ਤਾਜਾ ਖ਼ਬਰਾਂ


ਆਈ.ਪੀ.ਐਲ. 2021 - ਪੰਜਾਬ ਕਿੰਗਜ਼ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਦਿੱਤਾ 121 ਦੌੜਾਂ ਦਾ ਟੀਚਾ
. . .  8 minutes ago
ਪਵਿੱਤਰ ਕਾਲੀ ਵੇਈਂ ਵਿਚ ਮੱਛੀਆਂ ਦਾ ਮਰਨਾ ਲਗਾਤਾਰ ਚੌਥੇ ਸਾਲ ਜਾਰੀ
. . .  17 minutes ago
ਸੁਲਤਾਨਪੁਰ ਲੋਧੀ, 21 ਅਪ੍ਰੈਲ { ਲਾਡੀ, ਹੈਪੀ, ਥਿੰਦ}-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪਵਿੱਤਰ ਕਾਲੀ ਵੇਈਂ ਦੇ ਵਿਚ ਮੱਛੀਆਂ ਦਾ ਮਰਨਾ ਲਗਾਤਾਰ ਚੌਥੇ ਸਾਲ ਜਾਰੀ ਹੈ , ਜਿਸ ਦਾ ਮੁੱਖ ਕਾਰਨ ਵੇਈਂ ਵਿਚ ਗੰਦੇ ਪਾਣੀਆਂ ਦਾ ...
ਮੱਧ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ19 ਟੀਕਾ ਮੁਫ਼ਤ
. . .  27 minutes ago
ਭੋਪਾਲ , 21 ਅਪ੍ਰੈਲ - ਮੱਧ ਪ੍ਰਦੇਸ਼ ਵਿਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਕੋਵਿਡ19 ਟੀਕਾ ਮੁਫਤ ਦਿੱਤਾ...
ਅਧਾਰ ਕਾਰਡ ਦਿਖਾਉਣ ਤੋਂ ਬਾਅਦ ਹੀ ਮਿਲੇਗੀ ਰੇਮਡੇਸਿਵਰ
. . .  39 minutes ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ, ਅਧਾਰ ਕਾਰਡ ਦਿਖਾਉਣ ਤੋਂ ਬਾਅਦ ਹੀ ਰੇਮਡੇਸਿਵਰ...
ਸ਼ਿਵ ਸੈਨਾ ਹਿੰਦੁਸਤਾਨ ਦਾ ਪ੍ਰਧਾਨ ਨਿਸ਼ਾਂਤ ਭੁੱਖ ਹੜਤਾਲ ਤੋਂ ਬਾਅਦ ਤਬੀਅਤ ਵਿਗੜਨ 'ਤੇ ਰੂਪਨਗਰ ਹਸਪਤਾਲ ਲਿਆਂਦਾ ਗਿਆ
. . .  56 minutes ago
ਰੋਪੜ , 21 ਅਪ੍ਰੈਲ ( ਵਰੁਨ ) - ਸ਼ਿਵ ਸੈਨਾ ਹਿੰਦੁਸਤਾਨ ਦਾ ਪ੍ਰਧਾਨ ਨਿਸ਼ਾਂਤ ਜੋ ਕਿ ਨਕਲੀ ਨਿਹੰਗ ਸਿੰਘਾਂ ਦੇ ਆਈ. ਡੀ .ਕਾਰਡ ਇਸ਼ੂ ਕਰਨ ਤੇ ਇਨ੍ਹਾਂ ਉੱਤੇ ਸਖ਼ਤੀ ਕਰਨ ਦੀ ਮੰਗ ਕਰਨ ਵਾਲਾ ਸ਼ਿਵ ਸੈਨਾ ਹਿੰਦੁਸਤਾਨ...
ਐਨ.ਡੀ.ਪੀ.ਐਸ. ਐਕਟ ਤਹਿਤ ਨਸ਼ਿਆਂ ਦੀ ਬਰਾਮਦਗੀ ਦੀ ਜਾਣਕਾਰੀ ਦੇਣ ਵਾਲਿਆਂ ਲਈ ਇਨਾਮ ਨੀਤੀ ਨੂੰ ਪ੍ਰਵਾਨਗੀ
. . .  about 1 hour ago
ਚੰਡੀਗੜ੍ਹ , 21 ਅਪ੍ਰੈਲ - ਨਸ਼ਿਆਂ ਪ੍ਰਤੀ ਆਪਣੀ ਸਰਕਾਰ ਦੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਨੂੰ ਦਰਸਾਉਂਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਐਨ.ਡੀ.ਪੀ.ਐੱਸ. ਐਕਟ ਤਹਿਤ ਨਸ਼ਿਆਂ ਦੀ...
ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਵੱਲਾ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਮੁਹੱਈਆ ਕਰਵਾ ਰਿਹਾ : ਜਗੀਰ ਕੌਰ
. . .  about 1 hour ago
ਅੰਮ੍ਰਿਤਸਰ, 21 ਅਪ੍ਰੈਲ (ਰਾਜੇਸ਼ ਕੁਮਾਰ) : ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਏ ਜਾ ਰਹੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਹਸਪਤਾਲ ਵੱਲਾ ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ...
ਬਾਰਦਾਨੇ ਦੀ ਸਮੱਸਿਆ ਕਾਰਨ ਆੜ੍ਹਤੀਆ ਤੇ ਕਿਸਾਨਾਂ ਕੀਤਾ ਫ਼ਿਰੋਜ਼ਪੁਰ - ਜ਼ੀਰਾ - ਅੰਮ੍ਰਿਤਸਰ ਮੁੱਖ ਮਾਰਗ ਜਾਮ
. . .  about 1 hour ago
ਖੋਸਾ ਦਲ ਸਿੰਘ / ਫ਼ਿਰੋਜ਼ਪੁਰ, 21 ਅਪ੍ਰੈਲ (ਮਨਪ੍ਰੀਤ ਸਿੰਘ ਸੰਧੂ) - ਨਜ਼ਦੀਕੀ ਅਨਾਜ ਮੰਡੀ ਕੱਸੋਆਣਾ,ਮਰਖਾਈ,ਖੋਸਾ ਦਲ ਸਿੰਘ ਵਿਖੇ ਬਾਰਦਾਨੇ ਅਤੇ ਲਿਫ਼ਟਿੰਗ ਦੀ ਆ ਰਹੀ ਸਮੱਸਿਆ ਕਾਰਨ ਅੱਜ...
ਮਕਸੂਦਪੁਰ, ਸੂੰਢ ਮੰਡੀ 'ਚ ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ
. . .  about 1 hour ago
ਸੰਧਵਾਂ,21 ਅਪ੍ਰੈਲ( ਪ੍ਰੇਮੀ ਸੰਧਵਾਂ) ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ, ਸੂੰਢ।ਦਾਣਾ ਮੰਡੀ, ਬਾਰਦਾਨੇ ਦੀ ਘਾਟ ਕਾਰਨ ਕਿਸਾਨ ਪਰੇਸ਼ਾਨ ਹਨ...
ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ, ਕੋਰੋਨਾ ਦੀ ਆੜ ਵਿਚ ਕਿਸਾਨਾਂ ਨੂੰ ਬਦਨਾਮ ਕਰਨ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ
. . .  about 1 hour ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਬਾਰਦਾਨੇ ਦੀ ਘਾਟ,ਕਣਕ ਦੀ ਖ਼ਰੀਦ ਵਿਚ ਹੋ ਰਹੀ ਦੇਰੀ,ਕੋਰੋਨਾ ਦੀ ਆੜ ਵਿਚ ਲਾਕਡਾਉਨ ਲਾਉਣ ਤੇ ਕਿਸਾਨਾਂ ਨੂੰ ਬਦਨਾਮ ...
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ , 21 ਅਪ੍ਰੈਲ - ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਹੋਏ...
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ
. . .  about 2 hours ago
ਆਈ.ਪੀ.ਐਲ. 2021 : ਪੰਜਾਬ ਨੇ ਜਿੱਤੀ ਟਾਸ ਪਹਿਲਾ ਬੱਲੇਬਾਜ਼ੀ ਦਾ ਫੈਸਲਾ...
ਦਿੱਲੀ ਨੂੰ ਆਕਸੀਜਨ ਸਪਲਾਈ ਕਰਨ ਲਈ ਕੀਤਾ ਜਾ ਰਿਹੈ ਮਜਬੂਰ - ਅਨਿਲ ਵਿੱਜ
. . .  about 2 hours ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਹਰਿਆਣਾ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ...
ਸ੍ਰੀ ਮੁਕਤਸਰ ਸਾਹਿਬ: ਮਲਕੀਤ ਸਿੰਘ ਖੋਸਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਮਲਕੀਤ ਸਿੰਘ ਖੋਸਾ ਜੋ ਕਿ ਸੰਗਰੂਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਨ, ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਚਾਰਜ ਦਿੱਤਾ ਗਿਆ...
ਹਰਿਆਣਾ ਦੇ ਸਕੂਲਾਂ ਵਿਚ 31 ਮਈ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ
. . .  about 2 hours ago
ਚੰਡੀਗੜ੍ਹ, 21 ਅਪ੍ਰੈਲ (ਰਾਮ ਸਿੰਘ ਬਰਾੜ) - ਕੋਰੋਨਾ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਨੇ ਹਰਿਆਣਾ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਭਲਕੇ ਤੋਂ 31 ਮਈ ਤੱਕ ਐਲਾਨ...
ਨਾਸਿਕ ਆਕਸੀਜਨ ਟੈਂਕਰ ਲੀਕ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 22 ਹੋਈ
. . .  about 2 hours ago
ਨਾਸਿਕ, 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋ ਗਿਆ। ਇਸ ਹਾਦਸੇ...
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ
. . .  about 2 hours ago
ਚੰਡੀਗੜ੍ਹ, 21 ਅਪ੍ਰੈਲ ( ਰਾਮ ਸਿੰਘ ਬਰਾੜ ) - ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦਿੱਲੀ ਸਰਕਾਰ ਉੱਤੇ ਹਰਿਆਣਾ ਦਾ ਆਕਸੀਜਨ ਟੈਂਕਰ ਲੁੱਟਣ ਦਾ ਇਲਜ਼ਾਮ ਲਗਾਇਆ ...
ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ,ਆਕਸੀਜਨ ਟੈਂਕ ਹੋਇਆ ਲੀਕ , 11 ਮਰੀਜ਼ਾਂ ਦੀ ਮੌਤ
. . .  about 2 hours ago
ਨਾਸਿਕ (ਮਹਾਰਾਸ਼ਟਰ ) - 21 ਅਪ੍ਰੈਲ - ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ ਮਹਾਰਾਸ਼ਟਰ ਦੇ ਨਾਸਿਕ ਵਿਚ ਵੱਡਾ ਹਾਦਸਾ ਹੋਇਆ, ਇਥੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਟੈਂਕ...
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਬਠਿੰਡਾ - ਮਾਨਸਾ ਰੋਡ ਨੂੰ 2 ਘੰਟੇ ਲਈ ਜਾਮ ਕੀਤਾ
. . .  8 minutes ago
ਕੋਟਫੱਤਾ (ਬਠਿੰਡਾ) 21 ਅਪ੍ਰੈਲ (ਰਣਜੀਤ ਸਿੰਘ ਬੁੱਟਰ) - ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੇ ਉਗਰਾਹਾਂ ਗਰੁੱਪ ਨੇ ਅਨਾਜ ਮੰਡੀ ਵਿਚ ਬਾਰਦਾਨੇ ਦੀ ਘਾਟ ਅਤੇ ਪਿਛਲੇ 5 ਦਿਨ ਤੋਂ ਕਣਕ ਦੀ ਬੋਲੀ ਲਈ ਇੰਸਪੈਕਟਰ ਦੇ...
ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਮਾਰਕਫੈੱਡ ਦੇ ਇੰਸਪੈਕਟਰ ਨੂੰ ਬਾਰਦਾਨਾ ਨਾ ਹੋਣ ਕਾਰਨ ਘੇਰਿਆ ਗਿਆ
. . .  about 3 hours ago
ਬਰਨਾਲਾ / ਹੰਡਿਆਇਆ, 21 ਅਪ੍ਰੈਲ (ਗੁਰਜੀਤ ਸਿੰਘ ਖੁੱਡੀ ) - ਹੰਡਿਆਇਆ ਦੇ ਨੇੜਲੇ ਪਿੰਡ ਖੁੱਡੀ ਕਲਾਂ ਦੀ ਅਨਾਜ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਵਲੋਂ ਮਾਰਕਫੈੱਡ ਦੇ...
ਸ੍ਰੀ ਮੁਕਤਸਰ ਸਾਹਿਬ ਵਿਚ ਬਾਰਦਾਨੇ ਦੀ ਕਮੀ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਬਾਰਦਾਨੇ ਦੀ ਕਮੀ ਕਾਰਨ ਕਿਸਾਨਾਂ ਦੀ ਕਣਕ ਖ਼ਰਾਬ ਮੌਸਮ ਦੌਰਾਨ ਮੰਡੀਆਂ ਵਿਚ ਰੁਲ ...
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਪੂਰਨ ਸ਼ੁੱਧ ਪਾਠ ਬੋਧ ਸਮਾਗਮ ਦੀ ਸੰਪੂਰਨਤਾ ਦੀ ਅਰਦਾਸ
. . .  about 3 hours ago
ਅੰਮ੍ਰਿਤਸਰ 21 (ਹਰਮਿੰਦਰ ਸਿੰਘ ) - ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ,...
ਜ਼ਿਲ੍ਹਾ ਬਰਨਾਲਾ ਵਿਚ ਬਾਰਦਾਨੇ ਦੀ ਘਾਟ ਨੂੰ ਲੈ ਕਿਸਾਨਾਂ ਨੇ ਨੈਸ਼ਨਾਲ ਹਾਈਵੇ ਜਾਮ ਕੀਤਾ
. . .  about 2 hours ago
ਟੱਲੇਵਾਲ, 21 ਅਪ੍ਰੈਲ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਟੱਲੇਵਾਲ ਵਿੱਖੇ ਭਾਕਿਯੂ ਉਗਰਾਹਾਂ ਦੀ ਅਗਵਾਈ ਵਿਚ ਬਾਰਦਾਨੇ ਦੀ ਘਾਟ...
ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ - ਰਾਜ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ
. . .  about 4 hours ago
ਵੀਂ ਦਿੱਲੀ , 21 ਅਪ੍ਰੈਲ - ਭਾਰਤ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਐਸ.ਆਈ.ਆਈ. ਨੇ ਕੋਵੀਸ਼ਿਲਡ ਟੀਕੇ ਦੀਆਂ ਕੀਮਤਾਂ ਦਾ ਐਲਾਨ ਕੀਤਾ ਹੈ - ਰਾਜ ਸਰਕਾਰਾਂ ਲਈ 400 ਰੁਪਏ ...
ਬਾਰਦਾਨੇ ਦੀ ਕਮੀ ਸਦਕਾ ਕਿਸਾਨ ਜਥੇਬੰਦੀ ਵਲੋਂ ਬਾਘਾ ਪੁਰਾਣਾ ਮੁੱਖ ਖ਼ਰੀਦ ਕੇਂਦਰ ਅੱਗੇ ਰੋਡ ਜਾਮ
. . .  about 4 hours ago
ਬਾਘਾ ਪੁਰਾਣਾ, 21 ਅਪ੍ਰੈਲ (ਬਲਰਾਜ ਸਿੰਗਲਾ) - ਹਾੜ੍ਹੀ ਰੁੱਤ ਦੀ ਮੁੱਖ ਫ਼ਸਲ ਕਣਕ ਦੀ ਖ਼ਰੀਦ ਨੂੰ ਲੈ ਕੇ ਪੰਜਾਬ ਸਰਕਾਰ ਦੇ ਪ੍ਰਬੰਧ ਬਿਲਕੁਲ ਲੜਖੜਾ ਚੁੱਕੇ ਹਨ, ਬਾਘਾ ਪੁਰਾਣਾ ਦੇ ਮੁੱਖ ਖ਼ਰੀਦ ਕੇਂਦਰ ...
ਹੋਰ ਖ਼ਬਰਾਂ..

ਖੇਡ ਜਗਤ

ਆਸਟ੍ਰੇਲੀਆ ਓਪਨ ਟੈਨਿਸ

ਨਾਓਮੀ ਓਸਾਕਾ ਤੇ ਜੋਕੋਵਿਚ ਨੇ ਜਿੱਤਿਆ ਵੱਕਾਰੀ ਖ਼ਿਤਾਬ

ਪੁਰਸ਼ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿਚ ਸਰਬੀਆ ਦੇ ਨੋਵਾਕ ਜੋਕੋਵਿਚ (ਨੰਬਰ ਵਨ ਸੀਡ) ਨੇ ਦਮਦਾਰ ਸਰਵਿਸ ਅਤੇ ਰਿਟਰਨ ਦੇ ਇਲਾਵਾ ਬੇਸ ਲਾਈਨ 'ਤੇ ਵੀ ਦਬਦਬਾ ਬਣਾਉਂਦਿਆਂ ਰੂਸ ਦੇ ਡੇਨਿਲ ਮੇਦਵੇਦੇਵ ਨੂੰ 7-5, 6-2, 6-2 ਨਾਲ ਸ਼ਿਕਸਤ ਦੇ ਕੇ 9ਵੀਂ ਵਾਰ ਖਿਤਾਬ ਜਿੱਤ ਲਿਆ। ਜਪਾਨ ਦੀ ਨੌਜਵਾਨ ਸਨਸਨੀ ਨਾਓਮੀ ਓਸਾਕਾ ( ਤੀਸਰੀ ਸੀਡ) ਨੇ ਇਸ ਸਾਲ ਦੇ ਪਹਿਲੇ ਗ੍ਰੈਂਡਸਲੇਮ ਆਸਟ੍ਰੇਲੀਆ ਓਪਨ ਦੇ ਮਹਿਲਾ ਸਿੰਗਲਜ਼ ਦੇ ਮੁਕਾਬਲੇ 'ਚ ਅਮਰੀਕਾ ਦੀ ਜੇਨੀਫਰ ਬ੍ਰੇਡੀ ਨੂੰ ਸਿੱਧੇ ਸੈਟਾਂ ਵਿਚ 6-4, 6-3 ਨਾਲ ਮਾਤ ਦੇ ਕੇ ਦੂਸਰੀ ਵਾਰ ਵੱਕਾਰੀ ਟਰਾਫੀ ਆਪਣੇ ਨਾਂਅ ਕੀਤੀ। 2019 ਵਿਚ ਓਸਾਕਾ ਨੇ ਆਸਟ੍ਰੇਲੀਆ ਓਪਨ ਜਿੱਤਿਆ ਸੀ ਅਤੇ ਇਸ ਤੋਂ ਪਹਿਲਾਂ ਓਸਾਕਾ ਨੇ 2018, 2020 ਵਿਚ ਯੂ. ਐੱਸ. ਓਪਨ ਆਪਣੀ ਝੋਲੀ ਪਾਇਆ ਸੀ। 2021 ਵਿਚ ਆਸਟ੍ਰੇਲੀਆਂ ਓਪਨ ਖਿਤਾਬ 'ਤੇ ਕਾਬਜ਼ਾ ਕੀਤਾ। ਉਹ 12ਵੀਂ ਮਹਿਲਾ ਹੈ ਜਿਸ ਨੇ ਆਸਟ੍ਰੇਲੀਆ ਓਪਨ ਇਕ ਤੋਂ ਜ਼ਿਆਦਾ ਵਾਰ ਜਿੱਤਿਆ। ਇਸ ਜਿੱਤ ਨਾਲ ਉਸ ਦੀ ਰੈਕਿੰਗ ਵਿਚ ਵੀ ਇਜ਼ਾਫਾ ਹੋਵੇਗਾ ਅਤੇ ਓਸਾਕਾ ਐਸ਼ਲੇ ਬਾਰਟੀ ਦੇ ਬਾਅਦ ਦੂਸਰੇ ਸਥਾਨ 'ਤੇ ਆ ਜਾਵੇਗੀ। ਓਸਾਕਾ ਨੇ ਸੈਮੀਫਾਈਨਲ ਵਿਚ ਦਿੱਗਜ਼ ...

ਪੂਰਾ ਲੇਖ ਪੜ੍ਹੋ »

ਟੇਬਲ ਟੈਨਿਸ ਦੀ ਮਣੀ ਮਨੀਕਾ ਬਤਰਾ

ਟੇਬਲ ਟੈਨਿਸ ਸਟਾਰ ਮਨੀਕਾ ਬਤਰਾ ਦੀ ਅਦੁੱਤੀ ਪ੍ਰਤਿਭਾ ਦਾ ਉਹੀ ਭਾਰਤ ਵਿਚ ਸਥਾਨ ਹੈ ਜੋ ਸਾਇਨਾ ਨੇਹਵਾਲ ਜਾਂ ਪੀ. ਵੀ. ਸਿੰਧੂ ਦਾ ਬੈਡਮਿੰਟਨ ਵਿਚ ਰਿਹਾ ਹੈ। ਮਨੀਕਾ ਕੇਵਲ ਨਾਂਅ ਦੀ ਹੀ ਮਨੀ ਨਹੀਂ ਸਗੋਂ ਸੂਰਤ ਤੇ ਸੀਰਤ ਦੀ ਇਕ ਮਿਸਾਲ ਹੈ। ਛੋਟੀ ਜਿਹੀ ਉਮਰ ਵਿਚ ਹੀ ਭਾਰਤ ਦਾ ਸਰਵੋਤਮ ਖਿਤਾਬ ਰਾਜੀਵ ਗਾਂਧੀ ਦਾ ਖੇਲ ਇਨਾਮ ਜਦੋਂ ਇਸ ਬੱਚੀ ਦੀ ਝੋਲੀ ਵਿਚ ਪਾਇਆ ਗਿਆ ਤਾਂ ਉਹ ਸੁਰਖੀਆਂ ਵਿਚ ਆਈ। ਇਸ ਬਹੁਤ ਹੀ ਸਰਬ ਗੁਣ ਸੰਪੰਨ ਖਿਡਾਰਨ ਦਾ ਜਨਮ 15 ਜੂੁੁਨ 1995 ਵਿਚ ਨਵੀਂ ਦਿੱਲੀ ਦੀ ਨਰਾਇਣਾ ਵਿਹਾਰ ਕਾਲੋਨੀ ਵਿਚ ਹੋਇਆ। ਭਾਰਤ ਦੀ ਰਾਜਧਾਨੀ ਦਿੱਲੀ ਦੀ ਰਹਿਣ ਵਾਲੀ ਨੇ ਆਪਣੇ ਜੀਵਨ ਵਿਚ ਅਦਭੁੱਤ ਸੁਰਖੀਆਂ ਆਪਣੇ ਨਾਂਅ ਨਾਲ ਜੋੜੀਆਂ ਹਨ। ਅਰਜਨਾ ਐਵਾਰਡ ਨਾਲ ਸਜੀ ਹੋਈ ਜਿੱਥੇ ਉਹ ਟੇਬਲ ਟੈਨਿਸ ਵਿਚ ਭਾਰਤ ਦੀ ਨੰਬਰ ਇਕ ਖਿਡਾਰਨ ਹੈ, ਉਥੇ ਉਹ ਭਾਰਤ ਦੇ ਇਕ ਬਹੁਤ ਹੀ ਉਘੇ ਮੈਗਜ਼ੀਨ ਫੈਮਿਨਾ ਦੀ ਕਵਰ ਫੋਟੋ ਵੀ ਬਣੀ। ਇਹ ਕੋਈ ਸਾਧਾਰਨ ਪ੍ਰਾਪਤੀ ਨਹੀਂ, ਆਮ ਤੌਰ 'ਤੇ ਅਜਿਹੀਆਂ ਸੋਹਣੀ ਸੂਰਤ ਵਾਲੀਆਂ ਲੜਕੀਆਂ ਮਾਡਲਿੰਗ ਨੂੰ ਜਾਂ ਫ਼ਿਲਮਾਂ ਨੂੰ ਆਪਣੀ ਮੰਜ਼ਿਲ ਬਣਾਉਂਦੀਆਂ ਹਨ, ਪਰ ਦਿੱਲੀ ...

ਪੂਰਾ ਲੇਖ ਪੜ੍ਹੋ »

ਸਫਲ ਕਿਸ਼ਤੀ ਚਾਲਕ ਨਿਤਨ ਕੁਮਾਰ ਚੰਦਰਾ (ਉੱਤਰ ਪ੍ਰਦੇਸ਼)

ਅਪਾਹਜ ਹੋ ਕੇ ਵੀ ਸਫ਼ਲ ਤੈਰਾਕ ਹੈ ਨਿਤਨ ਕੁਮਾਰ ਚੰਦਰਾ ਜਿਸ ਨੇ ਆਪਣੀ ਹਿੰਮਤ ਅਤੇ ਸਾਹਸ ਨਾਲ ਕਿਸ਼ਤੀ ਚਾਲਕ ਦੇ ਖੇਤਰ ਵਿਚ ਆਪਣੀ ਵਿਸ਼ੇਸ਼ ਜਗ੍ਹਾ ਬਣਾਈ ਹੈ। ਨਿਤਨ ਕੁਮਾਰ ਚੰਦਰਾ ਦਾ ਜਨਮ 24 ਜੂਨ, 1990 ਨੂੰ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਪਰਿਆਗਰਾਜ ਵਿਚ ਪਿਤਾ ਸੀ੍ਰ ਲਾਲ ਚੰਦ ਦੇ ਘਰ ਮਾਤਾ ਜੈਮਾਨਾ ਦੇਵੀ ਦੀ ਕੁੱਖੋਂ ਇਕ ਗ਼ਰੀਬ ਪਰਿਵਾਰ ਵਿਚ ਹੋਇਆ। ਨਿਤਰ ਕੁਮਾਰ ਜਨਮ ਤੋਂ ਹੀ 40 ਫ਼ੀਸਦੀ ਅਪਾਹਜ ਹੈ ਅਤੇ ਜਿੱਥੇ ਉਸ ਦੀਆਂ ਖੱਬੇ ਹੱਥ ਦੀਆਂ ਤਿੰਨ ਉਂਗਲੀਆਂ ਆਪਸ ਵਿਚ ਜੁੜੀਆਂ ਹੋਈਆਂ ਹਨ ਉਥੇ ਉਸ ਦੇ ਖੱਬੇ ਪਾਸਿਓਂ ਸੀਨੇ ਦੀਆਂ ਹੱਡੀਆਂ ਵੀ ਦੱਬੀਆਂ ਹੋਈਆਂ ਹਨ ਪਰ ਇਸ ਦੇ ਬਾਵਯੂਦ ਵੀ ਉਸ ਨੂੰ ਖੇਡਾਂ ਪ੍ਰਤੀ ਸ਼ੁਰੂ ਤੋਂ ਹੀ ਲਗਾਅ ਸੀ ਅਤੇ ਪਰਿਆਗਰਾਜ ਵਿਚ ਵਗਦੀ ਯਮਨਾ ਨਦੀ ਕਰ ਕੇ ਉਸ ਨੂੰ ਕਿਸ਼ਤੀ ਚਲਾਉਣ ਦਾ ਬਹੁਤ ਸ਼ੌਕ ਸੀ। ਸਾਲ 2005 ਵਿਚ ਉਸ ਦੀ ਮੁਲਾਕਾਤ ਕੋਚ ਤ੍ਰਿਭੁਵਨ ਨਿਸਾਦ ਨਾਲ ਹੋਈ ਜੋ ਨਿਤਨ ਕੁਮਾਰ ਦਾ ਮਾਰਗ ਦਰਸ਼ਨ ਹੀ ਨਹੀਂ ਬਣਿਆ ਸਗੋਂ ਨਿਤਨ ਕੁਮਾਰ ਨੂੰ ਅਜਿਹਾ ਹੌਸਲਾ ਦਿੱਤਾ ਕਿ ਉਹ ਕਿਸ਼ਤੀ ਜਾਣੀ ਕਿਆਕਿੰਗ ਕੈਨੋਇੰਗ ਵਿਚ ਮੁਹਾਰਤ ਹਾਸਲ ਕਰ ਗਿਆ ਭਾਵੇਂ ਕਿ ਸਰੀਰ ...

ਪੂਰਾ ਲੇਖ ਪੜ੍ਹੋ »

ਹਵਾਵਾਂ ਦਾ ਰੁਖ਼ ਮੋੜਨ ਵਾਲਾ ਅੰਤਰਰਾਸ਼ਟਰੀ ਰੋਇੰਗ ਚੈਂਪੀਅਨ : ਭਗਵਾਨ ਸਿੰਘ

ਭਗਵਾਨ ਸਿੰਘ ਨੂੰ ਖੇਡਣ ਦਾ ਸ਼ੌਕ ਬਚਪਨ ਤੋਂ ਹੀ ਸੀ। ਭਗਵਾਨ ਸਿੰਘ ਦਾ ਚੌਥੀ ਕਲਾਸ ਤੋਂ ਹੀ ਅਥਲੈਟਿਕਸ ਵੱਲ ਝੁਕਾਓ ਸੀ ਅਤੇ ਸਕੂਲ ਵਿਚ ਚੰਗਾ ਦੌੜਾਕ ਸੀ। ਪਰ ਗ਼ਰੀਬੀ ਕਾਰਨ ਉਹ ਇਸ ਨੂੰ ਆਪਣੇ ਖੇਡ ਕੈਰੀਅਰ ਵਜੋਂ ਨਾ ਉਭਾਰ ਸਕਿਆ ਅਤੇ ਉਸ ਦਾ ਅਥਲੀਟ ਬਣਨ ਦਾ ਸੁਪਨਾ ਵਿਚੇ ਹੀ ਰਹਿ ਗਿਆ। ਭਗਵਾਨ ਸਿੰਘ ਜੋ ਸਾਧਾਰਨ ਪਰਿਵਾਰ ਵਿਚ ਪੈਦਾ ਹੋਇਆ। ਭਗਵਾਨ ਸਿੰਘ ਦਾ ਜਨਮ ਠੱਠੀ ਭਾਈ ਜ਼ਿਲਾ ਮੋਗਾ ਹੋਇਆ। ਭਗਵਾਨ ਸਿੰਘ ਨੇ ਆਪਣੇ ਸ਼ੁਰੂਆਤੀ ਜੀਵਨ ਵਿਚ ਬਹੁਤ ਔਕੜਾਂ ਤੇ ਚੁਣੌਤੀਆਂ ਦਾ ਸਾਹਮਣਾ ਕੀਤਾ। ਆਰਥਿਕ ਮੰਦਹਾਲੀ ਕਰਕੇ ਭਗਵਾਨ ਸਿੰਘ ਨੂੰ ਪਲੰਬਰੀ ਤੱਕ ਦਾ ਕੰਮ ਕਰਨਾ ਪਿਆ। ਭਗਵਾਨ ਸਿੰਘ ਦੇ ਜੀਵਨ ਵਿਚ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਸਿਰਫ 35 ਰੁਪਏ ਵਿਚ ਦਿਹਾੜੀਆਂ ਤੱਕ ਕਰਨੀਆਂ ਪਈਆਂ। ਭਗਵਾਨ ਸਿੰਘ ਦਾ ਸਪਨਾ ਸੀ ਕਿ ਉਹ ਵੱਡਾ ਹੋ ਕੇ ਇਕ ਨਾਮਵਰ ਪੱਤਰਕਾਰ ਬਣੇ। ਉਹ ਸ਼ੇਖਰ ਗੁਪਤਾ ਵਰਗਾ ਪੱਤਰਕਾਰ ਬਣਨਾ ਚਾਹੁੰਦਾ ਸੀ ਪਰ ਗ਼ਰੀਬੀ ਨੇ ਸੁਪਨਿਆਂ ਨੂੰ ਸਾਕਾਰ ਨਾ ਹੋਣ ਦਿੱਤਾ। ਸਾਲ 2012 'ਚ ਭਗਵਾਨ ਸਿੰਘ ਆਪਣੀ ਕਾਲਜ ਦੀ ਪੜ੍ਹਾਈ ਕਰਨ ਲਈ ਚੰਡੀਗੜ੍ਹ ਆਇਆ ਪਰ ਪਰਿਵਾਰਕ ਹਾਲਾਤ ਅਤੇ ...

ਪੂਰਾ ਲੇਖ ਪੜ੍ਹੋ »

ਵਿੱਤੀ ਸੰਕਟ ਦੀ ਮਾਰ ਹੇਠ ਦੱਬਣ ਵਾਲੀਆਂ ਸੂਬਾ ਖੇਡ ਐਸੋਸੀਏਸ਼ਨਾਂ ਦੇ ਮਸਲੇ

ਕੋਰੋਨਾ ਮਹਾਂਮਾਰੀ ਨੇ ਜਿੱਥੇ ਉਲੰਪਿਕ ਖੇਡਾਂ ਨੂੰ ਮੁਲਤਵੀ ਕੀਤਾ ਤੇ ਵਿਸ਼ਵ ਦੀਆਂ ਸਾਰੀਆਂ ਖੇਡਾਂ ਨੂੰ ਜਾਮ ਕੀਤਾ। ਖਿਡਾਰੀਆਂ ਨੂੰ ਅੰਦਰ ਡੱਕਣ ਲਈ ਮਜਬੂਰ ਕੀਤਾ। ਇਸ ਦਾ ਅਸਰ ਸੂਬੇ ਦੀਆਂ ਖੇਡ ਐਸੋਸੀਏਸ਼ਨਾਂ 'ਤੇ ਵੀ ਵੇਖਣ ਨੂੰ ਮਿਲਿਆ। ਜੋ ਵਿੱਤੀ ਸੰਕਟ ਦੇ ਨਾਲ ਜੂਝ ਰਹੀਆਂ ਹਨ ਤੇ ਰੇਲਵੇ ਵਲੋਂ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਕਿਰਾਏ ਦੇ ਵਿਚ ਰਿਆਇਤ ਬੰਦ ਕਰਨ ਦੇ ਨਾਲ ਐਸੋਸੀਏਸ਼ਨਾਂ ਨੂੰ ਨੈਸ਼ਨਲ ਵਿਚ ਟੀਮਾਂ ਭੇਜਣ ਲਈ ਸਪਾਂਸਰ ਦੇ ਤਰਲੇ ਮਿੰਨਤਾ ਕਰਨੀਆਂ ਪੈ ਰਹੀਆਂ ਹਨ। ਜੇ ਇਹੋ ਹਾਲ ਦੇਸ਼ ਦੀਆਂ ਖੇਡਾਂ ਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਮ ਲੋਕ ਖੇਡਾਂ ਦੇ ਖੇਤਰ ਤੋਂ ਮੂੰਹ ਮੋੜ ਲੈਣਗੇ ਤੇ ਬੇਸ਼ੱਕ ਭਾਰਤ ਸਰਕਾਰ ਦਾ ਖੇਡ ਮੰਤਰਾਲਾ 2028 ਦੀਆਂ ਉਲੰਪਿਕ ਖੇਡਾਂ ਵਿਚੋਂ ਤਗਮੇ ਜਿੱਤਣ ਲਈ ਵਿਉਂਤਬੰਦੀ ਕਰੀ ਜਾਵੇ ਤੇ ਉਨ੍ਹਾਂ ਨੂੰ ਚੰਗੇ ਖਿਡਾਰੀ ਮਿਲਣੇ ਔਖੇ ਹੋ ਜਾਣੇ ਹਨ। ਇਸ ਸਾਲ ਦੇ ਖੇਡ ਬਜਟ ਵਿਚ ਭਾਰਤ ਸਰਕਾਰ ਨੇ ਵੱਡੇ ਪੱਧਰ 'ਤੇ ਕੈਂਚੀ ਫੇਰੀ ਹੈ। ਸਾਲ 2021-22 ਦਾ ਖੇਡ ਬਜਟ ਇਸ ਵਾਰੀ 2596.14 ਕਰੋੜ ਦਿੱਤਾ ਹੈ ਤੇ ਇਹ ਪਿਛਲੇ ਸਾਲ ਨਾਲੋਂ 230.78 ਕਰੋੜ ਘੱਟ ਹੈ। ਪਿਛਲੇ ...

ਪੂਰਾ ਲੇਖ ਪੜ੍ਹੋ »

ਖੇਡ ਜਗਤ ਨੂੰ ਡੋਪਿੰਗ ਤੋਂ ਬਚਾਉਣ ਦੀ ਲੋੜ

ਖੇਡਾਂ ਵਿਚ ਤਾਕਤ ਵਧਾਊ ਦਵਾਈਆਂ ਦੀ ਵਰਤੋਂ ਅਤੇ ਡੋਪਿੰਗ ਦਾ ਕਾਲਾ ਦੌਰ ਸਦੀਆਂ ਪੁਰਾਣਾ ਹੈ। ਉਲੰਪਿਕ ਖੇਡਾਂ ਦੇ ਇਤਿਹਾਸ ਦੇ ਪੰਨੇ ਫਰੋਲਦਿਆਂ ਪਤਾ ਚਲਦਾ ਹੈ ਕਿ ਇਕ ਸਦੀ ਤੋਂ ਵੀ ਪਹਿਲਾਂ ਸੰਨ 1904 ਦੀਆਂ ਉਲੰਪਿਕ ਖੇਡਾਂ ਉੱਪਰ ਵੀ ਡੋਪਿੰਗ ਦਾ ਕਾਲਾ ਪਰਛਾਵਾਂ ਪੈ ਚੁੱਕਿਆ ਹੈ। ਸੰਨ 1904 ਦੀਆਂ ਉਲੰਪਿਕ ਖੇਡਾਂ ਦੌਰਾਨ ਉਸ ਸਮੇਂ ਹਰ ਪਾਸੇ ਸਨਸਨੀ ਫੈਲ ਗਈ ਸੀ, ਜਦੋਂ ਇਹ ਭੇਦ ਖੁੱਲਿਆ ਕਿ ਇਨ੍ਹਾਂ ਉਲੰਪਿਕ ਖੇਡਾਂ ਦੇ ਮੈਰਾਥਨ ਚੈਂਪੀਅਨ 'ਟਾਮਸ ਹਿਕਸ' ਵਲੋਂ ਆਪਣੀ ਖੇਡ ਕਲਾ ਵਿਚ ਸੁਧਾਰ ਅਤੇ ਸਰੀਰਕ ਸ਼ਕਤੀ ਵਿਚ ਵਾਧਾ ਕਰਨ ਲਈ ਬ੍ਰਾਂਡੀ ਪੀਣ ਅਤੇ ਇਕ ਤਾਕਤ ਵਧਾਊ ਦਵਾਈ ਦੇ ਟੀਕੇ ਲਗਵਾਉਣ ਦੀ ਗੱਲ ਸਾਹਮਣੇ ਆਈ ਸੀ। ਉਸ ਸਮੇਂ ਇਹ ਕਿਹਾ ਗਿਆ ਕਿ ਉਲੰਪਿਕ ਮੈਰਾਥਨ ਚੈਂਪੀਅਨ 'ਟਾਮਸ ਹਿਕਸ' ਦੇ ਕੋਚ ਨੇ ਰਸਤੇ ਵਿਚ ਉਸ ਨੂੰ 'ਸਲਫੇਟ ਆਫ ਸਿਟ੍ਰਿਕਨਾਈਨ' ਦਵਾਈ ਦੇ ਟੀਕੇ ਲਗਾ ਦਿੱਤੇ ਅਤੇ ਬ੍ਰਾਂਡੀ ਪਿਲਾ ਦਿੱਤੀ। ਇਥੇ ਕੈਨੇਡਾ ਦੇ ਦੌੜਾਕ ਬੇਨ ਜਾਨਸਨ ਦੀ ਉਦਾਹਰਨ ਵੀ ਦਿੱਤੀ ਜਾ ਸਕਦੀ ਹੈ। ਗੱਲ 1988 ਦੀਆਂ ਸਿਉਲ ਉਲੰਪਿਕ ਖੇਡਾਂ ਦੀ ਹੈ। ਇਹ ਉਲੰਪਿਕ ਖੇਡਾਂ ਮੈਂ ਟੀ. ਵੀ. ਸਕਰੀਨ ਉੱਪਰ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX