ਤਾਜਾ ਖ਼ਬਰਾਂ


ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਝੋਨੇ ਦਾ ਹੋਇਆ ਭਾਰੀ ਨੁਕਸਾਨ
. . .  22 minutes ago
ਜਲਾਲਾਬਾਦ/ਅਜਨਾਲਾ/ਓਠੀਆਂ/ਲੱਖੋ ਕੇ ਬਹਿਰਾਮ, 23 ਅਕਤੂਬਰ (ਕਰਨ ਚੁਚਰਾ/ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਚੀਨਾ/ਰਾਜਿੰਦਰ ਸਿੰਘ ਹਾਂਡਾ) - ਦੇਰ ਸ਼ਾਮ ਪੰਜਾਬ ਦੇ ਵੱਖ-ਵੱਖ ਥਾਂਈ ਹੋਈ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਖੇਤਾਂ 'ਚ ਖੜੀ ਤੇ ਮੰਡੀਆਂ 'ਚ ਪਈ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ...
ਵਿਸ਼ਵ ਕੱਪ ਟੀ20 : ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ
. . .  about 1 hour ago
ਵਿਸ਼ਵ ਕੱਪ ਟੀ20 : ਆਸਟ੍ਰੇਲੀਆ ਨੇ ਦੱਖਣੀ ਅਫ਼ਰੀਕਾ ਨੂੰ 5 ਵਿਕਟਾਂ ਨਾਲ ਦਿੱਤੀ ਮਾਤ...
ਸਿੰਗਾਪੁਰ ਨੇ ਭਾਰਤ ਸਮੇਤ 5 ਹੋਰ ਦੇਸ਼ਾਂ ਦੇ ਯਾਤਰੀਆਂ 'ਤੇ ਦਾਖ਼ਲੇ 'ਤੇ ਲਾਈ ਪਾਬੰਦੀ ਹਟਾਈ
. . .  about 1 hour ago
ਸਿੰਗਾਪੁਰ, 23 ਅਕਤੂਬਰ - ਸਿੰਗਾਪੁਰ ਸਰਕਾਰ ਵਲੋਂ ਭਾਰਤ, ਬੰਗਲਾਦੇਸ਼, ਮਿਆਂਮਾਰ, ਨਿਪਾਲ, ਪਾਕਿਸਤਾਨ ਤੇ ਸ੍ਰੀਲੰਕਾ ਦੇ ਯਾਤਰੀਆਂ ਤੇ ਇਨ੍ਹਾਂ ਦੇਸ਼ਾਂ ਦੇ 14 ਦਿਨਾਂ ਯਾਤਰਾ ਦੇ ਰਿਕਾਰਡ ਵਾਲੇ ਯਾਤਰੀਆਂ ਨੂੰ ਸਿੰਗਾਪੁਰ ਵਲੋਂ ਆਪਣੇ ਇੱਥੇ ਦਾਖ਼ਲੇ ਸਣੇ ਟਰਾਂਜ਼ਿਟ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ 26 ਅਕਤੂਬਰ ਤੋਂ ਜਾਰੀ ਹੋਵੇਗਾ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੀ ਕਲਸ ਯਾਤਰਾ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਪਹੁੰਚੀ
. . .  about 2 hours ago
ਜੰਡਿਆਲਾ ਗੁਰੂ, 23 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ) - ਲਖੀਮਪੁਰ ਖੀਰੀ 'ਚ ਭਾਜਪਾ ਦੇ ਕੇਂਦਰੀ ਮੰਤਰੀ ਦੇ ਲੜਕੇ ਵਲੋਂ ਗੱਡੀ ਹੇਠ ਦਰੜ ਕੇ ਸ਼ਹੀਦ ਕੀਤੇ ਗਏ ਕਿਸਾਨਾਂ ਦੀ ਕਲਸ ਯਾਤਰਾ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਟੋਲ ਪਲਾਜ਼ਾ ਨਿੱਜਰਪੁਰਾ ਦੇ ਪੁੱਜਣ 'ਤੇ ਕਿਸਾਨਾਂ ਨੂੰ ਸ਼ਰਧਾ...
ਸਰਹੱਦੀ ਖੇਤਰ 'ਚ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  about 2 hours ago
ਗੱਗੋਮਹਾਲ, ਅਜਨਾਲਾ - 23 ਅਕਤੂਬਰ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਦੁਪਹਿਰ ਤੋਂ ਬਾਅਦ ਸਰਹੱਦੀ ਖੇਤਰ 'ਚ ਅਚਾਨਕ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਬਾਰਸ਼ ਹੋਣ ਨਾਲ ਅਜਨਾਲਾ ਖੇਤਰ...
ਲੌਂਗੋਵਾਲ ਵਿਚ ਡੇਂਗੂ ਕਾਰਨ ਇਕ ਹੋਰ ਮੌਤ, ਹੁਣ ਤੱਕ ਕੁੱਲ 4 ਮੌਤਾਂ
. . .  about 2 hours ago
ਲੌਂਗੋਵਾਲ, 23 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਦੇ ਦੁੱਲਟ ਪੱਤੀ ਇਲਾਕੇ ਵਿਚ ਡੇਂਗੂ ਕਾਰਨ ਇਕੋ ਪਰਿਵਾਰ 'ਚ ਹੋਈਆਂ 3 ਮੌਤਾਂ ਤੋਂ ਬਾਅਦ ਅੱਜ ਇਸੇ ਇਲਾਕੇ ਵਿਚ ਇਕ ਹੋਰ ਮੌਤ ਹੋ ਗਈ ਹੈ। ਇਸ ਇਲਾਕੇ ਵਿਚ ਲੰਘੇ ਹਫ਼ਤੇ ਦੌਰਾਨ ਡੇਂਗੂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅੱਜ ਚਾਰ ...
ਭਾਰੀ ਗੜੇਮਾਰੀ ਨਾਲ ਮੰਡੀਆਂ 'ਚ ਪਈ ਝੋਨੇ ਅਤੇ ਬਾਸਮਤੀ ਦਾ ਹੋਇਆ ਭਾਰੀ ਨੁਕਸਾਨ
. . .  about 2 hours ago
ਗੁਰੂ ਹਰ ਸਹਾਏ , ਤਰਨ ਤਾਰਨ, 23 ਅਕਤੂਬਰ (ਹਰਚਰਨ ਸਿੰਘ ਸੰਧੂ, ਹਰਿੰਦਰ ਸਿੰਘ,ਵਿਕਾਸ ਮਰਵਾਹਾ) - ਗੁਰੂ ਹਰ ਸਹਾਏ ਅਤੇ ਆਸ - ਪਾਸ ਦੇ ਇਲਾਕੇ 'ਚ ਸ਼ਾਮ ਵੇਲੇ ਹੋਈ ਭਾਰੀ ਗੜੇਮਾਰੀ ਅਤੇ ਮੀਹ ਨਾਲ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ...
ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਝੋਨੇ ਦੀ ਫ਼ਸਲ ਦਾ ਕੀਤਾ ਵੱਡਾ ਨੁਕਸਾਨ
. . .  about 2 hours ago
ਕਾਲਾ ਅਫਗਾਨਾ, 23 ਅਕਤੂਬਰ (ਅਵਤਾਰ ਸਿੰਘ ਰੰਧਾਵਾ) - ਅੱਜ ਸ਼ਾਮ ਦੇ ਮੌਕੇ ਹੋਈ ਤੇਜ਼ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ । ਅੱਜ ਜਿੱਥੇ ਸਵੇਰ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ ਅਤੇ ਬੀਤੀ ਸ਼ਾਮ ਚੜ੍ਹੀਆਂ ...
ਸ਼੍ਰੋਮਣੀ ਭਗਤ ਨਾਮਦੇਵ ਦੇਵ ਦਾ 751 ਜਨਮ ਦਿਹਾੜਾ ਮਨਾਉਣ ਲਈ ਨਾਂਦੇੜ ਤੋ 120 ਯਾਤਰੀਆਂ ਦਾ ਪੁੱਜਾ ਕਾਫ਼ਲਾ
. . .  about 3 hours ago
ਰਾਜਾਸਾਂਸੀ, 23 ਅਕਤੂਬਰ ( .ਹੇਰ/ ਹਰਦੀਪ ਸਿੰਘ ਖੀਵਾ) - ਹਲਕਾ ਹਰਗੋਬਿੰਦ ਸਾਹਿਬ ਦੇ ਕਸਬਾ ਘੁਮਾਣ ਵਿਖੇ ਵੱਡੇ ਪੱਧਰ 'ਤੇ ਸ਼੍ਰੋਮਣੀ ਭਗਤ ਨਾਮਦੇਵ ਦੇਵ ਜੀ ਦੇ ਮਨਾਏ ਜਾ ਰਹੇ 751ਵੇਂ ਜਨਮ ਦੀ ਸ਼ਤਾਬਦੀ ਮੌਕੇ ਹਾਜ਼ਰੀ ਭਰਨ ਲਈ ਅੱਜ ਨਾਂਦੇੜ ਤੋ 120 ਯਾਤਰੀਆਂ ਦਾ ਜਥਾ...
ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨ ਜਥੇਬੰਦੀ ਦੀ ਆੜ੍ਹਤੀਆਂ ਨਾਲ ਹੋਈ ਮੀਟਿੰਗ, ਕਈ ਮੁੱਦਿਆਂ 'ਤੇ ਬਣੀ ਸਹਿਮਤੀ
. . .  about 3 hours ago
ਮੰਡੀ ਲਾਧੂਕਾ, 23 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਮੰਡੀਆਂ 'ਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਜ਼ਿਲ੍ਹਾ ਫ਼ਾਜ਼ਿਲਕਾ ਅਤੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਅਤੇ ਆੜ੍ਹਤੀਆ ਯੂਨੀਅਨ ਦੇ...
ਕੈਪਟਨ ਦੇ ਸਲਾਹਕਾਰ ਨੇ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਮੁਹੰਮਦ ਮੁਸਤਫ਼ਾ ਤੋਂ ਮੰਗਿਆ ਜਵਾਬ
. . .  about 3 hours ago
ਚੰਡੀਗੜ੍ਹ, 23 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀਆਂ ਅਰੂਸਾ ਆਲਮ ਨਾਲ ਤਸਵੀਰਾਂ ਸਾਂਝੀਆਂ ਕਰ ਮੁਹੰਮਦ ਮੁਸਤਫ਼ਾ ਤੋਂ ਜਵਾਬ ਮੰਗਿਆ ਹੈ | ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰ ਪੁੱਛਿਆ ਹੈ ਕਿ ਹੁਣ ਤੁਸੀਂ ਇਸ ਬਾਰੇ ...
ਭਾਰਤ ਬਾਇਓਟੈਕ ਕਰ ਰਿਹਾ ਡੀ.ਸੀ.ਜੀ.ਆਈ. ਤੋਂ ਬੱਚਿਆਂ ਲਈ ਵੈਕਸੀਨ ਲਈ ਲਾਇਸੈਂਸ ਲੈਣ ਦੀ ਉਡੀਕ
. . .  about 3 hours ago
ਨਵੀਂ ਦਿੱਲੀ, 23 ਅਕਤੂਬਰ - ਕੋਵੈਕਸੀਨ ਨਿਰਮਾਤਾ ਭਾਰਤ ਬਾਇਓਟੈਕ ਦੇ ਚੇਅਰਮੈਨ ਡਾ. ਕ੍ਰਿਸ਼ਨਾ ਇੱਲਾ ਦਾ ਕਹਿਣਾ ਹੈ ਕਿ ਭਾਰਤ ਨੇ 100 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕਰ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਅਤੇ ਨਾਗਰਿਕਾਂ ਦੋਵਾਂ ਦੇ ਯਤਨਾਂ ਸਦਕਾ ਸੰਭਵ ਹੋਇਆ ਹੈ | ਡਾ. ਕ੍ਰਿਸ਼ਨਾ ਇੱਲਾ ਦਾ ਕਹਿਣਾ ਹੈ ਕਿ ਅਸੀਂ ਡੀ.ਸੀ.ਜੀ.ਆਈ. ਤੋਂ ਬੱਚਿਆਂ ਲਈ ...
6 ਸਾਲਾ ਬੱਚੀ ਨਾਲ ਜਬਰ ਜਨਾਹ, ਮੁਲਜ਼ਮ ਫ਼ਰਾਰ
. . .  about 4 hours ago
ਨਵੀਂ ਦਿੱਲੀ, 23 ਅਕਤੂਬਰ - ਦਿੱਲੀ ਦੇ ਰਣਜੀਤ ਨਗਰ ਇਲਾਕੇ ਵਿਚ ਕੱਲ੍ਹ ਇਕ 6 ਸਾਲਾ ਬੱਚੀ ਨਾਲ 20 ਸਾਲ ਦੇ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ...
ਅਰਵਿੰਦ ਕੇਜਰੀਵਾਲ ਕਰਨਗੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ
. . .  about 4 hours ago
ਨਵੀਂ ਦਿੱਲੀ, 23 ਅਕਤੂਬਰ - ਦੀਵਾਲੀ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 26 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਦਾ ਦੌਰਾ ਕਰਨਗੇ।...
ਅਣਪਛਾਤੇ ਵਿਅਕਤੀਆਂ ਵਲੋਂ ਕਤਲ, ਪੁਲਿਸ ਜਾਂਚ 'ਚ ਜੁੱਟੀ
. . .  about 4 hours ago
ਨਵੀਂ ਦਿੱਲੀ, 23 ਅਕਤੂਬਰ - ਵੈਸਟ ਪਟੇਲ ਨਗਰ ਦੇ ਬਾਬਾ ਫਰੀਦਪੁਰੀ ਵਿਚ ਕੱਲ੍ਹ ਅਣਪਛਾਤੇ ਵਿਅਕਤੀਆਂ ਵਲੋਂ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ...
ਲਖਬੀਰ ਸਿੰਘ ਦੇ ਕਤਲ ਸੰਬੰਧੀ ਜਾਂਚ ਕਰਨ ਲਈ ਐੱਸ.ਆਈ.ਟੀ ਦੀ ਟੀਮ ਪਹੁੰਚੀ ਚੀਮਾਂ ਕਲਾਂ
. . .  about 4 hours ago
ਸਰਾਏ ਅਮਾਨਤ ਖਾਂ, 23 ਅਕਤੂਬਰ ( ਨਰਿੰਦਰ ਸਿੰਘ ਦੋਦੇ) - ਪੰਜਾਬ ਸਰਕਾਰ ਵਲੋਂ ਲਖਬੀਰ ਸਿੰਘ ਟੀਟੂ ਦੇ ਕਤਲ ਦੀ ਜਾਂਚ ਕਰਨ ਲਈ ਬਣਾਈ ਸਿੱਟ ਦੇ ਦੋ ਮੈਂਬਰਾਂ ਏ.ਡੀ.ਜੀ.ਪੀ ਕਮ ਡਾਇਰੈਕਟਰ ਬਿਊਰੋ ਵਰਿੰਦਰ ਕੁਮਾਰ, ਜ਼ਿਲ੍ਹਾ ਪੁਲਿਸ ਮੁਖੀ ਹਰਵਿੰਦਰ ਸਿੰਘ ਵਿਰਕ ਤੇ ਡੀ.ਐੱਸ.ਪੀ ਸਿਟੀ...
ਸਿੰਗਾਪੁਰ ਨੇ ਭਾਰਤ,ਬੰਗਲਾਦੇਸ਼,ਮਿਆਂਮਾਰ,ਨੇਪਾਲ,ਪਾਕਿਸਤਾਨ ਅਤੇ ਸ੍ਰੀਲੰਕਾ ਲਈ ਯਾਤਰਾ ਮੁੜ ਕੀਤੀ ਸ਼ੁਰੂ
. . .  about 5 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ, ਬੰਗਲਾਦੇਸ਼, ਮਿਆਂਮਾਰ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਲਈ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਦੇਸ਼ਾਂ ਦੀ 14 ਦਿਨਾਂ ਦੀ ਯਾਤਰਾ ਦੇ ਇਤਿਹਾਸ ਵਾਲੇ ਸਾਰੇ ਯਾਤਰੀਆਂ ਨੂੰ 26 ਅਕਤੂਬਰ 2021ਤੋਂ ਸਿੰਗਾਪੁਰ...
ਸ੍ਰੀ ਚਮਕੌਰ ਸਾਹਿਬ ਵਿਖੇ ਬਣਾਏ ਜਾਣਗੇ 16 ਨਵੇਂ ਖੇਡ ਸਟੇਡੀਅਮ
. . .  about 5 hours ago
ਚੰਡੀਗੜ੍ਹ, 23 ਅਕਤੂਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿਚ 16 ਨਵੇਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ...
ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਮੈਚ ਲਈ ਟੀਮ ਦਾ ਕੀਤਾ ਐਲਾਨ
. . .  about 6 hours ago
ਨਵੀਂ ਦਿੱਲੀ, 23 ਅਕਤੂਬਰ - ਪਾਕਿਸਤਾਨ ਨੇ ਟੀ -20 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਖੇਡ ਲਈ ਟੀਮ ਦਾ ਐਲਾਨ ਕੀਤਾ ਹੈ | ਬਾਬਰ, ਰਿਜ਼ਵਾਨ, ਫਖਰ, ਹਫੀਜ਼, ਮਲਿਕ, ਆਸਿਫ,...
ਭਾਰਤ ਦੇ ਚੀਫ਼ ਜਸਟਿਸ ਨੇ ਦੇਸ਼ ਦੇ ਨਿਆਂਇਕ ਬੁਨਿਆਦੀ ਢਾਂਚੇ ਬਾਰੇ ਚਿੰਤਾਵਾਂ ਕੀਤੀਆਂ ਜ਼ਾਹਰ
. . .  about 6 hours ago
ਨਵੀਂ ਦਿੱਲੀ, 23 ਅਕਤੂਬਰ - ਭਾਰਤ ਦੇ ਚੀਫ਼ ਜਸਟਿਸ ਐਨਵੀ ਰਮੰਨਾ ਨੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ ਵਿਚ ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਦੀ ਨਵੀਂ ਐਨੈਕਸ ਬਿਲਡਿੰਗ ਦੇ ਉਦਘਾਟਨ ਸਮਾਰੋਹ ਵਿਚ ਬੋਲਦਿਆਂ,...
ਯੂ.ਪੀ. : ਹੁਣ ਬਦਲਿਆ ਜਾਵੇਗਾ ਫ਼ੈਜ਼ਾਬਾਦ ਰੇਲਵੇ ਜੰਕਸ਼ਨ ਦਾ ਨਾਂਅ
. . .  about 6 hours ago
ਲਖਨਊ, 23 ਅਕਤੂਬਰ - ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਫ਼ੈਜ਼ਾਬਾਦ ਰੇਲਵੇ ਜੰਕਸ਼ਨ ਦਾ ਨਾਂਅ ਅਯੁੱਧਿਆ ਛਾਉਣੀ ਰੱਖਣ ਦਾ ਫ਼ੈਸਲਾ ਲਿਆ ...
ਅਫ਼ਗਾਨਿਸਤਾਨ ਵਿਚ ਫਸੇ ਘੱਟ ਗਿਣਤੀ ਲੋਕਾਂ ਦਿੱਤੇ ਜਾਣ ਵੀਜ਼ੇ ,ਮਨਜਿੰਦਰ ਸਿੰਘ ਸਿਰਸਾ ਦੀ ਵਿਦੇਸ਼ ਮੰਤਰੀ ਨੂੰ ਅਪੀਲ
. . .  about 6 hours ago
ਨਵੀਂ ਦਿੱਲੀ, 23 ਅਕਤੂਬਰ - ਡੀ.ਐੱਸ.ਜੀ.ਐੱਮ.ਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਅਪੀਲ ਕੀਤੀ ਗਈ ਹੈ ਕਿ ਅਫ਼ਗਾਨਿਸਤਾਨ ਦੇ ਵੱਖ -ਵੱਖ ਹਿੱਸਿਆਂ ਵਿਚ ਫਸੇ 235 ਘੱਟ ਗਿਣਤੀ ਲੋਕਾਂ ਨੂੰ...
ਮਹਿਲ ਕਲਾਂ ਟਰੱਕ ਯੂਨੀਅਨ ਨੇੜੇ ਅਣਪਛਾਤੀ ਲਾਸ਼ ਮਿਲੀ
. . .  about 6 hours ago
ਮਹਿਲ ਕਲਾਂ, 23 ਅਕਤੂਬਰ (ਅਵਤਾਰ ਸਿੰਘ ਅਣਖੀ) - ਟਰੱਕ ਯੂਨੀਅਨ ਮਹਿਲ ਕਲਾਂ ਨੇੜਿਓ ਅਣਪਛਾਤੇ ਅਧਖੜ ਉਮਰ ਦੇ ਵਿਅਕਤੀ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲਣ ਦਾ ਪਤਾ ਲੱਗਿਆ ਹੈ | ਪੁਲਿਸ ਥਾਣਾ ਮਹਿਲ ਕਲਾਂ ਦੇ ਥਾਣੇਦਾਰ ਗੁਰਸਿਮਰਨ ਸਿੰਘ ਨੇ ਪੁਲਿਸ...
ਲੁਧਿਆਣਾ ਪਹੁੰਚੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ, ਕਿਹਾ - ਨਹੀਂ ਮਿਲੇ ਕਦੇ ਕੈਪਟਨ ਅਤੇ ਅਰੂਸਾ ਨੂੰ
. . .  about 6 hours ago
ਲੁਧਿਆਣਾ, 23 ਅਕਤੂਬਰ (ਰੂਪੇਸ਼ ਕੁਮਾਰ) - ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਨ੍ਹਾਂ ਨੇ ਇਕ ਸਕੂਲ ਦੇ ਨਿੱਜੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਤਾਪ ਬਾਜਵਾ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਤੇ ਸੁੱਖੀ ਰੰਧਾਵਾ 'ਚ ਚੱਲ ਰਹੇ ਟਵਿੱਟਰ ਵਾਰ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰਾ ...
ਲੱਦਾਖ ਦੇ ਕਈ ਹਿੱਸਿਆਂ ਵਿਚ ਤਾਜ਼ਾ ਬਰਫ਼ਬਾਰੀ
. . .  about 6 hours ago
ਲੱਦਾਖ, 23 ਅਕਤੂਬਰ - ਦਰਾਸ, ਕਾਰਗਿਲ ਜ਼ਿਲ੍ਹੇ ਦੇ ਵੱਖ - ਵੱਖ ਹਿੱਸਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਲੁਧਿਆਣਾ

ਅਕਾਲੀ ਜਥਾ ਲੁਧਿਆਣਾ ਸ਼ਹਿਰੀ ਵਲੋਂ ਵਿਧਾਇਕ ਦਲ ਦੇ ਆਗੁੂ ਢਿੱਲੋਂ ਤੇ ਵਿਧਾਇਕ ਇਯਾਲੀ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ/ਪੁਨੀਤ ਬਾਵਾ)-ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਵਲੋਂ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ 'ਚ ਅੱਜ ਹੋਟਲ ਵੰਝਲੀ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਵਿਧਾਇਕਾਂ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਆਪਣੇ ਸੰਬੋਧਨ 'ਚ ਸ. ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਕਾਂਗਰਸੀਆਂ ਦੇ ਪਰਚਿਆਂ ਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਹਰ ਧੱਕੇਸ਼ਾਹੀ ਦਾ ਡੱਟ ਕੇ ਸਾਹਮਣਾ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਵਿਚ ਹਰ ਵਰਗ ਨਿਰਾਸ਼ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੁੂਰਾ ਨਹੀਂ ਕੀਤਾ ਗਿਆ ਅਤੇ ਜੋ ਵੀ ਪੰਜਾਬ ਅੰਦਰ ਵਿਕਾਸ ਕਾਰਜ ਚੱਲ ਰਹੇ ਹਨ, ਉਹ ਵਿਕਾਸ ਕਾਰਜ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਸ਼ੁਰੂ ਹੋਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਆਉਣ 'ਤੇ ਹਰ ਵਰਕਰ ਨੂੰ ਉਸ ਦੀ ਯੋਗਤਾ ਅਨੁਸਾਰ ਸਰਕਾਰ ਤੇ ਪਾਰਟੀ ਵਿਚ ਮਾਣ ਸਤਿਕਾਰ ਦਿੱਤਾ ਜਾਵੇਗਾ | ਪ੍ਰਧਾਨ ਸ. ਢਿੱਲੋਂ ਨੇ ਕਿਹਾ ਕਿ ਸਾਨੂੰ ਹੁਣ ਤੋਂ ਹੀ 2022 ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਕਾਂਗਰਸੀਆਂ ਤੇ ਬੈਂਸ ਭਰਾਵਾਂ ਨੂੰ ਹੀ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਇਨ੍ਹਾਂ ਨੇ ਲੁਧਿਆਣੇ ਦਾ ਬੇੜਾ ਗਰਗ ਕਰਕੇ ਰੱਖ ਦਿੱਤਾ ਹੈ | ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਪਾਰਟੀ ਲਈ ਮਿਹਨਤ, ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਵਾਲਿਆਂ ਦਾ ਮੁੱਲ ਪੈ ਜਾਂਦਾ ਹੈ, ਜਿਸ ਤਰੀਕੇ ਨਾਲ ਪਾਰਟੀ ਨੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਸਤਿਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੱਬ ਦੇ ਆਸਰੇ ਚੱਲ ਰਹੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਕਈ-ਕਈ ਦਿਨ ਲੋਕਾਂ ਨੂੰ ਲੱਭਦੇ ਨਹੀਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਵਿਚ ਲੈ ਕੇ ਜਾਣਾ ਚਾਹੀਦਾ ਹੈ ਅਤੇ ਭਵਿੱਖ 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ | ਇਸ ਮੌਕੇ ਸਾਬਕਾ ਮੇਅਰ ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਚੇਅਰਮੈਨ ਨਿਰਮਲ ਸਿੰਘ ਐੱਸ. ਐੱਸ., ਨੂਰਜੋਤ ਸਿੰਘ ਮੱਕੜ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਵਿਪਨ ਸੂਦ ਕਾਕਾ ਜਨਰਲ ਸਕੱਤਰ ਯੂਥ ਅਕਾਲੀ ਦਲ, ਲੱਕੀ ਗਰੇਵਾਲ ਐੱਮ. ਡੀ. ਵੰਝਲੀ ਹੋਟਲ, ਬੀਬੀ ਸੁਰਿੰਦਰ ਕੌਰ ਦਿਆਲ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸਤੀਸ਼ ਮਲਹੋਤਰਾ, ਜਗਦੇਵ ਸਿੰਘ ਵਿੱਕੀ ਕੁਲਾਰ, ਭੁਪਿੰਦਰ ਸਿੰਘ ਭਿੰਦਾ, ਤਰਸਮੇ ਸਿੰਘ ਭਿੰਡਰ, ਮਨਦੀਪ ਕੌਰ ਸੰਧੂ,ਬਲਦੇਵ ਸਿੰਘ ਨੂਰਵਾਲਾ, ਜਸਦੀਪ ਸਿੰਘ ਕਾਉਂਕੇ, ਰਣਧੀਰ ਸਿੰਘ ਲਾਡੀ, ਰਛਪਾਲ ਸਿੰਘ ਪੀ.ਏ., ਰਛਪਾਲ ਸਿੰਘ ਫ਼ੌਜੀ, ਕਮਲਜੀਤ ਸਿੰਘ ਨਿੱਕੂ ਗਰੇਵਾਲ, ਗਗਨਦੀਪ ਸਿੰਘ ਖਾਲਸਾ, ਜਗਦੇਵ ਸਿੰਘ ਨਿੱਕੂ ਗਰੇਵਾਲ, ਅੰਗਰੇਜ਼ ਸਿੰਘ ਸੰਧੂ, ਸੁਖਦੇਵ ਸਿੰਘ ਗਿੱਲ, ਬੀਬੀ ਅਵਨੀਤ ਕੌਰ ਖਾਲਸਾ, ਸਤਨਾਮ ਸਿੰਘ ਕੈਲੇ, ਜਪਨ ਕੁਮਾਰ, ਸੁਖਜਿੰਦਰ ਸਿੰਘ ਛਿੰਦਾ, ਡਾ.ਅਸ਼ਵਨੀ ਪਾਸੀ, ਦਲਵਿੰਦਰ ਸਿੰਘ ਘੁੰਮਣ, ਗਗਨਦੀਪ ਸਿੰਘ ਖਾਲਸਾ,ਕੁਲਵਿੰਦਰ ਸਿੰਘ ਸਲੇਮਟਾਬਰੀ, ਹਰਨੇਕ ਸਿੰਘ ਗਿੱਲ, ਜਗਜੀਤ ਸਿੰਘ ਅਰੋੜਾ, ਗੁਰਮੇਲ ਸਿੰਘ ਜੱਜੀ, ਕੰਵਲਜੀਤ ਸਿੰਘ ਦੂਆ, ਕਮਲਜੀਤ ਸਿੰਘ ਮਠਾੜੂ ਆਦਿ ਹਾਜ਼ਰ ਸਨ |

ਲੋਹੜੀ 'ਤੇ 12.4 ਮਿਲੀਮੀਟਰ ਬਾਰਿਸ਼, ਪਤੰਗਬਾਜ਼ ਤੇ ਦੁਕਾਨਦਾਰ ਹੋਏ ਮਾਯੂਸ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਸਨਅਤੀ ਸ਼ਹਿਰ ਲੁਧਿਆਣਾ 'ਚ ਲੋਹੜੀ ਦੇ ਤਿਉਹਾਰ ਦੇ ਦਿਨ ਹੋਈ ਤੇਜ਼ ਬਰਸਾਤ ਕਾਰਨ ਪਤੰਗਬਾਜ਼ਾਂ ਦੇ ਨਾਲ-ਨਾਲ ਦੁਕਾਨਦਾਰ ਵੀ ਮਾਯੂਸ ਹੋਏ | ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਹੀ ਬੱਦਲ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਿੰਡ ਸਰੀਂਹ ਵਿਖੇ ਛਾਪੇਮਾਰੀ ਕਰਕੇ ਪੁਲਿਸ ਨੇ ਉੱਥੋਂ 3612 ਬੋਤਲਾਂ ...

ਪੂਰੀ ਖ਼ਬਰ »

ਮਰੀਜ਼ਾਂ ਸਬੰਧੀ ਰਿਪੋਰਟਿੰਗ ਨਾ ਕਰਨ 'ਤੇ ਏਡਜ਼ ਕੰਟਰੋਲ ਮੁਲਾਜ਼ਮਾਂ ਦੀ ਤਨਖਾਹ ਰੋਕੀ

ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਸਥਾਪਿਤ ਪੰਜਾਬ ਸਟੇਟ ਏਡਜ਼ ਕੰਟਰੋਲ ਸੰਸਥਾ ਵਿਚ ਤਾਇਨਾਤ ਏਡਜ਼ ਕੰਟਰੋਲ ਮੁਲਾਜ਼ਮਾਂ ਦੀ ਦਸੰਬਰ 2019 ਮਹੀਨੇ ਦੀ ਤਨਖਾਹ ਪੰਜਾਬ ਸਰਕਾਰ ਵਲੋਂ ਰੋਕ ਲੈਣ 'ਤੇ ਮੁਲਾਜ਼ਮਾਂ ਵਿਚ ਗੁੱਸੇ ਦੀ ...

ਪੂਰੀ ਖ਼ਬਰ »

ਬਰਸਾਤ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਤੇ ਚਿੱਕੜ ਨਾਲ ਭਰੀਆਂ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ/ਅਮਰੀਕ ਸਿੰਘ ਬੱਤਰਾ)-ਸੋਮਵਾਰ ਨੂੰ ਹੋਈ ਬਰਸਾਤ ਕਾਰਨ ਤਾਪਮਾਨ ਵਿਚ ਕਮੀ ਆਉਣ 'ਤੇ ਠੰਢ ਵੱਧ ਗਈ ਜਦਕਿ ਸੜਕਾਂ ਤੇ ਪਾਣੀ, ਚਿੱਕੜ ਭਰ ਗਿਆ | ਕਰੀਬ 3-4 ਘੰਟਿਆਂ ਦੌਰਾਨ ਹੋਈ 14 ਐੱਮ. ਐੱਮ. ਬਰਸਾਤ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਪਾਣੀ ...

ਪੂਰੀ ਖ਼ਬਰ »

ਪਾਨ ਸਟੋਰ ਦੇ ਤਾਲੇ ਤੋੜ ਕੇ ਲੱਖਾਂ ਦਾ ਸਾਮਾਨ ਤੇ ਨਕਦੀ ਚੋਰੀ

ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਇਲਾਕੇ 'ਚ ਚੋਰ ਬੀਤੀ ਰਾਤ ਇਕ ਪਾਨ ਸਟੋਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦਾ ਸਾਮਾਨ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਸਮੇਂ ਵਾਪਰੀ ਜਦੋਂ ਚੋਰ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਚਾਈਨਾ ਡੋਰ ਬਰਾਮਦ

ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਬੀਤੀ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ 'ਚ ਚਾਈਨਾ ਡੋਰ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਰਜਿੰਦਰ ਸਿੰਘ ...

ਪੂਰੀ ਖ਼ਬਰ »

ਮਰੀਜ਼ਾਂ ਸਬੰਧੀ ਰਿਪੋਰਟਿੰਗ ਨਾ ਕਰਨ 'ਤੇ ਏਡਜ਼ ਕੰਟਰੋਲ ਮੁਲਾਜ਼ਮਾਂ ਦੀ ਤਨਖਾਹ ਰੋਕੀ

ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਧੀਨ ਸਥਾਪਿਤ ਪੰਜਾਬ ਸਟੇਟ ਏਡਜ਼ ਕੰਟਰੋਲ ਸੰਸਥਾ ਵਿਚ ਤਾਇਨਾਤ ਏਡਜ਼ ਕੰਟਰੋਲ ਮੁਲਾਜ਼ਮਾਂ ਦੀ ਦਸੰਬਰ 2019 ਮਹੀਨੇ ਦੀ ਤਨਖਾਹ ਪੰਜਾਬ ਸਰਕਾਰ ਵਲੋਂ ਰੋਕ ਲੈਣ 'ਤੇ ਮੁਲਾਜ਼ਮਾਂ ਵਿਚ ਗੁੱਸੇ ਦੀ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 4 ਰੈਸਟੋਰੈਂਟਾਂ ਦੇ 5 ਪ੍ਰਬੰਧਕ ਗਿ੍ਫ਼ਤਾਰ

ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 4 ਰੈਸਟੋਰੈਂਟਾਂ ਦੇ 5 ਪ੍ਰਬੰਧਕਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੀ ...

ਪੂਰੀ ਖ਼ਬਰ »

84 ਕਤਲੇਆਮ ਦੇ ਪੀੜਤ ਸਿੱਖ ਪਰਿਵਾਰਾਂ ਵਲੋਂ ਕੈਨੇਡੀਅਨ ਐੱਮ. ਪੀ. ਸੁੱਖ ਧਾਲੀਵਾਲ ਦਾ ਸਨਮਾਨ

ਜਗਰਾਉਂ, 13 ਜਨਵਰੀ (ਜੋਗਿੰਦਰ ਸਿੰਘ)-1984 'ਚ ਦਿੱਲੀ ਸਮੇਤ ਹੋਰ ਥਾਂਵਾਂ 'ਤੇ ਹੋਏ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਦਾ ਮੁੱਦਾ ਕੈਨੇਡਾ ਦੀ ਸੰਸਦ 'ਚ ਉਠਾ ਕੇ ਇਸ ਨੂੰ ਸਿੱਖਾਂ ਦੀ ਨਸ਼ਲਕੁਸੀ ਕਰਾਰ ਦਿਵਾਉਣ ਵਾਲੇ ਪੰਜਾਬੀ ਮੂਲ ਦੇ ਕੈਨੇਡਾ ਤੋਂ ਸੰਸਦ ਮੈਂਬਰ ਸੱੁਖ ...

ਪੂਰੀ ਖ਼ਬਰ »

ਆਰ. ਟੀ. ਓ. ਲੁਧਿਆਣਾ ਦਫ਼ਤਰ ਨੇ 31ਵੇਂ ਸੜਕ ਸੁਰੱਖਿਆ ਹਫ਼ਤੇ ਦੌਰਾਨ ਵਾਹਨਾਂ 'ਤੇ ਲਗਾਈਆਂ ਰਿਫ਼ਲੈਕਟਰ ਟੇਪਾਂ

ਲੁਧਿਆਣਾ, 13 ਜਨਵਰੀ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ 31ਵੇਂ ਸੜਕ ਸੁਰੱਖਿਆ ਹਫ਼ਤਾ ਦੇ ਤੀਸਰੇ ਦਿਨ ਅੱਜ ਖੇਤਰੀ ਟਰਾਂਸਪੋਰਟ ਅਥਾਰਿਟੀ ਵਲੋਂ ਵੱਖ-ਵੱਖ ਥਾਵਾਂ 'ਤੇ ਵਾਹਨਾਂ ਨੂੰ ਰਿਫਲੈਕਟਰ ਟੇਪਾਂ ਲਗਾਈਆਂ ਗਈਆਂ ਅਤੇ ਵਾਹਨਾਂ ਦੇ ਚਲਾਨ ਕੱਏ ਗਏ | ...

ਪੂਰੀ ਖ਼ਬਰ »

ਆਲ ਇੰਡੀਆ ਸਿਵਲ ਸਰਵਿਸ ਬਾਸਕਿਟਬਾਲ ਟੂਰਨਾਮੈਂਟ ਦੀ ਚੋਣ ਕੱਲ੍ਹ

ਲੁਧਿਆਣਾ, 13 ਜਨਵਰੀ (ਬੀ.ਐਸ.ਬਰਾੜ)-ਆਲ ਇੰਡੀਆ ਸਿਵਲ ਸਰਵਿਸ ਬਾਸਕਿਟ ਬਾਲ ਟੂਰਨਾਮੈਂਟ 28 ਤੋਂ 30 ਜਨਵਰੀ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਲਈ ਪੰਜਾਬ ਪੱਧਰੀ ਟੀਮ ਦੀ ਚੋਣ ਕੀਤੀ ਜਾਵੇਗੀ | ਟੀਮ ਦੀ ਚੋਣ ਲਈ ਟਰਾਇਲ 15 ਨੂੰ ਸਵੇਰੇ ...

ਪੂਰੀ ਖ਼ਬਰ »

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ | ਪ੍ਰਧਾਨਗੀ ਮੰਡਲ 'ਚ ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ, ਪੰਜਾਬੀ ਲੇਖਕ ਸਭਾ ਦੇ ਜਨਰਲ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ, ਆਲਮਗੀਰ ਵਿਖੇ ਭਾਈ ਘੱਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਟਰੱਸਟ ਵਲੋਂ ਬੱਦੋਵਾਲ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ

ਇਯਾਲੀ/ਥਰੀਕੇ, 13 ਜਨਵਰੀ (ਰਾਜ ਜੋਸੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਭਾਈ ਘਨੱਈਆ ਚੈਰੀਟੇਬਲ ਹਸਪਤਾਲ ਬੱਦੋਵਾਲ (ਲੁਧਿ:) ਵਿਖੇ ਸੇਵਾ ਪੰਥੀ ਸੰਤ ਬਾਬਾ ਜਸਪਾਲ ਸਿੰਘ ਦੀ ਦੇਖ-ਰੇਖ ਹੇਠ ਅੱਖ਼ਾਂ, ਦੰਦਾਂ ਅਤੇ ਹੱਡੀਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦਾ ...

ਪੂਰੀ ਖ਼ਬਰ »

ਸ੍ਰੀ ਦੀ ਇੰਡੀਅਨ ਅਵਤਾਰ ਨੇ ਲੁਧਿਆਣਾ 'ਚ ਦੂਜਾ ਸਟੋਰ ਲਾਾਚ ਕਰ ਮਨਾਈ ਲੋਹੜੀ

ਲੁਧਿਆਣਾ, 13 ਜਨਵਰੀ (ਭੁਪਿੰਦਰ ਸਿੰਘ ਬਸਰਾ)-ਸ੍ਰੀ ਦੀ ਇੰਡੀਅਨ ਅਵਤਾਰ ਨੇ ਪੰਜਾਬ ਵਿਚ ਆਪਣੇ ਕਾਰੋਬਾਰੀ ਵਿਸਥਾਰ ਕਰਦਿਆਂ ਲੁਧਿਆਣਾ ਵਿਚ ਦੂਜੇ ਨਵੇਂ ਸਟੋਰ ਦੀ ਸ਼ੁਰੂਆਤ ਕੀਤੀ ਜੋ ਐੱਚ. ਐੱਚ. ਆਰ. ਲਾਈਫ ਸਟਾਈਲ ਪ੍ਰਾਈਵੇਟ ਦਾ ਭਾਰਤੀ ਫ਼ੈਸ਼ਨ ਬਰਾਂਡ ਹੈ ¢ ਸਟੋਰ ਦੀ ...

ਪੂਰੀ ਖ਼ਬਰ »

ਪੀ. ਏ. ਯੂ 'ਚ ਗੁੜ ਬਣਾਉਣ ਦੀ ਵਿਕਸਿਤ ਤਕਨੀਕ ਬਾਰੇ ਦਿੱਤੀ ਸਿਖਲਾਈ

ਲੁਧਿਆਣਾ, 13 ਜਨਵਰੀ (ਬੀ.ਐੱਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵਲੋਂ 'ਗੰਨੇ ਦੇ ਰਸ ਤੋਂ ਗੁੜ ਬਣਾਉਣ ਦੀ ਸੁਰੱਖਿਅਤ ਵਿਧੀ' ਬਾਰੇ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ਪੰਜਾਬ ਦੇ ਵੱਖ-ਵੱਖ ਭਾਗਾਂ ...

ਪੂਰੀ ਖ਼ਬਰ »

ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 13 ਜਨਵਰੀ (ਕੁਲਵੰਤ ਸਿੰਘ ਸੱਪਲ)-ਸਥਾਨਕ ਢਿਲੋਂ ਨਗਰ ਸਥਿਤ ਮੋਤੀ ਰਾਮ ਮਹਿਰਾ ਸਕੂਲ ਕਮੇਟੀ ਵਲੋਂ ਲੋਹੜੀ ਦਾ ਤਿਉਹਾਰ ਪਿ੍ੰਸੀਪਲ ਹਰਪ੍ਰੀਤ ਸਿੰਘ, ਬਲਦੇਵ ਸਿੰਘ ਦੁਸਾਂਝ ਦੀ ਰਹਿਨੁਮਾਈ ਹੇਠ ਮਨਾਇਆ ਗਿਆ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ...

ਪੂਰੀ ਖ਼ਬਰ »

ਸਾਇਆਂ ਵਿਖੇ ਬਾਬਾ ਭਲਵਿੰਦਰ ਸਿੰਘ ਆਲੋਵਾਲ ਦੀ ਯਾਦ 'ਚ ਸਮਾਗਮ

ਡੇਹਲੋਂ, 13 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪਿੰਡ ਸਾਇਆਂ ਵਿਖੇ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਸੇਵਾਦਾਰ ਬਾਬਾ ਭਲਵਿੰਦਰ ਸਿੰਘ ਆਲੋਵਾਲ ਵਾਲਿਆਂ ਦੀ ਸਾਲਾਨਾ ਯਾਦ ਵਿਚ ਉਨ੍ਹਾਂ ਦੇ ਜਨਮ ਨਗਰ ਪਿੰਡ ਸਾਇਆਂ ਵਿਖੇ ਮਨਾਈ ਗਈ | ਉਨ੍ਹਾਂ ...

ਪੂਰੀ ਖ਼ਬਰ »

ਦੇਵ ਭੂਮੀ ਸਮਾਜਿਕ ਸੇਵਾ ਸੰਸਥਾ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ

ਫੁੱਲਾਂਵਾਲ, 13 ਜਨਵਰੀ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਭਗਤ ਸਿੰਘ ਨਗਰ ਵਿਚ ਸਥਿਤ ਨਿਊਾ ਮਹਾਵੀਰ ਮਾਡਲ ਸਕੂਲ ਵਿਖੇ ਦੇਵ ਭੂਮੀ ਸਮਾਜਿਕ ਸੇਵਾ ਸੰਸਥਾ ਰਜਿਸਟਰ ਵਲੋਂ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਡਾ. ਰਘੂਬੀਰ ਸ਼ਰਮਾ ਐੱਮ. ਡੀ. ਮੈਡੀਸਨ, ...

ਪੂਰੀ ਖ਼ਬਰ »

ਸ਼ਰੇਆਮ ਹੋ ਰਹੀ ਹੈ ਨਿਯਮਾਂ ਦੀ ਉਲੰਘਣਾ

ਲੁਧਿਆਣਾ, 13 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਖਾਣ ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵਲੋਂ ਕਥਿਤ ਤੋਰ 'ਤੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਨਿਯਮਾਂ ਦੀ ...

ਪੂਰੀ ਖ਼ਬਰ »

ਸ਼ਰੇਆਮ ਹੋ ਰਹੀ ਹੈ ਨਿਯਮਾਂ ਦੀ ਉਲੰਘਣਾ

ਲੁਧਿਆਣਾ, 13 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਖਾਣ ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵਲੋਂ ਕਥਿਤ ਤੋਰ 'ਤੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਨਿਯਮਾਂ ਦੀ ...

ਪੂਰੀ ਖ਼ਬਰ »

ਮਾਣ ਪੰਜਾਬ ਦਾ ਪਹਿਲਾ ਸੱਭਿਆਚਾਰਕ ਮੇਲਾ 18 ਨੂੰ

ਹੰਬੜਾਂ, 13 ਜਨਵਰੀ (ਹਰਵਿੰਦਰ ਸਿੰਘ ਮੱਕੜ)-ਨਵੇਂ ਸਾਲ ਅਤੇ ਲੋਹੜੀ ਨੂੰ ਸਮਰਪਿਤ ਪਹਿਲਾ ਸੱਭਿਆਚਾਰਕ ਮੇਲਾ ਮਾਣ ਪੰਜਾਬ ਦਾ ਕੌਮੀ ਪ੍ਰਧਾਨ ਸ਼ਹੀਦ ਬਾਬਾ ਜੀਵਨ ਸਿੰਘ, ਭਾਈ ਜੈਤਾ ਜੀ ਸ਼ੋਸ਼ਲ ਅਤੇ ਵੈਲਫੇਅਰ ਸੁਸਾਇਟੀ ਤੇ ਸਮੂਹ ਇਲਾਕਾ ਵਾਸੀਆਂ ਵਲੋਂ ਪਿੰਡ ਇਆਲੀ ...

ਪੂਰੀ ਖ਼ਬਰ »

ਜੀ. ਟੀ. ਬੀ. ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 13 ਜਨਵਰੀ (ਕੁਲਵੰਤ ਸਿੰਘ ਸੱਪਲ)-ਜੀ. ਟੀ. ਬੀ. ਕੋ ਐਜੂਕੇਸ਼ਨ ਸਕੂਲ ਏਕਤਾ ਮਾਰਗ ਸ਼ਿਮਲਾਪੁਰੀ ਵਿਖੇ ਖੁਸ਼ੀਆਾ ਖੇੜਿਆਂ ਦਾ ਤਿਉਹਾਰ ਲੋਹੜੀ ਡਾਇਰੈਕਟਰ ਜਸਪ੍ਰੀਤ ਸਿੰਘ, ਪਿ੍ਸੀਪਲ ਮਨਿੰਦਰ ਕੌਰ ਦੀ ਅਗਵਾਈ ਹੇਠ ਬੜੀ ਧੂਮਧਾਮ ਨਾਲ ਮਨਾਈ ਗਈ¢ ਇਸ ਮੌਕੇ ...

ਪੂਰੀ ਖ਼ਬਰ »

ਯੱਗ ਸੁੱਖ ਤੇ ਸ਼ਾਂਤੀ ਦਾ ਪ੍ਰਤੀਕ ਹੈ-ਯੋਗੀ ਸੱਤਿਆਨਾਥ ਮਹਾਰਾਜ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਯੱਗ ਨਾਲ ਹਰ ਖੇਤਰ ਵਿਚ ਉੱਨਤੀ ਕਰ ਸਕਦੇ ਹਾਂ ਅਤੇ ਯੱਗ ਸੁੱਖ ਅਤੇ ਸ਼ਾਂਤੀ ਦਾ ਪ੍ਰਤੀਕ ਹੈ | ਸਨਅਤੀ ਸ਼ਹਿਰ ਲੁਧਿਆਣਾ ਵਿਚ ਹੋਣ ਵਾਲੇ ਯੱਗ ਸਿਰਫ ਇਕ ਸ਼ਹਿਰ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਸੁੱਖ ਸ਼ਾਂਤੀ ਲਈ ਕਰਵਾਇਆ ਜਾ ...

ਪੂਰੀ ਖ਼ਬਰ »

ਪਤਨੀ ਦੇ ਇਲਾਜ ਲਈ ਪੈਸੇ ਲੈ ਕੇ ਆਏ ਵਿਅਕਤੀ ਨੂੰ ਲੁਟੇਰਿਆਂ ਨੇ ਲੁੱਟਿਆ

ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਚੌਕ ਨੇੜੇ ਸਥਿਤ ਕੈਂਸਰ ਹਸਪਤਾਲ ਦੇ ਬਾਹਰ ਪਤਨੀ ਦੇ ਇਲਾਜ ਲਈ ਪੈਸੇ ਲੈ ਕੇ ਆਏ ਇਕ ਵਿਅਕਤੀ ਪਾਸੋਂ ਲੁਟੇਰਿਆਂ ਵਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਢੀਂਡਸਿਆਂ ਸਮੇਤ ਪਾਰਟੀ ਨਾਲੋਂ ਟੱੁਟਣ ਵਾਲੇ ਕਿਸੇ ਵੀ ਆਗੂ ਦਾ ਰਾਜਨੀਤੀ 'ਚ ਕੁਝ ਨਹੀਂ ਬਣੇਗਾ-ਢਿੱਲੋਂ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ, ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਵਿਧਾਇਕਾਂ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਪੀ. ਏ. ਯੂ. 'ਚ ਲੱਗਾ 200 ਘੰਟਿਆਂ ਦਾ ਖੇਤੀ ਸਿਖਲਾਈ ਕੋਰਸ ਸਮਾਪਤ

ਲੁਧਿਆਣਾ, 13 ਜਨਵਰੀ (ਬੀ. ਐੱਸ. ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ 'ਖੁੰਬਾਂ ਉਗਾਉਣ' ਬਾਰੇ 200 ਘੰਟਿਆਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ, ਜਿਸ ਵਿਚ 20 ...

ਪੂਰੀ ਖ਼ਬਰ »

ਸ਼ਾਰਪ ਮਾਡਲ ਸਕੂਲ 'ਚ ਲੋਹੜੀ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 13 ਜਨਵਰੀ (ਕੁਲਵੰਤ ਸਿੰਘ ਸੱਪਲ)-ਸ਼ਾਰਪ ਮਾਡਲ ਸਕੂਲ ਕੋਟ ਮੰਗਲ ਸਿੰਘ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਵਿਦਿਆਰਥੀਆਂ ਨੇ ਰੰਗਾਰਗ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਸਕਲੂ ਚੇਅਰਮੈਨ ਸੁਖਪਾਲ ਸਿੰਘ ਸਰਾਉ ਦੀ ਅਗਵਾਈ ਹੇਠ ਪੇਸ਼ ਕੀਤਾ ¢ ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਪੀ. ਏ. ਯੂ 'ਚ 5 ਦਿਨਾ ਸਿਖਲਾਈ ਕੋਰਸ ਕਰਵਾਇਆ

ਲੁਧਿਆਣਾ, 13 ਜਨਵਰੀ (ਬੀ.ਐੱਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲ਼ੋਂ 'ਘਰੇਲੂ ਪੱਧਰ 'ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ' ਸਬੰਧੀ 5 ਦਿਨਾ ਸਿਖਲਾਈ ਕੋਰਸ ਕਰਵਾਇਆ ਗਿਆ ¢ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈੱਲਪਮੈਂਟ ਦੇ ਸਹਿਯੋਗੀ ...

ਪੂਰੀ ਖ਼ਬਰ »

ਇੰਡੀਅਨ ਪਬਲਿਕ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਡਾਬਾ/ਲੁਹਾਰਾ, 13 ਜਨਵਰੀ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸਕੂਲ ਲੁਹਾਰਾ ਵਿਖੇ ਲੋਹੜੀ ਦੇ ਤਿਉਹਾਰ ਮੌਕੇ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਸਕੂਲ ਡਾਇਰੈਕਟਰ ਸੁਰਿੰਦਰਪਾਲ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ ¢ ਇਸ ਮੌਕੇ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ ਸਾਹਿਤ ਸਭਾ ਹਰਨਾਮਪੁਰਾ ਦੀ ਸਾਹਿਤਕ ਮਿਲਣੀ

ਢੰਡਾਰੀ ਕਲਾਂ, 13 ਜਨਵਰੀ (ਪਰਮਜੀਤ ਸਿੰਘ ਮਠਾੜੂ)-ਪੰਜਾਬੀ ਸਾਹਿਤ ਸਭਾ ਹਰਨਾਮਪੁਰਾ ਦੀ ਮਹੀਨਾਵਾਰ ਸਾਹਿਤਕ ਮਿਲਣੀ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਦੌਰਾਨ ਮਹਾਨ ਕਵੀ ਦਰਬਾਰ 'ਚ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ...

ਪੂਰੀ ਖ਼ਬਰ »

ਕਾਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਮੀਟਿੰਗ

ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਮੁਲਾਜ਼ਮ, ਪੈਨਸ਼ਨਰਜ਼ ਅਤੇ ਬੁੱਧੀਜੀਵੀਆਂ ਦੀ ਸਾਂਝੀ ਜਥੇਬੰਦੀ ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੇ ਸੱਦੇ 'ਤੇ ਜ਼ਿਲ੍ਹੇ ਭਰ ਦੀਆਂ 30 ਤੋਂ ਉੱਪਰ ਅਗਾਂਹਵਧੂ, ਇੰਨਕਲਾਬੀ ਤੇ ਘੱਟ ਗਿਣਤੀ ਜਥੇਬੰਦੀਆਂ ਅਤੇ ...

ਪੂਰੀ ਖ਼ਬਰ »

ਹਿਊਮਨ ਰਾਈਟਸ ਸੰਰਕਸ਼ਣ ਸੰਸਥਾ ਨੇ 'ਰੇਪ ਨੋ ਮੋਰ' ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ

ਫੁੱਲਾਂਵਾਲ, 13 ਜਨਵਰੀ (ਮਨਜੀਤ ਸਿੰਘ ਦੁੱਗਰੀ)-ਫੁੱਲਾਂਵਾਲ ਸਥਿਤ ਸਿਹਤ ਸਭ ਸੈਂਟਰ ਵਿਖੇ ਹਿਊਮਨ ਰਾਈਟਸ ਸੰਰਕਸ਼ਣ ਸੰਸਥਾ ਵਲੋਂ ਉੱਥੋਂ ਦੇ ਮੁਖੀ ਡਾ. ਕਮਲਦੀਪ ਕੌਰ ਦੀ ਅਗਵਾਈ ਹੇਠ 'ਰੇਪ ਨੋ ਮੋਰ' ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਕ ਮੀਟਿੰਗ ਸੰਸਥਾ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਜੇ. ਸੀ. ਆਈ. ਨੇ ਵੰਡੀ ਧੀਆਂ ਦੀ ਲੋਹੜੀ

ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਸਿਵਲ ਹਸਪਤਾਲ ਅਤੇ ਮਦਰ ਐਾਡ ਚਾਈਲਡ ਵਿਭਾਗ 'ਚ ਜੇ. ਸੀ. ਆਈ. ਸੰਸਥਾ ਲੁਧਿਆਣਾ ਦੀ ਵੁਮੈਨ ਇਕਾਈ ਵਲੋਂ ਡਾ. ਭਾਰਤੀ ਉੱਪਲ ਅਤੇ ਬਲਜੀਤ ਕੌਰ ਦੀ ਅਗਵਾਈ ਹੇਠ ਐੱਸ. ਐੱਮ. ਓ. ਡਾ. ਮਲਵਿੰਦਰ ਮਾਲਾ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਵੰਡੀ ਗਈ ...

ਪੂਰੀ ਖ਼ਬਰ »

ਬਸੰਤ ਰੈਸਟੋਰੈਂਟ 'ਚੋਂ ਡੇਢ ਲੱਖ ਦੀ ਨਕਦੀ ਚੋਰੀ

ਲੁਧਿਆਣਾ, 13 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਫੁਹਾਰਾ ਚੌਕ ਸਥਿਤ ਬਸੰਤ ਰੈਸਟੋਰੈਂਟ ਵਿਚ ਚੋਰਾਂ ਵਲੋਂ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਇਸ ਸਬੰਧੀ ਬਸੰਤ ਰੈਸਟੋਰੈਂਟ ਦੇ ਮੈਨੇਜਰ ਪੰਕਜ ਜੁਨੇਜਾ ਦੇ ...

ਪੂਰੀ ਖ਼ਬਰ »

ਵਿਸ਼ਵ ਬੈਂਕ ਦੀ ਟੀਮ ਵਲੋਂ ਨਗਰ ਨਿਗਮ ਪ੍ਰਸ਼ਾਸਨ ਨਾਲ ਉੱਚ ਪੱਧਰੀ ਮੀਟਿੰਗ

ਲੁਧਿਆਣਾ, 13 ਜਨਵਰੀ (ਜੁਗਿੰਦਰ ਸਿੰਘ ਅਰੋੜਾ)-ਵਿਸ਼ਵ ਬੈਂਕ ਦੀ ਟੀਮ ਅੱਜ ਸ਼ਹਿਰ ਦੇ ਦੌਰੇ 'ਤੇ ਰਹੀ ਅਤੇ ਇਸ ਦੌਰਾਨ ਵਿਸ਼ਵ ਬੈਂਕ ਦੀ ਟੀਮ ਵਲੋਂ ਨਗਰ ਨਿਗਮ ਪ੍ਰਸ਼ਾਸਨ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ, ਜਿਸ 'ਚ ਸ਼ਹਿਰ ਵਾਸੀਆਂ ਨੂੰ 24 ਘੰਟੇ ਸਾਫ ਸਵੱਛ ਪਾਣੀ ...

ਪੂਰੀ ਖ਼ਬਰ »

ਹਫ਼ਤਾਵਾਰੀ ਧਾਰਮਿਕ ਸਮਾਗਮ ਕਰਵਾਇਆ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)- ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਾਕ ਵਿਖੇ ਹਫਤਾਵਾਰੀ ਧਾਰਮਿਕ ਸਮਾਗਮ ਸ਼ਰਧਾਪੂਰਵਕ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਰਾਗੀ ਜੱਥਿਆਂ ਵਲੋਂ ਗੁਰਬਾਣੀ ਸ਼ਬਦ ਕੀਰਤਨ ਦੀ ਸੇਵਾ ਨਿਭਾਈ ਗਈ ...

ਪੂਰੀ ਖ਼ਬਰ »

ਪਤੰਗਬਾਜ਼ੀ ਲਈ ਪਾਬੰਦੀਸ਼ੁਦਾ ਪਲਾਸਟਿਕ ਦੀ ਡੋਰ ਦਾ ਵਧ ਰਿਹੈ ਰੁਝਾਨ ਬੇਹੱਦ ਖ਼ਤਰਨਾਕ

ਫੁੱਲਾਂਵਾਲ, 13 ਜਨਵਰੀ (ਮਨਜੀਤ ਸਿੰਘ ਦੁੱਗਰੀ)-ਪੁਰਾਤਨ ਸਮਿਆਂ ਤੋਂ ਚੱਲਿਆ ਆ ਰਿਹਾ ਪਤੰਗਬਾਜ਼ੀ ਦਾ ਸ਼ੌਾਕ ਵੀ ਆਧੁਨਿਕਤਾ ਦੀ ਇਸ ਦੌੜ ਤੋਂ ਅਛੂਤਾ ਨਹੀਂ ਰਿਹਾ | ਸਰਦੀ ਦੀ ਰੁੱਤ ਦਾ ਭੰਨਿਆ ਮਨੁੱਖ ਜਿਵੇਂ ਹੀ ਲੋਹੜੀ ਤੋਂ ਬਾਅਦ ਧੁੱਪ ਦੇ ਚਮਕਣ ਨਾਲ ਇਸ ਦੇ ਨਿੱਘ ਦਾ ...

ਪੂਰੀ ਖ਼ਬਰ »

ਸ਼ੇਰਪੁਰ ਪੁਲ ਦੀ 20 ਤੱਕ ਆਵਾਜਾਈ ਲਈ ਖੋਲ੍ਹ ਦਿੱਤੀ ਜਾਵੇਗੀ-ਹਾਈਵੇਅ ਅਥਾਰਿਟੀ

ਢੰਡਾਰੀ ਕਲਾਂ, 13 ਜਨਵਰੀ (ਪਰਮਜੀਤ ਸਿੰਘ ਮਠਾੜੂ)-ਪਿਛਲੇ ਕਾਫੀ ਸਮੇਂ ਤੋਂ ਲਟਕਿਆ ਆ ਰਿਹਾ ਸ਼ੇਰਪੁਰ ਪੁਲ ਦਾ ਨਿਰਮਾਣ ਕਾਰਜ ਹੁਣ ਜਲਦੀ ਹੀ ਮੁਕੰਮਲ ਹੋ ਜਾਣ ਦੀ ਸੰਭਾਵਨਾ ਹੈ | ਨੈਸ਼ਨਲ ਹਾਈਵੇਅ ਅਥਾਰਿਟੀ ਦੇ ਉੱਚ ਅਧਿਕਾਰੀ ਐੱਮ. ਐੱਲ. ਸ਼ਰਮਾ ਨੇ ਦੱਸਿਆ ਕਿ 20 ਜਨਵਰੀ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਬਚਿੱਤਰ ਨਗਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਆਲਮਗੀਰ, 13 ਜਨਵਰੀ (ਜਰਨੈਲ ਸਿੰਘ ਪੱਟੀ)-ਸਮਾਜ ਸੇਵੀ ਸਰਬਜੀਤ ਸਿੰਘ ਸਰਬੀ ਦੀ ਨਿੱਘੀ ਯਾਦ ਨੂੰ ਸਮਰਪਿਤ ਦਸਮੇਸ਼ ਪਬਲਿਕ ਸਕੂਲ ਬਚਿੱਤਰ ਨਗਰ ਵਿਖੇ ਸ਼ੰਕਰਾਂ ਆਈ ਹਸਪਤਾਲ ਦੇ ਸਹਿਯੋਗ ਨਾਲ ਚਿੱਟੇ ਮੋਤੀਏ ਦਾ ਆਪ੍ਰੇਸ਼ਨ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ...

ਪੂਰੀ ਖ਼ਬਰ »

ਲੋਕਾਂ ਤੇ ਪੰਛੀਆਂ ਦੀ ਜ਼ਿੰਦਗੀ ਨਾਲ ਖੇਡਣ ਵਾਲੀ ਖੂਨੀ ਡੋਰ ਵੇਚਣ ਤੇ ਵਰਤੋਂ ਕਰਨ ਵਾਲੇ ਮਨੁੱਖਤਾ ਦੇ ਦੁਸ਼ਮਣ-ਚੰਦਰਕਾਂਤ ਚੱਢਾ

ਲੁਧਿਆਣਾ, 13 ਫਰਵਰੀ (ਕਵਿਤਾ ਖੁੱਲਰ)-ਪਿਛਲੇ ਕਈ ਸਾਲਾਾ ਤੋਂ ਲੋਕਾਂ ਤੇ ਬੇਜੁਬਾਨ ਪੰਛੀਆਂ ਦੀ ਜਿੰਦਗੀ ਨਾਲ ਖੇਲ ਰਹੀ ਚਾਇਨਾ ਡੋਰ ਉਰਫ਼ ਪਲਾਸਟਿਕ ਡੋਰ ਦੇ ਖਿਲਾਫ ਸੰਘਰਸ਼ ਕਰ ਰਹੀ ਸਮਾਜ ਸੇਵੀ ਸੰਸਥਾ ਐਕਸ਼ਨ ਅਗੇਂਸਟ ਕਰਪਸ਼ਨ ਦੇ ਕੌਮੀ ਪ੍ਰਧਾਨ ਚੰਦਰਕਾਂਤ ਚੱਢਾ ...

ਪੂਰੀ ਖ਼ਬਰ »

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ 'ਚ ਪੁਲਿਸ ਨੇ ਸ਼ਕਤੀ ਐਪ ਸਬੰਧੀ ਕਰਵਾਇਆ ਪ੍ਰੋਗਰਾਮ

ਲੁਧਿਆਣਾ, 13 ਜਨਵਰੀ (ਬੀ. ਐਸ. ਬਰਾੜ)-ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਪੰਜਾਬ ਪੁਲਿਸ ਜ਼ਿਲ੍ਹਾ ਲੁਧਿਆਣਾ ਵਲੋ ਪੰਜਾਬ ਪੁਲਿਸ ਸੇਵਾਵਾਂ ਸਬੰਧੀ ਚਲਾਈ ਜਾ ਰਹੀ 'ਸ਼ਕਤੀ ਐਪ' ਸਬੰਧੀ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਅੱਜ ਦੇ ਮਾਹੌਲ ਵਿਚ ਲੜਕੀਆਂ, ਔਰਤਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਚ ਨਵਜਾਤ ਬੱਚੀਆਂ ਨੂੰ ਬੇਬੀ ਕੰਬਲ ਵੰਡੇ

ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ, ਬਾਲ ਵਿਕਾਸ ਵਿਭਾਗ ਵਲੋਂ ਸਮਾਜ ਵਿਚ ਸ਼ੁਰੂ ਕੀਤੀ ਗਈ 'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਅੱਜ ਸਮਾਜਿਕ ਸੁਰੱਖਿਆ ਅਫਸਰ ਭੁਪਿੰਦਰ ਕੌਰ ਰੂਰਲ -1 ਲੁਧਿਆਣਾ ਬਲਾਕ ਵਲੋ ...

ਪੂਰੀ ਖ਼ਬਰ »

ਲੁਹਾਰਾ ਵਿਖੇ ਚੇਅਰਮੈਨ ਚਰਨ ਸਿੰਘ ਲੁਹਾਰਾ ਦਾ ਸਨਮਾਨ

ਡਾਬਾ/ਲੁਹਾਰਾ, 13 ਜਨਵਰੀ (ਕੁਲਵੰਤ ਸਿੰਘ ਸੱਪਲ)-ਵਿਧਾਨ ਸਭਾ ਹਲਕਾ ਦੱਖਣੀ ਅਧੀਂਨ ਆਉਂਦੇ ਪਿੰਡ ਲੁਹਾਰਾ ਵਿਖੇ ਪਿੰਡ ਵਾਸੀਆ ਵਲੋਂ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿਚ ਆਲ ਇੰਡੀਆ ਮੋਟਰ ਟਰਾਂਸਪੋਰਟ ਦੇ ਚੇਅਰਮੈਨ ਚਰਨ ਸਿੰਘ ਲੁਹਾਰਾ ਨੂੰ ਗੁਰੂਘਰ ਦੀ ਦਾਤ ...

ਪੂਰੀ ਖ਼ਬਰ »

ਲੋਹੜੀ ਮੇਲੇ 'ਤੇ 11 ਪ੍ਰਮੁੱਖ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਫੁੱਲਾਂਵਾਲ, 13 ਜਨਵਰੀ (ਮਨਜੀਤ ਸਿੰਘ ਦੁੱਗਰੀ)-ਨਿਊ ਏਕਤਾ ਮੰਚ ਖੇੜੀ ਝਮੇੜੀ ਲੁਧਿਆਣਾ ਵਲੋਂ 10ਵਾਂ ਲੋਹੜੀ ਮੇਲਾ ਧੀਆਂ ਦਾ ਪਿੰਡ ਖੇੜੀ-ਝਮੇੜੀ ਲੁਧਿਆਣਾ ਵਿਖੇ ਪ੍ਰਧਾਨ ਰਾਜਾ ਖੇੜੀ ਦੀ ਅਗਵਾਈ 'ਚ ਕਰਵਾਇਆ ਗਿਆ ¢ ਲੋਹੜੀ ਮੇਲੇ ਦੌਰਾਨ ਵੱਖ-ਵੱਖ ਖੇਤਰਾਂ 'ਚ ਨਾਮਵਰ ...

ਪੂਰੀ ਖ਼ਬਰ »

ਜਸਪਾਲ ਬਾਂਗਰ ਵਿਖੇ ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ

ਆਲਮਗੀਰ, 13 ਜਨਵਰੀ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਂਨ ਆਉਂਦੇ ਪਿੰਡ ਜਸਪਾਲ ਬਾਗਰ ਦੇ ਸਰਕਾਰੀ ਸਕੂਲ ਵਿਖੇੇ ਸਰਪੰਚ ਬੀਬੀ ਸਰਬਜੀਤ ਕੌਰ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਜੀ. ਓ. ਜੀ. ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਫ਼ਤਹਿਜੀਤ ਹੋਣਗੇ ਬਾਪੂ ਜਾਗੀਰ ਸਿੰਘ ਕੰਬੋਜ ਕਲਮ ਪੁਰਸਕਾਰ ਨਾਲ ਸਨਮਾਨਿਤ

ਲੁਧਿਆਣਾ, 13 ਜਨਵਰੀ (ਬੀ.ਐੱਸ.ਬਰਾੜ)-ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਦਿੱਤੇ ਜਾਂਦੇ ਸਾਲਾਨਾ ਪੁਰਸਕਾਰਾਂ ਵਿਚੋਂ ਬਾਪੂ ਜਾਗੀਰ ਸਿੰਘ ਕੰਬੋਜ ਕਲਮ ਪੁਰਸਕਾਰ ਇਸ ਸਾਲ ਬਜ਼ੁਰਗ ਸਿਰਕੱਢ ਪ੍ਰਗਤੀਸ਼ੀਲ ਕਵੀ ਫ਼ਤਹਿਜੀਤ ਸ਼ਾਹਕੋਟ ਨੂੰ ਪ੍ਰਦਾਨ ਕੀਤਾ ਜਾਵੇਗਾ ¢ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ (ਜੀ.ਐੱਚ.ਆਈ. ਬਲਾਕ) ਭਾਈ ਰਣਧੀਰ ਸਿੰਘ ਨਗਰ ਵਿਖੇ ਪ੍ਰਧਾਨ ਹਰਪ੍ਰੀਤ ਸਿੰਘ ਬੇਦੀ, ਪਰਮਜੀਤ ਸਿੰਘ ਸੈਕਟਰੀ ਤੇ ਗੁਰਦੁਆਰਾ ਕਮੇਟੀ ਦੇ ਸਾਰੇ ਅਹੁਦੇਦਾਰਾਂ ਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ...

ਪੂਰੀ ਖ਼ਬਰ »

ਮੁਫ਼ਤ ਡਾਕਟਰੀ ਜਾਂਚ ਤੇ ਇਲਾਜ ਕੈਂਪ ਅੱਜ

ਇਯਾਲੀ/ਥਰੀਕੇ, 13 ਜਨਵਰੀ (ਰਾਜ ਜੋਸ਼ੀ)-ਸ੍ਰੀ ਰਘੂਨਾਥ ਹਸਪਤਾਲ ਅਗਰ ਨਗਰ ਵਲੋਂ ਮਕਰ ਸੰਕ੍ਰਾਂਤੀ ਦੇ ਦਿਹਾੜੇ 'ਤੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ ਇਕ ਮੁਫ਼ਤ ਡਾਕਟਰੀ ਜਾਂਚ ਅਤੇ ਇਲਾਜ ਕੈਂਪ 14 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਹਸਪਤਾਲ ...

ਪੂਰੀ ਖ਼ਬਰ »

ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵਿਸ਼ਵ ਸਤਿਸੰਗ ਸਭਾ (ਲੁਧਿਆਣਾ ਇਕਾਈ) ਵਲੋਂ ਭਾਈ ਮੰਨਾ ਸਿੰਘ ਨਗਰ ਵਿਖੇ ਝੁੱਗੀਆਂ ਵਿਚ ਰਹਿੰਦੇ ਬੱਚਿਆਂ ਨਾਲ ਮਨਾਇਆ ਗਿਆ ¢ ਠਾਕੁਰ ਦਲੀਪ ਸਿੰਘ ਨਾਮਧਾਰੀ ਦੇ ਹੁਕਮ ਅਨੁਸਾਰ ...

ਪੂਰੀ ਖ਼ਬਰ »

ਕਰਤਾਰ ਕਾਨਵੈਂਟ ਸਕੂਲ ਵਿਖੇ ਲੋਹੜੀ ਮਨਾਈ

ਭਾਮੀਆਂ ਕਲਾਂ, 13 ਜਨਵਰੀ (ਜਤਿੰਦਰ ਭੰਬੀ)-ਕਰਤਾਰ ਕਾਨਵੈਂਟ ਸਕੂਲ ਪਿ੍ੰਸ ਕਾਲੋਨੀ 33 ਫੁੱਟਾ ਰੋਡ ਮੁੰਡੀਆਂ ਕਲਾਂ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲੀ ਬੱਚਿਆਂ ਵਲੋਂ ਜਿੱਥੇ ਲੋਹੜੀ ਨਾਲ ਸਬੰਧਿਤ ਗੀਤ ਗਾਏ ਗਏ, ਉੱਥੇ ਹੀ ਗਿੱਧਾ ...

ਪੂਰੀ ਖ਼ਬਰ »

ਮੁਫ਼ਤ ਡਾਕਟਰੀ ਜਾਂਚ ਕੈਂਪ 'ਚ 105 ਲੋੜਵੰਦਾਂ ਨੇ ਲਿਆ ਲਾਹਾ

ਇਯਾਲੀ/ਥਰੀਕੇ, 13 ਜਨਵਰੀ (ਰਾਜ ਜੋਸ਼ੀ)-ਇਯਾਲੀ ਕਲਾਂ ਤੇ ਇਯਾਲੀ ਖੁਰਦ ਵਿਖੇ ਸਥਿਤ ਯੂਕੋ ਬੈਂਕ ਦੀਆਂ ਸ਼ਾਖਾਵਾਂ ਵਿਖੇ ਬੈਂਕ ਦੀ 77ਵੀਂ ਵਰੇ੍ਹਗੰਢ ਨੂੰ ਸਮਰਪਿਤ ਮੁਫ਼ਤ ਡਾਕਟਰੀ ਜਾਂਚ ਕੈਂਪ ਲਾਏ ਗਏ, ਜਿਨ੍ਹਾਂ 'ਚ ਡੀ. ਐੱਮ. ਸੀ. ਦੇ ਡਾ. ਅਮਰਿੰਦਰ ਸਿੰਘ ਅਤੇ ਉਨ੍ਹਾਂ ...

ਪੂਰੀ ਖ਼ਬਰ »

ਐੱਚ. ਐੱਮ. ਈ. ਆਈ. ਟੀ. ਆਈ. ਵਿਖੇ ਚਾਰਟ/ਮਾਡਲ ਮੁਕਾਬਲੇ ਕਰਵਾਏ

ਲੁਧਿਆਣਾ, 13 ਜਨਵਰੀ (ਭੁਪਿੰਦਰ ਸਿੰਘ ਬਸਰਾ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਤੂੰ ਮੇਰਾ ਬਡੀ' ਪ੍ਰੋਗਰਾਮ ਤਹਿਤ ਹਿੰਦੋਸਤਾਨ ਮੈਰਿਨ ਇਲੈਕਟ੍ਰਾਨਿਕ ਆਈ.ਟੀ.ਆਈ. ਮਾਣਕਵਾਲ ਵਿਖੇ ਕੋਰਸ ਵਿਦਿਆਰਥੀਆਂ ਦੇ ਚਾਰਟ/ਮਾਡਲ ਮੁਕਾਬਲੇ ਕਰਵਾਏ ਗਏ | ਇਸ ਮੌਕੇ ਐੱਚ.ਐੱਮ.ਈ. ...

ਪੂਰੀ ਖ਼ਬਰ »

ਢਿੱਲੋਂ ਵਲੋਂ ਸਰਕਾਰੀ ਸਕੂਲ ਵਿਖੇ ਬਣਾਏ ਪਿ੍ੰਸੀਪਲ ਦਫ਼ਤਰ ਦਾ ਉਦਘਾਟਨ

ਭਾਮੀਆਂ ਕਲਾਂ, 13 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਕਡਿਆਣਾ ਕਲਾਾ ਚ ਲਖਵਿੰਦਰ ਸਿੰਘ ਮਾਾਗਟ ਵਲੋਂ ਆਪਣੇ ਸਵਰਗਵਾਸੀ ਬੇਟੇ ਪ੍ਰਭਦੀਪ ਸਿੰਘ ਮਾਾਗਟ ਦੀ ਮਿੱਠੀ ਤੇ ਨਿੱਘੀ ਯਾਦ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ...

ਪੂਰੀ ਖ਼ਬਰ »

ਸਪਰਿੰਗ ਡੇਲ ਸਕੂਲ ਵਿਖੇ ਹੋਇਆ ਨਵੇਂ ਸਾਲ ਦਾ ਆਗਾਜ਼

ਲੁਧਿਆਣਾ, 13 ਜਨਵਰੀ (ਬੀ. ਐੱਸ. ਬਰਾੜ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਨਵੇਂ ਸਾਲ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੁਆਰਾ ਬੱਚਿਆਂ ਦਾ ਨਵੇਂ ਸਾਲ 'ਤੇ ਸਵਾਗਤ ਕੀਤਾ ਗਿਆ | ਬੱਚਿਆਂ ਨੇ ਰੰਗ-ਬਿਰੰਗੀਆਂ ਲੜੀਆਂ ਹੱਥ ਵਿਚ ਫੜ ਕੇ ਡਾਂਸ ਕੀਤਾ | ...

ਪੂਰੀ ਖ਼ਬਰ »

ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਵੀ ਕਿਸਾਨ ਹੰਭਲਾ ਮਾਰਨ-ਡਾ. ਢਿੱਲੋਂ

ਲੁਧਿਆਣਾ, 13 ਜਨਵਰੀ (ਬੀ.ਐਸ.ਬਰਾੜ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੀ.ਏ.ਯੂ. ਕਿਸਾਨ ਕਮੇਟੀ ਅਤੇ ਪੀ.ਏ.ਯੂ. ਫ਼ਲ ਅਤੇ ਸਬਜ਼ੀ ਉਤਪਾਦਨ ਕਮੇਟੀ ਦੀ ਸਲਾਨਾ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕੀਤੀ | ਡਾ. ਢਿੱਲੋਂ ਨੇ ...

ਪੂਰੀ ਖ਼ਬਰ »

ਵਿਧਾਇਕ ਵੈਦ ਦੀ ਅਗਵਾਈ 'ਚ ਮਲਕਪੁਰ ਬੇਟ 'ਚ ਵੱਡੇ ਵਿਕਾਸ ਕਾਰਜ ਚੱਲ ਰਹੇ ਹਨ-ਸਰਪੰਚ ਮਲਕਪੁਰ

ਹੰਬੜਾਂ, 13 ਜਨਵਰੀ (ਜਗਦੀਸ਼ ਸਿੰਘ ਗਿੱਲ)-ਸਾਬਕਾ ਆਈ.ਏ.ਐੱਸ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਹਲਕੇ ਦੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਂਦੀ ਜਾ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੁਬਾਈ ਆਗੂ ਸਰਪੰਚ ਬਲਜਿੰਦਰ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਵਲੋਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਮੀਟਿੰਗ

ਹੰਬੜਾਂ, 13 ਜਨਵਰੀ (ਹਰਵਿੰਦਰ ਸਿੰਘ ਮੱਕੜ)-ਪਿੰਡ ਸਲੇਮਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 643ਵੇਂ ਪ੍ਰਕਾਸ਼ ਪੁਰਬ ਨੂੰ ਸਟੇਟ ਪੱਧਰ 'ਤੇ ਮਨਾਉਣ ਸਬੰਧੀ ਸ੍ਰੀ ਗੁਰੂ ਰਵਿਦਾਸ ਫੈੱਡਰੇਸ਼ਨ ਪੰਜਾਬ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਗੁਰਮੁੱਖ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਲੁਧਿਆਣਾ, 13 ਜਨਵਰੀ (ਕਵਿਤਾ ਖੁੱਲਰ)-ਨਵੇਂ ਸਾਲ ਦੀ ਆਮਦ 'ਤੇ ਸਰਬੱਤ ਦੇ ਭਲੇ ਲਈ ਅਤੇ ਸਮੂਹ ਸ਼ਹਿਰ ਨਿਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਮੋਰਨਿੰਗ ਵਾਲਕ ਕਲੱਬ, ਭਾਈ ਰਣਧੀਰ ਸਿੰਘ ਨਗਰ ਵਲੋਂ ਸੀਨੀਅਰ ਸਿਟੀਜਨ ਦੇ ਪਾਰਕ ਵਿਖੇ ਸੁਖਮਨੀ ਸਾਹਿਬ ਜੀ ਦੇ ...

ਪੂਰੀ ਖ਼ਬਰ »

ਲੋਧੀ ਕਲੱਬ 'ਚ ਲੋਹੜੀ ਦਾ ਤਿਉਹਾਰ ਮਨਾਇਆ

ਲੁਧਿਆਣਾ, 13 ਜਨਵਰੀ (ਸਲੇਮਪੁਰੀ)-ਸ਼ਹਿਰ ਦੇ ਸਰਕਾਰੀ ਅਤੇ ਗੈਰ-ਸਰਕਾਰੀ ਕਲੱਬਾਂ ਦੀ ਸੂਚੀ 'ਚ ਸ਼ਾਮਿਲ ਨਾਮੀ ਲੋਧੀ ਕਲੱਬ ਵਿਚ ਕਾਰਜਕਾਰੀ ਕਮੇਟੀ ਵਲੋਂ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਕਲੱਬ ਦੇ ਉਪ ਪ੍ਰਧਾਨ ਗੌਰਵ ਸਚਦੇਵਾ ਅਤੇ ਜਨਰਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX