋਂ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ 27 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਪ੍ਰਭਾਤ ...

ਪੂਰੀ ਖ਼ਬਰ »

ਰਾਜਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਤੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰਾਂ ਦੀ ਚੜ੍ਹਦੀ ਕਲਾ ਵਾਸਤੇ ਬੇੜਾ ਤਾਰਿਆ

ਔੜ/ਝਿੰਗੜਾਂ, 22 ਫਰਵਰੀ (ਕੁਲਦੀਪ ਸਿੰਘ ਝਿੰਗੜ)-ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਛਪੜੀ ਸਾਹਿਬ ਪਿੰਡ ਝਿੰਗੜਾਂ ਦੇ ਮੁੱਖ ਸੇਵਾਦਾਰ ਬੀਬੀ ਰੇਸ਼ਮੋ ਦੀ ਰਹਿਨੁਮਾਈ ਹੇਠ ਰਾਜਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਸਮੂਹ ਨਗਰ ਵਾਸੀਆਂ ਦੇ ...

ਪੂਰੀ ਖ਼ਬਰ »

ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਸਮੁੰਦੜਾ ਨੇ ਲਗਾਇਆ ਵਿਸ਼ੇਸ਼ ਕੈਂਪ

ਬਲਾਚੌਰ, 22 ਫਰਵਰੀ (ਸ਼ਾਮ ਸੁੰਦਰ ਮੀਲੂ)-ਸਬ ਡਵੀਜ਼ਨ ਬਲਾਚੌਰ ਦੇ ਪਿੰਡ ਮਾਣੇਵਾਲ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਸਟੇਟ ਬੈਂਕ ਆਫ਼ ਇੰਡੀਆ ਸਮੁੰਦੜਾ ਬਰਾਂਚ ਦੇ ਮੈਨੇਜਰ ਆਸ਼ੂਤੋਸ਼ ਚੋਪੜਾ ਦੀ ਅਗਵਾਈ ਹੇਠ ਐਸ. ਬੀ. ਆਈ. ਦੀ ਟੀਮ ਨੇ ਵਿੱਤੀ ਸਹਾਇਤਾ ਤੇ ਨਵੇਂ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰ ਰਾਹੋਂ 'ਚ ਤੀਜੇ ਦਿਨ ਵੀ ਲਗਾਏ ਕੋਰੋਨਾ ਵੈਕਸੀਨ ਦੇ ਟੀਕੇ

ਰਾਹੋਂ, 22 ਫਰਵਰੀ (ਬਲਬੀਰ ਸਿੰਘ ਰੂਬੀ)-ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਕੋਵਿਡ-19 ਟੀਕਾਕਰਨ ਐਸ. ਐਮ. ਓ. ਡਾ: ਗੀਤਾਂਜਲੀ ਸਿੰਘ ਸਮੇਤ 24 ਹੈਲਥ ਕੇਅਰ ਵਰਕਰਾਂ ਨੂੰ ਟੀਕੇ ਲਾਏ ਗਏ | ਸੀਨੀਅਰ ਮੈਡੀਕਲ ਅਫ਼ਸਰ ਡਾ: ਊਸ਼ਾ ਕਿਰਨ ਨੇ ਦੱਸਿਆ ਕਿ ਟੀਕਾਕਰਨ ਦੇ ਤੀਜੇ ਦਿਨ ਵੀ ਬਲਾਕ ਅੰਦਰ ਅੱਜ ਜਿੰਨੇ ਵੀ ਹੈਲਥ ਕੇਅਰ ਵਰਕਰਾਂ ਨੂੰ ਟੀਕੇ ਲਾਏ ਗਏ, ਉਹ ਪੂਰੀ ਤਰ੍ਹਾਂ ਨਾਲ ਫਿੱਟ ਹਨ | ਇਸ ਸਬੰਧ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ | ਇਸ ਮੌਕੇ ਡਾ: ਰਣਜੀਤ ਹਰੀਸ਼, ਡਾ: ਗੁਰਪਿੰਦਰ ਕੌਰ, ਡਾ: ਨਵੀਨ ਸ਼ਰਮਾ, ਡਾ: ਸੂਰਜ ਬਾਲੀ, ਸ਼੍ਰੀਮਤੀ ਰਾਜਿੰਦਰ ਕੌਰ, ਸ਼੍ਰੀਮਤੀ ਸੁਮਨ ਸ਼ਰਮਾ, ਸੁਰਜੀਤ ਕੌਰ, ਸ੍ਰੀਮਤੀ ਸੁਨੀਤਾ, ਬਲਜੀਤ ਕੌਰ, ਮਨਿੰਦਰ ਸਿੰਘ, ਸ੍ਰੀਮਤੀ ਗੀਤਾ ਪੁਲਿਸ ਅਫ਼ਸਰ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਤੇਲ ਤੇ ਗੈਸ ਦੀਆਂ ਕੀਮਤਾਂ 'ਚ ਵਾਧੇ ਲਈ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰ ਵੀ ਜ਼ਿੰਮੇਵਾਰ-ਔਲੀਆਪੁਰ

ਬਲਾਚੌਰ, 22 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਆਏ ਦਿਨ ਵੱਧ ਰਹੀਆਂ ਪੈਟਰੋਲ, ਡੀਜ਼ਲ ਤੇ ਰਸੋਈ ਗੈੱਸ ਦੀਆਂ ਕੀਮਤਾਂ ਲਈ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ | ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਹਲਕਾ ਬਲਾਚੌਰ ਦੇ ਪ੍ਰਧਾਨ ...

ਪੂਰੀ ਖ਼ਬਰ »

ਬਹਿਰਾਮ ਤੋਂ ਸੰਧਵਾਂ ਟੁੱਟੀ ਹੋਈ ਸੜਕ ਬਣਾਉਣ ਦੀ ਮੰਗ

ਬਹਿਰਾਮ, 22 ਫਰਵਰੀ (ਨਛੱਤਰ ਸਿੰਘ ਬਹਿਰਾਮ)-ਪਿੰਡ ਬਹਿਰਾਮ ਤੋਂ ਸੰਧਵਾਂ ਜਾ ਰਹੀ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੋਣ ਕਾਰਨ ਜਿਸ 'ਚ ਨਿੱਤ ਕੋਈ ਨਾ ਕੋਈ ਹਾਦਸਾ ਵਾਪਰਿਆ ਹੀ ਰਹਿੰਦਾ ਹੈ | ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕਟਾਰੀਆਂ ਤੋਂ ਸੰਧਵਾਂ ਤੱਕ ਟੁੱਟੀ ਹੋਈ ...

ਪੂਰੀ ਖ਼ਬਰ »

ਮਨੀਸ਼ ਤਿਵਾੜੀ ਨੇ ਬਖਲੌਰ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

ਉੜਾਪੜ/ਲਸਾੜਾ, 22 ਫਰਵਰੀ (ਲਖਵੀਰ ਸਿੰਘ ਖ਼ੁਰਦ)-ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਪਿੰਡ ਬਖਲੌਰ ਵਿਖੇ ਗਲੀਆਂ ਨਾਲੀਆਂ, ਸੋਲਰ ਲਾਈਟਾਂ, ਜਿੰਮ, ਖੇਡ ਪਾਰਕ, ਵਾਟਰ ਰਿਚਾਰਜਿੰਗ ਸਟਰਾਕਚਰ ਆਦਿ ਦਾ ਕਰੀਬ 47 ਲੱਖ ਰੁਪਏ ...

ਪੂਰੀ ਖ਼ਬਰ »

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਪੰਚਾਇਤ ਨੇ ਸ਼ਨਾਖ਼ਤੀ ਕਾਰਡ ਬਣਾਏ

ਸੜੋਆ, 22 ਫਰਵਰੀ (ਨਾਨੋਵਾਲੀਆ)-ਗਰਾਮ ਪੰਚਾਇਤ ਵਲੋਂ ਪਿੰਡ ਅਟਾਲ ਮਜਾਰਾ ਵਿਖੇ ਇਕ ਰੋਜ਼ਾ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੈਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਰਦਿਆਂ ਗੁਰਬਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਜੋ ਵੀ ਆਮ ਲੋਕਾਂ ਨੂੰ ...

ਪੂਰੀ ਖ਼ਬਰ »

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਮੁੱਖ ਮੰਤਰੀ ਤੇ ਵਿਭਾਗ ਦੀ ਮੰਤਰੀ ਦੇ ਨਾਂਅ ਭੇਜਿਆ ਮੰਗ-ਪੱਤਰ

ਨਵਾਂਸ਼ਹਿਰ, 22 ਫਰਵਰੀ (ਹਰਿੰਦਰ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਪੂਨਾ ਰਾਣੀ ਜੀਤਪੁਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX