ਤਾਜਾ ਖ਼ਬਰਾਂ


ਆਈ. ਪੀ. ਐੱਲ. 2021: ਬੈਂਗਲੌਰ ਨੇ ਹੈਦਰਾਬਾਦ ਨੂੰ 6 ਦੌੜਾਂ ਨਾਲ ਹਰਾਇਆ
. . .  1 day ago
ਆਈ. ਪੀ. ਐੱਲ. 2021: ਬੈਂਗਲੌਰ ਨੇ ਹੈਦਰਾਬਾਦ ਨੂੰ ਦਿੱਤਾ 150 ਦੌੜਾਂ ਦਾ ਟੀਚਾ
. . .  1 day ago
ਢੱਡੇ ਵਿਖੇ ਬਿਜਲੀ ਸਪਾਰਕਿੰਗ ਕਾਰਨ 4 ਏਕੜ ਕਣਕ ਦੀ ਫ਼ਸਲ ਸੜਕੇ ਸਵਾਹ
. . .  1 day ago
ਬਾਲਿਆਂਵਾਲੀ {ਬਠਿੰਡਾ }, 14 ਅਪ੍ਰੈਲ (ਕੁਲਦੀਪ ਮਤਵਾਲਾ)- ਪਿੰਡ ਢੱਡੇ ਵਿਖੇ ਬਿਜਲੀ ਸਪਾਰਕਿੰਗ ਹੋਣ ਕਾਰਨ ਕਿਸਾਨ ਗੁਰਮੇਲ ਸਿੰਘ ਦੀ ਪੱਕੀ ਪਕਾਈ ਖੜੀ ਕਣਕ ਦੀ ਫ਼ਸਲ ਰਾਖ ਦੀ ਢੇਰ ਬਣਨ ਦੀ ਮੰਦਭਾਗੀ ਖ਼ਬਰ ਮਿਲੀ ਹੈ। ਗੁਰਮੇਲ ਸਿੰਘ ...
ਰਾਜਸਥਾਨ ਸਰਕਾਰ ਨੇ 10 ਵੀਂ ਅਤੇ 12 ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕੀਤੀਆਂ
. . .  1 day ago
ਜੈਪੁਰ, 14 ਅਪ੍ਰੈਲ - ਰਾਜਸਥਾਨ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ 10 ਵੀਂ ਅਤੇ 12 ਵੀਂ ਦੀਆਂ ਸਟੇਟ ਬੋਰਡ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਕਲਾਸ 8, 9 ਅਤੇ 11 ਵੀਂ ਜਮਾਤ ਦੇ ...
ਤਕਨੀਕੀ ਨੁਕਸ ਹੋਣ ਕਾਰਨ 8 ਘੰਟਿਆਂ ਤੋਂ 400 ਤੋਂ ਵਧੇਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ
. . .  1 day ago
ਅਜਨਾਲਾ ,14 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)- ਫ਼ਤਿਹਗੜ੍ਹ ਚੂੜੀਆਂਤੋਂ ਸਰਹੱਦੀ ਖੇਤਰ ਨੂੰ ਆਉਂਦੀਆਂ ਹਾਈ ਵੋਲਟੇਜ ਤਾਰਾਂ ਵਿਚ ਤਕਨੀਕੀ ਨੁਕਸ ਪੈਣ ਕਰਕੇ ਸਰਹੱਦੀ ਖੇਤਰ 'ਚ ਪੈਂਦੇ ਤਿੰਨ ਬਿਜਲੀ ਘਰਾਂ ਅਜਨਾਲਾ, ਚੱਕ ਡੋਗਰ ਅਤੇ ...
 
ਜਲਾਲਾਬਾਦ ਤੋਂ ਲਗਪਗ 2 ਕਿਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ
. . .  1 day ago
ਜਲਾਲਾਬਾਦ { ਫ਼ਾਜ਼ਿਲਕਾ},14 ਅਪ੍ਰੈਲ ( ਜਤਿੰਦਰ ਪਾਲ ਸਿੰਘ)- ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਸਟਾਫ ਵੱਲੋਂ ਜਲਾਲਾਬਾਦ ਤੋਂ ਦੋ ਕਿਲੋ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ...
ਹਿਮਾਚਲ ਸਰਕਾਰ ਨੇ 10 ਵੀਂ, 12 ਵੀਂ ਅਤੇ ਅੰਡਰ ਗ੍ਰੈਜੂਏਟ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ
. . .  1 day ago
ਸ਼ਿਮਲਾ, 14 ਅਪ੍ਰੈਲ - ਦੇਸ਼ ਭਰ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਕਾਰਨ, ਹੁਣ ਹਿਮਾਚਲ ਸਰਕਾਰ ਨੇ ਹਿਮਾਚਲ ਬੋਰਡ ਦੀਆਂ 10 ਵੀਂ ਅਤੇ 12 ਵੀਂ ਦੀਆਂ ਪ੍ਰੀਖਿਆਵਾਂ 17 ਮਈ ਤੱਕ ਮੁਲਤਵੀ ਕਰ...
ਆਈ.ਪੀ.ਐਲ. 2021: ਹੈਦਰਾਬਾਦ ਨੇ ਟਾਸ ਜਿੱਤਿਆ, ਵਿਰਾਟ ਕੋਹਲੀ ਦੀ ਆਰ.ਸੀ.ਬੀ. ਪਹਿਲਾਂ ਕਰੇਗੀ ਬੱਲੇਬਾਜ਼ੀ
. . .  1 day ago
ਜ਼ਮੀਨ ਦੇ ਵਿਵਾਦ 'ਚ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ , 14 ਅਪ੍ਰੈਲ {ਹਰਚਰਨ ਸਿੰਘ ਸੰਧੂ } -ਗੁਰੂ ਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਜ਼ਮੀਨੀ ਵਿਵਾਦ 'ਚ ਇਕ ਵਿਅਕਤੀ ਦੇ ਗੋਲੀ ਮਾਰਨ ਦੀ ਖ਼ਬਰ ਹੈ । ਜ਼ਖ਼ਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ...
ਨਸ਼ਾ ਤਸਕਰ ਗਿਰੋਹ ਦੇ 6 ਮੈਂਬਰ ਕਾਬੂ, 40 ਹਜ਼ਾਰ ਲੀਟਰ ਕੈਮੀਕਲ ਸਪਿਰਿਟ ਬਰਾਮਦ
. . .  1 day ago
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)- ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਟੈਂਕਰਾਂ ’ਚੋਂ ਸਪਿਰਿਟ ਚੋਰੀ ਕਰਕੇ ਪਲਾਸਟਿਕ ਦੇ ਕੈਨਾਂ ’ਚ ਪਾਉਂਦੇ ਹੋਏ 6 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ...
ਹੁਸ਼ਿਆਰਪੁਰ ਜ਼ਿਲ੍ਹੇ ’ਚ 178 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 4 ਦੀ ਮੌਤ
. . .  1 day ago
ਹੁਸ਼ਿਆਰਪੁਰ, 14 ਅਪ੍ਰੈਲ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ ’ਚ 178 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15629 ਅਤੇ 4 ਮਰੀਜ਼ਾਂ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 649 ਹੋ ...
ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 316 ਮਾਮਲੇ ਸਾਹਮਣੇ ਆਏ
. . .  1 day ago
ਅੰਮ੍ਰਿਤਸਰ,14 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਜ਼ਿਲ੍ਹੇ ਵਿਚ ਅੱਜ ਕੋਰੋਨਾ ਦੇ 316 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਗਿਣਤੀ 25147...
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਪੀੜਿਤ 4 ਵਿਅਕਤੀਆਂ ਦੀ ਮੌਤ, 55 ਨਵੇਂ ਮਾਮਲੇ
. . .  1 day ago
ਫ਼ਾਜ਼ਿਲਕਾ, 14 ਅਪ੍ਰੈਲ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 51 ਹੋਰ ਨਵੇਂ ਮਾਮਲੇ
. . .  1 day ago
ਮੋਗਾ, 14 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਜਾਣ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ, ਅਤੇ ਜ਼ਿਲ੍ਹੇ...
ਫ਼ਾਜ਼ਿਲਕਾ ਜ਼ਿਲ੍ਹੇ ਵਿਚ ਕੋਰੋਨਾ ਨਾਲ 4 ਮੌਤਾਂ
. . .  1 day ago
ਫ਼ਾਜ਼ਿਲਕਾ, 14 ਅਪ੍ਰੈਲ (ਦਵਿੰਦਰ ਪਾਲ ਸਿੰਘ) - ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਕੋਰੋਨਾ ਨਾਲ 4 ਮੌਤਾਂ ਹੋ ਗਈਆਂ ਹਨ, 2 ਜਲਾਲਾਬਾਦ...
ਅਨੰਦਪੁਰ ਸਾਹਿਬ ਗਏ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਨਾਲ ਮੌਤ
. . .  1 day ago
ਤਰਸਿੱਕਾ, 14 ਅਪ੍ਰੈਲ (ਅਤਰ ਸਿੰਘ ਤਰਿਸੱਕਾ ) - ਵਿਸਾਖੀ ਮੌਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼੍ਰੀ ਅਨੰਦਪੁਰ ਸਾਹਿਬ ਗਏ ...
ਪਠਾਨਕੋਟ ਵਿਚ ਕੋਰੋਨਾ ਨਾਲ 2 ਮੌਤਾਂ, 104 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ 14 ਅਪ੍ਰੈਲ (ਆਸ਼ੀਸ਼ ਸ਼ਰਮਾ) ਪਠਾਨਕੋਟ ਵਿਚ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਮੁਤਾਬਿਕ ਅੱਜ 104 ਹੋਰ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ ਅਤੇ 2 ਮਰੀਜ਼ਾਂ...
ਬੀਬੀ ਜਗੀਰ ਕੌਰ ਵਲੋਂ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਤੇ ਹਾਕੀ ਖਿਡਾਰੀ ਬਲਵੀਰ ਸਿੰਘ ਜੂਨੀਅਰ ਦੇ ਚਲਾਣੇ 'ਤੇ ਦੁੱਖ ਪ੍ਰਗਟ
. . .  1 day ago
ਅੰਮ੍ਰਿਤਸਰ, 14 ਅਪ੍ਰੈਲ (ਜੱਸ)-ਅਮਰੀਕੀ ਫੌਜ ਦੇ ਪਹਿਲੇ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੇ ਅਕਾਲ ਚਲਾਣਾ ਕਰ ਜਾਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੁੱਖ ਦਾ ਇਜ਼ਹਾਰ ਕੀਤਾ ...
ਪਿੰਡ ਚੱਕ ਖੇੜੇ ਵਾਲਾ ਅਨਾਜ ਮੰਡੀ ਅੰਦਰ ਸਰਕਾਰੀ ਦਾਅਵਿਆਂ ਦੀ ਨਿਕਲੀ ਫੂਕ, ਪੰਜਵੇਂ ਦਿਨ ਵੀ ਨਹੀਂ ਹੋਈ ਕਣਕ ਦੀ ਖ਼ਰੀਦ
. . .  1 day ago
ਮੰਡੀ ਲਾਧੂਕਾ{ ਫ਼ਾਜ਼ਿਲਕਾ}, 14 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)- ਪੰਜਾਬ ਦੀ ਕਾਂਗਰਸ ਸਰਕਾਰ ਵਲੋਂ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਸੀ, ਪਰ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਨਹੀਂ ਕੀਤੀ ਗਈ ਜਿਸ ਦੇ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਤਰਾਵੜੀ ਤੋਂ ਅਗਲੇ ਪੜਾਅ ਕੁਰੂਕਸ਼ੇਤਰ ਲਈ ਰਵਾਨਾ
. . .  1 day ago
ਅੰਮ੍ਰਿਤਸਰ, 14 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ...
ਚੇਅਰਮੈਨ ਗਿੱਲ ਅਤੇ ਪ੍ਰਧਾਨ ਬਿੱਟੂ ਮਿੱਤਲ ਨੇ ਪਿੰਡ ਥਰਾਜ ਵਿਖੇ ਸ਼ੁਰੂ ਕਰਵਾਈ ਕਣਕ ਦੀ ਸਰਕਾਰੀ ਖ਼ਰੀਦ
. . .  1 day ago
ਠੱਠੀ ਭਾਈ -ਮੋਗਾ, 14 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਪਿੰਡ ਥਰਾਜ ਵਿਖੇ ਪਨਸਪ ਇੰਸਪੈਕਟਰ ਨੀਰਜ ਅਤੇ ਮਾਰਕਫੈੱਡ ਇੰਸਪੈਕਟਰ ਗੁਰਚਰਨ ਸਿੰਘ...
ਪਿੰਡ ਸੁਖਾਨੰਦ ਵਿਖੇ ਕਣਕ ਨੂੰ ਲੱਗੀ ਅੱਗ
. . .  1 day ago
ਠੱਠੀ ਭਾਈ -ਮੋਗਾ, 14 ਅਪ੍ਰੈਲ (ਜਗਰੂਪ ਸਿੰਘ ਮਠਾੜੂ) - ਮੋਗਾ ਜ਼ਿਲ੍ਹੇ ਦੇ ਪਿੰਡ ਸੁਖਾਨੰਦ ਵਿਖੇ ਕਣਕ ਨੂੰ ਅੱਗ ਲੱਗਣ ਕਾਰਨ ਲਗਭਗ ਢਾਈ ਏਕੜ ਖੜ੍ਹੀ ਕਣਕ ਸੜ...
ਇੰਦੌਰਾ ਦੇ ਪਿੰਡ ਸਨੌਰ ਵਿਚ ਟਰੈਕਟਰ ਦੇ ਟਾਇਰ ਹੇਠਾਂ ਆਉਣ ਨਾਲ ਚਾਲਕ ਦੀ ਮੌਤ
. . .  1 day ago
ਡਮਟਾਲ, 14 ਅਪ੍ਰੈਲ - (ਰਾਕੇਸ਼ ਕੁਮਾਰ) - ਬਲਾਕ ਇੰਦੌਰਾ ਦੇ ਪਿੰਡ ਮੰਡ ਸਨੌਰ ਵਿਖੇ ਇਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ...
ਦਾਣਾ ਮੰਡੀ ਕਿੜਿਆਵਾਲੀ ਵਿਚ ਕਣਕ ਦੀ ਸਰਕਾਰੀ ਖ਼ਰੀਦ ਦੀ ਹੋਈ ਸ਼ੁਰੂਆਤ
. . .  1 day ago
ਮੰਡੀ ਲਾਧੂਕਾ, 14 ਅਪ੍ਰੈਲ ( ਮਨਪ੍ਰੀਤ ਸਿੰਘ ਸੈਣੀ ) - ਦਾਣਾ ਮੰਡੀ ਕਿੜਿਆਵਾਲੀ ਵਿਚ ਕਣਕ ਦੀ ਸਰਕਾਰੀ ...
60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ, 14 ਅਪ੍ਰੈਲ (ਗੁਰਿੰਦਰ ਸਿੰਘ) - ਨਸ਼ੇੜੀਆਂ ਤੇ ਨਸ਼ੇ ਦੇ ਵਪਾਰੀਆਂ ਖਿਲਾਫ਼ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ 60 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਪ੍ਰੈਸ ਕਾਨਫ਼ਰੰਸ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਪਟਿਆਲਾ

ਮਹਿੰਗਾਈ ਦੀ ਮਾਰ ਝੱਲ ਰਹੇ ਸਾਰੇ ਪੰਜਾਬੀ ਮੋਦੀ ਭਗਤ ਭਾਜਪਾਈਆਂ ਦਾ ਸੋਸ਼ਲ ਬਾਈਕਾਟ ਕਰਨ-ਵਿਧਾਇਕ ਕੰਬੋਜ

ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਅੱਜ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਮੇਤ ਹੋਰ ਵਸਤੂਆਂ ਦੀਆਂ ਕੀਮਤਾਂ ਸਿਖ਼ਰਾਂ 'ਤੇ ਪਹੁੰਚ ਗਈਆਂ ਹਨ | ਜਿਸ ਨਾਲ ਆਮ ਆਦਮੀ ਦਾ ਜਿਊਣਾ ਮੁਹਾਲ ਹੋ ਗਿਆ ਹੈ | ਇਹ ਵਿਚਾਰ ਹਲਕਾ ਵਿਧਾਇਕ ਅਤੇ ਕਾਂਗਰਸ ਵਿਧਾਨਕਾਰ ਪਾਰਟੀ ਦੇ ਚੀਫ਼ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਸਪੀਡ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

ਸਨੌਰ, 22 ਫਰਵਰੀ (ਸੋਖਲ)-ਪਟਿਆਲਾ ਸਨੌਰ ਰੋਡ 'ਤੇ ਇਕ ਤੇਜ ਸਪੀਡ 'ਤੇ ਆ ਰਹੀ ਆਲਟੋ ਕਾਰ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਜਿਸ ਨਾਲ ਮੋਟਰਸਾਈਕਲ ਸਵਾਰ ਨੂੰ ਜ਼ਖਮੀ ਹਾਲਤ 'ਚ ਨਜ਼ਦੀਕ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ...

ਪੂਰੀ ਖ਼ਬਰ »

ਕਾਰ ਅਤੇ ਸਾਈਕਲ ਦਰਮਿਆਨ ਹੋਈ ਟੱਕਰ 'ਚ ਭਾਣਜੇ ਦੀ ਮੌਤ, ਮਾਮਾ ਜ਼ਖ਼ਮੀ

ਬਨੂੜ, 22 ਫਰਵਰੀ (ਭੁਪਿੰਦਰ ਸਿੰਘ)-ਪਿੰਡ ਮਨੌਲੀ ਸੂਰਤ ਨੇੜੇ ਕਾਰ ਅਤੇ ਸਾਈਕਲ ਦਰਮਿਆਨ ਹੋਈ ਟੱਕਰ 'ਚ ਸਾਈਕਲ ਸਵਾਰ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਮਾਮਾ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ | ਏਐਸਆਈ ਮਹਿੰਦਰ ਸਿੰਘ ਧੋਨੀ ਨੇ ਜਾਣਕਾਰੀ ...

ਪੂਰੀ ਖ਼ਬਰ »

ਤੇਲ 'ਤੇ ਸੂਬੇ ਦਾ ਵਾਧੂ ਟੈਕਸ ਲਗਾ ਕੇ ਲੋਕਾਂ ਨੂੰ ਲੁੱਟਣ ਦੀ ਬਜਾਏ ਕੈਪਟਨ ਜਨਤਾ ਦੀ ਬਾਂਹ ਫੜਨ- 'ਆਪ'

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਆਮ ਆਦਮੀ ਪਾਰਟੀ ਵਲੋਂ ਦਿਨੋਂ ਦਿਨ ਵਧਦੀਆਂ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੁੱਧ ਸੋਮਵਾਰ ਨੂੰ ਜ਼ਿਲ੍ਹਾ ਪਟਿਆਲਾ 'ਚ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਦੌਰਾਨ 'ਆਪ' ਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਵਲੰਟੀਅਰਾਂ ਨੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਇਥੋਂ ਦੇ ਪਿੰਡ ਬੀਬੀਪੁਰ ਲਾਗੇ ਇਕ ਕਾਰ ਚਾਲਕ ਵਲੋਂ ਅਚਾਨਕ ਬਰੇਕ ਲਗਾਉਣ ਕਾਰਨ ਉਸ ਪਿੱਛੇ ਮੋਟਰਸਾਈਕਲ 'ਤੇ ਆ ਰਹੇ ਇਕ ਵਿਅਕਤੀ ਦੀ ਕਾਰ ਨਾਲ ਟੱਕਰ ਵੱਜਣ ਉਪਰੰਤ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਸੱਟੇਬਾਜ਼ ਨਕਦੀ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਤੁਰ ਫਿਰ ਕੇ ਸੱਟਾ ਲਾਉਣ ਦੇ ਦੋਸ਼ ਹੇਠ ਕਾਬੂ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਭੁਨਰਹੇੜੀ ਦੀਆਂ ਚਾਰ ਅਧਿਆਪਕਾ ਕੋਰੋਨਾ ਪਾਜ਼ੀਟਿਵ

ਭੁਨਰਹੇੜੀ, 22 ਫਰਵਰੀ (ਧਨਵੰਤ ਸਿੰਘ)-ਸਰਕਾਰੀ ਸਕੂਲ ਭੁਨਰਹੇੜੀ ਦੇ ਚਾਰ ਅਧਿਆਪਕਾਂ ਨੂੰ ਕਰੋਨਾ ਹੋ ਗਿਆ ਹੈ | ਜਿਸ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਨਰਹੇੜੀ ਅੱਜ ਬੰਦ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਕੂਲ ਦੇ ਚਾਰ ਅਧਿਆਪਕਾਂ ਨੂੰ ਕੋਰੋਨਾ ...

ਪੂਰੀ ਖ਼ਬਰ »

ਸ.ਸ.ਸੈਕੰ: ਸਕੂਲ ਮਹਿੰਦਰਗੰਜ ਦੇ 4 ਅਧਿਆਪਕ ਆਏ ਕੋਰੋਨਾ ਪਾਜ਼ੀਟਿਵ

ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਸਿਹਤ ਵਿਭਾਗ ਵਲੋਂ ਸਕੂਲਾਂ ਵਿਚ ਚਲਾਈ ਕੋਰੋਨਾ ਟੈੱਸਟ ਕਰਨ ਦੀ ਮੁਹਿੰਮ ਤਹਿਤ ਕੀਤੇ ਅਧਿਆਪਕਾਂ ਦੇ ਟੈੱਸਟ ਦੌਰਾਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਦੇ 4 ਅਧਿਆਪਕ ਪਾਜ਼ੀਟਿਵ ਆ ਗਏ ਹਨ | ਜਿਸ ਨਾਲ ਸਕੂਲ ...

ਪੂਰੀ ਖ਼ਬਰ »

ਜ਼ਿਲੇ੍ਹ ਦੇ 22 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਕਰੋਨਾ ਨਵੇਂ 22 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 11, ਨਾਭਾ ਤੋਂ 1, ਰਾਜਪੁਰਾ ਤੋਂ 1, ਬਲਾਕ ਭਾਦਸੋਂ ਤੋਂ 1, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲਪੁਰ ਤੋਂ 2 ਅਤੇ ਬਲਾਕ ਦੁਧਨਸਾਧਾ ਤੋਂ 1 ਕੇਸ ਰਿਪੋਰਟ ਹੋਏ ਹਨ | ਹੁਣ ਤੱਕ ਪਟਿਆਲਾ ...

ਪੂਰੀ ਖ਼ਬਰ »

ਵੈਟਰਨ ਅਥਲੀਟ ਮੁਖ਼ਤਿਆਰ ਸਿੰਘ ਨੇ ਜਿੱਤਿਆ ਸੋਨ ਤਗਮਾ

ਪਟਿਆਲਾ, 22 ਫਰਵਰੀ (ਚਹਿਲ) -ਨੇੜਲੇ ਪਿੰਡ ਚਮਾਰਹੇੜੀ ਦੇ ਵਸਨੀਕ ਤੇ ਵੈਟਰਨ ਅਥਲੀਟ ਮੁਖ਼ਤਿਆਰ ਸਿੰਘ ਨੇ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਮੁਖ਼ਤਿਆਰ ਸਿੰਘ ਨੇ 75 ਸਾਲ ਤੋਂ ਵੱਧ ਉਮਰ ਗੁੱਟ ਦੇ 800 ਮੀਟਰ ...

ਪੂਰੀ ਖ਼ਬਰ »

ਜਨਮ ਤੋਂ ਟੇਢੇ-ਮੇਢੇ ਪੈਰਾਂ ਵਾਲੇ ਬੱਚਿਆਂ ਦੇ ਪੈਰਾਂ ਦਾ ਹੋਵੇਗਾ ਮਾਤਾ ਕੁਸ਼ੱਲਿਆ ਹਸਪਤਾਲ 'ਚ ਇਲਾਜ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਅਵਸਥਾ ਪ੍ਰੋਗਰਾਮ ਤਹਿਤ ਜਨਮ ਤੋ ਟੇਢੇ ਮੇਢੇ ਪੈਰਾਂ ਵਾਲੇ ਬੱਚਿਆਂ ਦੇ ਪੈਰਾਂ ਦਾ ਇਲਾਜ ਕੀਤਾ ਜਾਵੇਗਾ | ਜਿਸ ਲਈ ਸੀਨੀਅਰ ਸਰਜਨ ਅਤੇ ਰਿਟਾਇਰਡ ...

ਪੂਰੀ ਖ਼ਬਰ »

ਬਹਾਦਰਗੜ੍ਹ ਵਿਖੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਸਮਾਗਮ

ਬਹਾਦਰਗੜ੍ਹ, 22 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੁਸਤਕ 'ਸਾਂਝ ਅਮੁੱਲੀ ਬੋਲੀ ਦੀ' ਨੂੰ ਕੀਤਾ ਲੋਕ ਅਰਪਣ

ਪਟਿਆਲਾ, 22 ਫਰਵਰੀ (ਗੁਰਵਿੰਦਰ ਸਿੰਘ ਔਲਖ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ 'ਤੇ ਤਿ੍ਵੈਣੀ ਸਾਹਿਤ ਪ੍ਰੀਸ਼ਦ (ਰਜਿ:) ਪਟਿਆਲਾ ਵਲੋਂ ਪ੍ਰਕਾਸ਼ਿਤ ਮਾਂ ਬੋਲੀ ਪੰਜਾਬੀ ਦੀਆਂ ਦੋ ਲਿਪੀਆਂ ਗੁਰਮੁਖੀ ਤੇ ਸ਼ਾਹਮੁਖੀ ਦੇ 30 ਗ਼ਜ਼ਲਗੋ ਸ਼ਾਇਰਾਂ ਦੇ ਸਾਂਝੇ ਗ਼ਜ਼ਲ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਮਹਾਨ ਧਾਰਮਿਕ ਸਮਾਗਮ

ਨਾਭਾ/ਭਾਦਸੋਂ, 22 ਫਰਵਰੀ (ਕਰਮਜੀਤ ਸਿੰਘ, ਗੁਰਬਖ਼ਸ਼ ਸਿੰਘ ਵੜੈਚ)-ਨੇੜਲੇ ਪਿੰਡ ਧੰਗੇੜਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਇਕ ...

ਪੂਰੀ ਖ਼ਬਰ »

ਧੁੰਦ ਕਾਰਨ ਬੱਸ ਤੇ ਟਰਾਲੀ 'ਚ ਹੋਈ ਟੱਕਰ, ਵਾਲ-ਵਾਲ ਬਚੇ ਯਾਤਰੀ

ਪਾਤੜਾਂ, 22 ਫ਼ਰਵਰੀ (ਜਗਦੀਸ਼ ਸਿੰਘ ਕੰਬੋਜ)-ਬੁਢਲਾਡਾ ਤੋਂ ਪਾਤੜਾਂ ਆ ਰਹੀ ਪੀਆਰਟੀਸੀ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਣ 'ਤੇ ਜਿੱਥੇ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਟਰਾਲੀ ਵਿਚ ਭਰੀਆਂ ਇੱਟਾਂ ਸੜਕ ਦੇ ਉੱਤੇ ਖਿੱਲਰ ਗਈਆਂ | ਧੁੰਦ ਕਾਰਨ ...

ਪੂਰੀ ਖ਼ਬਰ »

ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਤੋਂ ਬਾਅਦ ਕਾਲਜ ਪਰਤੀ ਐਨ. ਐੱਸ. ਐੱਸ. ਵਲੰਟੀਅਰ ਦਾ ਸਨਮਾਨ

ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਦੀ ਦੇਖ-ਰੇਖ ਵਿਚ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈ ਕੇ ਪਰਤੀ ਕਾਲਜ ਦੀ ਐਨ.ਐਸ.ਐਸ. ...

ਪੂਰੀ ਖ਼ਬਰ »

ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ 'ਚ ਭਰਤੀ ਲਈ ਸਿਖਲਾਈ ਕੋਰਸ 7 ਮਾਰਚ ਤੋਂ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ਕਰਨਲ ਮਨਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ 'ਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ...

ਪੂਰੀ ਖ਼ਬਰ »

ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਵਿਕਾਸ ਪਹਿਲ ਦੇ ਆਧਾਰ 'ਤੇ ਹੋਵੇਗਾ-ਨੀਰੂ ਸ਼ਰਮਾ

ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ 'ਚ ਵੱਡਾ ਵਿਕਾਸ ਪਿਛਲੇ ਸਮੇਂ ਦੌਰਾਨ ਵਿਧਾਇਕ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਕਰਵਾਇਆ ਗਿਆ ਜੋ ਵਿਕਾਸ ਦੇ ਕਾਰਜ ਅਧੂਰੇ ਰਹਿੰਦੇ ਹਨ ਆਉਣ ਵਾਲੇ ਸਮੇਂ ਦੌਰਾਨ ਜਿੱਥੇ ਪਹਿਲ ਦੇ ...

ਪੂਰੀ ਖ਼ਬਰ »

ਡਾਕਟਰਾਂ ਸਣੇ ਸ਼ਹਿਰ ਵਾਸੀ ਉੱਤਰੇ ਕਿਸਾਨਾਂ ਦੀ ਹਮਾਇਤ 'ਤੇ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਸਬੰਧੀ ਦੇਸ਼ ਭਰ ਵਿਚ ਸ਼ੁਰੂ ਹੋ ਚੁੱਕੇ ਵਿਰੋਧ ਦੇ ਚੱਲਦਿਆਂ ਪਟਿਆਲਾ ਸ਼ਹਿਰ ਨਿਵਾਸੀ ਕਿਸਾਨ ਅੰਦੋਲਨ ਦੇ ਹੱਕ ਵਿਚ 'ਡਾਕਟਰਜ਼ ਫ਼ਾਰ ...

ਪੂਰੀ ਖ਼ਬਰ »

ਹਲਕੇ ਵਿਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਹੋਵੇਗੀ ਤੇਜ਼-ਮੋਹਿਤ ਮਹਿੰਦਰਾ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਜਿੱਥੇ ਪੰਜਾਬ ਭਰ ਵਿਚ ਵਿਕਾਸ ਕਾਰਜ ਜ਼ੋਰਾਂ 'ਤੇ ਹੋ ਰਹੇ ਹਨ ਉੱਥੇ ਹੀ ਪਟਿਆਲਾ ਦੇ ਦਿਹਾਤੀ ਹਲਕੇ ਵਿਚ ਵਿਕਾਸ ਕਾਰਜਾਂ ਦੀ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਕਥਾ ਹਫ਼ਤਾ ਆਰੰਭ

ਸਮਾਣਾ, 22 ਫਰਵਰੀ (ਗੁਰਦੀਪ ਸ਼ਰਮਾ)-ਸਥਾਨਕ ਅਗਰਵਾਲ ਗਊਸ਼ਾਲਾ 'ਚ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਕਥਾ ਸਪਤਾਹ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਹਫ਼ਤਾ ਭਰ ਚੱਲਣ ਵਾਲੇ ਇਸ ਕਥਾ ਸਪਤਾਹ ਦਾ ਪਹਿਲੇ ਦਿਨ ਕਲਸ਼ ਯਾਤਰਾ ਕੱਢੀ ਗਈ ਜਿਸ ਵਿਚ ...

ਪੂਰੀ ਖ਼ਬਰ »

ਸੂਰਜੀ ਊਰਜਾ ਦਾ ਪ੍ਰਸਾਰ ਤੇ ਵਰਤੋਂ ਸਮੇਂ ਦੀ ਮੁੱਖ ਲੋੜ-ਜੀਵਨ ਗਰਗ

ਸਮਾਣਾ, 22 ਫ਼ਰਵਰੀ (ਸਾਹਿਬ ਸਿੰਘ)-ਅਗਰਵਾਲ ਧਰਮਸ਼ਾਲਾ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਜੀਵਨ ਗਰਗ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਸੂਰਜੀ ਊਰਜਾ ਦਾ ਪ੍ਰਸਾਰ ਅਤੇ ਵਰਤੋਂ ਸਮੇਂ ਦੀ ਮੁੱਖ ਲੋੜ ਹੈ | ਇਸ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਗਾਂਜੇ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਵਿਅਕਤੀ ਨੰੂ ਗਾਂਜੇ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਸੁਭਾਸ਼ ਚੰਦ ਗਸ਼ਤ ਦੇ ਸਬੰਧ ਵਿਚ ਜੀ.ਟੀ. ਰੋਡ 'ਤੇ ਜਸ਼ਨ ਨੇੜੇ ਹਾਜ਼ਰ ਸੀ | ਪੁਲਿਸ ਪਾਰਟੀ ਨੇ ...

ਪੂਰੀ ਖ਼ਬਰ »

ਪਤਨੀ ਦੇ ਘਰੇਲੂ ਕਲੇਸ਼ ਕਾਰਨ ਵਿਅਕਤੀ ਨੇ ਦਰੱਖ਼ਤ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਮਾਣਾ, 22 ਫਰਵਰੀ (ਗੁਰਦੀਪ ਸ਼ਰਮਾ)-ਪਤਨੀ ਦੇ ਘਰੇਲੂ ਕਲੇਸ਼ ਦੇ ਚੱਲਦਿਆਂ ਇਕ ਵਿਅਕਤੀ ਨੇ ਆਪਣੇ ਘਰ ਵਿਚ ਲੱਗੇ ਨਿੰਮ ਦੇ ਦਰਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ...

ਪੂਰੀ ਖ਼ਬਰ »

ਕੀ ਕਹਿਣਾ ਹੈ ਪੂਟਾ ਦੇ ਮੀਤ ਪ੍ਰਧਾਨ ਦਾ...

ਉੱਧਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ 147ਵੇਂ ਦਿਨ ਵਿਚ ਵੀ ਜਾਰੀ ਰਿਹਾ | ਇਹ ਧਰਨਾ ਤਨਖ਼ਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਲਈ ਵਿੱਤੀ ਗਰਾਂਟ, ਯੂਨੀਵਰਸਿਟੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸੁਰੱਖਿਆ ਅਤੇ ਸਫ਼ਾਈ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਜਾਰੀ

ਪਟਿਆਲਾ, 22 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨ ਤੋਂ ਦਿੱਤਾ ਜਾ ਰਿਹਾ ਧਰਨਾ ਜਾਰੀ ਰੱਖਿਆ ਗਿਆ | ਇਨ੍ਹਾਂ ਕਰਮਚਾਰੀਆਂ ਵਲੋਂ ਅੱਜ ਸਵੇਰੇ 9 ਵਜੇ ਤੋਂ ਲੈ ਕੇ 11 ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਨੇ ਭੰਨੇ ਅੱਧੀ ਦਰਜਨ ਵਾਹਨ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਅੱਜ ਇੱਥੋਂ ਦੀ ਗੋਬਿੰਦ ਕਾਲੋਨੀ 'ਚ ਉਸ ਵਕਤ ਹਾਹਾਕਾਰ ਮੱਚ ਗਈ ਜਦ ਘਰ ਦੇ ਬਾਹਰ ਖੜੀ ਕਾਰ, ਦੋ ਐਕਟਿਵਾ, ਇਕ ਬੁਲਟ ਅਤੇ ਇਕ ਆਲਟੋ ਕਾਰ ਨੂੰ ਤੇਜ਼ ਰਫਤਾਰ ਸਕਾਰਪਿਓ ਗੱਡੀ ਨੇ ਤੋੜ ਭੰਨ ਦਿੱਤਾ | ਇਸ ਦੇ ਨਾਲ ਹੀ ਸਕਾਰਪਿਓ ਦੀ ਫੇਟ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਚੀਕਾ ਦੀ ਉੱਨਤੀ ਲਈ ਡਾ. ਰਮੇਸ਼ ਲਾਲ ਢਾਂਡਾ ਦੀ ਮਹੱਤਵਪੂਰਨ ਭੂਮਿਕਾ-ਡਾ ਹੰਸਰਾਜ ਗੰਧਾਰ

ਗੁਹਲਾ ਚੀਕਾ, 22 ਫਰਵਰੀ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ ਦੇ ਨਵੇਂ ਬਣੇ ਪ੍ਰਵੇਸ਼ ਦੁਆਰ ਅਤੇ ਯੱਗਿਆਸ਼ਾਲਾ ਚੀਕਾ ਦਾ ਉਦਘਾਟਨ ਕਾਲਜ ਦੇ ਸਥਾਪਨਾ ਪਿ੍ੰਸੀਪਲ ਡਾ: ਹੰਸਰਾਜ ਗੰਧਾਰ ਨੇ ਕੀਤੀ ਸੀ | ਇਸ ਮੌਕੇ ਹਾਜ਼ਰ ਮਹਿਮਾਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਡਾ: ਹੰਸਰਾਜ ...

ਪੂਰੀ ਖ਼ਬਰ »

ਪੱਤਰਕਾਰ ਜਗਦੀਸ਼ ਸਿੰਘ ਕੰਬੋਜ ਨੂੰ ਸਦਮਾ, ਚਾਚੀ ਦਾ ਦਿਹਾਂਤ

ਪਾਤੜਾਂ, 22 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਤੋਂ ਅਦਾਰਾ 'ਅਜੀਤ' ਦੇ ਪੱਤਰਕਾਰ ਜਗਦੀਸ਼ ਸਿੰਘ ਕੰਬੋਜ ਦੀ ਚਾਚੀ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਕਾਹਨਗੜ੍ਹ ਦੇ ਮਾਤਾ ਸੰਤ ਕੌਰ ਦਾ ਪਿਛਲੇ ਦਿਨੀਂ ਇਕ ਬਿਮਾਰੀ ਕਾਰਨ ਦੇਹਾਂਤ ਹੋ ਗਿਆ | ਜਿਸ ਉਪਰੰਤ ...

ਪੂਰੀ ਖ਼ਬਰ »

ਹੁਣ ਹੈਰੀਟੇਜ ਬਾਗ਼ਾਂ ਦੀਆਂ ਕੰਧਾਂ 'ਤੇ ਲੋਕ ਲੱਗੇ ਕਬਜ਼ੇ ਕਰਨ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਅਧਿਕਾਰੀਆਂ ਵਲੋਂ ਦੱਸੇ ਜਾਂਦੇ ਲਕੁਨੇ 'ਤੇ ਗਲਤ ਹੁੰਦਾ ਦੇਖ ਜਾਣ ਬੁੱਝ ਕੇ ਅੱਖਾਂ ਬੰਦ ਕਰਨਾ ਸ਼ਰਾਰਤੀ ਅਨਸਰਾਂ 'ਚ ਬੇਸ਼ਕੀਮਤੀ ਸਰਕਾਰੀ ਜਾਇਦਾਦਾਂ 'ਤੇ ਹੋਲੀ ਹੋਲੀ ਕਬਜ਼ੇ ਕਰਨ ਦੇ ਰੁਝਾਨ ਨੂੰ ਵਧਾ ਰਿਹਾ ਹੈ | ...

ਪੂਰੀ ਖ਼ਬਰ »

ਟ੍ਰੈਫਿਕ ਨਿਯਮ ਤੋੜਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਥਾਣਾ ਮੁਖੀ ਘੱਗਾ

ਘੱਗਾ, 22 ਫਰਵਰੀ (ਵਿਕਰਮਜੀਤ ਸਿੰਘ ਬਾਜਵਾ)-ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਸਾਨੂੰ ਸਭ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਕਿਉਂਕਿ ਸਾਡੀ ਇਕ ਗ਼ਲਤੀ ਨਾਲ ਕਿਸੇ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਘੱਗਾ ਥਾਣੇ ਦੇ ਮੁਖੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਆਮ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਨੇ ਕੇਂਦਰ ਸਰਕਾਰ ਦੀ ਭਰਵੇਂ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਗੈਸ ਅਤੇ ਤੇਲ ਦੀਆਂ ਕੀਮਤਾਂ ਵਿਚ ਵੱਡੇ ਪੱਧਰ 'ਤੇ ਵਾਧਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 1087 ਕਰੋੜ ਦੇ ਪੋ੍ਰਜੈਕਟਾਂ 'ਚ ਪਟਿਆਲਾ ਤੇ ਪਟਿਆਲਾ ਦਿਹਾਤੀ ਦੇ ਲੋਕਾਂ ਦਾ ਵਿਸ਼ੇਸ਼ ਧਿਆਨ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਰਾਜ ਅੰਦਰ ਚੱਲ ਰਹੇ ਸਾਰੇ ਵਿਕਾਸ ਪ੍ਰਾਜੈਕਟ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਹੋ ਜਾਣਗੇ | ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਨਾਲਾਇਕੀ ਕਰਕੇ 10 ਸਾਲਾਂ ਅੰਦਰ ਸ਼ਹਿਰੀ ਵਿਕਾਸ 'ਚ ਖੜੋਤ ਆਈ ਹੋਈ ਸੀ | ਹੁਣ ਮੌਜੂਦਾ ...

ਪੂਰੀ ਖ਼ਬਰ »

ਬਲਾਕ ਸੰਮਤੀ ਸਮਾਣਾ ਨੂੰ ਤਨਖ਼ਾਹਾਂ ਦੇਣ ਲਈ ਸ਼ਰਾਬ ਟੈਕਸ ਤੋਂ ਮਿਲੇ 2 ਕਰੋੜ 27 ਲੱਖ ਰੁਪਏ

ਸਮਾਣਾ, 22 ਫਰਵਰੀ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਆਮਦਨ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ | ਜਿਸ ਨਾਲ ਸਰਕਾਰ ਦਾ ਖ਼ਜ਼ਾਨਾ ਭਰਦਾ ਹੈ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਵਾਲੀ ਗੱਡੀ ਘੁੰਮਦੀ ਹੈ ਪਰ ਸ਼ਰਾਬ ਤੋਂ ਟੈਕਸ ਦੇ ਰੂਪ 'ਚ ...

ਪੂਰੀ ਖ਼ਬਰ »

ਟਰੈਕਟਰ ਰੋਸ ਮਾਰਚ ਸਬੰਧੀ ਭੁਨਰਹੇੜੀ 'ਚ ਕਿਸਾਨਾਂ ਦੀ ਇਕੱਤਰਤਾ

ਭੁਨਰਹੇੜੀ, 22 ਫਰਵਰੀ (ਧਨਵੰਤ ਸਿੰਘ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਲਿਆਂਦੇ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇਸ ਦੀ ਰਾਜਧਾਨੀ ਦਿੱਲੀ ਦੀ ਹੱਦ ਉਪਰ ਸੰਘਰਸ਼ ਨੂੰ ਸਥਾਨਕ ਖੇਤਰ ਤੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ | ਕਿਸਾਨ ਅੰਦੋਲਨ ਪ੍ਰਤੀ ਹੋਰ ਬਲ ਦੇਣ ਵਾਸਤੇ ਕਿਸਾਨ ਕਮੇਟੀ ਦੀ ਵਿਸ਼ੇਸ਼ ਬੈਠਕ ਭੁਨਰਹੇੜੀ 'ਚ ਹੋਈ | ਜਿਸ 'ਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਵੀਰ ਪੁਹੰਚੇ ਹੋਏ ਸਨ | ਉਨ੍ਹਾਂ ਕਿਹਾ ਨੌਜਵਾਨ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਨੌਜਵਾਨ ਵਰਗ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਥਾਨਕ ਖੇਤਰ 'ਚ ਟਰੈਕਟ ਮਾਰਚ ਕੱਢਣ ਬਾਰੇ ਪ੍ਰੋਗਰਾਮ ਉਲੀਕਿਆ ਗਿਆ ਹੈ | ਬੈਠਕ ਉਪਰੰਤ ਕਿਸਾਨ ਸੁਖਚੈਨ ਸਿੰਘ ਰਾਣਾ, ਸੁਰਜੀਤ ਸਿੰਘ ਪਰੋੜ ਨੇ ਦੱਸਿਆ ਕਿ 24 ਫਰਵਰੀ ਨੂੰ ਪਿੰਡ ਬੈਹਿਲ ਤੋਂ ਟਰੈਕਟਰ ਮਾਰਚ ਆਰੰਭ ਕੀਤਾ ਜਾਵੇਗਾ | ਜੋ ਪੰਜੇਟਾ, ਮੀਰਾਂਪੁਰ, ਦੇਵੀਗੜ੍ਹ, ਰੋੋੋੋਹੜ, ਘੁੜਾਮ, ਮਹਿਮੂਦਪੁਰ, ਦੁੜਦ ਸਾਦੀਪੁਰ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਭੁਨਰਹੇੜੀ ਸਮਾਪਤ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਸ ਬਾਬਤ ਵੱਖ ਵੱਖ ਪਿੰਡਾਂ 'ਚ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ | ਇਸ ਬੈਠਕ ਮੌਕੇ ਗੁਲਜ਼ਾਰ ਸਿੰਘ ਭੁਨਰਹੇੜੀ, ਗੁਰਜੀਤ ਸਿੰਘ ਉਪਲੀ, ਜਸਵਿੰਦਰ ਸਿੰਘ ਪੰਜੇਟਾ, ਪਰਮਜੀਤ ਸਿੰਘ ਮਹਿਮੂਦਪੁਰ ਰਵਨੀਤ ਸਿੰਘ ਬੈਣੀਵਾਲ, ਸਾਹਿਬ ਸਿੰਘ, ਅਮਰਜੀਤ ਸਿੰਘ, ਹਰਚੰਦ ਸਿੰਘ, ਮੰਗਤ ਸਿੰਘ ਮੀਰਾਂਪੁਰ, ਗੁਰਦਰਸ਼ਨ ਸਿੰਘ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਬ੍ਰਾਹਮਣ ਭਲਾਈ ਬੋਰਡ ਬਣਾਉਣ ਦੀ ਮੰਗ

ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਬ੍ਰਾਹਮਣ ਸਮਾਜ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਜਾਗੋ ਲਹਿਰ ਦੀ ਲੜੀ ਨੂੰ ਅੱਗੇ ਤੋਰਦਿਆਂ ਮਹੀਨਾਵਾਰ ਹਵਨਯੱਗ ਪਰਸ਼ੂਰਾਮ ਵਾਟਿਕਾ ਵਿਖੇ ਹਵਨ ਯੱਗ ਵਿਚ ਵੈਦਿਕ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸਮਾਗਮਾਂ ਸਬੰਧੀ ਹੋਈ ਬੈਠਕ

ਨਾਭਾ, 22 ਫਰਵਰੀ (ਕਰਮਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਇਕ ਵਿਸ਼ੇਸ਼ ਬੈਠਕ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਨਾਭਾ ਵਿਖੇ ਅੰਤਰਿੰਗ ਕਮੇਟੀ ਮੈਂਬਰ ...

ਪੂਰੀ ਖ਼ਬਰ »

ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਲੋਂ ਜਾਗਰੂਕਤਾ ਰੈਲੀ

ਡਕਾਲਾ, 22 ਫਰਵਰੀ (ਪਰਗਟ ਸਿੰਘ ਬਲਬੇੜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੇ ਐੱਨ. ਐੱਸ.ਐੱਸ ਵਿਭਾਗ ਵਲੋਂ ਕਿਸਾਨ ਮਜ਼ਦੂਰ ...

ਪੂਰੀ ਖ਼ਬਰ »

ਨਿਰਮਲ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਸਬ -ਡਵੀਜ਼ਨ ਸਨੌਰ ਦੇ ਪ੍ਰਧਾਨ ਬਣੇ

ਸਨੌਰ, 22 ਫਰਵਰੀ (ਸੋਖਲ)-ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਸਨੌਰ ਦੀ ਜਨਰਲ ਕੌਂਸਲ ਦੀ ਬੈਠਕ ਸ. ਕਸ਼ਮੀਰ ਸਿੰਘ ਡਵੀਜ਼ਨ ਪ੍ਰਧਾਨ ਪੂਰਬ ਮੰਡਲ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਰੇ ਸਾਥੀਆਂ ਨੇ ਸ਼ਮੂਲੀਅਤ ਕੀਤੀ | ਇਸ ਬੈਠਕ ਵਿਚ ਕਿਸਾਨੀ ਸੰਘਰਸ਼ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੰਡੇ ਗਰਾਂਟਾਂ ਦੇ ਚੈੱਕ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਮਸ਼ਾਨਘਾਟ, ਸਵਰਗਧਾਮ ਸਭਾ ਸੁਸਾਇਟੀ ਤਿ੍ਪੜੀ ਨੂੰ ਸ਼ਮਸ਼ਾਨਘਾਟ ਦੀ ਕਾਇਆਂ-ਕਲਪ ਅਤੇ ਡਿਵੈਲਪਮੈਂਟ ਲਈ ਸਮੁੱਚੀ ਟੀਮ ਨੂੰ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ...

ਪੂਰੀ ਖ਼ਬਰ »

ਕੀ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸਬ-ਡਵੀਜ਼ਨ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਪਕੜ ਤੋਂ ਬਾਹਰ ਹੋ ਚੁੱਕੀ ਹੈ?-ਬੀਰ ਦਵਿੰਦਰ ਸਿੰਘ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਇੰਜ ਜਾਪ ਰਿਹਾ ਹੈ ਜਿਵੇਂ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸਬ-ਡਿਵੀਜ਼ਨ, ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਪਕੜ ਤੋਂ ਬਾਹਰ ਹੋ ਚੁੱਕੀ ਹੈ ਸ਼ਾਇਦ ਇਸੇ ਕਾਰਨ ਇਸ ਖ਼ਿੱਤੇ ਵਿਚ ਲੰਬੇ ਸਮੇਂ ਤੋਂ ਕਾਨੰੂਨ ਵਿਰੋਧੀ ਤੱਤਾਂ ਦਾ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਜਾਣ ਦੀ ਜਥੇ ਨੂੰ ਮੋਦੀ ਸਰਕਾਰ ਵਲੋਂ ਪ੍ਰਵਾਨਗੀ ਨਾ ਦੇਣਾ ਮੰਦਭਾਗਾ-ਪ੍ਰੋ: ਬਲਦੇਵ ਸਿੰਘ ਬੱਲੂਆਣਾ

ਪਟਿਆਲਾ, 22 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਿੱਖ ਬੁੱਧੀਜੀਵੀ ਕੌਂਸਲ ਵਲੋਂ ਸਾਕਾ ਨਨਕਾਣਾ ਸਾਹਿਬ ਦੇ 100 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਮਨਾਉਣ ਲਈ 700 ਸਿੰਘਾਂ ਦੇ ਜਥੇ ਨੂੰ ਮੋਦੀ ਸਰਕਾਰ ਵਲੋਂ ਆਗਿਆ ਨਾ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX