ਤਾਜਾ ਖ਼ਬਰਾਂ


ਆਈ.ਪੀ.ਐਲ. 2021: ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 188 ਦੌੜਾਂ ਦਾ ਟੀਚਾ
. . .  1 day ago
ਸ੍ਰੀ ਚਮਕੌਰ ਸਾਹਿਬ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਵਿਚ ਭੰਗੂ ਦੂਜੀ ਵਾਰ ਚੁਣੇ ਗਏ ਪ੍ਰਧਾਨ
. . .  1 minute ago
ਸ੍ਰੀ ਚਮਕੌਰ ਸਾਹਿਬ, 12 ਅਪ੍ਰੈਲ - (ਜਗਮੋਹਨ ਸਿੰਘ ਨਾਰੰਗ ) - ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੀ ਅੱਜ ਹੋਈ ਚੋਣ ਵਿਚ ਸ਼ਮਸ਼ੇਰ ਸਿੰਘ ਭੰਗੂ ਨੂੰ ਲਗਾਤਾਰ ...
ਸਨੌਰ ਵਿਖੇ ਸੜੀ ਹੋਈ ਲਾਸ਼ ਮਿਲੀ
. . .  6 minutes ago
ਸਨੌਰ 12 ਅਪ੍ਰੈਲ (ਸੋਖਲ) - ਜ਼ਿਲ੍ਹਾ ਪਟਿਆਲਾ ਦੇ ਕਸਬਾ ਸਨੌਰ ਦੇ ਲਛਮਣ ਦਾਸ ਪਾਰਕ ਵਿਖੇ ਅੱਜ ਸਵੇਰੇ ਇਕ ਸੜੀ ਹੋਈ ਲਾਸ਼ ਮਿਲੀ ਹੈ। ਜਿਸ ਦੀ...
ਠੱਠੀ ਭਾਈ (ਮੋਗਾ) ਮੰਡੀ ਵਿਚ ਪਹੁੰਚੀ ਕਣਕ ਦੀ ਖ਼ਰੀਦ ਲਈ ਨਹੀਂ ਪਹੁੰਚਿਆ ਕੋਈ ਅਧਿਕਾਰੀ
. . .  14 minutes ago
ਠੱਠੀ ਭਾਈ (ਮੋਗਾ) ,12 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਬੇਸ਼ੱਕ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖ਼ਰੀਦ ਕੇਂਦਰਾਂ ਵਿਚ ਪ੍ਰਬੰਧ ਮੁਕੰਮਲ ਹੋਣ ਦੇ ਜ਼ੋਰ ਸ਼ੋਰ...
ਅਮਰਜੀਤ ਸਿੰਘ ਜੀਤੀ ਸਿੱਧੂ ਬਣੇ ਮੁਹਾਲੀ ਦੇ ਨਵੇਂ ਮੇਅਰ
. . .  51 minutes ago
ਐੱਸ. ਏ .ਐੱਸ. ਨਗਰ, 12 ਅਪ੍ਰੈਲ (ਕੇ. ਐਸ. ਰਾਣਾ) - ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ...
'ਮਹਾਕੁੰਭਟ' ਦੇ ਦੂਜੇ 'ਸ਼ਾਹੀ ਇਸ਼ਨਾਨ ' ਦੌਰਾਨ ਸ਼ਰਧਾਲੂਆਂ ਦਾ ਸੈਲਾਬ
. . .  34 minutes ago
ਹਰਿਦੁਆਰ (ਉੱਤਰਾਖੰਡ),12 ਅਪ੍ਰੈਲ - ਸਾਧੂਆਂ ਨੇ ਉੱਤਰਾਖੰਡ ਦੇ ਹਰਿਦੁਆਰ ਵਿਚ 'ਹਰ ਕਿ ਪਉੜੀ' ਘਾਟ ਉੱਤੇ...
ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,68,912 ਨਵੇਂ ਮਾਮਲੇ ,904 ਮੌਤਾਂ
. . .  1 minute ago
ਨਵੀਂ ਦਿੱਲੀ, 12 ਅਪ੍ਰੈਲ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,68,912 ਨਵੇਂ ਮਾਮਲੇ...
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਕਰਨਗੇ ਇਕ ਮੀਟਿੰਗ
. . .  about 1 hour ago
ਨਵੀਂ ਦਿੱਲੀ,12 ਅਪ੍ਰੈਲ - ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਇਕ ਮੀਟਿੰਗ ...
ਐੱਸ.ਸੀ. ਜੱਜ ਅੱਜ ਆਪਣੇ-ਆਪਣੇ ਨਿਵਾਸ ਸਥਾਨਾਂ ਤੋਂ ਕਰਨਗੇ ਸੁਣਵਾਈ
. . .  about 2 hours ago
ਨਵੀਂ ਦਿੱਲੀ,12 ਅਪ੍ਰੈਲ - ਸੁਪਰੀਮ ਕੋਰਟ ਦੇ ਬਹੁਤ ਸਾਰੇ ਸਟਾਫ਼ ਮੈਂਬਰ ਕੋਵਿਡ-19 ਤੋਂ ਸੰਕਰ ਮਿਤ ਹਨ। ਇਸ ਲਈ ਐੱਸ.ਸੀ. ਜੱਜ ...
ਖ਼ਾਲਸਾ ਸਾਜਣਾ ਦਿਵਸ (ਵੈਸਾਖੀਂ) ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਐੱਸ.ਜੀ.ਪੀ.ਸੀ. ਮੁੱਖ ਦਫ਼ਤਰ ਤੋਂ ਰਵਾਨਾ
. . .  1 minute ago
ਅੰਮ੍ਰਿਤਸਰ, 12 ਅਪ੍ਰੈਲ (ਰਾਜੇਸ਼ ਕੁਮਾਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਖ਼ਾਲਸਾ ਸਾਜਣਾ ਦਿਵਸ (ਵੈਸਾਖੀਂ) ਪੁਰਬ ਮਨਾਉਣ ਲਈ
ਪੁਲਿਸ ਬੜੂੰਦੀ ਕਤਲ ਕਾਂਡ ਤੋਂ ਅੱਜ ਚੁੱਕ ਸਕਦੀ ਹੈ ਪਰਦਾ
. . .  about 3 hours ago
ਲੋਹਟਬੱਦੀ, 12 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਚੌਕੀ ਲੋਹਟਬੱਦੀ ਅਧੀਨ ਪਿੰਡ ਬੜੂੰਦੀ ਵਿਖੇ ਇਕ ਡੇਅਰੀ ਮਾਲਕ ਰਾਜਿੰਦਰ ਸਿੰਘ...
ਕੋਰੋਨਾ ਤੋਂ ਵਿਗੜਦੀਆਂ ਹਾਲਤਾਂ ਦਰਮਿਆਨ ਮਹਾਰਾਸ਼ਟਰ 'ਚ ਅੱਜ ਲਾਕਡਾਊਨ ਬਾਰੇ ਫ਼ੈਸਲਾ
. . .  about 3 hours ago
ਮੁੰਬਈ, 12 ਅਪ੍ਰੈਲ - ਮਹਾਰਾਸ਼ਟਰ ਵਿਚ ਵੱਧ ਰਹੇ ਕੋਰੋਨਾ 'ਤੇ ਲਾਕਡਾਊਨ ਨੂੰ ਲੈ ਕੇ ਮੁੱਖ ਮੰਤਰੀ ਅੱਜ ਇਕ ਵੱਡਾ ਫ਼ੈਸਲਾ ਲੈ...
ਪ੍ਰਧਾਨ ਮੰਤਰੀ ਅੱਜ ਪੱਛਮੀ ਬੰਗਾਲ 'ਚ ਕਰਨਗੇ ਜਨ ਸਭਾ ਨੂੰ ਸੰਬੋਧਨ
. . .  about 3 hours ago
ਪੱਛਮੀ ਬੰਗਾਲ,12 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਵਿਚ...
ਅੱਜ ਦਾ ਵਿਚਾਰ
. . .  about 4 hours ago
ਅੱਜ ਦਾ ਵਿਚਾਰ
ਆਈ.ਪੀ.ਐਲ. 2021: ਕੋਲਕਾਤਾ ਨੇ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021: ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 188 ਦੌੜਾਂ ਦਾ ਟੀਚਾ
. . .  1 day ago
ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਵਿਰਾਸਤ-ਏ- ਖ਼ਾਲਸਾ 20 ਅਪ੍ਰੈਲ ਤੱਕ ਹੋਇਆ ਮੁੜ ਬੰਦ
. . .  1 day ago
ਸ੍ਰੀ ਅਨੰਦਪੁਰ ਸਾਹਿਬ , 11 ਅਪ੍ਰੈਲ {ਨਿੱਕੂਵਾਲ ,ਕਰਨੈਲ ਸਿੰਘ}- ਕੋਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਅਜੂਬੇ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ- ਖ਼ਾਲਸਾ ਨੂੰ ਹੋਰ ਅਜਾਇਬ ਘਰਾਂ ਦੇ ...
ਹਸਪਤਾਲ ਦੇ ਬਾਹਰੋਂ ਲੁਟੇਰਿਆਂ ਵਲੋਂ ਖੋਹੀ ਕਾਰ
. . .  1 day ago
ਅਜਨਾਲਾ , 11 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਕੇ.ਡੀ ਹਸਪਤਾਲ ਅੰਮ੍ਰਿਤਸਰ ਦੇ ਬਾਹਰੋਂ ਲੁਟੇਰਿਆਂ ਵਲੋਂ ਖੋਹੀ ਕਾਰ ਭਿੱਖੀਵਿੰਡ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਤੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਵੀ ਸੂਚਨਾ ਮਿਲੀ ਹੈ ...
ਆਈ. ਪੀ. ਐਲ. 2021: ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਕੋਲਕਾਤਾ ਨਾਈਟ ਰਾਈਡਰ ਨੂੰ ਪਹਿਲਾਂ ਬੱਲੇਬਾਜ਼ੀ ਲਈ ਦਿੱਤਾ ਸੱਦਾ
. . .  1 day ago
ਟਿਕਰੀ ਸਰਹੱਦ 'ਤੇ ਪਿੰਡ ਧੌਲ ਖੁਰਦ ਦਾ 36 ਸਾਲਾ ਨੌਜਵਾਨ ਸ਼ਹੀਦ
. . .  1 day ago
ਮਲੌਦ, 11 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਜ਼ਿਲ੍ਹਾ ਲੁਧਿਆਣਾ ਦੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਧੌਲ ਖੁਰਦ ਦੇ ਨੌਜਵਾਨ ਕਿਸਾਨ ਲਖਵੀਰ ਸਿੰਘ ਲੱਖੀ (36 ਸਾਲ) ਪੁੱਤਰ ਜਸਪਾਲ ਸਿੰਘ ਦੀ ਮੌਤ ਹੋਣ ਦਾ ਦੁਖਦ ...
ਸੋਨੂ ਸੂਦ, ਕੋਵਿਡ 19 ਟੀਕਾਕਰਣ ਦੀ ਸਾਡੀ ਮੁਹਿੰਮ ਦੇ ਬ੍ਰਾਂਡ ਅੰਬੈਸਡਰ - ਕੈਪਟਨ ਅਮਰਿੰਦਰ ਸਿੰਘ
. . .  1 day ago
ਚੰਡੀਗੜ੍ਹ , 11 ਅਪ੍ਰੈਲ , ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਾਂ ਇਹ ਗੱਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਦਾਕਾਰ ਤੇ ਮਨੁੱਖਤਾ ਲਈ ਕੰਮ ਕਰਨ ਵਾਲੇ ਸੋਨੂ ਸੂਦ, ਕੋਵਿਡ19 ਟੀਕਾਕਰਣ ਦੀ ਸਾਡੀ ਮੁਹਿੰਮ ...
ਜੀਵਨ ਰੱਖਿਅਕ ਰੇਮਡੇਸਿਵਰ ਟੀਕੇ ਦੇ ਨਿਰਯਾਤ 'ਤੇ ਰੋਕ
. . .  1 day ago
ਨਵੀਂ ਦਿੱਲੀ, 11 ਅਪ੍ਰੈਲ - ਕੇਂਦਰ ਸਰਕਾਰ ਨੇ ਕੋਰੋਨਾ ਦੀ ਲਾਗ ਦਾ ਮੁਕਾਬਲਾ ਕਰਨ ਲਈ ਰੇਮਡੇਸਿਵਰ ਟੀਕੇ, ਜੋ ਜ਼ਿੰਦਗੀ ਬਚਾਉਣ ਵਾਲੀ ਕਿਹਾ ਜਾਂਦਾ ਹੈ ਦੇ ਨਿਰਯਾਤ 'ਤੇ ਪਾਬੰਦੀ ਲਗਾਈ ਹੈ। ਭਾਰਤ ਸਰਕਾਰ ਨੇ ਦੇਸ਼ ਵਿਚ ...
ਪੈਟਰੋਲ ਪੰਪ ਦੇ ਕਰਿੰਦੇ ਤੋਂ 3 ਨਕਾਬਪੋਸ਼ ਗੋਲੀ ਮਾਰ ਕੇ ਨਕਦੀ ਖੋਹ ਕੇ ਹੋਏ ਫਰਾਰ
. . .  1 day ago
ਕੁਹਾੜਾ {ਲੁਧਿਆਣਾ} ,11 ਅਪ੍ਰੈਲ {ਸੰਦੀਪ ਸਿੰਘ ਕੁਹਾੜਾ } - ਸਾਹਨੇਵਾਲ ਰੋਡ ਕੁਹਾੜਾ ਸਥਿਤ ਵਿਨਾਇਕਾ ਇੰਟਰਨੈਸ਼ਨਲ ਪੈਟਰੋਲ ਪੰਪ ਤੋਂ ਸਪਲੈਂਡਰ ਮੋਟਰਸਾਈਕਲ’ਤੇ ਸਵਾਰ ਤਿੰਨ ਨਕਾਬਪੋਸ਼ ਪੈਟਰੋਲ ਪੰਪ ਦੇ ਕਰਿੰਦੇ ਦੇ ਗੋਲੀ ਮਾਰ ਕੇ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ 53 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਅੱਜ 53 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀ ਮਿਲੀ ਸੂਚਨਾ ਅਨੁਸਾਰ ਸ੍ਰੀ ਮੁਕਤਸਰ ਸਾਹਿਬ 10, ਜ਼ਿਲ੍ਹਾ ਜੇਲ੍ਹ ...
ਜ਼ਿਲ੍ਹੇ ’ਚ 125 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 6 ਦੀ ਮੌਤ
. . .  1 day ago
ਹੁਸ਼ਿਆਰਪੁਰ, 11 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 125 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15219 ਅਤੇ 6 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਫ਼ਤਹਿਗੜ੍ਹ ਸਾਹਿਬ

ਵਧ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੋਧ 'ਚ 'ਆਪ' ਨੇ ਕੀਤਾ ਰੋਸ ਵਿਖਾਵਾ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਵਲੋਂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਘਰੇਲੂ ਸਮਾਨ ਦੀਆਂ ਵਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ, ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਤਹਿਸੀਲਦਾਰ ਗੁਰਜਿੰਦਰ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ | ਇਸ ਮੌਕੇ ਐਡਵੋਕੇਟ ਨਰਿੰਦਰ ਸਿੰਘ ਟਿਵਾਣਾ, ਐਡਵੋਕੇਟ ਲਖਵੀਰ ਸਿੰਘ ਰਾਏ, ਰਸ਼ਪਿੰਦਰ ਸਿੰਘ ਰਾਜਾ, ਅਜੇ ਸਿੰਘ ਲਿਬੜਾ, ਜਗਮੀਤ ਸਿੰਘ ਸਹੋਤਾ ਅਤੇ ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਦੀ ਸੱਤਾ 'ਤੇ ਭਾਜਪਾ ਕਾਬਜ਼ ਹੋਈ ਹੈ ਉਦੋਂ ਤੋਂ ਹੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਆਮ ਲੋਕਾਂ ਦੀ ਖੁੱਲ੍ਹ ਕੇ ਲੁੱਟ ਕਰਨ ਦੀ ਛੂਟ ਦਿੱਤੀ ਗਈ ਹੈ | ਜਿਸ ਦੇ ਸਿੱਟੇ ਵਜੋਂ ਰੋਜ਼ਾਨਾ ਹੀ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਉਛਾਲ ਆਉਣ ਕਾਰਨ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ ਹਨ ਅਤੇ ਹਰ ਪਾਸੇ ਹਾਹਾਕਾਰ ਮੱਚ ਗਿਆ ਹੈ | ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦਿਆਂ ਜਿੱਥੇ ਤੇਲ ਦੀਆਂ ਵਧ ਰਹੀਆਂ ਕੀਮਤਾਂ 'ਤੇ ਕਾਬੂ ਪਾਉਣ ਦੀ ਮੰਗ ਕੀਤੀ ਗਈ ਉੱਥੇ ਹੀ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਵੀ ਕੀਤੀ ਗਈ |
ਪ੍ਰਦਰਸ਼ਨਕਾਰੀਆਂ 'ਚ ਜਸਵਿੰਦਰ ਸਿੰਘ ਗੁਲਾਟੀ, ਐਡਵੋਕੇਟ ਤਜਿੰਦਰ ਸਿੰਘ ਧੀਮਾਨ, ਐਡਵੋਕੇਟ ਧਰਮਿੰਦਰ ਸਿੰਘ ਲਾਂਬਾ, ਸਨੀ ਚੋਪੜਾ, ਓਾਕਾਰ ਸਿੰਘ ਚੌਹਾਨ, ਅਮਰਿੰਦਰ ਸਿੰਘ ਮੰਡੋਫਲ, ਰੁਪਿੰਦਰ ਸਿੰਘ ਹੈਪੀ, ਰਾਮੇਸ਼ ਕੁਮਾਰ ਸੋਨੂੰ, ਅਜੀਤ ਸਿੰਘ ਤਿੰਬਰਪੁਰ, ਰਣਜੀਤ ਸਿੰਘ ਸਰਪੰਚ, ਕਰਮਬੀਰ ਸਿੰਘ ਭੰਗੂ, ਸੁਰਿੰਦਰ ਸਿੰਘ ਗੋਗੀ, ਜਗਮੀਤ ਸਿੰਘ ਸਲੇਮਪੁਰ, ਲਖਵਿੰਦਰ ਸਿੰਘ ਜਾਗੋ, ਜਗਰੂਪ ਸਿੰਘ, ਸਰਬਜੀਤ ਸਿੰਘ ਪੰਜੋਲੀ, ਜਗਦੇਵ ਸਿੰਘ, ਸੋਹਣ ਸਿੰਘ ਸਲੇਮਪੁਰ, ਰਣਜੀਤ ਸਿੰਘ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਜੋਨੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਵਲੰਟੀਅਰ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

 

ਦਿਨ-ਦਿਹਾੜੇ ਬੈਂਕ ਦੇ ਏ.ਟੀ.ਐਮ. 'ਤੇ ਹੋਈ ਨੌਜਵਾਨ ਨਾਲ ਠੱਗੀ

ਮੰਡੀ ਗੋਬਿੰਦਗੜ੍ਹ, 22 ਫਰਵਰੀ (ਮੁਕੇਸ਼ ਘਈ)-ਮੰਡੀ ਗੋਬਿੰਦਗੜ੍ਹ ਵਿਚ ਧੋਖਾਧੜੀ ਅਤੇ ਲੁੱਟ ਦੇ ਮਾਮਲੇ ਦਿਨੋਂ ਦਿਨ ਵਧਦੇ ਨਜ਼ਰ ਆ ਰਹੇ ਹਨ, ਪ੍ਰੰਤੂ ਪੁਲਿਸ ਵਲੋਂ ਇਸ ਪਾਸੇ ਧਿਆਨ ਨਾ ਦੇਣ ਕਾਰਨ ਅਜਿਹੀਆਂ ਵਾਰਦਾਤਾਂ ਨੰੂ ਅੰਜਾਮ ਦੇਣ ਵਾਲੇ ਲੁਟੇਰਿਆਂ ਦੇ ਹੌਸਲੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਬੀ.ਸੀ. ਵਿੰਗ ਨੇ ਨਵੇਂ ਚੁਣੇ ਕੌਂਸਲਰਾਂ ਦਾ ਕੀਤਾ ਸਨਮਾਨ

ਮੰਡੀ ਗੋਬਿੰਦਗੜ੍ਹ, 22 ਫਰਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਕਾਂਗਰਸ ਬੀ.ਸੀ. ਵਿੰਗ ਦੇ ਚੇਅਰਮੈਨ ਅਨੰਦ ਪਨੇਸਰ ਅਤੇ ਉਪ ਚੇਅਰਮੈਨ ਅਮਰੀਕ ਸਿੰਘ ਮੰਡੇਰ ਦੀ ਅਗਵਾਈ ਹੇਠ ਅੱਜ ਸਥਾਨਕ ਅਮਲੋਹ ਰੋਡ ਸਥਿਤ ਦਫ਼ਤਰ ਵਿਚ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 20 ...

ਪੂਰੀ ਖ਼ਬਰ »

ਡਵੀਜ਼ਨਲ ਕਮਿਸ਼ਨਰ ਨੇ ਸਬ-ਡਵੀਜ਼ਨਾਂ ਦੀ ਰਿਕਾਰਡ ਤੇ ਰਿਪੋਰਟਾਂ ਦੀ ਕੀਤੀ ਜਾਂਚ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਵਲੋਂ ਸਾਲਾਨਾ ਜਾਂਚ ਤਹਿਤ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਸਬ-ਡਵੀਜ਼ਨਾਂ ਦੀ ਦੌਰਾ ਕਰਕੇ ਰਿਕਾਰਡ ਅਤੇ ਰਿਪੋਰਟਾਂ ਦੀ ਪੜਤਾਲ ਕੀਤੀ ਗਈ | ਦੌਰੇ ਮੌਕੇ ਸ੍ਰੀ ...

ਪੂਰੀ ਖ਼ਬਰ »

ਬੇਰੁਜ਼ਗਾਰ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ 'ਚ ਆਪਣਾ ਨਾਂਅ ਦਰਜ ਕਰਵਾਉਣ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਥਾਪਿਤ ਕੀਤੇ ਗਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਕਾਰਜਕਾਰੀ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਿ੍ਤਾ ਜੌਹਲ ਨੇ ਨੌਜਵਾਨਾਂ ਨੂੰ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਵਲੋਂ ਵੱਖ-ਵੱਖ ਸਕੂਲਾਂ ਦੀ ਕੀਤੀ ਗਈ ਮੋਨੀਟਰਿੰਗ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਵਤਾਰ ਸਿੰਘ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਘੁਮੰਡਗੜ੍ਹ, ਪ੍ਰਾਇਮਰੀ ਸਕੂਲ ਬਹੇੜ ਅਤੇ ਪ੍ਰਾਇਮਰੀ ਸਕੂਲ ਭੰਗੂਆਂ ਦੀ ਮੋਨੀਟਰਿੰਗ ਕੀਤੀ ਗਈ | ਮੋਨੀਟਰਿੰਗ ਦੌਰਾਨ ...

ਪੂਰੀ ਖ਼ਬਰ »

ਅਕਾਲੀ ਦਲ (ਅ) ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਗਿ੍ਫ਼ਤਾਰੀ ਲਈ ਜਥਾ ਰਵਾਨਾ ਕਰੇਗਾ-ਮਾਨ

ਬਸੀ ਪਠਾਣਾਂ, 22 ਫਰਵਰੀ (ਗੁਰਬਚਨ ਸਿੰਘ ਰੁਪਾਲ)-12 ਫਰਵਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਨ ਸਮਾਗਮ ਮੌਕੇ ਫ਼ਤਹਿਗੜ੍ਹ ਸਾਹਿਬ ਵਿਖੇ 26 ਜਨਵਰੀ ਦੇ ਸਬੰਧ ਵਿਚ ਗਿ੍ਫ਼ਤਾਰ ਕੀਤੇ ਗਏ ਦੀਪ ਸਿੱਧੂ, ਕਥਾ ਵਾਚਕ ਇਕਬਾਲ ਸਿੰਘ, ਬੀਬੀ ਨੌਦੀਪ ਕੌਰ, ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਬ੍ਰਾਹਮਣ ਭਲਾਈ ਬੋਰਡ ਬਣਾਉਣ ਦੀ ਮੰਗ

ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਬ੍ਰਾਹਮਣ ਸਮਾਜ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਜਾਗੋ ਲਹਿਰ ਦੀ ਲੜੀ ਨੂੰ ਅੱਗੇ ਤੋਰਦਿਆਂ ਮਹੀਨਾਵਾਰ ਹਵਨਯੱਗ ਪਰਸ਼ੂਰਾਮ ਵਾਟਿਕਾ ਵਿਖੇ ਹਵਨ ਯੱਗ ਵਿਚ ਵੈਦਿਕ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਸਪੀਡ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

ਸਨੌਰ, 22 ਫਰਵਰੀ (ਸੋਖਲ)-ਪਟਿਆਲਾ ਸਨੌਰ ਰੋਡ 'ਤੇ ਇਕ ਤੇਜ ਸਪੀਡ 'ਤੇ ਆ ਰਹੀ ਆਲਟੋ ਕਾਰ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਜਿਸ ਨਾਲ ਮੋਟਰਸਾਈਕਲ ਸਵਾਰ ਨੂੰ ਜ਼ਖਮੀ ਹਾਲਤ 'ਚ ਨਜ਼ਦੀਕ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਇਥੋਂ ਦੇ ਪਿੰਡ ਬੀਬੀਪੁਰ ਲਾਗੇ ਇਕ ਕਾਰ ਚਾਲਕ ਵਲੋਂ ਅਚਾਨਕ ਬਰੇਕ ਲਗਾਉਣ ਕਾਰਨ ਉਸ ਪਿੱਛੇ ਮੋਟਰਸਾਈਕਲ 'ਤੇ ਆ ਰਹੇ ਇਕ ਵਿਅਕਤੀ ਦੀ ਕਾਰ ਨਾਲ ਟੱਕਰ ਵੱਜਣ ਉਪਰੰਤ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਸੱਟੇਬਾਜ਼ ਨਕਦੀ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਤੁਰ ਫਿਰ ਕੇ ਸੱਟਾ ਲਾਉਣ ਦੇ ਦੋਸ਼ ਹੇਠ ਕਾਬੂ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ...

ਪੂਰੀ ਖ਼ਬਰ »

ਕੀ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸਬ-ਡਵੀਜ਼ਨ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਪਕੜ ਤੋਂ ਬਾਹਰ ਹੋ ਚੁੱਕੀ ਹੈ?-ਬੀਰ ਦਵਿੰਦਰ ਸਿੰਘ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਇੰਜ ਜਾਪ ਰਿਹਾ ਹੈ ਜਿਵੇਂ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸਬ-ਡਿਵੀਜ਼ਨ, ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਪਕੜ ਤੋਂ ਬਾਹਰ ਹੋ ਚੁੱਕੀ ਹੈ ਸ਼ਾਇਦ ਇਸੇ ਕਾਰਨ ਇਸ ਖ਼ਿੱਤੇ ਵਿਚ ਲੰਬੇ ਸਮੇਂ ਤੋਂ ਕਾਨੰੂਨ ਵਿਰੋਧੀ ਤੱਤਾਂ ਦਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਆਮ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਨੇ ਕੇਂਦਰ ਸਰਕਾਰ ਦੀ ਭਰਵੇਂ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਗੈਸ ਅਤੇ ਤੇਲ ਦੀਆਂ ਕੀਮਤਾਂ ਵਿਚ ਵੱਡੇ ਪੱਧਰ 'ਤੇ ਵਾਧਾ ਕੀਤਾ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਜਾਣ ਦੀ ਜਥੇ ਨੂੰ ਮੋਦੀ ਸਰਕਾਰ ਵਲੋਂ ਪ੍ਰਵਾਨਗੀ ਨਾ ਦੇਣਾ ਮੰਦਭਾਗਾ-ਪ੍ਰੋ: ਬਲਦੇਵ ਸਿੰਘ ਬੱਲੂਆਣਾ

ਪਟਿਆਲਾ, 22 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਿੱਖ ਬੁੱਧੀਜੀਵੀ ਕੌਂਸਲ ਵਲੋਂ ਸਾਕਾ ਨਨਕਾਣਾ ਸਾਹਿਬ ਦੇ 100 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਮਨਾਉਣ ਲਈ 700 ਸਿੰਘਾਂ ਦੇ ਜਥੇ ਨੂੰ ਮੋਦੀ ਸਰਕਾਰ ਵਲੋਂ ਆਗਿਆ ਨਾ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 1087 ਕਰੋੜ ਦੇ ਪੋ੍ਰਜੈਕਟਾਂ 'ਚ ਪਟਿਆਲਾ ਤੇ ਪਟਿਆਲਾ ਦਿਹਾਤੀ ਦੇ ਲੋਕਾਂ ਦਾ ਵਿਸ਼ੇਸ਼ ਧਿਆਨ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਰਾਜ ਅੰਦਰ ਚੱਲ ਰਹੇ ਸਾਰੇ ਵਿਕਾਸ ਪ੍ਰਾਜੈਕਟ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਹੋ ਜਾਣਗੇ | ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਨਾਲਾਇਕੀ ਕਰਕੇ 10 ਸਾਲਾਂ ਅੰਦਰ ਸ਼ਹਿਰੀ ਵਿਕਾਸ 'ਚ ਖੜੋਤ ਆਈ ਹੋਈ ਸੀ | ਹੁਣ ਮੌਜੂਦਾ ...

ਪੂਰੀ ਖ਼ਬਰ »

ਬਲਾਕ ਸੰਮਤੀ ਸਮਾਣਾ ਨੂੰ ਤਨਖ਼ਾਹਾਂ ਦੇਣ ਲਈ ਸ਼ਰਾਬ ਟੈਕਸ ਤੋਂ ਮਿਲੇ 2 ਕਰੋੜ 27 ਲੱਖ ਰੁਪਏ

ਸਮਾਣਾ, 22 ਫਰਵਰੀ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਆਮਦਨ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ | ਜਿਸ ਨਾਲ ਸਰਕਾਰ ਦਾ ਖ਼ਜ਼ਾਨਾ ਭਰਦਾ ਹੈ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਵਾਲੀ ਗੱਡੀ ਘੁੰਮਦੀ ਹੈ ਪਰ ਸ਼ਰਾਬ ਤੋਂ ਟੈਕਸ ਦੇ ਰੂਪ 'ਚ ...

ਪੂਰੀ ਖ਼ਬਰ »

ਟਰੈਕਟਰ ਰੋਸ ਮਾਰਚ ਸਬੰਧੀ ਭੁਨਰਹੇੜੀ 'ਚ ਕਿਸਾਨਾਂ ਦੀ ਇਕੱਤਰਤਾ

ਭੁਨਰਹੇੜੀ, 22 ਫਰਵਰੀ (ਧਨਵੰਤ ਸਿੰਘ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਲਿਆਂਦੇ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇਸ ਦੀ ਰਾਜਧਾਨੀ ਦਿੱਲੀ ਦੀ ਹੱਦ ਉਪਰ ਸੰਘਰਸ਼ ਨੂੰ ਸਥਾਨਕ ਖੇਤਰ ਤੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ | ਕਿਸਾਨ ਅੰਦੋਲਨ ਪ੍ਰਤੀ ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦੌਰਾਨ ਗਿ੍ਫ਼ਤਾਰ ਨੌਜਵਾਨਾਂ ਦੀ ਰਿਹਾਈ ਅਤੇ ਝੂਠੇ ਮੁਕੱਦਮੇ ਰੱਦ ਕਰਵਾਉਣ ਲਈ ਕੱਢਿਆ ਸ਼ਾਂਤਮਈ ਰੋਸ ਮਾਰਚ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਅਤੇ ਝੂਠੇ ਮੁਕੱਦਮੇ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਸਿੱਖ ਯੂਥ ...

ਪੂਰੀ ਖ਼ਬਰ »

ਭਗਤ ਰਵਿਦਾਸ ਦੇ ਜਨਮ ਦਿਹਾੜੇ ਦੀ ਖ਼ੁਸ਼ੀ 'ਚ ਸੰਗਤਾਂ ਦਾ ਜਥਾ ਧਾਰਮਿਕ ਯਾਤਰਾ ਲਈ ਹੋਇਆ ਰਵਾਨਾ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਸਰਹਿੰਦ ਵਲੋਂ ਭਗਤ ਰਵਿਦਾਸ ਦੇ ਚਰਨ ਛੋਹ ਅਸਥਾਨ ਖੁਰਾਲਗੜ੍ਹ ਸਾਹਿਬ ਸਮੇਤ ਵੱਖ-ਵੱਖ ਤੀਰਥ ਅਸਥਾਨਾਂ ਦੇ ਦਰਸ਼ਨ ਦੀਦਾਰਿਆਂ ਲਈ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਬੱਸਾਂ ...

ਪੂਰੀ ਖ਼ਬਰ »

ਦਿਹਾਤੀ ਖੇਤਰ ਦੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਬਿਹਤਰ ਆਵਾਜਾਈ ਸਹੂਲਤਾਂ-ਵਿਧਾਇਕ ਨਾਗਰਾ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਦਿਹਾਤੀ ਖੇਤਰ ਦੇ ਬਾਸ਼ਿੰਦਿਆਂ ਨੂੰ ਸ਼ਹਿਰੀ ਤਰਜ਼ 'ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਦਿਹਾਤੀ ਖੇਤਰ ਦੇ ਬਾਸ਼ਿੰਦਿਆਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸੁਖਵਿੰਦਰ ਸਿੰਘ ਸੌਂਟੀ ਬਲਾਕ ਪ੍ਰਧਾਨ ਨਿਯੁਕਤ

ਅਮਲੋਹ, 22 ਫਰਵਰੀ (ਰਿਸ਼ੂ ਗੋਇਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਅਮਲੋਹ ਦੀ ਮੀਟਿੰਗ ਅੱਜ ਗੁਰਦੁਆਰਾ ਸਿੰਘ ਸਭਾ ਅਮਲੋਹ ਵਿਖੇ ਹੋਈ, ਜਿਸ ਵਿਚ ਯੂਨੀਅਨ ਦਾ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਸੌਂਟੀ ਨੂੰ ਬਲਾਕ ਅਮਲੋਹ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਵੈਟਰਨਰੀ ਇੰਸ. ਅਵਤਾਰ ਸਿੰਘ ਨੂੰ ਸੇਵਾ ਮੁਕਤ ਮੌਕੇ ਵਿਭਾਗ ਨੇ ਕੀਤਾ ਸਨਮਾਨਿਤ

ਜਖਵਾਲੀ, 22 ਫਰਵਰੀ (ਨਿਰਭੈ ਸਿੰਘ)-ਪਿੰਡ ਸੰਗਤਪੁਰ ਸੋਢੀਆਂ ਦੇ ਵਾਸੀ ਅਵਤਾਰ ਸਿੰਘ ਕਰੀਬ 38 ਸਾਲ 4 ਮਹੀਨੇ ਦੀ ਵੈਟਰਨਰੀ ਇੰਸਪੈਕਟਰ ਵਜੋਂ ਸਰਕਾਰੀ ਸਰਵਿਸ ਕਰਨ ਤੋਂ ਬਾਅਦ ਸੇਵਾ ਮੁਕਤੀ ਮੌਕੇ ਜਿੱਥੇ ਵਿਭਾਗ ਵਲੋਂ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਨਾਲ ਨਿਵਾਜਿਆ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ 'ਚ 32ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ

ਮੰਡੀ ਗੋਬਿੰਦਗੜ੍ਹ, 22 ਫਰਵਰੀ (ਬਲਜਿੰਦਰ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਇੰਜੀਨੀਅਰਿੰਗ, ਅਪਲਾਈਡ ਸਾਇੰਸਜ਼ ਅਤੇ ਆਈ.ਈ.ਈ.ਈ. ਵਿਦਿਆਰਥੀ ਸ਼ਾਖਾ ਵਲੋਂ 32ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫ਼ਤਾ ਮਨਾਇਆ ਗਿਆ | ਇਸ ਹਫ਼ਤੇ ਦੌਰਾਨ ਵੱਖ-ਵੱਖ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀਆਂ ਵਧਦੀਆਂ ਕੀਮਤਾਂ ਨੇ ਆਮ ਜਨਤਾ ਦੀਆਂ ਮੁਸ਼ਕਿਲਾਂ 'ਚ ਕੀਤਾ ਅਥਾਹ ਵਾਧਾ

ਖਮਾਣੋਂ, 22 ਫਰਵਰੀ (ਮਨਮੋਹਣ ਸਿੰਘ ਕਲੇਰ)-ਦੇਸ਼ ਭਰ 'ਚ ਪੈਟਰੋਲ, ਡੀਜ਼ਲ ਅਤੇ ਘਰੇਲੂ ਗੈਸ ਦੀਆਂ ਰੋਜ਼ਾਨਾ ਵਧਦੀਆਂ ਕੀਮਤਾਂ ਨੇ ਆਮ ਖਪਤਕਾਰ ਦੀਆਂ ਮੁਸ਼ਕਿਲਾਂ 'ਚ ਅਥਾਹ ਵਾਧਾ ਕਰ ਦਿੱਤਾ ਹੈ | ਜਿਸ ਕਰਕੇ ਆਮ ਵਿਅਕਤੀ ਲਈ ਆਪਣਾ ਘਰ ਚਲਾਉਣਾ ਮੋਦੀ ਰਾਜ 'ਚ ਮੁਸ਼ਕਿਲ ਹੋ ...

ਪੂਰੀ ਖ਼ਬਰ »

ਸੀਵਰੇਜ ਦੇ ਹੋਲ ਢੱਕਣ ਟੁੱਟੇ ਹੋਣ ਕਾਰਨ ਕਿਸੇ ਸਮੇਂ ਵੀ ਵਾਪਰ ਸਕਦਾ ਹੈ ਹਾਦਸਾ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਰਾਜਿੰਦਰ ਸਿੰਘ)-ਸਥਾਨਕ ਅਫ਼ਸਰ ਕਾਲੋਨੀ ਜਿੱਥੇ ਵੱਖ-ਵੱਖ ਅਫ਼ਸਰਾਂ ਦੀਆਂ ਕੋਠੀਆਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਕੁਆਟਰ ਹਨ, ਇੱਥੇ ਡੀ.ਸੀ. ਕੋਠੀ ਤੋਂ ਸਰਹਿੰਦ ਸ਼ਹਿਰ ਨੂੰ ਜਾਂਦੀ ਸੜਕ 'ਤੇ ਕੁਆਟਰ ਨੰਬਰ ਸੀ-33 ਦੇ ਨਜ਼ਦੀਕ ...

ਪੂਰੀ ਖ਼ਬਰ »

ਮਨਿੰਦਰਦੀਪ ਸਿੰਘ ਮਨੀ 'ਜੈ ਜਵਾਨ, ਜੈ ਕਿਸਾਨ' ਪਾਰਟੀ ਦੇ ਯੂਥ ਵਿੰਗ ਜ਼ਿਲ੍ਹਾ ਪ੍ਰਧਾਨ ਬਣਾਏ

ਬਸੀ ਪਠਾਣਾਂ, 22 ਫਰਵਰੀ (ਗੁਰਬਚਨ ਸਿੰਘ ਰੁਪਾਲ)-'ਜੈ ਜਵਾਨ, ਜੈ ਕਿਸਾਨ ਪਾਰਟੀ' ਦੇ ਕੌਮੀ ਪ੍ਰਧਾਨ ਡਾ. ਬਲਜੀਤ ਸਿੰਘ ਔਲਖ ਨੇ ਕਿਹਾ ਹੈ ਕਿ ਕਿਸੇ ਵੀ ਕੌਮ, ਦੇਸ਼ ਜਾਂ ਸੰਸਥਾ ਵਿਚ ਨੌਜਵਾਨੀ ਹੀ ਇਨਕਲਾਬ ਲਿਆਉਣ ਦੀ ਸਮਰੱਥਾ ਰੱਖਦੀ ਹੈ | ਅੱਜ ਇੱਥੇ ਖਰੜ ਰੋਡ ਤੇ ਸਥਿਤ ...

ਪੂਰੀ ਖ਼ਬਰ »

ਵਿਧਾਇਕ ਦੀ ਹਾਜ਼ਰੀ 'ਚ ਹਲਕਾ ਅਮਲੋਹ ਦੇ ਸਰਪੰਚਾਂ ਤੇ ਪੰਚਾਂ ਦੀ ਹੋਈ ਮੀਟਿੰਗ

ਅਮਲੋਹ, 22 ਫਰਵਰੀ (ਰਿਸ਼ੂ ਗੋਇਲ)-ਹਲਕਾ ਅਮਲੋਹ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਦੀ ਮੀਟਿੰਗ ਅੱਜ ਪੰਚਾਇਤ ਸੰਮਤੀ ਅਮਲੋਹ ਵਿਖੇ ਹਲਕਾ ਵਿਧਾਇਕ ਰਣਦੀਪ ਸਿੰਘ ਨਾਭਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਹਲਕੇ ਦੇ ਸਰਪੰਚਾਂ, ਪੰਚਾਂ ਤੇ ਪੰਚਾਇਤ ...

ਪੂਰੀ ਖ਼ਬਰ »

ਪੰਚਾਇਤ ਮਾਨਗੜ੍ਹ ਨੇ ਗਲੀਆਂ ਦੇ ਉਦਘਾਟਨ ਮੌਕੇ ਵਿਧਾਇਕ ਦਾ ਕੀਤਾ ਸਨਮਾਨ

ਅਮਲੋਹ, 22 ਫਰਵਰੀ (ਰਿਸ਼ੂ ਗੋਇਲ)-ਬਲਾਕ ਅਮਲੋਹ ਅਧੀਨ ਆਉਂਦੇ ਪਿੰਡ ਮਾਨਗੜ੍ਹ ਦੇ ਸਰਪੰਚ ਨੰਬਰਦਾਰ ਰਣਧੀਰ ਸਿੰਘ ਤੇ ਪੰਚਾਇਤ ਮੈਂਬਰਾਂ ਵਲੋਂ ਆਪਣੀ ਮਿਹਨਤ ਸਦਕਾ ਪਿੰਡ ਵਾਸੀਆਂ ਨੂੰ ਸਹੂਲਤਾਂ ਦੇਣ ਲਈ 13 ਲੱਖ 64 ਹਜ਼ਾਰ ਦੀ ਰਾਸ਼ੀ ਨਾਲ ਪਿੰਡ ਵਿਚ ਇੰਟਰਲਾਕਿੰਗ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਨੂੰ ਸਰਕਾਰ ਦੀਆਂ ਨਵੀਆਂ ਹਦਾਇਤਾਂ ਤੋਂ ਕਰਵਾਇਆ ਜਾਣੂ

ਜਖ਼ਵਾਲੀ, 22 ਫਰਵਰੀ (ਨਿਰਭੈ ਸਿੰਘ)-ਮੁੱਢਲਾ ਸਿਹਤ ਕੇਂਦਰ ਸੰਗਤਪੁਰ ਸੋਢੀਆਂ ਵਿਖੇ ਡਾ. ਮੰਜੂ ਬਾਲਾ (ਏ.ਐਮ.ਓ.) ਦੀ ਅਗਵਾਈ ਹੇਠ ਆਸ਼ਾ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੂੰ ਸਰਕਾਰ ਦੀਆਂ ਨਵੀਆਂ ਹਦਾਇਤਾਂ ਦੀ ਜਾਣਕਾਰੀ ਦਿੱਤੀ ਗਈ | ਡਾ. ਮੰਜੂ ਬਾਲਾ ਨੇ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ 'ਚ ਰਾਸ਼ਟਰੀ ਸਾਇੰਸ ਅਤੇ ਗਣਿਤ ਦਿਵਸ ਮਨਾਇਆ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਦੇ ਅਪਲਾਇਡ ਸਾਇੰਸ ਵਿਭਾਗ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਅਤੇ ਤਕਨਾਲੋਜੀ ਵਲੋਂ ਸਾਂਝੇ ਤੌਰ 'ਤੇ ਕਾਲਜ ਵਿਚ ਰਾਸ਼ਟਰੀ ਸੰਮੇਲਨ ਕਰਵਾਏ ਗਏ | ਇਸ ਮੌਕੇ ਕਾਲਜ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਵਲੋਂ ਬਲਾਕ ਪੱਧਰੀ ਦਾਖਲਾ ਮੁਹਿੰਮ ਦੀ ਸ਼ੁਰੂਆਤ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਵਲੋਂ ਸਰਕਾਰੀ ਹਾਈ ਸਕੂਲ ਗੰਢੂਆਂ ਕਲਾਂ ਅਤੇ ਸਰਕਾਰੀ ਮਿਡਲ ਸਕੂਲ ਥਾਬਲਾਂ ਦੀ ਮੋਨੀਟਰਿੰਗ ਕੀਤੀ ਗਈ | ਇਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜ਼ੀਦਪੁਰ ਨੋਗਾਵਾਂ ...

ਪੂਰੀ ਖ਼ਬਰ »

ਪੰਜਾਬ ਕਾਲਜ ਚੁੰਨ੍ਹੀ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ ਮਨਾਇਆ

ਚੁੰਨ੍ਹੀ, 22 ਫ਼ਰਵਰੀ (ਗੁਰਪ੍ਰੀਤ ਸਿੰਘ ਬਿਲਿੰਗ)-ਪੰਜਾਬ ਕਾਲਜ ਆਫ਼ ਐਜੂਕੇਸ਼ਨ ਪਿੰਡ ਸਰਕੱਪੜਾ (ਚੁੰਨ੍ਹੀ ਕਲਾਂ) ਵਿਖੇ ਪੰਜਾਬੀ ਮਾਤ ਭਾਸ਼ਾ ਨੂੰ ਸਮਰਪਿਤ 'ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਲਿਖੋ' ਵਿਸ਼ੇ ਤਹਿਤ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਹਾੜਾ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ 'ਚ 41 ਵਿਅਕਤੀਆਂ ਨੇ ਸਵੈ-ਇੱਛਾ ਨਾਲ ਕੀਤਾ ਖ਼ੂਨਦਾਨ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਧੰਨ-ਧੰਨ ਮਾਤਾ ਗੁਜਰੀ ਜੀ ਖ਼ੂਨਦਾਨ ਸੁਸਾਇਟੀ ਵਲੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸਟੇਟ ਐਵਾਰਡੀ ਡਾ. ਅਮਰੀਕ ਸਿੰਘ ਨਾਗਰਾ ਦੀ ਅਗਵਾਈ ਵਿਚ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦੌਰਾਨ ਸ਼੍ਰੋਮਣੀ ...

ਪੂਰੀ ਖ਼ਬਰ »

2022 ਦੀਆਂ ਵਿਧਾਨ ਸਭਾ ਚੋਣਾਂ 'ਚ ਬਸਪਾ ਮਜ਼ਬੂਤ ਧਿਰ ਵਜੋਂ ਉੱਭਰ ਕੇ ਸਾਹਮਣੇ ਆਵੇਗੀ-ਐਡ: ਕਲਿਆਣ

ਖਮਾਣੋਂ, 22 ਫਰਵਰੀ (ਮਨਮੋਹਣ ਸਿੰਘ ਕਲੇਰ)-ਬਹੁਜਨ ਸਮਾਜ ਪਾਰਟੀ ਹਲਕਾ ਬਸੀ ਪਠਾਣਾਂ ਦੀਆਂ ਸਥਾਨਕ ਚੋਣਾਂ ਦੇ ਸਬੰਧ ਵਿਚ ਸਮੀਖਿਆ ਮੀਟਿੰਗ ਹਲਕਾ ਕੋਆਰਡੀਨੇਟਰ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਦੀ ਅਗਵਾਈ ਵਿਚ ਖਮਾਣੋਂ ਵਿਖੇ ਹੋਈ, ਜਿਸ ਸਮੁੱਚੀ ਚੋਣ ਸਬੰਧੀ ਚਰਚਾ ...

ਪੂਰੀ ਖ਼ਬਰ »

ਪਿੰਡ ਦਮਹੇੜੀ ਵਿਖੇ ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਪਾਠ ਦੇ ਭੋਗ ਪਾਏ

ਬਸੀ ਪਠਾਣਾਂ, 22 ਫਰਵਰੀ (ਰਵਿੰਦਰ ਮੌਦਗਿਲ)-ਸਾਂਝੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਵੱਖ-ਵੱਖ ਪਿੰਡਾਂ ਵਿਚ ਅਰਦਾਸਾਂ ਦਾ ਸਿਲਸਿਲਾ ਜਾ ਰਹੀ ਹੈ | ਇੰਡੀਅਨ ਫਾਰਮਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਦਮਹੇੜੀ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਇਕਾਈ ਦੀ ਮੀਟਿੰਗ ਪੈਨਸ਼ਨ ਭਵਨ ਵਿਖੇ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸੂਬਾ ...

ਪੂਰੀ ਖ਼ਬਰ »

ਸ਼ੋ੍ਰਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਰਸਾ ਸੰਭਾਲ ਸੇਵਾ ਦਲ ਪੰਜਾਬ ਦੀ ਮੀਟਿੰਗ ਹੋਈ

ਫ਼ਤਹਿਗੜ੍ਹ ਸਾਹਿਬ, 22 ਫਰਵਰੀ (ਬਲਜਿੰਦਰ ਸਿੰਘ)-ਸ਼ੋ੍ਰਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਰਸਾ ਸੰਭਾਲ ਸੇਵਾ ਦਲ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਪੇ੍ਰਮ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਭਾਈ ਸੰਗਤ ਸਿੰਘ ਜੀ ਦੇ ਸੀਸ ਸਸਕਾਰ ਅਸਥਾਨ, ਨੇੜੇ ਰੇਲਵੇ ਫਾਟਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX