ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  9 minutes ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ
. . .  1 day ago
ਆਈ.ਪੀ.ਐਲ. 2021 : ਮੁੰਬਈ ਨੇ ਹੈਦਰਾਬਾਦ ਨੂੰ 13 ਦੌੜਾਂ ਨਾਲ ਹਰਾਇਆ...
ਕੋਵਿਡ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਦਿੱਕਤਾਂ 'ਤੇ ਮੋਦੀ ਨੇ ਕੀਤੀ ਮੀਟਿੰਗ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ...
ਆਈ.ਪੀ.ਐਲ. 2021 : ਮੁੰਬਈ ਨੇ 5 ਵਿਕਟਾਂ ’ਤੇ ਬਣਾਈਆਂ 150 ਦੌੜਾਂ, ਹੈਦਰਾਬਾਦ ਨੂੰ ਮਿਲਿਆ 151 ਦੌੜਾਂ ਦਾ ਟੀਚਾ
. . .  1 day ago
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਕੇਂਦਰੀ ਖੇਡ ਮੰਤਰੀ ਕਿਰੇਨ ਰਿਜਿਜੂ ਕੋਵਿਡ19 ਪਾਜ਼ੀਟਿਵ ਪਾਏ ਗਏ ਹਨ। ਇਸ ਬਾਰੇ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ...
 
ਪੰਜਾਬ ਪੁਲਿਸ ਦੇ ਥਾਣੇਦਾਰ ਦੀ ਕੋਰੋਨਾ ਨਾਲ ਹੋਈ ਮੌਤ
. . .  1 day ago
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਵਿਚ ਤਾਇਨਾਤ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅੱਜ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਕੋਰੋਨਾ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ...
ਨਸ਼ੇੜੀ ਨੌਜਵਾਨ ਵਲੋਂ ਕੁਲਹਾੜੀ ਮਾਰ ਕੇ ਔਰਤ ਦਾ ਕਤਲ
. . .  1 day ago
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਵਿਖੇ ਇਕ ਨਸ਼ੇੜੀ ਨੌਜਵਾਨ ਵਲੋਂ ਆਪਣੇ ਗਵਾਂਢ ਵਿਚ ਰਹਿੰਦੀ ਇਕ ਔਰਤ ਦਾ ਕੁਲਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ...
ਦੇਸ਼ ਵਿਚ ਕੋਰੋਨਾ ਦਾ ਕਹਿਰ ਜਾਰੀ, ਪ੍ਰਧਾਨ ਮੰਤਰੀ ਵਲੋਂ ਚੋਟੀ ਦੇ ਅਧਿਕਾਰੀਆਂ ਤੇ ਵੱਖ ਵੱਖ ਮੰਤਰਾਲਿਆਂ ਨਾਲ ਬੈਠਕ
. . .  1 day ago
ਨਵੀਂ ਦਿੱਲੀ, 17 ਅਪ੍ਰੈਲ - ਦੇਸ਼ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਨਿੱਚਰਵਾਰ ਕੇਂਦਰ ਦੇ ਵੱਖ ਵੱਖ ਮੰਤਰਾਲਿਆਂ ਤੇ ਚੋਟੀ ਦੇ ਅਧਿਕਾਰੀਆਂ ਨਾਲ ਦੇਸ਼ ਵਿਚ ਕੋਵਿਡ19 ਦੀ ਮੌਜੂਦਾ ਸਥਿਤੀ 'ਤੇ ਅਤੇ ਜਾਰੀ...
ਲੁਧਿਆਣਾ ਵਿਚ ਕੋਰੋਨਾ ਦੇ 943 ਮਰੀਜ਼ ਆਏ ਪਾਜ਼ੀਟਿਵ, 9 ਦੀ ਮੌਤ
. . .  1 day ago
ਲੁਧਿਆਣਾ/ਅੰਮ੍ਰਿਤਸਰ/ਹੁਸ਼ਿਆਰਪੁਰ/ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਸਲੇਮਪੁਰੀ/ਰੇਸ਼ਮ ਸਿੰਘ/ਬਲਜਿੰਦਰਪਾਲ ਸਿੰਘ/ਰਣਜੀਤ ਸਿੰਘ ਢਿੱਲੋਂ) - ਲੁਧਿਆਣਾ ਵਿਚ ਕੋਰੋਨਾ ਦੇ 943 ਮਰੀਜ਼ ਆਏ ਪਾਜ਼ੀਟਿਵ, 9 ਦੀ ਮੌਤ, ਅੰਮ੍ਰਿਤਸਰ ਵਿਚ ਕੋਰੋਨਾ ਦੇ 357 ਮਰੀਜ਼ ਆਏ ਪਾਜ਼ੀਟਿਵ, 6 ਦੀ ਮੌਤ
ਸੀ.ਬੀ.ਆਈ. ਦੀ ਟੀਮ ਵਲੋਂ ਐਫ.ਸੀ.ਆਈ ਡਿਪੂ 'ਤੇ ਛਾਪਾ
. . .  1 day ago
ਰਾਏਕੋਟ,17 ਅਪ੍ਰੈਲ (ਸੁਸ਼ੀਲ) - ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਦੀ ਇਕ ਟੀਮ ਵਲੋਂ ਅੱਜ ਸਥਾਨਕ ਸ਼ਹਿਰ ਦੇ ਐਫ.ਸੀ.ਆਈ. ਡਿਪੂ ਵਿਚ ਛਾਪੇਮਾਰੀ ਕੀਤੀ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਟੀਮ ਵਲੋਂ ਡਿਪੂ ਵਿਚ ਦਫ਼ਤਰ ਦੇ ਰਿਕਾਰਡ...
ਆਈ.ਪੀ.ਐਲ. 2021 : ਮੁੰਬਈ ਬਨਾਮ ਹੈਦਰਾਬਾਦ - ਮੁੰਬਈ ਨੇ ਜਿੱਤੀ ਟਾਸ, ਪਹਿਲਾ ਕਰੇਗਾ ਬੱਲੇਬਾਜ਼ੀ
. . .  1 day ago
ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਲਾਇਆ ਧਰਨਾ ਸਮਾਪਤ
. . .  1 day ago
ਗੁਰੂ ਹਰ ਸਹਾਏ, 17 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੋਲੀ ਮਾਰ ਕੇ ਹਲਾਕ ਕੀਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਕਰ ਦੇ ਹਤਿਆਰਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਿਛਲੇ ਤਿੰਨ ਦਿਨਾਂ ਤੋਂ ਗੁਰੂ ਹਰ ਸਹਾਏ ਵਿਖੇ ਲਾਏ...
ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਕਣਕ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ
. . .  1 day ago
ਸਮੁੰਦੜਾ/ਖੇਮਕਰਨ/ਫ਼ਿਰੋਜ਼ਪੁਰ, 17 ਅਪ੍ਰੈਲ (ਤੀਰਥ ਸਿੰਘ ਰੱਕੜ/ਰਾਕੇਸ਼ ਬਿੱਲਾ/ਜਸਵਿੰਦਰ ਸਿੰਘ ਸੰਧੂ) - ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਸਮੁੰਦੜਾ ਅਤੇ ਨਾਲ ਲੱਗਦੇ ਪਿੰਡਾਂ 'ਚ ਬਾਅਦ ਦੁਪਹਿਰ ਪਏ ਮੂਸਲਾਧਾਰ ਮੀਂਹ, ਗੜੇਮਾਰੀ ਅਤੇ ਚਲੀਆਂ...
ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੀਆਂ ਚੋਣ ਮੀਟਿੰਗਾਂ ਮੁਲਤਵੀ ਹੋਣ ਨਾਲ ਪ੍ਰਧਾਨਗੀ ਦੇ ਦਾਅਵੇਦਾਰ ਮਾਯੂਸ
. . .  1 day ago
ਬੁਢਲਾਡਾ, 17 ਅਪ੍ਰੈਲ (ਸਵਰਨ ਸਿੰਘ ਰਾਹੀ) - ਨਗਰ ਕੌਂਸਲ ਬੁਢਲਾਡਾ, ਬਰੇਟਾ ਅਤੇ ਨਗਰ ਪੰਚਾਇਤ ਬੋਹਾ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਉਣ ਅਤੇ ਇਨ੍ਹਾਂ ਕੌਂਸਲਰਾਂ ਵਿਚੋਂ ਹੀ ਪ੍ਰਧਾਨ ਚੁਣਨ ਸਬੰਧੀ ਅੱਜ...
ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਸਪੀਕਰ ਕੇ.ਪੀ. ਸਿੰਘ ਰਾਣਾ ਨਾਲ ਮੁਲਾਕਾਤ
. . .  1 day ago
ਰੂਪਨਗਰ, 17 ਅਪ੍ਰੈਲ (ਸਤਨਾਮ ਸਿੰਘ ਸੱਤੀ/ਵਰੁਣ ਲਾਂਬਾ) - ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਸੀ। ਅੱਜ ਉਨ੍ਹਾਂ ਨੇ ਸਪੀਕਰ ਵਿਧਾਨ ਸਭਾ...
ਭਰਵੀਂ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ
. . .  1 day ago
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ) - ਸਵੇਰ ਤੋਂ ਮੌਸਮ ਦੇ ਵਿਗੜੇ ਮਿਜ਼ਾਜ ਦੌਰਾਨ ਬਾਅਦ ਦੁਪਹਿਰ ਕੁਝ ਸਮੇਂ ਲਈ ਹੋਈ ਭਰਵੀਂ ਬਾਰਸ਼ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਦੇ...
ਅੱਜ ਮੋਗਾ ਵਿਚ ਕੋਰੋਨਾ ਦਾ ਪ੍ਰਕੋਪ ਘਟਿਆ, ਆਏ 17 ਨਵੇਂ ਮਾਮਲੇ
. . .  1 day ago
ਮੋਗਾ, 17 ਅਪ੍ਰੈਲ ( ਗੁਰਤੇਜ ਸਿੰਘ ਬੱਬੀ) - ਅੱਜ ਕੋਰੋਨਾ ਦੇ ਦੂਸਰੇ ਮਹਾਂ ਦੌਰ ਦੇ ਚੱਲਦਿਆਂ ਮੋਗਾ ਵਿਚ ਪਹਿਲੀ ਵਾਰ ਕੋਰੋਨਾ ਦਾ ਪ੍ਰਕੋਪ ਥੋੜਾ ਘਟਿਆ ਹੈ ਅਤੇ ਅੱਜ ਇਸ ਦੇ ਬਾਵਜੂਦ 17 ਹੋਰ ਲੋਕਾਂ ਨੂੰ ਕੋਰੋਨਾ ਹੋ ਜਾਣ ਦੀ ਪੁਸ਼ਟੀ ...
ਕਾਂਗਰਸ ਸਰਕਾਰ ਨੇ ਪਾਵਨ ਸਰੂਪਾਂ ਦੀ ਜਾਂਚ ਦਾ ਸਿਆਸੀ ਕਰਨ ਕੀਤਾ : ਬੰਟੀ ਰੋਮਾਣਾ
. . .  1 day ago
ਅੰਮ੍ਰਿਤਸਰ, 17 ਅਪ੍ਰੈਲ (ਰਾਜੇਸ਼ ਕੁਮਾਰ) - ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ, ਕਾਂਗਰਸ ਸਰਕਾਰ...
ਕਣਕ ਦੀ ਖ਼ਰੀਦ ਸ਼ੁਰੂ ਨਾ ਹੋਣ ਕਾਰਨ ਬੀ.ਕੇ.ਯੂ. ਉਗਰਾਹਾਂ ਨੇ ਮਾਨਸਾ - ਪਟਿਆਲਾ ਮੁੱਖ ਮਾਰਗ ਕੀਤਾ ਜਾਮ
. . .  1 day ago
ਭੀਖੀ, 17 ਅਪ੍ਰੈਲ (ਗੁਰਿੰਦਰ ਸਿੰਘ ਔਲਖ) - ਭੀਖੀ ਨੇੜਲੇ ਪਿੰਡ ਹੀਰੋ ਖ਼ੁਰਦ ਅਤੇ ਖੀਵਾ ਮੀਂਹਾ ਸਿੰਘ ਵਾਲਾ ਵਿਖੇ ਖ਼ਰੀਦ ਕੇਂਦਰਾਂ 'ਚ ਕਣਕ ਦੀ ਖ਼ਰੀਦ ਸ਼ੁਰੂ ਨਾ ਕਰਨ ਦੇ ਰੋਸ ਵਜੋਂ ਬੀ.ਕੇ.ਯੂ. ਉਗਰਾਹਾਂ ...
ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਕੰਟੇਨਮੈਂਟ ਐਲਾਨੇ ਜ਼ੋਨ ਵਿਚ ਲੋਕਾਂ ਦੀ ਕੀਤੀ ਪੀ.ਸੀ.ਆਰ. ਸੈਂਪਲਿੰਗ
. . .  1 day ago
ਤਪਾ ਮੰਡੀ 17 ਅਪ੍ਰੈਲ ਵਿਜੇ ਸ਼ਰਮਾ - ਸੂਬੇ ਅੰਦਰ ਦਿਨ ਬ ਦਿਨ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਇਸੇ ਲੜੀ ਤਹਿਤ ਪੰਜਾਬ...
ਝੱਖੜ ਅਤੇ ਮੀਂਹ ਨੇ ਕਿਸਾਨਾਂ ਦੀ ਫ਼ਸਲ ਕੀਤੀ ਪਾਣੀ
. . .  1 day ago
ਬਟਾਲਾ, 17 ਅਪ੍ਰੈਲ (ਕਾਹਲੋਂ) - ਬਟਾਲਾ ਤੇ ਆਸ-ਪਾਸ ਦੇ ੲਲਾਿਕਆਂ 'ਚ ਤੇਜ਼ ਝੱਖੜ ਤੇ ਮੀਂਹ ਨੇ ਦਾਣਾ ਮੰਡੀਆਂ 'ਚ ਕਿਸਾਨਾਂ ਦੀ ਫ਼ਸਲ ਪਾਣੀ 'ਚ ਡੋਬ ਦਿੱਤੀ। ਅਚਨਚੇਤ ਹੋਏ ਮੌਸਮ ਖ਼ਰਾਬ ...
ਚੇਅਰਮੈਨ ਕਿਰਤੋਵਾਲ ਨੇ ਦਾਣਾ ਮੰਡੀ ਗੰਡੀਵਿੰਡ ਵਿਖੇ ਕਰਵਾਈ ਕਣਕ ਦੀ ਖ਼ਰੀਦ ਸ਼ੁਰੂ
. . .  1 day ago
ਹਰੀਕੇ ਪੱਤਣ, 17 ਅਪ੍ਰੈਲ (ਸੰਜੀਵ ਕੁੰਦਰਾ) - ਮਾਰਕੀਟ ਕਮੇਟੀ ਹਰੀਕੇ ਅਧੀਨ ਆਉਂਦੀ ਦਾਣਾ ਮੰਡੀ ਗੰਡੀਵਿੰਡ ਵਿਖੇ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ ਨੇ ਅੱਜ ਕਣਕ ਦੀ ਖ਼ਰੀਦ ਸ਼ੁਰੂ...
ਦੀਪ ਸਿੱਧੂ ਨੂੰ ਮੁੜ ਕੀਤਾ ਗਿਆ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ , 17 ਅਪ੍ਰੈਲ - ਦੀਪ ਸਿੱਧੂ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਹੈ , ਅੱਜ ਸਵੇਰੇ ਹੀ ਖ਼ਬਰ ਸਾਹਮਣੇ ਆਈ ...
ਦਾਣਾ ਮੰਡੀ ਅਮਰਕੋਟ, ਵਰਨਾਲਾ, ਬਹਾਦਰ ਨਗਰ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਅਮਰਕੋਟ, 17 ਅਪ੍ਰੈਲ (ਗੁਰਚਰਨ ਸਿੰਘ ਭੱਟੀ) - ਦਾਣਾ ਮੰਡੀ ਅਮਰਕੋਟ, ਵਰਨਾਲਾ, ਬਹਾਦਰ ਨਗਰ ਮੰਡੀਆਂ 'ਚ ਕਣਕ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਹੋ ਗਈ । ਅਮਰਕੋਟ ਮੰਡੀ 'ਚ ਐੱਸ ਡੀ ਐਮ ਰਾਜੇਸ਼ ਸ਼ਰਮਾ ...
ਅਮਰੀਕਾ ਵਿਚ ਵਾਪਰੀ ਘਟਨਾ ਨੇ ਪੰਜਾਬ ਵਿਚ ਪਾਇਆ ਸੋਗ
. . .  1 day ago
ਬੁੱਲ੍ਹੋਵਾਲ, ਹੁਸ਼ਿਆਰਪੁਰ,17 ਅਪ੍ਰੈਲ (ਰਵਿੰਦਰਪਾਲ ਸਿੰਘ ਲੋਗਾਨਾ) - ਅਮਰੀਕਾ (ਇੰਡੀਆਨਾਪੋਲਿਸ) ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮ੍ਰਿਤਕਾਂ ਵਿਚ ਸ਼ਾਮਿਲ ਕੋਟਲਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਪਟਿਆਲਾ

ਮਹਿੰਗਾਈ ਦੀ ਮਾਰ ਝੱਲ ਰਹੇ ਸਾਰੇ ਪੰਜਾਬੀ ਮੋਦੀ ਭਗਤ ਭਾਜਪਾਈਆਂ ਦਾ ਸੋਸ਼ਲ ਬਾਈਕਾਟ ਕਰਨ-ਵਿਧਾਇਕ ਕੰਬੋਜ

ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਅੱਜ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਸਮੇਤ ਹੋਰ ਵਸਤੂਆਂ ਦੀਆਂ ਕੀਮਤਾਂ ਸਿਖ਼ਰਾਂ 'ਤੇ ਪਹੁੰਚ ਗਈਆਂ ਹਨ | ਜਿਸ ਨਾਲ ਆਮ ਆਦਮੀ ਦਾ ਜਿਊਣਾ ਮੁਹਾਲ ਹੋ ਗਿਆ ਹੈ | ਇਹ ਵਿਚਾਰ ਹਲਕਾ ਵਿਧਾਇਕ ਅਤੇ ਕਾਂਗਰਸ ਵਿਧਾਨਕਾਰ ਪਾਰਟੀ ਦੇ ਚੀਫ਼ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਸਪੀਡ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ

ਸਨੌਰ, 22 ਫਰਵਰੀ (ਸੋਖਲ)-ਪਟਿਆਲਾ ਸਨੌਰ ਰੋਡ 'ਤੇ ਇਕ ਤੇਜ ਸਪੀਡ 'ਤੇ ਆ ਰਹੀ ਆਲਟੋ ਕਾਰ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰੀ ਅਤੇ ਜਿਸ ਨਾਲ ਮੋਟਰਸਾਈਕਲ ਸਵਾਰ ਨੂੰ ਜ਼ਖਮੀ ਹਾਲਤ 'ਚ ਨਜ਼ਦੀਕ ਦੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ...

ਪੂਰੀ ਖ਼ਬਰ »

ਕਾਰ ਅਤੇ ਸਾਈਕਲ ਦਰਮਿਆਨ ਹੋਈ ਟੱਕਰ 'ਚ ਭਾਣਜੇ ਦੀ ਮੌਤ, ਮਾਮਾ ਜ਼ਖ਼ਮੀ

ਬਨੂੜ, 22 ਫਰਵਰੀ (ਭੁਪਿੰਦਰ ਸਿੰਘ)-ਪਿੰਡ ਮਨੌਲੀ ਸੂਰਤ ਨੇੜੇ ਕਾਰ ਅਤੇ ਸਾਈਕਲ ਦਰਮਿਆਨ ਹੋਈ ਟੱਕਰ 'ਚ ਸਾਈਕਲ ਸਵਾਰ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਮਾਮਾ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ | ਏਐਸਆਈ ਮਹਿੰਦਰ ਸਿੰਘ ਧੋਨੀ ਨੇ ਜਾਣਕਾਰੀ ...

ਪੂਰੀ ਖ਼ਬਰ »

ਤੇਲ 'ਤੇ ਸੂਬੇ ਦਾ ਵਾਧੂ ਟੈਕਸ ਲਗਾ ਕੇ ਲੋਕਾਂ ਨੂੰ ਲੁੱਟਣ ਦੀ ਬਜਾਏ ਕੈਪਟਨ ਜਨਤਾ ਦੀ ਬਾਂਹ ਫੜਨ- 'ਆਪ'

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਆਮ ਆਦਮੀ ਪਾਰਟੀ ਵਲੋਂ ਦਿਨੋਂ ਦਿਨ ਵਧਦੀਆਂ ਰਹੀਆਂ ਤੇਲ ਦੀਆਂ ਕੀਮਤਾਂ ਦੇ ਵਿਰੁੱਧ ਸੋਮਵਾਰ ਨੂੰ ਜ਼ਿਲ੍ਹਾ ਪਟਿਆਲਾ 'ਚ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਦੌਰਾਨ 'ਆਪ' ਦੇ ਵੱਡੀ ਗਿਣਤੀ 'ਚ ਇਕੱਠੇ ਹੋਏ ਵਲੰਟੀਅਰਾਂ ਨੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਇਥੋਂ ਦੇ ਪਿੰਡ ਬੀਬੀਪੁਰ ਲਾਗੇ ਇਕ ਕਾਰ ਚਾਲਕ ਵਲੋਂ ਅਚਾਨਕ ਬਰੇਕ ਲਗਾਉਣ ਕਾਰਨ ਉਸ ਪਿੱਛੇ ਮੋਟਰਸਾਈਕਲ 'ਤੇ ਆ ਰਹੇ ਇਕ ਵਿਅਕਤੀ ਦੀ ਕਾਰ ਨਾਲ ਟੱਕਰ ਵੱਜਣ ਉਪਰੰਤ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ...

ਪੂਰੀ ਖ਼ਬਰ »

ਸੱਟੇਬਾਜ਼ ਨਕਦੀ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਤੁਰ ਫਿਰ ਕੇ ਸੱਟਾ ਲਾਉਣ ਦੇ ਦੋਸ਼ ਹੇਠ ਕਾਬੂ ਕਰਕੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਲਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਭੁਨਰਹੇੜੀ ਦੀਆਂ ਚਾਰ ਅਧਿਆਪਕਾ ਕੋਰੋਨਾ ਪਾਜ਼ੀਟਿਵ

ਭੁਨਰਹੇੜੀ, 22 ਫਰਵਰੀ (ਧਨਵੰਤ ਸਿੰਘ)-ਸਰਕਾਰੀ ਸਕੂਲ ਭੁਨਰਹੇੜੀ ਦੇ ਚਾਰ ਅਧਿਆਪਕਾਂ ਨੂੰ ਕਰੋਨਾ ਹੋ ਗਿਆ ਹੈ | ਜਿਸ ਕਾਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਨਰਹੇੜੀ ਅੱਜ ਬੰਦ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਕੂਲ ਦੇ ਚਾਰ ਅਧਿਆਪਕਾਂ ਨੂੰ ਕੋਰੋਨਾ ...

ਪੂਰੀ ਖ਼ਬਰ »

ਸ.ਸ.ਸੈਕੰ: ਸਕੂਲ ਮਹਿੰਦਰਗੰਜ ਦੇ 4 ਅਧਿਆਪਕ ਆਏ ਕੋਰੋਨਾ ਪਾਜ਼ੀਟਿਵ

ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਸਿਹਤ ਵਿਭਾਗ ਵਲੋਂ ਸਕੂਲਾਂ ਵਿਚ ਚਲਾਈ ਕੋਰੋਨਾ ਟੈੱਸਟ ਕਰਨ ਦੀ ਮੁਹਿੰਮ ਤਹਿਤ ਕੀਤੇ ਅਧਿਆਪਕਾਂ ਦੇ ਟੈੱਸਟ ਦੌਰਾਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰਗੰਜ ਦੇ 4 ਅਧਿਆਪਕ ਪਾਜ਼ੀਟਿਵ ਆ ਗਏ ਹਨ | ਜਿਸ ਨਾਲ ਸਕੂਲ ...

ਪੂਰੀ ਖ਼ਬਰ »

ਜ਼ਿਲੇ੍ਹ ਦੇ 22 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਕਰੋਨਾ ਨਵੇਂ 22 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 11, ਨਾਭਾ ਤੋਂ 1, ਰਾਜਪੁਰਾ ਤੋਂ 1, ਬਲਾਕ ਭਾਦਸੋਂ ਤੋਂ 1, ਬਲਾਕ ਕਾਲੋਮਾਜਰਾ ਤੋਂ 4, ਬਲਾਕ ਹਰਪਾਲਪੁਰ ਤੋਂ 2 ਅਤੇ ਬਲਾਕ ਦੁਧਨਸਾਧਾ ਤੋਂ 1 ਕੇਸ ਰਿਪੋਰਟ ਹੋਏ ਹਨ | ਹੁਣ ਤੱਕ ਪਟਿਆਲਾ ...

ਪੂਰੀ ਖ਼ਬਰ »

ਵੈਟਰਨ ਅਥਲੀਟ ਮੁਖ਼ਤਿਆਰ ਸਿੰਘ ਨੇ ਜਿੱਤਿਆ ਸੋਨ ਤਗਮਾ

ਪਟਿਆਲਾ, 22 ਫਰਵਰੀ (ਚਹਿਲ) -ਨੇੜਲੇ ਪਿੰਡ ਚਮਾਰਹੇੜੀ ਦੇ ਵਸਨੀਕ ਤੇ ਵੈਟਰਨ ਅਥਲੀਟ ਮੁਖ਼ਤਿਆਰ ਸਿੰਘ ਨੇ ਪੰਜਾਬ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਮੁਖ਼ਤਿਆਰ ਸਿੰਘ ਨੇ 75 ਸਾਲ ਤੋਂ ਵੱਧ ਉਮਰ ਗੁੱਟ ਦੇ 800 ਮੀਟਰ ...

ਪੂਰੀ ਖ਼ਬਰ »

ਜਨਮ ਤੋਂ ਟੇਢੇ-ਮੇਢੇ ਪੈਰਾਂ ਵਾਲੇ ਬੱਚਿਆਂ ਦੇ ਪੈਰਾਂ ਦਾ ਹੋਵੇਗਾ ਮਾਤਾ ਕੁਸ਼ੱਲਿਆ ਹਸਪਤਾਲ 'ਚ ਇਲਾਜ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਅਵਸਥਾ ਪ੍ਰੋਗਰਾਮ ਤਹਿਤ ਜਨਮ ਤੋ ਟੇਢੇ ਮੇਢੇ ਪੈਰਾਂ ਵਾਲੇ ਬੱਚਿਆਂ ਦੇ ਪੈਰਾਂ ਦਾ ਇਲਾਜ ਕੀਤਾ ਜਾਵੇਗਾ | ਜਿਸ ਲਈ ਸੀਨੀਅਰ ਸਰਜਨ ਅਤੇ ਰਿਟਾਇਰਡ ...

ਪੂਰੀ ਖ਼ਬਰ »

ਬਹਾਦਰਗੜ੍ਹ ਵਿਖੇ 400 ਸਾਲਾ ਪ੍ਰਕਾਸ਼ ਪੁਰਬ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਸਮਾਗਮ

ਬਹਾਦਰਗੜ੍ਹ, 22 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਵਿਖੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਪੁਸਤਕ 'ਸਾਂਝ ਅਮੁੱਲੀ ਬੋਲੀ ਦੀ' ਨੂੰ ਕੀਤਾ ਲੋਕ ਅਰਪਣ

ਪਟਿਆਲਾ, 22 ਫਰਵਰੀ (ਗੁਰਵਿੰਦਰ ਸਿੰਘ ਔਲਖ)-ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ 'ਤੇ ਤਿ੍ਵੈਣੀ ਸਾਹਿਤ ਪ੍ਰੀਸ਼ਦ (ਰਜਿ:) ਪਟਿਆਲਾ ਵਲੋਂ ਪ੍ਰਕਾਸ਼ਿਤ ਮਾਂ ਬੋਲੀ ਪੰਜਾਬੀ ਦੀਆਂ ਦੋ ਲਿਪੀਆਂ ਗੁਰਮੁਖੀ ਤੇ ਸ਼ਾਹਮੁਖੀ ਦੇ 30 ਗ਼ਜ਼ਲਗੋ ਸ਼ਾਇਰਾਂ ਦੇ ਸਾਂਝੇ ਗ਼ਜ਼ਲ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਮਹਾਨ ਧਾਰਮਿਕ ਸਮਾਗਮ

ਨਾਭਾ/ਭਾਦਸੋਂ, 22 ਫਰਵਰੀ (ਕਰਮਜੀਤ ਸਿੰਘ, ਗੁਰਬਖ਼ਸ਼ ਸਿੰਘ ਵੜੈਚ)-ਨੇੜਲੇ ਪਿੰਡ ਧੰਗੇੜਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਬਾਬਾ ਮੱਖਣ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਇਕ ...

ਪੂਰੀ ਖ਼ਬਰ »

ਧੁੰਦ ਕਾਰਨ ਬੱਸ ਤੇ ਟਰਾਲੀ 'ਚ ਹੋਈ ਟੱਕਰ, ਵਾਲ-ਵਾਲ ਬਚੇ ਯਾਤਰੀ

ਪਾਤੜਾਂ, 22 ਫ਼ਰਵਰੀ (ਜਗਦੀਸ਼ ਸਿੰਘ ਕੰਬੋਜ)-ਬੁਢਲਾਡਾ ਤੋਂ ਪਾਤੜਾਂ ਆ ਰਹੀ ਪੀਆਰਟੀਸੀ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਣ 'ਤੇ ਜਿੱਥੇ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਉੱਥੇ ਹੀ ਟਰਾਲੀ ਵਿਚ ਭਰੀਆਂ ਇੱਟਾਂ ਸੜਕ ਦੇ ਉੱਤੇ ਖਿੱਲਰ ਗਈਆਂ | ਧੁੰਦ ਕਾਰਨ ...

ਪੂਰੀ ਖ਼ਬਰ »

ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਤੋਂ ਬਾਅਦ ਕਾਲਜ ਪਰਤੀ ਐਨ. ਐੱਸ. ਐੱਸ. ਵਲੰਟੀਅਰ ਦਾ ਸਨਮਾਨ

ਰਾਜਪੁਰਾ, 22 ਫਰਵਰੀ (ਜੀ.ਪੀ. ਸਿੰਘ)-ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਦੀ ਦੇਖ-ਰੇਖ ਵਿਚ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈ ਕੇ ਪਰਤੀ ਕਾਲਜ ਦੀ ਐਨ.ਐਸ.ਐਸ. ...

ਪੂਰੀ ਖ਼ਬਰ »

ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ 'ਚ ਭਰਤੀ ਲਈ ਸਿਖਲਾਈ ਕੋਰਸ 7 ਮਾਰਚ ਤੋਂ

ਪਟਿਆਲਾ, 22 ਫਰਵਰੀ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼ਟੀਨੈਂਟ ਕਰਨਲ ਮਨਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ 'ਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ...

ਪੂਰੀ ਖ਼ਬਰ »

ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਵਿਕਾਸ ਪਹਿਲ ਦੇ ਆਧਾਰ 'ਤੇ ਹੋਵੇਗਾ-ਨੀਰੂ ਸ਼ਰਮਾ

ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ 'ਚ ਵੱਡਾ ਵਿਕਾਸ ਪਿਛਲੇ ਸਮੇਂ ਦੌਰਾਨ ਵਿਧਾਇਕ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਪੰਜਾਬ ਦੀ ਅਗਵਾਈ ਹੇਠ ਕਰਵਾਇਆ ਗਿਆ ਜੋ ਵਿਕਾਸ ਦੇ ਕਾਰਜ ਅਧੂਰੇ ਰਹਿੰਦੇ ਹਨ ਆਉਣ ਵਾਲੇ ਸਮੇਂ ਦੌਰਾਨ ਜਿੱਥੇ ਪਹਿਲ ਦੇ ...

ਪੂਰੀ ਖ਼ਬਰ »

ਡਾਕਟਰਾਂ ਸਣੇ ਸ਼ਹਿਰ ਵਾਸੀ ਉੱਤਰੇ ਕਿਸਾਨਾਂ ਦੀ ਹਮਾਇਤ 'ਤੇ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਸਬੰਧੀ ਦੇਸ਼ ਭਰ ਵਿਚ ਸ਼ੁਰੂ ਹੋ ਚੁੱਕੇ ਵਿਰੋਧ ਦੇ ਚੱਲਦਿਆਂ ਪਟਿਆਲਾ ਸ਼ਹਿਰ ਨਿਵਾਸੀ ਕਿਸਾਨ ਅੰਦੋਲਨ ਦੇ ਹੱਕ ਵਿਚ 'ਡਾਕਟਰਜ਼ ਫ਼ਾਰ ...

ਪੂਰੀ ਖ਼ਬਰ »

ਹਲਕੇ ਵਿਚ ਵਿਕਾਸ ਕਾਰਜਾਂ ਦੀ ਰਫ਼ਤਾਰ ਹੋਰ ਹੋਵੇਗੀ ਤੇਜ਼-ਮੋਹਿਤ ਮਹਿੰਦਰਾ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ ਜਿੱਥੇ ਪੰਜਾਬ ਭਰ ਵਿਚ ਵਿਕਾਸ ਕਾਰਜ ਜ਼ੋਰਾਂ 'ਤੇ ਹੋ ਰਹੇ ਹਨ ਉੱਥੇ ਹੀ ਪਟਿਆਲਾ ਦੇ ਦਿਹਾਤੀ ਹਲਕੇ ਵਿਚ ਵਿਕਾਸ ਕਾਰਜਾਂ ਦੀ ...

ਪੂਰੀ ਖ਼ਬਰ »

ਸ੍ਰੀਮਦ ਭਾਗਵਤ ਕਥਾ ਹਫ਼ਤਾ ਆਰੰਭ

ਸਮਾਣਾ, 22 ਫਰਵਰੀ (ਗੁਰਦੀਪ ਸ਼ਰਮਾ)-ਸਥਾਨਕ ਅਗਰਵਾਲ ਗਊਸ਼ਾਲਾ 'ਚ ਸ਼ਹਿਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਕਥਾ ਸਪਤਾਹ ਦੀ ਆਰੰਭਤਾ ਕੀਤੀ ਗਈ | ਇਸ ਮੌਕੇ ਹਫ਼ਤਾ ਭਰ ਚੱਲਣ ਵਾਲੇ ਇਸ ਕਥਾ ਸਪਤਾਹ ਦਾ ਪਹਿਲੇ ਦਿਨ ਕਲਸ਼ ਯਾਤਰਾ ਕੱਢੀ ਗਈ ਜਿਸ ਵਿਚ ...

ਪੂਰੀ ਖ਼ਬਰ »

ਸੂਰਜੀ ਊਰਜਾ ਦਾ ਪ੍ਰਸਾਰ ਤੇ ਵਰਤੋਂ ਸਮੇਂ ਦੀ ਮੁੱਖ ਲੋੜ-ਜੀਵਨ ਗਰਗ

ਸਮਾਣਾ, 22 ਫ਼ਰਵਰੀ (ਸਾਹਿਬ ਸਿੰਘ)-ਅਗਰਵਾਲ ਧਰਮਸ਼ਾਲਾ ਅਤੇ ਸਕੂਲ ਕਮੇਟੀ ਦੇ ਪ੍ਰਧਾਨ ਜੀਵਨ ਗਰਗ ਨੇ ਵਿਚਾਰ ਪ੍ਰਗਟ ਕੀਤਾ ਹੈ ਕਿ ਸੂਰਜੀ ਊਰਜਾ ਦਾ ਪ੍ਰਸਾਰ ਅਤੇ ਵਰਤੋਂ ਸਮੇਂ ਦੀ ਮੁੱਖ ਲੋੜ ਹੈ | ਇਸ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਗਾਂਜੇ ਸਮੇਤ ਕਾਬੂ, ਪਰਚਾ ਦਰਜ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਸਦਰ ਪੁਲਿਸ ਨੇ ਇਕ ਵਿਅਕਤੀ ਨੰੂ ਗਾਂਜੇ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਥਾਣੇਦਾਰ ਸੁਭਾਸ਼ ਚੰਦ ਗਸ਼ਤ ਦੇ ਸਬੰਧ ਵਿਚ ਜੀ.ਟੀ. ਰੋਡ 'ਤੇ ਜਸ਼ਨ ਨੇੜੇ ਹਾਜ਼ਰ ਸੀ | ਪੁਲਿਸ ਪਾਰਟੀ ਨੇ ...

ਪੂਰੀ ਖ਼ਬਰ »

ਪਤਨੀ ਦੇ ਘਰੇਲੂ ਕਲੇਸ਼ ਕਾਰਨ ਵਿਅਕਤੀ ਨੇ ਦਰੱਖ਼ਤ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਸਮਾਣਾ, 22 ਫਰਵਰੀ (ਗੁਰਦੀਪ ਸ਼ਰਮਾ)-ਪਤਨੀ ਦੇ ਘਰੇਲੂ ਕਲੇਸ਼ ਦੇ ਚੱਲਦਿਆਂ ਇਕ ਵਿਅਕਤੀ ਨੇ ਆਪਣੇ ਘਰ ਵਿਚ ਲੱਗੇ ਨਿੰਮ ਦੇ ਦਰਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ...

ਪੂਰੀ ਖ਼ਬਰ »

ਕੀ ਕਹਿਣਾ ਹੈ ਪੂਟਾ ਦੇ ਮੀਤ ਪ੍ਰਧਾਨ ਦਾ...

ਉੱਧਰ ਜੁਆਇੰਟ ਐਕਸ਼ਨ ਕਮੇਟੀ ਵਲੋਂ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਦੇ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ 147ਵੇਂ ਦਿਨ ਵਿਚ ਵੀ ਜਾਰੀ ਰਿਹਾ | ਇਹ ਧਰਨਾ ਤਨਖ਼ਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਲਈ ਵਿੱਤੀ ਗਰਾਂਟ, ਯੂਨੀਵਰਸਿਟੀ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸੁਰੱਖਿਆ ਅਤੇ ਸਫ਼ਾਈ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ ਜਾਰੀ

ਪਟਿਆਲਾ, 22 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਵਲੋਂ ਪਿਛਲੇ ਚਾਰ ਦਿਨ ਤੋਂ ਦਿੱਤਾ ਜਾ ਰਿਹਾ ਧਰਨਾ ਜਾਰੀ ਰੱਖਿਆ ਗਿਆ | ਇਨ੍ਹਾਂ ਕਰਮਚਾਰੀਆਂ ਵਲੋਂ ਅੱਜ ਸਵੇਰੇ 9 ਵਜੇ ਤੋਂ ਲੈ ਕੇ 11 ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਨੇ ਭੰਨੇ ਅੱਧੀ ਦਰਜਨ ਵਾਹਨ

ਰਾਜਪੁਰਾ, 22 ਫਰਵਰੀ (ਰਣਜੀਤ ਸਿੰਘ)-ਅੱਜ ਇੱਥੋਂ ਦੀ ਗੋਬਿੰਦ ਕਾਲੋਨੀ 'ਚ ਉਸ ਵਕਤ ਹਾਹਾਕਾਰ ਮੱਚ ਗਈ ਜਦ ਘਰ ਦੇ ਬਾਹਰ ਖੜੀ ਕਾਰ, ਦੋ ਐਕਟਿਵਾ, ਇਕ ਬੁਲਟ ਅਤੇ ਇਕ ਆਲਟੋ ਕਾਰ ਨੂੰ ਤੇਜ਼ ਰਫਤਾਰ ਸਕਾਰਪਿਓ ਗੱਡੀ ਨੇ ਤੋੜ ਭੰਨ ਦਿੱਤਾ | ਇਸ ਦੇ ਨਾਲ ਹੀ ਸਕਾਰਪਿਓ ਦੀ ਫੇਟ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ ਚੀਕਾ ਦੀ ਉੱਨਤੀ ਲਈ ਡਾ. ਰਮੇਸ਼ ਲਾਲ ਢਾਂਡਾ ਦੀ ਮਹੱਤਵਪੂਰਨ ਭੂਮਿਕਾ-ਡਾ ਹੰਸਰਾਜ ਗੰਧਾਰ

ਗੁਹਲਾ ਚੀਕਾ, 22 ਫਰਵਰੀ (ਓ.ਪੀ. ਸੈਣੀ)-ਡੀ.ਏ.ਵੀ. ਕਾਲਜ ਦੇ ਨਵੇਂ ਬਣੇ ਪ੍ਰਵੇਸ਼ ਦੁਆਰ ਅਤੇ ਯੱਗਿਆਸ਼ਾਲਾ ਚੀਕਾ ਦਾ ਉਦਘਾਟਨ ਕਾਲਜ ਦੇ ਸਥਾਪਨਾ ਪਿ੍ੰਸੀਪਲ ਡਾ: ਹੰਸਰਾਜ ਗੰਧਾਰ ਨੇ ਕੀਤੀ ਸੀ | ਇਸ ਮੌਕੇ ਹਾਜ਼ਰ ਮਹਿਮਾਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਡਾ: ਹੰਸਰਾਜ ...

ਪੂਰੀ ਖ਼ਬਰ »

ਪੱਤਰਕਾਰ ਜਗਦੀਸ਼ ਸਿੰਘ ਕੰਬੋਜ ਨੂੰ ਸਦਮਾ, ਚਾਚੀ ਦਾ ਦਿਹਾਂਤ

ਪਾਤੜਾਂ, 22 ਫਰਵਰੀ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਤੋਂ ਅਦਾਰਾ 'ਅਜੀਤ' ਦੇ ਪੱਤਰਕਾਰ ਜਗਦੀਸ਼ ਸਿੰਘ ਕੰਬੋਜ ਦੀ ਚਾਚੀ ਅਤੇ ਸੀਨੀਅਰ ਪੱਤਰਕਾਰ ਬਲਵਿੰਦਰ ਸਿੰਘ ਕਾਹਨਗੜ੍ਹ ਦੇ ਮਾਤਾ ਸੰਤ ਕੌਰ ਦਾ ਪਿਛਲੇ ਦਿਨੀਂ ਇਕ ਬਿਮਾਰੀ ਕਾਰਨ ਦੇਹਾਂਤ ਹੋ ਗਿਆ | ਜਿਸ ਉਪਰੰਤ ...

ਪੂਰੀ ਖ਼ਬਰ »

ਹੁਣ ਹੈਰੀਟੇਜ ਬਾਗ਼ਾਂ ਦੀਆਂ ਕੰਧਾਂ 'ਤੇ ਲੋਕ ਲੱਗੇ ਕਬਜ਼ੇ ਕਰਨ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਅਧਿਕਾਰੀਆਂ ਵਲੋਂ ਦੱਸੇ ਜਾਂਦੇ ਲਕੁਨੇ 'ਤੇ ਗਲਤ ਹੁੰਦਾ ਦੇਖ ਜਾਣ ਬੁੱਝ ਕੇ ਅੱਖਾਂ ਬੰਦ ਕਰਨਾ ਸ਼ਰਾਰਤੀ ਅਨਸਰਾਂ 'ਚ ਬੇਸ਼ਕੀਮਤੀ ਸਰਕਾਰੀ ਜਾਇਦਾਦਾਂ 'ਤੇ ਹੋਲੀ ਹੋਲੀ ਕਬਜ਼ੇ ਕਰਨ ਦੇ ਰੁਝਾਨ ਨੂੰ ਵਧਾ ਰਿਹਾ ਹੈ | ...

ਪੂਰੀ ਖ਼ਬਰ »

ਟ੍ਰੈਫਿਕ ਨਿਯਮ ਤੋੜਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਥਾਣਾ ਮੁਖੀ ਘੱਗਾ

ਘੱਗਾ, 22 ਫਰਵਰੀ (ਵਿਕਰਮਜੀਤ ਸਿੰਘ ਬਾਜਵਾ)-ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਸਾਨੂੰ ਸਭ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਕਿਉਂਕਿ ਸਾਡੀ ਇਕ ਗ਼ਲਤੀ ਨਾਲ ਕਿਸੇ ਦਾ ਵੱਡਾ ਨੁਕਸਾਨ ਵੀ ਹੋ ਸਕਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਘੱਗਾ ਥਾਣੇ ਦੇ ਮੁਖੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਆਮ ਲੋਕਾਂ ਦਾ ਜਿਊਣਾ ਕੀਤਾ ਦੁੱਭਰ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਨੇ ਕੇਂਦਰ ਸਰਕਾਰ ਦੀ ਭਰਵੇਂ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜੋ ਗੈਸ ਅਤੇ ਤੇਲ ਦੀਆਂ ਕੀਮਤਾਂ ਵਿਚ ਵੱਡੇ ਪੱਧਰ 'ਤੇ ਵਾਧਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ 1087 ਕਰੋੜ ਦੇ ਪੋ੍ਰਜੈਕਟਾਂ 'ਚ ਪਟਿਆਲਾ ਤੇ ਪਟਿਆਲਾ ਦਿਹਾਤੀ ਦੇ ਲੋਕਾਂ ਦਾ ਵਿਸ਼ੇਸ਼ ਧਿਆਨ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਰਾਜ ਅੰਦਰ ਚੱਲ ਰਹੇ ਸਾਰੇ ਵਿਕਾਸ ਪ੍ਰਾਜੈਕਟ ਮਿਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਹੋ ਜਾਣਗੇ | ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਨਾਲਾਇਕੀ ਕਰਕੇ 10 ਸਾਲਾਂ ਅੰਦਰ ਸ਼ਹਿਰੀ ਵਿਕਾਸ 'ਚ ਖੜੋਤ ਆਈ ਹੋਈ ਸੀ | ਹੁਣ ਮੌਜੂਦਾ ...

ਪੂਰੀ ਖ਼ਬਰ »

ਬਲਾਕ ਸੰਮਤੀ ਸਮਾਣਾ ਨੂੰ ਤਨਖ਼ਾਹਾਂ ਦੇਣ ਲਈ ਸ਼ਰਾਬ ਟੈਕਸ ਤੋਂ ਮਿਲੇ 2 ਕਰੋੜ 27 ਲੱਖ ਰੁਪਏ

ਸਮਾਣਾ, 22 ਫਰਵਰੀ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਰਕਾਰ ਨੂੰ ਸ਼ਰਾਬ ਤੋਂ ਹੋਣ ਵਾਲੀ ਆਮਦਨ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ | ਜਿਸ ਨਾਲ ਸਰਕਾਰ ਦਾ ਖ਼ਜ਼ਾਨਾ ਭਰਦਾ ਹੈ ਅਤੇ ਪੰਜਾਬ ਦੇ ਵਿਕਾਸ ਕਾਰਜਾਂ ਵਾਲੀ ਗੱਡੀ ਘੁੰਮਦੀ ਹੈ ਪਰ ਸ਼ਰਾਬ ਤੋਂ ਟੈਕਸ ਦੇ ਰੂਪ 'ਚ ...

ਪੂਰੀ ਖ਼ਬਰ »

ਟਰੈਕਟਰ ਰੋਸ ਮਾਰਚ ਸਬੰਧੀ ਭੁਨਰਹੇੜੀ 'ਚ ਕਿਸਾਨਾਂ ਦੀ ਇਕੱਤਰਤਾ

ਭੁਨਰਹੇੜੀ, 22 ਫਰਵਰੀ (ਧਨਵੰਤ ਸਿੰਘ)-ਕੇਂਦਰ ਸਰਕਾਰ ਵਲੋਂ ਖੇਤੀਬਾੜੀ ਸਬੰਧੀ ਲਿਆਂਦੇ ਤਿੰਨ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇਸ ਦੀ ਰਾਜਧਾਨੀ ਦਿੱਲੀ ਦੀ ਹੱਦ ਉਪਰ ਸੰਘਰਸ਼ ਨੂੰ ਸਥਾਨਕ ਖੇਤਰ ਤੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ | ਕਿਸਾਨ ਅੰਦੋਲਨ ਪ੍ਰਤੀ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਬ੍ਰਾਹਮਣ ਭਲਾਈ ਬੋਰਡ ਬਣਾਉਣ ਦੀ ਮੰਗ

ਪਟਿਆਲਾ, 22 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਬ੍ਰਾਹਮਣ ਸਮਾਜ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਲਈ ਜਾਗੋ ਲਹਿਰ ਦੀ ਲੜੀ ਨੂੰ ਅੱਗੇ ਤੋਰਦਿਆਂ ਮਹੀਨਾਵਾਰ ਹਵਨਯੱਗ ਪਰਸ਼ੂਰਾਮ ਵਾਟਿਕਾ ਵਿਖੇ ਹਵਨ ਯੱਗ ਵਿਚ ਵੈਦਿਕ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸਮਾਗਮਾਂ ਸਬੰਧੀ ਹੋਈ ਬੈਠਕ

ਨਾਭਾ, 22 ਫਰਵਰੀ (ਕਰਮਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਇਕ ਵਿਸ਼ੇਸ਼ ਬੈਠਕ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲਾ ਨਾਭਾ ਵਿਖੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸਤਵਿੰਦਰ ਸਿੰਘ ਟੌਹੜਾ ਤੇ ਬਲਤੇਜ ਸਿੰਘ ਖੋਖ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ | ਜਿਸ 'ਚ ਉਨ੍ਹਾਂ ਨੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਵਿਸਥਾਰ ਸਹਿਤ ਦੱਸਿਆ ਕਿ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਮਹਾਨ ਨਗਰ ਕੀਰਤਨ ਮਿਤੀ 1 ਮਾਰਚ ਨੂੰ ਸਵੇਰੇ 8 ਵਜੇ ਆਰੰਭ ਹੋ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਗੁਰਦੁਆਰਾ ਸਾਹਿਬਾਨ ਪਿੰਡ ਫੱਗਣਮਾਜਰਾ, ਲੰਗ, ਸਿੰਬੜੋ, ਧਾਘੇੜਾ, ਅਗੌਲ, ਰੋਹਟਾ ਸਾਹਿਬ, ਨਾਭਾ ਸਰਕੂਲਰ ਰੋਡ ਹੁੰਦਾ ਹੋਇਆ ਥੂਹੀ ਤੋਂ ਗੁਰਦੁਆਰਾ ਬਾਉਲੀ ਸਾਹਿਬ ਰਾਮਗੜ੍ਹ ਬੌੜਾਂ ਕਲਾਂ ਵਿਖੇ ਪੁੱਜੇਗਾ ਇਥੇ ਹੀ ਰਾਤ ਦਾ ਵਿਸਰਾਮ ਹੋਵੇਗਾ ਅਤੇ 2 ਮਾਰਚ ਨੂੰ ਸਵੇਰੇ 8 ਵਜੇ ਸਵੇਰੇ ਅਗਲੇ ਪੜਾਅ ਪਿੰਡ ਗੁਣੀਕੇ ਲਈ ਚਾਲੇ ਪਾਵੇਗਾ | ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਇਸ ਨਗਰ ਕੀਰਤਨ 'ਚ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਤਾਂ ਜੋ ਹਰ ਨਗਰ ਵਿਖੇ ਸਜਾਵਟੀ ਗੇਟ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਹੋ ਸਕਣ | ਅੱਜ ਦੀ ਇਸ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਗਿਆਨੀ ਰਜਿੰਦਰਪਾਲ ਸਿੰਘ ਕਥਾਵਾਚਕ, ਹਰਮਿੰਦਰ ਸਿੰਘ ਮੈਨੇਜਰ, ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਗੁਰਦਿਆਲਇੰਦਰ ਸਿੰਘ ਬਿੱਲੂ, ਧਰਮ ਸਿੰਘ ਧਾਰੋਕੀ, ਜਥੇ. ਕੁਲਦੀਪ ਸਿੰਘ ਅਲਹੌਰਾਂ, ਮਾਸਟਰ ਅਜਮੇਰ ਸਿੰਘ, ਰਣਜੀਤ ਸਿੰਘ ਪ੍ਰਧਾਨ, ਅਮਰੀਕ ਸਿੰਘ ਮੈਨੇਜਰ ਰੋਹਟਾ ਸਾਹਿਬ, ਤਜਿੰਦਰ ਸਿੰਘ ਕਪੂਰ, ਗੁਰਿੰਦਰਜੀਤ ਸਿੰਘ ਸੋਢੀ, ਭਾਈ ਕਰਨੈਲ ਸਿੰਘ ਗੁਣਿਕੇ, ਜਸਵਿੰਦਰ ਸਿੰਘ, ਸ਼ਮਸ਼ੇਰ ਸਿੰਘ ਚੌਧਰੀਮਾਜਰਾ, ਚਰਨਜੀਤ ਸਿੰਘ ਵਿਰਕ, ਸਰਬਜੀਤ ਸਿੰਘ ਧੀਰੋਮਜਰਾ, ਜਥੇ. ਪ੍ਰਤਾਪ ਸਿੰਘ ਤੁੁੰਗਾ, ਜਗਜੀਤ ਸਿੰਘ ਖੋਖ, ਕਰਮ ਸਿੰਘ ਖੋਖ, ਜਸਪਾਲ ਜੁਨੇਜਾ, ਗੁਰਮੀਤ ਸਿੰਘ ਕੋਟ, ਕਰਮਜੀਤ ਸਿੰਘ ਮਹਿਰਮ, ਕਰਤਾਰ ਸਿੰਘ ਡਿਪਟੀ, ਮਾਸਟਰ ਕਰਮ ਸਿੰਘ ਖੋਖ, ਕਰਨੈਲ ਸਿੰਘ ਖੋਖ, ਬਲਜੀਤ ਸਿੰਘ ਥੂਹੀ, ਬਲਬੀਰ ਸਿੰਘ ਥੂਹੀ, ਦਰਸ਼ਨ ਸਿੰਘ ਬੁੱਟਰ, ਪ੍ਰੀਤਮ ਸਿੰਘ ਬਤਰਾ, ਪ੍ਰਤਾਪ ਸਿੰਘ ਬਤਰਾ, ਮੋਹਨ ਸਿੰਘ ਰਾਮਗੜ੍ਹ, ਬਹਾਦਰ ਸਿੰਘ ਰਾਮਗੜ੍ਹ, ਦਰਸਨ ਸਿੰਘ, ਸੇਵਾ ਸਿੰਘ ਥੂਹੀ, ਮਾਸਟਰ ਗੁਰਪ੍ਰਤਾਪ ਸਿੰਘ, ਦਰਸ਼ਨ ਸਿੰਘ ਬਿਰਧਣੋ, ਮੋਹਨ ਸਿੰਘ ਬਹਾਦਰ ਸਿੰਘ ਮਾਸਟਰ ਸੁਖਦੇਵ ਸਿੰਘ ਰਾਮਗੜ੍ਹ, ਬਲਵਿੰਦਰ ਸਿੰਘ ਜੌੜਾ ਪਰਮਵੀਰ ਸਿੰਘ ਅਮਰੀਕ ਸਿੰਘ ਸਰਪੰਚ ਬਰੜਵਾਲ, ਬਹਾਦਰ ਸਿੰਘ, ਅੱਛਰਾ ਸਿੰਘ, ਸਰਪੰਚ ਕਰਨੈਲ ਸਿੰਘ, ਬਾਬਾ ਕੇਹਰ ਸਿੰਘ ਅਗੌਲ, ਗੁਰਜੀਤ ਸਿੰਘ, ਦਰਸ਼ਨ ਸਿੰਘ ਖੋਖ ਤੋਂ ਇਲਾਵਾ ਇਲਾਕੇ ਦੀਆਂ ਸਭਾ ਸੁਸਾਇਟੀਆਂ ਅਤੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਸ਼ਾਮਲ ਸਨ |

ਖ਼ਬਰ ਸ਼ੇਅਰ ਕਰੋ

 

ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਵਲੋਂ ਜਾਗਰੂਕਤਾ ਰੈਲੀ

ਡਕਾਲਾ, 22 ਫਰਵਰੀ (ਪਰਗਟ ਸਿੰਘ ਬਲਬੇੜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖ਼ਾਲਸਾ ਗਰਲਜ਼ ਕਾਲਜ ਕਰਹਾਲੀ ਸਾਹਿਬ ਦੇ ਐੱਨ. ਐੱਸ.ਐੱਸ ਵਿਭਾਗ ਵਲੋਂ ਕਿਸਾਨ ਮਜ਼ਦੂਰ ...

ਪੂਰੀ ਖ਼ਬਰ »

ਨਿਰਮਲ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਸਬ -ਡਵੀਜ਼ਨ ਸਨੌਰ ਦੇ ਪ੍ਰਧਾਨ ਬਣੇ

ਸਨੌਰ, 22 ਫਰਵਰੀ (ਸੋਖਲ)-ਟੈਕਨੀਕਲ ਸਰਵਿਸ ਯੂਨੀਅਨ ਸਬ ਡਿਵੀਜ਼ਨ ਸਨੌਰ ਦੀ ਜਨਰਲ ਕੌਂਸਲ ਦੀ ਬੈਠਕ ਸ. ਕਸ਼ਮੀਰ ਸਿੰਘ ਡਵੀਜ਼ਨ ਪ੍ਰਧਾਨ ਪੂਰਬ ਮੰਡਲ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਾਰੇ ਸਾਥੀਆਂ ਨੇ ਸ਼ਮੂਲੀਅਤ ਕੀਤੀ | ਇਸ ਬੈਠਕ ਵਿਚ ਕਿਸਾਨੀ ਸੰਘਰਸ਼ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਵੰਡੇ ਗਰਾਂਟਾਂ ਦੇ ਚੈੱਕ

ਪਟਿਆਲਾ, 22 ਫਰਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਸ਼ਮਸ਼ਾਨਘਾਟ, ਸਵਰਗਧਾਮ ਸਭਾ ਸੁਸਾਇਟੀ ਤਿ੍ਪੜੀ ਨੂੰ ਸ਼ਮਸ਼ਾਨਘਾਟ ਦੀ ਕਾਇਆਂ-ਕਲਪ ਅਤੇ ਡਿਵੈਲਪਮੈਂਟ ਲਈ ਸਮੁੱਚੀ ਟੀਮ ਨੂੰ 10 ਲੱਖ ਰੁਪਏ ਦੀ ਗਰਾਂਟ ਦਾ ਚੈੱਕ ...

ਪੂਰੀ ਖ਼ਬਰ »

ਕੀ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸਬ-ਡਵੀਜ਼ਨ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਪਕੜ ਤੋਂ ਬਾਹਰ ਹੋ ਚੁੱਕੀ ਹੈ?-ਬੀਰ ਦਵਿੰਦਰ ਸਿੰਘ

ਪਟਿਆਲਾ, 22 ਫਰਵਰੀ (ਅ.ਸ. ਆਹਲੂਵਾਲੀਆ)-ਇੰਜ ਜਾਪ ਰਿਹਾ ਹੈ ਜਿਵੇਂ ਪਟਿਆਲਾ ਜ਼ਿਲ੍ਹੇ ਦੀ ਰਾਜਪੁਰਾ ਸਬ-ਡਿਵੀਜ਼ਨ, ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਪਕੜ ਤੋਂ ਬਾਹਰ ਹੋ ਚੁੱਕੀ ਹੈ ਸ਼ਾਇਦ ਇਸੇ ਕਾਰਨ ਇਸ ਖ਼ਿੱਤੇ ਵਿਚ ਲੰਬੇ ਸਮੇਂ ਤੋਂ ਕਾਨੰੂਨ ਵਿਰੋਧੀ ਤੱਤਾਂ ਦਾ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਜਾਣ ਦੀ ਜਥੇ ਨੂੰ ਮੋਦੀ ਸਰਕਾਰ ਵਲੋਂ ਪ੍ਰਵਾਨਗੀ ਨਾ ਦੇਣਾ ਮੰਦਭਾਗਾ-ਪ੍ਰੋ: ਬਲਦੇਵ ਸਿੰਘ ਬੱਲੂਆਣਾ

ਪਟਿਆਲਾ, 22 ਫਰਵਰੀ (ਗੁਰਵਿੰਦਰ ਸਿੰਘ ਔਲਖ)-ਸਿੱਖ ਬੁੱਧੀਜੀਵੀ ਕੌਂਸਲ ਵਲੋਂ ਸਾਕਾ ਨਨਕਾਣਾ ਸਾਹਿਬ ਦੇ 100 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ ਸ਼ਹੀਦੀ ਸਮਾਗਮ ਮਨਾਉਣ ਲਈ 700 ਸਿੰਘਾਂ ਦੇ ਜਥੇ ਨੂੰ ਮੋਦੀ ਸਰਕਾਰ ਵਲੋਂ ਆਗਿਆ ਨਾ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX