ਜੈਵਿਕ ਖੇਤੀ ਦੀ ਸਫ਼ਲਤਾ ਵਿਚ ਫ਼ਸਲਾਂ ਦੇ ਖੁਰਾਕ ਪ੍ਰਬੰਧ ਤੋਂ ਬਾਅਦ ਕੀਟ-ਪ੍ਰਬੰਧ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ। ਜੈਵਿਕ ਫਸਲਾਂ ਵਿਚ ਲੋੜੀਂਦੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਕੇਵਲ ਫ਼ਸਲੀ ਚੱਕਰਾਂ, ਫ਼ਸਲੀ ਰਹਿੰਦ-ਖੂੰਹਦ, ਜੈਵਿਕ ਖਾਦ, ਰੂੜੀ ਦੀ ਖਾਦ, ਕੰਪੋਸਟ, ਫ਼ਲੀਦਾਰ ਫ਼ਸਲਾਂ ਅਤੇ ਹਰੀ ਖਾਦ ਵਰਤੀ ਜਾਂਦੀ ਹੈ। ਇਸੇ ਤਰ੍ਹਾਂ ਕੀਟ ਪ੍ਰਬੰਧ ਲਈ ਵੀ ਸਿਰਫ਼ ਜੈਵਿਕ ਤਰੀਕਿਆਂ, ਕੁਦਰਤੀ ਰਸਾਇਣਾਂ ਦੇ ਛਿੜਕਾਅ ਜਾਂ ਘਰੇਲੂ ਤੌਰ-ਤਰੀਕਿਆਂ ਨੂੰ ਹੀ ਵਰਤਿਆ ਜਾ ਸਕਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਗੈਰ-ਕੁਦਰਤੀ ਰਸਾਇਣ ਵਰਤਣ ਦੀ ਮਨਾਹੀ ਹੈ।
ਕਣਕ 'ਤੇ ਚੇਪੇ ਦਾ ਹਮਲਾ
ਇਹ ਕੀੜਾ ਕਣਕ ਦੇ ਪੱਤਿਆਂ ਅਤੇ ਸਿੱਟੇ 'ਚ ਬਣ ਰਹੇ ਦਾਣਿਆਂ ਦਾ ਰਸ ਚੂਸ ਕੇ ਫ਼ਸਲ ਦਾ ਭਾਰੀ ਨੁਕਸਾਨ ਕਰਦਾ ਹੈ। ਇਸ ਦੇ ਪ੍ਰਭਾਵ ਹੇਠ ਆਈ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਪੱਤਿਆਂ ਉੱਪਰ ਕਾਲੇ ਰੰਗ ਦੀ ਉੱਲੀ ਲੱਗ ਜਾਂਦੀ ਹੈ। ਦਾਣਿਆਂ ਦਾ ਰਸ ਚੂਸੇ ਜਾਣ ਕਰਕੇ ਉਹ ਬਰੀਕ ਪੈ ਜਾਂਦੇ ਹਨ। ਇਹ ਹਲਕੇ ਦਾਣੇ ਕਣਕ ਕੱਢਣ ਵੇਲੇ ਥਰੈਸ਼ਰ ਰਾਹੀਂ ਤੂੜੀ ਵਿਚ ਚਲੇ ਜਾਂਦੇ ਹਨ ਅਤੇ ਫ਼ਸਲ ਦਾ ਝਾੜ ਘੱਟ ਨਿਕਲਦਾ ਹੈ। ਕਣਕ ਵਿਚ ...
ਪੰਜਾਬ ਵਿਚ ਛੋਲੇ ਹਾੜ੍ਹੀ ਦੀਆਂ ਦਾਲਾਂ ਦੀ ਮਹੱਤਵਪੂਰਨ ਫ਼ਸਲ ਹੈ। ਸਾਲ 2018-19 ਵਿਚ ਇਸ ਫ਼ਸਲ ਹੇਠ 1.9 ਹਜ਼ਾਰ ਹੈਕਟੇਅਰ ਰਕਬੇ ਵਿਚੋਂ 2.5 ਹਜ਼ਾਰ ਟਨ ਉਤਪਾਦਨ ਹੋਇਆ। ਔਸਤ ਝਾੜ 13.30 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ। ਛੋਲਿਆਂ ਦੀ ਫ਼ਸਲ ਉਤੇ ਆਉਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਕਾਰਨ ਨੁਕਸਾਨ ਕਾਫ਼ੀ ਜ਼ਿਆਦਾ ਹੁੰਦਾ ਹੈ, ਇਸ ਲਈ ਦੀ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਬਹੁਤ ਜ਼ਰੂਰੀ ਹੈ।
ਕੀੜੇ
ਸਿਉਂਕ: ਸਿਉਂਕ ਫ਼ਸਲ ਨੂੰ ਉੱਗਣ ਅਤੇ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਹ ਕੀੜਾ ਆਮ ਤੌਰ 'ਤੇ ਹਮਲੇ ਵਾਲੇ ਬੂਟਿਆਂ ਦੀਆਂ ਜੜ੍ਹਾਂ ਵਿਚ ਛੇਕ ਕਰ ਦਿੰਦੇ ਹਨ, ਜਿਸ ਨਾਲ ਬੂਟੇ ਸੁੱਕ ਜਾਂਦੇ ਹਨ ਅਤੇ ਸੌਖੇ ਹੀ ਪੁੱਟੇ ਜਾ ਸਕਦੇ ਹਨ।
ਛੋਲਿਆਂ ਦੀ ਸੁੰਡੀ : ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੰਡੇ ਅਤੇ ਦਾਣਿਆਂ ਨੂੰ ਖਾਂਦੀ ਹੈ, ਜਿਸ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ।
ਸੁੰਡੀ ਦੇ ਹਮਲੇ ਨੂੰ ਦੇਖਣ ਲਈ, ਡੱਡੇ ਬਣਨ ਸਮੇਂ ਫ਼ਸਲ ਦਾ ਸਰਵੇਖਣ ਕਰੋ। ਇਕ ਏਕੜ ਰਕਬੇ ਪਿੱਛੇ 10 ਵੱਖੋ-ਵੱਖਰੀਆਂ ਥਾਵਾਂ ਤੋਂ ਬੂਟਿਆਂ ਨੂੰ ਝਾੜ ਕੇ ਸੁੰਡੀਆਂ ਦੀ ਗਿਣਤੀ ਪ੍ਰਤੀ ਮੀਟਰ ਕਤਾਰ ਦੇ ਹਿਸਾਬ ...
ਪਸ਼ੂਆਂ ਤੋਂ ਘੱਟ ਖਰਚੇ ਨਾਲ ਬਹੁਤਾ ਦੁੱਧ ਲੈਣ ਲਈ ਪਸ਼ੂਆਂ ਨੂੰ ਹਰੇ ਚਾਰੇ ਦੀ ਲੋੜ ਹੈ। ਪੀ. ਏ. ਯੂ. ਵਲੋਂ ਲਗਾਏ ਗਏ ਅਨੁਮਾਨ ਅਨੁਸਾਰ ਘੱਟੋ ਘੱਟ ਇਕ ਪਸ਼ੂ ਨੂੰ 40 ਤੋਂ 50 ਕਿਲੋ ਹਰਾ ਚਾਰਾ ਪ੍ਰਤੀ ਦਿਨ ਚਾਹੀਦਾ ਹੈ। ਇਸ ਵੇਲੇ ਮਸਾਂ 31.4 ਕਿਲੋ ਹਰਾ ਚਾਰਾ ਪ੍ਰਤੀ ਪਸ਼ੂ ਉਪਲੱਬਧ ਹੈ। ਇਹ ਖਪਤਕਾਰਾਂ ਨੂੰ ਸਸਤਾ ਤੇ ਪੌਸ਼ਟਿਕ ਦੁੱਧ ਮੁਹੱਈਆ ਕਰਨ ਲਈ ਨਾਕਾਫੀ ਹੈ। ਹਰਾ ਚਾਰਾ ਤਕਰੀਬਨ 9 ਲੱਖ ਹੈਕਟੇਅਰ ਰਕਬੇ 'ਤੇ ਬੀਜਿਆ ਜਾਂਦਾ ਹੈ। ਜਿਸ ਵਿਚੋਂ 5.5 ਲੱਖ ਹੈਕਟੇਅਰ ਦੇ ਕਰੀਬ ਸਾਉਣੀ ਵਿਚ ਬਿਜਾਈ ਕੀਤੀ ਜਾਂਦੀ ਹੈ। ਹਰੇ ਚਾਰੇ ਦੀ ਸਲਾਨਾ ਉੱਪਜ ਸੰ: 201718 'ਚ 707 ਲੱਖ ਟਨ ਸੀ। ਜਦੋਂ ਕਿ ਪਸ਼ੂਆਂ ਦੀ ਗਿਣਤੀ 81.2 ਲੱਖ ਸੀ ਜਿਨ੍ਹਾਂ ਵਿਚੋਂ 62.4 ਲੱਖ ਵੱਡੇ ਪਸ਼ੂ ਸਨ। ਹਰੇ ਚਾਰੇ ਦੀ ਕਾਸ਼ਤ ਥੱਲੇ ਹੋਰ ਰਕਬਾ ਲਿਆਉਣਾ ਤਾਂ ਮੁਸ਼ਕਲ ਹੈ ਪਰ ਇਸੇ ਰਕਬੇ ਵਿਚ ਦੋਗਲਾ ਨੇਪੀਅਰ ਬਾਜਰੇ ਵਰਗਾ ਚਾਰਾ ਬੀਜ ਕੇ ਅਤੇ ਬਹੁਤੀਆਂ (ਬਾਰ ਬਾਰ) ਕਟਾਈਆਂ ਵਾਲੇ ਚਾਰਿਆਂ ਦੀ ਕਾਸ਼ਤ ਕਰ ਕੇ ਉੱਪਜ ਵਿਚ ਵਾਧਾ ਕੀਤਾ ਜਾ ਸਕਦਾ ਹੈ।
ਪੀ. ਏ. ਯੂ. ਤੇ ਭਾਰਤੀ ਖੇਤੀ ਖੋਜ ਸੰਸਥਾਨ ਤੋਂ ਸਨਮਾਨਿਤ ਇਨੋਵੇਟਿਵ ਕਿਸਾਨ ਬਲਬੀਰ ਸਿੰਘ ਜੜ੍ਹੀਆ, ...
ਪ੍ਰਵਾਸ ਮਨੁੱਖੀ ਮਨ ਦੀ ਬਿਰਤੀ ਦਾ ਇਕ ਪ੍ਰਮੁੱਖ ਹਿੱਸਾ ਰਿਹਾ ਹੈ। ਇਸ ਖਾਤਰ ਉਹ ਹਰ ਕਿਸਮ ਦੇ ਖਤਰੇ ਮੁੱਲ ਲੈਂਦਾ ਰਿਹਾ ਹੈ। ਦਰਿਆਵਾਂ, ਸਮੁੰਦਰਾਂ ਵਿਚ ਮਗਰਮੱਛਾਂ ਨਾਲ ਲੜਨਾ, ਜੰਗਲਾਂ ਵਿਚ ਪੱਛਿਆ ਜਾਣਾ। ਜਾਇਦਾਦਾਂ ਦਾ ਵਿਕ ਜਾਣਾ। ਪਰਿਵਾਰਾਂ ਦਾ ਰੁੱਲ-ਖੁਲ ਜਾਣਾ। ਇਹ ਵਰਤਾਰੇ ਘਰ-ਘਰ ਦੀ ਕਹਾਣੀ ਹੋ ਨਿਬੜੇ ਹਨ। ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ, ਕੁਕਨੁਸ ਦੇ ਆਪਣੀ ਹੀ ਸਵਾਹ ਵਿਚੋਂ ਮੁੜ ਉਭਰਨ ਵਾਂਗ, ਪੰਜਾਬੀਆਂ ਨੇ ਦੇਸ ਦੁਨੀਆ ਦੇ ਹਰ ਦਿਸਹੱਦੇ ਨੂੰ ਜਾ ਮੱਲਿਆ ਹੈ। ਪਰ ਪਿਛਲੇ ਸਾਲ ਵਿਚ ਆਪਸ ਵਿਚ ਨਾ ਮਿਲ ਸਕਣ ਦੀ ਮਜਬੂਰੀ ਨੇ ਪਰਿਵਾਰਾਂ ਨੂੰ ਦੁੱਖ-ਸੁੱਖ ਦੀ ਨਵੀਂ ਜੀਵਨ ਜਾਚ ਸਿਖਾ ਦਿੱਤੀ ਹੈ। ਦੁਨੀਆ ਦੇ ਆਰ-ਪਾਰ ਭਰ-ਭਰ ਜਾਂਦੇ ਜਹਾਜ਼ ਅੱਜ ਡੁੱਬਦੇ ਚੜ੍ਹਦੇ ਸੂਰਜਾਂ ਚੰਨ ਦੇ ਨਜ਼ਾਰੇ ਵੇਖਣ ਨੂੰ ਤਰਸੇ ਪਏ ਹਨ। ਫਿਰ ਵੀ ਦਿਸਹੱਦਿਆਂ ਨੂੰ ਫੜਨ ਦੀ ਦੌੜ ਪੰਜਾਬੀ ਮਨਾਂ 'ਚੋਂ ਕਦੇ ਨਹੀਂ ਮੁੱਕ ਸਕਦੀ ।
ਮੋਬਾਈਲ : 9815945018, ...
ਇਸ ਲੇਖ ਦੇ ਨਾਂਅ ਤੋਂ ਹੀ 70 ਤੋਂ 80 ਸਾਲਾਂ ਦੇ ਬਜ਼ੁਰਗ 100 ਫ਼ੀਸਦੀ ਅੰਦਾਜ਼ਾ ਜ਼ਰੂਰ ਲਗਾ ਲੈਣਗੇ ਕਿ ਇਸ ਕਾਲਮ ਦਾ ਲੇਖਕ ਕੀ ਗੱਲ ਸਾਂਝੀ ਕਰਨ ਲੱਗਾ ਹੈ, ਪਰ ਅੱਜ ਦੀ ਅਜੋਕੀ ਪੀੜ੍ਹੀ ਇਹ ਸਾਰਾ ਲੇਖ ਪੜ੍ਹ ਕੇ ਵੀ ਇਹ ਗੱਲ ਸਮਝਣ ਤੋਂ ਅਸਮਰੱਥ ਹੀ ਰਹੇਗੀ। ਗੱਲ ਉਹੀ ਪੁਰਾਤਨ ਪੰਜਾਬ ਅਤੇ ਸਾਡੀ ਵਿਸਰ ਚੁੱਕੀ ਵਿਰਾਸਤ ਦੀ ਹੀ ਹੈ। ਜੇਕਰ ਪੁਰਾਤਨ ਸਮਿਆਂ ਦੀ ਗੱਲ ਕਰੀਏ ਤਾਂ ਤਕਰੀਬਨ ਚਾਰ ਕੁ ਦਹਾਕੇ ਪਹਿਲਾਂ ਪੁਰਾਤਨ ਪਿੰਡਾਂ ਵਾਲੀ ਜ਼ਿੰਦਗੀ ਦੀ ਦਾਸਤਾਂ ਹੈ ਜਦੋਂ ਜ਼ਿਆਦਾਤਰ ਵਸੋਂ ਪਿੰਡਾਂ ਵਿਚ ਹੀ ਰਹਿੰਦੀ ਸੀ।
ਉਨ੍ਹਾਂ ਸਮਿਆਂ ਵਿਚ ਖੇਤੀਬਾੜੀ ਊਠਾਂ-ਬਲਦਾਂ ਨਾਲ ਹੀ ਕੀਤੀ ਜਾਂਦੀ ਸੀ। ਖੂਹਾਂ ਤੋਂ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀ। ਪਰ ਫਿਰ ਵੀ ਪੰਜਾਬ ਵਿਚ ਲਹਿਰਾਂ ਬਹਿਰਾਂ ਸਨ। ਸਿਹਤਾਂ ਦਾ ਤਾਂ ਪੁੱਛੋ ਹੀ ਕੁਝ ਨਾ। ਬਹੁਤ ਵਧੀਆ ਜੁੱਸੇ ਵਾਲੇ ਇਨਸਾਨ ਅਤੇ ਪਹਿਲਵਾਨ ਹੋ ਚੁੱਕੇ ਹਨ ਪੰਜਾਬ ਵਿਚ। ਇਸ ਦਾ ਇਕੋ ਇਕ ਹੀ ਰਾਜ਼ ਸੀ, ਹੱਥੀਂ ਮਿਹਨਤ ਕਰਨੀ, ਹਰ ਘਰ ਲਵੇਰਾ ਹੋਣਾ, ਜੈਵਿਕ ਖੇਤੀ ਭਾਵ ਖਾਦਾਂ, ਸਪਰੇਆਂ ਤੋਂ ਬਿਨਾਂ ਸਿਰਫ਼ ਰੂੜੀ ਦੀ ਖਾਦ ਹੀ ਖੇਤਾਂ ਵਿਚ ਪਾਈ ਜਾਂਦੀ ਕਰਕੇ ਹੀ ਇਹ ...
ਭਿੰਡੀ ਬਹਾਰ ਰੁੱਤ ਦੀ ਇਕ ਮਹੱਤਵਪੂਰਨ ਸਬਜ਼ੀ ਹੈ। ਇਸ ਰੁੱਤ ਵਿਚ ਪੀਲੀਏ ਰੋਗ ਦਾ ਹਮਲਾ ਘੱਟ ਹੁੰਦਾ ਹੈ। ਭਿੰਡੀ ਦੀ ਸਫਲ ਪੈਦਾਵਾਰ ਲਈ ਲੰਮੇਗਰਮ ਅਤੇ ਸਿਲ੍ਹੇ ਮੌਸਮ ਦੀ ਲੋੜ ਹੁੰਦੀ ਹੈ। ਭਿੰਡੀ ਦੇ ਬੀਜ ਦੀ ਪੁੰਗਰਨ ਸ਼ਕਤੀ ਤਾਪਮਾਨ 'ਤੇ ਨਿਰਭਰ ਕਰਦੀ ਹੈ ਜਿਹੜੇ ਕਿ 20 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੋਂ ਥੱਲੇ ਨਹੀਂ ਪੁੰਗਰਦੇ ਅਤੇ ਪੁੰਗਰਨ ਵਾਸਤੇ ਢੁਕਵਾਂ ਤਾਪਮਾਨ 29 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੁੰਦਾ ਹੈ। ਭਿੰਡੀ ਹਰ ਤਰ੍ਹਾਂ ਦੀ ਜ਼ਮੀਨ ਵਿਚ ਪੈਦਾ ਕੀਤੀ ਜਾ ਸਕਦੀ ਹੈ। ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਫ਼ਸਲ ਦੀ ਸਫ਼ਲ ਕਾਸ਼ਤ ਲਈ ਢੁਕਵੀਂ ਹੁੰਦੀ ਹੈ। ਭਿੰਡੀ ਹਲਕੀ ਤੇਜ਼ਾਬੀ ਜ਼ਮੀਨ ਨੂੰ ਸਹਿਣ ਦੀ ਸਮਰੱਥਾ ਰੱਖਦੀ ਹੈ।
ਉੱਨਤ ਕਿਸਮਾਂ : ਪੰਜਾਬ ਸੁਹਾਵਨੀ: ਇਸ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਇਸ ਦੀ ਡੰਡੀ ਉੱਤੇ ਜ਼ਾਮਣੀ ਰੰਗ ਦੇ ਡੱਬ ਹੁੰਦੇ ਹਨ। ਇਸ ਕਿਸਮ ਦੇ ਪੱਤੇ ਡੂੰਘੇ ਕਟਵੇਂ, ਗੂੜ੍ਹੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਇਸ ਕਿਸਮ ਦੇ ਪੱਤਿਆਂ, ਤਣੇ ਅਤੇ ਡੰਡੀ ਉੱਤੇ ਲੂੰ ਹੁੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ, ਗੂੜ੍ਹੇ ਹਰੇ, ਨਰਮ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX