ਰਤੀਆ, 22 ਫਰਵਰੀ (ਬੇਅੰਤ ਕੌਰ ਮੰਡੇਰ)-ਉਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਵਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਦਾ ਆਯੋਜਨ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਵੈਬੀਨਾਰ ਵਿਚ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਵੈਬੀਨਾਰ ਦਾ ਸੰਚਾਲਨ ਕਰਦਿਆਂ ਕਲੱਬ ਦੀ ਜਨਰਲ ਸਕੱਤਰ ਡਾ. ਅਮਨਪ੍ਰੀਤ ਕੌਰ ਕੰਗ ਨੇ ਮੁੱਖ ਬੁਲਾਰੇ ਡਾ. ਸਾਇਮਾ ਬਤੂਲ ਪ੍ਰੋਫ਼ੈਸਰ ਲਾਹੌਰ ਯੂਨੀਵਰਸਿਟੀ ਲਾਹੌਰ ਤੇ ਡਾ. ਨਾਇਬ ਸਿੰਘ ਮੰਡੇਰ ਨੂੰ ਮਾਤ ਭਾਸ਼ਾ ਦੇ ਮਹੱਤਵ ਤੇ ਚੁਨੌਤੀਆਂ ਵਿਸ਼ੇ 'ਤੇ ਗੱਲ ਕਰਨ ਲਈ ਸੱਦਾ ਦਿੱਤਾ | ਡਾ. ਬਤੂਲ ਤੇ ਡਾ. ਮੰਡੇਰ ਨੇ ਤੱਥ ਆਧਾਰਿਤ ਚਰਚਾ ਰਾਹੀਂ ਦੱਸਿਆ ਕਿ ਮਾਤ ਭਾਸ਼ਾ ਬੱਚੇ ਦੇ ਜਨਮ ਨਾਲ ਹੀ ਆਰੰਭ ਹੋ ਜਾਂਦੀ ਹੈ, ਬਲਕਿ ਜਨਮ ਤੋਂ ਵੀ ਪਹਿਲਾਂ ਮਾਂ ਦੀਆਂ ਲੋਰੀਆਂ, ਗੱਲਾਂ ਨੂੰ ਬੱਚਾ ਸਮਝਣ ਲੱਗ ਜਾਂਦਾ ਹੈ | ਉਨ੍ਹਾਂ ਮਾਤ ਭਾਸ਼ਾ ਦੀ ਵਕਾਲਤ ਕਰਦਿਆਂ ਕਿਹਾ ਕਿ ਜੋ ਜਜ਼ਬਾਤ ਅਸੀਂ ਮਾਂ ਬੋਲੀ ਵਿਚ ਪੇਸ਼ ਕਰ ਸਕਦੇ ਹਾਂ ਉਹ ਓਪਰੀ ਭਾਸ਼ਾ ਵਿਚ ਨਹੀਂ ਹੁੰਦਾ | ਡਾ. ਸਰਵਣ ਸਿੰਘ ਨੇ ਮਾਤ ਭਾਸ਼ਾ ਦੀਆਂ ਚੁਨੌਤੀਆਂ ਤੇ ਵਿਆਕਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਦੱਸੀ | ਇਸ ਮੌਕੇ ਪ੍ਰਧਾਨਗੀ ਭਾਸ਼ਣ ਵਿਚ ਪ੍ਰਧਾਨ ਰਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬੀ ਵਿਸ਼ੇ ਨੂੰ ਬਹੁਗਿਣਤੀ ਵਾਲੇ ਇਲਾਕਿਆਂ ਦੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ 'ਤੇ ਪੜ੍ਹਾਈ ਦਾ ਮਾਧਿਅਮ ਪੰਜਾਬੀ ਮਾਤ ਭਾਸ਼ਾ ਕੀਤੀ ਜਾਵੇ | ਉਨ੍ਹਾਂ ਨੇ ਸਭ ਨੂੰ ਮਾਤ ਭਾਸ਼ਾ ਦਿਵਸ ਦੀਆਂ ਵਧਾਈਆਂ ਦਿੱਤੀਆਂ | ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕਿਹਾ ਕਿ ਹੁਣ ਪੰਜਾਬੀ ਮਾਤ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ ਬਲਕਿ ਹੋਰ ਸੁਝਜੜੇ ਕਾਰਜ ਕਰਨ ਦੀ ਲੋੜ ਹੈ | ਇਸ ਵੈਬੀਨਾਰ ਵਿਚ ਮਿੰਨੀ ਕਹਾਣੀ ਪਾਠ ਅਤੇ ਬਾਅਦ ਵਿਚ ਸੰਗੀਤਕ ਮਹਿਫ਼ਲ ਦਾ ਆਯੋਜਨ ਕੀਤਾ ਗਿਆ | ਇਸ ਉਪਰੰਤ ਮੇਜ਼ਬਾਨ ਡਾ. ਕੰਗ ਨੇ ਮਿੰਨੀ ਕਹਾਣੀ ਦੇ ਪਾਠ ਲਈ ਮਿੰਨੀ ਕਹਾਣੀਕਾਰਾਂ ਨੂੰ ਆਪਣੀਆਂ ਮਿੰਨੀ ਕਹਾਣੀਆਂ ਪੇਸ਼ ਕਰਨ ਲਈ ਕਿਹਾ | ਇਸ ਮੌਕੇ ਡਾ. ਹਰਜਿੰਦਰ ਕੌਰ ਸੱਧਰ ਨੇ ਮਿੰਨੀ ਕਹਾਣੀ 'ਨੋਂਹ ਮਾਸ ਦਾ ਰਿਸ਼ਤਾ', ਰਾਜਿੰਦਰ ਕੌਰ ਮੋਰਿੰਡਾ ਨੇ 'ਤ੍ਰਾਸਦੀ', ਡਾ. ਇੰਦਰਪਾਲ ਕੌਰ ਨੇ 'ਘਰ ਕਿੰਵੇ ਬਣਦੈ', ਵੀਨਾ ਬਟਾਲਵੀ ਨੇ 'ਫੁਲ ਦਾ ਕਤਲ', ਮਲਕੀਤ ਸਿੰਘ ਹੀਰ ਨੇ 'ਦਰਵੇਸ਼', ਸੁਖਮਿੰਦਰ ਅਨਹਦ ਨੇ 'ਵਿਚੋਲਣ', ਗੁਰਜੀਤ ਅਜਨਾਲਾ ਨੇ 'ਕਮੀ' ਮਿੰਨੀ ਕਹਾਣੀ ਪੇਸ਼ ਕਰ ਕੇ ਸਮਾਜਿਕ ਰਿਸ਼ਤਿਆਂ ਦੇ ਨਿੱਘ ਦੀ ਬਾਤ ਪਾਈ | ਇਸ ਤੋਂ ਬਾਅਦ ਸੰਗੀਤਕ ਮਹਿਫ਼ਲ ਵਿਚ ਓ. ਐੱਫ. ਸੀ. ਦੀ ਮਹਿਲਾ ਵਿੰਗ ਦੀ ਪ੍ਰਧਾਨ ਕੁਲਵੰਤ ਕੌਰ ਚੰਨ ਨੇ 'ਜਿਹੜੇ ਮਾਂ ਬੋਲੀ ਬੋਲਦੇ, ਲੱਗਦੇ ਪਿਆਰੇ', ਰਣਜੀਤ ਕੌਰ ਅਰੋੜਾ ਨੇ 'ਚੁੰਨੀ ਰੰਗਦੇ ਲਲਾਰੀਆਂ ਮੇਰੀ', ਸੁਖਮਿੰਦਰ ਅਨਹਦ ਨੇ 'ਗੱਲ ਮੁੱਕੀ ਨਾ ਸੱਜਣ ਨਾਲ ਮੇਰੀ', ਡਾ. ਹਰਜੀਤ ਸਿੰਘ ਸੱਧਰ ਨੇ 'ਕਿਓਾ ਨਾ ਪੂਜਾ ਮਾਂ ਬੋਲੀ ਨੂੰ ', ਉਮਾ ਮਧੂ ਭਾਰਦਵਾਜ ਨੇ 'ਗੁਰੂਆਂ ਨੇ ਸਾਨੰੂ ਗੁਰਮੁਖੀ ਬਖ਼ਸ਼ੀ', ਬੂਟਾ ਗੁਲਾਮੀਵਾਲਾ ਨੇ 'ਮਾਂ ਬੋਲੀ ਨੂੰ ਸਾਰੇ ਭੁੱਲਦੇ ਜਾਂਦੇ ਨੇ', ਪ੍ਰਭ ਧੀਮਾਨ ਨੇ 'ਪੰਜਾਬੀਏ ਜ਼ੁਬਾਨੇ ਨੀ', ਮਨਜੀਤ ਕੌਰ ਸੇਖੋਂ ਨੇ 'ਮਾਂ ਬੋਲੀ ਨਾਲ ਜਦੋਂ ਪਿਆਰ ਪਾਈਦਾ', ਸਰਦੂਲ ਸਿੰਘ ਭੱਲਾ ਨੇ 'ਰੱਜਕੇ ਕਰੋ ਸਤਿਕਾਰ ਆਪਣੀ ਮਾਂ ਬੋਲੀ ਦਾ', ਗੁਰਜੀਤ ਕੌਰ ਅਜਨਾਲਾ ਨੇ 'ਸੋਹਣੀ ਲੱਗਦੀ ਮਾਂ ਬੋਲੀ ਮੇਰੀ, ਸ਼ਬਦ ਚੰਨ ਤਾਰੇ ਲਗਦੇ' ਪੇਸ਼ ਕਰ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਸੈਮੀਨਾਰ ਦੇ ਅੰਤ ਵਿੱਚ ਕਲੱਬ ਦੇ ਕੋਆਰਡੀਨੇਟਰ ਰਮਿੰਦਰ ਵਾਲੀਆ ਨੇ ਧੰਨਵਾਦੀ ਸ਼ਬਦ ਕਹੇ | ਇਸ ਮੌਕੇ ਬਲਬੀਰ ਕੌਰ, ਦੀਪ ਰੱਤੀ, ਤਰਸੇਮ ਗੋਪੀ ਕਾ, ਕੈਲਾਸ਼ ਰਾਣੀ, ਰਸ਼ਪਾਲ, ਡਾ. ਦਵਿੰਦਰ ਕੌਰ ਸਮੇਤ ਓ. ਐੱਫ. ਸੀ. ਦੇ ਮੈਂਬਰ ਮੌਜੂਦ ਸਨ |
ਰਤੀਆ, 22 ਫਰਵਰੀ (ਬੇਅੰਤ ਕੌਰ ਮੰਡੇਰ)-ਖੇਤੀ ਬਚਾਓ ਸੰਘਰਸ਼ ਸੰਮਤੀ ਹਰਿਆਣਾ ਦੀ ਕਾਰਜਕਾਰਨੀ ਦੀ ਵਿਸ਼ੇਸ਼ ਬੈਠਕ ਸੰਮਤੀ ਦੇ ਪ੍ਰਧਾਨ ਜਰਨੈਲ ਸਿੰਘ ਮੱਲਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਗੁਰੂਦੁਆਰਾ ਅਜੀਤਸਰ ਸਾਹਿਬ ਵਿਖੇ ਹੋਈ | ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ...
ਯਮੁਨਾਨਗਰ, 22 ਫਰਵਰੀ (ਗੁਰਦਿਆਲ ਸਿੰਘ ਨਿਮਰ)-ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਪੁਲਿਸ ਸੁਪਰਡੈਂਟ ਕਮਲਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕ ਨਸ਼ਾ ਤਸਕਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ...
ਸ਼ਾਹਬਾਦ ਮਾਰਕੰਡਾ, 22 ਫਰਵਰੀ (ਅਵਤਾਰ ਸਿੰਘ)-ਦੇਸ਼ ਦੀ ਰੱਖਿਆ ਵਿਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਵਾਲਾ ਸਿੱਖ ਅੱਜ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਹਰਿਆਣਾ ਦੇ ...
ਸਿਰਸਾ, 22 ਫਰਵਰੀ (ਪਰਦੀਪ ਸਚਦੇਵਾ)- ਭਾਰਤ ਵਿਕਾਸ ਪਰਿਸ਼ਦ ਕਾਲਾਂਵਾਲੀ ਦੀ ਚੋਣ ਪੰਨੀਵਾਲਾ ਰੁਲਦੂ ਸ਼ਾਖਾ ਤੋਂ ਆਏ ਆਬਜ਼ਰਵਰ ਸਤਪਾਲ ਚਲਾਣਾ ਦੀ ਹਾਜ਼ਰੀ ਵਿਚ ਹੋਈ | ਇਸ ਮੌਕੇ 'ਤੇ ਰਜਿੰਦਰ ਸ਼ਰਮਾ ਨੂੰ ਸਰਬਸੰਮਤੀ ਨਾਲ ਪਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ...
ਸਿਰਸਾ, 22 ਫਰਵਰੀ (ਪਰਦੀਪ ਸਚਦੇਵਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 23 ਫਰਵਰੀ ਨੂੰ 'ਪਗੜੀ ਸੰਭਾਲ' ਦਿਵਸ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਸਿਰਸਾ ਦੇ ਦੁਸ਼ਹਿਰਾ ਗਰਾਉਂਡ 'ਚ ਇਹ ਪ੍ਰੋਗਰਾਮ ਕੀਤਾ ਜਾਣਾ ਹੈ | ਕਿਸਾਨ ਆਗੂ ...
ਸਿਰਸਾ, 22 ਫਰਵਰੀ (ਪਰਦੀਪ ਸਚਦੇਵਾ)-ਸਿਰਸਾ ਦੇ ਬੱਸ ਅੱਡੇ ਤੋਂ ਇਕ ਮਹਿਲਾ ਸਵਾਰੀ ਤੋਂ ਪਰਸ ਖੋਹ ਕੇ ਭੱਜਣ ਵਾਲੇ ਲੁਟੇਰੇ ਨੂੰ ਫੜ੍ਹਣ ਦਾ ਬਹਾਦਰੀ ਵਾਲਾ ਕੰਮ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਰੋਡਵੇਜ ਦੇ ਨਿਰੀਖਕ ਅਤੇ ਡਰਾਈਵਰ ਨੂੰ ਪ੍ਰਸ਼ੰਸਾ ਪੱਤਰ ...
ਸਿਰਸਾ, 22 ਫਰਵਰੀ (ਪਰਦੀਪ ਸਚਦੇਵਾ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਮੇਸ਼ਾ ਪੰਥ ਦੇ ਸਿਧਾਂਤਾਂ ਦੀ ਲੜਾਈ ਲੜੀ ਹੈ ਤੇ ਉਨ੍ਹਾਂ 'ਤੇ ਸਮੇਂ ਦੀਆਂ ਸਰਕਾਰਾਂ ਨੇ ਕੇਸ ਦਰਜ ਕਰਕੇ ਅਨੇਕਾਂ ਵਾਰ ਜੇਲ੍ਹਾਂ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬੇਗਮਪੁਰਾ ਇਲਾਕੇ ਵਿਚ ਇਕ 17 ਸਾਲਾ ਦੀ ਲੜਕੀ ਨੇ ਜਦੋਂ ਵਿਆਹ ਕਰਵਾਉਣ ਤੋਂ ਨਾਂਹ ਕੀਤੀ ਤਾਂ ਇਕ ਲਈਕ ਨਾਂਅ ਦੇ ਵਿਅਕਤੀ ਨੇ ਲੜਕੀ ਦੇ ਸਿਰ ਵਿਚ ਹਥੌੜਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਅਤੇ ਲਈਕ ਲੜਕੀ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਖਜ਼ਬਰੀ ਖ਼ਾਸ ਇਲਾਕੇ ਵਿਚ ਇਕ ਕਲਯੁਗੀ ਪੁੱਤਰ ਨੇ ਮਾਂ ਦੀ ਹੱਤਿਆ ਕਰ ਦਿੱਤੀ ਸੀ | ਇਹ ਕਲਯੁਗ ਬੇਟਾ ਸ਼ਰਾਬ ਦਾ ਆਦੀ ਸੀ, ਜਿਸ ਕਰਕੇ ਉਸ ਨੇ ਸ਼ਰਾਬ ਲਿਆਉਣ ਲਈ ਜਦੋਂ ਆਪਣੀ ਮਾਂ ਤੋਂ ਪੈਸੇ ਮੰਗੇ ਤਾਂ ਮਾਂ ਨੇ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦਾ ਏਮਜ਼ ਹਸਪਤਾਲ ਉਨ੍ਹਾਂ ਲੋਕਾਂ 'ਤੇ ਸਟੱਡੀ ਕਰ ਰਿਹਾ ਹੈ ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ ਅਤੇ ਨਾਲ ਹੀ ਉਨ੍ਹਾਂ ਦੀ ਯਾਦਾਸ਼ਤ ਵੀ 30 ਸਾਲ ਦੇ ਵਿਅਕਤੀ ਦੀ ਤਰ੍ਹਾਂ ਤੇਜ਼ ਹੈ | ਇਸ ਦੇ ਨਾਲ ਇਹ ਵੀ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗੱਡੀਆਂ ਦੀ ਚੋਰੀ ਸਬੰਧੀ ਖ਼ਬਰਾਂ ਤਾਂ ਸੁਣੀਆਂ ਸਨ ਪਰ ਪੁਲਿਸ ਦੇ ਹੱਥੇ ਇਕ ਅਜਿਹਾ ਚੋਰ ਚੜਿ੍ਹਆ ਹੈ ਜੋ ਮਹਿੰਗੇ ਸਾਈਕਲਾਂ ਦੀ ਚੋਰੀ ਕਰਦਾ ਸੀ | ਉਹ ਚੋਰੀ ਉਸ ਥਾਵਾਂ 'ਤੇ ਕਰਦਾ ਸੀ ਜੋ ਕਿ ਪਾਸ਼ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਮਾਤ-ਭਾਸ਼ਾ ਨੂੰ ਸਮਰਪਿਤ ਆਨਲਾਈਨ ਭਾਸ਼ਨ ਕਰਵਾਇਆ ਗਿਆ | ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਨੇ ਸਵਾਗਤੀ ਸ਼ਬਦ ਬੋਲਦਿਆਂ ਜਸਵੰਤ ਸਿੰਘ ਜਫ਼ਰ ਅਤੇ ਭਾਸ਼ਨ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਇਨ੍ਹਾਂ ਦਿਨਾਂ ਵਿਚ ਨਰਸਰੀ ਕਲਾਸ ਦੇ ਦਾਖ਼ਲੇ ਪ੍ਰਤੀ ਬੱਚਿਆਂ ਦੇ ਮਾਪੇ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਉਨ੍ਹਾਂ ਨੂੰ ਆਪਣੇ ਬੱਚੇ ਦੇ ਦਾਖ਼ਲੇ ਪ੍ਰਤੀ ਥਾਂ-ਥਾਂ 'ਤੇ ਧੱਕੇ ਖਾਣੇ ਪੈਂਦੇ ਹਨ ਪਰ ਫਿਰ ਵੀ ...
ਨਵੀਂ ਦਿੱਲੀ, 22 ਫਰਵਰੀ (ਬਲਵਿੰਦਰ ਸਿੰਘ ਸੋਢੀ)-ਉੱਤਰੀ ਦਿੱਲੀ ਦੇ ਸਮੇਂਪੁਰ ਬਾਦਲੀ ਦੇ ਇਲਾਕੇ ਵਿਚ ਬੰਧੂਆਂ ਮਜ਼ਦੂਰ ਬਣਾਏ ਗਏ ਮਜ਼ਦੂਰਾਂ 'ਚੋਂ 11 ਲੜਕਿਆਂ ਨੂੰ ਫੜਿਆ ਗਿਆ ਹੈ, ਜਿਸ ਵਿਚ ਇਕ 8 ਸਾਲ ਦਾ ਬੱਚਾ ਵੀ ਸ਼ਾਮਿਲ ਹੈ | ਡੀ.ਸੀ.ਪੀ.ਸੀ.ਆਰ. ਦਾ ਕਹਿਣਾ ਹੈ ਕਿ ...
ਏਲਨਾਬਾਦ, 22 ਫਰਵਰੀ (ਜਗਤਾਰ ਸਮਾਲਸਰ)-ਸ਼ਹਿਰ ਦੀ ਸਿਰਸਾ ਰੋਡ 'ਤੇ ਪਿੰਡ ਸੁਰੇਰਾ ਦੇ ਬੱਸ ਸਟੈਂਡ ਕੋਲ ਅੱਜ ਇਕ ਐਂਬੂਲੈਂਸ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਜਾਣ ਕਾਰਨ 4 ਵਿਅਕਤੀ ਜਖ਼ਮੀ ਹੋ ਗਏ ਜਿਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਫਰ ਕੀਤਾ ਗਿਆ ਹੈ ...
ਏਲਨਾਬਾਦ, 22 ਫਰਵਰੀ (ਜਗਤਾਰ ਸਮਾਲਸਰ)-ਹਲਕੇ ਦੇ ਪਿੰਡ ਠੋਬਰੀਆ ਦੇ ਪੰਚਾਇਤ ਘਰ ਵਿਚ ਕਿਸਾਨਾਂ ਨੇ ਇਕ ਬੈਠਕ ਕਰਕੇ 23 ਫਰਵਰੀ ਨੂੰ ਸਿਰਸਾ ਵਿਖੇ ਹੋਣ ਵਾਲੀ ਕਿਸਾਨ ਮਹਾਂ-ਪੰਚਾਇਤ ਵਿਚ ਜ਼ਿਆਦਾ ਤੋਂ ਜ਼ਿਆਦਾ ਸੰਖਿਆ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ | ਇਸ ਦੌਰਾਨ ...
ਏਲਨਾਬਾਦ, 22 ਫਰਵਰੀ (ਜਗਤਾਰ ਸਮਾਲਸਰ)-ਪਿੰਡ ਸੰਤਨਗਰ ਵਿਖੇ ਗੁਰਮਿਤ ਸੁਰ ਸਾਧਨਾ ਸੰਗੀਤ ਅਕੈਡਮੀ ਵਿਚ ਸੰਗੀਤ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਸੰਗੀਤ ਮੁਕਾਬਲਾ ਕਰਵਾਇਆ ਗਿਆ | ਇਹ ਮੁਕਾਬਲੇ ਸੀਨੀਅਰ ਤੇ ਜੂਨੀਅਰ ਦੋ ਵਰਗਾਂ ਵਿਚ ਕਰਵਾਏ ਗਏ | ਪ੍ਰੋਗਰਾਮ ਵਿਚ ਭਗਤ ...
ਨਵੀਂ ਦਿੱਲੀ, 22 ਫਰਵਰੀ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ 'ਸਾਕਾ ਨਨਕਾਣਾ ਸਾਹਿਬ' ਦੀ ਸ਼ਤਾਬਦੀ ਨੂੰ ਸਮਰਪਿਤ ਅਰਦਾਸ ਸਮਾਗਮ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਇਆ ਗਿਆ | ਇਸ ਅਰਦਾਸ ਸਮਾਗਮ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਭਾਰਤ ਦੇ ਵਿਦੇਸ਼ੀ ਸਕੱਤਰ ਹਰਸ਼ਵਰਧਨ ਸ਼ਿ੍ੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਇਕ ਜ਼ਿੰਮੇਦਾਰ ਪ੍ਰਮਾਣੂ ਹਥਿਆਰਬੰਦ ਦੇਸ਼ ਦੇ ਤੌਰ 'ਤੇ ਪ੍ਰਮਾਣੂ ਹਥਿਆਰਾਂ ਦਾ ਪਹਿਲਾਂ ਇਸਤੇਮਾਲ ਨਾ ਕਰਨ ਦੇ ਰੁੱਖ ਨਾਲ ਘੱਟੋ-ਘੱਟ ਵਿਸ਼ਵ ...
ਧੇਮਾਜੀ (ਅਸਾਮ), 22 ਫਰਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦਹਾਕਿਆਂ ਤੱਕ ਦੇਸ਼ 'ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਅਸਾਮ ਤੇ ਉੱਤਰ ਪੂਰਬ ਨੂੰ ਨਜ਼ਰਅੰਦਾਜ਼ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਸਾਮ ਦੇ ਉੱਤਰੀ ਕੰਢੇ ਨਾਲ ...
ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਦਿੱਲੀ ਹਾਈਕੋਰਟ ਨੇ ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤਾ ਹੈ | ਅਦਾਲਤ ਨੇ ਭਾਜਪਾ ਦੇ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ 'ਤੇ ਜਵਾਬ ...
ਪੋਰਟ ਲੁਈਸ, 22 ਫਰਵਰੀ (ਏਜੰਸੀ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਦਰਮਿਆਨ ਹੋਈ ਗੱਲਬਾਤ ਦੇ ਬਾਅਦ ਭਾਰਤ ਨੇ ਸੋਮਵਾਰ ਨੂੰ ਰੱਖਿਆ ਸੰਪਤੀ ਦੀ ਖਰੀਦ 'ਚ ਸਹਾਇਤਾ ਕਰਨ ਲਈ ਮਾਰੀਸ਼ਸ ਨੂੰ 10 ਕਰੋੜ ਡਾਲਰ ਕਰਜ਼ ਦੇਣ ਦੀ ...
ਨਵੀਂ ਦਿੱਲੀ, 22 ਫਰਵਰੀ (ਉਪਮਾ ਡਾਗਾ ਪਾਰਥ)-ਭਾਰਤ ਕੋਲ ਹਥਿਆਰ ਬਣਾਉਣ ਦਾ ਚੋਖਾ ਤਜਰਬਾ ਹੁੰਦਿਆਂ ਹੋਇਆਂ ਵੀ ਆਜ਼ਾਦੀ ਤੋਂ ਬਾਅਦ ਇਹ ਸਭ ਖ਼ਤਮ ਹੋ ਗਿਆ ਅਤੇ ਛੋਟੇ-ਛੋਟੇ ਹਥਿਆਰਾਂ ਲਈ ਵੀ ਅਸੀਂ ਦੂਜੇ ਦੇਸ਼ਾਂ 'ਤੇ ਨਿਰਭਰ ਹੋ ਗਏ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ...
ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਕਈ ਦਹਾਕਿਆਂ ਤੋਂ ਚੋਣਾਂ ਵਾਲੇ ਸਾਰੇ ਸੂਬਿਆਂ 'ਚ ਕੇਂਦਰੀ ਪੁਲਿਸ ਬਲ ਆਮ ਅਭਿਆਸ (ਰੁਟੀਨ ਪ੍ਰੈਕਟਿਸ) ਵਜੋਂ ਤਾਇਨਾਤ ਕੀਤੇ ਜਾਂਦੇ ਹਨ ਅਤੇ ਇਹ ਖ਼ਾਸ ਤੌਰ 'ਤੇ ਪੱਛਮੀ ਬੰਗਾਲ 'ਚ ਹੀ ਨਹੀਂ ...
ਚੰਡੀਗੜ੍ਹ, 22 ਫਰਵਰੀ (ਅਜੀਤ ਬਿਊਰੋ) -ਸਿਸਵਾਂ ਨੂੰ ਇਕ ਪ੍ਰਮੁੱਖ ਅਤੇ ਤਰਜੀਹੀ ਈਕੋ ਟੂਰਿਜ਼ਮ ਕੇਂਦਰ ਵਜੋਂ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਆਪਣੇ ਦਫ਼ਤਰ ਵਿਚ ਕਿਤਾਬਚਾ, ਪੈਂਫਲੇਟ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX