ਤਾਜਾ ਖ਼ਬਰਾਂ


ਮੱਧ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ19 ਟੀਕਾ ਮੁਫ਼ਤ
. . .  1 minute ago
ਭੋਪਾਲ , 21 ਅਪ੍ਰੈਲ - ਮੱਧ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ19 ਟੀਕਾ ਮੁਫਤ ਦਿੱਤਾ...
ਅਧਾਰ ਕਾਰਡ ਦਿਖਾਉਣ ਤੋਂ ਬਾਅਦ ਹੀ ਮਿਲੇਗੀ ਰੇਮਡੇਸਿਵਰ
. . .  7 minutes ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ, ਅਧਾਰ ਕਾਰਡ ਦਿਖਾਉਣ ਤੋਂ ਬਾਅਦ ਹੀ ਰੇਮਡੇਸਿਵਰ...
ਸ਼ਿਵ ਸੈਨਾ ਹਿੰਦੁਸਤਾਨ ਦਾ ਪ੍ਰਧਾਨ ਨਿਸ਼ਾਂਤ ਭੁੱਖ ਹੜਤਾਲ ਤੋਂ ਬਾਅਦ ਤਬੀਅਤ ਵਿਗੜਨ 'ਤੇ ਰੂਪਨਗਰ ਹਸਪਤਾਲ ਲਿਆਂਦਾ ਗਿਆ
. . .  24 minutes ago
ਰੋਪੜ , 21 ਅਪ੍ਰੈਲ ( ਵਰੁਨ ) - ਸ਼ਿਵ ਸੈਨਾ ਹਿੰਦੁਸਤਾਨ ਦਾ ਪ੍ਰਧਾਨ ਨਿਸ਼ਾਂਤ ਜੋ ਕਿ ਨਕਲੀ ਨਿਹੰਗ ਸਿੰਘਾਂ ਦੇ ਆਈ. ਡੀ .ਕਾਰਡ ਇਸ਼ੂ ਕਰਨ ਤੇ ਇਨ੍ਹਾਂ ਉੱਤੇ ਸਖ਼ਤੀ ਕਰਨ ਦੀ ਮੰਗ ਕਰਨ ਵਾਲਾ ਸ਼ਿਵ ਸੈਨਾ ਹਿੰਦੁਸਤਾਨ...
ਐਨ.ਡੀ.ਪੀ.ਐਸ. ਐਕਟ ਤਹਿਤ ਨਸ਼ਿਆਂ ਦੀ ਬਰਾਮਦਗੀ ਦੀ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਨੀਤੀ ਨੂੰ ਪ੍ਰਵਾਨਗੀ
. . .  35 minutes ago
ਚੰਡੀਗੜ੍ਹ , 21 ਅਪ੍ਰੈਲ - ਨਸ਼ਿਆਂ ਪ੍ਰਤੀ ਆਪਣੀ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਦਰਸਾਉਂਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਐਨ.ਡੀ.ਪੀ.ਐੱਸ. ਐਕਟ ਤਹਿਤ ਨਸ਼ਿਆਂ ਦੀ...
ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਵੱਲਾ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਿਹਾ : ਜਗੀਰ ਕੌਰ
. . .  40 minutes ago
ਅੰਮ੍ਰਿਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ) : ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਵੱਲਾ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ...
ਬਾਰਦਾਨੇ ਦੀ ਸਮੱਸਿਆ ਕਾਰਨ ਆੜ੍ਹਤੀਆ ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  52 minutes ago
ਖੋਸਾ ਦਲ ਸਿੰਘ / ਫ਼ਿਰੋਜ਼ਪੁਰ, 21 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ) - ਨਜ਼ਦੀਕੀ ਅਨਾਜ ਮੰਡੀ ਕੱਸੋਆਣਾ,ਮਰਖਾਈ,ਖੋਸਾ ਦਲ ਸਿੰਘ ਵਿਖੇ ਬਾਰਦਾਨੇ ਅਤੇ ਲਿਫ਼ਟਿੰਗ ਦੀ ਆ ਰਹੀ ਸਮੱਸਿਆ ਕਾਰਨ ਅੱਜ...
ਮਕਸੂਦਪੁਰ, ਸੂੰਢ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ
. . .  57 minutes ago
ਸੰਧਵਾਂ,21 ਅਪ੍ਰੈਲ( ਪ੍ਰੇਮੀ ਸੰਧਵਾਂ) ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ, ਸੂੰਢ।ਦਾਣਾ ਮੰਡੀ, ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ ਹਨ...
ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ, ਕੋਰੋਨਾ ਦੀ ਆੜ ਵਿਚ ਕਿਸਾਨਾਂ ਨੂੰ ਬਦਨਾਮ ਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
. . .  about 1 hour ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ,ਕੋਰੋਨਾ ਦੀ ਆੜ ਵਿਚ ਲਾਕਡਾਉਨ ਲਾਉਣ ਤੇ ਕਿਸਾਨਾਂ ਨੂੰ ਬਦਨਾਮ ...
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ , 21 ਅਪ੍ਰੈਲ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ...
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  about 1 hour ago
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ...
ਦਿੱਲੀ ਨੂੰ ਆਕਸੀਜਨ ਸਪਲਾਈ ਕਰਨ ਲਈ ਕੀਤਾ ਜਾ ਰਿਹੈ ਮਜਬੂਰ - ਅਨਿਲ ਵਿੱਜ
. . .  about 1 hour ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ...
ਸ੍ਰੀ ਮੁਕਤਸਰ ਸਾਹਿਬ: ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਮਲਕੀਤ ਸਿੰਘ ਖੋਸਾ ਜੋ ਕਿ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ, ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ...
ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ
. . .  about 1 hour ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ...
ਨਾਸਿਕ ਆਕਸੀਜਨ ਟੈਂਕਰ ਲੀਕ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ
. . .  about 1 hour ago
ਨਾਸਿਕ, 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ। ਇਸ ਹਾਦਸੇ...
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ
. . .  about 2 hours ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ ...
ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ,ਆਕਸੀਜਨ ਟੈਂਕ ਹੋਇਆ ਲੀਕ , 11 ਮਰੀਜ਼ਾਂ ਦੀ ਮੌਤ
. . .  about 2 hours ago
ਨਾਸਿਕ (ਮਹਾਰਾਸ਼ਟਰ ) - 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਬਠਿੰਡਾ ਮਾਨਸਾ ਰੋਡ ਨੂੰ 2 ਘੰਟੇ ਲਈ ਜਾਮ ਕੀਤਾ
. . .  about 2 hours ago
ਕੋਟਫੱਤਾ (ਬਠਿੰਡਾ) 21 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਅਨਾਜ ਮੰਡੀ ਵਿਚ ਬਾਰਦਾਨੇ ਦੀ ਘਾਟ ਅਤੇ ਪਿਛਲੇ 5 ਦਿਨ ਤੋਂ ਕਣਕ ਦੀ ਬੋਲੀ ਲਈ ਇੰਸਪੈਕਟਰ ਦੇ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਮਾਰਕਫੈੱਡ ਦੇ ਇੰਸਪੈਕਟਰ ਨੂੰ ਬਾਰਦਾਨਾ ਨਾ ਹੋਣ ਕਾਰਨ ਘੇਰਿਆ ਗਿਆ
. . .  about 2 hours ago
ਬਰਨਾਲਾ / ਹੰਡਿਆਇਆ, 21 ਅਪ੍ਰੈਲ (ਗੁਰਜੀਤ ਸਿੰਘ ਖੁੱਡੀ ) - ਹੰਡਿਆਇਆ ਦੇ ਨੇੜਲੇ ਪਿੰਡ ਖੁੱਡੀ ਕਲਾਂ ਦੀ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਵਲੋਂ ਮਾਰਕਫੈੱਡ ਦੇ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਦਾਨੇ ਦੀ ਕਮੀ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਦੀ ਕਣਕ ਖ਼ਰਾਬ ਮੌਸਮ ਦੌਰਾਨ ਮੰਡੀਆਂ ਵਿਚ ਰੁਲ ...
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ
. . .  about 3 hours ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ,...
ਜ਼ਿਲ੍ਹਾ ਬਰਨਾਲਾ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕਿਸਾਨਾਂ ਨੇ ਨੈਸ਼ਨਾਲ ਹਾਈਵੇ ਜਾਮ ਕੀਤਾ
. . .  about 2 hours ago
ਟੱਲੇਵਾਲ, 21 ਅਪ੍ਰੈਲ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਖੇ ਭਾਕਿਯੂ ਉਗਰਾਹਾਂ ਦੀ ਅਗਵਾਈ ਵਿਚ ਬਾਰਦਾਨੇ ਦੀ ਘਾਟ...
ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ - ਰਾਜ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ
. . .  about 3 hours ago
ਵੀਂ ਦਿੱਲੀ , 21 ਅਪ੍ਰੈਲ - ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਐਸ.ਆਈ.ਆਈ. ਨੇ ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ - ਰਾਜ ਸਰਕਾਰਾਂ ਲਈ 400 ਰੁਪਏ ...
ਬਾਰਦਾਨੇ ਦੀ ਕਮੀ ਸਦਕਾ ਕਿਸਾਨ ਜਥੇਬੰਦੀ ਵਲੋਂ ਬਾਘਾ ਪੁਰਾਣਾ ਮੁੱਖ ਖ਼ਰੀਦ ਕੇਂਦਰ ਅੱਗੇ ਰੋਡ ਜਾਮ
. . .  about 4 hours ago
ਬਾਘਾ ਪੁਰਾਣਾ, 21 ਅਪ੍ਰੈਲ (ਬਲਰਾਜ ਸਿੰਗਲਾ) - ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਬੰਧ ਬਿਲਕੁਲ ਲੜਖੜਾ ਚੁੱਕੇ ਹਨ, ਬਾਘਾ ਪੁਰਾਣਾ ਦੇ ਮੁੱਖ ਖ਼ਰੀਦ ਕੇਂਦਰ ...
ਸਕੂਲ ਛੱਡਣ ਦੇ ਸਰਟੀਫਿਕੇਟ ਦੀ ਹੁਣ ਜ਼ਰੂਰਤ ਨਹੀ, ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਹੁਕਮ
. . .  about 4 hours ago
ਚੰਡੀਗੜ੍ਹ , 21 ਅਪ੍ਰੈਲ - ਪੰਜਾਬ ਸਰਕਾਰ ਨੇ 92 ਸਾਲ ਬਾਅਦ ਵਾਪਸ ਲਏ ਸਕੂਲ ਛੱਡਣ ਸਰਟੀਫਿਕੇਟ ਦੇ ਹੁਕਮ , ਹੁਣ ਜੇਕਰ ਬੱਚਾ ਇਕ ਪ੍ਰਾਈਵੇਟ/ਸਰਕਾਰੀ ਸਕੂਲ ਤੋਂ ਹੱਟ ਕੇ ਕਿਸੇ ਵੀ...
ਅਦਾਕਾਰ ਚਿਰੰਜੀਵੀ ਦਾ ਐਲਾਨ - ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ ਮੁਫ਼ਤ ਕੋਵਿਡ -19 ਟੀਕਾਕਰਨ
. . .  about 5 hours ago
ਚੇਨਈ, 21 ਅਪ੍ਰੈਲ - ਚਿਰੰਜੀਵੀ ਦੀ ਅਗਵਾਈ ਵਾਲੀ ਕੋਰੋਨਾ ਕਰਿਸਿਸ ਚੈਰੀਟੀ (ਸੀ.ਸੀ.ਸੀ.) ਨੇ ਐਲਾਨ ਕੀਤਾ ਹੈ ਕਿ, ਉਹ ਅਪੋਲੋ 247 ਦੇ ਸਹਿਯੋਗ ਨਾਲ ਸਿਨੇਮਾ ਕਰਮਚਾਰੀਆਂ ਤੇ ਪੱਤਰਕਾਰਾਂ ਨੂੰ...
ਹੋਰ ਖ਼ਬਰਾਂ..

ਬਹੁਰੰਗ

ਤਾਪਸੀ ਪੰਨੂੰ ਸ਼ਾਬਾਸ਼! ਪੰਜਾਬਣੇ

ਆਸਾਂ 'ਤੇ ਪਾਣੀ ਨਹੀਂ ਫਿਰ ਸਕਦਾ ਕਿਉਂਕਿ ਸੱਚ 'ਆਸਾਂ' ਦਾ ਪਹਿਰੇਦਾਰ ਹੈ, ਇਹ ਸ਼ਬਦ ਅਭਿਨੇਤਰੀ ਤਾਪਸੀ ਪੰਨੂੰ ਨੇ ਟਵਿੱਟਰ 'ਤੇ 'ਟੂਲਕਿੱਟ ਕੇਸ' ਨਾਲ ਜੁੜੀ ਦਿਸ਼ਾ ਰਵੀ ਨੂੰ ਮਿਲੀ ਜ਼ਮਾਨਤ 'ਤੇ ਕਹੇ ਹਨ। ਤਾਪਸੀ ਪੰਨੂੰ ਨੇ ਇਸ ਤਰ੍ਹਾਂ ਪ੍ਰਭਾਵ ਦਿੱਤਾ ਹੈ ਕਿ ਉਹ ਅੱਧੇ-ਪੌਣੇ ਬਾਲੀਵੁੱਡ ਦੀ ਤਰ੍ਹਾਂ ਮੂੰਹ 'ਚ ਉਂਗਲੀ ਲੈ ਕੇ ਕਿਸਾਨ ਮਸਲੇ, ਲੋਕਤੰਤਰ ਲਈ ਜੂਝਦੇ ਲੋਕਾਂ ਲਈ ਚੁੱਪ ਨਹੀਂ ਰਹਿ ਸਕਦੀ। ਤਾਪਸੀ ਨੇ ਬੀ-ਟਾਊਨ ਦੇ ਉਨ੍ਹਾਂ ਸਟਾਰਜ਼ ਨੂੰ ਵੀ ਸਬਕ ਸਿਖਾਇਆ ਸੀ, ਜਿਨ੍ਹਾਂ ਨੇ 'ਰਿਹਾਨਾ' ਆਦਿ ਦੇ ਟਵੀਟਸ ਦਾ ਜਵਾਬ ਦੇ ਕੇ ਸਰਕਾਰੀਏ ਹੋਣ ਦਾ ਪ੍ਰਭਾਵ ਦਿੱਤਾ ਸੀ। ਤਾਪਸੀ ਨੇ ਫਿਰ ਕਿਹਾ ਕਿ ਪ੍ਰਾਪੇਗੰਡਾ ਅਧਿਆਪਕ ਬਣਨ ਦੀ ਥਾਂ ਆਪਣਾ ਨੈਤਿਕ ਕੀਮਤੀ ਸਿਸਟਮ ਮਜ਼ਬੂਤ ਕਰਨ ਇਹ ਸਿਤਾਰੇ। ਤਾਪਸੀ ਹਮੇਸ਼ਾ ਸੱਚ ਦੇ ਨਾਲ ਖੜ੍ਹਦੀ ਹੈ। ਐਮ.ਜੇ. ਅਕਬਰ ਕੇਸ 'ਚ ਪ੍ਰਿਆ ਰਮਾਨੀ ਨੂੰ ਬਰੀ ਕਰਨ ਦੇ ਫ਼ੈਸਲੇ 'ਤੇ ਤਾਪਸੀ ਪੰਨੂੰ ਬਹੁਤ ਪ੍ਰਸੰਨ ਹੋਈ ਤੇ ਕਿਹਾ ਕਿ ਅੱਜ ਜਦ ਚਾਰੇ ਪਾਸੇ ਅਨਿਆਂ ਦੀ ਧੁੰਦ ਪਈ ਹੋਈ ਹੈ, ਤਾਂ ਇਨਸਾਫ਼ ਦੀ ਕਿਰਨ ਵਾਤਾਵਰਨ ਨੂੰ ਬਚਾਅ ਰਹੀ ਹੈ। ਇਸ ਸਮੇਂ 'ਰਸ਼ਿਮ ਰਾਕੇਟ' ਨਾਂਅ ...

ਪੂਰਾ ਲੇਖ ਪੜ੍ਹੋ »

ਏਕਤਾ ਕਪੂਰ ਲੰਮੇ ਲੜੀਵਾਰਾਂ ਤੋਂ ਅੱਕ ਗਈ

ਲੇਖਿਕਾ ਮੰਜੂ ਕਪੂਰ ਵਲੋਂ ਲਿਖੀਆਂ ਰਚਨਾਵਾਂ 'ਤੇ ਸਮੇਂ-ਸਮੇਂ 'ਤੇ ਬਾਲੀਵੁੱਡ ਵਿਚ ਲੜੀਵਾਰ ਬਣਦੇ ਰਹੇ ਹਨ। ਉਨ੍ਹਾਂ ਵਲੋਂ ਲਿਖੇ ਨਾਵਲ 'ਦ ਇਮੀਗ੍ਰਾਂਟ' 'ਤੇ ਏਕਤਾ ਕਪੂਰ ਵਲੋਂ ਲੜੀਵਾਰ 'ਪਰਦੇਸ ਮੇਂ ਹੈ ਮੇਰਾ ਦਿਲ' ਦਾ ਨਿਰਮਾਣ ਕੀਤਾ ਗਿਆ ਸੀ। ਹੁਣ ਮੰਜੂ ਵਲੋਂ ਲਿਖੇ ਇਕ ਹੋਰ ਨਾਵਲ 'ਦ ਮੈਰਿਡ ਵੂਮਨ' 'ਤੇ ਏਕਤਾ ਵਲੋਂ ਵੈੱਬ ਸੀਰੀਜ਼ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਸ ਦਾ ਨਾਂਅ ਵੀ ਨਾਵਲ ਦੇ ਨਾਂਅ 'ਤੇ ਰੱਖਿਆ ਗਿਆ ਹੈ। ਇਥੇ ਕਹਾਣੀ ਦੀ ਪਿੱਠਭੂਮੀ 1992 ਦੀ ਰੱਖੀ ਗਈ ਹੈ। ਜਦੋਂ ਬਾਬਰੀ ਮਸਜਿਦ ਢਹਿ-ਢੇਰੀ ਹੋਈ ਸੀ। ਇਸ ਦੀ ਕਹਾਣੀ ਦਿੱਲੀ ਵਿਚ ਰਹਿੰਦੀਆਂ ਦੋ ਔਰਤਾਂ ਆਸਥਾ ਤੇ ਪਿਪਲਿਕਾ ਨੂੰ ਕੇਂਦਰ ਵਿਚ ਰੱਖ ਕੇ ਬੁਣੀ ਗਈ ਹੈ। ਆਸਥਾ ਵਿਆਹੁਤਾ ਹੈ ਅਤੇ ਮਾਂ ਵੀ ਹੈ। ਉਸ ਨੂੰ ਆਪਣੀ ਜ਼ਿੰਦਗੀ ਨਿਰਾਥਰਕ ਤੇ ਨੀਰਸ ਜਿਹੀ ਲੱਗਣ ਲਗਦੀ ਹੈ ਤਾਂ ਉਦੋਂ ਉਸ ਦੀ ਜ਼ਿੰਦਗੀ ਵਿਚ ਪਿਪਲਿਕਾ ਆਉਂਦੀ ਹੈ ਅਤੇ ਫਿਰ ਉਸ ਦੀ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ, ਇਹ ਇਸ ਦੀ ਕਹਾਣੀ ਹੈ। ਆਸਥਾ ਦੀ ਭੂਮਿਕਾ ਇਥੇ ਨਿਧੀ ਡੋਗਰਾ ਵਲੋਂ ਨਿਭਾਈ ਗਈ ਹੈ ਤੇ ਮੋਨਿਕਾ ਡੋਗਰਾ ਬਣੀ ਹੈ ਪਿਪਲਿਕਾ। ਨਾਲ ਹੀ ਇਸ ਵਿਚ ...

ਪੂਰਾ ਲੇਖ ਪੜ੍ਹੋ »

ਖੇਤਰੀ ਫ਼ਿਲਮਾਂ ਦਾ ਆਪਣਾ ਅਨੰਦ ਹੈ ਇੰਦਰਾਣੀ ਤਾਲੁਕਦਾਰ

ਆਸਾਮ ਦੀ ਰਹਿਣ ਵਾਲੀ ਇੰਦਰਾਣੀ ਤਾਲੁਕਦਾਰ ਨੇ ਹਿੰਦੀ ਦੇ ਨਾਲ-ਨਾਲ ਕਈ ਖੇਤਰੀ ਫ਼ਿਲਮਾਂ ਵਿਚ ਕੰਮ ਕੀਤਾ ਹੈ। ਹਾਲ ਹੀ ਵਿਚ ਇੰਦਰਾਣੀ ਵਲੋਂ ਹਿੰਦੀ ਫ਼ਿਲਮ 'ਰਿਟਰਨ ਆਫ਼ ਰਣਵੀਰ' ਓ. ਟੀ. ਟੀ. ਪਲੇਟਫਾਰਮ 'ਤੇ ਪ੍ਰਦਸ਼ਿਤ ਹੋਈ ਹੈ। ਇੰਦਰਾਣੀ ਵਲੋਂ ਇਸ ਵਿਚ ਅਮੀਰ ਬਾਪ ਦੀ ਘੁਮੰਡੀ ਕੁੜੀ ਦੀ ਭੂਮਿਕਾ ਨਿਭਾਈ ਗਈ ਹੈ। ਪਿਛਲੇ ਚਾਰ ਸਾਲਾਂ ਤੋਂ ਇਹ ਫ਼ਿਲਮ ਡੱਬਾਬੰਦ ਸੀ ਅਤੇ ਇੰਦਰਾਣੀ ਨੇ ਫ਼ਿਲਮ ਦੇ ਪ੍ਰਦਰਸ਼ਿਤ ਹੋਣ ਦੀ ਉਮੀਦ ਵੀ ਛੱਡ ਦਿੱਤੀ ਸੀ ਪਰ ਹੁਣ ਜਦੋਂ ਫ਼ਿਲਮ ਦਰਸ਼ਕਾਂ ਤੱਕ ਪਹੁੰਚ ਗਈ ਹੈ ਤਾਂ ਉਹ ਕਾਫੀ ਖ਼ੁਸ਼ ਹੈ। ਇੰਦਰਾਣੀ ਪਹਿਲਾਂ 'ਲਤੀਫ', 'ਖੰਡਾਲਾ ਨਾਈਟਸ' ਦੇ ਨਾਲ-ਨਾਲ ਭੋਜਪੁਰੀ, ਤੇਲਗੂ, ਆਸਾਮੀ, ਤਾਮਿਲ ਭਾਸ਼ਾਵਾਂ ਦੀਆਂ ਫ਼ਿਲਮਾਂ ਵੀ ਕਰ ਚੁੱਕੀ ਹੈ। ਖੇਤਰੀ ਫ਼ਿਲਮਾਂ ਬਾਰੇ ਉਹ ਕਹਿੰਦੀ ਹੈ 'ਖੇਤਰੀ ਫ਼ਿਲਮਾਂ ਦਾ ਆਪਣਾ ਅਨੰਦ ਹੈ। ਇੰਦਰਾਣੀ ਇਨ੍ਹੀਂ ਦਿਨੀਂ 'ਐਨ ਐਸਿਡ ਅਟੈਕ ਕੇਸ' ਤੇ 'ਹਾਰਰ ਲਵ ਸਟੋਰੀ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਇੰਦਰਮੋਹਨ ...

ਪੂਰਾ ਲੇਖ ਪੜ੍ਹੋ »

ਵਿੱਦਿਆ ਬਾਲਨ ਦੇ ਨਾਲ ਖਲੀ

ਵਿੱਦਿਆ ਬਾਲਨ ਜਦੋਂ ਬਾਲੀਵੁੱਡ ਵਿਚ ਆਪਣੇ ਪੈਰ ਜਮਾਉਣ ਵਿਚ ਕਾਮਯਾਬ ਹੋ ਗਈ ਤਾਂ ਉਸ ਨੇ ਕੁਝ ਵੱਖਰਾ ਕਰਨ ਦੀ ਨੀਤੀ ਅਪਣਾ ਲਈ ਅਤੇ ਇਸ ਦੇ ਚਲਦਿਆਂ ਵਿੱਦਿਆ ਉਨ੍ਹਾਂ ਫ਼ਿਲਮਾਂ ਵਿਚ ਜ਼ਿਆਦਾ ਦਿਖਾਈ ਦਿੱਤੀ ਜੋ ਲੀਕ ਤੋਂ ਹਟ ਕੇ ਸਨ। 'ਕਹਾਨੀ', 'ਬੌਬੀ ਜਾਸੂਸ', 'ਦ ਡਰਟੀ ਪਿਕਚਰ', 'ਨੋ ਵਨ ਕਿਲਡ ਜੈਸਿਕਾ', 'ਪਾ', 'ਭੂਲ ਭੁਲਈਆ', 'ਇਸ਼ਕੀਆ', 'ਏਕ ਅਲਬੇਲਾ', 'ਮਿਸ਼ਨ ਮੰਗਲ', 'ਸ਼ੰਕੁਤਲਾ ਦੇਵੀ' ਆਦਿ ਫ਼ਿਲਮਾਂ ਵਿੱਦਿਆ ਦੀ ਚੋਣ ਨੂੰ ਦਿਖਾਉਂਦੀਆਂ ਹਨ। ਕੁਝ ਵੱਖਰਾ ਕਰਨ ਦੀ ਇਹੀ ਨੀਤੀ ਵਿੱਦਿਆ ਨੇ ਵਿਗਿਆਪਨ ਫ਼ਿਲਮਾਂ ਵਿਚ ਵੀ ਅਖ਼ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਵਿਚ ਜਦੋਂ ਇਕ ਐਡ ਫ਼ਿਲਮ ਲਈ ਵਿੱਦਿਆ ਨਾਲ ਸਹਿ-ਕਲਾਕਾਰ ਬਾਰੇ ਸਲਾਹ ਕੀਤੀ ਗਈ ਤਾਂ ਵਿੱਦਿਆ ਨੇ ਸੁਝਾਅ ਦਿੱਤਾ ਕਿ ਕਿਉਂ ਨਾ ਕੁਝ ਵੱਖਰਾ ਕੀਤਾ ਜਾਵੇ ਅਤੇ ਫਿਰ ਸਵਾਲ ਕੀਤਾ ਕਿ ਇਸ ਐਡ ਫ਼ਿਲਮ ਵਿਚ ਖਲੀ ਨੂੰ ਲਿਆ ਜਾਵੇ ਤਾਂ ਕਿਸ ਤਰ੍ਹਾਂ ਰਹੇਗਾ? ਐਡ ਫ਼ਿਲਮ ਮੇਕਰ ਨੂੰ ਵੀ ਇਹ ਸੁਝਾਅ ਅਪੀਲ ਕਰ ਗਿਆ ਅਤੇ ਜਦੋਂ ਖਲੀ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਖ਼ੁਦ ਹੈਰਾਨ ਸਨ ਕਿ ਐਡ ਫ਼ਿਲਮ ਵਿਚ ਉਨ੍ਹਾਂ ਨੇ ਵਿਦਿਆ ਦੇ ਨਾਲ ਕੰਮ ਕਰਨਾ ਹੈ। ਸੈੱਟ ...

ਪੂਰਾ ਲੇਖ ਪੜ੍ਹੋ »

'ਇਸਤਰੀ' ਤੋਂ ਬਾਅਦ ਰਾਜ ਕੁਮਾਰ ਦੀ ਇਕ ਹੋਰ ਡਰਾਉਣੀ ਕਾਮੇਡੀ ਫ਼ਿਲਮ 'ਰੂਹੀ'

ਰਾਜ ਕੁਮਾਰ ਰਾਓ ਅਤੇ ਸ਼ਰਧਾ ਕਪੂਰ ਨੂੰ ਚਮਕਾਉਂਦੀ ਡਰਾਉਣੀ-ਕਾਮੇਡੀ ਫ਼ਿਲਮ 'ਇਸਤਰੀ' ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ ਅਤੇ ਫ਼ਿਲਮ ਦਾ ਨਾਂਅ ਸਾਲ 2018 ਦੀਆਂ ਸਫ਼ਲ ਫ਼ਿਲਮਾਂ ਦੀ ਸੂਚੀ ਵਿਚ ਦਰਜ ਹੋ ਗਿਆ ਸੀ। ਹੁਣ ਰਾਜ ਕੁਮਾਰ ਰਾਓ ਨੂੰ ਲੈ ਕੇ ਇਕ ਹੋਰ ਡਰਾਉਣੀ ਕਾਮੇਡੀ ਫ਼ਿਲਮ ਬਣਾਈ ਗਈ ਹੈ ਅਤੇ ਨਾਂਅ ਹੈ 'ਰੂਹੀ'। ਇਸ ਵਿਚ ਰਾਜ ਕੁਮਾਰ ਦੇ ਨਾਲ ਜਾਹਨਵੀ ਕਪੂਰ ਅਤੇ ਵਰੁਣ ਸ਼ਰਮਾ ਵੀ ਹਨ। ਇਸ ਵਿਚ ਦੋ ਇਸ ਤਰ੍ਹਾਂ ਦੇ ਦੋਸਤਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਇਕ ਇਸ ਤਰ੍ਹਾਂ ਦੇ ਪਿੰਡ ਵਿਚ ਰਹਿ ਰਹੇ ਹੁੰਦੇ ਹਨ ਜਿਥੇ ਕੁਆਰੇ ਮੁੰਡੇ ਨੂੰ ਕੁੜੀ ਪਸੰਦ ਆ ਜਾਣ 'ਤੇ ਉਸ ਨੂੰ ਚੁੱਕ ਕੇ ਲੈ ਜਾਣ ਤੋਂ ਬਾਅਦ ਵਿਆਹ ਕਰਾਉਣ ਦਾ ਰਿਵਾਜ ਹੈ। ਦੋਵਾਂ ਦੋਸਤਾਂ ਦਾ ਵਿਆਹ ਨਹੀਂ ਹੋਇਆ ਹੁੰਦਾ ਹੈ ਅਤੇ ਇਕ ਦਿਨ ਦੋਵਾਂ ਦੀ ਨਜ਼ਰ ਇਕ ਖ਼ੂਬਸੂਰਤ ਕੁੜੀ 'ਤੇ ਪੈਂਦੀ ਹੈ ਅਤੇ ਉਸ ਨਾਲ ਇਕ ਦੋਸਤ ਦਾ ਵਿਆਹ ਕਰਵਾ ਲੈਣ ਦੇ ਇਰਾਦੇ ਨਾਲ ਉਹ ਉਸ ਨੂੰ ਅਗਵਾ ਕਰ ਲੈਂਦੇ ਹਨ। ਉਦੋਂ ਦੋਵਾਂ ਨੂੰ ਪਤਾ ਨਹੀਂ ਹੁੰਦਾ ਕਿ ਉਸ ਕੁੜੀ ਵਿਚ ਬਾਹਰੀ ਆਤਮਾ ਦਾ ਵਾਸ ਹੈ। ਇਸ ਆਤਮਾ ਦੀ ਵਜ੍ਹਾ ਕਰਕੇ ਉਹ ਕੁੜੀ ਅਜੀਬ ਹਰਕਤਾਂ ...

ਪੂਰਾ ਲੇਖ ਪੜ੍ਹੋ »

ਮਾਣਮੱਤਾ ਗਾਇਕ ਅਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ

ਇੰਗਲੈਂਡ ਦੇ ਜੰਮਪਲ ਵਿਸ਼ਵ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਸੁਖਸ਼ਿੰਦਰ ਸ਼ਿੰਦਾ ਨੂੰ ਪੰਜਾਬੀ ਜ਼ਬਾਨ, ਪੰਜਾਬ ਅਤੇ ਆਪਣੇ ਪੁਰਖਿਆਂ ਦੀ ਜਨਮ ਭੋਇੰ ਪਿੰਡ ਧਮਾਈ, ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਨਾਲ ਅੰਤਾਂ ਦਾ ਮੋਹ-ਪਿਆਰ ਹੈ। ਇਹ ਉਸ ਦੇ ਗਾਏ ਗੀਤਾਂ 'ਚੋਂ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਦੋ ਕੁ ਦਹਾਕੇ ਪਹਿਲਾਂ ਉਸਤਾਦ ਅਜੀਤ ਸਿੰਘ ਮਤਲਾਸੀ, ਬਲਦੇਵ ਸਿੰਘ ਨਾਰੰਗ ਅਤੇ ਗੋਲਡ ਮੈਡਲਿਸਟ ਲਾਲ ਸਿੰਘ ਭੱਟੀ ਤੋਂ ਸੰਗੀਤ ਦਾ ਗੂੜ੍ਹਾ ਗਿਆਨ ਹਾਸਲ ਕਰ ਕੇ ਸੰਗੀਤ ਦੇ ਸਫ਼ਰ ਦੀ ਸ਼ੁਰੂਆਤ ਕੀਤੀ, ਜੋ ਹੁਣ ਤੱਕ ਸਫਲਤਾਪੂਰਵਕ ਜਾਰੀ ਹੈ। ਉਸ ਕਈ ਮਕਬੂਲ ਗਾਇਕਾਂ ਦੀਆਂ ਐਲਬਮਾਂ ਦਾ ਸੰਗੀਤ ਤਿਆਰ ਕੀਤਾ ਹੈ, ਜਿਨ੍ਹਾਂ 'ਚ ਗੁਰਦਾਸ ਮਾਨ, ਕੁਲਦੀਪ ਮਾਣਕ, ਏ.ਐਸ. ਕੰਗ, ਜੈਜ਼ੀ ਬੀ, ਹਰਭਜਨ ਮਾਨ, ਨਛੱਤਰ ਗਿੱਲ, ਅਮਰਿੰਦਰ ਗਿੱਲ, ਮਦਨ ਮੱਦੀ, ਸੋਨੀ ਪਾਬਲਾ, ਮਨਜੀਤ ਪੱਪੂ ਆਦਿ ਸ਼ਾਮਲ ਹਨ। ਪੰਜਾਬੀ ਫ਼ਿਲਮਾਂ 'ਸ਼ਹੀਦ ਊਧਮ ਸਿੰਘ', 'ਮੁੰਡੇ ਯੂ.ਕੇ. ਦੇ', 'ਇਕ ਕੁੜੀ ਪੰਜਾਬ ਦੀ', 'ਦਿਲ ਆਪਣਾ ਪੰਜਾਬੀ' ਆਦਿ ਦਾ ਸੰਗੀਤ ਵੀ ਸ਼ਿੰਦੇ ਨੇ ਹੀ ਦਿੱਤਾ ਸੀ। ਆਪਣੇ ਵੱਡੇ ਵੀਰ ਮੋਹਨ ਸਿੰਘ ਨਿਮਾਣਾ ਦੀ ਹੱਲਾਸ਼ੇਰੀ ਸਦਕਾ ਗਾਇਕੀ ਅਤੇ ...

ਪੂਰਾ ਲੇਖ ਪੜ੍ਹੋ »

ਓਸ਼ੋ ਦੀ ਭੂਮਿਕਾ ਵਿਚ ਰਵੀ ਕਿਸ਼ਨ

ਓਸ਼ੋ ਰਜਨੀਸ਼ ਦੇ ਚੇਲੇ ਵੇਲਜੀ ਗਾਲਾ, ਜੋ ਮੁੰਬਈ ਵਿਚ ਮੋਬਾਈਲ ਫੋਨ ਦਾ ਕਾਰੋਬਾਰ ਕਰਦੇ ਹਨ, ਨੇ ਹੁਣ ਓਸ਼ੋ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਈ ਹੈ। ਪੂਰੀ ਹੋਣ ਕੰਢੇ ਆ ਪਹੁੰਚੀ ਇਸ ਫ਼ਿਲਮ ਦਾ ਨਾਂਅ ਹੈ 'ਸੀਕ੍ਰੇਟਸ ਆਫ਼ ਲਵ' ਅਤੇ ਇਸ ਵਿਚ ਭੋਜਪੁਰੀ ਫ਼ਿਲਮਾਂ ਦੇ ਨਾਮੀ ਅਦਾਕਾਰ ਤੇ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਓਸ਼ੋ ਦੀ ਭੂਮਿਕਾ ਵਿਚ ਚਮਕਾਇਆ ਗਿਆ ਹੈ। ਓਸ਼ੋ ਮੂਲ ਰੂਪ ਵਿਚ ਜਬਲਪੁਰ ਦੇ ਸਨ। ਸੋ, ਫ਼ਿਲਮ ਦੀ ਕਾਫ਼ੀ ਸ਼ੂਟਿੰਗ ਉਥੇ ਕੀਤੀ ਗਈ ਹੈ। ਓਸ਼ੋ ਦੇ ਪੁਣੇ ਸਥਿਤ ਆਸ਼ਰਮ ਵਿਚ ਸ਼ੂਟਿੰਗ ਨਹੀਂ ਕੀਤੀ ਗਈ ਪਰ ਮਹਾਬਲੇਸ਼ਵਰ ਤੇ ਦੱਖਣੀ ਗੁਜਰਾਤ ਵਿਚ ਇਸ ਦੀ ਕਾਫ਼ੀ ਸ਼ੂਟਿੰਗ ਕੀਤੀ ਗਈ ਹੈ। ਓਸ਼ੋ ਨੇ ਆਪਣਾ ਕਾਫੀ ਸਮਾਂ ਅਮਰੀਕਾ ਵਿਚ ਵੀ ਬਿਤਾਇਆ ਸੀ। ਉਥੇ ਉਹ ਅਰਾਮਦਾਇਕ ਜ਼ਿੰਦਗੀ ਬਤੀਤ ਕਰ ਰਹੇ ਸਨ। ਉਨ੍ਹਾਂ ਕੋਲ ਮਹਿੰਗੀਆਂ ਤੇ ਆਲੀਸ਼ਾਨ ਕਾਰਾਂ ਦਾ ਕਾਫਲਾ ਵੀ ਸੀ। ਫ਼ਿਲਮ ਦੇ ਨਿਰਮਾਤਾ ਕੋਲ ਅਮਰੀਕਾ ਜਾ ਕੇ ਸ਼ੂਟਿੰਗ ਕਰਨ ਦਾ ਤੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਦਿਖਾਉਣ ਦਾ ਬਜਟ ਨਹੀਂ ਸੀ। ਸੋ, ਇਥੇ ਸੰਵਾਦਾਂ ਰਾਹੀਂ ਉਨ੍ਹਾਂ ਦੇ ਅਮਰੀਕਾ ਦੇ ਵਾਸ ਬਾਰੇ ਦਿਖਾਇਆ ਜਾਵੇਗਾ। ਇਸ ਭੂਮਿਕਾ ਬਾਰੇ ਰਵੀ ਕਹਿੰਦੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX