ਤਾਜਾ ਖ਼ਬਰਾਂ


ਬਾਰਦਾਨੇ ਦੀ ਸਮੱਸਿਆ ਕਾਰਨ ਆੜ੍ਹਤੀਆ ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  0 minutes ago
ਖੋਸਾ ਦਲ ਸਿੰਘ / ਫ਼ਿਰੋਜ਼ਪੁਰ, 21 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ) - ਨਜ਼ਦੀਕੀ ਅਨਾਜ ਮੰਡੀ ਕੱਸੋਆਣਾ,ਮਰਖਾਈ,ਖੋਸਾ ਦਲ ਸਿੰਘ ਵਿਖੇ ਬਾਰਦਾਨੇ ਅਤੇ ਲਿਫ਼ਟਿੰਗ ਦੀ ਆ ਰਹੀ ਸਮੱਸਿਆ ਕਾਰਨ ਅੱਜ...
ਮਕਸੂਦਪੁਰ, ਸੂੰਢ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ
. . .  4 minutes ago
ਸੰਧਵਾਂ,21 ਅਪ੍ਰੈਲ( ਪ੍ਰੇਮੀ ਸੰਧਵਾਂ) ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ, ਸੂੰਢ।ਦਾਣਾ ਮੰਡੀ, ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ ਹਨ...
ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ, ਕੋਰੋਨਾ ਦੀ ਆੜ ਵਿਚ ਕਿਸਾਨਾਂ ਨੂੰ ਬਦਨਾਮ ਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
. . .  9 minutes ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ,ਕੋਰੋਨਾ ਦੀ ਆੜ ਵਿਚ ਲਾਕਡਾਉਨ ਲਾਉਣ ਤੇ ਕਿਸਾਨਾਂ ਨੂੰ ਬਦਨਾਮ ...
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ ਕੋਰੋਨਾ ਪਾਜ਼ੀਟਿਵ
. . .  23 minutes ago
ਨਵੀਂ ਦਿੱਲੀ , 21 ਅਪ੍ਰੈਲ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ...
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  41 minutes ago
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ...
ਦਿੱਲੀ ਨੂੰ ਆਕਸੀਜਨ ਸਪਲਾਈ ਕਰਨ ਲਈ ਕੀਤਾ ਜਾ ਰਿਹੈ ਮਜਬੂਰ - ਅਨਿਲ ਵਿੱਜ
. . .  49 minutes ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ...
ਸ੍ਰੀ ਮੁਕਤਸਰ ਸਾਹਿਬ: ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
. . .  53 minutes ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਮਲਕੀਤ ਸਿੰਘ ਖੋਸਾ ਜੋ ਕਿ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ, ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ...
ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ
. . .  57 minutes ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ...
ਨਾਸਿਕ ਆਕਸੀਜਨ ਟੈਂਕਰ ਲੀਕ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ
. . .  59 minutes ago
ਨਾਸਿਕ, 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ। ਇਸ ਹਾਦਸੇ...
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ
. . .  about 1 hour ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ ...
ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ,ਆਕਸੀਜਨ ਟੈਂਕ ਹੋਇਆ ਲੀਕ , 11 ਮਰੀਜ਼ਾਂ ਦੀ ਮੌਤ
. . .  about 1 hour ago
ਨਾਸਿਕ (ਮਹਾਰਾਸ਼ਟਰ ) - 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਬਠਿੰਡਾ ਮਾਨਸਾ ਰੋਡ ਨੂੰ 2 ਘੰਟੇ ਲਈ ਜਾਮ ਕੀਤਾ
. . .  about 1 hour ago
ਕੋਟਫੱਤਾ (ਬਠਿੰਡਾ) 21 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਅਨਾਜ ਮੰਡੀ ਵਿਚ ਬਾਰਦਾਨੇ ਦੀ ਘਾਟ ਅਤੇ ਪਿਛਲੇ 5 ਦਿਨ ਤੋਂ ਕਣਕ ਦੀ ਬੋਲੀ ਲਈ ਇੰਸਪੈਕਟਰ ਦੇ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਮਾਰਕਫੈੱਡ ਦੇ ਇੰਸਪੈਕਟਰ ਨੂੰ ਬਾਰਦਾਨਾ ਨਾ ਹੋਣ ਕਾਰਨ ਘੇਰਿਆ ਗਿਆ
. . .  about 1 hour ago
ਬਰਨਾਲਾ / ਹੰਡਿਆਇਆ, 21 ਅਪ੍ਰੈਲ (ਗੁਰਜੀਤ ਸਿੰਘ ਖੁੱਡੀ ) - ਹੰਡਿਆਇਆ ਦੇ ਨੇੜਲੇ ਪਿੰਡ ਖੁੱਡੀ ਕਲਾਂ ਦੀ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਵਲੋਂ ਮਾਰਕਫੈੱਡ ਦੇ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਦਾਨੇ ਦੀ ਕਮੀ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਦੀ ਕਣਕ ਖ਼ਰਾਬ ਮੌਸਮ ਦੌਰਾਨ ਮੰਡੀਆਂ ਵਿਚ ਰੁਲ ...
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ
. . .  about 2 hours ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ,...
ਜ਼ਿਲ੍ਹਾ ਬਰਨਾਲਾ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕਿਸਾਨਾਂ ਨੇ ਨੈਸ਼ਨਾਲ ਹਾਈਵੇ ਜਾਮ ਕੀਤਾ
. . .  about 1 hour ago
ਟੱਲੇਵਾਲ, 21 ਅਪ੍ਰੈਲ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਖੇ ਭਾਕਿਯੂ ਉਗਰਾਹਾਂ ਦੀ ਅਗਵਾਈ ਵਿਚ ਬਾਰਦਾਨੇ ਦੀ ਘਾਟ...
ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ - ਰਾਜ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ
. . .  about 2 hours ago
ਵੀਂ ਦਿੱਲੀ , 21 ਅਪ੍ਰੈਲ - ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਐਸ.ਆਈ.ਆਈ. ਨੇ ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ - ਰਾਜ ਸਰਕਾਰਾਂ ਲਈ 400 ਰੁਪਏ ...
ਬਾਰਦਾਨੇ ਦੀ ਕਮੀ ਸਦਕਾ ਕਿਸਾਨ ਜਥੇਬੰਦੀ ਵਲੋਂ ਬਾਘਾ ਪੁਰਾਣਾ ਮੁੱਖ ਖ਼ਰੀਦ ਕੇਂਦਰ ਅੱਗੇ ਰੋਡ ਜਾਮ
. . .  about 3 hours ago
ਬਾਘਾ ਪੁਰਾਣਾ, 21 ਅਪ੍ਰੈਲ (ਬਲਰਾਜ ਸਿੰਗਲਾ) - ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਬੰਧ ਬਿਲਕੁਲ ਲੜਖੜਾ ਚੁੱਕੇ ਹਨ, ਬਾਘਾ ਪੁਰਾਣਾ ਦੇ ਮੁੱਖ ਖ਼ਰੀਦ ਕੇਂਦਰ ...
ਸਕੂਲ ਛੱਡਣ ਦੇ ਸਰਟੀਫਿਕੇਟ ਦੀ ਹੁਣ ਜ਼ਰੂਰਤ ਨਹੀ, ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਹੁਕਮ
. . .  about 3 hours ago
ਚੰਡੀਗੜ੍ਹ , 21 ਅਪ੍ਰੈਲ - ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਸਕੂਲ ਛੱਡਣ ਸਰਟੀਫਿਕੇਟ ਦੇ ਹੁਕਮ , ਹੁਣ ਜੇਕਰ ਬੱਚਾ ਇਕ ਪ੍ਰਾਈਵੇਟ/ਸਰਕਾਰੀ ਸਕੂਲ ਤੋਂ ਹੱਟ ਕੇ ਕਿਸੇ ਵੀ...
ਅਦਾਕਾਰ ਚਿਰੰਜੀਵੀ ਦਾ ਐਲਾਨ - ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ ਮੁਫ਼ਤ ਕੋਵਿਡ -19 ਟੀਕਾਕਰਨ
. . .  about 4 hours ago
ਚੇਨਈ, 21 ਅਪ੍ਰੈਲ - ਚਿਰੰਜੀਵੀ ਦੀ ਅਗਵਾਈ ਵਾਲੀ ਕੋਰੋਨਾ ਕਰਿਸਿਸ ਚੈਰੀਟੀ (ਸੀ.ਸੀ.ਸੀ.) ਨੇ ਐਲਾਨ ਕੀਤਾ ਹੈ ਕਿ, ਉਹ ਅਪੋਲੋ 247 ਦੇ ਸਹਿਯੋਗ ਨਾਲ ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ...
ਯੂਕੇ ਜਾਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਜਿਹੜੇ ਯਾਤਰੀ ਭਾਰਤ ਅਤੇ ਬ੍ਰਿਟੇਨ ਦੇ ਵਿਚਕਾਰ ਯਾਤਰਾ ਕਰਨ ਜਾ ਰਹੇ ਸਨ, ਉਹ ਨੋਟ ਕਰ ਸਕਦੇ ਹਨ ਕਿ ਯੂ. ਕੇ. ਦੁਆਰਾ ਐਲਾਨੀਆਂ ਤਾਜ਼ਾ ਪਾਬੰਦੀਆਂ ਦੇ ਮੱਦੇਨਜ਼ਰ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,95,041 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 5 hours ago
ਨਵੀਂ ਦਿਲੀ, 21 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,95,041 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ...
ਦਰਦਨਾਕ ਸੜਕ ਹਾਦਸੇ 'ਚ ਐਕਟਿਵਾ ਸਵਾਰ ਇਕ ਵਿਅਕਤੀ ਦੀ ਮੌਤ
. . .  about 5 hours ago
ਮਾਨਾਂਵਾਲਾ, 21 ਅਪ੍ਰੈਲ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ - ਜਲੰਧਰ ਜੀ.ਟੀ. ਰੋਡ ਦੋਬੁਰਜੀ ਤੋਂ ਵੱਲਾ ਬਾਈਪਾਸ 'ਤੇ ਗਾਰਡਨ ਇਨਕਲੇਵ ਕਲੋਨੀ ਨੇੜੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ...
ਜਾਰਜ ਫਲਾਇਡ ਮੌਤ ਮਾਮਲੇ ਵਿਚ ਗੋਰਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ
. . .  about 6 hours ago
ਮਿਨੀਆਪੋਲਿਸ, 21 ਅਪ੍ਰੈਲ - ਅਮਰੀਕਾ ਵਿਚ ਬੀਤੇ ਸਾਲ ਗੋਰੇ ਪੁਲਿਸ ਅਧਿਕਾਰੀ ਹੱਥੋਂ ਅਫ਼ਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਗੋਰੇ ਪੁਲਿਸ ਅਧਿਕਾਰੀ ਡੈਰੇਕ ਚਾਵਿਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਗੋਰੇ ਪੁਲਿਸ ਅਧਿਕਾਰੀ 'ਤੇ ਦੋਸ਼ ਹੈ ਕਿ ਉਸ ਨੇ 46 ਸਾਲਾ ਫਲਾਇਡ...
ਡਾਕਟਰ ਸੰਜੀਵ ਖੋਸਲਾ ਨੇ ਸੰਭਾਲਿਆ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਦਾ ਅਹੁਦਾ
. . .  about 6 hours ago
ਪਠਾਨਕੋਟ, 21 ਅਪ੍ਰੈਲ (ਸੰਧੂ) - ਵਧੀਕ ਮੁੱਖ ਸਕੱਤਰ ਪਸ਼ੂ ਪਾਲਨ ਵਿਭਾਗ ਪੰਜਾਬ ਵਿਜੇ ਕੁਮਾਰ ਜੰਜੂਵਾ ਆਈ.ਏ.ਐਸ. ਨੇ ਇਕ ਹੁਕਮ ਜਾਰੀ ਕਰਕੇ ਡਾਕਟਰ ਸੰਜੀਵ ਕੁਮਾਰ ਖੋਸਲਾ ਨੂੰ ਪਸ਼ੂ ਪਾਲਨ ਵਿਭਾਗ ਦਾ ਡਾਇਰੈਕਟਰ ਨਿਯੁਕਤ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 12 ਫੱਗਣ ਸੰਮਤ 552
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ

ਸੰਪਾਦਕੀ

ਲਗਾਤਾਰ ਵਧਦੀ ਮਹਿੰਗਾਈ ਤਤਕਾਲ ਰਾਹਤ ਦੀ ਜ਼ਰੂਰਤ

ਮਹਿੰਗਾਈ ਇਕ ਵਾਰ ਫਿਰ ਬੇਲਗਾਮ ਹੋਣ ਲੱਗੀ ਹੈ। ਹਰੇਕ ਵਸਤੂ ਅਤੇ ਪਦਾਰਥ ਦੀਆਂ ਕੀਮਤਾਂ ਵਧਣ ਲੱਗੀਆਂ ਹਨ, ਖ਼ਾਸ ਤੌਰ 'ਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਰਸੋਈ ਗੈਸ ਦੀਆਂ ਕੀਮਤਾਂ ਪਿਛਲੇ ਸਮੇਂ ਵਿਚ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ...

ਪੂਰੀ ਖ਼ਬਰ »

ਕਿਸਾਨ ਅੰਦੋਲਨ ਦਾ ਰੋਜ਼ਨਾਮਚਾ-3-ਕਿਸਾਨ ਅੰਦੋਲਨ ਨੂੰ ਸਮਝਣ ਤੋਂ ਅਸਮਰੱਥ ਰਹੀ ਭਾਜਪਾ

ਪੰਜਾਬ ਵਿਚ ਸਥਾਨਕ ਚੋਣਾਂ ਦੇ ਨਤੀਜੇ ਆ ਗਏ ਹਨ। ਜਿਵੇਂ ਕਿ ਪਹਿਲਾਂ ਹੀ ਲੱਗ ਰਿਹਾ ਸੀ, ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਜੋ ਵੀ ਰਾਜਨੀਤੀ ਬਚ ਗਈ ਸੀ, ਉਹ ਪੂਰੀ ਤਰ੍ਹਾਂ ਸਿਫ਼ਰ ਹੋ ਗਈ ਹੈ। ਭਾਜਪਾ ਨੂੰ ਪੰਜਾਬ ਦੀ ਰਾਜਨੀਤੀ ਵਿਚ ਆਪਣੀ ਪਿੱਠ 'ਤੇ ਢੋਣ ਵਾਲੇ ਅਕਾਲੀ ਦਲ ਨੂੰ ਵੀ ਵੋਟਰਾਂ ਨੇ ਸਖ਼ਤ ਸਜ਼ਾ ਦਿੱਤੀ ਹੈ। ਇਨ੍ਹਾਂ ਨਤੀਜਿਆਂ ਨੂੰ ਕਿਸਾਨ ਅੰਦੋਲਨ ਤੋਂ ਪਹਿਲਾਂ ਸੈਮੀਫਾਈਨਲ ਦੇ ਨਤੀਜੇ ਵਜੋਂ ਵੇਖਿਆ ਜਾ ਰਿਹਾ ਹੈ। ਹੁਣ ਸਰਕਾਰ ਦੀ ਸਮਝ ਵਿਚ ਥੋੜ੍ਹਾ-ਥੋੜ੍ਹਾ ਆ ਰਿਹਾ ਹੋਵੇਗਾ ਕਿ ਉਸ ਨੇ ਬਲਦੀ ਅੱਗ ਵਿਚ ਆਪਣਾ ਹੱਥ ਦੇ ਦਿੱਤਾ ਹੈ। ਜੇਕਰ ਇਹ ਅੰਦੋਲਨ ਇਸੇ ਤਰ੍ਹਾਂ ਰਿਹਾ ਤਾਂ ਇਸ ਦੇ ਰਾਜਸੀ ਸਿੱਟੇ ਕਿਤੇ ਵਿਆਪਕ ਅਤੇ ਸੰਗੀਨ ਹੋ ਸਕਦੇ ਹਨ। ਹੁਣ ਤੱਕ ਅੰਦੋਲਨ ਪ੍ਰਤੀ ਸਰਕਾਰ ਦਾ ਰਵੱਈਆ ਨਾਂਹ-ਪੱਖੀ ਅਤੇ ਭੰਨ-ਤੋੜ ਵਾਲਾ ਰਿਹਾ ਹੈ। ਜੇਕਰ ਉਸ ਦਾ ਵੱਸ ਚਲਦਾ ਤਾਂ ਉਸ ਨੇ ਕਿਸਾਨਾਂ ਦੇ ਆਗੂਆਂ ਦੀ ਏਕਤਾ ਕਦੋਂ ਦੀ ਤੋੜ ਦਿੱਤੀ ਹੁੰਦੀ। ਦਰਅਸਲ, ਇਸ ਕਿਸਮ ਦੇ ਹੱਥਕੰਡੇ ਗੱਲਬਾਤ ਦੇ ਦੂਜੇ ਦੌਰ ਵਿਚ ਵੀ ਸ਼ੁਰੂ ਹੋ ਗਏ ਸਨ। ਇਧਰ ਗੱਲਬਾਤ ਖ਼ਤਮ ਹੋਈ ਅਤੇ ਓਧਰ ਸਰਕਾਰ ਨੇ ਆਪਣੇ ਪ੍ਰਤੀ ਨਰਮ ਰੁਖ਼ ਰੱਖਣ ਵਾਲੇ ਕਿਸਾਨ ਨੇਤਾਵਾਂ ਨਾਲ ਪਿੱਠ ਪਿੱਛੇ ਗੱਲਬਾਤ ਸ਼ੁਰੂ ਕਰ ਦਿੱਤੀ। ਪਰ ਇਸ ਦੇ ਓਹੋ ਜਿਹੇ ਸਿੱਟੇ ਨਹੀਂ ਨਿਕਲੇ, ਜਿਵੇਂ ਸਰਕਾਰ ਅਤੇ ਉਸ ਦੇ ਰਣਨੀਤੀਕਾਰ ਚਾਹੁੰਦੇ ਸਨ। ਅੰਦੋਲਨ ਦੀਆਂ ਮੰਗਾਂ ਦਾ ਠੋਸ ਰੂਪ ਕਿਸਾਨਾਂ ਦੇ ਮਨ ਵਿਚ ਏਨਾ ਡੂੰਘਾਈ ਨਾਲ ਉਤਰ ਚੁੱਕਾ ਸੀ ਕਿ ਢਿੱਲਾ-ਮੱਠਾ ਰਵੱਈਆ ਰੱਖਣ ਵਾਲੇ ਕਿਸਾਨ ਨੇਤਾਵਾਂ ਨੂੰ ਛੇਤੀ ਹੀ ਸਮਝ ਆ ਗਈ ਸੀ ਕਿ ਜੇਕਰ ਉਹ ਸਰਕਾਰ ਦੇ ਪੱਖ ਵਿਚ ਦਿਖਾਈ ਦਿੱਤੇ ਤਾਂ ਜੀਵਨ ਭਰ ਲਈ ਆਪਣਾ ਅਕਸ ਖ਼ਰਾਬ ਕਰ ਲੈਣਗੇ। ਗਾਜ਼ੀਪੁਰ ਬਾਰਡਰ 'ਤੇ ਬਹੁਤ ਮਜ਼ਬੂਤ ਹੋਏ ਧਰਨੇ ਦੀ ਕਹਾਣੀ ਅੰਦੋਲਨ ਦੇ ਇਸ ਪਹਿਲੂ ਦਾ ਸਿੱਟਾ ਹੈ।
ਅਕਤੂਬਰ ਵਿਚ ਜਦੋਂ ਧਰਨਾ ਸ਼ੂਰੂ ਹੋਇਆ, ਉਸ ਸਮੇਂ ਪੱਛਮੀ ਉੱਤਰ ਪ੍ਰਦੇਸ਼ ਦੀ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਤਕਰੀਬਨ 100 ਕਿਸਾਨ ਕੌਮੀ ਰਾਜ ਮਾਰਗ-24 ਨੂੰ ਮੇਰਠ ਐਕਸਪ੍ਰੈੱਸ ਨਾਲ ਜੋੜਨ ਵਾਲੀ ਉੱਚੀ ਸੜਕ (ਫਲਾਈ ਓਵਰ) ਦੇ ਹੇਠਾਂ ਧਰਨੇ 'ਤੇ ਬੈਠੇ ਸਨ। ਪਰ ਇਸ ਨਾਲ ਨਾ ਤਾਂ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ ਅਤੇ ਨਾ ਹੀ ਕੋਈ ਅੰਦੋਲਨ ਦਾ ਨਜ਼ਾਰਾ ਦਿਖ ਰਿਹਾ ਸੀ। ਸਰਕਾਰ 'ਤੇ ਕਿਸੇ ਵੀ ਕਿਸਮ ਦਾ ਦਬਾਅ ਬਣਾਉਣ ਵਿਚ ਅਸਮਰੱਥ ਇਸ ਧਰਨੇ ਵਿਚੋਂ ਜਿਸ ਤਰ੍ਹਾਂ ਦੀਆਂ ਆਵਾਜ਼ਾਂ ਨਿਕਲ ਰਹੀਆਂ ਸਨ, ਉਨ੍ਹਾਂ ਤੋਂ ਲੱਗ ਰਿਹਾ ਸੀ ਕਿ ਇਹ ਅੰਦੋਲਨ ਕੁਝ ਹੀ ਦਿਨਾਂ ਦਾ ਮਹਿਮਾਨ ਹੈ। ਪਰ ਉਦੋਂ ਹੀ ਉੱਤਰ ਪ੍ਰਦੇਸ਼ ਵਿਚ ਤਰਾਈ ਦੇ ਕਿਸਾਨਾਂ ਦਾ ਅੰਦੋਲਨਕਾਰੀ ਜਥਾ (ਇਨ੍ਹਾਂ ਵਿਚ ਜ਼ਿਆਦਾਤਰ ਸਿੱਖ ਕਿਸਾਨ ਸਨ) ਆਇਆ ਅਤੇ ਉਨ੍ਹਾਂ ਨੇ ਜੁਝਾਰੂ ਰੁਖ਼ ਅਖਤਿਆਰ ਕਰਦੇ ਹੋਏ ਉੱਚੀ ਸੜਕ ਦੇ ਉੱਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਸ ਨਾਲ ਆਵਾਜਾਈ ਰੁਕਣ ਲੱਗੀ। ਪੁਲਿਸ ਸੜਕ ਦੇ ਹੇਠਾਂ ਬੈਠੇ ਕਿਸਾਨਾਂ ਕੋਲ ਗਈ ਅਤੇ ਉੱਤੇ ਬੈਠੇ ਕਿਸਾਨਾਂ ਦੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਹੇਠਾਂ ਬੈਠਣ ਲਈ ਕਹੋ। ਪਰ ਤਰਾਈ ਦੇ ਜਥੇ ਨੇ ਉੱਥੋਂ ਹਟਣ ਤੋਂ ਇਨਕਾਰ ਕਰ ਦਿੱਤਾ। ਸਿੱਟਾ ਇਹ ਨਿਕਲਿਆ ਕਿ ਅਗਲੇ ਦਿਨ ਹੀ ਹੇਠਾਂ ਬੈਠੇ ਕਿਸਾਨ ਵੀ ਉੱਪਰ ਆ ਕੇ ਬੈਠ ਗਏ। ਅੰਦੋਲਨ ਵਧਦਾ ਗਿਆ। ਅੱਜ ਗਾਜ਼ੀਪੁਰ ਸਰਹੱਦ 'ਤੇ ਸੰਘਰਸ਼ ਦਾ ਜੋ ਨਜ਼ਾਰਾ ਦਿਸ ਰਿਹਾ ਹੈ, ਉਹ ਉਸੇ ਘਟਨਾਕ੍ਰਮ ਦਾ ਨਤੀਜਾ ਹੈ। ਜ਼ਾਹਰ ਹੈ ਕਿ ਅੰਦੋਲਨ ਦਾ ਮਤਲਬ ਹੁੰਦਾ ਹੈ ਅਵੱਗਿਆ। ਸੱਤਾ ਦੀ ਅਵੱਗਿਆ ਅਤੇ ਪ੍ਰਸ਼ਾਸਨ ਦੀ ਅਵੱਗਿਆ। ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਤੋਂ ਪੁੱਛ ਕੇ ਅੰਦੋਲਨ ਨਹੀਂ ਹੁੰਦੇ। ਅਜਿਹੇ ਅੰਦੋਲਨ ਸਿਰਫ ਸੰਕੇਤਿਕ ਹੋ ਕੇ ਰਹਿ ਜਾਂਦੇ ਹਨ। ਇਨ੍ਹਾਂ ਵਿਚ ਮਿੱਤਰਤਾਪੂਰਨ ਢੰਗ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ ਜਾਂਦੀਆਂ ਹਨ। ਥਾਣੇ ਵਿਚ ਰੋਟੀ-ਪਾਣੀ ਖਾਣ ਤੋਂ ਬਾਅਦ ਨੇਤਾ ਅਤੇ ਵਰਕਰ ਛੱਡ ਦਿੱਤੇ ਜਾਂਦੇ ਹਨ। ਟੀ.ਵੀ. ਅਤੇ ਅਖ਼ਬਾਰ ਦੀ ਖ਼ਬਰ ਬਣ ਜਾਂਦੀ ਹੈ। ਇਸ ਨੂੰ ਅੰਦੋਲਨ ਨਹੀਂ ਸਗੋਂ ਖਾਨਾਪੂਰਤੀ ਕਿਹਾ ਜਾਣਾ ਚਾਹੀਦਾ ਹੈ। ਦਰਅਸਲ, ਜੋ ਅੰਦੋਲਨ ਅਵੱਗਿਆਕਾਰੀ ਨਹੀਂ ਹੁੰਦੇ, ਉਹ ਕਿਸੇ ਕੰਮ ਦੇ ਨਹੀਂ ਹੁੰਦੇ। ਅੰਗਰੇਜ਼ਾਂ ਖਿਲਾਫ਼ ਆਜ਼ਾਦੀ ਦੀ ਲੜਾਈ ਵਿਚ ਮਹਾਤਮਾ ਗਾਂਧੀ ਦਾ ਵੀ ਇਹੀ ਮੰਨਣਾ ਸੀ। ਦਿੱਲੀ ਦੀਆਂ ਸਰਹੱਦਾਂ 'ਤੇ ਹੋ ਰਿਹਾ ਕਿਸਾਨ ਅੰਦੋਲਨ ਅਵੱਗਿਆ ਦੀ ਤਾਜ਼ਾ ਉਦਾਹਰਨ ਹੈ। ਇਸ ਕਿਸਾਨ ਅੰਦੋਲਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਤੇ ਵੀ ਸਰਕਾਰ ਨਜ਼ਰ ਨਹੀਂ ਆਉਂਦਾ। ਇੱਥੋਂ ਤੱਕ ਕਿ ਵਿਗਿਆਨ ਭਵਨ ਵਿਚ ਹੋਣ ਵਾਲੀ ਗੱਲਬਾਤ ਦੌਰਾਨ ਇਹ ਸਰਕਾਰ ਦੀ ਚਾਹ ਅਤੇ ਰੋਟੀ ਵੀ ਸਵੀਕਾਰ ਨਹੀਂ ਕਰਦਾ। ਇਹ ਗੱਲ ਭਾਵੇਂ ਬਹੁਤੀ ਵੱਡੀ ਨਾ ਲੱਗੇ, ਪਰ ਇਸ ਵਿਚੋਂ ਵਿਰੋਧ ਦਾ ਇਕ ਰੂਪ ਨਿਕਲਦਾ ਹੈ, ਜਿਸ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅੰਦੋਲਨਕਾਰੀ ਲੀਡਰਸ਼ਿਪ ਦੀ ਦ੍ਰਿੜ੍ਹਤਾ ਦਾ ਸਿੱਟਾ ਇਹ ਨਿਕਲਿਆ ਕਿ ਜੋ ਕਿਸਾਨ ਆਗੂ ਅੰਦੋਲਨ ਦੇ ਨਾਲ ਨਾ ਹੋ ਕੇ ਸਰਕਾਰ ਨਾਲ ਗੱਲਬਾਤ ਕਰਦਾ ਨਜ਼ਰ ਆਉਂਦਾ ਹੈ, ਉਹ ਭਾਵੇਂ ਹੀ ਟੀ.ਵੀ. 'ਤੇ ਚਲਾਕੀ ਨਾਲ ਆਪਣੀ ਗੱਲ ਕਹਿ ਦੇਵੇ ਪਰ ਅਸਲ ਵਿਚ ਉਹ ਆਗੂ ਕਿਸਾਨ ਆਗੂ ਦੇ ਰੂਪ ਵਿਚ ਆਪਣੀ ਭਰੋਸੇਯੋਗਤਾ ਗੁਆ ਬੈਠਦਾ ਹੈ। ਸਰਕਾਰ ਵਲੋਂ ਏਕਤਾ ਤੋੜਨ ਦੀਆਂ ਕੋਸ਼ਿਸ਼ਾਂ ਦੋ ਪੱਧਰਾਂ 'ਤੇ ਚੱਲ ਰਹੀਆਂ ਹਨ। ਪਹਿਲੀ ਇਕ ਹੱਥਕੰਡੇ ਦੇ ਰੂਪ ਵਿਚ ਅਤੇ ਦੂਜੀ ਇਕ ਚਰਚਾ ਦੇ ਰੂਪ ਵਿਚ। ਇਥੇ ਹੱਥਕੰਡੇ ਦਾ ਅਰਥ ਸੰਯੁਕਤ ਕਿਸਾਨ ਮੋਰਚੇ ਦੇ ਕੁਝ ਮੈਂਬਰਾਂ ਨਾਲ ਪਰਦੇ ਪਿੱਛੇ ਗੱਲਬਾਤ ਕਰਨ, ਅੰਦੋਲਨ ਖਿਲਾਫ਼ ਅਫ਼ਵਾਹਾਂ ਫੈਲਾਉਣ ਅਤੇ ਪੁਲਿਸ ਪ੍ਰਸ਼ਾਸਨ ਦੇ ਨੋਟਿਸਾਂ ਜਾਂ ਮੁਕੱਦਮਿਆਂ ਰਾਹੀਂ ਉਨ੍ਹਾਂ ਵਿਚ ਡਰ ਪੈਦਾ ਕਰਨ ਤੋਂ ਹੈ। ਪਿਛਲੇ ਤਿੰਨ ਮਹੀਨੇ ਤੋਂ ਅਜ਼ਮਾਏ ਜਾ ਰਹੇ ਇਨ੍ਹਾਂ ਹੱਥਕੰਡਿਆਂ ਦਾ ਅੰਦੋਲਨ 'ਤੇ ਕੋਈ ਅਸਰ ਨਹੀਂ ਦਿਖ ਰਿਹਾ।
ਚਰਚਾ ਦੇ ਰੂਪ ਵਿਚ ਸਰਕਾਰ ਦੋ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਚੁੱਕੀ ਹੈ। ਪਹਿਲੀ ਕੋਸ਼ਿਸ਼ ਉਸ ਸਮੇਂ ਹੋਈ ਜਦੋਂ ਸਰਕਾਰ ਸਮਰਥਕ ਬੁੱਧੀਜੀਵੀਆਂ ਅਤੇ ਅਰਥ-ਸ਼ਾਸਤਰੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਹ ਤਾਂ ਸਿਰਫ ਦੋ ਲੱਖ ਪਰਿਵਾਰਾਂ ਦਾ ਅੰਦੋਲਨ ਹੈ, ਅਤੇ ਜ਼ਿਆਦਾਤਰ ਕਿਸਾਨ ਇਸ ਦਾਇਰੇ ਤੋਂ ਬਾਹਰ ਹਨ। ਭਾਵ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ 10 ਲੱਖ ਲੋਕਾਂ ਵਲੋਂ ਹੀ ਇਹ ਅੰਦੋਲਨ ਕੀਤਾ ਜਾ ਰਿਹਾ ਹੈ। ਛੇਤੀ ਹੀ ਇਹ ਦਾਅਵਾ ਗ਼ਲਤ ਸਾਬਤ ਹੋ ਗਿਆ। ਗਾਜ਼ੀਪੁਰ ਬਾਰਡਰ 'ਤੇ ਵਾਪਰੀ 26 ਜਨਵਰੀ ਦੀ ਘਟਨਾ ਤੋਂ ਬਾਅਦ ਮਹਾਂਪੰਚਾਇਤਾਂ ਵਿਚ ਜੋ ਮੁਲਖ ਉਮੜਿਆ, ਉਸ ਨੇ ਸਰਕਾਰ ਨੂੰ ਹੈਰਾਨ ਕਰ ਦਿੱਤਾ। ਉਸ ਤੋਂ ਬਾਅਦ ਇਹ ਬਿਰਤਾਂਤ ਸਿਰਜਿਆ ਗਿਆ ਕਿ ਇਹ ਅੰਦੋਲਨ ਤਾਂ ਕੇਵਲ ਜੱਟਾਂ ਜਾਂ ਜਾਟਾਂ ਦਾ ਹੈ। ਪਰ ਮਹਾਂਪੰਚਾਇਤਾਂ ਵਿਚ ਮੁਸਲਮਾਨਾਂ, ਗੁੱਜਰਾਂ ਅਤੇ ਮੀਣਾ ਬਰਾਦਰੀ ਦੀ ਭਾਗੀਦਾਰੀ ਨੇ ਇਸ ਦਾਅ ਨੂੰ ਵੀ ਨਾਕਾਮ ਕਰ ਦਿੱਤਾ। ਤਾਜ਼ਾ ਸਥਿਤੀ ਇਹ ਹੈ ਕਿ ਗੁਜਰਾਤ, ਕਰਨਾਟਕ ਅਤੇ ਮਹਾਰਾਸ਼ਟਰ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਵੀ ਕਿਸਾਨਾਂ ਦੇ ਜਥੇ ਲੰਬੀਆਂ-ਲੰਬੀਆਂ ਯਾਤਰਾਵਾਂ ਕਰਕੇ ਇਸ ਅੰਦੋਲਨ ਦੀ ਆਵਾਜ਼ ਵਿਚ ਆਪਣੀ ਆਵਾਜ਼ ਮਿਲਾਉਣ ਆ ਰਹੇ ਹਨ। 21 ਫਰਵਰੀ ਨੂੰ ਗਾਜ਼ੀਪੁਰ ਸਰਹੱਦ 'ਤੇ ਪਹੁੰਚੇ ਇਨ੍ਹਾਂ ਕਿਸਾਨਾਂ ਨੇ ਜਦੋਂ ਟਿਕੈਤ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੀਆਂ ਅੱਖਾਂ ਭਿੱਜ ਗਈਆਂ। ਟਿਕੈਤ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਇਨ੍ਹਾਂ ਕਿਸਾਨਾਂ ਦਾ ਕਹਿਣਾ ਸੀ ਕਿ ਦਿੱਲੀ ਦੇ ਇਸ ਅੰਦੋਲਨ ਨੇ ਉਨ੍ਹਾਂ ਦੇ ਇਲਾਕਿਆਂ ਵਿਚ ਵੀ ਕਿਸਾਨਾਂ ਵਿਚ ਵਿਰੋਧ ਦੀ ਚੇਤਨਾ ਫੂਕ ਦਿੱਤੀ ਹੈ।
ਸਮੀਖਿਅਕਾਂ ਨੇ ਪ੍ਰਧਾਨ ਮੰਤਰੀ ਦੇ ਇਕ ਹਾਲੀਆ ਭਾਸ਼ਨ ਰਾਹੀਂ ਕਿਸਾਨ ਅੰਦੋਲਨ ਦਾ ਅਕਸ ਖ਼ਰਾਬ ਕਰਨ ਦੀ ਇਕ ਹੋਰ ਕੋਸ਼ਿਸ਼ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨੇ ਖੁਦ ਨੂੰ ਗ਼ਰੀਬ ਕਿਸਾਨਾਂ ਦੇ ਖੈਰ ਖ਼ਵਾਹ ਦੇ ਰੂਪ ਵਿਚ ਪੇਸ਼ ਕੀਤਾ, ਕੁਝ ਇਸ ਅੰਦਾਜ਼ ਵਿਚ ਕਿ ਜਿਵੇਂ ਇਹ ਅੰਦੋਲਨ ਬੜੇ ਅਮੀਰ ਕਿਸਾਨਾਂ ਦਾ ਹੋਵੇ। ਅਸਲੀਅਤ ਇਸ ਦੇ ਉਲਟ ਹੈ। ਇਹ ਅੰਦੋਲਨ ਜ਼ਿਆਦਾ ਤੋਂ ਜ਼ਿਆਦਾ ਤਿੰਨ ਲੱਖ ਤੋਂ 12 ਲੱਖ ਰੁਪਏ ਸਾਲਾਨਾ ਕਮਾਉਣ ਵਾਲੇ ਕਿਸਾਨਾਂ ਦਾ ਹੈ। ਭਾਵ ਹਰ ਹਾਲਤ ਵਿਚ ਇਹ ਅੰਦੋਲਨ ਗ਼ਰੀਬ ਅਤੇ ਮੱਧ ਵਰਗੀ ਕਿਸਾਨਾਂ ਦਾ ਹੈ। ਪ੍ਰਧਾਨ ਮੰਤਰੀ ਦੀ ਇਸ ਕੋਸ਼ਿਸ਼ ਨਾਲ ਸਾਫ਼ ਹੈ ਕਿ ਭਾਜਪਾ ਅਤੇ ਉਨ੍ਹਾਂ ਦੀ ਸਰਕਾਰ ਨਾ ਤਾਂ ਇਸ ਅੰਦੋਲਨ ਦਾ ਸਮਾਜਿਕ ਕਿਰਦਾਰ ਠੀਕ ਢੰਗ ਨਾਲ ਸਮਝ ਸਕੀ ਹੈ ਅਤੇ ਨਾ ਹੀ ਉਸ ਦਾ ਆਰਥਿਕ ਢਾਂਚਾ ਹੀ ਉਸ ਦੀ ਸਮਝ ਵਿਚ ਆਇਆ ਹੈ।

E. mail : abhaydubey@csds.in

ਖ਼ਬਰ ਸ਼ੇਅਰ ਕਰੋ

 

ਪਗੜੀ ਸੰਭਾਲ ਜੱਟਾ ਲਹਿਰ ਦਾ ਬਾਨੀ ਅਜੀਤ ਸਿੰਘ

ਜਨਮ ਦਿਨ 'ਤੇ ਵਿਸ਼ੇਸ਼ ਪ੍ਰਸਿੱਧ ਕ੍ਰਾਂਤੀਕਾਰੀ ਸ: ਅਜੀਤ ਸਿੰਘ 'ਪਗੜੀ ਸੰਭਾਲ ਜੱਟਾ ਲਹਿਰ' ਦੇ ਬਾਨੀ ਸਨ। ਉਨ੍ਹਾਂ ਦਾ ਜਨਮ 23 ਫਰਵਰੀ, 1881 ਨੂੰ ਪਿੰਡ ਖਟਕੜ ਕਲਾਂ, ਜ਼ਿਲ੍ਹਾ ਨਵਾਂਸ਼ਹਿਰ ਵਿਚ ਪਿਤਾ ਸਰਦਾਰ ਅਰਜਨ ਸਿੰਘ ਅਤੇ ਮਾਤਾ ਜੈ ਕੌਰ ਦੇ ਘਰ ਹੋਇਆ। ਪੜ੍ਹਾਈ ਉਨ੍ਹਾਂ ...

ਪੂਰੀ ਖ਼ਬਰ »

ਰਾਸ਼ਟਰਪਤੀ ਜੋ ਬਾਈਡਨ ਦੀ ਟੀਮ ਵਿਚ ਭਾਰਤੀ ਮੂਲ ਦੇ ਲੋਕਾਂ ਨੂੰ ਮਿਲੀ ਵਿਸ਼ੇਸ਼ ਅਹਿਮੀਅਤ

ਭਾਰਤੀ ਉਦਮੀ ਮਿਹਨਤੀ, ਦ੍ਰਿੜ੍ਹ ਇਰਾਦੇ ਵਾਲੇ, ਕੰਮ ਦੇ ਕਰਿੰਦੇ, ਭਰੋਸੇਯੋਗ ਅਤੇ ਜਿਹੜਾ ਨਿਸ਼ਾਨਾ ਨਿਸਚਿਤ ਕਰ ਲੈਣ, ਉਸ ਨੂੰ ਪ੍ਰਾਪਤ ਕਰਕੇ ਹੀ ਦਮ ਲੈਂਦੇ ਹਨ। ਸੰਸਾਰ ਦਾ ਕੋਈ ਅਜਿਹਾ ਖਿੱਤਾ ਨਹੀਂ ਜਿਥੇ ਉਨ੍ਹਾਂ ਨੇ ਜਾ ਕੇ ਨਵੀਆਂ ਪਿਰਤਾਂ ਨਾ ਪਾਈਆਂ ਹੋਣ। ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX