ਤਾਜਾ ਖ਼ਬਰਾਂ


ਜੰਮੂ ਕਸ਼ਮੀਰ: ਮੁੱਠਭੇੜ 'ਚ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ
. . .  56 minutes ago
ਜੰਮੂ ਕਸ਼ਮੀਰ,24 ਜੁਲਾਈ - ਬੰਦੀਪੋਰਾ ਚੱਲ ਰਹੀ ਮੁੱਠਭੇੜ 'ਚ ਦੋ ਅਣਪਛਾਤੇ ਅੱਤਵਾਦੀ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 39,097 ਨਵੇਂ ਕੋਰੋਨਾ ਮਾਮਲੇ, 546 ਮੌਤਾਂ
. . .  1 minute ago
ਨਵੀਂ ਦਿੱਲੀ, 24 ਜੁਲਾਈ- ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ...
ਟੋਕਿਓ ਓਲੰਪਿਕਸ: ਭਾਰਤ ਨੇ ਨਿਊਜ਼ੀਲੈਂਡ ਨੂੰ ਪੁਰਸ਼ ਹਾਕੀ ਦੇ ਉਦਘਾਟਨੀ ਮੈਚ 'ਚ 3-2 ਨਾਲ ਹਰਾਇਆ
. . .  about 1 hour ago
ਟੋਕਿਓ, 24 ਜੁਲਾਈ - ਟੋਕਿਓ ਓਲੰਪਿਕਸ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ...
ਮਹਾਰਾਸ਼ਟਰ: ਐਨ.ਡੀ.ਆਰ.ਐਫ. ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਚਿੱਪਲੂਨ ਖੇਤਰ 'ਚ ਬਚਾਅ ਕਾਰਜ ਜਾਰੀ
. . .  1 minute ago
ਮੁੰਬਈ , 24 ਜੁਲਾਈ - ਮਹਾਰਾਸ਼ਟਰ ਐਨ.ਡੀ.ਆਰ.ਐਫ. (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀ...
ਜੰਮੂ ਕਸ਼ਮੀਰ: ਬੰਦੀਪੋਰਾ ਦੇ ਸੁਮਬਲਰ ਖੇਤਰ ਦੇ ਸ਼ੋਕਬਾਬਾ ਜੰਗਲ 'ਚ ਮੁੱਠਭੇੜ ਸ਼ੁਰੂ
. . .  about 2 hours ago
ਜੰਮੂ ਕਸ਼ਮੀਰ, 24 ਜੁਲਾਈ - ਜੰਮੂ ਕਸ਼ਮੀਰ ਬੰਦੀਪੋਰਾ ਦੇ ਸੁਮਬਲਰ ਖੇਤਰ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਪੰਜਾਬ 'ਚ ਕੋਵਿਡ-19 ਕਾਰਨ 25 ਜੁਲਾਈ ਨੂੰ ਹੋਣ ਵਾਲੀ ਫ਼ੌਜ ਦੀ ਭਰਤੀ ਮੁਲਤਵੀ
. . .  1 day ago
ਮਹਾਰਾਸ਼ਟਰ ਦੇ ਰਾਏਗੜ੍ਹ ‘ਚ ਅਜੇ ਵੀ 80-85 ਲੋਕ ਲਾਪਤਾ, 33 ਲੋਕਾਂ ਦੀਆਂ ਲਾਸ਼ਾਂ ਬਰਾਮਦ
. . .  1 day ago
ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਪਹੁੰਚੀਆਂ
. . .  1 day ago
ਲੁਧਿਆਣਾ, 23 ਜੁਲਾਈ (ਸਲੇਮਪੁਰੀ) - ਜਿਲ੍ਹਾ ਟੀਕਾਕਰਨ ਅਫਸਰ ਡਾ. ਪੁਨੀਤ ਜੁਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੁਧਿਆਣਾ ਜ਼ਿਲ੍ਹੇ ਲਈ ਸਰਕਾਰ ਵਲੋਂ ਕੋਵੀਸ਼ੀਲਡ ਵੈਕਸੀਨ ਦੀਆਂ 17000 ਖੁਰਾਕਾਂ ਭੇਜੀਆਂ ਗਈਆਂ ...
ਲੁਧਿਆਣਾ ਡੀ.ਐਮ.ਸੀ .ਪਹੁੰਚੇ ਨਵਜੋਤ ਸਿੰਘ ਸਿੱਧੂ, ਜ਼ਖ਼ਮੀ ਕਾਂਗਰਸੀ ਵਰਕਰ ਦਾ ਜਾਣਿਆ ਹਾਲ ਚਾਲ
. . .  1 day ago
ਲੁਧਿਆਣਾ , 23 ਜੁਲਾਈ (ਰੁਪੇਸ਼ ਕੁਮਾਰ) - ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਡੀ.ਐਮ.ਸੀ. ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਸੜਕ ਹਾਦਸੇ ’ਚ ਵਿਚ ਜ਼ਖ਼ਮੀ ਹੋਏ ਕਾਂਗਰਸੀ ਵਰਕਰ ਦਾ ਹਾਲ ...
ਭਾਰੀ ਬਾਰਸ਼ ਕਾਰਨ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਹੜ੍ਹਾਂ ਨਾਲ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 23 ਜੁਲਾਈ – ਐਨ.ਡੀ.ਆਰ.ਐਫ. ਦੇ ਮੋਹਸਿਨ ਸ਼ਾਦੀ ਨੇ ਕਿਹਾ ਕਿ ਮਹਾਰਾਸ਼ਟਰ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਕਈ ਹਿੱਸੇ ਪਿਛਲੇ ਦੋ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਹੜ੍ਹ ਨਾਲ ਪ੍ਰਭਾਵਿਤ ...
ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਨਾਲ ਕੈਪਟਨ ਦੀ ਵਰਚੁਅਲ ਮੀਟਿੰਗ
. . .  1 day ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਆਦਿੱਤਿਆ ਬਿਰਲਾ ਸਮੂਹ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਅੰਮ੍ਰਿਤਸਰ 'ਚ ਕੋਰੋਨਾ ਦੇ 4 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 23 ਜੁਲਾਈ (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 4 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ...
ਮਨੀਸ਼ਾ ਗੁਲਾਟੀ ਨੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ ਦੇ ਕੈਂਪ ਵਿਖੇ ਜਵਾਨਾਂ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 23 ਜੁਲਾਈ (ਸੁਰਿੰਦਰ ਕੋਛੜ) - ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਮਨੀਸ਼ਾ ਗੁਲਾਟੀ ਨੇ ਅੱਜ ਅੰਮ੍ਰਿਤਸਰ ਦੇ ਖਾਸਾ ਸਥਿਤ ਸੀਮਾ ਸੁਰੱਖਿਆ ਬਲ...
ਫ਼ੌਜ ਦੀ ਭਰਤੀ ਲਈ 25 ਜੁਲਾਈ ਨੂੰ ਪਟਿਆਲਾ ਵਿਖੇ ਹੋਣ ਵਾਲੀ ਲਿਖਤੀ ਪ੍ਰੀਖਿਆ ਮੁਲਤਵੀ
. . .  1 day ago
ਬੁਢਲਾਡਾ, 23 ਜੁਲਾਈ (ਸਵਰਨ ਸਿੰਘ ਰਾਹੀ) - ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ 'ਚ ਭਰਤੀ ਲਈ ਸਰੀਰਕ ਟੈੱਸਟਾਂ 'ਚ ਪਾਸ ਹੋਏ ਉਮੀਦਵਾਰਾਂ ਦੀ 25 ਜੁਲਾਈ ਨੂੰ ਲਈ...
ਵਿਧਾਇਕ ਬੈਂਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਕਾਲੀ ਦਲ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਲੁਧਿਆਣਾ, 23 ਜੁਲਾਈ (ਪੁਨੀਤ ਬਾਵਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂਆਂ ਦੀ ਅੱਜ ਇਕ ਅਹਿਮ ਮੀਟਿੰਗ ਹੋਈ ਜਿਸ...
ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰਨਗੇ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ
. . .  1 day ago
ਚੰਡੀਗੜ੍ਹ, 23 ਜੁਲਾਈ - ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ
. . .  1 day ago
ਚੰਡੀਗੜ੍ਹ, 23 ਜੁਲਾਈ (ਅਜੀਤ ਬਿਊਰੋ) - ਕੈਪਟਨ ਅਮਰਿੰਦਰ ਸਿੰਘ ਵਲੋਂ ਮੋਗਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ...
ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਲੱਗੀ ਭਿਆਨਕ ਅੱਗ
. . .  1 day ago
ਜਲੰਧਰ, 23 ਜੁਲਾਈ - ਜਲੰਧਰ ਦੇ ਮਾਡਲ ਟਾਊਨ ਵਿਚ ਸਥਿਤ ਇੱਕ ਘਰ ਵਿਚ ਭਿਆਨਕ ਅੱਗ ਲੱਗ ਗਈ ਜਿਸਨੂੰ ...
ਥਾਣਾ ਜੁਲਕਾਂ ਦੀ ਪੁਲਿਸ ਵਲੋਂ 4000 ਲੀਟਰ ਲਾਹਣ,ਸੌ ਬੋਤਲਾਂ ਦੇਸੀ ਸ਼ਰਾਬ ਅਤੇ ਚਾਲੂ ਭੱਠੀ ਸਮੇਤ ਇਕ ਕਾਬੂ
. . .  1 day ago
ਦੇਵੀਗੜ੍ਹ (ਪਟਿਆਲਾ) 23 ਜੁਲਾਈ (ਰਾਜਿੰਦਰ ਸਿੰਘ ਮੌਜੀ) - ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਖ਼ਿਲਾਫ਼ ਵਿੱਡੀ ਗਈ...
ਲੰਬੀ ਹਲਕੇ 'ਚ ਕਾਂਗਰਸ ਨੂੰ ਖੋਰਾ : ਗੁਰਮੀਤ ਖੁੱਡੀਆਂ ਵਲੋਂ ਕਾਂਗਰਸ ਤੋਂ ਅਲਹਿਦਗੀ ਦਾ ਐਲਾਨ
. . .  1 day ago
ਮੰਡੀ ਕਿੱਲਿਆਂਵਾਲੀ , 23 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਹਲਕੇ ਲੰਬੀ ਵਿਚੋਂ ਕਾਂਗਰਸ ਪਾਰਟੀ ਨਾਲੋਂ ਅਲਹਿਦਗੀ ਦਾ ਸੁਨੇਹਾ ਆਇਆ ਹੈ। ਜਿਸ ਤਹਿਤ ਲੰਬੀ ਹਲਕੇ ਵਿਚਲੇ ਕਾਂਗਰਸ ਆਗੂ...
ਪਟਵਾਰੀਆਂ ਵਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ
. . .  1 day ago
ਬਠਿੰਡਾ, ਤਪਾ ਮੰਡੀ - 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ,ਪ੍ਰਵੀਨ ਗਰਗ ) - ਅੱਜ ਬਠਿੰਡਾ ਜ਼ਿਲ੍ਹੇ ਦੇ ਪਟਵਾਰੀਆਂ...
ਮਨਿਸਟਰੀਅਲ ਸਟਾਫ਼ ਨੇ ਫੂਕਿਆ ਮਾਲ ਮੰਤਰੀ ਦਾ ਪੁਤਲਾ
. . .  1 day ago
ਬਠਿੰਡਾ, 23 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਨਿਸਟਰੀਅਲ ਸਟਾਫ਼ ਨੇ ਅੱਜ...
ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਹੋਏ ਰਵਾਨਾ
. . .  1 day ago
ਐੱਸ. ਏ. ਐੱਸ. ਨਗਰ, 23 ਜੁਲਾਈ (ਕੇ. ਐੱਸ. ਰਾਣਾ) - ਮੈਡੀਕਲ ਅਤੇ ਵੈਟਰਨਰੀ ਡਾਕਟਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਲਈ ਰਵਾਨਾ...
ਮੋਗਾ ਨੇੜੇ ਵਾਪਰੇ ਹਾਦਸੇ ਨੂੰ ਲੈ ਕੇ ਸੋਨੂੰ ਸੂਦ ਦਾ ਵੱਡਾ ਐਲਾਨ, ਜ਼ਖ਼ਮੀਆਂ ਕੋਲ ਪਹੁੰਚੇ ਸੂਦ
. . .  1 day ago
ਮੋਗਾ, 23 ਜੁਲਾਈ - ਮੋਗਾ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਤਿੰਨ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ 37 ਜ਼ਖ਼ਮੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 1 ਮਾਘ ਸੰਮਤ 551

ਰੂਪਨਗਰ

ਮੀ ਾਹ ਨੇ ਲੋਹੜੀ ਦੀ ਅੱਗ ਦਾ ਮਜ਼ਾ ਕੀਤਾ ਕਿਰਕਿਰਾ

ਰੂਪਨਗਰ, 13 ਜਨਵਰੀ (ਸਟਾਫ ਰਿਪੋਰਟਰ)-ਲੋਹੜੀ ਦਾ ਤਿਉਹਾਰ ਅੱਜ ਪਈ ਭਾਰੀ ਬਾਰਿਸ਼ ਨੇ ਕਿਰਕਿਰਾ ਕਰ ਦਿੱਤਾ ਹੈ | ਲੋਹੜੀ ਦਾ ਸਬੰਧ ਅੱਗ ਨਾਲ ਹੁੰਦਾ ਹੈ ਕੁਝ ਦਿਨ ਪਹਿਲਾਂ ਲੱਕੜਾਂ ਇਕੱਠੀਆਂ ਕਰਕੇ ਲੋਹੜੀ ਲਈ ਰੱਖੀਆਂ ਜਾਂਦੀਆਂ ਹਨ ਪਰ ਮੀਂਹ ਕਾਰਨ ਜਲਥਲ ਹੋਈਆਂ ਸੜਕਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ 'ਚ ਲੋਹੜੀ ਬਾਲਣ ਦਾ ਮਜ਼ਾ ਹੀ ਕਿਰਕਿਰਾ ਹੋ ਗਿਆ | ਹਾਲਾਂਕਿ ਰਸਮੀ ਤੌਰ 'ਤੇ ਲੋਕਾਂ ਨੇ ਘਰਾਂ ਦੀਆਂ ਚਾਰਦੀਵਾਰੀਆਂ 'ਚ ਲੋਹੜੀ ਮਨਾਈ | ਪਰ ਮਹਿੰਗਾਈ ਅਤੇ ਬਿਮਾਰੀਆਂ ਦੇ ਝੰਬੇ ਗਰੀਬ ਅਤੇ ਮਧਵਰਗੀ ਪਰਿਵਾਰਾਂ 'ਚ ਤਾਂ ਤਿਉਹਾਰਾਂ ਦੇ ਰੰਗ ਪਹਿਲਾਂ ਹੀ ਫਿੱਕੇ ਪੈ ਗਏ ਜਾਪਦੇ ਹਨ | ਰੇਹੜੀਆਂ ਅਤੇ ਫੁੱਟਪਾਥਾਂ 'ਤੇ ਮੁੰਗਫ਼ਲੀਆਂ ਅਤੇ ਗੱਚਕਾਂ ਵੇਚਣ ਵਾਲੇ ਦੁਕਾਨਦਾਰਾਂ ਦਾ ਵੀ ਮੀਂਹ ਕਾਰਨ ਨੁਕਸਾਨ ਹੋਇਆ ਹੈ |
ਸੇਂਟ ਕਾਰਮਲ ਸਕੂਲ ਨੇ ਮਨਾਈ ਲੋਹੜੀ
ਸੇਂਟਕਾਰਮਲ ਸਕੂਲ ਕਟਲੀ, ਰੂਪਨਗਰ ਵਿਚ ਮੌਸਮੀ ਅਤੇ ਸਮਾਜਿਕ ਰਹੁ-ਰੀਤਾਂ ਤੇ ਚਾਵਾਂ ਨਾਲ ਭਰਪੂਰ ਤਿਉਹਾਰ ਲੋਹੜੀ ਬਹੁਤ ਖੁਸ਼ੀਆਂ ਅਤੇ ਰੀਝਾਂ ਨਾਲ ਮਨਾਇਆ ਗਿਆ | ਸਕੂਲ ਸੰਸਥਾਪਕ ਅਮਰਜੀਤ ਸਿੰਘ ਸੈਣੀ, ਐਮ. ਡੀ. ਮੈਡਮ ਸ੍ਰੀਮਤੀ ਮਾਧੁਰੀ ਸੈਣੀ ਅਤੇ ਡਿਵੈਲਪਮੈਂਟ ਮੈਨੇਜਰ ਸ੍ਰੀਮਤੀ ਜਯਾ ਸੈਣੀ ਨੇ ਇਸ ਮੌਕੇ 'ਤੇ ਉਚੇਚੇ ਤੌਰ 'ਤੇ ਪਹੰੁਚ ਕੇ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਚਾਰੇ ਹਾਊਸ ਜਲ, ਆਕਾਸ਼, ਅਗਨੀ, ਪਿ੍ਥਵੀ ਦੀਆਂ ਵਿਦਿਆਰਥਣਾਂ ਨੇ ਵੱਖਰੇ-ਵੱਖਰੇ ਅੰਦਾਜ਼ ਵਿਚ ਪੰਜਾਬਣ ਮੁਟਿਆਰਾਂ ਦੇ ਲਿਬਾਸ ਵਿਚ ਗਿੱਧੇ ਦੀ ਸੁੰਦਰ ਪੇਸ਼ਕਾਰੀ ਦਿੱਤੀ ਅਤੇ ਲੋਹੜੀ ਨਾਲ ਸਬੰਧਿਤ ਬੋਲੀਆਂ ਪਾ ਕੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ | ਕਿੰਡਰ ਗਾਰਟਨ ਦੇ ਛੋਟੇ-ਛੋਟੇ ਬੱਚਿਆਂ ਨੇ ਪੰਜਾਬੀ ਲਿਬਾਸ ਵਿਚ ਸਜ ਕੇ ਇਕ ਵੱਖਰਾ ਹੀ ਆਕਰਸ਼ਨ ਪੇਸ਼ ਕੀਤਾ ਤੇ ਖ਼ੂਬ ਭੰਗੜਾ ਪਾਇਆ | ਅਧਿਆਪਕਾਂ ਨੇ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਲੋਹੜੀ ਦੇ ਨਾਲ-ਨਾਲ ਮਾਘੀ ਦੇ ਮੇਲੇ ਦੀ ਵਿਸ਼ੇਸ਼ਤਾ 'ਤੇ ਵੀ ਰੋਸ਼ਨੀ ਪਾਈ ਗਈ | ਜਿਸ ਦਾ ਪੰਜਾਬੀ ਸੱਭਿਆਚਾਰ ਅਤੇ ਸਿੱਖ ਇਤਿਹਾਸ ਵਿਚ 40 ਮੁਕਤਿਆਂ ਦੀ ਸ਼ਹੀਦੀ ਕਰਕੇ ਵਿਸ਼ੇਸ਼ ਯੋਗਦਾਨ ਮੰਨਿਆ ਜਾਂਦਾ ਹੈ ਤੇ ਇਹ ਮੇਲਾ ਮੁਕਤਸਰ ਵਿਖੇ ਲਗਦਾ ਹੈ | ਅਖ਼ੀਰ ਵਿਚ ਧੂਣੀ ਬਾਲ ਕੇ ਤਿਲ ਤੜਕਾਉਣ ਦੀ ਰਸਮ ਅਦਾ ਕੀਤੀ ਗਈ |
ਸੰਤ ਕਰਮ ਸਿੰਘ ਅਕੈਡਮੀ
ਸੰਤ ਕਰਮ ਸਿੰਘ ਅਕੈਡਮੀ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਲੜਕੀਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਪੁਸ਼ਾਕਾਂ ਪਹਿਨ ਕੇ ਸ਼ਿਰਕਤ ਕੀਤੀ | ਅਕੈਡਮੀ ਦੇ ਗਰਾਊਾਡ ਵਿਚ ਲੋਹੜੀ ਜਲਾਈ ਗਈ ਅਤੇ ਸਭ ਤੋਂ ਪਹਿਲਾਂ ਲੜਕੀਆਂ ਕੋਲੋਂ ਲੋਹੜੀ ਪਵਾਈ ਗਈ | ਬੱਚਿਆਂ ਨੇ 'ਸੁੰਦਰ ਮੁੰਦਰੀਏ ਹੋ' ਵਾਲਾ ਗਾਣਾ ਗਾਇਆ | ਵਿਦਿਆਰਥੀਆਂ ਨੂੰ ਮੂੰਗਫ਼ਲੀਆਂ ਅਤੇ ਰਿਉੜੀਆਂ ਵੰਡੀਆਂ ਗਈਆਂ | ਅਕੈਡਮੀ ਦੇ ਪਿੰ੍ਰਸੀਪਲ ਸਤਪਾਲ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਦਵਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ |
ਕਲਗੀਧਰ ਕੰਨਿਆ ਪਾਠਸ਼ਾਲਾ 'ਚ ਧੀਆਂ ਦੀ ਲੋਹੜੀ
ਕਲਗੀਧਰ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਸਾਹਨੀ ਨੇ ਕਿਹਾ ਕਿ ਸਮਾਜ ਵਿਚ ਜ਼ਿਆਦਾਤਰ ਲੜਕਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਹੈ ਜਦੋਂ ਕਿ ਲੜਕੀਆਂ ਵੀ ਸਮਾਜ ਵਿਚ ਬਰਾਬਰ ਦਾ ਸਥਾਨ ਰੱਖਦੀਆਂ ਹਨ ਜਿਸ ਕਾਰਨ ਉਨ੍ਹਾਂ ਦੀ ਲੋਹੜੀ ਮਨਾਉਣਾ ਵੀ ਸਮਾਜ ਨੂੰ ਇਕ ਉਸਾਰੂ ਸੇਧ ਦੇਣ ਲੲਾੀ ਬਹੁਤ ਜ਼ਰੂਰੀ ਹੈ | ਵਿਦਿਆਰਥੀਆਂ ਵਲੋਂ ਇਸ ਮੌਕੇ 'ਤੇ ਗੀਤ ਵੀ ਪੇਸ਼ ਕੀਤੇ ਗਏ | ਇਸ ਮੌਕੇ ਸੁਖਪ੍ਰੀਤ ਕੌਰ ਮੈਨੇਜਰ, ਪਿੰ੍ਰਸੀਪਲ ਮਲਕੀਤ ਕੌਰ, ਸਤਵੰਤ ਕੌਰ ਸਾਹਨੀ, ਕੁਲਜੀਤ ਕੌਰ, ਰਮਿਤਾ ਸ਼ਰਮਾ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਰਲ ਕੇ ਲੋਹੜੀ ਮਨਾਈ |
ਜ਼ਿਲ੍ਹਾ ਤੇ ਸ਼ੈਸ਼ਨ ਜੱਜ ਅਤੇ ਸੀ. ਜੇ. ਐਮ. ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਈ ਲੋਹੜੀ
ਅੱਜ ਵਿਸ਼ੇਸ਼ ਲੋੜਾਂ ਵਾਲੇ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਪ੍ਰਕਾਸ਼ ਮੈਮੋਰੀਅਲ ਵਿਚ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ-ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਅਤੇ ਹਰਸਿਮਰਨਜੀਤ ਸਿੰਘ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰੂਪਨਗਰ ਵਲੋਂ ਇਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਲੋਹੜੀ ਮਨਾਈ ਗਈ | ਇਸ ਮੌਕੇ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਜੱਜ ਸਾਹਿਬ ਵਲੋਂ ਬੱਚਿਆਂ ਨਾਲ ਮਿਲ ਕੇ ਲੋਹੜੀ ਬਾਲ਼ੀ ਗਈ ਅਤੇ ਉਨ੍ਹਾਂ ਨੂੰ ਮੰੂਗਫਲੀ ਫਰੂਟ ਆਦਿ ਵੰਡ ਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਹਰਸਿਮਰਨਜੀਤ ਸਿੰਘ ਵਲੋਂ ਵੀ ਬੱਚਿਆਂ ਨੂੰ ਲੋਹੜੀ ਦੀ ਲੱਖ-ਲੱਖ ਵਧਾਈ ਦਿੱਤੀ ਗਈ ਅਤੇ ਬੱਚਿਆਂ ਨੂੰ ਕਾਨੂੰਨ ਪ੍ਰਤੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸ੍ਰੀ ਜੇ. ਪੀ. ਐਸ. ਢੇਰ ਪ੍ਰਧਾਨ ਜ਼ਿਲ੍ਹਾ ਬਾਰ ਐਸੋ: ਅਤੇ ਆਰ. ਐਸ. ਧੀਮਾਨ ਐਡਵੋਕੇਟ ਵੀ ਹਾਜ਼ਰ ਸਨ | ਸਕੂਲ ਦੀ ਪਿੰ੍ਰਸੀਪਲ ਆਦਰਸ਼ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ |
ਵੀ. ਐਮ. ਯੂਨੀਕ ਸਕੂਲਲੋਹੜੀ ਮਨਾਈ
ਗਿਆਨੀ ਜ਼ੈਲ ਸਿੰਘ ਨਗਰ ਸਥਿਤ ਛੋਟੇ ਬੱਚਿਆਂ ਦੇ ਵੀ. ਐਮ. ਯੂਨੀਕ ਸਕੂਲ 'ਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਬੱਚਿਆਂ ਨੇ ਗਿੱਧਾ ਪੇਸ਼ ਕੀਤਾ ਅਤੇ ਸਟਾਫ਼ ਨੇ ਬੱਚਿਆਂ ਨੂੰ ਮੂੰਗਫਲੀ ਰਿਓੜੀਆਂ, ਗਚਕ ਆਦਿ ਵੰਡੇ | ਇਸ ਮੌਕੇ ਗਾਇਤਰੀ ਮੰਤਰ ਨਾਲ ਪੂਜਾ ਵੀ ਕੀਤੀ ਗਈ | ਪਿ੍ੰ: ਅਰੀਨਾ ਸ਼ਰਮਾ ਨੇ ਸਭ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ |
ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਥਲੀ ਖ਼ੁਰਦ
ਘਨੌਲੀ, (ਜਸਵੀਰ ਸਿੰਘ ਸੈਣੀ)-ਨੇੜਲੇ ਪਿੰਡ ਥਲੀ ਖ਼ੁਰਦ ਦੇ ਸ਼ਹੀਦ ਭਗਤ ਸਿੰਘ ਮੈਮੋਰਿਅਲ ਪਬਲਿਕ ਸਕੂਲ ਥਲੀ ਖ਼ੁਰਦ 'ਚ ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਵਿਦਿਆਰਥੀਆਂ ਨੇ ਲੋਹੜੀ ਨਾਲ ਸਬੰਧਿਤ ਗੀਤ ਗਾਏ ਗਏ ਅਤੇ ਗਿੱਧਾ ਭੰਗੜਾ ਬਾਖੂਬੀ ਢੰਗ ਨਾਲ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਡਾਇਰੈਕਟਰ ਮਨਮੋਹਨ ਸਿੰਘ ਨੇ ਸਕੂਲ ਵਿਦਿਆਰਥੀ ਅਤੇ ਸਕੂਲ ਸਟਾਫ਼ ਨੂੰ ਇਸ ਪਵਿੱਤਰ ਤਿਉਹਾਰ ਦੀ ਸੁਭਕਾਮਨਾਵਾਂ ਦਿੰਦੇ ਹੋਏ ਪਿਆਰ ਭਾਵਨਾ ਨਾਲ ਤਿਉਹਾਰ ਮਨਾਉਣ ਦੀ ਨਸ਼ੀਹਤ ਦਿੱਤੀ |
ਮਧੂਬਨ ਵਾਟਿਕਾ ਪਬਲਿਕ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ
ਨੂਰਪੁਰ ਬੇਦੀ, (ਵਿੰਦਰਪਾਲ ਝਾਂਡੀਆਂ)-ਨਾਮਵਰ ਸਿੱਖਿਆ ਦੇ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਲੋਹੜੀ ਦਾ ਇਹ ਤਿਉਹਾਰ ਬੜੀ ਖ਼ੁਸ਼ੀ ਨਾਲ ਮਨਾਇਆ ਗਿਆ | ਇਸ ਮੌਕੇ ਲੱਕੜਾਂ ਜਲਾ ਕੇ ਲੋਹੜੀ ਦਾ ਭੁੱਗਾ ਵੀ ਬਾਲਿਆ ਗਿਆ | ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਡਾ ਅਤੇ ਮੈਨੇਜਮੈਂਟ ਡਾਇਰੈਕਟਰ ਕੇਸ਼ਵ ਕੁਮਾਰ ਨੇ ਸਾਂਝੇ ਤੌਰ 'ਤੇ ਲੱਕੜਾਂ ਦਾ ਭੁੱਗਾ ਜਲਾਇਆ | ਵਿਦਿਆਰਥੀ ਅਤੇ ਸਮੂਹ ਸਟਾਫ਼ ਮੈਂਬਰਾਂ ਨੇ ਅੱਗ ਦੇ ਦੁਆਲੇ ਬੈਠ ਕੇ ਇਸ ਸਮਾਗਮ ਦਾ ਖ਼ੂਬ ਅਨੰਦ ਮਾਣਿਆ | ਸਮਾਰੋਹ ਵਿਚ ਬੋਲਦੇ ਹੋਏ ਚੇਅਰਮੈਨ ਅਮਿਤ ਚੱਡਾ ਨੇ ਲੋਹੜੀ ਦੇ ਇਸ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਹੜੀ ਦਾ ਤਿਉਹਾਰ ਆਉਣ 'ਤੇ ਠੰਢ ਘੱਟਣ ਦੇ ਦਿਨ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਲੋਹੜੀ ਇਕ ਸਮਾਜਿਕ ਅਤੇ ਲੋਕ-ਤੱਥਾਂ ਨਾਲ ਜੁੜਿਆ ਹੋਇਆ ਤਿਉਹਾਰ ਹੈ ਜਿਸ ਵਿਚ ਸਮਾਜ ਦਾ ਹਰ ਵਰਗ ਹਿੱਸਾ ਲੈਂਦਾ ਹੈ ਅਤੇ ਇਹ ਤਿਉਹਾਰ ਹਰ ਧਰਮ, ਜਾਤ, ਕੌਮ ਵਿਚ ਏਕਤਾ ਦਾ ਪ੍ਰਤੀਕ ਹੈ | ਇਸ ਮੌਕੇ ਸਾਰੇ ਲੋਕ ਇਕ ਥਾਂ ਇਕੱਠੇ ਹੋ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ | ਇਸ ਦੇ ਨਾਲ ਹੀ ਪਿ੍ੰਸੀਪਲ ਡਾ: ਸਰੋਜ ਚੌਹਾਨ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਕੁੜੀਆਂ ਦੇ ਜਨਮ 'ਤੇ ਵੀ ਲੋਹੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ | ਹਾਲਾਂਕਿ ਪਹਿਲਾਂ ਮੁੰਡੇ ਦੇ ਜਨਮ 'ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਅੱਜ ਸਮਾਂ ਬੇਸ਼ੱਕ ਬਦਲ ਗਿਆ ਹੈ ਅਤੇ ਕੁੜੀਆਂ ਦੇ ਜਨਮ 'ਤੇ ਵੀ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ ਪਰ ਮੰਜ਼ਿਲਾਂ ਹਾਲੇ ਦੂਰ ਹਨ | ਸਾਨੂੰ ਸਮਾਜ ਵਿਚੋਂ ਮੁੰਡੇ ਕੁੜੀ ਦੇ ਫ਼ਰਕ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੋਵੇਗਾ | ਇਸ ਮੌਕੇ ਵਿਦਿਆਰਥੀਆਂ ਨੇ ਜਿੱਥੇ ਕਈ ਸਾਹਿਤਕ ਪ੍ਰੋਗਰਾਮ ਪੇਸ਼ ਕੀਤੇ ਉੱਥੇ ਹੀ ਢੋਲ ਦੀ ਤਾਲ ਨੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਦੇ ਹੀਰੋ ਦੁੱਲਾ ਭੱਟੀ ਦੀ ਯਾਦ ਵਿਚ 'ਸੁੰਦਰ ਮੁੰਦਰੀਏ' ਗੀਤ ਗਾ ਕੇ ਉਸ ਮਹਾਨ ਵਿਅਕਤੀ ਨੂੰ ਯਾਦ ਕੀਤਾ ਜਿਸ ਨੇ ਗ਼ਰੀਬਾਂ ਦੀ ਭਲਾਈ ਲਈ ਅਣਥੱਕ ਕੰਮ ਕੀਤੇ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੁਨੇਹਾ ਦਿੱਤਾ ਗਿਆ | ਇਸ ਉਪਰੰਤ ਸਕੂਲ ਦੀਆਂ ਅਧਿਆਪਕਾਵਾਂ ਅਤੇ ਵਿਦਿਆਰਥੀਆ ਨੇ ਰਲ ਕੇ ਭੰਗੜਾ-ਗਿੱਧਾ ਪਾਇਆ ਅਤੇ ਇਕ-ਦੂਜੇ ਨਾਲ ਲੋਹੜੀ ਦੇ ਤਿਉਹਾਰ ਦੀ ਖ਼ੁਸ਼ੀ ਸਾਂਝੀ ਕੀਤੀ | ਇਸ ਦੌਰਾਨ ਵਿਦਿਆਰਥੀਆਂ ਵਿਚ ਮੂੰਗਫ਼ਲੀ, ਰਿਉੜੀਆਂ ਅਤੇ ਗੱਚਕ ਆਦਿ ਵੀ ਵੰਡੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਚੇਅਰਮੈਨ ਅਮਿਤ ਚੱਡਾ, ਮੈਨੇਜਮੈਂਟ ਡਾਇਰੈਕਟਰ ਕੇਸ਼ਵ ਕੁਮਾਰ, ਮੈਡਮ ਸੁਰੇਖਾ ਰਾਣਾ, ਮੈਡਮ ਦੀਪਿਕਾ ਪੁਰੀ, ਮੈਡਮ ਈਸਕਾ ਕੌਸ਼ਲ, ਮੈਡਮ ਨਰਿੰਦਰ ਕੌਰ, ਮਾਸਟਰ ਭੋਲੇ ਸ਼ੰਕਰ, ਧਰਮਵੀਰ ਸਿੰਘ, ਮਨਜੀਤ ਸੈਣੀ, ਅਵਿਨਾਸ਼ ਕੁਮਾਰ, ਸੁਖਵੀਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਕੀਤੀ ਮੀਟਿੰਗ

ਮੋਰਿੰਡਾ, 13 ਜਨਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਸਹਿਕਾਰੀ ਖੰਡ ਮਿੱਲ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਰਜਿ. ਜ਼ਿਲ੍ਹਾ ਰੂਪਨਗਰ ਵਲੋਂ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸਪੀਕਰ ਨੇ ਨੰਗਲ 'ਚ ਲੜਕੀਆਂ ਦੀ ਲੋਹੜੀ ਸਮਾਗਮਾਂ 'ਚ ਕੀਤੀ ਸ਼ਿਰਕਤ

ਨੰਗਲ, 13 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਲੋਹੜੀ ਦਾ ਤਿਉਹਾਰ ਪੰਜਾਬ 'ਚ ਸਾਂਝੇ ਤਿਉਹਾਰ ਵਜੋਂ ਰਲ ਮਿਲ ਕੇ ਮਨਾਇਆ ਜਾਂਦਾ ਹੈ ਜੋ ਕਿ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰ ਦੇ ਪ੍ਰਤੀਕ ਹਨ ਅਤੇ ਆਪਣੇ ਬੱਚਿਆਂ ਨੂੰ ਇਨ੍ਹਾਂ ਤਿਉਹਾਰਾਂ ਦੇ ਪਿਛੋਕੜ ਬਾਰੇ ਵੀ ਜ਼ਰੂਰ ...

ਪੂਰੀ ਖ਼ਬਰ »

ਸੰਜੇ ਸਾਹਨੀ ਅਤੇ ਸੁਰਿੰਦਰ ਪੰਮਾ ਦੀ ਤਾਰੀਫ਼ ਬਣੀ ਚਰਚਾ ਦਾ ਵਿਸ਼ਾ

ਨੰਗਲ, 13 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਬੀਤੀ ਰਾਤ ਸ਼ਹਿਰ ਦੇ ਮੁਹੱਲਾ ਪੁਰਾਣਾ ਗੁਰਦੁਆਰਾ ਵਿਖੇ ਸਪੀਕਰ ਪੰਜਾਬ ਰਾਣਾ ਕੇ. ਪੀ. ਸਿੰਘ ਨੇ ਇਕ ਸਮਾਗਮ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਵਾਰਡ ਨੰਬਰ-2 ਦੇ ਕੌਾਸਲਰ ਸੰਜੇ ਸਾਹਨੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪਿਛਲੇ ...

ਪੂਰੀ ਖ਼ਬਰ »

ਪਿੰਡ ਬੰਨਮਾਜਰਾ ਵਿਖੇ ਖ਼ੂਨਦਾਨ ਕੈਂਪ ਲਾਇਆ

ਮੋਰਿੰਡਾ, 13 ਜਨਵਰੀ (ਤਰਲੋਚਨ ਸਿੰਘ ਕੰਗ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਬੰਨਮਾਜਰਾ ਵਿਖੇ ਯੂਥ ਵੈੱਲਫੇਅਰ ਐਾਡ ਸਪੋਰਟਸ ਕਲੱਬ ਰਜਿ. ਵਲੋਂ 7ਵਾਂ ਖ਼ੂਨਦਾਨ ਕੈਂਪ ਲਾਇਆ ਗਿਆ | ਕੈਂਪ ਦਾ ਉਦਘਾਟਨ ਕੈਪਟਨ ਹਰਦਿਆਲ ...

ਪੂਰੀ ਖ਼ਬਰ »

25 ਲੱਖ ਦੀ ਲਾਗਤ ਹਨੰੂਮਾਨ ਮੰਦਰ ਦੀ ਉਸਾਰੀ ਦੀ ਪਹਿਲੀ ਮੰਜ਼ਿਲ ਦੇ ਕੰਮ ਦਾ ਰੱਖਿਆ ਸਪੀਕਰ ਨੇ ਨੀਂਹ ਪੱਥਰ

ਨੰਗਲ, 13 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਵਲੋਂ ਵਾਰਡ ਨੰਬਰ -2 ਵਿਖੇ ਕਰੀਬ 25 ਲੱਖ ਦੀ ਲਾਗਤ ਨਾਲ ਹਨੂਮਾਨ ਮੰਦਰ ਦੀ ਪਹਿਲੀ ਮੰਜ਼ਿਲ ਦੀ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ ਵਲੋਂ ਰੱਖਿਆ | ਰਾਣਾ ਨੇ ਕਿਹਾ ਕਿ ਨੰਗਲ ...

ਪੂਰੀ ਖ਼ਬਰ »

ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਵਾਲੀਬਾਲ ਐਸੋਸੀਏਸ਼ਨ ਦੀ ਚੋਣ ਕਰਵਾ ਕੇ ਰਿਪੋਰਟ ਪੰਜਾਬ ਪ੍ਰਧਾਨ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਸੌ ਾਪੀ

ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ)-ਵਾਲੀਬਾਲ ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਅਤੇ ਚੋਣ ਆਬਜ਼ਰਵਰ ਮੁਹਾਲੀ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਵਲੋਂ ਬੀਤੇ ਦਿਨੀਂ ਜ਼ਿਲ੍ਹਾ ਮੋਹਾਲੀ ਵਾਲੀਬਾਲ ਐਸੋਸੀਏਸ਼ਨ ਦੀ ਚੋਣ ਕਰਵਾ ਕੇ ਸਾਰੀ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਲੋਂ ਜ਼ਿਲ੍ਹੇ 'ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਰੂਪਨਗਰ, 13 ਜਨਵਰੀ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸੁਮੀਤ ਜਾਰੰਗਲ ਨੇ ਧਾਰਾ 144 ਅਧੀਨ ਜ਼ਿਲ੍ਹਾ ਰੂਪਨਗਰ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਕੀਤੇ ਗਏ ਹੁਕਮਾਂ 'ਚ ਕਿਸੇ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ...

ਪੂਰੀ ਖ਼ਬਰ »

ਥਲੀ ਖੁਰਦ 'ਚ ਨਵਜੰਮੀਆਂ ਲੜਕੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ

ਘਨੌਲੀ, 13 ਜਨਵਰੀ (ਜਸਵੀਰ ਸਿੰਘ ਸੈਣੀ)-ਨਜ਼ਦੀਕੀ ਪਿੰਡ ਥਲੀ ਖੁਰਦ ਦੀ ਪੰਚਾਇਤ ਵਲੋਂ ਅੰਬੂਜਾ ਸੀਮੈਂਟ ਫਾੳਾੂਡੇਸ਼ਨ ਦੇ ਸਹਿਯੋਗ ਨਵਜੰਮੀਆਂ ਧੀਆਂ ਅਤੇ ਪੁੱਤਰਾਂ ਦੀ ਲੋਹੜੀ ਮਨਾਉਣ ਲਈ ਲੋਹੜੀ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਡਾ: ਗੁਰਜੀਤ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਮਾਗਮ ਕਰਵਾਇਆ

ਢੇਰ, 13 ਜਨਵਰੀ (ਸ਼ਿਵ ਕੁਮਾਰ ਕਾਲੀਆ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਬੀਕਾਪੁਰ ਦੀਆਂ ਸੰਗਤਾਂ ਵਲੋਂ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਭਨਾਮ ਦੇ ਵਿਦਿਆਰਥੀਆਂ ਨੂੰ ਵਰਦੀਆਂ ਦਿੱਤੀਆਂ

ਸੁਖਸਾਲ, 13 ਜਨਵਰੀ (ਧਰਮ ਪਾਲ)-ਸਰਕਾਰੀ ਪ੍ਰਾਇਮਰੀ ਸਕੂਲ ਭਨਾਮ ਦੇ 77 ਵਿਦਿਆਰਥੀਆਂ ਨੂੰ ਪਿੰਡ ਭਨਾਮ ਦੇ ਹੀ ਵਸਨੀਕ ਅਮਰਜੀਤ ਸਿੰਘ ਝੱਜ ਹਾਲ ਨਿਵਾਸੀ ਕੈਨੇਡਾ ਵਲੋਂ ਭੇਜੀਆਂ ਵਰਦੀਆਂ ਦਿੱਤੀਆਂ ਗਈਆਂ | ਇਸ ਮੌਕੇ ਸਕੂਲ ਸਟਾਫ਼ ਨੇ ਦੱਸਿਆ ਕਿ ਅਮਰਜੀਤ ਸਿੰਘ ਇਸੇ ...

ਪੂਰੀ ਖ਼ਬਰ »

ਸਰਕਾਰ ਨਾਲ ਇਸ ਕਰਕੇ ਵਿਰੋਧ ਹੈ ਕਿ ਧਰਮ ਦੇ ਨਾਂਅ 'ਤੇ ਨਾਗਰਿਕਤਾ ਦੀ ਕੋਈ ਥਾਂ ਨਹੀਂ-ਤਿਵਾੜੀ

ਭਰਤਗੜ੍ਹ, 13 ਜਨਵਰੀ (ਜਸਬੀਰ ਸਿੰਘ ਬਾਵਾ)-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਕਿ ਸਰਕਾਰ ਨਾਲ ਇਸ ਕਰਕੇ ਵਿਰੋਧ ਹੈ ਕਿ ਧਰਮ ਦੇ ਨਾਂਅ 'ਤੇ ਨਾਗਰਿਕਤਾ ਦੀ ਕੋਈ ਥਾਂ ਨਹੀਂ, ਕਿਉਂਕਿ ਅਸੀਂ ਕਿਸੇ ਨੂੰ ਸ਼ਰਨ ਦੇਣ ਦੇ ਿਖ਼ਲਾਫ਼ ਨਹੀਂ, ...

ਪੂਰੀ ਖ਼ਬਰ »

ਕਰਮਯੋਗੀ ਅਤੇ ਇਮਾਨਦਾਰ ਪੁਲਿਸ ਮੁਲਾਜ਼ਮ ਗੁਰਬਖ਼ਸ਼ ਸਿੰਘ ਸਨਮਾਨ

ਨੰਗਲ, 13 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਪਿੰਡ ਨੈਲਾ 'ਚ ਇਕ ਸਾਦੇ ਸਮਾਗਮ ਦੌਰਾਨ ਭਾਖੜਾ ਡੈਮ ਦੀ ਸੁਰੱਖਿਆ ਲਈ ਤਾਇਨਾਤ ਕਰਮਯੋਗੀ ਹੌਲਦਾਰ ਗੁਰਬਖ਼ਸ਼ ਨੂੰ ਸਨਮਾਨਿਤ ਕੀਤਾ ਗਿਆ | ਆਈ. ਆਰ. ਬੀ. ਬਨਗੜ ਬਦਲ ਕੇ ਜਾ ਰਹੇ ਇਸ ...

ਪੂਰੀ ਖ਼ਬਰ »

ਪਿੰਡ ਨੈਲਾ ਦੇ ਵਿਕਾਸ ਕਾਰਜਾਂ 'ਤੇ 20 ਲੱਖ ਰੁਪਏ ਖ਼ਰਚ ਹੋਣਗੇ

ਨੰਗਲ, 13 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਤਰਸੂਹ ਪੰਚਾਇਤ ਪ੍ਰਧਾਨ ਕਾਮਰੇਡ ਵਿਜੈ ਸ਼ਰਮਾ ਅਤੇ ਉੱਪ ਪ੍ਰਧਾਨ ਬੱਬਲ ਕੁਮਾਰ ਨੇ ਦੱਸਿਆ ਕਿ ਪਿੰਡ ਨੈਲਾ ਦੇ ਵੱਖ-ਵੱਖ ਵਿਕਾਸ ਕਾਰਜਾਂ 'ਤੇ ਵੀਹ ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਸਿਰਫ਼ ਇਕ ਲੱਖ ਰੁਪਏ ਨਾਲ ਉਸਾਰੇ ਜਾ ...

ਪੂਰੀ ਖ਼ਬਰ »

ਗਣਤੰਤਰਤਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ 'ਤੇ

ਨੰਗਲ, 13 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਤਹਿਸੀਲਦਾਰ ਰਾਮ ਕ੍ਰਿਸ਼ਨ ਨੇ ਦੱਸਿਆ ਕਿ ਪਵਿੱਤਰ ਗਣਤੰਤਰਤਾ ਦਿਵਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਮਿਤੀ 15 ਜਨਵਰੀ ਨੂੰ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਵਿਖੇ ਵੱਖ-ਵੱਖ ਸਕੂਲਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੂਹ ਸਟਾਫ਼ ਅਤੇ ਸਕੂਲ ਵਿਦਿਆਰਥੀਆਂ ਵਲੋਂ ਲੋਹੜੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ | ਸਕੂਲ ਦੇ ਪ੍ਰਬੰਧਕੀ ਅਫ਼ਸਰ ਗੁਰਮਿੰਦਰ ...

ਪੂਰੀ ਖ਼ਬਰ »

ਮਹਿਲਾ ਮੰਡਲ ਵਲੋਂ ਨਵਜੰਮੀਆਂ ਕੁੜੀਆਂ ਨੂੰ ਲੋਹੜੀ ਪਾਈ

ਨੂਰਪੁਰ ਬੇਦੀ, 13 ਜਨਵਰੀ (ਹਰਦੀਪ ਸਿੰਘ ਢੀਂਡਸਾ)-ਮਾਤਾ ਸਾਹਿਬ ਕੌਰ ਮਹਿਲਾ ਮੰਡਲ (ਰਜਿ.) ਅਬਿਆਣਾ ਕਲਾਂ ਵਲੋਂ ਨਵਜੰਮੀਆਂ ਪੰਜ ਕੁੜੀਆਂ ਨੂੰ ਲੋਹੜੀ ਪਾਈ ਗਈ | ਜਾਣਕਾਰੀ ਦਿੰਦਿਆਂ ਮਹਿਲਾ ਮੰਡਲ ਦੀ ਪ੍ਰਧਾਨ ਜਸਵੀਰ ਕੌਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ...

ਪੂਰੀ ਖ਼ਬਰ »

ਸਪੀਕਰ ਨੇ ਸ਼ਹਿਰ 'ਚ ਲੋਹੜੀ ਸਮਾਗਮਾਂ 'ਚ ਕੀਤੀ ਸ਼ਿਰਕਤ

ਨੰਗਲ, 13 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਲੋਹੜੀ ਦਾ ਤਿਉਹਾਰ ਪੰਜਾਬ 'ਚ ਸਾਂਝੇ ਤਿਉਹਾਰ ਵਜੋਂ ਰਲ ਮਿਲ ਕੇ ਮਨਾਇਆ ਜਾਂਦਾ ਹੈ ਜੋ ਕਿ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰ ਦੇ ਪ੍ਰਤੀਕ ਹਨ ਅਤੇ ਆਪਣੇ ਬੱਚਿਆ ਨੂੰ ਇਨ੍ਹਾਂ ਤਿਉਹਾਰਾਂ ਦੇ ਪਿਛੋਕੜ ਬਾਰੇ ਵੀ ਜ਼ਰੂਰ ...

ਪੂਰੀ ਖ਼ਬਰ »

ਫੈੱਡਰੇਸ਼ਨ ਆਗੂ ਭੁਪਿੰਦਰ ਸਿੰਘ ਬਜਰੂੜ ਨੂੰ ਸਦਮਾ

ਨੂਰਪੁਰ ਬੇਦੀ, 13 ਜਨਵਰੀ (ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਗਰੇਵਾਲ ਦੇ ਕੌਮੀ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਬਜਰੂੜ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਅਤੇ ਹਰਜਿੰਦਰ ਸਿੰਘ ਭਾਓਵਾਲ ਜਨਰਲ ਸਕੱਤਰ ਯੂਥ ...

ਪੂਰੀ ਖ਼ਬਰ »

ਫੈੱਡਰੇਸ਼ਨ ਆਗੂ ਭੁਪਿੰਦਰ ਸਿੰਘ ਬਜਰੂੜ ਨੂੰ ਸਦਮਾ

ਨੂਰਪੁਰ ਬੇਦੀ, 13 ਜਨਵਰੀ (ਹਰਦੀਪ ਸਿੰਘ ਢੀਂਡਸਾ)-ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਗਰੇਵਾਲ ਦੇ ਕੌਮੀ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਬਜਰੂੜ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਛੋਟੇ ਭਰਾ ਅਤੇ ਹਰਜਿੰਦਰ ਸਿੰਘ ਭਾਓਵਾਲ ਜਨਰਲ ਸਕੱਤਰ ਯੂਥ ...

ਪੂਰੀ ਖ਼ਬਰ »

ਪੀ.ਏ.ਸੀ.ਐਲ. ਦੇ ਕਿਸੇ ਵੀ ਮੁਲਾਜ਼ਮ ਦਾ ਰੁਜ਼ਗਾਰ ਖੁਸਣ ਨਹੀਂ ਦਿੱਤਾ ਜਾਵੇਗਾ- ਸਪੀਕਰ ਰਾਣਾ ਕੇ. ਪੀ. ਸਿੰਘ

ਪੀ.ਏ.ਸੀ.ਐਲ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਜਪਾਈਆਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਪਿਛਲੇ ਇੱਕ ਦਹਾਕਾ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਰਹੀ ਹੈ ਅਤੇ ਸੂਬੇ ਦਾ ਉਦਯੋਗ ...

ਪੂਰੀ ਖ਼ਬਰ »

ਆਪਣਾ ਘਰ' 'ਚ ਬਜ਼ੁਰਗਾਂ ਨੇ ਉਤਸ਼ਾਹ ਨਾਲ ਮਨਾਈ ਲੋਹੜੀ

ਰੂਪਨਗਰ, 13 ਜਨਵਰੀ (ਪੱਤਰ ਪ੍ਰੇਰਕ)-ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ (ਰਜਿ.) ਵਲੋਂ ਇੱਥੇ ਹਵੇਲੀ ਕਲਾਂ ਵਿਖੇ ਬਜ਼ੁਰਗਾਂ ਦੇ 'ਆਪਣਾ ਘਰ' ਵਿਖੇ ਇੰਨਰਵੀਲ ਕਲੱਬ ਰੂਪਨਗਰ ਦੇ ਮੈਂਬਰਾਂ ਵਲੋਂ ਤਿਉਹਾਰ ਲੋਹੜੀ ਬਜ਼ੁਰਗਾਂ ਸੰਗ ਮਨਾਇਆ ਗਿਆ | ਲੋਹੜੀ ਬਾਲਣ ਦੀ ...

ਪੂਰੀ ਖ਼ਬਰ »

ਪੀ.ਏ.ਸੀ.ਐਲ.ਯੂਨਿਟ-1 ਦੇ ਬਾਰੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਸਥਿਤੀ ਸਪੱਸ਼ਟ ਕਰੇ-ਡਾ. ਪਰਮਿੰਦਰ ਸ਼ਰਮਾ

ਨੰਗਲ, 13 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਦੀ ਸਥਾਨਕ ਉਦਯੋਗਿਕ ਇਕਾਈ ਪੀ. ਏ. ਸੀ. ਐਲ ਦੇ ਯੂਨਿਟ-1 ਨੂੰ ਬੰਦ ਕਰਨ ਦੀਆਂ ਚਰਚਾਵਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਆਪਣੀ ਸਥਿਤੀ ਸਪਸ਼ਟ ਕਰਨ ਕਿਉਂ ਕਿ ਇਸ ਮੁੱਦੇ ਨੂੰ ਲੈ ਕੇ ਹਲਕਾ ਵਿਧਾਇਕ ਅਤੇ ...

ਪੂਰੀ ਖ਼ਬਰ »

ਲੁਠੇੜੀ ਪੁਲਿਸ ਵਲੋਂ36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ

ਸ੍ਰੀ ਚਮਕੌਰ ਸਾਹਿਬ,13 ਜਨਵਰੀ (ਜਗਮੋਹਣ ਸਿੰਘ ਨਾਰੰਗ)-ਲੁਠੇੜੀ ਪੁਲਿਸ ਚੌਾਕੀ ਦੇ ਇੰਚਾਰਜ ਏ.ਐਸ.ਆਈ ਸ਼ਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਿਲੀ ਗੁਪਤ ਸੂਚਨਾ ਤੇ ਲੁਠੇੜੀ ਵਿਖੇ ਲਗਾਏ ਨਾਕੇ ਦੌਰਾਨ ਇੱਕ ਵਿਅਕਤੀ ਤੋਂ 36 ਬੋਤਲਾਂ ਸ਼ਰਾਬ ਮਾਰਕਾ ਸੰਤਰਾ ...

ਪੂਰੀ ਖ਼ਬਰ »

ਅਦਾਲਤ ਕੰਪਲੈਕਸ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਅਦਾਲਤ ਕੰਪਲੈਕਸ ਵਿਖੇ ਵਕੀਲ ਭਾਈਚਾਰੇ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਬਾਰ ਐਸੋ: ਦੇ ਪ੍ਰਧਾਨ ਦੌਲਤ ਸਿੰਘ ਚਬਰੇਵਾਲ ਅਤੇ ਸਕੱਤਰ ਅਮਨਦੀਪ ਸਿੰਘ ਮਿਨਹਾਸ ਵਲੋਂ ਲੋਹੜੀ ਦੀ ਮਹੱਤਤਾ ...

ਪੂਰੀ ਖ਼ਬਰ »

ਕੌ ਾਸਲਰ ਸ਼ਿਵਾਨੀ ਨੇ ਸਰਵੈਂਟ ਰੂਮ 'ਚ ਰਹਿੰਦੇ ਲੋਕਾਂ ਨਾਲ ਮਨਾਈ ਲੋਹੜੀ

ਨੰਗਲ, 13 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰ 19 ਦੀ ਕੌਾਸਲਰ ਸ਼ਿਵਾਨੀ ਜਸਵਾਲ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਲੋਹੜੀ ਦਾ ਪਾਵਨ ਤਿਉਹਾਰ ਆਪਣੇ ਵਾਰਡ ਵਿੱਚ ਪੈਂਦੇ ਸਰਵੈਂਟ ਰੂਮਾਂ ਵਿਚ ਰਹਿੰਦੇ ਵਾਰਡ ਦੇ ਵਿਅਕਤੀ/ ਔਰਤਾਂ ਤੇ ਬੱਚਿਆਂ ਨਾਲ ਮਿਲ ਕੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ,ਕਰਨੈਲ ਸਿੰਘ)-ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚਰਨਜੀਤ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾਕਟਰ ਰਣਬੀਰ ...

ਪੂਰੀ ਖ਼ਬਰ »

ਕੌ ਾਸਲਰ ਸ਼ਿਵਾਨੀ ਨੇ ਸਰਵੈਂਟ ਰੂਮ 'ਚ ਰਹਿੰਦੇ ਲੋਕਾਂ ਨਾਲ ਮਨਾਈ ਲੋਹੜੀ

ਨੰਗਲ, 13 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਵਾਰਡ ਨੰ 19 ਦੀ ਕੌਾਸਲਰ ਸ਼ਿਵਾਨੀ ਜਸਵਾਲ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਲੋਹੜੀ ਦਾ ਪਾਵਨ ਤਿਉਹਾਰ ਆਪਣੇ ਵਾਰਡ ਵਿੱਚ ਪੈਂਦੇ ਸਰਵੈਂਟ ਰੂਮਾਂ ਵਿਚ ਰਹਿੰਦੇ ਵਾਰਡ ਦੇ ਵਿਅਕਤੀ/ ਔਰਤਾਂ ਤੇ ਬੱਚਿਆਂ ਨਾਲ ਮਿਲ ਕੇ ...

ਪੂਰੀ ਖ਼ਬਰ »

ਲੋਹੜੀ ਦਾ ਤਿਉਹਾਰ

ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਬਲਾਕ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨਾਲ ਸਬੰਧਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਮਲਜੀਤ ਭੱਲੜੀ ਨੇ ਬਲਾਕ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਵਕੀਲਾਂ ਵਲੋਂ ਗ਼ਰੀਬ ਪਰਿਵਾਰਾਂ 'ਚ ਜਾ ਕੇ ਮਨਾਈ ਲੋਹੜੀ

ਨੂਰਪੁਰ ਬੇਦੀ, 13 ਜਨਵਰੀ (ਹਰਦੀਪ ਸਿੰਘ ਢੀਂਡਸਾ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਵਕੀਲਾਂ ਵਲੋਂ ਲੋਹੜੀ ਦਾ ਤਿਉਹਾਰ ਅੱਜ ਬਲਾਕ ਨੂਰਪੁਰ ਬੇਦੀ ਦੇ ਝੁੰਗੀ ਝੌਾਪੜੀ ਦੇ ਲੋਕਾਂ 'ਚ ਮਾਨਯੋਗ ਸੈਸ਼ਨ ਜੱਜ ਜਗਵੀਰ ਸਿੰਘ ਮਹਿੰਦੀਰੱਤਾ ਦੀ ਯੋਗ ਅਗਵਾਈ ਹੇਠ ...

ਪੂਰੀ ਖ਼ਬਰ »

ਰਾਜਨ ਪਬਲਿਕ ਸਕੂਲ ਬੂਰਮਾਜਰਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਮੋਰਿੰਡਾ, 13 ਜਨਵਰੀ (ਤਰਲੋਚਨ ਸਿੰਘ ਕੰਗ)-ਰਾਜਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ | ਇਸ ਮੌਕੇ ਵਿਦਿਆਰਥੀਆਂ ਵੱਲੋਂ ਲੋਹੜੀ ਨਾਲ ਸਬੰਧਿਤ ਗੀਤ ਗਾ ਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਟੇਜ ਦਾ ਸੰਚਾਲਨ ਮੈਡਮ ...

ਪੂਰੀ ਖ਼ਬਰ »

ਰਿਵਰਲੈਂਡ ਸਕੂਲ ਕਤਲੌਰ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਸ੍ਰੀ ਚਮਕੌਰ ਸਾਹਿਬ, 13 ਜਨਵਰੀ (ਜਗਮੋਹਣ ਸਿੰਘ ਨਾਰੰਗ)-ਪਿੰਡ ਕਤਲੌਰ ਦੇ ਰਿਵਰਲੈਂਡ ਇੰਟਰਨੈਸ਼ਨਲ ਸਕੂਲ ਵਿਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸੰਸਥਾ ਦੇ ਪਿ੍ੰਸੀਪਲ ਰੁਪਿੰਦਰ ਕੌਰ ਨੇ ਇਸ ਦੌਰਾਨ ਵਿਦਿਆਰਥੀਆਂ ਨੂੰ ਲੋਹੜੀ ਦੇ ...

ਪੂਰੀ ਖ਼ਬਰ »

ਖ਼ਾਲਸਾ ਸੀਨੀ. ਸੈਕੰ. ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਸ੍ਰੀ ਅਨੰਦਪੁਰ ਸਾਹਿਬ, 13 ਜਨਵਰੀ (ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਐਸ ਜੀ ਐਸ ਖ਼ਾਲਸਾ ਸੀਨੀ. ਸੈਕੰ. ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਕੂਲ ਪਿ੍ੰੰ: ਸੁਖਪਾਲ ਕੌਰ ਵਾਲੀਆ ਨੇ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਪਰੰਤ ...

ਪੂਰੀ ਖ਼ਬਰ »

ਰੋਟਰੀ ਕਲੱਬ ਮੋਰਿੰਡਾ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ

ਮੋਰਿੰਡਾ, 13 ਜਨਵਰੀ (ਤਰਲੋਚਨ ਸਿੰਘ ਕੰਗ)-ਰੋਟਰੀ ਕਲੱਬ ਮੋਰਿੰਡਾ ਵਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਨਵ-ਜੰਮੀਆਂ ਬੱਚੀਆਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹਰ ਇਕ ਬੱਚੀ ਨੂੰ ਗਰਮ ਸੂਟ ਅਤੇ ਮੂੰਗਫਲੀਆਂ ...

ਪੂਰੀ ਖ਼ਬਰ »

ਬੇਬੀ ਵਰਡ ਪਲੇ ਵੇ ਸਕੂਲ 'ਚ ਬੱਚਿਆਂ ਨੇ ਮਨਾਈ ਲੋਹੜੀ

ਨੰਗਲ, 13 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸ਼ਿਵਾਲਿਕ ਐਵਿਨਿਊ ਦੇ ਬੇਬੀ ਵਰਲਡ ਪਲੇ ਵੇ ਸਕੂਲ 'ਚ ਲੋਹੜੀ ਦਾ ਤਿਉਹਾਰ ਛੋਟੇ-ਛੋਟੇ ਬਾਲ ਕਲਾਕਾਰਾਂ ਵਲੋਂ ਖ਼ੂਬ ਮਨੋਰੰਜਨ ਕਰਕੇ ਮਨਾਇਆ ਗਿਆ | ਸਕੂਲ ਪਿ੍ੰਸੀਪਲ ਇੰਦੂ ਪਸਰੀਚਾ ਦੀ ਅਗਵਾਈ ਵਿੱਚ ਮਨਾਏ ਇਸ ਪ੍ਰੋਗਰਾਮ ...

ਪੂਰੀ ਖ਼ਬਰ »

ਲੋਹੜੀ ਤਿਉਹਾਰ ਨੂੰ ਸਮਰਪਿਤ ਧਾਰਮਿਕ ਸਮਾਗਮ

ਭਰਤਗੜ੍ਹ, 13 ਜਨਵਰੀ (ਜਸਬੀਰ ਸਿੰਘ ਬਾਵਾ)-ਆਸਪੁਰ, ਮਾਜਰੀ, ਅਵਾਨਕੋਟ, ਕੋਟਬਾਲਾ ਦੀ ਸੰਗਤ ਦੇ ਸਹਿਯੋਗ ਨਾਲ਼ ਸਬੰਧਿਤ ਪ੍ਰਬੰਧਕਾਂ ਵਲੋਂ ਬਾਬਾ ਘੋੜੀ ਵਾਲਾ ਦੇ ਪਵਿੱਤਰ ਅਸਥਾੀਨ 'ਤੇ ਲੋਹੜੀ ਤਿਉਹਾਰ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਜੁਗੋ-ਜੁਗ ਅਟੱਲ ਸਾਹਿਬ ...

ਪੂਰੀ ਖ਼ਬਰ »

ਯਾਦਗਾਰੀ ਹੋ ਨਿੱਬੜਿਆ ਬੇਗਮਪੁਰਾ ਦਾ ਲੋਹੜੀ ਮੇਲਾ

ਘਨੌਲੀ, 13 ਜਨਵਰੀ (ਜਸਵੀਰ ਸਿੰਘ ਸੈਣੀ)-ਨਜ਼ਦੀਕੀ ਪਿੰਡ ਬੇਗਮਪੁਰਾ ਆਬਾਦੀ (ਘਨੌਲੀ) ਦੀ ਪੰਚਾਇਤ ਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੇਗਮਪੁਰਾ ਵਲੋਂ ਨਵਜੰਮੀਆਂ ਧੀਆਂ ਅਤੇ ਪੁੱਤਰਾਂ ਦੀ ਲੋਹੜੀ ਮਨਾਉਣ ਲਈ ਲੋਹੜੀ ਮੇਲਾ ਕਰਵਾਇਆ ਗਿਆ | ਪਿੰਡ ਦੇ ਸਰਪੰਚ ਗੁਰਚਰਨ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਖ਼ਾਨਪੁਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਬੇਲਾ, 13 ਜਨਵਰੀ (ਮਨਜੀਤ ਸਿੰਘ ਸੈਣੀ)-ਤਿਉਹਾਰ ਖ਼ੁਸ਼ੀਆਂ, ਖੇੜਿਆਂ, ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੇ ਪ੍ਰਤੀਕ ਹੁੰਦੇ ਹਨ | ਅੱਜ ਲੋਹੜੀ ਦਾ ਤਿਉਹਾਰ ਬੱਚਿਆਂ ਅਤੇ ਅਧਿਆਪਕਾਂ ਨੇ ਰਲ ਕੇ ਸਕੂਲ ਵਿਚ ਮਨਾਇਆ | ਇਸ ਤਿਉਹਾਰ ਬਾਰੇ ਪ੍ਰਚਲਿਤ ਲੋਕ-ਕਥਾ ਅਤੇ ਪੰਜਾਬ ...

ਪੂਰੀ ਖ਼ਬਰ »

ਸੂਬਾ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਹਾਸਲ ਤੀਜਾ ਸਥਾਨ

ਸ੍ਰੀ ਚਮਕੌਰ ਸਾਹਿਬ, 13 ਜਨਵਰੀ (ਜਗਮੋਹਣ ਸਿੰਘ ਨਾਰੰਗ)-ਸਥਾਨਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੂਬਾ ਪੱਧਰੀ ਵਿਗਿਆਨ ਪ੍ਰਰਦਰਸ਼ਨੀ ਦੌਰਾਨ ਸੰਸਥਾ ਦੀਆਂ ਵਿਦਿਆਰਥਣਾਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਇਨ੍ਹਾਂ ਵਿਦਿਆਰਥਣਾਂ ਦਾ ਅੱਜ ਪਿ੍ੰਸੀਪਲ ਜਗਤਾਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX