ਤਾਜਾ ਖ਼ਬਰਾਂ


ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਦਿਹਾਂਤ
. . .  1 day ago
ਅਜਨਾਲਾ 16 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਸਮੂਹ ਅਜਨਾਲਾ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਸ. ਅਜਨਾਲਾ ਦੇ ਵੱਡੇ ਭਰਾ ਮੇਜਰ ...
ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਟਰਾਲੇ ਦੀ ਟੱਕਰ ਨਾਲ 1 ਨੌਜਵਾਨ ਦੀ ਮੌਤ, 1 ਜ਼ਖ਼ਮੀ
. . .  1 day ago
ਜਲਾਲਾਬਾਦ,16 ਮਈ( ਜਤਿੰਦਰ ਪਾਲ ਸਿੰਘ )- ਜਲਾਲਾਬਾਦ ਫਿਰੋਜ਼ਪੁਰ ਰੋਡ ‘ਤੇ ਪਿੰਡ ਜੀਵਾਂ ਅਰਾਈ ਦੇ ਕੋਲ ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿੱਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਦੂਜਾ...
ਮਾਨਸਾ ਜ਼ਿਲੇ੍ ’ਚ ਕੋਰੋਨਾ ਨਾਲ 4 ਮੌਤਾਂ, 298 ਨਵੇਂ ਕੇਸਾਂ ਦੀ ਪੁਸ਼ਟੀ
. . .  1 day ago
ਮਾਨਸਾ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ ਅੱਜ ਇੱਥੇ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ,ਉੱਥੇ 298 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ । 583 ਪੀੜਤ ਸਿਹਤਯਾਬ ...
ਆਂਧਰਾ ਪ੍ਰਦੇਸ਼ ਵਿਚ ਅੰਤਿਮ ਸਸਕਾਰ ਲਈ ਮਿਲਣਗੇ 15 ਹਜ਼ਾਰ ਰੁਪਏ
. . .  1 day ago
ਹੈਦਰਾਬਾਦ, 16 ਮਈ - ਆਂਧਰਾ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਕੋਰੋਨਾ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ 15,000 ਰੁਪਏ ਅਦਾ ਕਰਨ ਦੀ ਇਜਾਜ਼ਤ ...
ਨਵੀਂ ਦਿੱਲੀ: ਕੋਰੋਨਾ ਕਰਫ਼ਿਊ 'ਚ ਵਾਧੇ ਦੇ ਕਾਰਨ ਅਗਲੇ ਹੁਕਮਾਂ ਤਕ ਮੈਟਰੋ ਬੰਦ
. . .  1 day ago
ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਅੰਤਿਮ ਸਸਕਾਰ ਹੁਣ ਮੰਗਲਵਾਰ ਨੂੰ ਹੋਵੇਗਾ
. . .  1 day ago
ਅੰਮ੍ਰਿਤਸਰ ,16 ਮਈ (ਜਸਵੰਤ ਸਿੰਘ ਜੱਸ )- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਸਿੱਖ ਵਿਦਵਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੋ ਬੀਤੀ ਦੇਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ...
ਗੁਰਦੁਆਰਾ ਨਾਨਕੀਆਣਾ ਸਾਹਿਬ ਵਿਖੇ ਜਲਦ ਚਾਲੂ ਹੋਵੇਗਾ ਕੋਰੋਨਾ ਸੰਭਾਲ ਕੇਂਦਰ-ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 16 ਮਈ (ਵਿਨੋਦ, ਸ.ਸ. ਖੰਨਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ...
ਹਰੇਕ ਬੀ.ਪੀ.ਐਲ. ਪਰਿਵਾਰ ਨੂੰ ਦਿੱਤਾ ਜਾਵੇਗਾ ਸਰਕਾਰ ਵੱਲੋਂ ਰਾਸ਼ਨ
. . .  1 day ago
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ
. . .  1 day ago
ਕੋਰੋਨਾ ਹੈਲਪਲਾਈਨ 'ਤੇ ਫੋਨ ਕਰਨ ਵਾਲੇ ਹਰੇਕ ਵਿਅਕਤੀ ਨੂੰ ਮਿਲੇਗਾ ਖਾਣਾ
. . .  1 day ago
ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰਨ ਵਾਲੇ ਹਸਪਤਾਲਾਂ ਨੂੰ ਬੰਦ ਕਰਾਂਗੇ-ਕੈਪਟਨ ਅਮਰਿੰਦਰ ਸਿੰਘ
. . .  1 day ago
ਕਿਰਪਾ ਕਰਕੇ ਸਰਕਾਰ ਦੀਆਂ ਹਦਾਇਤਾਂ ਦਾ ਕਰੋ ਪਾਲਨ
. . .  1 day ago
ਪਿੰਡਾਂ ਵਿਚ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਨਿਵੇਕਲੇ ਪੇਂਡੂ ਕੋਵਿਡ ਫ਼ਤਿਹ ਪ੍ਰੋਗਰਾਮ ਦਾ ਐਲਾਨ
. . .  1 day ago
ਵਪਾਰੀਆਂ ਦੇ ਸਹਿਯੋਗ ਸਦਕਾ ਪੰਜਾਬ ਵਿਚ ਆਕਸੀਜਨ ਵਧੀ
. . .  1 day ago
ਪੰਜਾਬ ਨੂੰ ਕੋਰੋਨਾ ਤੋਂ ਬਚਾਉਣ ਲਈ ਹਦਾਇਤਾਂ ਦੀ ਪਾਲਣਾ ਜ਼ਰੂਰ ਕਰੋ - ਕੈਪਟਨ ਅਮਰਿੰਦਰ ਸਿੰਘ
. . .  1 day ago
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ, 19 ਹੋਰ ਮੌਤਾਂ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਜਾਰੀ ’ਤੇ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਕੋਰੋਨਾ ਕਾਰਨ 19 ਹੋਰ ...
ਪਠਾਨਕੋਟ ਵਿਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ , 16 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ , ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਠਾਨਕੋਟ ਵਿਚ ...
ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 5 ਦੀ ਮੌਤ
. . .  1 day ago
ਹੁਸ਼ਿਆਰਪੁਰ, 16 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ’ਚ 339 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 23643 ਅਤੇ 5 ਮਰੀਜ਼ਾਂ ਦੀ ਮੌਤ ਹੋਣ ...
ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਬੈਂਸ ਅਤੇ ਗੋਸ਼ਾ ਸਮੇਤ 60 ਖ਼ਿਲਾਫ਼ ਕੇਸ ਦਰਜ
. . .  1 day ago
ਲੁਧਿਆਣਾ ,16 ਮਈ {ਪਰਮਿੰਦਰ ਸਿੰਘ ਆਹੂਜਾ}- ਸਥਾਨਕ ਜਨਤਾ ਨਗਰ ਵਿਚ ਅੱਜ ਸਵੇਰੇ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਆਗੂਆਂ ਵਿਚਾਲੇ ਕਰਫਿਊ ਦੌਰਾਨ ਹੋਈ ਝੜਪ ਦੇ ਮਾਮਲੇ ਵਿਚ ਪੁਲਿਸ ਨੇ ਕਰਫਿਊ ਦੀ ਉਲੰਘਣਾ ...
ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੇਜੇ 50 ਕੰਸਟ੍ਰੇਟਰ
. . .  1 day ago
ਬਠਿੰਡਾ , 16 ਮਈ {ਨਾਇਬ ਸਿੱਧੂ}- ਬੀਬਾ ਹਰਸਿਮਰਤ ਕੌਰ ਬਾਦਲ ਨੇ ਕੋਰੋਨਾ ਮਹਾਂਮਾਰੀ ਦੀ ਵਧਦੀ ਬਿਮਾਰੀ ਨੂੰ ਦੇਖਦਿਆਂ ਹੋਇਆਂ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਗ਼ਰੀਬ ਲੋਕਾਂ ਦੇ ਇਲਾਜ ਕਰਵਾਉਣ ਵਿਚ ਅਸਫਲ ਹੋਈ ...
ਬੈਂਸ ਤੇ ਹੋਰਨਾਂ ਖਿਲਾਫ਼ ਕਾਰਵਾਈ ਨਾ ਹੋਣ 'ਤੇ ਆਰ-ਪਾਰ ਦੀ ਲੜਾਈ ਸ਼ੁਰੂ ਕਰਨ ਦਾ ਐਲਾਨ
. . .  1 day ago
ਲੁਧਿਆਣਾ,16 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ ਦੇ ਸਪੁੱਤਰ ਅਮਨਜੋਤ ਸਿੰਘ ਗੋਹਲਵੜੀਆ 'ਤੇ ਵਿਧਾਇਕ ਤੇ ਲੋਕ ਇਨਸਾਫ ...
ਸ਼ਹੀਦ ਥਾਣੇਦਾਰ ਦਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ
. . .  1 day ago
ਪੱਟੀ ,16 ਮਈ (ਕੁਲਵਿੰਦਰਪਾਲ ਸਿੰਘ ਬੋਨੀ ਕਾਲੇਕੇ)-ਸ਼ਨੀਵਾਰ ਨੂੰ ਦਾਣਾ ਮੰਡੀ ਜਗਰਾਉ ਵਿਖੇ ਨਸ਼ਾਂ ਤਸਕਰਾਂ ਵੱਲੋਂ ਛਾਪਾਮਾਰੀ ਕਰਨ ਗਈ ਸੀ.ਆਈ.ਏ. ਸਟਾਫ ਜਗਰਾਊ ਦੀ ਟੀਮ 'ਤੇ ਗੋਲੀਆਂ ਚਲਾਈਆਂ ਦੌਰਾਨ ਦੋ ਥਾਣੇਦਾਰ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 31 ਮਈ ਤੱਕ ਵਧਾਈਆਂ ਪਾਬੰਦੀਆਂ
. . .  1 day ago
ਜਲੰਧਰ ਦੇ ਸੋਢਲ ਮੰਦਰ ਨਜ਼ਦੀਕ ਚਲੀ ਗੋਲੀ
. . .  1 day ago
ਜਲੰਧਰ , 16 ਮਈ -ਸੋਢਲ ਮੰਦਰ ਨਜ਼ਦੀਕ ਗੋਲੀ ਚੱਲਣ ਨਾਲ ਹਾਹਾਕਾਰ ਮੱਚ ਗਈ। ਗੋਲੀ ਚੱਲਣ ਦਾ ਕਾਰਨ ਕਲ੍ਹ ਰਾਤ ਮੁਹੱਲੇ 'ਚ ਰਹਿ ਰਹੇ ਨਿਹੰਗ ਸਿੰਘ ਨੇ ਕੁਝ ਨੌਜਵਾਨਾ ਨੂੰ ਖੜ੍ਹੇ ਹੋਣ ਤੋਂ ਰੋਕਿਆ ਸੀ। ਇਸੇ ਰੰਜਸ਼ ਦੇ ...
ਜੈਤੋ ’ਚ ਕੋਰੋਨਾ ਨਾਲ 2 ਔਰਤਾਂ ਦੀ ਮੌਤ
. . .  1 day ago
ਜੈਤੋ, 16 ਮਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਸ਼ਹਿਰ ਦੇ ਅੰਦਰ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਕਾਰਨ 2 ਔਰਤਾਂ ਦੀ ਮੌਤ ਹੋਣ ਦਾ ਪਤਾ ਲੱਗਿਆ ਹੈ। ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਐਸ.ਐਮ.ਓ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਪਹਿਲਾ ਸਫ਼ਾ

ਨਾਗਰਿਕਤਾ ਸੋਧ ਕਾਨੂੰਨ ਰੱਦ ਅਤੇ ਐੱਨ.ਪੀ.ਆਰ., ਐਨ.ਆਰ.ਸੀ. ਪ੍ਰਕਿਰਿਆ ਬੰਦ ਕੀਤੀ ਜਾਵੇ-ਵਿਰੋਧੀ ਧਿਰਾਂ

ਕਾਂਗਰਸ ਵਲੋਂ ਸੱਦੀ ਬੈਠਕ ਤੋਂ ਮਮਤਾ, ਮਾਇਆਵਤੀ ਅਤੇ ਕੇਜਰੀਵਾਲ ਸਮੇਤ ਕਈ ਹੋਰਾਂ ਦੀਆਂ ਪਾਰਟੀਆਂ ਨੇ ਕੀਤਾ ਕਿਨਾਰਾ

- ਉਪਮਾ ਡਾਗਾ ਪਾਰਥ -
ਨਵੀਂ ਦਿੱਲੀ, 13 ਜਨਵਰੀ -ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਭਰ 'ਚ ਆਏ ਉਬਾਲ ਦਰਮਿਆਨ ਸੋਮਵਾਰ ਨੂੰ ਤਕਰੀਬਨ 20 ਸਿਆਸੀ ਪਾਰਟੀਆਂ ਦੇ ਆਗੂਆਂ ਨੇ ਉਕਤ ਕਾਨੂੰਨ ਦੇ ਵਿਰੋਧ 'ਚ ਸੰਸਦ ਭਵਨ ਅੰਦਰ ਇਕ ਅਹਿਮ ਬੈਠਕ ਕੀਤੀ। ਵਿਰੋਧੀ ਧਿਰਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਾਪਸ ਲੈਣ ਅਤੇ ਐੱਨ.ਆਰ.ਸੀ. ਅਤੇ ਐੱਨ.ਪੀ.ਆਰ. ਪ੍ਰਕਿਰਿਆ ਬੰਦ ਕਰਨ ਦੀ ਮੰਗ ਕੀਤੀ ਪਰ ਵਿਰੋਧੀ ਧਿਰਾਂ ਦੀ ਇਕਜੁੱਟਤਾ ਪ੍ਰਗਟਾਉਣ ਲਈ ਕੀਤੀ ਇਸ ਬੈਠਕ ਨੂੰ ਉਸ ਵੇਲੇ ਢਾਹ ਲੱਗੀ, ਜਦ 6 ਅਹਿਮ ਵਿਰੋਧੀ ਪਾਰਟੀਆਂ ਕਾਂਗਰਸ ਵਲੋਂ ਸੱਦੀ ਇਸ ਬੈਠਕ 'ਚ ਸ਼ਾਮਿਲ ਹੀ ਨਹੀਂ ਹੋਈਆਂ। ਇਸ ਬੈਠਕ 'ਚ ਸ਼ਾਮਿਲ ਨਾ ਹੋਣ ਵਾਲੀਆਂ ਪਾਰਟੀਆਂ 'ਚ ਤ੍ਰਿਣਮੂਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਸ਼ਿਵਸੈਨਾ ਅਤੇ ਆਮ ਆਦਮੀ ਪਾਰਟੀ ਦਾ ਨਾਂਅ ਤਾਂ ਹੈ ਹੀ ਹਾਲੀਆ ਅਤੀਤ 'ਚ ਕਾਂਗਰਸ ਦਾ ਹਰ ਮੁੱਦੇ 'ਤੇ ਸਾਥ ਦੇਣ ਵਾਲੀ ਡੀ.ਐੱਮ.ਕੇ.ਵੀ ਇਸ ਬੈਠਕ 'ਚ ਸ਼ਾਮਿਲ ਨਹੀਂ ਹੋਈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਸੱਦੀ ਗਈ ਇਸ ਬੈਠਕ 'ਚ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਚੋਟੀ ਦੇ ਨੇਤਾਵਾਂ ਤੋਂ ਇਲਾਵਾ ਐੱਨ.ਸੀ.ਪੀ. ਮੁਖੀ ਸ਼ਰਦ ਪਵਾਰ, ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ, ਡੀ.ਰਾਜਾ, ਆਰ.ਜੇ.ਡੀ. ਦੇ ਮਨੋਜ ਝਾਅ, ਨੈਸ਼ਨਲ ਕਾਨਫ਼ਰੰਸ ਦੇ ਹਸਨੈਨ ਮਸੂਦੀ, ਝਾਰਖੰਡ ਮੁਕਤੀ ਮੋਰਚਾ ਦੇ ਨੇਤਾ ਅਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਸ਼ਾਮਿਲ ਸਨ। ਇਸ ਤੋਂ ਇਲਾਵਾ ਆਈ.ਯੂ.ਐੱਮ.ਐੱਲ.ਦੇ ਪੀ.ਕੇ. ਕੁਨਹਾਲੀਕੁਟੀ, ਪੀ.ਡੀ.ਪੀ. ਦੇ ਮੀਰ ਮੁਹੰਮਦ ਫ਼ੈਯਾਜ, ਜਨਤਾ ਦਲ (ਐੱਸ) ਦੇ ਡੀ.ਕੁਪੇਂਦਰ ਰੇਡੀ, ਹਿੰਦੁਸਤਾਨੀ ਅਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ, ਉਪੇਂਦਰ ਕੁਸ਼ਵਾਹਾ, ਅਜੀਤ ਸਿੰਘ ਸਮੇਤ ਕਈ ਹੋਰ ਆਗੂ ਸ਼ਾਮਿਲ ਹੋਏ। ਹਲਕਿਆਂ ਮੁਤਾਬਿਕ ਤਾਮਿਲਨਾਡੂ ਦੇ ਸਥਾਨਕ ਕਾਂਗਰਸ ਆਗੂਆਂ ਦੇ ਰਵੱਈਏ ਕਾਰਨ ਡੀ.ਐੱਮ. ਕਾਂਗਰਸ ਤੋਂ ਨਾਰਾਜ਼ ਹੈ, ਜਿਸ ਕਾਰਨ ਉਸ ਨੇ ਬੈਠਕ 'ਚ ਸ਼ਿਰਕਤ ਨਹੀਂ ਕੀਤੀ। ਦੂਜੇ ਪਾਸੇ ਵਿਰੋਧੀ ਧਿਰ ਦੀ ਬੈਠਕ ਦੀ ਧਾਰਨਾ ਦੇਣ ਵਾਲੀ ਟੀ.ਐੱਮ.ਸੀ. ਮੁਖੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਇਸ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਬੈਨਰਜੀ 8 ਜਨਵਰੀ ਨੂੰ ਖੱਬੇ ਪੱਖੀ ਪਾਰਟੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੌਰਾਨ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਵਲੋਂ ਪੱਛਮੀ ਬੰਗਾਲ 'ਚ ਕੀਤੀ ਹਿੰਸਾ ਕਾਰਨ ਕਾਫ਼ੀ ਨਾਰਾਜ਼ ਸੀ। ਮਮਤਾ ਬੈਨਰਜੀ ਨੇ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ 'ਤੇ ਦੋਹਰੇ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਜਿਹੇ ਹਾਲਾਤ 'ਚ ਉਹ ਬੈਠਕ 'ਚ ਸ਼ਾਮਿਲ ਨਹੀਂ ਹੋ ਸਕਦੀ ਸੀ। ਮਮਤਾ ਬੈਨਰਜੀ ਨੇ ਸੀ.ਏ.ਏ. ਦੀ ਮੁਖ਼ਾਲਫਤ ਨੂੰ ਲੈ ਕੇ 'ਏਕਲਾ ਚਲੋ ਰੇ' ਦਾ ਮੰਤਰ ਅਪਣਾਉਣ ਦਾ ਫ਼ੈਸਲਾ ਕੀਤਾ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੀ ਕਾਂਗਰਸ ਨਾਲ ਆਪਣੀ ਨਾਰਾਜ਼ਗੀ ਜਨਤਕ ਕਰਦਿਆਂ ਕਿਹਾ ਕਿ ਰਾਜਸਥਾਨ 'ਚ ਕਾਂਗਰਸ ਨੂੰ ਬਸਪਾ ਵਲੋਂ ਬਾਹਰੋਂ ਸਮਰਥਨ ਦਿੱਤੇ ਜਾਣ 'ਤੇ ਵੀ ਕਾਂਗਰਸ ਨੇ ਦੂਜੀ ਵਾਰੀ ਉਥੋਂ ਦੇ ਬਸਪਾ ਵਿਧਾਇਕਾਂ ਨੂੰ ਤੋੜ ਕੇ ਆਪਣੀ ਪਾਰਟੀ 'ਚ ਸ਼ਾਮਿਲ ਕਰ ਲਿਆ ਜੋ ਕਿ ਧੋਖਾ ਹੈ। ਦੂਜੇ ਪਾਸੇ ਸ਼ਿਵ ਸੈਨਾ ਅਤੇ ਆਮ ਆਦਮੀ ਪਾਰਟੀ ਨੇ ਅਜਿਹੀ ਬੈਠਕ ਬਾਰੇ ਕੋਈ ਜਾਣਕਾਰੀ ਹੋਣ ਤੋਂ ਹੀ ਇਨਕਾਰ ਕਰਦਿਆਂ ਕਿਹਾ ਕਿ ਜਦ ਕੋਈ ਜਾਣਕਾਰੀ ਹੀ ਨਹੀਂ ਹੈ ਤਾਂ ਮੀਟਿੰਗ 'ਚ ਸ਼ਾਮਿਲ ਹੋਣ ਦਾ ਸਵਾਲ ਹੀ ਨਹੀਂ।
ਨਾਗਰਿਕਤਾ ਸੋਧ ਕਾਨੂੰਨ, ਐੱਨ.ਪੀ.ਆਰ, ਐੱਨ.ਆਰ.ਸੀ. ਗ਼ਰੀਬਾਂ ਨੂੰ ਕੁਚਲਣ ਦੀ ਭਾਜਪਾ ਦੀ ਪੈਕੇਜ ਡੀਲ-ਵਿਰੋਧੀ ਧਿਰਾਂ
ਕਾਂਗਰਸ ਦੀ ਅਗਵਾਈ 'ਚ ਇਕੱਠੀਆਂ ਹੋਈਆਂ ਪਾਰਟੀਆਂ ਨੇ ਤਕਰੀਬਨ ਢਾਈ ਘੰਟੇ ਚੱਲੀ ਮੀਟਿੰਗ 'ਚ ਨਾਗਰਿਕਤਾ ਸੋਧ ਕਾਨੂੰਨ, ਰਾਸ਼ਟਰੀ ਆਬਾਦੀ ਰਜਿਸਟਰ ਅਤੇ ਐੱਨ.ਆਰ.ਸੀ. ਨੂੰ ਭਾਜਪਾ ਦੀ ਪੈਕੇਜ ਡੀਲ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਗ਼ਰੀਬਾਂ, ਦਲਿਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੀ ਹੈ। ਮੀਟਿੰਗ 'ਚ ਪਾਸ ਹੋਏ ਮਤੇ 'ਚ ਐੱਨ.ਪੀ.ਆਰ., ਐੱਨ.ਆਰ.ਸੀ. ਦਾ ਆਧਾਰ ਦੱਸਦਿਆਂ ਸੀ.ਏ.ਏ. ਦਾ ਵਿਰੋਧ ਕਰਨ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਪਣੇ ੇਸੂਬੇ 'ਚ ਐੱਨ.ਆਰ.ਸੀ. ਲਾਗੂ ਨਾ ਕਰਨ ਦਾ ਐਲਾਨ ਕੀਤਾ ਹੈ ਉਹ ਐੱਨ.ਪੀ.ਆਰ. ਵੀ ਲਾਗੂ ਨਾ ਹੋਣ ਦੇਣ। ਮਤੇ 'ਚ ਭਾਜਪਾ ਸ਼ਾਸਿਤ ਰਾਜਾਂ ਅਤੇ ਦਿੱਲੀ (ਜਿੱਥੇ ਪੁਲਿਸ ਕੇਂਦਰ ਸਰਕਾਰ ਦੇ ਅਧੀਨ ਹੈ) ਪੁਲਿਸ ਵਲੋਂ ਕੀਤੀਆਂ ਹਿੰਸਕ ਕਾਰਵਾਈਆਂ ਦੀ ਸਖ਼ਤ ਨਿਥੇਧੀ ਕੀਤੀ ਗਈ। ਜ਼ਿਕਰਯੋਗਹੈ ਕਿ ਪ੍ਰਦਰਸ਼ਨਾਂ ਦੌਰਾਨ ਸਭ ਤੋਂ ਵੱਧ ਮੌਤਾਂ (21) ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ 'ਚ ਹੋਈਆਂ, ਜਦਕਿ ਆਸਾਮ 'ਚ 5 ਅਤੇ ਕਰਨਾਟਕ 'ਚ 2 ਮੌਤਾਂ ਹੋਈਆਂ ਹਨ। ਸੀ.ਏ.ਏ. ਅਤੇ ਐੱਨ.ਪੀ.ਆਰ., ਐੱਨ.ਆਰ.ਸੀ. ਨੂੰ ਪੈਕੇਜ਼ ਦੇ ਨਾਲ ਅਸੰਵਿਧਾਨਿਕ ਕਰਾਰ ਦਿੰਦਿਆਂ ਸੰਵਿਧਾਨ ਦੀ ਧਾਰਨਾ ਨੂੰ ਬਚਾਉਣ ਲਈ ਗਣਤੰਤਰ ਦਿਵਸ ਤੋਂ ਇਲਾਵਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਨਮ ਵਰ੍ਹੇਗੰਢ ਵਾਲੇ ਦਿਨ ਨੂੰ ਫ਼ਿਰਕੂ ਸਦਭਾਵਨਾ ਦਿਵਸ ਵਜੋਂ ਮਨਾਉਣ ਦੀ ਅਪੀਲ ਕੀਤੀ। ਮਤੇ 'ਚ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮਦਿਨ ਵਾਲੇ ਦਿਨ ਭਾਰਤੀ ਰਾਸ਼ਟਰੀ ਫ਼ੌਜ (ਆਈ.ਐੱਨ.ਏ) ਵਲੋਂ ਦਿੱਤੇ 'ਸਹਿਗਲ, ਢਿੱਲੋਂ ਸ਼ਾਹਨਵਾਜ਼' ਦੇ ਨਾਅਰੇ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਜਿਸ ਨੇ 1945-46 ਦੇ ਮੁਸ਼ਕਿਲ ਸਮੇਂ 'ਚ ਫ਼ਿਰਕੂ ਏਕਤਾ ਨੂੰ ਬਣਾਈ ਰੱਖਿਆ ਸੀ। ਵਿਰੋਧੀ ਧਿਰ ਦੇ ਨੇਤਾਵਾਂ ਨੇ ਗਣਤੰਤਰ ਦਿਵਸ ਭਾਵ 26 ਜਨਵਰੀ ਨੂੰ ਦੇਸ਼ ਭਰ 'ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਦਾ ਅਹਿਦ ਕੀਤਾ। ਇਸ ਤੋਂ ਇਲਾਵਾ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਫ਼ਿਰਕੂ ਸ਼ਕਤੀ ਦਾ ਪਸਾਰ ਵਜੋਂ ਮਨਾਇਆ ਜਾਵੇਗਾ। ਮਤੇ 'ਚ ਸੀ.ਏ.ਏ. ਅਤੇ ਐੱਨ.ਆਰ.ਸੀ., ਐੱਨ.ਪੀ.ਆਰ. ਤੋਂ ਇਲਾਵਾ ਜੰਮੂ ਕਸ਼ਮੀਰ 'ਚੋਂ, ਕਾਹਲੀ ਨਾਲ ਹਟਾਈ ਗਈ ਧਾਰਾ 370 ਦੀ ਵੀ ਨਿਖੇਧੀ ਕੀਤੀ ਗਈ। ਧਾਰਾ 370 ਨੂੰ ਹਟਾਏ ਜਾਣ ਦੀ ਥਾਂ 'ਤੇ ਕਾਹਲੀ 'ਚ ਹਟਾਏ ਜਾਣ 'ਤੇ ਫੋਕਸ ਰੱਖਦਿਆਂ ਇਸ ਨੂੰ ਖਿੱਤੇ 'ਚ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰਨ ਦਾ ਕਾਰਨ ਕਰਾਰ ਦਿੱਤਾ। ਇਸ ਦੇ ਨਾਲ ਹੀ 3 ਸਾਬਕਾ ਮੁੱਖ ਮੰਤਰੀਆਂ ਮਹਿਬੂਬਾ ਮੁਫ਼ਤੀ, ਫ਼ਾਰੁਖ ਅਬਦੁੱਲਾ, ਉਮਰ ਅਬਦੁੱਲਾ ਦੇ 5 ਮਹੀਨਿਆਂ 'ਚ ਹਿਰਾਸਤ 'ਚ ਰੱਖੇ ਜਾਣ 'ਤੇ ਵੀ ਧਿਆਨ ਦਿਵਾਇਆ।
ਸੋਨੀਆ ਗਾਂਧੀ
ਮੀਟਿੰਗ 'ਚ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਭਾਵੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਐੱਨ.ਪੀ.ਆਰ. ਦਾ ਐੱਨ.ਆਰ.ਸੀ. ਨਾਲ ਕੋਈ ਵਾਸਤਾ ਨਹੀਂ ਹੈ, ਪਰ ਇਹ ਸਪੱਸ਼ਟ ਹੈ ਕਿ ਐੱਨ.ਪੀ.ਆਰ. ਨੂੰ ਹੀ ਰਾਸ਼ਟਰੀ ਪੱਧਰ 'ਤੇ ਐੱਨ.ਆਰ.ਸੀ. ਲਾਗੂ ਕਰਨ ਦਾ ਆਧਾਰ ਬਣਾਇਆ ਜਾਵੇਗਾ। ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ 'ਤੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਧਰਮ ਦੇ ਆਧਾਰ 'ਤੇ ਵੰਡੀਆਂ ਪਾ ਰਹੀ ਹੈ ਅਤੇ ਲੋਕਾਂ 'ਤੇ ਜ਼ੁਲਮ ਕਰ ਰਹੀ ਹੈ। ਕਾਂਗਰਸ ਦੀ ਅੰਤਰਿਮ ਪ੍ਰਧਾਨ ਨੇ ਹਾਲ 'ਚ ਜਾਮੀਆ ਮਿਲੀਆ ਜਵਾਹਰ ਲਾਲ ਅਤੇ ਅਲੀਗੜ੍ਹ ਮੁਸਲਿਮ ਜਿਹੀਆਂ ਯੂਨੀਵਰਸਿਟੀਆਂ 'ਚ ਪੁਲਿਸ ਵਲੋਂ ਕੀਤੀਆਂ ਹਿੰਸਕ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ-ਸ਼ਾਹ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ 'ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ 'ਚ ਨੌਜਵਾਨਾਂ ਨੇ ਸਰਕਾਰ ਦਾ ਖ਼ੌਫ਼ ਵੇਖਿਆ ਹੈ।
ਰਾਹੁਲ ਵਲੋਂ ਮੋਦੀ ਨੂੰ ਚੁਣੌਤੀ
ਵਿਰੋਧੀ ਧਿਰਾਂ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਚੁਣੌਤੀ ਦਿੰਦੇ ਹਨ ਕਿ ਉਹ ਬਿਨਾਂ ਪੁਲਿਸ ਦੇ ਕਿਸੇ ਵੀ ਯੂਨੀਵਰਸਿਟੀ 'ਚ ਜਾ ਕੇ ਵਿਖਾਉਣ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਦਾ ਕੰਮ ਦੇਸ਼ ਨੂੰ ਦੂਰਦ੍ਰਿਸ਼ਟੀ ਦੇਣ ਦਾ ਹੁੰਦਾ ਹੈ, ਜਿਸ 'ਚ ਮੋਦੀ ਸਰਕਾਰ ਬੁਰੀ ਤਰ੍ਹਾਂ ਨਾਕਾਮ ਰਹੀ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ 'ਚ ਨੌਜਵਾਨਾਂ ਦੇ ਸਰੋਕਾਰਾਂ, ਉਨ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਅਰਥਵਿਵਸਥਾ ਇਸ ਨਿਘਾਰ ਤੱਕ ਕਿਉਂ ਪਹੁੰਚੀ ਹੈ ਅਤੇ ਅਰਥਚਾਰੇ ਦੇ ਸੁਧਾਰ ਅਤੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ 'ਤੇ ਸਰਕਾਰ ਕੀ ਕਰ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪਰ ਮੌਜੂਦਾ ਸਰਕਾਰ ਨੌਜਵਾਨਾਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਥਾਂ 'ਤੇ ਵੰਡ ਪਾਊ ਨੀਤੀਆਂ 'ਚ ਹੀ ਯਕੀਨ ਰੱਖਦੀ ਹੈ। ਹਾਲਾਂਕਿ ਮੋਦੀ ਸਰਕਾਰ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਕਰਨ ਵਾਲੇ ਪੱਤਰਕਾਰਾਂ ਵਲੋਂ ਪੁੱਛੇ ਇਸ ਸਵਾਲ ਨੂੰ ਪੂਰੀ ਤਰ੍ਹਾਂ ਟਾਲ ਗਏ ਕਿ ਆਖ਼ਿਰ ਕਈ ਵਿਰੋਧੀ ਧਿਰਾਂ ਦੇ ਆਗੂ ਇਸ ਬੈਠਕ 'ਚ ਸ਼ਾਮਿਲ ਕਿਉਂ ਨਹੀਂ ਹੋਏ।

ਮੀਂਹ ਨੇ ਲੋਹੜੀ ਦੇ ਜਸ਼ਨ ਪਾਏ ਫਿੱਕੇ ਠੰਢ ਨੇ ਮੁੜ ਫੜਿਆ ਜ਼ੋਰ

* ਕਈ ਥਾਈਂ ਗੜੇਮਾਰੀ * ਹਿਮਾਚਲ ਅਤੇ ਕਸ਼ਮੀਰ 'ਚ ਬਰਫ਼ਬਾਰੀ

ਚੰਡੀਗੜ੍ਹ, 13 ਜਨਵਰੀ (ਏਜੰਸੀਆਂ)-ਪੰਜਾਬ ਅਤੇ ਹਰਿਆਣਾ 'ਚ ਪਿਛਲੇ ਇਕ-ਦੋ ਦਿਨਾ ਤੋਂ ਤਾਪਮਾਨ ਵਧਣ ਕਾਰਨ ਅੱਜ ਸਵੇਰੇ ਹਲਕੀ ਤੋਂ ਦਰਮਿਆਨੀ ਬਾਰਿਸ਼ ਸ਼ੁਰੂ ਹੋ ਗਈ। ਮੌਸਮ ਵਿਭਾਗ ਨੇ ਵੱਡੇ ਪੈਮਾਨੇ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਪੰਜਾਬ ਅਤੇ ਹਰਿਆਣਾ 'ਚ ਕੁਝ ਸਥਾਨਾਂ 'ਤੇ ਭਾਰੀ ਬਾਰਿਸ਼ ਦੇ ਨਾਲ ਗੜੇਮਾਰੀ ਵੀ ਹੋਈ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੰਗਲਵਾਰ ਨੂੰ ਸੰਘਣੀ ਧੁੰਦ ਪੈਣ ਦੇ ਆਸਾਰ ਹਨ। ਪੱਛਮੀ ਗੜਬੜ ਕਾਰਨ ਅਗਲੇ ਕੁਝ ਦਿਨਾਂ 'ਚ ਮੈਦਾਨੀ ਇਲਾਕਿਆਂ 'ਚ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਹਿਮਾਚਲ ਅਤੇ ਜੰਮੂ-ਕਸ਼ਮੀਰ 'ਚ ਪੈ ਰਹੀ ਤਾਜ਼ਾ ਬਰਫ਼ਬਾਰੀ ਨੇ ਠੰਢ ਹੋਰ ਵਧਾ ਦਿੱਤੀ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਖੇ ਵੀ ਸੀਤ ਲਹਿਰ ਜ਼ੋਰਾਂ 'ਤੇ ਹੈ। ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਤੇ ਮੁਹਾਲੀ ਆਦਿ ਥਾਵਾਂ 'ਤੇ ਬਾਰਿਸ਼ ਹੋਈ ਹੈ। ਪੰਜਾਬ 'ਚ ਕਈ ਇਲਾਕਿਆਂ 'ਚ ਕਾਲੀਆਂ ਘਟਾਵਾਂ ਕਾਰਨ ਦਿਨ ਸਮੇਂ ਹੀ ਹਨੇਰਾ ਹੋ ਗਿਆ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ 'ਚ ਘੱਟ ਤੋਂ ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਐਤਵਾਰ ਦੇ ਤਾਪਮਾਨ 9.7 ਡਿਗਰੀ ਤੋਂ ਜ਼ਿਆਦਾ ਰਿਹਾ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵੇਂ ਰਾਜਾਂ 'ਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਇਕ ਤੋਂ ਛੇ ਡਿਗਰੀ ਜ਼ਿਆਦਾ ਰਿਹਾ। ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦਾ ਤਾਪਮਾਨ (10.2) ਡਿਗਰੀ, ਲੁਧਿਆਣਾ (9.1) ਡਿਗਰੀ, ਪਟਿਆਲਾ (8.9) ਡਿਗਰੀ, ਫ਼ਰੀਦਕੋਟ (10) ਡਿਗਰੀ, ਆਦਮਪੁਰ (10) ਡਿਗਰੀ, ਹਲਵਾਰਾ (9.1) ਡਿਗਰੀ, ਬਠਿੰਡਾ (10.1) ਡਿਗਰੀ ਅਤੇ ਪਠਾਨਕੋਟ (11.9) ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਆਂਢੀ ਰਾਜ ਹਰਿਆਣਾ 'ਚ 6.8 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਕਰਨਾਲ ਸਭ ਤੋਂ ਠੰਢਾ ਰਿਹਾ।
ਕਸ਼ਮੀਰ ਤੇ ਹਿਮਾਚਲ 'ਚ ਬਰਫ਼ਬਾਰੀ
ਸ੍ਰੀਨਗਰ (ਮਨਜੀਤ ਸਿੰਘ)-ਕਸ਼ਮੀਰ ਘਾਟੀ 'ਚ ਕਈ ਥਾਵਾਂ 'ਤੇ ਹੋਏ ਬਰਫ਼ਬਾਰੀ ਨਾਲ ਕਈ ਘਰਾਂ ਦਾ ਨੁਕਸਾਨ ਹੋਇਆ। ਮਨਾਲੀ 'ਚ ਹੋਰ ਬਰਫ਼ਬਾਰੀ ਹੋਈ, ਜਦਕਿ ਹਿਮਾਚਲ ਪ੍ਰਦੇਸ਼ ਦੀਆਂ ਹੇਠਲੀਆਂ ਪਹਾੜੀਆਂ 'ਚ ਹਲਕੀ ਬਾਰਿਸ਼ ਹੋਣ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ।
ਦਿੱਲੀ ਹਵਾਈ ਅੱਡੇ ਤੋਂ 18 ਉਡਾਣਾਂ ਰੱਦ
ਦਿੱਲੀ ਹਵਾਈ ਅੱਡੇ ਤੋਂ ਅੱਜ 18 ਉਡਾਣਾਂ ਨੂੰ ਰੱਦ ਕਰਨਾ ਪਿਆ ਕਿਉਂਕਿ ਕਈ ਸਥਾਨਾਂ 'ਤੇ ਮੌਸਮ ਬਹੁਤ ਜ਼ਿਆਦਾ ਖ਼ਰਾਬ ਸੀ। ਹਵਾਈ ਅੱਡੇ ਦੇ ਇਕ ਸੀਨੀਅਰ ਅਧਿਕਾਰੀ ਨੇ ਉਕਤ ਜਾਣਕਾਰੀ ਦਿੱਤੀ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ 18 ਉਡਾਣਾਂ ਨੂੰ ਖਰਾਬ ਮੌਸਮ ਕਾਰਨ ਰੱਦ ਕਰਨਾ ਪਿਆ।
ਬਲੋਚਿਸਤਾਨ 'ਚ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਨਾਲ 14 ਮੌਤਾਂ
ਅੰਮ੍ਰਿਤਸਰ, 13 ਜਨਵਰੀ (ਸੁਰਿੰਦਰ ਕੋਛੜ)-ਭਾਰੀ ਬਰਫ਼ਬਾਰੀ ਅਤੇ ਮੀਂਹ ਨਾਲ ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ ਦੁਨੀਆ ਦੇ ਬਾਕੀ ਦੇਸ਼ਾਂ ਨਾਲ ਸੂਬੇ ਦਾ ਸੜਕ ਅਤੇ ਹਵਾਈ ਸੰਪਰਕ ਟੁੱਟ ਗਿਆ ਹੈ। ਇਸੇ ਦੌਰਾਨ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਤੋਂ ਬਾਅਦ ਸੂਬਾ ਬਲੋਚਿਸਤਾਨ ਦੇ 7 ਜ਼ਿਲ੍ਹਿਆਂ ਮਸਤੁੰਗ, ਕਿਲ੍ਹਾ ਅਬਦੁੱਲਾ, ਕੈਚ, ਜ਼ਿਆਰਤ, ਹਰਨਈ ਅਤੇ ਪਿਸ਼ੀਨ ਜ਼ਿਲ੍ਹਿਆਂ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਜਾਮ ਕਮਾਲ ਖ਼ਾਨ ਨੇ ਕਿਹਾ ਕਿ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰਾਂ ਨੂੰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਭਾਰੀ ਬਰਫ਼ਬਾਰੀ ਨੇ ਮਹਿਤਰਜ਼ਈ ਤੋਂ ਝੀਬ ਤੱਕ ਹਾਈਵੇ ਨੂੰ ਜਾਮ ਕਰ ਦਿੱਤਾ ਹੈ ਅਤੇ ਕਈ ਵਾਹਨ ਫਸੇ ਹੋਏ ਹਨ। ਇਸ ਦੌਰਾਨ ਬਲੋਚਿਸਤਾਨ 'ਚ ਐਤਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਮਕਾਨਾਂ ਦੀਆਂ ਛੱਤਾਂ ਡਿੱਗਣ ਤੋਂ ਬਾਅਦ ਵੱਖ-ਵੱਖ ਘਟਨਾਵਾਂ 'ਚ ਘੱਟੋ-ਘੱਟ 10 ਵਿਅਕਤੀਆਂ, ਜਿਨ੍ਹਾਂ 'ਚ ਤਿੰਨ ਔਰਤਾਂ ਅਤੇ ਤਿੰਨ ਬੱਚੇ ਸ਼ਾਮਿਲ ਸਨ, ਦੀ ਮੌਤ ਹੋ ਗਈ। ਡਾਇਰੈਕਟਰ ਜਨਰਲ ਪੀ. ਡੀ. ਐਮ. ਏ. ਨੇ ਕਿਹਾ ਕਿ ਟ੍ਰੈਫਿਕ ਲਈ ਹਾਈਵੇ ਨੂੰ ਖੋਲ੍ਹਣ ਦਾ ਕੰਮ ਜਾਰੀ ਹੈ। ਪਾਕਿਸਤਾਨ ਨੂੰ ਅਫ਼ਗ਼ਾਨਿਸਤਾਨ ਨਾਲ ਜੋੜਨ ਵਾਲੇ ਖਜ਼ਕ ਦੱਰੇ 'ਤੇ ਬਰਫ਼ਬਾਰੀ ਕਾਰਨ ਕੋਇਟਾ-ਚਮਨ ਰਾਜ ਮਾਰਗ 'ਤੇ ਆਵਾਜਾਈ ਰੋਕ ਦਿੱਤੀ ਗਈ ਗਈ ਹੈ।

ਲਾਹੌਰ ਹਾਈਕੋਰਟ ਵਲੋਂ ਮੁਸ਼ੱਰਫ਼ ਦੀ ਮੌਤ ਦੀ ਸਜ਼ਾ ਰੱਦ

ਅੰਮ੍ਰਿਤਸਰ, 13 ਜਨਵਰੀ (ਸੁਰਿੰਦਰ ਕੋਛੜ)-ਲਾਹੌਰ ਹਾਈਕੋਰਟ ਨੇ ਅੱਜ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਜਿਸ ਨਾਲ ਸਾਬਕਾ ਰਾਸ਼ਟਰਪਤੀ ਦੀ ਫਾਂਸੀ ਦੀ ਸਜ਼ਾ ਰੱਦ ਹੋ ਗਈ ਹੈ। ਦੇਸ਼-ਧ੍ਰੋਹ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਏ ਜਾਣ ਵਾਲੇ ਪਾਕਿ ਦੇ ਸਾਬਕਾ ਸੈਨਿਕ ਤਾਨਾਸ਼ਾਹ ਜਨਰਲ (ਸੇਵਾ ਮੁਕਤ) ਮੁਸ਼ੱਰਫ਼ ਦੀਆਂ ਪਟੀਸ਼ਨਾਂ 'ਤੇ ਅੱਜ ਅਦਾਲਤ ਦਾ ਫ਼ੈਸਲਾ ਆਉਣਾ ਸੀ, ਜਦਕਿ ਇਸ ਤੋਂ ਪਹਿਲਾਂ ਹੀ ਹਾਈਕੋਰਟ ਨੇ ਵਿਸ਼ੇਸ਼ ਅਦਾਲਤ ਦੇ ਗਠਨ 'ਤੇ ਸਵਾਲ ਖੜ੍ਹੇ ਕਰ ਦਿੱਤੇ। ਇਸਲਾਮਾਬਾਦ ਦੀ ਉਕਤ ਵਿਸ਼ੇਸ਼ ਅਦਾਲਤ ਨੇ ਪਿਛਲੇ ਸਾਲ 17 ਦਸੰਬਰ ਨੂੰ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਵਿਰੁੱਧ ਦੇਸ਼-ਧ੍ਰੋਹ ਦਾ ਉੱਚ ਪੱਧਰੀ ਕੇਸ ਪਿਛਲੇ ਛੇ ਸਾਲਾਂ ਤੋਂ ਚੱਲ ਰਿਹਾ ਸੀ। ਇਹ ਮਾਮਲਾ ਸਾਲ 2013 'ਚ ਤਤਕਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਸਰਕਾਰ ਨੇ ਦਾਇਰ ਕੀਤਾ ਸੀ। ਪਰਵੇਜ਼ ਮੁਸ਼ੱਰਫ਼ ਨੇ ਲਾਹੌਰ ਹਾਈਕੋਰਟ 'ਚ ਦਰਜ ਕਰਾਈ ਆਪਣੀ ਪਟੀਸ਼ਨ 'ਚ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਗ਼ੈਰ ਕਾਨੂੰਨੀ, ਅਧਿਕਾਰ ਖੇਤਰ ਤੋਂ ਬਾਹਰ ਅਤੇ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਉਸ ਨੂੰ ਖ਼ਾਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਆਪਣੀ ਇਸ ਅਪੀਲ 'ਤੇ ਫ਼ੈਸਲਾ ਆਉਣ ਤੱਕ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਲਾਹੌਰ ਹਾਈਕੋਰਟ ਨੇ ਅੱਜ ਸੁਣਵਾਈ ਦੌਰਾਨ ਪਰਵੇਜ਼ ਮੁਸ਼ੱਰਫ਼ ਦੀਆਂ ਪਟੀਸ਼ਨਾਂ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ।

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੌਮੀ ਪੱਧਰ 'ਤੇ ਕਮੇਟੀ ਬਣਾਉਣ ਦੀ ਮੰਗ

ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ

ਚੰਡੀਗੜ੍ਹ, 13 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਨਿਗਰਾਨੀ ਲਈ ਕੌਮੀ ਪੱਧਰੀ ਕਮੇਟੀ ਦਾ ਗਠਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਸ ਕਮੇਟੀ ਦਾ ਗਠਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਲਈ ਕਾਇਮ ਕੀਤੀ ਕਮੇਟੀ ਦੀ ਲੀਹ 'ਤੇ ਕਰਨ ਲਈ ਆਖਿਆ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਇਸ ਇਤਿਹਾਸਕ ਦਿਹਾੜੇ ਨੂੰ ਵੱਡੀ ਪੱਧਰ 'ਤੇ ਮਨਾਉਣ ਦੀ ਯੋਜਨਾ ਬਣਾਈ ਗਈ ਹੈ ਤੇ ਅਪ੍ਰੈਲ, 2020 ਤੋਂ ਸ਼ੁਰੂ ਹੋਣ ਵਾਲੇ ਲੜੀਵਾਰ ਸਮਾਗਮ ਸਾਲ ਭਰ ਚੱਲਣਗੇ। ਮੁੱਖ ਮੰਤਰੀ ਨੇ ਮੋਦੀ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਵਲੋਂ ਇਸ ਮਹਾਨ ਪ੍ਰਕਾਸ਼ ਪੁਰਬ ਦੀ ਯਾਦ 'ਚ ਇਕ ਵਿਸਥਾਰਤ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ, ਜੋ ਛੇਤੀ ਹੀ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ। ਕੈਪਟਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਪ੍ਰੈਲ, 2021 'ਚ ਆ ਰਿਹਾ 400ਵਾਂ ਪ੍ਰਕਾਸ਼ ਪੁਰਬ ਸਾਡੇ ਸਾਰਿਆਂ ਲਈ ਭਾਗਾਂ ਭਰਿਆ ਮੌਕਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਧਾਰਮਿਕ ਆਜ਼ਾਦੀ ਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ 'ਹਿੰਦ ਦੀ ਚਾਦਰ' ਵੀ ਕਿਹਾ ਜਾਂਦਾ ਹੈ। ਜ਼ਿਕਰਯੋਗ ਹੈ ਕਿ 18 ਅਪ੍ਰੈਲ, 2021 ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਸਾਲ ਭਰ ਚੱਲਣ ਵਾਲੇ ਸਮਾਗਮ 12 ਅਪ੍ਰੈਲ ਤੋਂ ਸ਼ੁਰੂ ਹੋਣਗੇ।

ਮਹਿੰਗਾਈ ਦਰ ਸਾਢੇ 5 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ

ਨਵੀਂ ਦਿੱਲੀ, 13 ਜਨਵਰੀ (ਏਜੰਸੀ)-ਸਬਜ਼ੀਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਖੁਦਰਾ ਮਹਿੰਗਾਈ ਦਰ ਦਸੰਬਰ 2019 'ਚ ਸਾਢੇ ਪੰਜ ਸਾਲ ਦੇ ਸਭ ਤੋਂ ਰਿਕਾਰਡ ਪੱਧਰ 7.35 ਫ਼ੀਸਦੀ 'ਤੇ ਪੁੱਜ ਗਈ। ਖੁਰਾਕੀ ਪਦਾਰਥਾਂ ਦੀ ਖੁਦਰਾ ਮਹਿੰਗਾਈ ਦਰ ਵੀ ਛੇ ਸਾਲ ਤੋਂ ਜ਼ਿਆਦਾ ਦੇ ਸਭ ਤੋਂ ਉਪਰਲੇ ਪੱਧਰ 14.12 ਫ਼ੀਸਦੀ 'ਤੇ ਰਹੀ। ਮੋਦੀ ਸਰਕਾਰ ਦੇ ਦਫ਼ਤਰ 'ਚ ਇਹ ਪਹਿਲਾ ਮੌਕਾ ਹੈ, ਜਦ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਇਸ ਹੱਦ ਤੱਕ ਵਧੀਆਂ ਹਨ। ਖੁਦਰਾ ਮਹਿੰਗਾਈ ਦਰ ਲਗਾਤਾਰ ਪੰਜਵੇਂ ਮਹੀਨੇ ਵਧੀ ਹੈ। ਪਿਛਲੇ ਸਾਲ ਦਸੰਬਰ ਦਾ ਇਸ ਦਾ ਪੱਧਰ ਜੁਲਾਈ 2014 ਦੇ ਬਾਅਦ ਸਭ ਤੋਂ ਵੱਧ ਹੈ। ਖੁਰਾਕ ਖੁਦਰਾ ਮਹਿੰਗਾਈ ਦਰ ਲਗਾਤਾਰ 10ਵੇਂ ਮਹੀਨੇ ਵਧੀ ਹੈ ਤੇ ਲਗਾਤਾਰ ਦੂਜੇ ਮਹੀਨੇ ਇਹ ਦਰ ਦਹਾਈ ਅੰਕ 'ਚ ਰਹੀ ਹੈ। ਨਵੰਬਰ 2019 'ਚ ਖੁਰਾਕ ਖੁਦਰਾ ਮਹਿੰਗਾਈ ਦਰ 10.01 ਫ਼ੀਸਦੀ ਰਹੀ ਸੀ। ਫਰਵਰੀ 2019 'ਚ ਇਹ ਨਕਾਰਾਤਮਕ ਸੀ। ਇਹ ਇਕ ਸਾਲ ਪਹਿਲਾਂ ਦਸੰਬਰ 2018 'ਚ ਇਹ ਦਰ 2.65 ਫ਼ੀਸਦੀ ਨੈਗਟਿਵ ਰਹੀ ਸੀ। ਖੁਦਰਾ ਮਹਿੰਗਾਈ ਦਰ ਆਰ. ਬੀ. ਆਈ. ਦੇ ਸੰਤੋਖਜਨਕ ਪੱਧਰ ਤੋਂ ਕਿਤੇ ਜ਼ਿਆਦਾ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ 17 ਨੂੰ

ਲੁਧਿਆਣਾ, 13 ਜਨਵਰੀ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ 17 ਜਨਵਰੀ ਨੂੰ ਚੋਣ ਹੋਵੇਗੀ, ਜਿਸ ਲਈ 16 ਜਨਵਰੀ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣਗੇ। ਜਿਸ ਲਈ ਭਾਜਪਾ ਵਲੋਂ ਕੌਮੀ ਉਪ-ਪ੍ਰਧਾਨ ਵਿਨੈ ਸਹਿਸਤਰਬੁਧੇ ਅਤੇ ਕੌਮੀ ਸਕੱਤਰ ਮਹੇਸ਼ ਗਿਰੀ ਨੂੰ ਪੰਜਾਬ ਚੋਣ ਲਈ ਰਾਸ਼ਟਰੀ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਭਾਜਪਾ ਸੂਬਾ ਪੱਧਰੀ ਚੋਣ ਕਮੇਟੀ ਦੇ ਇੰਚਾਰਜ ਅਨਿਲ ਸਰੀਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਦੇਸ਼ ਭਰ 'ਚ ਸੰਗਠਨਾਤਮਕ ਚੋਣ ਪ੍ਰਕਿਰਿਆ ਹੋ ਰਹੀ ਹੈ, ਜਿਸ ਦੇ ਤਹਿਤ ਭਾਜਪਾ ਦੇ ਪ੍ਰਧਾਨ ਤੇ ਰਾਸ਼ਟਰੀ ਪ੍ਰੀਸ਼ਦ ਦੇ 13 ਮੈਂਬਰਾਂ ਅਤੇ ਸੰਗਠਨ ਦੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ 3 ਮਹੀਨਿਆਂ ਤੋਂ ਸੰਗਠਨ ਦੀ ਚੋਣ ਪ੍ਰਕਿਰਿਆ ਦੇ ਦੌਰਾਨ ਪਹਿਲਾਂ ਬੂਥ ਪੱਧਰ, ਮੰਡਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਦੀ ਚੋਣ ਨਿਰਪੱਖ ਤੇ ਸਰਬਸੰਮਤੀ ਨਾਲ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੇ 100 ਤੋਂ ਵੱਧ ਡੈਲੀਗੇਟ ਨਵੇਂ ਪ੍ਰਧਾਨ, ਰਾਸ਼ਟਰੀ ਪ੍ਰੀਸ਼ਦ ਦੇ ਮੈਂਬਰਾਂ ਤੇ ਹੋਰ ਆਹੁਦੇਦਾਰਾਂ ਦੀ ਚੋਣ 'ਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 33 ਜ਼ਿਲ੍ਹਿਆਂ 'ਚੋਂ 25 ਜ਼ਿਲ੍ਹਿਆਂ ਦੇ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਬਾਕੀ ਪ੍ਰਧਾਨਾਂ ਤੇ ਅਹੁਦੇਦਾਰਾਂ ਦੀ ਚੋਣ ਪੰਜਾਬ ਪ੍ਰਧਾਨ ਦੀ ਚੋਣ ਤੋਂ ਬਾਅਦ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੰਵਿਧਾਨ ਅਨੁਸਾਰ ਸੂਬੇ ਦੇ ਕੁੱਲ ਜ਼ਿਲ੍ਹਿਆਂ 'ਚੋਂ 50 ਫ਼ੀਸਦੀ ਜ਼ਿਲ੍ਹਿਆਂ ਦੀ ਚੋਣ ਪੰਜਾਬ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ 25 ਜ਼ਿਲ੍ਹਿਆਂ ਦੀ ਚੋਣ ਕਰਵਾ ਕੇ ਪੂੁਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 16 ਜਨਵਰੀ ਨੂੰ ਜਲੰਧਰ 'ਚ ਸ਼ਾਮ 3 ਵਜੇ ਤੋਂ 5 ਵਜੇ ਤੱਕ ਸੂਬਾ ਪ੍ਰਧਾਨ ਤੇ ਰਾਸ਼ਟਰੀ ਪ੍ਰੀਸ਼ਦ ਮੈਂਬਰਾਂ ਦੀ ਚੋਣ ਲਈ ਉਮੀਦਵਾਰ ਆਪਣਾ-ਆਪਣਾ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾ ਸਕਦੇ ਹਨ ਅਤੇ ਉਸੇ ਦਿਨ ਹੀ ਸ਼ਾਮ ਨੂੰ 5 ਤੋਂ 6 ਵਜੇ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਸਕਣਗੇ। ਉਨ੍ਹਾਂ ਕਿਹਾ ਕਿ 17 ਜਨਵਰੀ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ 3 ਤੋਂ 5 ਵਜੇ ਤੱਕ ਚੋਣ ਪ੍ਰਕਿਰਿਆ ਪੂਰੀ ਕਰਦੇ ਹੋਏ ਨਵੇਂ ਸੂਬਾ ਪ੍ਰਧਾਨ ਤੇ ਰਾਸ਼ਟਰੀ ਪ੍ਰੀਸ਼ਦ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।
ਪ੍ਰਧਾਨਗੀ ਲਈ ਜਲੰਧਰ, ਪਠਾਨਕੋਟ ਦੇ ਚਾਰ ਆਗੂਆਂ ਦੀ ਨਜ਼ਰ
ਜਲੰਧਰ, 13 ਜਨਵਰੀ (ਸ਼ਿਵ ਸ਼ਰਮਾ)-ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦਾ ਐਲਾਨ 17 ਜਨਵਰੀ ਨੂੰ ਕੀਤੇ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਦਕਿ ਉੱਥੇ ਪਹਿਲੀ ਵਾਰ ਹੈ ਕਿ ਪੰਜਾਬ ਭਾਜਪਾ ਦੀ ਪ੍ਰਧਾਨਗੀ ਲਈ ਦੋ ਜਲੰਧਰ ਅਤੇ ਦੋ ਪਠਾਨਕੋਟ ਦੇ ਆਗੂਆਂ ਦਾ ਦਾਅਵਾ ਮਜ਼ਬੂਤ ਦੱਸਿਆ ਜਾ ਰਿਹਾ ਹੈ ਜਦਕਿ ਅੰਮ੍ਰਿਤਸਰ ਦੇ ਆਗੂ ਲਈ ਦਿੱਲੀ ਤੋਂ ਕਈ ਕੇਂਦਰੀ ਆਗੂ ਪ੍ਰਧਾਨ ਬਣਾਉਣ ਲਈ ਚਾਹਵਾਨ ਦੱਸੇ ਜਾ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਪੰਜਾਬ ਭਾਜਪਾ 'ਚ ਜਿਨ੍ਹਾਂ ਚਾਰ ਆਗੂਆਂ ਦਾ ਨਾਂਅ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਹੈ, ਉਨ੍ਹਾਂ 'ਚ ਦੋ ਜਲੰਧਰ ਅਤੇ ਦੋ ਆਗੂ ਹੀ ਪਠਾਨਕੋਟ ਦੇ ਸ਼ਾਮਿਲ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਚਾਹੇ ਪੈਨਲ ਤਿਆਰ ਨਹੀਂ ਕੀਤਾ ਗਿਆ ਹੈ ਪਰ ਇਸ ਵੇਲੇ ਪੰਜ ਆਗੂਆਂ ਦੇ ਪ੍ਰਮੁੱਖਤਾ ਨਾਲ ਪ੍ਰਧਾਨਗੀ ਲਈ ਨਾਂਅ ਚਰਚਾ ਵਿਚ ਹਨ ਜਿਨ੍ਹਾਂ 'ਚ ਜਲੰਧਰ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਤੇ ਪੰਜਾਬ ਭਾਜਪਾ ਦੇ ਮੌਜੂਦਾ ਜਨਰਲ ਸਕੱਤਰ ਰਾਕੇਸ਼ ਰਾਠੌਰ ਸ਼ਾਮਿਲ ਹਨ। ਸ੍ਰੀ ਮਨੋਰੰਜਨ ਕਾਲੀਆ ਦੀ ਗਿਣਤੀ ਪਾਰਟੀ ਦੇ ਸੀਨੀਅਰ ਆਗੂਆਂ 'ਚ ਹੁੰਦੀ ਹੈ ਜਦਕਿ ਦੂਜੇ ਪਾਸੇ ਰਾਕੇਸ਼ ਰਾਠੌਰ ਵੀ ਪ੍ਰਧਾਨਗੀ ਲਈ ਮਜ਼ਬੂਤ ਦਾਅਵੇਦਾਰ ਦੱਸੇ ਜਾ ਰਹੇ ਹਨ। ਰਾਕੇਸ਼ ਰਾਠੌਰ ਦੇ ਕੇਂਦਰੀ ਆਗੂਆਂ ਨਾਲ ਨੇੜਤਾ ਹੋਣ ਕਰਕੇ ਉਨ੍ਹਾਂ ਦਾ ਪੰਜਾਬ ਦੀ ਸਿਆਸਤ 'ਤੇ ਕਾਫ਼ੀ ਪ੍ਰਭਾਵ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਅਸ਼ਵਨੀ ਸ਼ਰਮਾ ਤੇ ਨਰਿੰਦਰ ਪਰਮਾਰ ਦੇ ਨਾਂਅ ਵੀ ਪ੍ਰਧਾਨਗੀ ਲਈ ਪ੍ਰਮੁੱਖ ਆਗੂਆਂ ਵਿਚ ਸ਼ਾਮਿਲ ਹਨ। ਅਸ਼ਵਨੀ ਸ਼ਰਮਾ ਤਾਂ ਪਹਿਲਾਂ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਰਹਿ ਚੁੱਕੇ ਹਨ ਜਦਕਿ ਪਠਾਨਕੋਟ ਦੇ ਹੀ ਨਰਿੰਦਰ ਪਰਮਾਰ ਦਾ ਨਾਂਅ ਪਹਿਲੀ ਵਾਰ ਸਾਹਮਣੇ ਆਇਆ ਹੈ ਜਿਹੜੇ ਕਿ ਲੰਬੇ ਸਮੇਂ ਤੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਜੁੜੇ ਹੋਏ ਹਨ। ਪ੍ਰਧਾਨ ਦੀ ਚੋਣ ਲਈ ਤਰੁਨ ਚੁੱਘ ਦਾ ਨਾਂਅ ਵੀ ਕਾਫ਼ੀ ਚਰਚਾ 'ਚ ਹੈ। ਤਰੁਨ ਚੁੱਘ ਚਾਹੇ ਅੰਮ੍ਰਿਤਸਰ ਦੇ ਹਨ ਪਰ ਉਨ੍ਹਾਂ ਲਈ ਕੁਝ ਕੇਂਦਰੀ ਆਗੂ ਵੀ ਪਹੁੰਚ ਕਰ ਰਹੇ ਹਨ ਕਿ ਤਰੁਨ ਚੁੱਘ ਪੰਜਾਬ ਭਾਜਪਾ ਦੇ ਬਿਹਤਰ ਪ੍ਰਧਾਨ ਸਾਬਤ ਹੋ ਸਕਦੇ ਹਨ।

ਕਸ਼ਮੀਰ 'ਚ ਮੁਕਾਬਲੇ ਦੌਰਾਨ ਇਕ ਅੱਤਵਾਦੀ ਹਲਾਕ

ਸ੍ਰੀਨਗਰ, 13 ਜਨਵਰੀ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਦੱਸਿਆ ਕਿ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ ਸੀ। ਇਸੇ ਦੌਰਾਨ ਇਕ ਅੱਤਵਾਦੀ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਉਸ ਨੂੰ ਮਾਰ ਦਿੱਤਾ ਗਿਆ। ਮਾਰੇ ਗਏ ਅੱਤਵਾਦੀ ਦੀ ਪਛਾਣ ਆਦਿਲ ਅਹਿਮਦ ਵਜੋਂ ਹੋਈ ਹੈ, ਜੋ ਬਡਗਾਮ ਦਾ ਵਸਨੀਕ ਸੀ। ਉਹ ਕਿਹੜੇ ਸੰਗਠਨ ਨਾਲ ਜੁੜਿਆ ਸੀ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਇਸੇ ਦੌਰਾਨ ਲਸ਼ਕਰ ਦਾ ਇਕ ਹੋਰ ਓਵਰ ਗਰਾਊਂਡ ਅੱਤਵਾਦੀ ਤਾਰਿਕ ਅਹਿਮਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

130 ਰੁਪਏ 'ਚ 100 ਦੀ ਬਜਾਏ ਮਿਲਣਗੇ 200 ਚੈਨਲ-ਟਰਾਈ

ਨਵੀਂ ਦਿੱਲੀ, 13 ਜਨਵਰੀ (ਏਜੰਸੀ)-ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟੀ.ਆਰ.ਏ.ਆਈ.) ਨੇ ਆਪਣੇ ਨਵੇਂ ਟੈਰਿਫ ਆਰਡਰ (ਐਨ.ਟੀ.ਓ.) 'ਚ ਉਪਭੋਗਤਾਵਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਪਹਿਲਾਂ 130 ਰੁਪਏ 'ਚ ਦਿੱਤੇ ਜਾਣ ਵਾਲੇ 100 ਚੈਨਲਾਂ ਦੀ ਬਜਾਏ 200 ਚੈਨਲ ਦੇਣ ਦਾ ...

ਪੂਰੀ ਖ਼ਬਰ »

ਅੱਤਵਾਦੀਆਂ ਨਾਲ ਫੜੇ ਗਏ ਡੀ.ਐਸ.ਪੀ. ਦੀ ਜਾਂਚ ਐਨ.ਆਈ.ਏ. ਹਵਾਲੇ

ਜੰਮੂ-ਕਸ਼ਮੀਰ ਪੁਲਿਸ ਵਲੋਂ ਮੁਅੱਤਲ

ਸ੍ਰੀਨਗਰ, 13 ਜਨਵਰੀ (ਏਜੰਸੀ)- ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਬੀਤੇ ਦਿਨੀਂ ਹਿਜ਼ਬੁਲ ਮੁਜਾਹਦੀਨ ਦੇ ਅੱਤਵਾਦੀਆਂ ਨੂੰ ਭਜਾਉਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਡੀ.ਐਸ.ਪੀ. ਦੇ ਮਾਮਲੇ ਦੀ ਜਾਂਚ ਕਰੇਗੀ। ਇਸੇ ਦੌਰਾਨ ਅੱਜ ਡੀ. ਐਸ. ਪੀ. ਦਵਿੰਦਰ ਸਿੰਘ ਨੂੰ ਮੁਅੱਤਲ ...

ਪੂਰੀ ਖ਼ਬਰ »

ਮੋਦੀ ਵਲੋਂ ਪੁਤਿਨ ਨਾਲ ਖੇਤਰੀ ਤੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਚਰਚਾ

ਨਵੀਂ ਦਿੱਲੀ, 13 ਜਨਵਰੀ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਖੇਤਰੀ ਤੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਚਰਚਾ ਕੀਤੀ। ਦੋਵੇਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵ ਪੱਧਰੀ ਸੁਰੱਖਿਆ, ਸ਼ਾਂਤੀ ਅਤੇ ਸਥਿਰਤਾ ਯਕੀਨੀ ...

ਪੂਰੀ ਖ਼ਬਰ »

ਡਰੋਨ ਰੱਖਣ ਵਾਲੇ 31 ਜਨਵਰੀ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾਉਣ-ਸ਼ਹਿਰੀ ਹਵਾਬਾਜ਼ੀ ਮੰਤਰੀ

ਨਵੀਂ ਦਿੱਲੀ, 13 ਜਨਵਰੀ (ਏਜੰਸੀਆਂ)-ਹਵਾਬਾਜ਼ੀ ਮੰਤਰਾਲੇ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਸਵੈ-ਇੱਛੁਕ ਰਜਿਸਟਰੇਸ਼ਨ ਕਰਵਾਉਣ ਦਾ ਐਲਾਨ ਕੀਤਾ ਹੈ। ਉਕਤ ਐਲਾਨ ਅਨੁਸਾਰ ਡਰੋਨ ਉਡਾਉਣ ਵਾਲਿਆਂ ਨੂੰ ਹੁਣ 31 ਜਨਵਰੀ ਤੱਕ ਆਪਣੀ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ...

ਪੂਰੀ ਖ਼ਬਰ »

ਜੇ. ਐਨ. ਯੂ. ਹਿੰਸਾ ਮਾਮਲਾ

ਦਿੱਲੀ ਪੁਲਿਸ ਵਲੋਂ ਆਇਸ਼ੀ ਘੋਸ਼ ਤੇ ਦੋ ਹੋਰਨਾਂ ਤੋਂ ਪੁੱਛਗਿੱਛ

ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਕਲਾਸਾਂ ਦਾ ਬਾਈਕਾਟ

ਨਵੀਂ ਦਿੱਲੀ, 13 ਜਨਵਰੀ (ਏਜੰਸੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਟੀਮ ਵਲੋਂ ਅੱਜ ਜੇ. ਐਨ. ਯੂ. ਦਾ ਦੌਰਾ ਕੀਤਾ ਗਿਆ ਅਤੇ ਜੇ. ਐਨ. ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਤਿੰਨ ਵਿਦਿਆਰਥੀਆਂ ਕੋਲੋਂ 5 ਜਨਵਰੀ ਨੂੰ ਹੋਈ ਹਿੰਸਾ ਸਬੰਧੀ ਪੁੱਛਗਿੱਛ ਕੀਤੀ ਗਈ। ...

ਪੂਰੀ ਖ਼ਬਰ »

ਨੁਸਲੀ ਵਾਡੀਆ ਨੇ ਰਤਨ ਟਾਟਾ ਤੇ ਹੋਰਾਂ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਲਿਆ ਵਾਪਸ

ਨਵੀਂ ਦਿੱਲੀ, 13 ਜਨਵਰੀ (ਏਜੰਸੀ)- ਬੰਬੇ ਡਾਇੰਗ ਦੇ ਚੇਅਰਮੈਨ ਨੁਸਲੀ ਵਾਡੀਆ ਨੇ ਟਾਟਾ ਸਮੂਹ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਤੇ ਹੋਰਾਂ ਖ਼ਿਲਾਫ਼ ਦਾਇਰ 3000 ਕਰੋੜ ਰੁਪਏ ਦੇ ਮੁਆਵਜ਼ੇ ਸਮੇਤ ਮਾਣਹਾਨੀ ਦੇ ਸਾਰੇ ਮਾਮਲੇ ਸੋਮਵਾਰ ਨੂੰ ਵਾਪਸ ਲੈ ਲਏ। ਚੀਫ਼ ਜਸਟਿਸ ਐਸ.ਏ. ...

ਪੂਰੀ ਖ਼ਬਰ »

ਭਾਜਪਾ ਨੂੰ 20 ਨੂੰ ਮਿਲੇਗਾ ਨਵਾਂ ਪ੍ਰਧਾਨ

ਜੇ.ਪੀ. ਨੱਢਾ ਦੀ ਹੋ ਸਕਦੀ ਹੈ ਤਾਜਪੋਸ਼ੀ

ਨਵੀਂ ਦਿੱਲੀ, 13 ਜਨਵਰੀ (ਏਜੰਸੀਆਂ)-ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਨਵੇਂ ਪ੍ਰਧਾਨ ਦੀ ਚੋਣ ਲਈ ਪ੍ਰਕਿਰਿਆ ਚੱਲ ਰਹੀ ਹੈ। ਪਾਰਟੀ ਸੰਵਿਧਾਨ ਅਨੁਸਾਰ 50 ਫ਼ੀਸਦੀ ਤੋਂ ਜ਼ਿਆਦਾ ਰਾਜਾਂ 'ਚ ਸੰਗਠਨ ਦੀ ਚੋਣ ਹੋ ਜਾਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੀ ਚੋਣ ਹੁੰਦੀ ਹੈ। ਸੂਤਰਾਂ ...

ਪੂਰੀ ਖ਼ਬਰ »

ਜਾਮੀਆ ਦੇ ਵਿਦਿਆਰਥੀਆਂ ਵਲੋਂ ਉਪ ਕੁਲਪਤੀ ਦੇ ਦਫ਼ਤਰ ਦਾ ਘਿਰਾਓ

ਨਵੀਂ ਦਿੱਲੀ, 13 ਜਨਵਰੀ (ਉਪਮਾ ਡਾਗਾ ਪਾਰਥ)-ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ 'ਚ 15 ਦਸੰਬਰ ਨੂੰ ਹੋਏ ਪੁਲਿਸ ਲਾਠੀਚਾਰਜ ਦੇ ਮਾਮਲੇ 'ਚ ਐਫ. ਆਈ. ਆਰ. ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਉਪ ਕੁਲਪਤੀ ਨਜ਼ਮਾ ਅਖ਼ਤਰ ਦੇ ਦਫ਼ਤਰ ਦਾ ਘਿਰਾਓ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX