ਸ੍ਰੀ ਮੁਕਤਸਰ ਸਾਹਿਬ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਖਿਦਰਾਣੇ ਦੀ ਇਸ ਢਾਬ ਨੂੰ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤੀ ਦੇ ਸਰ ਦਾ ਵਰਦਾਨ ਬਖ਼ਸ਼ਿਆ ਸੀ। ਇਸ ਇਤਿਹਾਸਕ ਸ਼ਹਿਰ ਦੀ ਮਹੱਤਤਾ ਨੂੰ ਵੇਖਦੇ ਹੋਏ ਸ੍ਰੀ ਮੁਕਤਸਰ ਸਾਹਿਬ ਦਾ ਨਾਂਅ ਦਿੱਤਾ ਗਿਆ ਅਤੇ 1995 ਵਿਚ ਜ਼ਿਲ੍ਹਾ ਸਦਰ ਮੁਕਾਮ ਵਜੋਂ ਹੋਂਦ ਵਿਚ ਆਇਆ। ਦਸਮੇਸ਼ ਪਿਤਾ ਨੇ ਇਸ ਅਸਥਾਨ 'ਤੇ ਮੁਗ਼ਲ ਸਾਮਰਾਜ ਦੇ ਜ਼ੁਲਮ ਵਿਰੁੱਧ ਆਖ਼ਰੀ ਜੰਗ ਲੜ ਕੇ ਜ਼ਾਲਮਾਂ ਦਾ ਖ਼ਾਤਮਾ ਕੀਤਾ। ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਨੂੰ ਬੇਦਾਵਾ ਦੇ ਕੇ ਵਾਪਸ ਗਏ ਸਿੰਘਾਂ ਨੇ ਮਾਈ ਭਾਗੋ ਦੀ ਪ੍ਰੇਰਣਾ ਸਦਕਾ ਵਾਪਸ ਖਿਦਰਾਣੇ ਦੀ ਢਾਬ 'ਤੇ ਹੋਈ ਜੰਗ ਵਿਚ ਗੁਰੂ ਜੀ ਦਾ ਸਾਥ ਦਿੱਤਾ ਅਤੇ ਆਪਣਾ ਬੇਦਾਵਾ ਪੜਵਾ ਕੇ ਟੁੱਟੀ ਗੰਢੀ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ 40 ਸਿੱਖਾਂ ਦੀ ਟੁੱਟੀ ਗੰਢ ਕੇ ਖਿਦਰਾਣੇ ਦੀ ਇਸ ਧਰਤੀ ਨੂੰ 'ਮੁਕਤੀ ਦਾ ਸਰ' (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ।
ਪੁਰਾਤਨ ਇਤਿਹਾਸ ਅਨੁਸਾਰ ਪਹਿਲਾਂ ਇੱਥੇ ਖਿਦਰਾਣੇ ਦੀ ਢਾਬ ...
ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਦੀ ਜ਼ੁਲਮ ਖ਼ਿਲਾਫ਼ ਹੋਈ ਜੰਗ ਵਿਚ ਮਾਈ ਭਾਗੋ ਦੀ ਭੂਮਿਕਾ ਬਹੁਤ ਅਹਿਮ ਰਹੀ। ਉਨ੍ਹਾਂ ਜਿਥੇ ਗੁਰੂ ਜੀ ਨੂੰ ਬੇਦਾਵਾ ਦੇ ਕੇ ਗਏ 40 ਸਿੱਖਾਂ ਨੂੰ ਗੁਰੂ ਜੀ ਦੇ ਲੜ ਲਾਇਆ, ਉੱਥੇ ਇਸ ਜੰਗ ਵਿਚ ਅਹਿਮ ਭੂਮਿਕਾ ਨਿਭਾ ਕੇ ਇਤਿਹਾਸ ਵਿਚ ਮਿਸਾਲ ਕਾਇਮ ਕੀਤੀ। ਆਪਣੀ ਹਿੰਮਤ ਅਤੇ ਦਲੇਰੀ ਸਦਕਾ ਉਨ੍ਹਾਂ ਜੰਗ ਵਿਚ ਦੁਸ਼ਮਣਾਂ ਨੂੰ ਭਾਜੜਾਂ ਪਾਈਆਂ। ਉਨ੍ਹਾਂ ਦਾ ਜੀਵਨ ਵੀ ਅਜੋਕੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰੂ ਸਾਹਿਬਾਨ ਨੇ ਔਰਤ ਜਾਤੀ ਨੂੰ ਵੱਡਾ ਸਨਮਾਨ ਦਿੱਤਾ ਹੈ ਅਤੇ ਇਸ ਦਲੇਰ ਸਿੰਘਣੀ ਦੀ ਜੰਗ ਵਿਚ ਭੂਮਿਕਾ ਵੀ ਪ੍ਰੇਰਣਾ ਸਰੋਤ ਬਣੀ। ਮਾਘੀ ਦੇ ਦਿਹਾੜੇ 'ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਪਹੁੰਚ ਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉੱਥੇ ਸ੍ਰੀ ਮੁਕਤਸਰ ਸਾਹਿਬ ਦੀ ਇਤਿਹਾਸਕ ਜੰਗ ਤੋਂ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਜਾਣੂ ਕਰਵਾਉਂਦੇ ਹਨ। ਅਜਾਇਬ ਘਰ ਵਿਚ ਪੁਰਾਤਨ ਜੰਗ ਦੀਆਂ ਰੂਪਮਾਨ ਕੀਤੀਆਂ ਤਸਵੀਰਾਂ ਇਸ ਜੰਗ ਦੀ ਯਾਦ ਤਾਜ਼ਾ ਕਰਵਾਉਂਦੀਆਂ ਹਨ। ਇਸ ਜੰਗ ਵਿਚ ਜੂਝਦਿਆਂ ਮਾਈ ਭਾਗੋ ਨੇ ਹਿੰਮਤ ਅਤੇ ...
ਸ੍ਰੀ ਮੁਕਤਸਰ ਸਾਹਿਬ ਉਹ ਪਾਵਨ ਧਰਤੀ ਹੈ, ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖ਼ਰੀ ਜੰਗ ਲੜੀ ਸੀ। ਇਸ ਜੰਗ ਵਿਚ ਫ਼ਤਹਿ ਹਾਸਿਲ ਕਰ ਕੇ ਭਾਰਤ ਵਿਚੋਂ ਜ਼ਾਲਮ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ। ਇਤਿਹਾਸ ਦੇ ਪੰਨਿਆਂ ਵਿਚ ਇਸ ਸ਼ਹਿਰ ਦੀ ਵੱਡੀ ਮਹਾਨਤਾ ਹੈ। ਮਾਘੀ ਦੇ ਅਵਸਰ 'ਤੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ ਅਤੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰ ਕੇ 40 ਮੁਕਤਿਆਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹਨ। ਸ਼ਹਿਰ ਵਿਚ ਵੱਖ-ਵੱਖ ਇਤਿਹਾਸਕ ਗੁਰਦੁਆਰੇ ਹਨ ਤੇ ਉਨ੍ਹਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ:
ਗੁਰਦੁਆਰਾ ਟੁੱਟੀ ਗੰਢੀ ਸਾਹਿਬ- ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ਼ਹਿਰ ਦੇ ਵਿਚਕਾਰ ਹੈ, ਜਿੱਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ...
ਮਹਾਨ ਭਾਰਤ ਦੇਸ਼ ਵਿਚ ਹਰ ਸਾਲ ਆਉਂਦੀਆਂ 6 ਰੁੱਤਾਂ 'ਚ ਕ੍ਰਮਵਾਰ ਬਸੰਤ, ਗ੍ਰੀਖਮ, ਪਾਵਸ, ਸਰਦ, ਹਿਮ ਤੇ ਸ਼ਸ਼ਿਰ ਰੁੱਤਾਂ ਦਾ ਬਾਕਾਇਦਾ ਜ਼ਿਕਰ ਕਰਦਿਆਂ 'ਬਸੰਤ ਰੁੱਤ' ਦੌਰਾਨ 'ਰਾਗੁ ਬਸੰਤੁ' ਦੇ ਗਾਇਨ-ਵਾਦਨ ਦਾ ਹੋਣਾ ਵਿਰਾਸਤੀ ਤੌਰ 'ਤੇ ਲਾਜ਼ਮੀ ਮੰਨਿਆ ਜਾਂਦਾ ਹੈ। ਦਰਅਸਲ ਜਦੋਂ ਸੰਗੀਤ ਖੇਤਰ ਦੇ ਖੋਜੀ ਵਿਦਵਾਨਾਂ 'ਚ ਰਾਗੁ ਬਸੰਤੁ ਦੀ ਮਹੱਤਤਾ 'ਤੇ ਬਹੁਪੱਖੀ ਵਿਚਾਰਾਂ ਚਲਦੀਆਂ ਹਨ ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਾਗ ਤਰਤੀਬ ਅਨੁਸਾਰ 31 ਮੁੱਖ ਰਾਗਾਂ 'ਚੋਂ 25ਵੇਂ ਸਥਾਨ ਦੀ ਮਹਾਨ ਬਖਸ਼ਿਸ਼ ਨੂੰ ਪ੍ਰਾਪਤ ਹੋਣ ਸਦਕਾ ਸਿੱਖੀ ਦੇ ਮਹਾਨ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ) ਵਿਖੇ ਹਰ ਸਾਲ ਉਚੇਚੇ ਤੌਰ 'ਤੇ ਪੋਹ ਮਹੀਨੇ ਦੀ ਅਖੀਰਲੀ ਰਾਤ ਤੋਂ ਆਰੰਭ ਹੋ ਕੇ ਹੋਲਾ ਮਹੱਲਾ ਦੇ ਦਿਹਾੜੇ ਦੀ 'ਆਸਾ ਕੀ ਵਾਰ' ਕੀਰਤਨ ਚੌਂਕੀ ਤੱਕ 'ਰਾਗੁ ਬਸੰਤੁ' ਵਿਚ ਪਹਿਲਾਂ ਸ਼ਬਦ ਉਪਰੰਤ 'ਬਸੰਤ ਕੀ ਵਾਰ' ਦਾ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤੇ ਜਾਣ ਕਰਕੇ ਵੀ ਬਸੰਤ ਰਾਗ ਨੂੰ ਇਕ ਪ੍ਰਸਿੱਧ, ਸ਼੍ਰੋਮਣੀ ...
ਪੰਜਾਬ ਦੇ ਇਲਾਕੇ ਮਾਝੇ ਦੀ ਧਰਤੀ 'ਤੇ ਪੁਰਾਤਨ ਪਿੰਡਾਂ ਵਿਚੋਂ ਇਕ ਪਿੰਡ ਘੁਮਾਣ ਹੈ। ਇਹ ਪਿੰਡ ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ ਤੇ ਬਲਾਕ ਸ੍ਰੀ ਹਰਿਗੋਬਿੰਦਪੁਰ ਵਿਚ ਸਥਿਤ ਹੈ ਜੋ ਕਿ ਬਟਾਲਾ ਤੋਂ 30 ਕਿੱਲੋਮੀਟਰ ਅਤੇ ਸ੍ਰੀ ਹਰਿਗੋਬਿੰਦਪੁਰ ਤੋਂ 10 ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਹ ਪਿੰਡ 14ਵੀਂ ਸਦੀ ਵਿਚ ਭਗਤ ਨਾਮਦੇਵ ਜੀ ਨੇ ਆਬਾਦ ਕੀਤਾ ਸੀ। ਪੂਰਨ ਦਾਸ ਦੀ ਜਨਮਸਾਖੀ ਅਨੁਸਾਰ ਕਿਸੇ ਸਮੇਂ ਮਾਲਵੇ ਦੇ ਇਲਾਕੇ ਦੇ ਪਿੰਡ ਘਰਾਚੋਂ ਦੇ ਘੁੰਮਣ ਗੋਤ ਦੇ ਲੋਕ ਕਾਲ ਦੀ ਮਾਰ ਕਰਕੇ ਇਸ ਥਾਂ 'ਤੇ ਆ ਕੇ ਭਗਤ ਨਾਮਦੇਵ ਜੀ ਕੋਲ ਠਹਿਰੇ। ਪਿੰਡ ਵਸਣ 'ਤੇ ਭਗਤ ਨਾਮਦੇਵ ਜੀ ਨੇ ਪਿੰਡ ਭੂਤਵਿੰਡ ਤੋਂ ਮਾਤਾ ਅੜੌਲੀ ਤੇ ਉਸ ਦੇ ਪੁੱਤਰ ਬੋਹੜਦਾਸ ਨੂੰ ਇਸੇ ਨਗਰ ਵਿਚ ਬੁਲਾ ਲਿਆ ਸੀ। ਘੁਮਾਣ ਤੋਂ ਹੀ ਬਾਬਾ ਬੋਹੜ ਦਾਸ ਜੀ ਦੀ ਜੰਞ ਪਿੰਡ ਮਰੜੀ ਕਲ੍ਹਾਂ ਵਿਖੇ ਵਿਆਹ ਲਈ ਗਈ ਸੀ, ਜਿਸ ਵਿਆਹ ਦੀ ਵਿਚੋਲਗੀ ਭਗਤ ਨਾਮਦੇਵ ਜੀ ਦੁਆਰਾ ਕੀਤੀ ਗਈ। ਭਗਤ ਨਾਮਦੇਵ ਜੀ ਇਸ ਨਗਰ ਤੇ ਇਸ ਦੇ ਆਲੇ-ਦੁਆਲੇ ਕੋਈ 18 ਸਾਲ ਇਕ ਪ੍ਰਮਾਤਮਾ ਦੀ ਬੰਦਗੀ ਦਾ ਪ੍ਰਚਾਰ ਕਰਦੇ ਰਹੇ। ਇਸ ਨਗਰ ਵਿਖੇ ਹੀ 2 ਮਾਘ 1350 ਈ: ਨੂੰ ...
ਬਾਰਹਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ॥
ਮਾਘਿ ਮਜਨੁ ਸੰਗਿ ਸਾਧੂਆ
ਧੂੜੀ ਕਰਿ ਇਸਨਾਨੁ॥
ਹਰਿ ਕਾ ਨਾਮੁ ਧਿਆਇ ਸੁਣਿ
ਸਭਨਾ ਨੋ ਕਰਿ ਦਾਨੁ॥
ਜਨਮ ਕਰਮ ਮਲੁ ਉਤਰੈ
ਮਨ ਤੇ ਜਾਇ ਗੁਮਾਨੁ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥
ਸਚੈ ਮਾਰਗਿ ਚਲਦਿਆ
ਉਸਤਤਿ ਕਰੇ ਜਹਾਨੁ॥
ਅਠਸਠਿ ਤੀਰਥ ਸਗਲ ਪੁੰਨ
ਜੀਅ ਦਇਆ ਪਰਵਾਨੁ॥
ਜਿਸ ਨੋ ਦੇਵੈ ਦਇਆ
ਕਰਿ ਸੋਈ ਪੁਰਖੁ ਸੁਜਾਨੁ॥
ਜਿਨਾ ਮਿਲਿਆ ਪ੍ਰਭੁ ਆਪਣਾ
ਨਾਨਕ ਤਿਨ ਕੁਰਬਾਨੁ॥
ਮਾਘਿ ਸੁਚੇ ਸੇ ਕਾਂਢੀਅਹਿ
ਜਿਨ ਪੂਰਾ ਗੁਰੁ ਮਿਹਰਵਾਨੁ॥ ੧੨॥
(ਅੰਗ 135-36)
ਪਦ ਅਰਥ : ਮਜਨੁ-ਇਸ਼ਨਾਨ। ਧੂੜੀ-ਚਰਨ ਧੂੜੀ ਵਿਚ। ਦਾਨੁ-ਨਾਮ ਦਾ ਦਾਨ। ਜਨਮ ਕਰਮ ਮਲੁ-ਜਨਮ ਜਨਮੰਤਰਾਂ ਵਿਚ ਕੀਤੇ ਕਰਮਾਂ ਦੀ ਮੈਲ। ਗੁਮਾਨੁ-ਹਉਮੈ, ਹੰਕਾਰ। ਨ ਮੋਹੀਐ-ਮੋਹ ਨਹੀਂ ਸਕਦਾ, ਠੱਗ ਨਹੀਂ ਸਕਦਾ। ਬਿਨਸੈ-ਨਾਸ ਹੋ ਜਾਂਦਾ ਹੈ। ਸੁਆਨੁ-ਕੁੱਤਾ। ਉਸਤਤਿ-ਸੋਭਾ। ਸਗਲ-ਸਾਰੇ। ਦੇਵੈ-ਨਾਮ ਦਾ ਦਾਨ ਦੇਵੇ। ਦਇਆ ਕਰਿ-ਕਿਰਪਾ ਕਰ ਕੇ। ਸੋਈ-ਉਹੀ। ਸੁਜਾਨੁ-ਸਿਆਣਾ ਹੈ। ਸੁਚੇ-ਪਵਿੱਤਰ। ਕਾਢੀਅਹਿ-ਆਖੇ ਜਾਂਦੇ ਹਨ, ਕਹੇ ਜਾਂਦੇ ਹਨ।
ਜੇਕਰ ਬਾਰਹਮਾਹਾ ਮਾਝ ਦੀਆਂ ...
ਇਸ ਸੰਸਾਰ ਵਿਚ ਸਾਰੇ ਸੁੱਖ ਦੀ ਖੋਜ ਕਰਦੇ ਹਨ ਪਰ ਕੁਝ ਲੋਕ ਇਸ ਖੋਜ ਵਿਚ ਉਨ੍ਹਾਂ ਵਸਤਾਂ ਪਿੱਛੇ ਲੱਗ ਤੁਰਦੇ ਹਨ, ਜੋ ਅਸਥਾਈ ਅਤੇ ਨਸ਼ਵਰ ਹੁੰਦੀਆਂ ਹਨ। ਇੰਦਰੀਆਂ ਨਾਲ ਕਿਸੇ ਨੂੰ ਸੱਚਾ ਸੁੱਖ ਪ੍ਰਾਪਤ ਨਹੀਂ ਹੁੰਦਾ। ਸੁੱਖ ਤਾਂ ਕੇਵਲ ਆਤਮਾ ਵਿਚ ਹੁੰਦਾ ਹੈ। ਸਵਾਮੀ ਵਿਵੇਕਾਨੰਦ ਗਿਆਨਯੋਗ ਵਿਚ ਲਿਖਦੇ ਹਨ ਕਿ ਅਸਲ ਉਦੇਸ਼ ਤਾਂ ਆਤਮ-ਸੁੱਖ ਹੈ। ਇਕ ਹੋਰ ਵਿਸ਼ੇਸ਼ ਗੱਲ ਕਿ ਅਗਿਆਨਤਾ ਹੀ ਸਾਰੇ ਦੁੱਖਾਂ ਦਾ ਕਾਰਨ ਹੈ। ਅਸਲ ਅਗਿਆਨਤਾ ਤਾਂ ਇਹ ਹੈ ਕਿ ਤੁਸੀਂ ਆਪਣੇ ਆਨੰਦ ਸਰੂਪ ਨੂੰ ਕਮਜ਼ੋਰ ਸਮਝ ਕੇ ਰੋਂਦੇ ਹੋ। ਹਰ ਤਰ੍ਹਾਂ ਦੀ ਅਗਿਆਨਤਾ ਦਾ ਆਧਾਰ ਤਾਂ ਇਹ ਹੈ ਕਿ ਅਸੀਂ ਪੂਰਨ ਸ਼ੁੱਧ ਅਵਿਨਾਸ਼ੀ ਹੁੰਦੇ ਹੋਏ ਵੀ ਸੋਚਦੇ ਹਾਂ ਕਿ ਅਸੀਂ ਛੋਟੇ ਜਿਹੇ ਮਨ ਅਤੇ ਛੋਟੀ ਜਿਹੀ ਕਾਇਆ ਹਾਂ। ਅਸਲ ਵਿਚ ਇਹ ਸੁਆਰਥੀਪਨ ਹੈ। ਗਿਆਨ ਪ੍ਰਾਪਤੀ ਦਾ ਅਸਲ ਲਾਭ ਇਹ ਹੈ ਕਿ ਮਨੁੱਖ ਜਾਤੀ ਦਾ ਛੋਟਾ ਜਿਹਾ ਅੰਸ਼ ਵੀ ਜੇ ਸੁਆਰਥ ਤਿਆਗ ਦੇਵੇ ਤਾਂ ਇਹ ਸੰਸਾਰ ਸਵਰਗ ਬਣ ਸਕਦਾ ਹੈ। ਹਰ ਤਰ੍ਹਾਂ ਦੇ ਭੌਤਿਕ ਪਦਾਰਥ ਅਤੇ ਭੌਤਿਕ ਗਿਆਨ ਦੀ ਤਰੱਕੀ ਨਾਲ ਇਹ ਸੰਭਵ ਨਹੀਂ ਹੋ ਸਕਦਾ। ਭੌਤਿਕ ਸੁੱਖ ਤਾਂ ਬਲਦੀ ਅੱਗ 'ਤੇ ਘਿਓ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਭਗਤੀ ਭਾਵ ਵਿਚ ਭਿੱਜੀ ਹੋਈ, ਭਗਤੀ ਮਾਰਗ ਦੀ ਰਚਨਾ, ਭਗਤੀ ਸੰਗੀਤ ਵਿਚ ਹੋਣ ਕਰਕੇ, ਰਾਗਾਂ ਵਿਚ ਗਾਉਣ ਵਾਸਤੇ, ਰਾਗਾਂ ਵਿਚ ਉਚਾਰੀ ਹੋਈ ਗੁਰਬਾਣੀ, ਮੁੱਖ ਰੂਪ ਵਿਚ ਸੰਗੀਤ ਅਧਾਰਿਤ ਹੈ। ਇਸੇ ਕਰਕੇ 'ਟੇਕ' ਭਾਵ 'ਰਹਾਉ' ਦੀਆਂ ਤੁਕਾਂ ਦਾ ਵਜ਼ਨ ਬਾਕੀ ਸ਼ਬਦ ਨਾਲੋਂ ਵੱਖ ਹੈ। ਐਸੇ ਹੀ ਕਈ ਹੋਰ ਵੀ ਪਦ ਸੰਗੀਤ ਸਬੰਧਿਤ ਹਨ, ਜੋ ਛੰਦ ਦੀ ਚਾਲ ਵਿਚ ਸ਼ਾਮਿਲ ਨਹੀਂ ਹਨ। ਕਈ ਥਾਈਂ ਛੰਦਾਂ ਦੀਆਂ ਤੁਕਾਂ ਵੱਧ-ਘੱਟ ਹੋਣ ਪਿੱਛੇ ਵੀ ਉਪਰੋਕਤ ਕਾਰਨ ਹੀ ਹੈ। ਸੰਗੀਤ ਅਤੇ ਛੰਦ ਸ਼ਾਸਤਰ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਗੁਰਬਾਣੀ ਸਹੀ ਰੂਪ ਵਿਚ ਪੜ੍ਹੀ, ਗਾਈ ਅਤੇ ਸਮਝੀ ਜਾ ਸਕਦੀ ਹੈ।
1. ਸਵੈਯਾ : ਅਤੀ ਰੌਚਕ ਅਤੇ ਪਿਆਰਾ ਜਿਹਾ ਮਨਮੋਹਕ ਛੰਦ 'ਸਵੈਯਾ', ਜਿਸ ਦੇ ਕਈ ਰੂਪ ਹਨ, ਜਿਨ੍ਹਾਂ ਵਿਚੋਂ ਇਕ ਰੂਪ ਹੈ 'ਬੀਰ' ਸਵੈਯਾ। ਸਵੈਯੇ ਵਿਚ ਚਾਰ ਤੁਕਾਂ ਹੁੰਦੀਆਂ ਹਨ। ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਸਵੈਯੇ ਦਾ 'ਬੀਰ ਰੂਪ' ਮਿਲਦਾ ਹੈ।
ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ॥ (ਰਾਗ ਗਉੜੀ 489)
2. ਸਰਸੀ ਛੰਦ : ਇਹ ਛੰਦ ਚਾਰ ਤੁਕਾਂ ਦਾ ...
(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੰਗਰੇਜ਼ ਅਧਿਕਾਰੀ ਅਕਾਲੀ ਲਹਿਰ ਵਿਚ ਪ੍ਰਵਾਸੀਆਂ ਦੀ ਸ਼ਮੂਲੀਅਤ ਅਤੇ ਲਹਿਰ ਦੀ ਕਾਰਜਸ਼ੈਲੀ ਨੂੰ ਆਧਾਰ ਬਣਾ ਕੇ ਇਸ ਨਤੀਜੇ ਉੱਤੇ ਪੁੱਜੇ ਸਨ ਕਿ 'ਬੱਬਰ ਅਕਾਲੀ ਲਹਿਰ ਦਾ ਨਿਕਾਸ ਗ਼ਦਰ ਸਾਜਿਸ਼, 1915 ਵਿਚੋਂ ਹੋਇਆ ਪ੍ਰਤੀਤ ਹੁੰਦਾ ਹੈ।' ਇਸ ਬਾਰੇ ਤਾਰ ਦੇ ਸ਼ਬਦ ਸਨ, 'ਗਰੋਹ ਦੇ ਕਈ ਮੈਂਬਰ ਵਿਦੇਸ਼ਾਂ ਤੋਂ ਪਰਤੇ ਪ੍ਰਵਾਸੀ ਹਨ ਅਤੇ 0.32 ਬੋਰ ਦੇ ਪਿਸਤੌਲ, ਮੌਜ਼ਰ ਪਿਸਤੌਲ ਅਤੇ ਸਾਈਕਲੋ ਸਟਾਈਲ ਕੀਤੇ ਪਰਚਿਆਂ ਦੀ ਵਰਤੋਂ ਅਜਿਹਾ ਤੱਥ ਹੈ, ਜੋ 1915 ਦੇ ਤੌਰ-ਤਰੀਕਿਆਂ ਨਾਲ ਮੇਲ ਖਾਂਦਾ ਹੈ।' ਵਿਦਵਾਨ ਮਹਿੰਦਰ ਸਿੰਘ ਨੇ ਆਪਣੀ ਪੁਸਤਕ 'ਦ ਅਕਾਲੀ ਮੂਵਮੈਂਟ' ਵਿਚ ਵੀ ਇਹੋ ਮਤ ਪ੍ਰਗਟਾਇਆ ਹੈ ਕਿ ਗ਼ਦਰੀਆਂ ਦੀਆਂ ਕਾਰਵਾਈਆਂ ਨੇ ਚਰਮਪੰਥੀ ਪੰਜਾਬੀਆਂ ਵਿਚ ਹਾਕਮ ਦੀ ਹੁਕਮ ਅਦੂਲੀ ਦੀ ਭਾਵਨਾ ਪੈਦਾ ਕੀਤੀ, ਜਿਸ ਨੇ ਪਿੱਛੋਂ ਅਕਾਲੀ ਸੰਘਰਸ਼ ਦੇ ਦੌਰਾਨ ਬੱਬਰ ਅਕਾਲੀ ਜਥੇ ਦਾ ਰੂਪ ਧਾਰਿਆ।
ਅੰਗਰੇਜ਼ ਸਰਕਾਰ ਦੁਆਰਾ ਕੀਤੀਆਂ ਸਖ਼ਤ ਪੇਸ਼ਬੰਦੀਆਂ ਕਾਰਨ ਦਰਜਨ ਕੁ ਬੱਬਰ ਅਕਾਲੀ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਅਤੇ ਬਹੁਤੇ ਗ੍ਰਿਫ਼ਤਾਰ ਕਰ ਲਏ ਗਏ। ਸਾਲ 1924 ...
ਇਲਾਹੀ ਦਰਸ਼ਨ
ਹਰਵਿੰਦਰ ਸਿੰਘ ਖ਼ਾਲਸਾ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ।
ਪੰਨੇ : 271, ਮੁੱਲ : 100 ਰੁਪਏ
ਸੰਪਰਕ : 98155-33725
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਜਨਮ ਉਤਸਵ ਦੇ ਇਸ ਵਰ੍ਹੇ ਵਿਚ ਸਰਕਾਰਾਂ, ਯੂਨੀਵਰਸਿਟੀਆਂ ਤੇ ਵੱਖ-ਵੱਖ ਅਦਾਰੇ ਆਪੋ-ਆਪਣੇ ਢੰਗ ਨਾਲ ਸਰਗਰਮ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ 1919 ਤੋਂ 1973 ਤੱਕ ਦੇ 54 ਸਾਲਾਂ ਵਿਚ ਆਧੁਨਿਕ ਕਵੀਆਂ ਦੁਆਰਾ ਲਿਖੀਆਂ 101 ਪ੍ਰਤੀਨਿਧ ਕਵਿਤਾਵਾਂ ਦਾ ਇਹ ਸੰਗ੍ਰਹਿ ਇਸ ਅਵਸਰ ਉੱਤੇ ਪ੍ਰਕਾਸ਼ਿਤ ਕੀਤਾ ਹੈ। ਅਸਲ ਵਿਚ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਦੀ ਪੰਜਵੀਂ ਜਨਮ ਸ਼ਤਾਬਦੀ ਵੇਲੇ ਅਤੇ ਉਸ ਦੇ ਆਸ-ਪਾਸ ਕਾਫ਼ੀ ਕਵੀ ਦਰਬਾਰ ਹੋਏ। ਕਈ ਕਾਵਿ-ਸੰਗ੍ਰਹਿ ਛਪੇ। ਉਨ੍ਹਾਂ ਵਿਚੋਂ 101 ਕਵਿਤਾਵਾਂ ਚੁਣ ਕੇ ਤਰਤੀਬ ਦੇਣ ਦੀ ਜ਼ਿੰਮੇਵਾਰੀ ਕਮੇਟੀ ਨੇ ਹਰਵਿੰਦਰ ਸਿੰਘ ਖ਼ਾਲਸਾ ਨੂੰ ਸੌਂਪੀ। ਉਸ ਨੇ ਇਹ ਕਾਰਜ ਥੋੜ੍ਹੇ ਜਿਹੇ ਸਮੇਂ ਵਿਚ ਮਿਹਨਤ ਨਾਲ ਪੂਰਾ ਕੀਤਾ ਹੈ। ਪੱਕੀ ਗੱਤੇ ਦੀ ਜਿਲਦ, ਵਧੀਆ ਕਾਗ਼ਜ਼ ਤੇ ਸੁੰਦਰ ਛਪਾਈ ਵਾਲੀ ਪੌਣੇ ਤਿੰਨ ਸੌ ਪੰਨੇ ਦੀ ਕਿਤਾਬ ਸਿਰਫ਼ ਸੌ ...
ਇਤਿਹਾਸ ਦੀਆਂ ਯਾਦਾਂ ਦੇ ਕਲਾਵੇ 'ਚ ਬਹੁਤ ਕੁਝ ਸਮੋਈ ਬੈਠਾ ਹੈ ਇਤਿਹਾਸਕ ਨਗਰ ਪਿੰਡ ਬੱਸੀਆਂ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੱਜ ਤੋਂ ਤਕਰੀਬਨ ਸਵਾ ਦੋ ਸੌ ਸਾਲ ਪਹਿਲਾ ਰੱਬੀ ਪ੍ਰੇਮ 'ਚ ਰੰਗੀ ਅਭੇਦ ਰੂਹ ਸੰਤ ਬਾਬਾ ਮਹਾਂ ਸਿੰਘ ਨੇ ਇਸ ਪਿੰਡ ਦੀ ਜਗ੍ਹਾ ਦੀ ਚੋਣ ਕਰ ਕੇ ਇਕ ਪਾਸੇ ਇਕਾਂਤ ਸਥਾਨ 'ਤੇ ਡੇਰਾ ਲਾਇਆ ਅਤੇ ਪ੍ਰਭੂ ਬੰਦਗੀ ਅਤੇ ਘੋਰ ਤਪੱਸਿਆ ਨਾਲ ਅਧਿਆਤਮਿਕਤਾ ਦਾ ਕੇਂਦਰ 'ਨਿਰਮਲ ਆਸ਼ਰਮ' ਸਥਾਪਿਤ ਕੀਤਾ ਸੀ। ਸੰਤ ਮਹਾਂ ਸਿੰਘ ਜੀ ਜ਼ਿਆਦਾ ਸਮਾਂ ਪ੍ਰਮਾਤਮਾ ਬੰਦਗੀ ਤੇ ਬਾਕੀ ਸਮਾਂ ਸੰਗਤ ਦੀ ਸੇਵਾ ਵਿਚ ਗੁਜ਼ਾਰਦੇ ਸਨ। ਉਹ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਂਦੇ ਅਤੇ ਸਾਦਗੀ ਤੇ ਸੰਜਮ ਭਰੇ ਜੀਵਨ ਨਾਲ ਸਫਲ ਜੀਵਨ ਯਾਤਰਾ ਕਰਨ ਦੇ ਹਾਮੀ ਸਨ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫਲ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਜਾਨਸ਼ੀਨਾਂ 'ਚੋਂ ਮੌਜੂਦਾ ਮਹਾਂਪੁਰਸ਼ ਬਾਬਾ ਤਰਲੋਚਨ ਸਿੰਘ ਨੇ ਦੱਸਿਆ ਕਿ ਮਹਾਂਪੁਰਸ਼ ਮਾਨਵਤਾ ਦੀ ਭਲਾਈ ਅਤੇ ਹਰ ਇਕ ਨੂੰ ਗੁਰਬਾਣੀ ਦਾ ਉਪਦੇਸ਼ ਦਿੰਦੇ, ਦ੍ਰਿੜ੍ਹਤਾ, ਵਿਸ਼ਵਾਸ ਨਾਲ ਗੁਰਬਾਣੀ ਪੜ੍ਹਨ ...
(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਕਿਲ੍ਹਾ ਗੋਬਿੰਦਗੜ੍ਹ
ਅੰਮ੍ਰਿਤਸਰ ਦੇ ਦਰਵਾਜ਼ਾ ਲੋਹਗੜ੍ਹ ਦੇ ਬਾਹਰ ਕਿਲ੍ਹਾ ਗੋਬਿੰਦਗੜ੍ਹ ਦੇ ਰੂਪ ਵਿਚ ਮੌਜੂਦ ਸਿੱਖ ਰਾਜ ਦੀ ਪ੍ਰਮੁੱਖ ਧਰੋਹਰ ਭੰਗੀ ਮਿਸਲ ਦੇ ਕੱਚੇ ਕਿਲ੍ਹੇ ਨੂੰ ਗਿਰਾ ਕੇ ਉਸੇ ਜਗ੍ਹਾ 'ਤੇ ਸੰਨ 1808 ਦੇ ਫਰਵਰੀ-ਮਾਰਚ ਮਹੀਨੇ 'ਚ ਉਸਾਰੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਵਲੋਂ ਜਦੋਂ ਸ: ਸ਼ਮੀਰ ਸਿੰਘ ਠੇਠਰ ਦੀ ਦੇਖ-ਰੇਖ ਵਿਚ ਇਸ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਤਾਂ ਕਿਲ੍ਹੇ ਦੇ ਨਕਸ਼ੇ ਤਿਆਰ ਕੀਤੇ ਜਾਣ ਦੇ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਵਿਸ਼ਾਲ ਕਿਲ੍ਹਾ ਤਿੰਨ ਸਾਲ ਵਿਚ ਮੁਕੰਮਲ ਹੋਵੇਗਾ, ਜਦਕਿ ਸ: ਸ਼ਮੀਰ ਸਿੰਘ ਨੇ ਦਿਨ-ਰਾਤ ਕਾਰੀਗਰਾਂ ਦੀਆਂ ਸੇਵਾਵਾਂ ਜਾਰੀ ਰੱਖਦਿਆਂ ਇਸ ਕਿਲ੍ਹੇ ਦੀ ਉਸਾਰੀ ਨੂੰ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਸਿਰੇ ਚਾੜ੍ਹ ਲਿਆ।
ਇਸ ਕਿਲ੍ਹੇ ਬਾਰੇ ਸ਼ੇਰ-ਏ-ਪੰਜਾਬ ਦਾ ਕਹਿਣਾ ਸੀ ਕਿ ਕਿਲ੍ਹਾ ਗੋਬਿੰਦਗੜ੍ਹ ਸਮੁੱਚੇ ਪੰਜਾਬ ਦੀ ਕੁੰਜੀ (ਚਾਬੀ) ਹੈ ਅਤੇ ਜਿਸ ਪਾਸ ਇਹ ਕਿਲ੍ਹਾ ਹੋਵੇਗਾ ਉਹੀ ਸਲਤਨਤ-ਏ-ਪੰਜਾਬ ਦਾ ਮਾਲਕ ਹੋਵੇਗਾ। ਕਿਲ੍ਹਾ ਗੋਬਿੰਦਗੜ੍ਹ ਨੂੰ ਲੈ ਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX