ਸਿਆਟਲ, 22 ਫਰਵਰੀ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਹਵਾਬਾਜ਼ੀ ਵਿਭਾਗ ਨੇ ਕੱਲ੍ਹ ਡੇਨਵਰ 'ਚ ਯੂਨਾਈਟਿਡ ਏਅਰਲਾਈਨਜ਼ ਦੇ ਯਾਤਰੀ ਜਹਾਜ਼ 777 ਦੇ ਉੱਪਰ ਹਵਾ 'ਚ ਇੰਜਨ ਦੇ ਪੱਖੇ ਨੂੰ ਲੱਗੀ ਭਿਆਨਕ ਅੱਗ ਵਾਲੀ ਘਟਨਾ ਦੀ ਐਮਰਜੈਂਸੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ | ਫੈਡਰਲ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਵਾਰ ਬਰਤਾਨੀਆ ਦੇ ਡਾਕਟਰਾਂ ਨੇ ਦਿਲਾਂ ਦੀ ਸਫਲਤਾਪੂਰਵਕ ਤਬਦੀਲੀ ਕੀਤੀ ਹੈ, ਧੜਕਣ ਬੰਦ ਵਾਲੇ ਦਿਲਾਂ ਦੀ ਇਕ ਵਿਸ਼ੇਸ਼ ਕਿਸਮ ਦੀ ਮਸ਼ੀਨ ਦੀ ਵਰਤੋਂ ਕਰਦਿਆਂ ਇਹ ਕਿ੍ਸ਼ਮਾ ਕੀਤਾ ਗਿਆ ਹੈ | ਮੁਰਦਾ ਐਲਾਨੇ ਜਾ ਚੁੱਕੇ ਲੋਕਾਂ ਦੇ ਦਿਲਾਂ ਨੂੰ 6 ਬੱਚਿਆਂ 'ਚ ਟਰਾਂਸਪਲਾਂਟ ਕੀਤਾ ਗਿਆ ਹੈ | ਇਹ ਸਾਰੇ ਬੱਚੇ ਹੁਣ ਪੂਰੀ ਤਰ੍ਹਾਂ ਤੰਦਰੁਸਤ ਹਨ | ਇਸ ਤੋਂ ਪਹਿਲਾਂ, ਸਿਰਫ ਉਹੀ ਲੋਕ ਜਿਨ੍ਹਾਂ ਦੇ ਦਿਮਾਗ ਨੂੰ ਮਿ੍ਤਕ ਐਲਾਨਿਆ ਗਿਆ ਸੀ, ਉਨ੍ਹਾਂ ਦਾ ਦਿਲ ਟਰਾਂਸਪਲਾਂਟ ਹੁੰਦਾ ਸੀ | ਬਰਤਾਨੀਆ ਦੀ ਨੈਸ਼ਨਲ ਹੈਲਥ ਸਰਵਿਸ (ਐਨ.ਐੱਚ.ਐਸ.) ਦੇ ਡਾਕਟਰ ਦਿਲ ਟਰਾਂਸਪਲਾਂਟ ਦੀ ਤਕਨਾਲੌਜੀ 'ਚ ਇਕ ਕਦਮ ਹੋਰ ਅੱਗੇ ਵਧੇ ਹਨ | ਕੈਂਬਰਿਜਸ਼ਾਇਰ ਦੇ ਰਾਇਲ ਪੈਪਵਰਥ ਹਸਪਤਾਲ ਦੇ ਡਾਕਟਰਾਂ ਨੇ ਆਰਗਨ ਕੇਅਰ ਮਸ਼ੀਨ ਰਾਹੀਂ, ਮਰੇ ਵਿਅਕਤੀਆਂ ਦੇ ਦਿਲਾਂ ਨੂੰ ਜੀਉਂਦਾ ਕੀਤਾ ਅਤੇ 6 ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ | ਇਹ ਕਾਰਨਾਮਾ ਹਾਸਲ ਕਰਨ ਵਾਲੀ ਇਹ ਵਿਸ਼ਵ ਦੀ ਪਹਿਲੀ ਟੀਮ ਬਣ ਗਈ ਹੈ | ਐਨ.ਐੱਚ.ਐਸ. ਦੇ ਆਰਗੇਨ ਡੋਨੇਸ਼ਨ ਐਂਡ ਟਰਾਂਸਪਲਾਂਟੇਸ਼ਨ ਵਿਭਾਗ ਦੇ ਡਾਇਰੈਕਟਰ ਡਾ. ਜੌਨ ਫੋਰਸਥੀ ਨੇ ਕਿਹਾ ਕਿ ਸਾਡੀ ਇਹ ਤਕਨਾਲੋਜੀ ਨਾ ਸਿਰਫ ਯੂ. ਕੇ. ਬਲਕਿ ਪੂਰੀ ਦੁਨੀਆ 'ਚ ਇਕ ਮੀਲ ਪੱਥਰ ਸਾਬਤ ਹੋਵੇਗੀ | ਇਸ ਤਕਨੀਕ ਨੇ 12 ਤੋਂ 16 ਸਾਲ ਦੀ ਉਮਰ ਦੇ 6 ਅਜਿਹੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਿੱਤੀ, ਜੋ ਪਿਛਲੇ ਦੋ-ਤਿੰਨ ਸਾਲਾਂ ਤੋਂ ਅੰਗ-ਦਾਨ ਦੇ ਰੂਪ ਵਿਚ ਦਿਲ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਸਨ | ਇਸ ਦਾ ਅਰਥ ਇਹ ਹੈ ਕਿ ਲੋਕ ਹੁਣ ਵਧੇਰੇ ਦਿਲਾਂ ਨੂੰ ਮਰਨ ਉਪਰੰਤ ਦਾਨ ਕਰਨ ਦੇ ਯੋਗ ਹੋਣਗੇ | ਹੁਣ ਲੋਕਾਂ ਨੂੰ ਟਰਾਂਸਪਲਾਂਟ ਦਾ ਇੰਤਜ਼ਾਰ ਨਹੀਂ ਕਰਨਾ ਪਏਗਾ |
14 ਸਾਲਾ ਫਰੀਆ ਹਡਿੰਗਟਨ ਵਿਸ਼ਵ ਦੀ ਪਹਿਲੀ ਬੱਚੀ ਹੈ, ਜਿਸ 'ਚ ਨਵੀਂ ਤਕਨਾਲੋਜੀ ਰਾਹੀਂ ਦਿਲ ਟਰਾਂਸਪਲਾਂਟ ਕੀਤਾ ਗਿਆ ਹੈ | ਐਨ.ਐੱਚ.ਐਸ. ਦੇ ਡਾਕਟਰਾਂ ਨੇ ਇਕ 'ਆਰਗੇਨ ਕੇਅਰ ਸਿਸਟਮ' ਮਸ਼ੀਨ ਬਣਾਈ ਹੈ | ਜਿਵੇਂ ਹੀ ਮੌਤ ਦੀ ਪੁਸ਼ਟੀ ਹੁੰਦੀ ਹੈ, ਦਾਨੀ ਦਾ ਦਿਲ ਤੁਰੰਤ ਸਰੀਰ ...
ਸੈਕਰਾਮੈਂਟੋ, 22 ਫਰਵਰੀ (ਹੁਸਨ ਲੜੋਆ ਬੰਗਾ)- ਸਿੱਖ ਕੁਲੀਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਮੂਲ ਦੇ ਅਮਰੀਕੀ ਸਿੱਖਾਂ ਨੂੰ ਕੋਵਿਡ-ਟੀਕਾਕਰਣ ਸਬੰਧੀ ਜਾਗਰੂਕ ਕਰੇਗੀ ਤੇ ਉਨ੍ਹਾਂ ਨੂੰ ਇਹ ਟੀਕੇ ਲਗਵਾਉਣ ਲਈ ਉਤਸ਼ਾਹਿਤ ਕਰੇਗੀ | ਸਿੱਖ ਕੁਲੀਸ਼ਨ ਵਲੋਂ ਇਹ ਕੰਮ ...
ਸੈਕਰਾਮੈਂਟੋ, 22 ਫਰਵਰੀ (ਹੁਸਨ ਲੜੋਆ ਬੰਗਾ)- ਸਿੱਖ ਕੁਲੀਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਮੂਲ ਦੇ ਅਮਰੀਕੀ ਸਿੱਖਾਂ ਨੂੰ ਕੋਵਿਡ-ਟੀਕਾਕਰਣ ਸਬੰਧੀ ਜਾਗਰੂਕ ਕਰੇਗੀ ਤੇ ਉਨ੍ਹਾਂ ਨੂੰ ਇਹ ਟੀਕੇ ਲਗਵਾਉਣ ਲਈ ਉਤਸ਼ਾਹਿਤ ਕਰੇਗੀ | ਸਿੱਖ ਕੁਲੀਸ਼ਨ ਵਲੋਂ ਇਹ ਕੰਮ ...
ਲੰਡਨ, 22 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਮਾਰਚ 2021 'ਚ ਹੋ ਰਹੀ ਮਰਦਮਸ਼ੁਮਾਰੀ ਮੌਕੇ ਐਥਨਿਕ ਗਰੁੱਪ 'ਚ ਸਿੱਖਾਂ ਨੂੰ 'ਸਿੱਖ' ਵਜੋਂ ਖ਼ੁਦ ਦੀ ਪਹਿਚਾਣ ਦਰਸਾਉਣ ਲਈ ਵੱਡੀ ਗਿਣਤੀ 'ਚ ਯੂ.ਕੇ. ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸੰਸਥਾਵਾਂ ...
ਟੋਰਾਂਟੋ, 22 ਫਰਵਰੀ (ਹਰਜੀਤ ਸਿੰਘ ਬਾਜਵਾ)-ਵਿਦੇਸ਼ਾਂ 'ਚ ਪੰਜਾਬੀ ਬੋਲੀ ਦਾ ਮਿਆਰ ਉੱਚਾ ਚੁੱਕਣ ਲਈ ਉਪਰਾਲੇ ਕਰ ਰਹੀ ਸੰਸਥਾ ਪੰਜਾਬ ਚੈਰਿਟੀ ਵਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਕੀਤੀ ਕਿ ਉਹ ...
ਸੈਕਰਾਮੈਂਟੋ, 22 ਫਰਵਰੀ (ਹੁਸਨ ਲੜੋਆ ਬੰਗਾ)-ਰਿਪਬਲੀਕਨ ਪਾਰਟੀ 'ਚ ਇਸ ਸਮੇਂ ਅੰਦਰੂਨੀ ਰਾਜਸੀ ਜੰਗ ਚੱਲ ਰਹੀ ਹੈ | ਰਿਪਬਲੀਕਨ ਪਾਰਟੀ ਦੇ ਘੱਟੋ ਘੱਟ 10 ਸੈਨੇਟ ਮੈਂਬਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕਾਰਨ ਪੁੱਜੇ ਨੁਕਸਾਨ ਦੀ ਪੂਰਤੀ ਲਈ ਪਾਰਟੀ ਦੀ ਅਗਵਾਈ ਕਿਸੇ ...
ਕੈਲਗਰੀ, 22 ਫਰਵਰੀ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵਲੋਂ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾਂ ਅਤੇ 40 ਮੁਕਤਿਆਂ ਦੀ ਯਾਦ 'ਚ ਸਮਾਗਮ ਕਰਵਾਇਆ ਗਿਆ | ਭਾਈ ਲਖਵਿੰਦਰ ਸਿੰਘ ਅਤੇ ਭਾਈ ਬਲਜਿੰਦਰ ...
ਹਾਂਗਕਾਂਗ, 22 ਫਰਵਰੀ (ਜੰਗ ਬਹਾਦਰ ਸਿੰਘ)-ਹਾਂਗਕਾਂਗ ਮੁਖੀ ਕੈਰੀ ਲੈਮ ਵਲੋਂ ਕੋਵਿਡ-19 ਮਹਾਂਮਾਰੀ ਦੇ ਖ਼ਿਲਾਫ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਮੌਕੇ ਚੀਨ ਵਿਚ ਤਿਆਰ ਕੀਤੀ ਦਵਾਈ ਸਿਨੋਵਾਕ ਜੈੱਬ ਦਾ ਪਹਿਲਾ ਟੀਕਾ ਲਗਵਾਇਆ ਅਤੇ ਇਸ ਸਮੇਂ ਉਨ੍ਹਾਂ ਦੀ ਸਰਕਾਰੀ ਟੀਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX